Thursday 11 August 2011

ਅਕਾਲ ਉਸਤਤਿ ਭਾਗ ੧-TEJWANTKAWALJIT SINGH

ਅਕਾਲ ਉਸਤਤ ਸ੍ਰੀ ਦਸਮ ਗਰੰਥ ਸਾਹਿਬ ਦੀ ਇਕ ਇਸ ਤਰਹ ਦੀ ਬਾਣੀ ਹੈ ਜੋ ਹਦ ਤੋਂ ਵਧ ਧਰਮ ਦੇ ਨਾ ਤੇ ਕੀਤੇ ਜਾਣ ਵਾਲੇ ਪਖੰਡਾਂ ਦੀਆਂ ਧਜੀਆਂ ਉਡਾ ਕੇ ਰਖ ਦਿੰਦੀ ਹੈ। ਮੇਨੂ ਹੇਰਾਨੀ ਓਦੋਂ ਹੁੰਦੀ ਹੈ ਜਦੋ ਲੋਕ ਏਸ ਬਾਣੀ ਨੂੰ ਵੀ ਕਿਸੇ ਪੰਡਿਤ ਦੀ ਰਚਨਾ ਕਹ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ । ਏਸ ਬਾਣੀ ਵਿਚ ਓਸ ਅਕਾਲ ਪੁਰਖ ਨੂੰ ਸਰਬ ਵਿਆਪਿਕ ਦ੍ਰ੍ਸਾਂਦੇ ਹੋਏ ਲੋਕਾਂ ਵਲੋਂ ਵਲ ਫਰੇਬ ਕਰ ਕੇ ਤੇ ਧਰਮੀ ਭੇਸ ਧਾਰਨ ਕਰ ਕੇ ਆਮ ਲੋਕਾਂ ਨੂੰ ਠਗੇ ਜਾਣ ਦਾ ਪਰਦਾ ਫਾਸ਼ ਜਿਸ ਕਠੋਰ ਤੇ ਸਖਤ ਤਰੀਕੇ ਨਾਲ ਕੀਤਾ ਗਯਾ ਹੈ ਓਸ ਨੂ ਦੇਖ ਕੇ ਲਗਦਾ ਹੈ ਕੇ ਏਸ ਬਾਣੀ ਤੋਂ ਸਬ ਤੋਂ ਵਧ ਤਕਲੀਫ਼ ਪਖੰਡੀ ਲੋਕਾਂ ਨੂ ਹੀ ਹੁੰਦੀ ਹੋਵੇਗੀ।ਸਿਖ ਇਤਿਹਾਸ ਤੂੰ ਅੰਜਾਨ ਲੋਕ ਇਹ ਨਹੀਂ ਜਾਂਦੇ ਕੇ ਗੁਰੂ ਸਾਹਿਬ ਦੇ ਦਰਬਾਰੀ ਸਿੰਘ ਭਾਈ ਚੌਪਾ ਸਿੰਘ ਹੀ ਨੇ ਆਪਣੇ ਰੇਹਾਤ੍ਨਾਮੇ ਵਿਚ ਖੁਦ ਜਿਕਰ ਕੀਤਾ ਹੈ ਕੇ ਅਕਾਲ ਉਸਤਤ , ਜਾਪੁ ਸਾਹਿਬ ਤੇ ਸਵੈਯੇ ਸਾਹਿਬਾਨ ਨੇ ਆਪਣੀ ਰਸਨਾ ਨਾਲ ੧੭੩੪ ਬਿਕ੍ਰਮੀ ਵਿਚ ਉਚਾਰ ਕੀਤੇ ਨੇ( ਹਵਾਲਾ ਰੇਹਾਤ੍ਨਾਮਾ ਭਾਈ ਚੋਪਾ ਸਿੰਘ)।  ਜੇ ਅਕਾਲਪੁਰਖ ਨੇ ਕਿਰਪਾ ਕੀਤੀ ਤਾਂ ਸ੍ਰੀ ਅਕਾਲ ਉਸਤਤ ਦੇ ਸ਼ੰਦਾ ਦੇ ਗੁਰਮਤ ਮੁਤਾਬਿਕ ਆਰਟ ਕਰ ਕੇ ਆਪ ਜੀ ਸਾਹਮਣੇ ਵਿਚਾਰ ਲੈ ਰਖਾਂਗੇ:



ਅਕਾਲ ਉਸਤਤਿ
अकाल उसतति
EULOGY OF THE NON-TEMPORAL LORD

ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
The Lord is One and he can be attained through the grace of the True Guru.
ਇਹ ਬਾਣੀ ਦਾ ਮੰਗਲ ਹੈ ਤੇ ਸ਼ੁਰੂ ਗੁਰੂ ਦੀ ਕਿਰਪਾ ਮੰਗ ਕੇ ਹੁੰਦਾ ਹੈ।

ਉਤਾਰ ਖਾਸੇ ਦਸਖਤ ਕਾ ॥ ਪਾਤਿਸਾਹੀ ੧੦॥
उतार खासे दसखत का ॥ पातिसाही १०॥
Copy of the manuscript with exclusive signatures of the Tenth Sovereign.
ਏਸ ਤੋਂ ਇਹ ਪਤਾ ਲਗਦਾ ਹੈ ਕੇ ਇਹ ਉਤਾਰਾ ਸਾਹਿਬਾਨ ਦੀ ਹਥ ਲਿਖਤ ਅਕਾਲ ਉਸਤਤ ਵਿਚੋਂ ਕੀਤਾ ਗਯਾ ਹੈ।

ਅਕਾਲ ਪੁਰਖ ਕੀ ਰਛਾ ਹਮਨੈ ॥
अकाल पुरख की रछा हमनै ॥
The non-temporal Purusha (All-Pervading Lord) is my Protector.
ਸਬ ਤੋਂ ਪਹਲੀ ਗਲ ਵਿਚ ਹੀ ਕਹਾਨੀ ਮੁਕਾ ਦਿਤੀ ਗਈ ਹੈ ਕੇ ਸਾਨੂੰ "ਅਕਾਲਪੁਰਖ" ਦੀ ਹਰ ਵਕਤ ਰਖਿਯਾ ਮੋਜੂਦ ਹੈ।

ਸਰਬ ਲੋਹ ਕੀ ਰਛਿਆ ਹਮਨੈ ॥
सरब लोह की रछिआ हमनै ॥
The All-Steel Lord is my Protector.
ਇਥੇ ਅਕਾਲਪੁਰਖ ਨੂ ਲੋਹੇ ਵਾਂਗੂ ਮਜਬੂਤ ਦਰਸਾਯਾ ਗਯਾ ਹੈ।

ਸਰਬ ਕਾਲ ਜੀ ਦੀ ਰਛਿਆ ਹਮਨੈ ॥
सरब काल जी दी रछिआ हमनै ॥
The All-Destroying Lord is my Protector.
ਇਥੇ ਅਕਾਲਪੁਰਖ ਨੂੰ ਸਰਬ ਕਾਲ ਦਸਿਯਾ ਹੈ ਭਾਵ ਮੋਤ ਵੀ ਓਹਦੇ ਹਥ ਵਿਚ ਹੈ ਤੇ ਓਹਦੇ ਹੁਕਮ ਵਿਚ ਹੀ ਮੋਤ ਹੁੰਦੀ ਹੈ । ਇਥੇ ਇਹ ਗਲ ਧਯਾਨ ਵਿਚ ਰਖਣ ਵਾਲੀ ਹੈ ਕੇ ਸਿਖ ਧਰਮ ਵਿਚ ਜਨਮ ਮਰਨ ਇਕ ਵਾਹੇਗੁਰੁ ਦੇ ਹਥ ਵਿਚ ਹੀ ਹੈ। ਸੋ ਇਸੇ ਲੈ ਓਸੇ ਵਾਹੇ ਗੁਰੂ ਨੂ ਅਕਾਲਪੁਰਖ ਵੀ ਕੇਹਾ ਹੈ ਤੇ ਕਾਲਪੁਰਖ ਵੀ ਕੇਹਾ ਹੈ ।

ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥
सरब लोह जी दी सदा रछिआ हमनै ॥
The All-Steel Lord is ever my Protector.

ਆਗੈ ਲਿਖਾਰੀ ਕੇ ਦਸਤਖਤ ॥
आगै लिखारी के दसतखत ॥
Then the signatures of the Author (Guru Gobind Singh).

ਤ੍ਵਪ੍ਰਸਾਦਿ ਚਉਪਈ ॥
त्वप्रसादि चउपई ॥
BY THY GRACE QUATRAIN (CHAUPAI)

ਪ੍ਰਣਵੋ ਆਦਿ ਏਕੰਕਾਰਾ ॥
प्रणवो आदि एकंकारा ॥
I Salute the One Primal Lord.
ਦੇਖੋ ਇਥੇ ਵੀ ਮੂਲ ਮੰਤਰ ਵਾਲੀ ਗਲ ਕੀਤੀ ਗਯੀ  ਹੈ ਕੇ ਸਬ ਤੋ ਪੇਹ੍ਲਾਂ ਇਕ ਓਂਕਾਰ ਹੀ ਸੀ । ਪੰਡਿਤ ਤੇ ਏਸ ਗਲ ਨੂ ਮਨ ਹੀ ਨਹੀ ਸਕਦਾ ਕਿਓਂ ਕੇ ਓਹ ਤੇ ਕੇਹਂਦਾ ਹੈ ਕੇ ਸਬ ਤੋਂ ਪੇਹ੍ਲਾਂ ਓਮ ਸੀ। ਸੋ ਏਸ ਨੂ ਪੰਡਿਤ ਦੀ ਰਚਨਾ ਕਹਨਾ ਹੀ ਮੂਰਖਤਾ ਹੈ ।

ਜਲ ਥਲ ਮਹੀਅਲ ਕੀਓ ਪਸਾਰਾ ॥
Who pervades the watery, earthly and heavenly expanse.
ਇਥੇ ਵੀ ਗੁਰਬਾਣੀ ਦੀ ਹੀ ਗਲ ਹੈ " ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ"

ਆਦਿ ਪੁਰਖ ਅਬਗਤਿ ਅਬਿਨਾਸੀ ॥
आदि पुरख अबगति अबिनासी ॥
That Primal Purusha is Unmanifested and Immortal.
ਏਸ ਪੰਕਤੀ ਵਿਚ ਦਿਖਾ ਦਿਤਾ ਗਯਾ ਕੇ ਹਮੇਸ਼ਾਂ ਸੀ, ਓਹ ਮਰਦਾ ਨਹੀਂ।

ਲੋਕ ਚਤ੍ਰੁ ਦਸਿ ਜੋਤਿ ਪ੍ਰਕਾਸੀ ॥੧॥
लोक चत्रु दसि जोति प्रकासी ॥१॥
His Light illumines the whole world in all four directions. I.
ਹੁਣ ਏਸ ਵਿਚ ਕੀ ਗਲ ਗਲਤ ਹੈ ਆਪ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ।  

ਹਸਤ ਕੀਟ ਕੇ ਬੀਚ ਸਮਾਨਾ ॥
हसत कीट के बीच समाना ॥
He ਇਸ merged Himself in every thing  from elephant to a  worm.
ਓਹ ਅਕਾਲਪੁਰਖ ਹਰ ਘਟ ਵਿਚ ਸਮਾਯਾ ਹੋਯਾ ਹੈ , ਭਾਵੇ ਓਹ ਜਾਨਵਰ ਵੀ ਕਿਓਂ ਨਾ ਹੋਵੇ। ਓਹ ਹਾਥੀ ਵਿਚ ਵੀ ਹੈ ਤੇ ਕੀੜੀ ਵਿਚ ਵੀ ਹੈ ।

ਰਾਵ ਰੰਕ ਜਿਹ ਇਕਸਰ ਜਾਨਾ ॥
राव रंक जिह इकसर जाना ॥
The king and the baggar are equal before Him.

ਅਦ੍ਵੈ ਅਲਖ ਪੁਰਖ ਅਬਿਗਾਮੀ ॥
अद्वै अलख पुरख अबिगामी ॥
That Non-dual and Imperceptible Purusha is Inseparable.

ਸਭ ਘਟ ਘਟ ਕੇ ਅੰਤਰਜਾਮੀ ॥੨॥
सभ घट घट के अंतरजामी ॥२॥
He reaches the inner core of every heart, he knows what is in every heart 2.

ਅਲਖ ਰੂਪ ਅਛੈ ਅਨਭੇਖਾ ॥
अलख रूप अछै अनभेखा ॥
He is an Inconceivable Entity, Exernal and Garbless.
ਓਹ ਕਿਸੇ ਦੀ ਕੁਖ ਵਿਚ ਨਹੀਂ ਜਨਮ ਲੇੰਦਾ ਤੇ ਓਸਦਾ ਕੋਈ ਵੀ ਰੂਪ ਨਹੀਂ ਹੈ ਕੋਈ ਵੀ ਓਸ ਦਾ ਅਕਾਰ ਨਹੀਂ ਹੈ , ਵੇਸੇ ਵੀ ਪ੍ਰਕਾਸ਼ ਦਾ ਕੋਈ ਅਕਾਰ ਹੁੰਦਾ ਹੈ ? 

ਰਾਗ ਰੰਗ ਜਿਹ ਰੂਪ ਨ ਰੇਖਾ ॥
राग रंग जिह रूप न रेखा ॥
He is without attachment, colour, form and mark.
ਨਾ ਕੋਈ ਉਸ ਦਾ ਰੰਗ ਹੈ, ਨਾ ਰੂਪ ਹੈ , ਨਾ ਕੋਈ ਅਕਾਰ ਹੈ।

ਬਰਨ ਚਿਹਨ ਸਭਹੂੰ ਤੇ ਨਿਆਰਾ ॥
बरन चिहन सभहूं ते निआरा ॥
He distinct from all others of various colours , body shapes and hereditary 
ਓਸ ਦੀ ਨਾ ਕੋਈ ਜਾਤ ਹੈ, ਨਾ ਕੋਈ ਕੁਲ ਹੈ, ਨਾ ਕੋਈ ਓਸਦਾ ਨੇਣ ਨਕਸ਼ ਹੈ ।

ਆਦਿ ਪੁਰਖ ਅਦ੍ਵੈ ਅਬਿਕਾਰਾ ॥੩॥
आदि पुरख अद्वै अबिकारा ॥३॥
He is the Primal Purusha, Unique and Changeless.3.

ਬਰਨ ਚਿਹਨ ਜਿਹ ਜਾਤ ਨ ਪਾਤਾ ॥
बरन चिहन जिह जात न पाता ॥
He is without colour, mark, caste and lineage.

ਸੱਤ੍ਰ ਮਿੱਤ੍ਰ ਜਿਹ ਤਾਤ ਨ ਮਾਤਾ ॥
स्त्र मि्त्र जिह तात न माता ॥
He is the without enemy, friend, father and mother.
ਨਾ ਕੋਈ ਓਹਦਾ ਪਿਓ ਹੈ, ਨਾ ਹੀ ਕੋਈ ਮਾਤਾ ਹੈ , ਨਾ ਕੋਈ ਦੁਸ਼ਮਨ ਹੈ ਤੇ ਨਾ ਹੀ ਕੋਈ ਮਿਤਰ ਹੈ।

ਸਭ ਤੇ ਦੂਰਿ ਸਭਨ ਤੇ ਨੇਰਾ ॥
सभ ते दूरि सभन ते नेरा ॥
He is far away from all and closest to all.

ਜਲ ਥਲ ਮਹੀਅਲ ਜਾਹਿ ਬਸੇਰਾ ॥੪॥
जल थल महीअल जाहि बसेरा ॥४॥
His dwelling is within water, on earth and in heavens.4.

ਅਨਹਦ ਰੂਪ ਅਨਾਹਦ ਬਾਨੀ ॥
अनहद रूप अनाहद बानी ॥
He is Limitless Entity and hath infinite celestial strain.

ਚਰਨ ਸਰਨਿ ਜਿਹ ਬਸਤ ਭਵਾਨੀ ॥
चरन सरनि जिह बसत भवानी ॥
The goddess Durga takes refuge at His Feet and abides there.
ਦੇਖੋ ਦੇਵੀ ਦੀ ਓਕਾਤ, ਓਹ ਵਾਹੇਗੁਰੁ ਦੇ ਚਰਨਾ ਵਿਚ ਰਹ ਰਹੀ  ਹੈ। ਜਿਸ ਦੇਵੀ ਨੂ ਸ੍ਰੀ ਦਸਮ ਗਰੰਥ ਵਿਚ ਵਾਹੇਗੁਰੁ ਦੇ ਚਰਨਾ ਦੀ ਦਾਸੀ ਕੇਹਾ ਗਯਾ ਹੈ, ਓਸ ਨੂੰ ਕਿਵੇਂ ਮਨ ਲਿਆ ਜਾਵੇ ਕੇ ਓਸੇ ਦਸਮ ਗਰੰਥ ਵਿਚ ਪੂਜਿਆ ਗਯਾ ਹੈ। ਇਹ ਸਿਰਫ ਗੁਰਬਾਣੀ ਤੋਂ ਅਨ੍ਜਾਨਤਾ ਦੇ ਕਾਰਨ ਕੀਤਾ ਗਯਾ । 

ਹੁਣ ਸੋਚਾਂ ਦੀ ਗਲ ਹੈ ਕੇ ਇਹ ਅਕਾਲਪੁਰਖ, ਜਿਸ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਰੇਖ ਨਹੀਂ, ਕੋਈ ਭੇਖ ਨਹੀਂ ਓਹ ਸਬ ਦਾ ਪਿਯਾਰਾ ਹੈ ਤੇ ਘਟ ਘਟ ਵਿਚ ਸਮਾਯਾ ਹੋਯਾ ਹੈ, ਓਹ ਪੰਡਿਤ ਦਾ ਮੂਰਤੀ ਵਾਲਾ ਸ਼ਿਵਜੀ  ਕਿਵੇਂ ਹੋ ਸਕਦਾ ਹੈ ।

ਅਗੇ ਬਾਕੀ ਦੇ ਸ਼ੰਦਾ ਦਾ ਵੀ ਤਰਤੀਬ ਵਾਰ ਵੀਚਾਰ ਕੀਤਾ ਜਾਵੇਗਾ ਤੇ ਦਸਿਆ  ਜਾਵੇਗਾ ਕੇ ਕੇ ਦਸਮੇ ਪਾਤਸ਼ਾਹ ਨੇ ਕਿਵੇ ਅਕਾਲਪੁਰਖ ਦਾ ਵਰਣਨ ਕੀਤਾ ਹੈ ਤੇ ਕਿਵੇਂ ਪਾਖੰਡੀ ਨੰਗੇ ਕੀਤੇ ਹਨ ।

ਦਾਸ 

ਤੇਜਵੰਤ ਕਵਲਜੀਤ ਸਿੰਘ (੧੧/੮/੧੧) this article is copyright@TejwantKawaljit Singh.Any copy of the text without the permission of the author will be considered illegal and a legal action will be taken at the expense of editor