Wednesday 10 August 2011

ਚੋਬਿਸ ਅਵਤਾਰ ਭਾਗ ੧ - TEJWANT KAWALJIT SINGH

ਚੋਬੀਸ ਅਵਤਾਰ ਵਿਚ ਸਾਹਿਬਾ ਨੇ ਅਵਤਾਰਾਂ ਨੂੰ ਅਕਾਲਪੁਰਖ ਦੇ ਹਥ ਦੀ ਖੇਡ ਦਸਿਆ ਹੈ । ਇਹਨਾ ਅਵਤਾਰਾਂ ਦੀ ਓਕਾਤ ਵਾਹੇਗੁਰੁ ਅੱਗੇ ਕੋਡੀ ਵੀ ਮੇਹ੍ਸੂਸ ਨਹੀਂ ਹੁੰਦੀ। ਜਿਹਨਾ ਅਵਤਾਰਾਂ ਦੀ ਭਾਰਤੀ ਸਮਾਜ ਵਿਚ ਭਗਵਾਨ ਕਹ ਕੇ ਪੂਜਾ ਹੁੰਦੀ ਹੈ, ਓਹਨਾ ਅਵਤਾਰਾਂ ਦੀ ਇਜ਼ਤ ਸਾਹਿਬਾ ਨੇ ਅਕਾਲਪੁਰਖ ਦੇ ਸਾਹਮਣੇ ਰਤੀ ਭਰ ਵੀ ਨਹੀਂ ਸਮਝੀ। ਤੁਸੀਂ ਆਪ ਹੀ ਦੇਖੋਗੇ ਕੇ ਜਦੋਂ ਅਵਤਾਰ ਕਥਾ ਸ਼ੁਰੂ ਕਰੀ ਦੀ ਹੈ ਤਾਂ ਅਵਤਾਰਾਂ ਦਾ ਮੰਗਲ ਕਰਨਾ ਤਾਂ ਇਕ ਪਾਸੇ ਰਿਹਾ, ਓਹਨਾ ਨੂੰ ਵਾਹੇਗੁਰੁ ਦੇ ਹਥਾਂ ਦਾ ਮਹਜ ਇਕ ਖਿਡੋਨਾ ਬਣਾ ਦਿਤਾ ਗਯਾ ਹੈ। ਬਾਕੀ ਫੇਸਲਾ ਆਪ ਕਰਨਾ ਕੇ ਏਸ ਬਾਨੀ ਦੇ ਮੁਢਲੇ ਪ੍ਰਸੰਗ ਪਰ ਕੇ ਤੋਹਾਦੇ ਮਨ ਵਿਚ ਅਵਤਾਰ ਪੂਜਾ ਦਾ ਕਿਨਾ ਸ਼ੋਂਕ ਪੈਦਾ ਹੁੰਦਾ ਹੈ। ਸਾਹਿਬ ਦੇ ਇਹ ਵੀਚਾਰ ਗੁਰੂ ਗਰੰਥ ਸਾਹਿਬ ਦੀ ਬਾਨੀ ਤੋਂ ਇਕ ਮਾਤਰ ਵੀ ਵਖ ਨਹੀਂ ਹਨ।

 ਚੌਪਈ ॥
चौपई ॥
CHAUPAI

ਜਬ ਜਬ ਹੋਤ ਅਰਿਸਟ ਅਪਾਰਾ ॥
जब जब होत अरिसट अपारा ॥
Whenever numerous tyrants take birth,

ਤਬ ਤਬ ਦੇਹ ਧਰਤ ਅਵਤਾਰਾ ॥
तब तब देह धरत अवतारा 
these avtaars created by waheguru comes into existence.

ਕਾਲ ਸਭਨ ਕੋ ਪੇਖ ਤਮਾਸਾ ॥
काल सभन को पेख तमासा ॥
The KAL (Destroyer Lord) scans the play of all,
ਅੰਤਹ ਕਾਲ ਕਰਤ ਹੈ ਨਾਸਾ ॥੨॥
अंतह काल करत है नासा ॥२॥
And ultimately destroys all.2.

ਸਪਸ਼ਟ ਸ਼ਬਦਾਂ ਵਿਚ ਦਸ ਦਿਤਾ ਗਯਾ ਕੇ ਕਾਲਪੁਰਖ ਨੇ ਜਗਤ ਤਮਾਸ਼ਾ ਬਨਾਇਆ ਹੈ ਤੇ ਜਦੋਂ ਦਿਲ ਕਰਦਾ ਹੈ ਤਾਂ ਕੁਛ ਲੋਕਾਂ ਨੂ ਮਿਥ ਕੇ ਧਰਤੀ ਤੇ ਜੁਲਮ ਦਾ ਨਾਸ ਕਰਨ ਲਈ ਭੇਜ ਦਿੰਦਾ ਹੈ, ਤੇ ਅੰਤ ਵਿਚ ਓਹਨਾਂ ਅਵਤਾਰਾਂ ਦਾ ਵੀ ਕਾਲ ਬਣ ਜਾਂਦਾ ਹੈ, ਭਾਵ ਓਹਨਾ ਅਵਤਾਰਾਂ ਦਾ ਵੀ ਨਾਸ ਕਰ ਦਿੰਦਾ ਹੈ। ਹੁਣ ਸਮ੍ਜਨ ਵਾਲੀ ਗਲ ਇਹ ਹੈ ਕੇ ਜਿਸ ਦੇਸ਼ ਵਿਚ ਅਵਤਾਰਾਂ ਨੂ ਰਬ ਦਾ ਦਰਜਾ ਦਿਤਾ ਜਾਂਦਾ ਹੋਵੇ, ਓਹਨਾ ਅਵਤਾਰਾਂ ਦਾ ਵੀ ਅੰਤ ਕਰਵਾ ਦੇਣਾ ਇਕ ਵਾਹੇਗੁਰੁ ਦੇ ਹਥੋਂ, ਇਹ ਕਿਨਿਆਂ ਕੁ ਲੋਕਾਂ ਨੂ ਹਜਮ ਹੋ ਸਕਦਾ ਹੈ।

ਚੌਪਈ ॥
चौपई ॥
ਕਾਲ ਸਭਨ ਕਾ ਕਰਤ ਪਸਾਰਾ ॥
काल सभन का करत पसारा ॥
The KAL (Destroyer Lord) causes the expansion of all;

ਅੰਤ ਕਾਲ ਸੋਈ ਖਾਪਨ ਹਾਰਾ ॥
अंत काल सोई खापन हारा ॥
The same Temporal Lord ultimately destroys all;

ਓਹ ਕਾਲ ਪੁਰਖ ਰੂਪ ਵਾਹੇਗੁਰੁ, ਜੇਹਦੇ ਹਥ ਵਿਚ ਸਮਾਂ ਹੈ ਓਹ ਇਹਨਾਂ ਅਵਤਾਰਾ ਜਹੇ ਕਈ ਬਣਾ ਕੇ ਨਾਸ ਕਰ ਦਿੰਦਾ ਹੈ। ਗੋਰ ਕਰਨ ਵਾਲੀ ਗਲ ਹੈ ਕੇ ਇਥੇ ਸਾਹਿਬਾਂ ਨੇ ਲਫ਼ਜ਼ ਵਰਤਿਆ ਹੈ "ਖਪਾ ਦੇਣਾ" ਜੋ ਜਯਾਦਾ ਇਜ਼ਤ ਵਾਲਾ ਲਫ਼ਜ਼ ਨਹੀਂ ਹੈ। ਸੋ ਈਸ ਤੋਂ ਹੀ ਸਾਹਿਬ ਦੇ ਮਨ ਵਿਚ ਅਵਤਾਰਾਂ ਦੀ ਇਜ਼ਤ ਦੀ ਝ੍ਲ੍ਕਾਰੀ ਮਿਲ ਜਾਂਦੀ ਹੈ। ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਕੇ ਇਹ ਕੋਈ ਅਵਤਾਰ ਪੂਜਾ ਹੋ ਰਹੀ ਹੈ ਤੇ ਅਵਤਾਰਾਂ ਦੀ ਬੇਕਦਰੀ ਹੋ ਰਹੀ ਹੈ। ਇਹਨਾ ਲਫਜਾਂ ਦੀ ਤਕਲੀਫ਼ ਇਹਨਾ ਅਵਤਾਰਾਂ ਦੇ ਚੇਲਿਯਾਂ ਨੂ ਜਰੂਰ ਹੁੰਦੀ ਹੋਵੇਗੀ।

ਆਪਨ ਰੂਪ ਅਨੰਤਨ ਧਰਹੀ ॥
आपन रूप अनंतन धरही ॥
He manifests Himself in innumerable forms,
ਆਪਹਿ ਮਧ ਲੀਨ ਪੁਨ ਕਰਹੀ ॥੩॥
आपहि मध लीन पुन करही ॥३॥
And Himself merges all within Hmself.3.

ਹੁਣ ਇਹ ਵੀ ਕੋਈ ਗਲਤ ਗਲ ਨਹੀਂ ਕੀਤੀ ਗਈ। ਗੁਰਬਾਣੀ ਦਾ ਫੇਸਲਾ ਹੈ " ਸਬ ਜੋਤ ਤੇਰੀ ਜਗਜੀਵਨਾ ਤੂ ਘਟ ਘਟ ਹਰ ਰੰਗ ਰੰਗਨਾ", ਇਹ ਇਕ ਅਟਲ ਸਚਾਈ ਹੈ ਕੇ ਓਹ ਸਬ ਨੂ ਪੇਦਾ ਕਰ ਕੇ ਅਖੀਰ ਵਿਚ ਆਪਣੇ ਆਪ ਵਿਚ ਹੀ ਮਿਲਾ ਲੇੰਦਾ ਹੈ।



चौपई ॥
ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ ॥
इन महि स्रिसटि सु दस अवतारा ॥
In this creation is included the world and the ten incarnations;
ਜਿਨ ਮਹਿ ਰਮਿਯਾ ਰਾਮ ਹਮਾਰਾ ॥
जिन महि रमिया राम हमारा ॥
Within them pervades our Lord;

ਹੁਣ ਇਹ ਵੀ ਗੁਰਬਾਣੀ ਦੀ ਮੁਖਾਲਫਤ ਨਹੀਂ ਹੈ। ਬਲਕੇ ਗੁਰੂ ਗਰੰਥ ਸਾਹਿਬ ਮਹਾਰਾਜ ਵੀ ੧੦ ਅਵਤਾਰ ਹੀ ਸ੍ਰੇਸ਼ਟ ਗਿਣਦੇ ਹਨ " 
 ਸੁੰਨਹੁ ਉਪਜੇ ਦਸ ਅਵਤਾਰਾ ॥ ਸ੍ਰਿਸਟਿ ਉਪਾਇ ਕੀਆ ਪਾਸਾਰਾ " 

अनत चतुरदस गन अवतारू ॥
Besides ten, other fourteen incarnations are also reckoned;
ਕਹੋ ਜੁ ਤਿਨ ਤਿਨ ਕੀਏ ਅਖਾਰੂ ॥੪॥

कहो जु तिन तिन कीए अखारू ॥४॥
 
And I describe the performance of all them.4.
ਚੌਪਈ ॥
चौपई ॥
ਕਾਲ ਆਪਨੋ ਨਾਮੁ ਛਪਾਈ ॥
काल आपनो नामु छपाई ॥
The KAL (Temporal Lord) conceals his name,
ਅਵਰਨ ਕੇ ਸਿਰਿ ਦੈ ਬੁਰਿਆਈ ॥
अवरन के सिरि दै बुरिआई ॥
And imposes the villainy over the head of others;

ਕਿਨਾ ਸਾਫ਼ ਸਾਫ਼ ਕਰ ਦਿਤਾ ਗਿਆ ਹੈ ਕੇ ਭਾਵੇਂ ਕੋਈ ਗਲਤ ਕਾਮ ਵੀ ਕਰਦਾ ਹੈ ਓਹ ਵੀ ਵਾਹੇਗੁਰੁ ਦੇ ਭਾਣੇ ਵਿਚ ਹੀ ਹੁੰਦਾ ਹੈ। ਕਰਵਾਂਦਾ ਓਹ ਹੈ ਪਰ ਬੇਇਜਤੀ ਵਿਚਾਰੇ ਮਨੁਖ ਦੀ ਹੁੰਦੀ ਹੈ। ਇਹ ਸਬ ਓਸ ਦੇ ਹੁਕਮ ਤੇ ਰਜ਼ਾ ਵਿਚ ਹੀ ਹੁੰਦਾ ਹੈ।

ਆਪਨ ਰਹਤ ਨਿਰਾਲਮ ਜਗ ਤੇ ॥
आपन रहत निरालम जग ते ॥
He Himself remains detached from the world,

ਆਪ ਓਹ ਇਹ ਸਬ ਕਰਵਾ ਕੇ ਵੀ ਪਵਿਤਰ ਰਹੰਦਾ ਹੈ। ਕਹਨ ਦਾ ਮਤਲਬ ਕੇ ਲੋਗ ਵਾਹੇਗੁਰੁ ਦੇ ਹੇਠ ਦੀ ਕਠਪੁਤਲੀ ਨੇ, ਜੋ ਵੀ ਕਰਦਾ ਮਾਲਕ ਕਰਦਾ, ਬੁਰੇ ਕਮ ਵੀ ਓਸਦੇ ਹੁਕਮ ਵਿਚ ਹੁੰਦੇ ਨੇ ਪਰ ਦੋਸ਼ ਕਿਸੇ ਹੋਰ ਤੇ ਲਗਦਾ ਹੈ। ਓਹ ਸਬ ਵਿਚ ਹੁੰਦਿਆਂ ਵੀ ਨਿਰਮਲ ਹੀ ਰਹੰਦਾ ਹੈ। ਜਿਵੇਂ ਗੁਰੂ ਸਾਹਿਬ ਨੇ ਗੁਰੂ ਗਰੰਥ ਸਾਹਿਬ ਵਿਚ ਵੀ ਫੁਰਮਾਯਾ ਹੈ :

 ਸੁੰਨਹੁ ਉਪਜੇ ਦਸ ਅਵਤਾਰਾ ॥ ਸ੍ਰਿਸਟਿ ਉਪਾਇ ਕੀਆ ਪਾਸਾਰਾ ॥ ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨

ਜਾਨ ਲਏ ਜਾ ਨਾਮੈ ਤਬ ਤੇ ॥੫॥

जान लए जा नामै तब ते ॥५॥
 
I know this fact from the very beginning (ancient times).5.

ਚੌਪਈ ॥
चौपई ॥

ਆਪ ਰਚੈ ਆਪੇ ਕਲ ਘਾਏ ॥
आप रचै आपे कल घाए ॥
He creates Himself and destroys Himself;

ਅਵਰਨ ਕੈ ਦੈ ਮੂੰਡ ਹਤਾਏ ॥
अवरन कै दै मूंड हताए ॥
But He imposes the responsibility on the head of others;

ਆਪ ਨਿਰਾਲਮੁ ਰਹਾ ਨ ਪਾਯਾ ॥
आप निरालमु रहा न पाया ॥
He Himself remains detached and Beyond Everything;

ਤਾਂਤੇ ਨਾਮੁ ਬਿਅੰਤ ਕਹਾਯਾ ॥੬॥
तांते नामु बिअंत कहाया ॥६॥
Therefore, He is called ‘Infinite’.6.

ਚੌਪਈ ॥
चौपई ॥

ਜੋ ਚਉਬੀਸ ਅਵਤਾਰ ਕਹਾਏ ॥
जो चउबीस अवतार कहाए ॥
Those who are called twenty-four incarnations;

ਤਿਨ ਭੀ ਤੁਮ ਪ੍ਰਭ ਤਨਕ ਨ ਪਾਏ ॥
Tin Bhitoum Prabh Tanak Na Paae||
तिन भी तुम प्रभ तनक न पाए ॥
O Lord ! they even could not realise thee in a small measure;

ਸਭ ਹੀ ਜਗ ਭਰਮੇ ਭਵ ਰਾਯੰ ॥


सभ ही जग भरमे भव रायं ॥
 
 T
hey became kings of the world and got deluded;

ਤਾ ਤੇ ਨਾਮੁ ਬਿਅੰਤ ਕਹਾਯੰ ॥੭॥

ता ते नामु बिअंत कहायं ॥७॥
Therefore they were called by innumerable names.7.

ਸਾਹਿਬਾਂ ਨੇ ਕਿਵੇਂ ਅਵਤਾਰਾਂ ਦੀ ਅਸਲੀਯਤ ਬਿਆਨ ਕਰ ਦਿਤੀ ਹੈ ਕੇ ਇਹ ਜੀਨੇ ਵੀ ਅਵਤਾਰ ਹੋਏ ਨੇ ਕੋਈ ਵੀ ਪ੍ਰਭੁ ਦਾ ਭੇਦ ਨਹੀਂ ਪਾ ਸਕਿਆ। ਸਾਰੇ ਹੀ ਆਮ ਜਨਤਾ ਨੂ ਭਰਮਾ ਵਿਚ ਹੀ ਪਾ ਕੇ ਬੇਠੇ ਰਹੇ ਤੇ ਆਪਣੇ ਆਪਣੇ ਨਾਮ ਜਪਾਂਦੇ ਰਹੇ ਤੇ ਅੰਤ ਕਾਲ ਵਸ ਹੋ ਗਏ। ਹੁਣ ਇਕ ਸਿਆਣਾ ਆਦਮੀ ਇਸ ਵਿਚੋਂ ਇਹ ਮਤ ਲੇੰਦਾ ਹੈ ਕੇ ਇਹ ਸਬ ਅਵਤਾਰ ਵਾਹੇਗੁਰੁ ਦੇ ਹੀ ਬਣਾਏ ਹੋਏ ਨੇ ਤੇ ਸਬ ਕਾਲ ਦੇ ਵਸ ਵਿਚ ਨੇ। ਜੇ ਇਹ ਹੀ ਕਾਲ ਤੋਂ ਨਹੀਂ ਬਚ ਸਕੇ ਤਾਂ ਸਾਨੂ ਕੀ ਬਚਾ ਸਕਦੇ ਨੇ।

ਬਿਲਕੁਲ ਇਹੀ ਗਲ ਗੁਰੂ ਸਾਹਿਬ ਜੀ ਨੇ ਗੁਰੂ ਗਰੰਥ ਸਾਹਿਬ ਵਿਚ ਵੀ ਬਿਆਨ ਕੀਤੀ ਹੈ:



ਪਉੜੀ ॥ ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥ 
 


ਦਸ ਅਵਤਾਰੀ ਰਾਮੁ ਰਾਜਾ ਆਇਆ ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ 
 





ਈਸ ਮਹੇਸੁਰੁ ਸੇਵ ਤਿਨ੍ਹ੍ਹੀ ਅੰਤੁ ਨ ਪਾਇਆ ॥ ਸਚੀ ਕੀਮਤਿ ਪਾਇ ਤਖਤੁ ਰਚਾਇਆ ॥ 
 



ਦੁਨੀਆ ਧੰਧੈ ਲਾਇ ਆਪੁ ਛਪਾਇਆ ॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥ {ਅੰਗ ੧੨੭੯) 
 




ਹੁਣ ਤੁਸੀਂ ਅੰਦਾਜ਼ਾ ਲਗਾ ਹੀ ਲਯਾ ਹੋਣਾ ਹੈ ਕੇ ਕਿਨੀ ਕੂ ਅਵਤਾਰਾਂ ਦੀ ਇਜ਼ਤ ਚੋਬਿਸ ਅਵਤਾਰ ਵਿਚ ਕੀਤੀ ਗਈ ਹੈ। ਇਹ ਅਜੇ ਪਹਲੇ ੬ ਸ਼ੰਦ ਹੀ ਲਿਖੇ ਹਨ । ਅਗਲੇ ਸ਼ੰਦ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਆਪ ਜੀ ਦੇ ਮੋਹਰੇ ਰਖੇ ਜਾਣਗੇ ਤਾਂ ਕੇ ਆਪ ਖੁਦ ਅੰਦਾਜ਼ਾ 


ਲਗਾ ਸਕੋ ਕੇ ਅਸਲ ਗਲ ਕੀ ਹੈ ਤੇ ਅਸਲ ਤਕਲੀਫ਼ ਕਿਸ ਨੂੰ ਹੋ ਰਹੀ ਹੈ ਦਸਮ ਬਾਨੀ ਤੋਂ।
 


 

ਦਾਸ 

ਤੇਜਵੰਤ ਕਵਲਜੀਤ ਸਿੰਘ (7/08/11)copyright@TejwantKawaljit Singh. Any editing without the permission of the author will result in legal liability and will result into legal action at the cost of editor