Saturday 13 August 2011

|| ਕਮਲਾ ਪੁੱਤ ਨਾ ਜੰਮੇ ਰੱਬਾ ਧੀ ਅੰਨੀ ਚੰਗੀ || (Jawinder Singh Dubai) ਪੰਜ ਕਰੋੜੀ



ਜਸਵਿੰਦਰ ਸਿੰਘ ਦੁਬਈ ਦਾ ਇੰਨਾ ਨਾਮ ਸੁਣਿਆ ਸੀ ਕੇ ਕਿਸੇ ਨੇ ੫ ਕਰੋੜ ਦਾ ਇੰਨਾਮ ਰਖਿਆ ਹੈ | ਜਦੋਂ ਸਿੰਘ ਸਾਹਿਬ ਦੇ ਸਵਾਲ ਪੜੇ ਕੀ ਦਸਾਂ " ਖੋਦਿਆ ਪਹਾੜ ਨਿਕਲਿਆ ਚੂਹਾ ਸਾਲਾ ਉਹ ਵੀ ਲੰਡਾ "| ਇਹੋ ਜਿਹੇ ਡਰਾਮੇ ਪੰਜਾਬ ਵਿੱਚ ਬਹੁੱਤ ਦੇਖੇ ਹਨ | ਪੰਜਾਬ ਵਿੱਚ ਛੋਟੇ -ਮੋਟੇ ਮਦਾਰੀ ਕੀ ਕਰਦੇ ਨੇ ਇੱਕ ਕਪੜੇ ਦਾ ਸੱਪ ਬਣਾ ਕੇ ਵਿਚਕਾਰ ਰੱਖ ਲੈਂਦੇ ਹਨ ਅਤੇ ਆਖਦੇ ਹਨ " ਸਹਿਬਾਨ ਕਦਰਦਾਨ ਇਹ ਕਪੜੇ ਦਾ ਸੱਪ ੯ ਫੁੱਟ ਉੱਪਰ ਨੂੰ ਜਾਵੇ ੯ ਫੁੱਟ ਸੱਜੇ ਨੂੰ ਜਾਵੇ ੯ ਫੁੱਟ ਖੱਬੇ ਨੂੰ ਜਾਵੇ ਕਹਿਣਾ ਮਦਾਰੀਆ ਤੇਰਾ ਕਮਾਲ ਹੈ " | ਲੋਕੀਂ ਵਿਚਾਰੇ ੩ ਘੰਟੇ ਧੁੱਪ ਵਿੱਚ ਖਜਲ ਖੁਆਰ ਹੋਣ ਤੋਂ ਬਾਅਦ ਬੋਲਦੇ ਨੇ " ਝੂਠ ਬੋਲਦਾ ਸੀ ਸਾਲਾ ਸੱਪ ਤਾਂ ਉਡਾਇਆ ਨਹੀ ਸਾਲੇ ਨੇ "| ਬੱਸ ਜੀ ਜਦੋਂ ਇੱਥੇ ਜਸਵਿੰਦਰ ਭਾਜੀ ਦਾ ਸੱਪ ਨਾ ਉਡਿਆ ਉਸ ਦੇ ਹਿਮਾਯਤੀਆਂ ਨੇ ਵੀ ਇਹ੍ਹੋ ਕਹਿਣਾ ਏ " ਝੂਠ ਬੋਲਦਾ ਸੀ ਸਾਲਾ "|
                                                                              
ਹਾਸੇ ਨਾਲ ਹਾਸਾ ਰਿਹਾ | ਜਿੰਨੇ ਵੀ ਪੰਥ ਵਿਰੋਧੀ ਹਨ ਸਾਰੇ ਹੀ ਪੰਡਿਤ ਦੇ ਹੀ ਚੇਲੇ ਹਨ | ਹਿੰਦੁਸਤਾਨ ਦੇ ਧਰਮ ਗ੍ਰੰਥਾਂ ਵਿੱਚ ਕਾਮ ਨੂੰ ਅੱਗੇ ਰਖਿਆ ਗਿਆ ਹੈ | ਇਹਨਾ ਦੇ ਕੁਝ ਮੰਦਿਰਾਂ ਵਿੱਚ ਬਾਹਰ ਇਮਾਰਤਾਂ ਤੇ ਭੋਗ ਵਿਲਾਸ ਕਰਦੇ ਹੋਏ ਹਿੰਦੂ  ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ ਅਤੇ ਮੰਦਿਰ ਦੇ ਵਿੱਚ ਕਿਸੇ ਭਗਵਾਨ ਦੀ ਮੂਰਤੀ ਹੈ | ਦਰਅਸਲ ਇੱਥੇ ਇਹ ਦਿਖਾਉਣ ਦੀ ਕੋਸ਼ਿਸ਼ ਗਈ ਸੀ ਕੀ ਇਨਸਾਨ ਦੇ ਸ਼ਰੀਰ ਦੇ ਤਲ ਤੇ ਕਾਮ ਹੈ ਅਤੇ ਹਿਰਦੇ ਦੇ ਤਲ ਤੇ ਰਾਮ | ਪਰ ਇਹਨਾ ਦੀ ਇਹ ਫਿਲੋਸਫੀ ਨਾਕਾਮਯਾਬ ਰਹੀ | ਇਸੇ ਕਰਕੇ ਹੀ ਹਿੰਦੂ ਧਰਮ ਵਿੱਚ ਇੰਨਾ ਨਿਘਾਰ ਆ ਗਿਆ | ਗੁਰੂ ਘਰ ਨੇ ਤਾਂ ਹੀ ਤਾਂ ਕਾਮ ਨੂੰ ਧਰਮ ਦੇ ਵਿਸ਼ੇ ਵਿੱਚ ਸਭ ਤੋਂ ਪਿਛੇ ਰਖਿਆ ਹੈ | ਪਰ ਪੰਡਿਤ ਦੇ ਚੇਲਿਆਂ ਗੁਰੂ ਘਰ ਦੀ ਰੀਤ ਪਸੰਦ ਨਹੀ ਆਈ , ਇਹਨਾ ਦੀ ਚਰਚਾ ਵਿੱਚ ਅਜੇ ਵੀ ਕਾਮ ਪਹਿਲਾਂ ਹੈ | ਜਿੰਨੇ ਵੀ  ਸਾਹਿਬ ਸ੍ਰੀ ਦਸਮ ਗ੍ਰੰਥ ਜੀ ਤੇ ਚਰਚਾ ਕਰਨ ਨੂੰ ਕਾਹਲੇ ਹਨ ਦਾਅਵੇ ਨਾਲ ਆਖਦਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਇੱਕ ਵੀ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਨਹੀ ਹਨ | ਹੁਣ ਆਈਏ ਜਸਵਿੰਦਰ ਸਿੰਘ ਦੁਬਈ ਵਲੋਂ ਉਠਾਏ ਗਏ ਕੁਝ ਸਵਾਲ |.............


1. ਦਸਮ ਗ੍ਰੰਥ ਮੂਰਤੀ ਪੂਜਾ ਚ ਵਿਸ਼ਵਾਸ ਪੈਦਾ ਕਰਦਾ ਹੈ? ਇਹ ਸਵਾਲ ਹੈ ਜਸਵਿੰਦਰ ਸਿੰਘ ਦਾ |

ਜਵਾਬ : ਜਸਵਿੰਦਰ ਸਿੰਘ ਬਹੁੱਤ ਹੀ ਸ਼ਰਮ ਦੀ ਗੱਲ ਹੈ ਕੇ ਤੇਰੇ ਵਰਗੇ ਮੂਰਖਾਂ ਦੇ ਪਿੱਛੇ ਵੀ ਦੁਨਿਆ ਲਗਦੀ ਹੈ | ਕਾਕਾ ਜੀ ਅਗਰ ਉੱਪਰ ਲਿੱਖੀ ਗੱਲ ਨੂੰ ਸਾਬਿਤ ਕਰ ਦੇਵੋ ੫ ਕਰੋੜ ਮੈਂ ਦੇਵਾਂਗਾ | ਕਿਸ ਮੂਰਤੀ ਪੂਜਾ ਦੀ ਗੱਲ ਕਰਦਾ ਹੈਂ ਮੂਰਖਾ ? ਜਿੰਨੀ ਨਿਖੇਦੀ ਮੂਰਤੀ ਪੂਜਾ ਦੀ ਸਾਹਿਬ ਸ੍ਰੀ ਦਸਮ ਗ੍ਰੰਥ ਵਿੱਚ ਕਲਗੀਧਰ ਪਿਤਾ ਨੇ ਕੀਤੀ ਹੈ | ਪੰਡਿਤ ਦੀਆਂ ਤਾਂ ਧਜੀਆਂ ਉੜਾ ਦਿਤੀਆਂ ਹਨ | ਗੁਰੂ ਸਾਹਿਬ ੨੨ ਧਾਰ ਰਾਜਿਆਂ ਨਾਲ ਘਿਰੇ ਹੋਏ ਸਨ | ਸਾਹਿਬ ਜਾਣਦੇ ਸਨ ਕੇ ਰਾਜੇ ਮੂਰਤੀ ਪੂਜਕ ਹਨ | ਪਰ ਫਿਰ ਵੀ ਸਾਹਿਬ ਕਹਿਣ ਤੋਂ ਝ੍ਕੇ ਨਹੀ | ਸਾਹਿਬਾਂ ਨੇ ਤਾਂ ਇਥੋਂ ਤੱਕ ਆਖ ਦਿੱਤਾ | ...........
|| ਕਾਹੇ ਕੋ ਪਾਹਨ ਪੂਜਤ ਹੈ ਪਸੁ ਕਛੁ ਪਾਹਨ ਮੈ ਪ੍ਰਮੇਸ਼ਰ ਨਹੀ ||  
੨ || ਕੋਊ ਬੂਤਾਨ ਕੋ ਪੂਜਤ ਹੈ ਪਸੁ ਕੋਈ ਮਿਰਤਾਨ ਕੋ ਪੂਜਨ ਧਾਇਓ ||
੩ || ਬਿਆਪਤ ਹੈ ਸਭੁ ਹੀ ਕੇ ਬਿਖੇ ਕਿਛੁ ਪਾਹਨ ਮੈ ਪ੍ਰਮੇਸ਼ਰ ਨਹੀ || ਇਹਨਾ ਪੰਗਤੀਆਂ ਵਿੱਚ ਪੱਥਰ ਪੂਜਕ ਨੂੰ ਪਸ਼ੁ ਲਿੱਖਿਆ ਹੈ |
ਤੂੰ ਕੋਈ ਪੰਗਤੀ ਦੇ ਜਿੱਥੇ ਮੂਰਤੀ ਪੂਜਨ ਨੂੰ ਕਿਹਾ ਹੋਵੇ? ਇੰਨਾ ਸਾਫ਼ ਸਾਫ਼ ਲਿੱਖਿਆ ਨਹੀ ਪੜਿਆ ਗਿਆ ?

2. ਦਸਮ ਗ੍ਰੰਥ ਸਮੂਹ ਦੇਵੀ ਦੇਵਤਾਵਾਂ ਦੀ ਪੂਜਾ ਲਈ ਪ੍ਰੇਰਦਾ ਹੈ । ਇਹ ਹੈ  ਦੂਸਰਾ ਸਵਾਲ  ਪੰਜ ਕਰੋੜੀ ਮੂਰਖ ਦਾ|

ਜਵਾਬ : ਜਸਵਿੰਦਰ ਦਸਮ ਗ੍ਰੰਥ ਲਿੱਖਣਾ ਵੀ ਆਉਂਦਾ ਹੈ ਕੀ ਮੂਰਖ ਦਿਆ ਪੁੱਤਰਾ ਧਿਆਨ ਨਾਲ ਪੜ |

|| ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ||
ਰਾਮ ਔਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈਂ ||
੨ || ਬ੍ਰਹਮ ਆਦਿਕ ਸਭ ਹੀ ਪਚ ਹਾਰੇ || ਬਿਸ਼ਨ ਮਹੇਸ਼ਰ ਕੌਣ ਬੀਚਾਰੇ ||
੩ || ਮਹਾਦੇਵ ਕੋ  ਕਹਿਤ ਸਦਾ ਸ਼ਿਵ || ਨਿਰੰਕਾਰ ਕਾ ਚੀਨਤ ਨਹੀ ਭਿਵ ||
੪ || ਜੋ ਕਹੋ ਰਾਮ ਅਜੋਨ ਅਜਾਏ ਹੈਂ || ਕਾਹੇ ਕੋ ਕੋਸ਼ਲ ਕੁਖ ਜੁਏ ਜੂ ||
ਹੁਣ ਕਾਕਾ ਜਸਵਿੰਦਰ ਤੂੰ ਪੰਗਤੀਆਂ ਦੇ ਜਿੰਨਾ ਵਿੱਚ ਦੇਵੀ ਦੇਵਤਾਵਾਂ ਦੀ ਪੂਜਾ ਦੀ ਪ੍ਰੇਰਨਾ ਹੈ |

3. ਦਸਮ ਗ੍ਰੰਥ ਵੇਦਾਂ ਦਾ ਪਾਠ-ਪਰਾਣਾਂ ਅਤੇ ਸਿਮ੍ਰਤੀਆਂ ਦੇ ਪਾਠ ਪੂਜਾ ਲਈ ਜ਼ੋਰ ਦੇਂਦਾ ਹੈ । ਜਸਵਿੰਦਰ ਦਾ ਸਵਾਲ

ਜਵਾਬ :  ਉੱਲੂ ਦਿਆ ਪਠਿਆ ਉੱਪਰ ਦਿੱਤੀਆਂ ਪੰਗਤੀਆਂ ਵਿੱਚ ਪੁਰਾਣਾ ਦੀਆਂ ਹੀ ਧਜੀਆਂ ਉਡਾਈਆਂ ਨੇ | ਅਕਲ ਦਾ ਤਾਂ ਅੰਨਾ ਹੈਂ ਹੀ ਕੀ ਅੱਖਾਂ ਦਾ ਵੀ ਅੰਨਾ ਹੈਂ ?

 4. ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ।   ਜਸਵਿੰਦਰ ਕਮਲੇ ਦਾ ਸਵਾਲ |


ਜਵਾਬ : ਇਸਦੇ ਜਵਾਬ ਲਈ ਤੈੰਨੂ ਮੇਰੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਚਰਚਾ ਕਰਨੀ ਪਵੇਗੀ | ਜਵਾਬ ਇਸ ਦਾ ਵੀ ਬਹੁੱਤ ਸੌਖਾ ਪਰ ਸਾਹਿਬ ਸ੍ਰੀ ਦਸਮ ਗ੍ਰੰਥ ਜੀ ਦੀ ਕਿਸ ਪੰਗਤੀ ਨੇ ਤੈੰਨੂ ਭੁਲੇਖਾ ਪਾਇਆ ਹੈ ? ਤੇਰਾ ਉਹ ਭੁਲੇਖਾ ਵੀ ਦੂਰ ਕਰ ਦੇਵਾਂ ਗੇ  ਕਾਕਾ ਜੀ |

5. ਦਸਮ ਗ੍ਰੰਥ ਅਕਾਲ ਪੁਰਖ ਨੂੰ ਨਹੀਂ ਬਲ ਕਿ ਕਾਲ ਪੁਰਖ ਨੂੰ ਮੰਨਦਾ ਹੈ । ਕਾਕਾ ਜਸਵਿੰਦਰ ਜੀ ਦਾ ਸਵਾਲ

ਜਵਾਬ : ਜਸਵਿੰਦਰ ਤੇਰਾ ਇਹ ਸਵਾਲ ਤੇਰੀ ਗੁਰਬਾਣੀ ਤੋਂ ਅਗਿਆਨਤਾ ਨੀ ਨਿਸ਼ਾਨੀ ਹੈ |
ਅਕਾਲ : ਹਾਕਮ ਹੈ ਕਾਲ : ਹੁਕਮ ਹੈ | || ਜੰਮਣੁ ਮਰਣਾ ਹੁਕਮੁ ਹੈ ||

|| ਕਾਲੁ ਅਕਾਲੁ ਖ਼ਸਮ ਕਾ ਕੀਨਾ ਇਹੁ ਪਰਪੰਚੁ ਬਧਾਵਨੁ  || 

ਭਾਵ : ਉਹ ਅਕਾਲ ਖ਼ਸਮ ਕੀ ਹੈ ( ਸਚੁ ਸ੍ਬਨਾ ਕਾ ਖਸਮੁ ਹੈ ) ਪ੍ਰਮੇਸ਼ਰ ਨੇ ਸੰਸਾਰ ਦੇ ਇਸ ਪਰਪੰਚ ਨੂੰ ਰਚਨ ਵਾਸਤੇ ਕਾਲ ਰੂਪੀ ਹੁਕਮ ਨੂੰ ਪੈਦਾ ਕੀਤਾ | ਅਕਾਲ ਗੁਪਤ ਕਰਤਾ ਹੈ ਅਤੇ ਕਾਲ ਪ੍ਰਗਟ ਕਰਤਾ | ਇਸ ਨੂੰ ਸਮਝਨਾ ਤੇਰੇ ਵਾਸਤੇ ਥੋੜਾ ਮੁਸ਼ਕਿਲ ਹੈ ਜਦੋਂ ਆਮਣਾ ਸਾਹਮਣਾ ਹੋਵੇਗਾ ਸਮਝਾ ਦੇਵਾਂ ਗਾ |

|| ਸਭ ਕੋ ਕਾਲ ਸਭਨ ਕੋ ਕਰਤਾ || ਰੋਗ ਸੋਗ ਦੋਖਨ ਕੋ ਹਰਤਾ || ਕਾਲ ਰਹਿਤ ਅਨ ਕਾਲ ਸਰੂਪਾ || ਅਲਖ ਪੁਰਖ ਅਬਗਤਿ ਅਵਧੂਤਾ ||

 6. ਦਸਮ ਗ੍ਰੰਥ ਰੱਬੀ ਹੋਂਦ ਤੋਂ ਮੁਨਕਰ ਹੈ ।  ਚੱਲੋ ਜੀ ਪਾ ਦਿੱਤਾ ਖੋਤੇ  ਨੂੰ ਖੂਹ ਵਿੱਚ | ਜਸਵਿੰਦਰ ਨੇ |

ਜਵਾਬ : ਉਲੂ ਦਿਆ ਚਰਖਿਆ ਧਿਆਨ ਨਾਲ ਨਾਲ ਪੜਿਆ ਕਰ \ ਹਾਹਾਹਾ ਇੱਕ ਦਿਲ ਕਰਦਾ ਹੈ ਕੇ ਹੱਸਾਂ ਤੇਰੇ ਤੇ ਫਿਰ ਦਿਲ ਕਰਦਾ ਜੁੱਤੀਆਂ ਮਾਰਾਂ |
ਅਕਾਲ ਉਸਤਤ ਬਾਰੇ ਕੀ ਖਿਆਲ ਹੈ?  ਜਾਪੁ ਸਾਹਿਬ , ਇੱਥੇ ਅਗਰ ਮੈਂ ਪੰਗਤੀਆ ਲਿਖਣ ਲਗਿਆ ਹੜ ਆ ਜਾਉ |

7. ਦਸਮ ਗ੍ਰੰਥ ਕਬਰਾਂ ਦੀ ਪੂਜਾ ਕਰਨ ਨੂੰ ਕਹਿੰਦਾ ਹੈ । ਜਸਵਿੰਦਰ ਦਾ ਸਵਾਲ |

ਜਵਾਬ : ਜਸਵਿੰਦਰ ਵਰਗਾ ਇੱਕ ਬੰਦੇ ਦੀ ਕਾਰ ਦਾ ਇੱਕ ਟਾਇਰ ਪਾਟ ਗਿਆ , ਪਾਟਿਆ ਵੀ ਬਿਲਕੁਲ ਪਾਗਲ ਖਾਨੇ ਦੇ ਅੱਗੇ | ਉਸ ਬੰਦੇ ਨੇ ਟਾਇਰ ਖੋਲਿਆ ਨਟ ਰੂੜ ਕੇ ਗਟਰ ਵਿੱਚ ਜਾ ਪਏ ਬੰਦਾ ਸਿਰ ਫੜ ਕੇ ਬੈਠ ਗਿਆ ਲਾਗੇ ਹੀ ਜਾਲੀ ਵਿਚੋਂ  ਇੱਕ ਪਾਗਲ ਬੋਲਿਆ ਕੀ ਹੋਇਆ ਜਸਵਿੰਦਰ ਜੀ ? ਜਸਵਿੰਦਰ ਬੋਲਿਆ ਯਾਰ ਚਾਰੋ ਨਟ ਰੂੜ ਗਏ ਹੁਣ ਟਾਇਰ ਕਿਵੈਂ ਲਾਵਾਂ ?
ਪਾਗਲ ਬੋਲਿਆ ਜਸਵਿੰਦਰ ਜੀ ਬਾਕੀ ਤਿੰਨਾ ਟਾਇਰਾਂ ਤੋਂ ਇੱਕ ਇੱਕ ਨਟ ਉਤਾਰ ਲਵੋ | ਜਸਵਿੰਦਰ ਹੈਰਾਨ ਹੋ ਕੇ ਬੋਲਿਆ ਯਾਰ ਤੂੰ ਤਾਂ ਪਾਗਲ ਹੈ | ਪਾਗਲ ਬੋਲਿਆ ਭਾ ਜੀ ਪਾਗਲ ਹਾਂ ਬੇਵਕੂਫ਼ ਨਹੀ | ਸੋ ਜਸਵਿੰਦਰ ਜੀ ਗੌਰ ਕਰੋ

|| ਇੱਕ ਮੜਿਆਨ ਕਬਰਨ ਪੈ ਜਹੀਂ || ਦੋਹੁਂ ਮੇਂ ਪ੍ਰਮੇਸ਼ਰ ਨਾਹੀਂ ||


 ਜਸਵਿੰਦਰ  ਇਹ ਤੇਰੀ ਮੂਰਖਤਾ ਦੀ ਇੱਕ ਨਿੱਕੀ ਜਿਹੀ ਝਲਕ ਸੀ | ਪੂਰੀ ਫਿਲਮ ਦਿਖਾਵਾਂ ਗਾ ਜਦੋਂ ਮੇਰੇ ਸਾਹਮਣੇ ਆਵੇਂ ਗਾ | ਜਸਵਿੰਦਰ ਸਿੰਘ ਜਿਸ ਨੂੰ ਸਾਫ਼ ਸਾਫ਼ ਲਿੱਖਿਆ ਪੜਨਾ ਨਹੀ ਆਉਂਦਾ | ਸਮਝਾਣ ਵਾਲੀ ਗੱਲ ਕਿਵੈਂ ਸਮਝੇ ਗਾ? ਸੋਚਿਆ ਸੀ ਤੇਰੇ ਸਾਰੇ ਸਵਾਲਾਂ ਦਾ ਜਵਾਬ ਦੇਵਾਂ ਪਰ ਮੂਰਖਾਂ ਨਾਲ ਮੂਰਖ ਹੋਣਾ ਕੋਈ ਸਿਆਣਪ ਨਹੀ |  

ਤੇਰੇ ਪੰਜ ਕਰੋੜ ਸਾਂਭ ਕੇ ਰੱਖ ਪੂਰੇ ਖਾਨਦਾਨ ਦੇ ਮੂੰਹ ਲੁਕਾਉਣ  ਲਈ ਬੁਰ੍ਖੇ ਖਰੀਦਣ ਦੇ ਕੰਮ ਆਉਣਗੇ | ਸ਼ਾਇਦ ਜਸਵਿੰਦਰ ਦੁਬਈ ਇਸੇ ਵਾਸਤੇ ਹੀ ਗਿਆ ਹੈ ਕਿਓਂ ਕੇ ਦੁਬਈ ਵਿੱਚ ਬੁਰਕਾ ਪਾਉਣਾ ਆਮ ਗੱਲ ਹੈ ਬੁਰਕਾ ਦੇਖ ਕੇ ਕੋਈ ਸ਼ਕ ਵੀ ਨਹੀ ਕਰਦਾ | ਕਿਓਂ ਜੀ ? ਚਲੋ ਹੁੰਦੀ ਮੁਲਾਕਾਤ |


ਗੁਰਪ੍ਰੀਤ ਸਿੰਘ
ਕੈਲੇਫੋਰਨੀਆ