Friday 19 August 2011

ਸ਼ਸਤਰ ਸਾਡੇ ਪੀਰ ਕਿਓਂ ਹਨ-TEJWANTKAWALJIT SINGH




ਸ਼ਸਤਰ ਤੇ ਸ਼ਾਸਤਰ ਦੋ ਐਸੀਆਂ ਚੀਜਾਂ ਹਨ ਜਿਹਨਾ ਦੇ ਬਲਬੂਤੇ ਲੋਕ ਵਿਚ ਤੇ ਪ੍ਰਲੋਕ ਵਿਚ ਵੀ ਜੈ ਜੈ ਕਾਰ ਹੁੰਦੀ ਹੈ । ਦੋਨੋ ਹੀ ਚੀਜ਼ਾਂ ਐਸੀਆਂ ਹਨ ਹੋ ਦਿਖਦੀਆਂ ਵੀ ਹਨ ਤੇ ਦਿਖਦੀਆਂ ਨਹੀਂ ਵੀ ਹਨ। ਦੋਨਾ ਦਾ ਕਮ ਵੀ ਇਕੋ ਹੈ ਤੇ ਓਹ ਹੈ ਕੇ ਵੈਰੀ ਨੂ ਕਟਣਾ। ਇਸੇ ਲਈ ਸੂਖਮ ਰੂਪ ਵਿਚ ਸ਼ਾਸਤਰ ਵੀ ਸ਼ਸਤਰ ਬਣ ਜਾਂਦਾ ਹੈ ਤੇ ਅਗਿਆਨ ਦੇ ਹਨੇਰੇ ਨੂੰ ਕਟ ਦਿੰਦਾ ਹੈ। ਇਸੇ ਹੀ ਗਿਆਨ ਸ਼ਾਸਤਰ ਨੂ ਗੁਰਬਾਣੀ ਨੇ ਗਿਆਨ ਖੜਗ (ਸ਼ਸਤਰ) ਵੀ ਕਿਹਾ ਹੈ । ਦੁਨਿਆ ਦਾ  ਇਕੋ ਹੀ ਧਰਮ ਸਿਖ ਧਰਮ ਹੈ ਜਿਥੇ ਗਿਆਨ ਸ਼ਾਸਤਰ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਹੁੰਦੀ ਹੈ ਤੇ ਇਹ ਪੂਜਾ ਹੁੰਦੀ ਵੀ ਸ਼ਬਦ ਦੀ ਕਮਾਈ ਕਰ ਕੇ ਹੈ । ਇਹ ਗਿਆਨ ਰੂਪੀ ਸ਼ਾਸਤਰ ਹੀ ਹੈ ਜਿਸ ਦੇ ਆਸਰੇ ਮਨ ਆਪਣੇ ਵਜੂਦ ਦੀ ਪਹਚਾਨ ਕਰਦਾ ਹੈ ਤੇ ਪੰਜ ਵਿਕਾਰ ਰੂਪੀ ਰਾਕਸ਼ ਕਾਮ , ਕ੍ਰੋਧ , ਲੋਭ, ਮੋਹ , ਹੰਕਾਰ ਤੇ ਛੇਵੇਂ ਰਾਕਸ਼  ਭਰਮ  ਦਾ ਕਤਲ ਹੁੰਦਾ ਹੈ ਤੇ ਮਨ ਰੂਪੀ ਕਿਲੇ ਗੁਰੂ ਗਿਆਨ ਦੀ ਜਿਤ ਹੁੰਦੀ ਹੈ । ਇਸ ਨੂ ਹੀ ਮਨਮਤ ਤਿਆਗ ਕੇ ਗੁਰਮਤ ਧਾਰਨ ਕਰਨਾ ਕਿਹਾ  ਗਿਆ ਹੈ । ਵੈਰੀ ਵੀ ਦੋ ਤਰਹ ਦੇ ਹੁੰਦੇ ਹਨ, ਇਕ ਜੋ ਦਿਖਦੇ  ਹਨ ਤੇ ਦੂਜੇ ਜੋ ਦਿਖਦੇ ਨਹੀਂ। ਜੋ ਦਿਖਦਾ ਹੈ ਓਸਨੂੰ ਸਰਗੁਨ ਕਹ ਲਵੋ ਤੇ ਜੋ ਨਹੀਂ ਦਿਸਦਾ ਓਸ ਨੂ ਸੂਖਮ ਕਹ ਲਵੋ । ਗਿਆਨ ਸ਼ਾਸਤਰ ਜੋ ਹਿਰਦੇ ਵਿਚ ਹਰ ਵਕਤ ਮੋਜੂਦ ਹੁੰਦਾ ਹੈ ਓਸ  ਦਾ ਸਰਗੁਨ ਰੂਪ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਹਨ ਤੇ ਸ਼ਸਤਰ ਦਾ ਸਰਗੁਨ ਸਰੂਪ ਤੇਗ, ਸਰੋਹੀ , ਸੇਹ੍ਥੀ ਹੈ ।ਹੁਣ ਦੋਨਾ ਹੀ ਤਰਹ ਦੇ ਵੈਰੀਆਂ ਨੂ ਮਾਰਨ ਲਈ ਸ਼ਸਤਰ ਦੀ ਜਰੂਰਤ ਹੈ , ਸੂਖਮ ਨੂ ਮਾਰਨ ਲਈ ਗਿਆਨ ਖੜਗ ਤੇ  ਬਾਹਰਲੇ ਨੂ ਮਾਰਨ ਲਈ ਖੜਗ। ਇਸੇ ਲਈ ਦੋਨਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਜੇ ਸ਼ਾਸਤਰ ਦਾ ਗਿਆਨ ਨਹੀਂ ਤਾਂ ਮਨੁਖ ਅਗਿਆਨਤਾ ਦੇ ਹਨੇਰੇ ਵਿਚੋਂ ਕਦੀਂ ਬਾਹਰ ਨਹੀਂ ਆਵੇਗਾ ਤੇ ਜੇ ਸ਼ਸਤਰ ਦਾ ਗਿਆਨ ਨਹੀਂ ਤਾਂ ਓਹ ਵੀ ਕਿਸੇ ਕਮ ਨਹੀਂ ਆਵੇਗਾ , ਉਲਟਾ ਖੁਦ ਨੂ ਹੀ ਨੁਕਸਾਨ ਪਹੁਚਾਵੇਗਾ  । ਸ਼ਾਸਤਰ ਦਾ ਅਧੂਰਾ ਗਿਆਨ ਵੀ ਮਿਟੀ ਵਿਚ ਰੋਲਦਾ ਹੈ ਤੇ ਸ਼ਸਤਰ ਦਾ ਅਧੂਰਾ ਗਿਆਨ ਵੀ ਮਿਟੀ ਵਿਚ ਮਿਲਾ ਦਿੰਦਾ ਹੈ । ਇਸੇ ਲਈ ਦੋਨਾ ਦਾ ਪੂਰਾ ਗਿਆਨ ਹੋਣਾ ਬਹੁਤ ਜਰੂਰੀ ਹੈ । ਜੇ ਗਿਆਨ ਤੇ ਗਿਆਨੀ ਇਕ ਮਿਕ ਹੋਣ ਤਾਂ ਗਿਆਨ ਸਹਿਜ ਸੁਭਾ ਹੀ ਪ੍ਰਗਟ ਹੋ ਜਾਂਦਾ ਹੈ ਤੇ ਜੇ ਸ਼ਾਸਤਰ ਤੇ ਯੋਧਾ ਇਕ ਮਿਕ ਹੋਣ ਤਾਂ ਸ਼ਸਤਰ ਵੀ ਖੁਦ ਬਖ਼ੁਦ ਆਪਣਾ ਰੰਗ ਦਿਖਾਂਦਾ ਹੈ । ਇਸੇ ਲਈ ਗਿਆਨ ਗੁਰੂ ਹੈ ਜਿਸ ਨੂ ਦਸਮ ਪਾਤਸ਼ਾਹ ਨੇ ਵੀ ਸ੍ਰੀ ਦਸਮ ਗਰੰਥ ਸਾਹਿਬ ਵਿਚ ਉਚਾਰਿਆ ਹੈ " ਗਿਆਨ ਗੁਰੂ ਆਤਮ ਉਪਦੇਸ਼ੇ" ਤੇ ਓਸੇ ਹੀ ਗਿਆਨ ਗੁਰੂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਗਿਆਨ ਖੜਗ ਲਿਖਿਆ ਹੈ । ਹੁਣ ਗਿਆਨ ਖੜਗ ਦੇ ਸਾਹਮਣੇ ਸਿਰ ਝੁਕਾਣਾ ਸਿਆਣੇ ਲੋਕਾਂ ਦਾ ਕਮ ਹੈ । ਇਸੇ ਤਰਹ ਜੇ ਗਿਆਨ ਗੁਰੂ ਦੀ ਗਲ ਨਹੀਂ ਸੁਣੀ ਜਾਂਦੀ ਤਾਂ ਫਿਰ ਸ਼ਸਤਰ ਗੁਰੂ ਬਣ ਜਾਂਦਾ ਹੈ ਤੇ ਵੈਰੀ ਦਾ ਨਾਸ ਕਰਦਾ ਹੈ । ਗੁਰੂ ਦਾ ਮਤਲਬ ਹੁੰਦਾ ਹੈ ਹਨੇਰੇ ਨੂ ਖਤਮ ਕਰ ਕੇ ਗਿਆਨ ਦਾ ਪ੍ਰਕਾਸ਼ ਕਰਨਾ । ਇਸੇ ਲਈ ਇਕ ਸ਼ਬਦ ਗੁਰੂ ਹੈ ਜੋ ਪਿਆਰ ਨਾਲ ਆਪਣੀ ਗਲ ਸਮਜਾ ਦਿੰਦਾ ਹੈ ਤੇ ਇਕ ਡੰਡਾ ਪੀਰ (ਗੁਰੂ) ਹੈ ਜਿਹੜਾ ਓਹਨਾ ਲੋਕਾਂ ਨੂ ਸਮਜਾ ਦਿੰਦਾ ਹੈ ਜੋ ਗਿਆਨ ਪੀਰ (ਗੁਰੂ ) ਦੀ ਭਾਸ਼ਾ ਨਹੀਂ ਸਮ੍ਜ੍ਦਾ। ਇਸੇ ਲਈ ਔਰਾਂਗ੍ਜੇਬ ਨੂ ਪਹਿਲਾਂ ਗਿਆਨ ਗੁਰੂ ਦੀ ਭਾਸ਼ਾ ਸਮ੍ਜਾਈ ਫਿਰ ਤੇਗ ਗੁਰੂ ਦੀ ਭਾਸ਼ਾ ਸਮ੍ਜਾਈ । ਜਦੋਂ ਦੋਨੋ ਚਲਦੇ ਨੇ ਤਾਂ ਅਗਿਆਨ ਦਾ ਨਾਸ਼ ਹੁੰਦਾ ਹੈ ਤੇ ਗਿਆਨ ਉਪਜਦਾ ਹੈ  , ਇਸੇ ਲਈ ਦੋਨੋ ਗੁਰੂ ਹਨ ਤੇ ਸਤਿਕਾਰ ਯੋਗ ਹਨ ।

ਤੇਜਵੰਤ ਕਵਲਜੀਤ ਸਿੰਘ (17/08/11) copyright @ TejwantKawaljit Singh. any editing done without the permission of the author will lead to a legal action at the cost of editor