Thursday 18 August 2011

Answers to Dalbir Singh Msc - Part 1-TEJWANTKAWALJIT SINGH



ਵੀਰ ਦਲਬੀਰ ਸਿੰਘ Msc ji,
ਸ੍ਰੀ ਵਾਿਹਗੁਰੂ ਜੀ ਕਾ ਖਾਲਸਾ  ਸ੍ਰੀ ਵਾਿਹਗੁਰੂ ਕੀ ਫ਼ਿਤਹ 
ਆਪ ਜੀ ਦਾ ਲੇਖ ਪੜਿਆ ਜਿਸ ਵਿਚ ਆਪ ਜੀ ਵਲੋਂ ਕੁਛ ਸਵਾਲ ਕੀਤੇ ਦਸਮ ਗਰੰਥ ਸਾਹਿਬ ਪ੍ਰਤੀ ਕੀਤੇ ਗਏ ਨੇ । ਆਪ ਦੇ ਸਵਾਲਾਂ ਤੋਂ ਪਢ਼ ਕੇ ਪਤਾ ਲਗਦਾ ਹੈ ਕੇ ਆਪ ਨੇ ਜਾਂ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਚੰਗੀ ਤਰਹ ਅਧਿਆਨ ਨਹੀਂ ਕੀਤਾ ਤੇ ਜਾਂ ਸ੍ਰੀ ਦਸਮ ਗਰੰਥ ਨੂੰ  ਚੰਗੀ ਤਰਹ ਪੜਿਆ ਨਹੀਂ। ਮੇਰੇ ਏਸ ਤਰਹ ਕੇਹਨ ਦਾ ਭਾਵ ਆਪ ਜੀ ਦੀ ਵਿਦਵਤਾ ਨੂੰ  ਚੋਟ ਮਾਰਨੀ ਨਹੀਂ ਸੀ। ਬਲਕੇ ਮੈਂ ਆਪ ਜੀ ਦਾ ਸ਼ੁਕਰ ਗੁਜਾਰ ਹਾਂ ਕੇ ਆਪ ਜੀ ਦੇ ਕਰਕੇ ਸ੍ਰੀ ਦਸਮ ਗਰੰਥ ਦੀ ਬਾਨੀ ਤੇ ਇਤਿਹਾਸਿਕ ਹਵਾਲਿਆਂ  ਨੂੰ  ਡੂੰਗੀ ਤਰਹ ਪੜਨ  ਦਾ ਮੋਕਾ ਮਿਲਿਆ, ਨਹੀਂ ਤੇ ਅਸੀਂ ਏਸ ਵਡਮੁੱਲੇ ਖਜਾਨੇ ਨੂ ਸ਼ਾਯਦ ਸਾਰੀ ਜਿੰਦਗੀ ਹੀ ਨਾ ਪੜਦੇ। ਆਪ ਜੀ ਦੇ ਸਵਾਲਾਂ ਦੇ ਜਵਾਬ ਸੁਹਿਰਦਤਾ ਨਾਲ ਦੇਣ ਦੀ ਕੋਸ਼ਿਸ਼ ਕਰਾਂਗਾ। ਆਪ ਜੀ ਦੇ ਮਾਣ ਦਾ ਪੂਰਾ  ਸਤਿਕਾਰ ਰਖਣ ਦੀ  ਉਪਰਾਲਾ ਕੀਤਾ ਜਾਵੇਗਾ ।ਆਪ ਜੀ ਦੇ ਲੇਖ ਤੋਂ ਸ਼ੁਰੂ ਕਰਦਾ ਹਾਂ:

"ਭੂਮਿਕਾ: ਇਹ ਗ੍ਰੰਥ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਤਦ ਤੋਂ ਹੀ ਵਿਵਾਦ ਦੇ ਘੇਰੇ ਵਿੱਚ ਫਸਿਆ ਹੋਇਆ ਹੈ। ਕੁੱਝ ਵਿਦਵਾਨ ਇਸ ਗ੍ਰੰਥ ਨੂੰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਨਹੀਂ ਮੰਨਦੇ ਪਰ ਕੁੱਝ ਲੋਗ ਇਸ ਗ੍ਰੰਥ ਨੂੰ ਦਸਵੇਂ ਨਾਨਕ ਦੀ ਰਚਨਾ ਮੰਨਦੇ ਹਨ। "


ਆਪ ਜੀ ਸ਼ਾਯਦ ਸਿਖ ਇਤਿਹਾਸ ਤੋਂ ਨਾ ਵਾਕਫ ਹੋ । ਭਾਈ ਕੇਸਰ ਸਿੰਘ ਛਿੱਬਰ ਜੋ ਭਾਈ ਗੁਰਬਕਸ਼ ਸਿੰਘ ਸ਼ਹੀਦ ਦੇ ਬੇਟੇ ਹੋਏ ਨੇ , ਤੇ ਜਿਹਨਾ ਦਾ ਘਰਾਨਾ ਭਾਈ ਪੈੜਾ ਦੇ ਵੇਲੇ ਤੋਂ ਗੁਰੂ ਸਾਹਿਬ ਨਾਲ ਜੁਢ਼ਿਆ ਹੋਯਾ ਹੈ, ਓਹਨਾ ਨੇ ਆਪਣੀ ਕਿਤਾਬ ਵਿਚ ਸ੍ਰੀ ਦਸਮ ਗਰੰਥ ਦੀ ਸੰਪਾਦਨਾ ਦਾ ਜਿਕਰ ਕੀਤਾ ਹੈ। ਤੇ ਓਹਨਾ ਲਿਖਿਆ ਹੈ ਕੇ ਭਾਈ ਸਾਹਿਬ ਨੇ ਸ੍ਰੀ ਦਸਮ ਬਾਨੀ ਨੂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਨੀ ਨਾਲ ਮਿਲਾ ਕੇ ਇਕ ਬੀਢ਼ ਸੰਪਾਦਨ ਕੀਤੀ ਸੀ ਤੇ ਓਸ ਬੀਢ਼ ਵਿਚ ਗੁਰੂ ਸਾਹਿਬ ਦੇ ਹੇਠ ਲਿਖਤ ਪਤਰੇ ਵੀ ਮੋਜੂਦ ਸਨ। ਗੁਰੂ ਸਾਹਿਬ ਦੇ ਵੇਲੇ ਬਿਨਾ ਸ਼ਕ ਇਹ ਸਬ ਬਣਿਆ ਮੋਜੂਦ ਸਨ ਜਿਨਾ ਦਾ ਹਵਾਲਾ ਭਾਈ ਚੋਪਾ ਸਿੰਘ ( ਜੋ ਗੁਰੂ ਸਾਹਿਬ ਦੇ ਹਜੂਰੀ ਸਿਖ) ਦੇ ਰੇਹਾਤ੍ਨਾਮੇ ਵਿਚ ਮੋਜੂਦ ਹੈ। ਭਾਈ ਜੈਤਾ ਜੀ ਦਾ ਰੇਹਾਤ੍ਨਾਮਾ ਵੀ ਮੋਜੂਦ ਹੈ ਜਿਸ ਵਿਚ ਦਸਮ ਬਾਨੀ ਦਾ ਜਿਕਰ ਤੇ ਅਮ੍ਰਿਤ ਸੰਚਾਰ ਦੀਆਂ ਬਾਣੀਆ ਦਾ ਜਿਕਰ ਵੀ ਆਇਆ ਹੈ । ਇਹ ਭਾਈ ਮਨੀ ਸਿੰਘ ਜੀ ਦੀ ਸਿਆਣਪ ਸੀ ਜੋ ਓਹਨਾ ਨੇ ਮਾਤਾ ਸੁੰਦਰੀ ਦੇ ਹੁਕਮ ਵਿਚ ਦਸਮ ਪਾਤਸ਼ਾਹ ਦੀ ਬਾਣੀ ਇਕਠਿਆਂ ਕਰਵਾਈ ਜੋ ਭਾਈ ਕਾਹਨ ਸਿੰਘ ਜੀ ਨਾਭਾ ਦੀ ਲਿਖਤ "ਗੁਰਮਤ ਮਾਰਤੰਡ "ਮੁਤਾਬਿਕ  ਅਜੇ ਵੀ ਅਧੂਰੀ ਹੈ ਤੇ ਸਿੰਘਾਂ ਨੇ ਬੀਢ਼ ਦੀ ਸੰਪਾਦਨਾ ਤੋਂ ਬਾਅਦ ਵੀਚਾਰ ਕੀਤਾ ਸੀ ਕੇ ਅਕਾਲ ਉਸਤਤ ਦੇ ਚੰਡੀ ਵਾਲੇ ਤ੍ਰਿਭੰਗੀ ਸ਼ੰਦ ਚੰਡੀ ਚਰਿਤਰ ਵਿਚ ਹੋਣੇ ਚਾਹੀਦੇ ਨੇ ਤੇ ਗਾਯਨ ਪ੍ਰੋਬੋਧ ਵਾਲਾ " ਏਕ ਸਮੇ ਸ੍ਰੀ ਆਤਮਾ" ਵਾਲਾ ਸ਼ਬਦ ਲਭ ਕੇ ਪੂਰਾ ਕੀਤਾ ਜਾਣਾ ਚਾਹਿਦਾ ਹੈ। 
ਓਸ ਸਮੇ ਦੇ ਇਤ੍ਹਿਹਾਸ ਵਿਚ ਜੋ ਵੀ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਗਾਈਆਂ ਓਹਨਾ ਵਿਚ ਸ੍ਰੀ ਦਸਮ ਗਰੰਥ ਜਾਂ ਏਸ ਦੀਆਂ ਬਾਣੀਆ ਦਾ ਜਿਕਰ ਕੀਤਾ ਗਿਆ ਹੈ ਜਿਵੇਂ ਭਾਈ ਕੋਇਰ ਸਿੰਘ ਦੀ ਰਚਿਤ ਗੁਰ ਬਿਲਾਸ ਪਾਤਸ਼ਾਹੀ ੧੦ , ਪਰਚਿਆਂ ਸਰੂਪ ਦਾਸ। Dr ਗੁਰਸੇਵਕ ਸਿੰਘ ਜੀ ਵਲੋਂ ਬਹੁਤ ਸੋਹਨਾ ਵਿਸਥਾਰ ਨਾਲ ਏਸ ਨੂੰ ਸਮਜਾ ਕੇ youtube ਤੇ ਪਾਇਆ ਗਿਆ ਹੈ ਜੋ ਆਪ ਜੀ ਸੁਨ ਤੇ ਦੇਖ ਸਕਦੇ ਹੋ। ਭਾਈ ਰਤਨ ਸਿੰਘ ਜੀ ਭੰਗੂ ਜੋ ਪਹਲੇ ਨਿਹੰਗ ਸਿੰਘ ਇਤਿਹਾਸਕਾਰ ਹੋਏ ਨੇ ਤੇ ਜੋ ਭਾਈ ਮੇਹਤਾਬ ਸਿੰਘ ਜਿਨਾ ਨੇ ਮਸ੍ਸੇ ਰੰਗ੍ਢ਼ ਦਾ ਸਿਰ ਵਡਿਆ ਸੀ ਓਹਨਾ ਦਾ ਪੋਤਰਾ ਸੀ  ਜਿਸ ਨੇ  ਨੇ ਆਪ ਇਤਿਹਾਸ ਆਪਣੇ ਪਿਓ ਦਾਦਿਆਂ ਕੋਲੋਂ ਸੁਣ ਕੇ ਲਿਖਿਆ ਤੇ ਨਿਹੰਗ ਸਿੰਘਾਂ ਵਿਚ ਅਜੇ ਵੀ ਪੜਿਆ ਜਾਂਦਾ ਹੈ , ਵਿਚ ਖਾਸ ਤੋਰ ਤੇ ਦਸਮ ਬਾਣੀ ਦਾ ਜਿਕਰ ਆਇਆ ਹੈ । ਇਹ ਇਤਿਹਾਸ ਸਿੰਘਾਂ ਵਲੋਂ ਓਦੋਂ ਲਿਖੇ ਗਏ ਨੇ ਜਦੋਂ ਸਿੰਘਾਂ ਦੇ ਸਿਰਾਂ ਦੇ ਮੁਲ ਰਖੇ ਜਾਂਦੇ ਸਨ । ਬਾਕੀ ਵਿਸਥਾਰ ਵਿਚ Dr ਹਰਭਜਨ ਸਿੰਘ ਜੀ ਨੇ ਆਪਣੀ ਪੁਸਤਕ ਕਾਫੀ ਕੁਛ ਲਿਖਿਆ ਹੈ , ਆਪ ਓਹ ਵੀ ਪਢ਼ਨਾ ਜੀ । ਮੇਨੂ ਆਪ ਜੀ ਦੀ ਇਕ ਗਲ ਸਮਜ ਨਹੀਂ ਆਈ ਕੇ ਆਪ ਜੀ ਦੀਆਂ ਨਜ਼ਰਾਂ ਵਿਚ ਜੋ ਦਸਮ ਬਾਣੀ ਦੇ ਵਿਰੁਧ ਗਲ ਕਰਦੇ ਹਨ, ਓਹ "ਵਿਦਵਾਨ" ਹਨ ਤੇ ਜੋ ਵਿਦਵਾਨ ਜਾਂ ਗੁਰਮੁਖ ਦਸਮ ਬਾਣੀ ਦੇ ਹਕ ਵਿਚ ਗਲ ਕਰਦੇ ਹਨ ਓਹ "ਕੁਝ ਲੋਗ" ਹਨ । ਆਪ ਜੀ ਇਹ ਦਸਣਾ ਕੇ ਇਸ ਦਾ ਕੀ ਕਾਰਨ ਹੈ। ਆਪ ਜੀ ਨੂ ਅਨੇਕਾਂ ਹੀ ਵਿਦਵਾਨਾ ਦਾ ਪਤਾ ਹੈ ਜੋ ਵਿਦਿਅਕ ਅਦਾਰਿਆਂ  ਵਿਚ ਮੁਖੀਆਂ ਤੇ ਪ੍ਰੋਫੇਸ੍ਸੋਰਸ ਵਜੋਂ ਕਮ ਕਰ  ਰਹੇ ਹਨ ਤੇ ਸਾਰੀ ਦੁਨਿਆ ਦੇ ਲੋਗ ਓਹਨਾ ਨੂ ਵਿਦਵਾਨ ਮਨਦੇ ਹਨ, ਕੀ ਆਪ ਜੀ ਨੂੰ  ਓਹਨਾ ਦੀ ਵਿਦਵਾਨੀ ਤੇ ਕੋਈ ਸ਼ਕ ਹੈ?

ਆਪ ਜੀ ਨੇ ਕੇਹਾ ਹੈ ਕੇ:

ਇਸ ਗ੍ਰੰਥ ਦੀਆਂ ਫੁਟਕਲ ਰਚਨਾਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਈ ਸਾਲਾਂ ਬਾਦ ਹੋਂਦ ਵਿੱਚ ਆਈਆਂ (ਵੇਖੋ ਪਹਿਲੀ ਪੋਥੀ ਡਾ: ਰਤਨ ਸਿੰਘ ਜੱਗੀ)। ਸਵਾਰਥੀ, ਲਾਲਚੀ ਤੇ ਵਿਰੋਧੀ ਲੋਕਾਂ ਨੇ ਇਸ ਦੀ ਮਨ-ਭਾਉਂਦੀ ਕੁਵਰਤੋਂ ਕੀਤੀ।     

ਇਥੇ ਮੈਨੂ ਇਹ ਦਸਣਾ ਪਵੇਗਾ ਕੇ ਚੰਗੇ ਵਿਦਵਾਨ ਦੇ ਕੀ ਗੁਣ ਹੁੰਦੇ ਹਨ। ਆਪਣੀ ਨਿਜੀ ਹੌਮੇ ਤਿਆਗ ਕੇ ਵਿਦਵਾਨ ਖੋਜ ਕਰਦਾ ਹੈ, ਹੋ ਸਕਦਾ ਹੈ ਕੇ ਓਹਦੀ ਖੋਜ ਵਿਚ ਕਿਸੇ ਪ੍ਰਕਾਰ ਦੀ ਕਮੀ ਰਹ ਗਈ ਹੋਵੇ, ਜੋ ਜਵਾਬ ਮਿਲਣ ਤੇ ਓਸ ਨੂ ਸਿਰ ਮਾਥੇ ਕਬੂਲ ਕਰ ਲੇੰਦਾ ਹੈ। ਦਰ ਜੱਗੀ ਨੂ ਜਦ ਆਪਣੀ ਗਲਤੀ ਦਾ ਏਹਸਾਸ ਹੋਇਆ ਤਾਂ ਓਹਨਾ ਨੇ ਖੁਲੇ ਦਿਲ ਨਾਲ ਓਸ ਨੂ ਸਵੀਕਾਰ ਕੀਤਾ ਤੇ ਆਪਣੀ ਦੂਜੀ thesis ਵਿਚ ਦਸਮ ਗਰੰਥ ਦੀ ਬਾਣੀ ਨੂ ਸਹੀ ਕਿਹਾ । ਬਾਕੀ ਜੇ ਅਜੇ ਕੋਈ ਵਿਦਵਾਨ( ਜਿਸ ਤਰਹ ਕੇ ਹੁਣ ਹੋਣ ਵੀ ਲਗ ਪਿਆ ਹੈ ) ਉਠ ਕੇ ਕਹੇ ਕੇ ਗੁਰੂ ਗਰੰਥ ਸਾਹਿਬ ਗੁਰੂ ਸਾਹਿਬ ਦੀ ਬਾਣੀ ਨਹੀਂ , ਤਾਂ ਕੀ ਸਿਖ ਓਸ ਦੇ ਮਗਰ ਹੋ ਤੁਰਨ ਗੇ। ਸਿਖ ਇਤਿਹਾਸ ਕੋਈ ਜਿਆਦਾ ਪੁਰਾਣਾ ਨਹੀਂ। ਹੁਣ ਤੇ ਚਲੋ ਫਿਰ ਵੀ ੩੦੦ ਸਾਲ ਹੋ ਗਯਾ, ਭਾਈ ਰਤਨ ਸਿੰਘ ਭੰਗੂ ਦੇ ਵੇਲੇ ਤੇ ਸਿਰਫ 80 ਸਾਲ ਹੋਏ ਸਨ, ਤੇ ਓਹਨਾ ਨੇ ਤਾਂ ਗੁਰੂ ਸਾਹਿਬਾਨ ਦੇ ਵੇਲੇ ਦੇ ਸਿੰਘਾਂ ਦੇ ਵੀ ਦਰਸ਼ਨ ਕੀਤੇ ਨੇ, ਓਹਨਾ ਨੂੰ ਏਨੀ ਵਡੀ ਸਾਜਿਸ਼ ਦਾ ਕਿਦਾਂ ਪਤਾ ਨਹੀਂ ਨਹੀਂ ਲਗਾ। ਸ਼ਹੀਦ ਮੇਹਤਾਬ ਸਿੰਘ ਦਾ ਪੋਤਰਾ ਹੋਵੇ ਤੇ ਜੰਗ ਵਿਚ ਜੂਝ ਕੇ ਸ਼ਹੀਦ ਹੋਇਆ ਹੋਵੇ, ਓਹ ਸਿਖਾਂ ਦਾ ਵਿਰੋਧੀ ਨਹੀਂ ਹੋ ਸਕਦਾ । ਭਾਈ ਭਾਈ ਜੈਤਾ ਜੀ ਜਿਸਨੇ ਗੁਰੂ ਸਾਹਿਬ ਵਾਸਤੇ ਆਪ ਸ਼ਹੀਦੀ ਦਿਤੀ ਹੋਵੇ, ਓਹ ਵੀ ਕੀ ਗੁਰੂ ਘਰ ਦਾ ਦੋਖੀ ਹੋ ਗਯਾ ? ਭਾਈ ਮਨੀ ਸਿੰਘ ਜੀ ਦਾ ਗੁਟਕਾ  ਅਜੇ ਵੀ ਮੋਜੂਦ ਹੈ ਜਿਸ ਤੇ ਦਸਮ ਬਾਣੀ ਲਿਖੀ ਹੋਯੀ ਹੈ, ਭਾਈ ਸ਼ੋਨਾ ਸਿੰਘ ਜੀ ਦੀ ਹਥ ਲਿਖਤ ਚਰਿਤਰਾਂ   ਦੀ ਪੋਥੀ ਜੋ ੧੭੨੩ ਵਿਚ ਲਿਖੀ ਗਈ ਅਜੇ ਵੀ ਮੋਜੂਦ ਹੈ , ਗੁਰੂ ਸਾਹਿਬ ਦੀ ਭੰਗਾਣੀ ਦੇ ਯੁਧ ਵਾਲੀ ਪੇਟੀ, ਜਿਸ ਦਾ ਗੁਰੂ ਸਾਹਿਬ ਨੇ ਜਿਕਰ ਕੀਤਾ ਹੈ ਜੋ ਅਜੇ ਵੀ ਮਹਾਰਾਜਾ ਪਟਿਆਲਾ ਕੋਲ ਪਈ ਹੈ ਉਤੇ  ਜਾਪੁ ਸਾਹਿਬ ਲਿਖਿਆ ਹੋਇਆ ਹੈ । ਕਵੀ ਸੇਨਾਪਤ ਜਿਸ ਨੇ  ੧੭੧੧ ਵਿਚ ਸ੍ਰੀ ਗੁਰ sobha  ਗਰੰਥ ਲਿਖਿਆ , ਵਿਚ ਗੁਰੂ ਸਾਹਿਬ ਦੇ ਬਚਿਤਰ ਨਾਟਕ ਵਿਚਲੇ ਲਿਖੇ ਹੋਏ ਕਈ  ਪ੍ਰਸੰਗਾਂ  ਦਾ ਵਰਨਾਂ ਕਰਦਾ ਹੈ ਜਿਵੇ " ਮੈਂ ਆਪਣਾ ਸੁਤ ਤੋਹੇ ਨਿਵਾਜਾ" ਵਾਲੇ ਪ੍ਰਸੰਗ ਨੂੰ ਓਸ ਨੇ ਵੀ ਲਿਖਿਆ ਹੈ ਤੇ ਓਸ ਹੀ  ਸ਼ੇਲੀ ਵਿਚ ਲਿਖਿਆ ਹੈ, ਜਿਸ ਨੂ ਪਰ ਕੇ ਕੋਈ ਸ਼ਕ ਨਹੀਂ ਰਹ ਜਾਂਦਾ ਕੇ ਗੁਰੂ ਸਾਹਿਬ ਵੇਲੇ ਇਹ ਰਚਨਾ  ਮੋਜੂਦ ਨਹੀਂ ਸੀ। ਭਾਈ ਚੋਪਾ ਸਿੰਘ ਜਿਹਨਾ ਨੇ ਸਬ ਤੋਂ ਪਹਲਾ ਰੇਹਾਤ੍ਨਾਮਾ ਆਪਣੇ ਪੁਤਰ ਸ਼ਹੀਦ ਭਾਈ ਗੁਰ੍ਬ੍ਕਸ਼ ਸਿੰਘ ਕੋਲੋਂ ਲਿਖਾਇਆ ਜਿਸ ਵਿਚ ਓਹਨਾ ਨੇ ਜਾਪੁ ਸਾਹਿਬ, ਅਕਾਲ ਉਸਤਤ, ੩੩ ਸਵੈਯੇ, ਚਰਿਤਰਾਂ ਦੀ ਰਚਨਾ ਦੇ ਕਰਨ ਤੇ ਮਿਤੀਆਂ ਵੀ ਲਿਖੀਆਂ ਨੇ । ਭਾਈ ਦੇਸਾ ਸਿੰਘ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪੁਤਰ ਹੋਏ ਹਨ ਨੇ ਵੀ ਆਪਣੇ ਰੇਹਤ੍ਨਾਮੇ ਵਿਚ ਦਸਮ ਬਾਣੀ ਦਾ ਜਿਕਰ ਕੀਤਾ ਹੈ। ਭਾਈ ਨੰਦ ਲਾਲ ਜੀ ਨੇ ਆਪਣੇ ਰੇਹਤਨਾਮੇ ਵਿਚ ਜਾਪੁ ਸਾਹਿਬ ਬਾਣੀ ਦਾ ਜਿਕਰ ਕਰਦਿਆਂ ਕੇਹਾ ਹੈ ਜਾਪੁ ਸਾਹਿਬ ਤੇ ਜਪੁਜੀ ਸਾਹਿਬ ਹਰ ਸਿਖ ਦਾ ਨਿਤਨੇਮ ਹੈ। ਹੁਣ ਆਪ ਜੀ ਦਸੋ ਕੇ ਆਪ ਕਿਸ ਅਧਾਰ ਤੇ ਕਿਸ ਸਬੂਤ ਦੇ ਉਤੇ ਕਹ ਰਹੇ ਹੋ ਕੇ ਦਸਮ ਬਾਣੀ ਗੁਰੂ ਕਾਲ ਵੇਲੇ ਨਹੀਂ ਸੀ । ਗਿਆਨੀ ਗਿਆਨ ਸਿੰਘ ਜੀ ਨੇ ਸਿਖ ਇਤਿਹਾਸ ਵਿਚ ਲਿਖਿਆ ਹੈ ਕੇ ਗੁਰੂ ਸਾਹਿਬ ਦੇ ਵਕਤ ਤੇ ਪ੍ਰਸਿਧ ਕੀਰਤਨੀ ਸਿੰਘ ਭਾਈ ਬਾਲਾਕਾ ਸਿੰਘ ਨਾਲ ਜਦ ਰਾਮਰਾਏ ਦੇ ਚੇਲਿਆਂ ਨੇ ਰੇਹ੍ਰਾਸ ਸਾਹਿਬ ਦੇ ਪਾਠ ਵੇਲੇ ਚੋਪਈ ਦਾ ਪਾਠ ਕਰਨ ਤੋਂ ਜਦੋਂ ਕੁਟ ਮਾਰ ਕੀਤੀ ਤੇ ਚੋਪਈ ਨੂੰ ਗਾਲਾਂ ਦਿਤੀਆਂ ਤਾਂ  ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਪੂਰੇ ਰਾਮਰਾਏ ਦੇ ਚੇਲਿਆਂ ਦੇ ਪਿੰਡ ਨੂ ਸੋਧਾ ਲਾਇਆ । ਹੁਣ ਦਸੋ ਕੇ ਓਸ ਸਮੇ ਰਾਮਰਾਏ ਦੇ ਚੇਲੇ ਵੀ ਓਹੀ ਨਹੀਂ ਕੁਛ ਕਰ ਰਹੇ ਸਨ ਜੋ ਹੁਣ ਦਸਮ ਬਾਣੀ ਦੇ ਵਿਰੁਧ ਬੋਲਣ ਵਾਲੇ ਕਰ ਰਹੇ ਨੇ ?


ਆਪ ਜੀ ਨੇ ਅੱਗੇ ਲਿਖਿਆ ਹੈ :

"ਸਭ ਜਾਣਦੇ ਹਨ ਕਿ ਦਸਵੇਂ ਨਾਨਕ ਜੀ ਨੇ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦੇ ਰਚੇ ਆਦਿ ਗ੍ਰੰਥ ਵਿੱਚ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਅਤੇ ਇਸੇ ਗ੍ਰੰਥ ਨੂੰ ਸੰਨ ੧੭੦੮ ਵਿੱਚ ਗੁਰੂ ਪਦਵੀ ਪ੍ਰਦਾਨ ਕੀਤੀ। ਤਦ ਤੋਂ ਗੁਰਸਿਖ ਸ਼ਬਦ-ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਜੁਗੋ ਜੁਗ ਅਟਲ ਪੂਰਨ ਗੁਰੂ ਜਾਣ ਕੇ ਮੱਥਾ ਟੇਕਦੇ ਹਨ; ਕੇਵਲ ਇਸੇ ਗ੍ਰੰਥ ਦੀ ਬਾਣੀ ਨੂੰ ਗੁਰਬਾਣੀ ਮੰਨਦੇ/ਕਮਾਉਂਦੇ ਹਨ ਅਤੇ ਜੀਵਨ ਸਫ਼ਲਾ, ਲੋਕ-ਪਰਲੋਕ ਸੁਹੇਲਾ, ਕਰਦੇ ਹਨ। ਕੁਝ ਲੋਗ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਕੇ ਗੁਰਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨਾ ਚਾਹੁੰਦੇ ਹਨ"

ਹੁਣ ਆਪ ਜੀ ਦਸੋ ਕੇ ਗੁਰੂ ਸਾਹਿਬ ਦੀ ਕਿਸੇ ਵੀ ਹਥ ਲਿਖਤ ਰਚਨਾ ਨੂ ਸਤਕਾਰ ਦੇਣਾ ਗਲਤ ਗਲ ਹੈ? ਸਾਰੀ ਦੁਨਿਆ ਜਾਣਦੀ ਹੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰ ਗ੍ਗਦੀ ਤੇ ਬਿਰਾਜ ਮਾਨ ਹੁੰਦੀਆਂ ਵੀ ਹਰਿਮੰਦਿਰ ਸਾਹਿਬ ਪ੍ਰਕਾਸ਼ ਗੁਰੂ ਗਰੰਥ ਸਾਹਿਬ ਦਾ ਹੀ ਕਰਵਾਂਦੇ ਸਨ ਭਾਵੇਂ ਓਸ ਸਮੇ ਗੁਰੂ ਗਰੰਥ ਸਾਹਿਬ ਨੂ ਗੁਰ੍ਗ੍ਗਦੀ ਨਹੀਂ ਮਿਲੀ ਸੀ ਪਰ ਫਿਰ ਵੀ ਚੋਰ ਗੁਰੂ ਗਰੰਥ ਸਾਹਿਬ (ਜਿਹਨਾ ਦਾ ਓਸ ਵਕਤ ਨਾਮ ਆਦ ਗਰੰਥ ਸੀ) ਤੇ ਹੁੰਦਾ ਸੀ ਤੇ ਸੁਖਾਸਨ ਅਸਥਾਨ ਤੇ ਗੁਰੂ ਸਾਹਿਬ ਖੁਦ ਜਮੀਨ ਤੇ ਸੋਂਦੇ ਸਨ ਤੇ ਬਾਣੀ ਨੂ ਆਪਣੇ ਤੋਂ ਉਤੇ ਰਖਦੇ ਸਨ । ਸੋ ਆਪ ਜੀ ਦਾ ਮਤਲਬ ਕੇ ਗੁਰੂ ਸਾਹਿਬ ਓਸ ਵਕ਼ਤ ਗਲਤ ਕਰਦੇ ਸਨ। ਹੁਣ ਵੀ ਜੇ ਗੁਰੂ ਗਰੰਥ ਸਾਹਿਬ ਸਾਡੇ ਗੁਰੂ ਨੇ ਤਾਂ ਓਹਨਾ ਦੀ ਛਾ ਹੇਠ ਸ੍ਰੀ ਦਸਮ ਬਾਣੀ, ਜੋ ਕੇ ਇਤਿਹਾਸਿਕ ਸਰੋਤਾਂ ਮੁਤਾਬਿਕ ਗੁਰੂ ਸਾਹਿਬ ਦੀ ਲਿਖੀ ਹੋਯੀ ਹੈ ਦਾ ਸਤਿਕਾਰ ਕਰਨਾ ਵੀ ਹਰ ਗੁਰਸਿਖ ਦਾ ਫਰਜ਼ ਬਣਦਾ ਹੈ । 
ਆਪ ਜੀ ਅਗੇ ਕਹ ਰਹੇ ਹੋ :

 "ਇਸ ਗ੍ਰੰਥ ਵਿੱਚ ਅਨੇਕਾਂ ਪ੍ਰਸੰਗਾਂ ਦੇ ਅਖੀਰ ਤੇ ਲਿਖੇ ਸਮਾਪਤੀ ਸੰਕੇਤ “ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਾਰਕੰਡੇ ਪੁਰਾਣੇ…” (ਇਸ਼ਟ ਦੇਵੀ ਦੁਰਗਾ) ਅਤੇ “ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਸਮ ਸਕੰਧ ਪੁਰਾਣੇ. . “ (ਵਿਸ਼ਨੂ ਦੇ ੨੪ ਅਵਤਾਰਾਂ ਦਾ ਗ੍ਰੰਥ, ਦਸਮ ਸਕੰਧ ਵਿੱਚ ਕ੍ਰਿਸ਼ਨ ਕਥਾਵਾਂ, ਸਕੰਧ ਦਾ ਅਰਥ ਹੈ ਮੁਖ ਅਧਆਇ) ਸਿਧ ਕਰਦੇ ਹਨ ਕਿ ਇਹ ਗ੍ਰੰਥ (੧) ਮਾਰਕੰਡੇ ਪੁਰਾਣ: ਦੇਵੀ ਦੁਰਗਾ ਦੇ ਵਾਮ-ਮਾਰਗੀ ਪੁਜਾਰੀਆਂ ਦਾ ਗ੍ਰੰਥ, "

ਗੁਰੂ ਸਾਹਿਬ ਸਾਹਿਤ ਦੇ ਕਦਰ ਦਾਨ ਸਨ ਤੇ ਓਹ ਜਾਣਦੇ ਸਨ ਕੇ ਜੇਹਰਾ ਸਾਹਿਤ ਕਿਸੇ ਕੋਲੋਂ ਲੈ ਕੇ ਲਿਖਿਆ ਜਾਏ ਓਸ ਵਿਚ ਰੇਫ਼ਰੇੰਸ ਦੇਣਾ ਜਰੂਰੀ ਹੁੰਦਾ ਹੈ ਕੇ ਮੈਂ ਏਸ ਜਗਾਹ ਤੋਂ ਇਹ ਸਾਹਿਤ ਲੈ ਰਿਹਾ ਹਾਂ। ਹਾਂ ਤੋਹਾਡਾ ਸ਼ਕ ਦਾ ਅਧਾਰ ਤਾਂ ਮਨਿਆ  ਜਾ ਸਕਦਾ ਸੀ ਜੇ ਗੁਰੂ ਸਾਹਿਬ ਨੇ ਰੇਫ਼ਰੇੰਸ ਨਾ ਦਿਤਾ ਹੁੰਦਾ। ਕਿਸੇ ਹੋਰ ਦੇ ਗਰੰਥ ਨੂੰ ਸੋਧ ਕੇ ਲਿਖਣ ਦਾ ਜਿਕਰ ਗੁਰਬਾਣੀ ਵਿਚ ਵੀ ਆਇਆ ਹੈ , ਸਗੋਂ ਗੁਰੂ ਸਾਹਿਬ ਕਹ ਰਹੇ ਹਨ ਕੇ ਗੁਰੂ ਗਰੰਥ ਸਾਹਿਬ ਵਿਚ ਵੀ  ਸਿਮਰਤ ਸ਼ਸਤਰ ਸੋਧੇ ਨੇ " ਸੋਧੇ ਸਿਮਰਤ ਸ਼ਾਸਤਰ ਸਗਲ" , " ਸਿਮਰਤ ਸ਼ਾਸਤਰ ਵੇਦ ਸੁਦਾਖ੍ਯ੍ਰ , ਕੀਨੇ ਰਾਮ ਨਾਮ ਇਕ ਆਖ੍ਯ੍ਰ"। ਬਲਕੇ ਗੁਰੂ ਸਾਹਿਬ ਕਹ ਰਹੇ ਨੇ " ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵੀਚਾਰੇ", ਸੋ ਏਸ ਤੋਂ ਮਤਲਬ ਤਾਂ ਇਹ ਹੋਯਾ ਕੇ ਆਪ ਵੀ ਗੁਰਬਾਣੀ ਮੁਤਾਬਿਕ ਝੂਠੇ ਹੋਏ ਕਿਓਂ ਕੇ ਆਪ ਨੇ ਇਹ ਕੁਛ ਤਾਂ ਵੀਚਾਰਿਆ ਹੀ ਨਹੀਂ ।

(੨) ਸ਼ਿਵ ਪੁਰਾਣ: ਸ਼ਿਵ /ਮਹਾਕਾਲ ਦੇ ਉਪਾਸਕ ਜਾਦੂ-ਟੂਣੇ ਕਰਣ ਵਾਲੇ ਤੇ ਭੰਗ-ਸ਼ਰਾਬ ਪੀਣ ਵਾਲੇ ਤਾਂਤ੍ਰਿਕਾਂ ਦਾ ਗ੍ਰੰਥ
(੩) ਸ੍ਰੀਮਦ ਭਾਗਵਤ ਪੁਰਾਣ: ਵਿਸ਼ਨੂੰ ਪੂਜਕਾਂ ਦਾ ਗ੍ਰੰਥ, ਜਿਸ ਵਿੱਚ ਦਸਮ ਸਕੰਧ ਅਰਥਾਤ ਦਸਵੇਂ ਅਧਿਆਇ ਵਿੱਚ ਵਿਸ਼ਨੂੰ ਦੇ ਅਵਤਾਰ ‘ਕ੍ਰਿਸ਼ਨ` ਦੀ ਪੂਰੀ ਜੀਵਨ-ਕਥਾ ਲਿਖੀ ਹੈ, ਤੇ ਆਧਾਰਿਤ ਕਵੀ-ਰਚਨਾਵਾਂ ਹਨ।

ਤੁਸੀਂ ਸ਼ਿਵ ਪੁਰਾਨ ਦੀ ਗਲ ਕੀਤੀ ਹੈ , ਆਪ ਦਸ ਸਕਦੇ ਹੋ ਕੇ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਇਕ ਵੀ ਨਾਲ ਅਕਾਲਪੁਰਖ ਦਾ ਗੁਰੂ ਸਾਹਿਬ ਨੇ ਆਪਨੇ ਵਲੋਂ ਕਿਓਂ ਨਹੀਂ ਲਿਖਿਆ? ਕਿਓਂ ਗੁਰੂ ਸਾਹਿਬ ਨੇ ਰਾਮ , ਕ੍ਰਿਸ਼ਨ,ਪ੍ਰੇਹ੍ਲਾਦ, ਧਰੂ, ਅਜਮਲ, ਗਨਿਕਾ, ਸੀਤਾ, ਲਕਸ਼ਮਨ, ਹਨੁਮਾਨ, ਵਿਸ਼੍ਣੁ, ਸ਼ਿਵ ਸ਼ਕਤੀ ( ਜੋ ਆਪ ਜੀ ਮੁਤਾਬਿਕ ਸ਼ਿਵ ਦੀ ਘਰਵਾਲੀ ਹੈ) , ਇੰਦਰ ਦੀਆਂ ਕਹਾਣੀਆਂ ਤੇ ਨਾਮਾ ਦਾ  ਜਿਕਰ ਕੀਤਾ ਹੈ। ਵਾਹੇਗੁਰੂ ਨਾਮ ਸਿਰਫ  ਭਟਾਂ ਨੇ ਵਰਤਿਆ ਹੈ, ਬਾਕੀ ਨਾਮ ਹਰਿ , ਨਾਰਾਯਨ , ਪਰਮੇਸ਼ਵਰ ਸ਼ਬਦ ਗੁਰੂ ਸਾਹਿਬ ਨੇ ਹਿੰਦੂ ਗ੍ਰੰਥਾਂ ਵਿਚੋਂ ਨਹੀਂ ਲਾਏ ? ਕੀ ਗਰੂਰ ਤੇ ਚਢ਼ ਕੇ ਭਗਤ ਨਾਮ ਦੇਵ ਜੀ ਦੀ ਮਦਦ ਲੈ ਭਗਵਾਨ ਨਹੀਂ ਆਂਦਾ, ਕੀ ਬ੍ਰਿੰਦਾ ਬਣ ਵਿਚ ਖੇਡ ਰਿਹਾ ਕ੍ਰਿਸ਼ਨ ਆਪ ਜੀ ਨੂ ਨਹੀਂ ਦਿਸਿਆ, ਕੀ ਚਤੁਰ ਭੁਜਾਵਾਂ ਵਾਲਾ ਰਬ ਤੋਹਾਨੂ ਨਜਰ ਨਹੀਂ ਆਇਆ ਜੋ ਹਿੰਦੂ ਗ੍ਰੰਥਾਂ ਵਿਚ ਵੀ ਮੋਜੂਦ ਹੈ? ਕੀ ਓਹੀ ਰਬ ਬਾਵਨ ਅਵਤਾਰ ਨਹੀਂ ਬਣਦਾ ਗੁਰੂ ਗਰੰਥ ਸਾਹਿਬ ਵਿਚ ? ਆਪ ਨੇ ਕਦੀਂ ਸੋਚਿਆ ਨਹੀਂ ਕੇ ਜੇ ਅਕਾਲ ਪੁਰਖ ਸਮੇਂ ਤੋਂ ਬਾਹਰ ਹੈ ਤੇ ਸਮੇਂ ਵਿਚ ਨਹੀਂ ਆ ਸਕਦਾ( ਕਿਓਂ ਕੇ ਆਪ ਜੀ ਮੁਤਾਬਿਕ ਓਹ ਅਕਾਲ ਹੈ ) , ਤਾਂ ਫਿਰ ਓਫ ਸਮੇਂ ਵਿਚ ਕਿਸ ਤਰਹ ਵਿਚਰ ਰਿਹਾ ਹੈ ? ਇਸ ਦਾ ਮਤਲਬ ਤਾਂ ਇਹ ਹੋਯਾ ਕੇ ਵਾਹੇਗੁਰੁ ਹੁਣ ਨਹੀਂ ਹੈ ਕਿਓਂ ਕੇ ਹੁਣ ਤਾਂ ਸਮਾ ਚਲ ਰਿਹਾ ਹੈ ? ਕੀ ਤੋਹਾਨੂ ਗੁਰੂ ਗਰੰਥ ਸਾਹਿਬ ਵਿਚ ਸਾਲਗ੍ਰਾਮ(ਜਿਸ ਨੂ ਸ਼ਿਵ ਲਿੰਗ ਵੀ ਕੇਹਾ ਜਾਂਦਾ ਹੈ) ਦੀ ਪੂਜਾ ਨਜ਼ਰ ਨਹੀਂ ਆਈ? ਕੀ ਤੋਹਾਨੂ ਗੁਰੂ ਗਰੰਥ ਸਾਹਿਬ ਵਿਚ ਰਬ, ਅਲਾਹ  ( ਮਾਫ਼ ਕਰਨਾ 'ਰਬ ' ਲਫਜ਼ ਤਾਂ ਆਪ ਜੀ ਮੁਤਾਬਿਕ ਮੁਸਲਮਾਨਾ ਦਾ ਹੋਣਾ ਚਾਹਿਦਾ ਹੈ , ਇਸ ਦਾ ਗੁਰੂ ਗਰੰਥ ਸਾਹਿਬ ਵਿਚ ਕੀ ਕਮ ਹੋਯਾ ?) ਲਫਜ਼ ਨਹੀ ਨਜਰ ਆਇਆ। ਕੀ ਓਸ ਅਕਾਲਪੁਰਖ ਦੀਆਂ ਜੁਲਫਾਂ ਤੇ ਸੋਹਨਾ ਨਕ ਤੋਹਾਨੂ ਨਜ਼ਰ ਨਹੀਂ ਆਇਆ , ਕੇ ਓਸ ਅਕਾਲਪੁਰਖ ਦਾ ਨਰਸਿੰਘ ਅਵਤਾਰ ਜਿਸ ਦੀਆਂ ਖੋੰਖਾਰ ਦਾੜਾਂ ਨੇ ਨਜ਼ਰ ਨਹੀ ਆਯਾ? ਕੀ ਇਹ ਨਰਸਿੰਘ ਹਿੰਦੂ ਅਵਤਾਰ ਨਹੀਂ? ਕੀ ਬਾਕੀ ਹਿੰਦੂ ਅਵਤਾਰਾਂ ਦੇ ਨਾਮਾ ਦੀ ਗਲ ਨਹੀਂ ਹੋ ਰਹੀ ? ਸੋ ਆਪਜੀ ਦੇ ਮੁਤਾਬਿਕ ਫ਼ੋਰ ਤਾਂ ਪੂਰਾ ਗੁਰੂ ਗਰੰਥ ਸਾਹਿਬ ਹੀ ਹਿੰਦੂ ਗ੍ਰੰਥਾਂ ਦਾ ਹਵਾਲਾ ਹੋ ਗਿਆ ਤੇ ਹਿੰਦੂ ਦੇਵਤਿਆਂ ਦੀ ਉਸਤਤ ਹੋ ਗਈ । ਸਾਰੀ ਦੁਨੀਆ ਜਾਣਦੀ ਹੈ ਕੇ ਦ੍ਰੋਪਤੀ ਨੂ ਚੀਰਹਰਣ ਵੇਲੇ ਕੋਣ ਬਚਾਣ ਆਇਆ ਸੀ, ਓਹੀ ਗੁਰੂ ਗਰੰਥ ਸਾਹਿਬ ਵਿਚ ਵੀ ਆਂਦਾ ਹੈ । ਓਹੀ ਦੇਵਕੀ ਨੰਦਨ ਦਹੀਂ ਭਾਤ ਵੀ ਖਾਂਦਾ ਹੈ । ਹੁਣ ਦਸੋ ਕੇ ਗੁਰੂ ਗਰੰਥ ਸਾਹਿਬ ਆਪ ਜੀ ਮੁਤਾਬਿਕ ਹਿੰਦੂ  ਗ੍ਰੰਥਾਂ ਦਾ ਉਤਾਰਾ ਕਿਦਾਂ ਨਾ ਹੋਇਆ? ਗੁਰਬਾਣੀ ਵਿਚ ਸਾਫ਼ ਲਿਖਿਆ ਹੈ ਕੇ ਗੁਰਬਾਣੀ ਸ਼ਿਵ ਜੀ ਦੀ ਬਾਣੀ ਹੈ। ਗੁਰਬਾਣੀ ਤਾਂ ਸਾਨੂ ਸ਼ਿਵ ਘਰ ਵਿਚ ਜਾਣ ਲੈ ਕੇਹਦੀ ਹੈ ਤੇ ਤੁਸੀਂ ਕਹ ਰਹੇ ਹੋ ਕੇ ਸ਼ਿਵ ਜੀ ਹਿੰਦੁਆਂ ਦਾ ਹੈ। ਵੀਰ ਜੀਓ, ਤੁਸੀਂ ਜੇਹ੍ਢ਼ੇ ਸ਼ਿਵ ਜੀ ਦੀ ਗਲ ਕਰ ਰਹੇ ਹੋ ਓਸ ਨੂ ਸ੍ਰੀ ਦਸਮ ਗਰੰਥ ਵਿਚ "ਕੋਡੀ ਦਾ" ਕੇਹਾ ਗਿਆ ਹੈ। ਸਿਧਾ ਕਿਹਾ ਗਿਆ ਕੇ ਜੇਹ੍ਢ਼ਾ ਸ਼ਿਵ ਜੀ ਆਪ ਕੋਡੀ ਦੀ ਕੀਮਤ ਨਹੀਂ ਹੈ ਓਹ ਤੇਰਾ ਕੀ ਸਵਾਰ ਦੇਵੇਗਾ। ਸ਼ਿਵ ਪੁਰਾਨ ਵਿਚ ਕੀ ਸ਼ਿਵ ਜੀ ਦੀ ਇਨੀ ਔਕਾਤ ਦਾਸੀ ਹੈ? ਦਸਮ ਗਰੰਥ ਵਿਚ ਓਸ 
ਸ਼ਿਵ ਜੀ ਨੂੰ ਕਾਲਪੁਰਖ ਦੇ ਹੁਕਮ ਵਿਚ ਚਲਦਿਆਂ ਜੰਗਲਾਂ ਵਿਚ ਭਟਕਦਿਆਂ ਦਿਖਾਇਆ ਹੈ , ਮਹਾਕਾਲ ਦੇ ਹਥਾਂ ਵਿਚ ਸ਼ਿਵ ਜੀ ਨੂੰ ਖਪਾ ਦਿਤਾ ਗਯਾ ਹੈ। ਵਾਰ ਵਾਰ ਕੇਹਾ ਗਯਾ ਹੈ ਕੇ ਇਹ ਕੋਡੀ ਦਾ ਸ਼ਿਵਜੀ ਕਿਸੇ ਕਮ ਨਹੀਂ ਆਣਾ ਤੇਰੇ। ਏਥੋਂ ਤਕ ਕਹ ਦਿਤਾ ਗਿਆ ਕੇ ਸ਼ਿਵ ਜੀ ਤਾਂ ਮਹਾਂਕਾਲ ਦੀ ਰੀਸ ਕਰਦਾ ਹੈ ਤੇ ਪਾਖੰਡ ਕਰਨ ਵਾਸਤੇ ਗਲ ਵਿਚ ਮੁੰਡ ਦੀ ਮਾਲ ਪਈ ਫਿਰਦਾ ਹੈ। ਦਸੋ ਗੇ ਕਿਸ ਪੁਰਾਨ ਵਿਚ ਸ਼ਿਵ ਜੀ ਦੀ ਇਨੀ ਬੇਇਜਤੀ ਕੀਤੀ ਗਈ ਹੈ । ਸ਼ਿਵ ਜੀ ਬਾਰੇ ਹੋਰ ਜਾਣਕਾਰੀ ਲੇਣ ਲੈ ਮੇਰੇ ਬਲੋਗ ਤੇ ਪਢ਼ ਲੇਣਾ। ਹਾਂ ਕਿਸੇ ਹਿੰਦੂ ਨੂ ਨਾ ਕਹ ਦੇਣਾ ਕੇ ਦਸਮ ਗਰੰਥ ਵਿਚ ਸ਼ਿਵ ਜੀ ਦੀ ਉਸਤਤ ਕੀਤੀ ਹੈ। ਮੈਨੂ ਕੋਈ ਸ਼ਕ ਨਹੀਂ ਕੇ ਜੇ ਕਿਸੇ ਸ਼ਿਵ ਭਗਤ ਨੇ ਸ੍ਰੀ ਦਸਮ ਗਰੰਥ ਪਢ਼ ਲਿਆ ਹੁੰਦਾ ਤਾਂ ਅਜ ਦੰਗੇ ਹੋ ਜਾਣੇ ਸੀ । ਆਪਜੀ ਨੇ ਲਿਖਿਆ ਹੈ ਕੇ ਕ੍ਰਿਸ਼ਨ ਦੇ ਜੀਵਨ ਦੀ ਪੂਰੀ ਨਕਲ ਮਾਰੀ ਹੈ , ਆਪ ਜੀ ਦਸੋਗੇ ਕੇ ਕਿਸ ਹਿੰਦੂ ਗਰੰਥ ਵਿਚ ਕ੍ਰਿਸ਼ਨ ਦਾ ਯੁਧ ਖੜਗ ਸਿੰਘ ਨਾਲ ਹੋਯਾ ਹੈ ਤੇ ਕਿਸ ਹਿੰਦੂ ਗਰੰਥ ਵਿਚ ਖੜਗ ਸਿੰਘ ਨੇ ਕ੍ਰਿਸ਼ਨ ਨੂ ਕੇਸਾਂ ਤੋ ਫਢ਼ ਕੇ ਕੁਟਾਪਾ ਚਾਢ਼ਿਆ ਹੈ। ਕਿਸ ਹਿੰਦੂ ਗਰੰਥ ਵਿਚ ਕ੍ਰਿਸ਼ਨ ਦੀ ਮਦਦ ਲੈ ਮੁਸਲਮਾਨ ਆਏ ਨੇ ਤੇ ਕਿਸ ਹਿੰਦੂ ਗਰੰਥ ਵਿਚ ਕ੍ਰਿਸ਼ਨ ਨੂ ਜਰਾਸੰਧ ਦੀ ਭੇਣ ਨਾਲ ਜਬਰਦਸਤੀ ਕਰਦੇ ਦਿਖਾਯਾ ਹੈ । ਜਿਸ ਤਰਹ ਦੀ ਕਾਮ ਲੀਲਾ ਤੇ ਯੁਧ ਵਰਨਨ ਕ੍ਰਿਸ਼ਨਾ ਅਵਤਾਰ ਵਿਚ ਕੀਤਾ ਗਯਾ ਹੈ, ਕਿਸੇ ਕ੍ਰਿਸ਼ਨ ਭਗਤ ਦੀ ਹਿਮਤ ਨਹੀਂ ਕੇ ਓਸਨੂ ਪਢ਼ ਸਕੇ । ਸੋ ਆਪ ਦਾ ਕਹਿਣਾ  ਸਰਾ ਸਰ ਝੂਠ ਹੈ ਕੇ ਇਹ ਹਿੰਦੂ ਗ੍ਰੰਥ ਦਾ ਅਨੁਵਾਦ ਹੈ । ਹਾਂ, ਗੁਰੂ ਸਾਹਿਬ ਨੇ ਹਿੰਦੂ ਦੇਵੀ ਦੇਵਤਿਆਂ ਨੂ ਰਜ ਕੇ ਨੰਗਾ ਕੀਤਾ ਹੈ ਏਸ ਵਿਚ ਜਿਸ ਦੀਆਂ ਕੁਛ ਉਧਾਰਨਾ ਮੈਂ ਆਪਣੇ ਬਲੋਗ ਤੇ ਪਾ ਚੁਕਾ ਹਾਂ।

ਆਪ ਨੇ ਕਿਹਾ ਹੈ:

"ਤ੍ਰਿਯਾ ਚਰਿਤ੍ਰ/ਚਰਿਤ੍ਰੋ ਪਾਖਯਾਨ ਅਤੇ ਹਿਕਾਯਤਾਂ ਦੇ ਛਲ-ਕਪਟ-ਵਿਭਚਾਰ-ਨਸ਼ੇ-ਅਸ਼ਲੀਲਤਾ ਸਿਖਾਉਣ ਵਾਲੇ ਔਰਤਾਂ ਦੇ ਕਿੱਸੇ ਸ਼ਿਵ ਪੁਰਾਣ ਵਿੱਚ ਲਿਖੇ ਨਾਰਦ ਤੇ ਇੱਕ ਅਪਸਰਾ ਦੀ ਵਾਰਤਾਲਾਪ (ਇਸਤ੍ਰੀਯੋਂ ਕੇ ਸਵਭਾਵ) ਤੇ ਆਧਾਰਿਤ ਹਨ। ਦੇਵਤਾ ਸ਼ਿਵ (ਮਹਾਕਾਲ, ਸਰਬਕਾਲ, ਸਰਬਲੋਹ. .) ਤੇ ਸ਼ਿਵ ਦੀ ਪਤਨੀ ਦੇਵੀ ਪਾਰਵਤੀ (ਸ਼ਿਵਾ, ਦੁਰਗਾ, ਚੰਡੀ, ਭਗਉਤੀ, ਕਾਲੀ, ਭਵਾਨੀ, ਮਹਾਕਾਲੀ, ਕਾਲਕਾ, ਕਾਲ…) ਦਸਮ ਗ੍ਰੰਥ`ਚ ਪੂਜਣ-ਯੋਗ ਇਸ਼ਟ ਹਨ; ਪੜੋ ਜੀ, ਪੰਨਾ ੭੩ ਤੇ:-
ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਪੂਰੇ ਗ੍ਰੰਥ ਵਿੱਚ ਇਸ਼ਟ ਦਾ ਸਰੂਪ)"

ਚਰਿਤਰਾਂ ਦੀਆਂ ਕਹਾਣੀਆਂ ਨੂ ਆਪ ਨੇ ਕੀਹਨੇ ਕਿਹਾ ਹੈ ਕੇ ਕਿਸੇ ਨੇ ਜਾ ਕੇ ਦੇਖਿਆ ਹੈ।ਹਿੰਦੂ ਇਨੀ ਅਕਲ ਰਖਦੇ ਹਨ ਕੇ ਜੇ ਓਹਨਾ ਦੇ ਧਰਮ ਗਰੰਥ ਵਿਚ ਕਾਮ ਦਾ ਬਿਆਨ ਕੀਤਾ ਗਿਆ ਹੈ ਤਾਂ ਉਹਨਾ ਨੇ ਏਸ ਦੀ ਬੇਇਜਤੀ ਨਹੀਂ ਕਰਨੀ ਬਲਕੇ ਏਸ ਵਿਚ ਕੁਛ ਹਾਸਿਲ ਕਰਨ ਦੀ ਕੋਸ਼ਿਸ ਕਰਨੀ ਹੈ। ਓਹਨਾ ਨੇ ਆਪਣੇ ਕਿਸੇ ਵੀ ਧਰਮ ਦੇ ਗਰੰਥ ਨੂ ਅਜ ਤਕ ਨਹੀਂ ਭੰਡਿਆ। ਆਪ ਨੇ ਕੇਹਾ ਕੇ ਪਾਰਵਤੀ ਸ਼ਿਵ ਦੀ ਪਤਨੀ ਹੈ ਤਾਂ ਦਸੋਗੇ ਕੇ ਸ਼ਕਤੀ ਵੀ ਤਾਂ ਸ਼ਿਵ ਦੀ ਪਤਨੀ ਹੀ ਹੋਈ। ਫਿਰ ਤਾਂ ਆਪ ਜੀ ਮੁਤਾਬਿਕ ਗੁਰੂ ਗਰੰਥ ਸਾਹਿਬ ਵੀ ਸਾਕਤ ਮਤ ਦੀ ਬਾਣੀ ਹੋਈ ਕਿਓਂ ਕੇ ਇਹ ਵੀ "ਸ਼ਿਵ ਸ਼ਕਤੀ" ਜਾਨੀ ਆਪ ਮੁਤਾਬਿਕ ਸ਼ਿਵ ਤੇ ਓਸ ਦੀ ਪਤਨੀ ਦੀ ਗਲ ਕਰ ਰਿਹਾ ਹੈ । ਸੋ ਆਪ ਮਨਦੇ ਹੋ ਕੇ ਸ਼ਿਵ ਜੀ ਕੋਈ ਦੇਵਤਾ ਹੈ ? ਕਿਓਂ ਕੇ ਦਸਮ ਬਾਣੀ ਤੇ ਸ਼ਿਵ ਜੀ ਦੀ ਰਜ ਕੇ ਮਿਟੀ ਪਲੀਤ ਕਰਦੀ ਹੈ ਤਾਂ ਸ਼ਿਵ ਜੀ ਦੀ ਪਤਨੀ ਦੀ ਕਿਨੀ ਕੁ ਇਜ਼ਤ ਕਰਦੀ ਹੋਵੇਗੀ। ਆਪ ਨੂ ਸਮਜ ਹੀ ਨਹੀਂ ਆਈ ਕੇ ਇਹ ਸਾਰੇ ਅਕਾਲ ਪੁਰਖ ਦੇ ਕਿਰਤਮ ਨਾਮ ਦੀ ਹੀ ਗਲ ਹੋ ਰਹੀ ਹੈ ਜੋ ਜਾਪੁ ਸਾਹਿਬ ਦੇ ਪਹਲੇ ਸ਼ੰਦ ਵਿਚ ਹੀ ਖੋਲ ਕੇ ਲਿਖ ਦਿਤੀ ਹੈ । ਤੇ ਗੁਰੂ ਗਰੰਥ ਸਾਹਿਬ ਵਿਚ ਵੀ ਓਹਨਾ ਹੀ ਕਿਰਤਮ ਨਾਮਾ ਦੀ ਗਲ ਹੋ ਰਹੀ ਹੈ। ਗਲ ਇਕੋ ਹੀ ਹੈ  ਹੀ ਹੈ ਭਾਵੇਂ ਗੁਰੂ ਗਰੰਥ ਸਾਹਿਬ ਦਾ ਰਾਮ ਹੋਵੇ, ਭਾਏਂ ਕ੍ਰਿਸ਼ਨ ਹੋਵੇ, ਭਾਵੇ ਨਾਰਾਯਨ ਹੋਵੇ, ਭਾਵੇਂ ਬ੍ਰਹਮਾ ਹੋਵੇ, ਭਾਵੇਂ ਸ਼ਿਵਜੀ ਹੋਵੇ ਤੇ ਭਾਵੇਂ ਦਸਮ ਗਰੰਥ ਦਾ ਮਹਾਂ ਕਾਲ ਹੋਵੇ, ਦੁਰਗਾ ਹੋਵੇ, ਕਾਲ ਕਾ ਹੋਵੇ  ।ਇਹ ਵੀ ਗੁਣਕਾਰੀ ਨਾਮ ਨੇ ਜਿਸ ਤਰਹ ਗੁਰੂ ਗਰੰਥ ਸਾਹਿਬ ਵਿਚ ਆਏ ਨੇ। ਰਬ ਹਮੇਸ਼ਾਂ ਦਿਆਲੂ ਹੀ ਨਹੀਂ ਹੁੰਦਾ। ਜਦੋਂ ਸੁਨਾਮੀ ਆਈ ਸੀ ਤਾਕ ਰਬ ਕਿਨਿਆਂ ਤੇ ਦਯਾਲ ਹੋਇਆ ਸੀ। ਪਾਕਿਸਤਾਨ ਵਿਚ ਅਜ ਕਲ ਰੋਜ਼ ਹੀ ਦਿਆਲ ਹੁੰਦਾ ਹੈ । ਆਪ ਜੀ ਨੇ ਸ਼ਾਯਦ ਦੇਬਿ ਕਾਲਕਾ ਮਾਤ ਹਮਾਰਾ ਤੋਂ ਅਗੇ ਵਾਲੀ ਤੁਕ ਨਹੀਂ ਪਢ਼ੀ ਜਿਸ ਵਿਚ ਲਿਖਿਆ ਹੋਯਾ ਹੈ ਕੇ ਦ੍ਵੇ ਤੇ ਏਕ ਰੂਪ ਹ੍ਵੈ ਗਏ। ਹੁਣ ਆਪ ਜੀ ਸਿਆਣੇ ਹੋ, ਦਸੋ ਕੇ ਜੇ ਮਾਤਾ ਵਖ ਹੈ , ਪਿਤਾ ਵਖ ਹੈ ਤਾਂ ਤਿਨ ਵਿਚ ਇਕ ਹੋਣਾ ਚਾਹਿਦਾ ਸੀ ਕੇ ਦੋ ਵਿਚ ਇਕ ਰੂਪ ਹੋਣਾ ਚਾਹਿਦਾ ਸੀ । ਦੂਜਾ ਸ਼ਾਯਦ ਆਪ ਜੀ ਨੂ ਕਾਲਕਾ ਦੇ ਅਰਥ ਨਹੀਂ ਪਤਾ, ਸੋ ਓਹ ਵੀ ਦਸ ਦਿੰਦੇ ਹਾਂ। ਕਾਲਕਾ ਦਾ ਮਤਲਬ ਹੈ 'ਕਾਲ' 'ਕਾ' ਮਤਲਬ ਕਾਲ ਦਾ , ਮਤਲਬ ਜੋ ਕਾਲ ਦਾ ਹੋਵੇ ਮਤਲਬ 'ਹੁਕਮ'  ਹੁਣ ਆਪ ਕਹੋ ਗੇ ਕੇ ਮਹਾਕਾਲ ਵਾਹੇਗੁਰੂ ਕਿਵੇਂ ਹੋਯਾ। ਮਹਾ ਕਾਲ ਦਾ ਮਤਲਬ ਮਹਾ+ਕਾਲ , ਮਤਲਬ ਓਹ ਜੋ ਸਮੇ ਵਿਚ ਹੋ ਕੇ ਵੀ ਸਮੇ ਤੋਂ ਸ੍ਰੇਸ਼ਟ ਹੈ, ਮਤਲਬ ਜਿਸਦੇ ਹਥ ਵਿਚ ਸਮਾ ਹੈ , ਮਤਲਬ ਕੇ ਜੋ ਸਮੇ ਵਿਚ ਸੀ, ਹੈ ਤੇ ਰਹੇਗਾ , ਮਤਲਬ ਆਦ ਸਚ , ਜੁਗਾਦ ਸਚ, ਹੈ ਭੀ ਸਚ, ਨਾਨਕ ਹੋ ਸੀ ਭੀ ਸਚ। ਮੂਲ ਮੰਤਰ ਦੇ ਜਪ ਤੋਂ ਪੇਹ੍ਲਾਂ ਵਾਲੇ ਗੁਣ ਅਕਾਲਪੁਰਖ ਦੇ ਨੇ ਤੇ ਆਦਿ ਸਚ ਤੋਂ ਲੈ ਕੇ ਹੋ ਸੀ ਭੀ ਸਚ ਵਾਲੇ ਗੁਣ ਕਾਲ ਪੁਰਖ ਦੇ ਨੇ । ਜੇ ਅਜੇ ਵੀ ਸਮਜ ਨਾ ਆਵੇ ਤਾਂ ਬਲੋਗ ਪਢ਼ ਲੇਣਾ ਜੀ ।
ਆਪ ਦਾ ਫੁਰਮਾਨ:

ਇਸ ਗ੍ਰੰਥ ਦੀ ਅਸਲੀਯਤ ਜਾਣਨ ਲਈ ਡੂੰਘੀ ਪੜਚੋਲ ਕਰਨੀ ਅਤਿ ਜ਼ਰੂਰੀ ਹੈ।

ਅਸੀਂ ਪੜਚੋਲ ਕਰ ਲਈ ਹੈ ਤੇ ਤੁਸੀਂ ਅਜੇ ਗੁਰੂ ਗਰੰਥ ਸਾਹਿਬ ਦੀ ਵੀ ਪੜਚੋਲ ਨਹੀਂ ਕਰ ਸਕੇ। ਇਹ ਸਬ ਤੋਹਾਨੂ ਪੜਚੋਲ ਕਰਨ ਤੋਂ ਬਾਅਦ ਵਿਚ ਹੀ ਦਸ ਰਹੇ ਹਾਂ।


ਇਕ ਮੁਢਲਾ ਸਵਾਲ: ਜਿਸ ਕਿਸੀ ਗ੍ਰੰਥ ਨੂੰ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ-ਗੱਦੀ (ਗੁਰੂ-ਪਦਵੀ) ਪ੍ਰਦਾਨ ਨਹੀ ਕੀਤੀ, ਕੀ ਉਸ ਗ੍ਰੰਥ ਦੀ ਕਿਸੇ ਰਚਨਾ ਨੂੰ ਗੁਰੂ-ਬਾਣੀ ਮੰਨਿਆ ਜਾ ਸਕਦਾ ਹੈ?

ਉਤਰ - ਜੋ ਗੁਰੂ ਦੇ ਮੁਖ ਵਿਚੋਂ ਉਚਾਰਨ ਕੀਤੀ ਗਈ ਹੋਵੇ , ਓਹ  ਗੁਰਬਾਣੀ ਹੁੰਦੀ ਹੈ । ਇਹ ਰਚਨਾ  ਕਿਸੇ ਗਰੰਥ ਦੀ ਨਹੀਂ, ਇਹ ਰਚਨਾ ਗੁਰੂ ਸਾਹਿਬ ਦੀ ਆਪਣੀ ਹੈ ਤੇ ਇਸ ਸਿਧਾਂਤ ਮੁਤਾਬਿਕ ਗੁਰਬਾਣੀ ਹੋਈ । ਜੇ ਇਹ ਗੁਰਬਾਣੀ ਸੀ ਤੇ ਤਾਂ ਹੀ ਬਾਬਾ ਦੀਪ ਸਿੰਘ ਸ਼ਹੀਦ ਏਸ ਨੂ ਗੁਰੂ ਗਰੰਥ ਸਾਹਿਬ ਵਿਚ ਦਰਜ ਬਾਣੀਆ ਵਾਲੇ ਗੁਟਕੇ ਵਿਚ ਜਗਹ ਦਿੰਦੇ ਸਨ। ਇਸੇ ਲਈ ਭਾਈ ਮਨੀ ਸਿੰਘ ਜੀ ਨੇ ਏਸ ਬਾਣੀ ਨੂ ਗੁਰੂ ਗਰੰਥ ਸਾਹਿਬ ਨਾਲ ਇਕੋ ਜਿਲਦ ਵਿਚ ਬਨਿਆ ਸੀ ਜੋ ਇਕ ਇਤਿਹਾਸਿਕ ਸਚਾਈ ਹੈ ਤੇ ਜਿਸ ਤੋਂ ਤੁਸੀਂ ਕਦੇ ਮੁਕਰ ਨਹੀਂ ਸਕਦੇ ਭਾਵੇਂ ਜਿਨੀ ਵੀ ਕੋਸ਼ਿਸ ਕਰ ਕੇ ਤਥ ਬਦਲ ਲਵੋ ਕਿਓਂ ਕੇ ਦਸਮ ਗਰੰਥ ਵਿਰੋਧੀਆਂ ਦੀ ਬਦੋਲਤ ਸਬ ਪੁਰਾਤਨ ਹਥ ਲਿਖਤ ਸਾਹਿਤ ਦਾ ਮੁਲਾਂਕਣ ਹੋ ਚੁਕਾ ਹੈ ਜੋ ਹਵਾਲਿਆਂ ਸਾਹਿਤ ਸਾਡੇ ਪਾਸ ਮੋਜੂਦ ਵੀ ਹੈ ਤੇ ਤੁਸੀਂ ਵੀ ਏਸ ਨੂ dr ਗੁਰਸੇਵਕ ਸਿੰਘ ਜੀ ਦੀਆਂ youtube clips ਵਿਚ ਦੇਖ ਸਕਦੇ ਹੋ। ਭਾਈ ਕੇਸਰ ਸਿੰਘ ਜੀ ਨੂ ਪਢ਼ ਲੇਣਾ । ਤੋਹਾਨੂ ਆਪ ਹੀ ਸਵਾਲ ਦਾ ਜਵਾਬ ਮਿਲ ਜਾਵੇਗਾ। ਸ਼ਹੀਦ ਭਾਈ ਦੇਸਾ ਸਿੰਘ ਜਦੋਂ ਕੇਹਂਦਾ ਹੈ " ਦੋਹੁ ਗਰੰਥ ਮੇਂ ਬਾਣੀ ਜੋਯੀ, ਚੁਣ ਚੁਣ ਕੰਠ ਕਰੇ ਸਿੰਘ ਸੋਈ " ਤੇ ਸ਼ਹੀਦ ਭਾਈ ਰਤਨ ਸਿੰਘ ਕੇਹਂਦਾ ਹੈ "ਤੇਜ ਤੇਜ ਜੋ ਚੰਡੀ ਬਾਣੀ" ਤਾਂ   ਸਪਸ਼ਟ ਹੋ ਜਾਂਦਾ ਹੈ ਕੇ ਪੁਰਾਤਨ ਗੁਰਸਿਖ  ਦਸਮ ਬਾਣੀ ਨੂ ਗੁਰਬਾਣੀ ਹੀ ਮਨਦੇ ਸੀ  ।

ਸਵਾਲ ਨੰ ੧:- ਜੇ ਇਸ ਗ੍ਰੰਥ ਦੀ ਹਰ ਰਚਨਾ ਗੁਰਬਾਣੀ ਹੈ ਤਾਂ ਦਸੋ, ਗੁਰਬਾਣੀ ਦਾ ਇੱਕ ਵੀ ਅੱਖਰ ਜਾਂ ਲਗ-ਮਾਤਰਾ ਘਟਾਈ, ਵਧਾਈ ਜਾਂ ਬਦਲੀ ਜਾ ਸਕਦੀ ਹੈ? (ਯਾਦ ਕਰੀਏ ਸਾਖੀ ਬਾਬਾ ਰਾਮਰਾਇ ਜੀ ਦੀ; ਗੁਰਬਾਣੀ ਦੀ ਇੱਕ ਪੰਕਤੀ ‘ਮਿਟੀ ਮੁਸਲਮਾਨ ਕੀ … ਬਦਲ ਕੇ ‘ਮਿਟੀ ਬੇਈਮਾਨ ਕੀ…` ਕਹੀ ਤਾਂ ਗੁਰੂ ਹਰਿ ਰਾਇ ਜੀ ਨੇ ਸਿੱਖੀ ਤੋਂ ਛੇਕ ਦਿੱਤਾ ਸੀ।)

ਆਪ ਜੀ ਦਾ ਸਵਾਲ ਬਿਲਕੁਲ ਠੀਕ ਹੈ , ਏਸ ਬਾਣੀ ਦੀ ਕਿਸੇ ਨੇ ਵੀ ਜਾਣ ਬੁਝ ਕੇ ਲਗ ਮਾਤਰਾ ਵਧਾਈ ਘਟਾਈ ਨਹੀਂ। ਸ਼ਾਇਦ ਆਪ ਏਸ ਹਕੀਕਤ ਤੋਂ ਅੰਜਾਨ ਹੋ ਕੇ ਜਦੋਂ ਇਕ ਗਰੰਥ ਦੀ ਕੋਈ ਨਕਲ ਕਰਦਾ ਹੈ ਤਾਂ ਨਾ ਚਾਹੁੰਦਿਆਂ ਵੀ ਕਈ ਵਾਰੀ ਗਲਤੀਆਂ ਹੁੰਦੀਆਂ ਹਨ । ਸ੍ਰੀ ਗੁਰੂ ਗਰੰਥ ਸਾਹਿਬ ਬਾਰੇ ਜਾਣਕਾਰੀ ਰਖਣ ਵਾਲੇ ਜਾਣਦੇ ਹੋਣਗੇ ਕੇ ਸ਼ਾਪੇ ਦੀਆਂ ਬੀੜਾਂ ਵਿਚ ਲਗਾ ਮਾਤਰਾ ਦੀ ਫਰਕ ਇਕ ਨਹੀਂ ਹਜਾਰਾਂ ਵਿਚ ਹੈ । ਹੁਣ ਆਪ ਜੀ ਮੁਤਾਬਿਕ ਸਾਰੇ ਸਿਖ ਰਾਮਰਾਏ ਦੇ ਚੇਲੇ ਹੋ ਗਏ ਫਿਰ । ਸਗੋਂ ਤੋਹੀਨ ਤੇ ਓਹ ਕਰਦਾ ਹੈ ਜੇਹ੍ਢ਼ਾ ਗੁਰੂ ਦੀ ਆਪਣੀ ਬਾਣੀ ਦੀ ਹੀ ਬੇਜਤੀ ਕਰਦਾ ਹੋਵੇ। ਉਤੇ ਇਕ ਇਤਿਹਾਸਿਕ ਕਿਸਾ ਭਾਈ ਬਲਕਾ ਸਿੰਘ ਤੇ ਰਾਮਰਾਏ ਦੇ ਚੇਲਿਆਂ ਦਾ ਦਸ ਹੀ ਚੁਕਾ ਹਾੰ। ਆਪ ਹੀ ਸ੍ਮ੍ਜ੍ਦਾਰ ਹੋ ਕੇ ਪੁਰਾਤਨ ਸਿੰਘਾਂ ਦੀ ਨਜਰ( ਬਾਬਾ ਬੰਦਾ ਸਿੰਘ ਬਹਾਦੁਰ ਤੇ ਓਸ ਦੀ ਫੋਜ਼ ਦੇ ਸਿੰਘਾਂ ਦੀ ਨਜਰ ਵਿਚ ) ਵਿਚ ਰਾਮਰਾਏ ਦਾ ਚੇਲਾ ਕੋਣ ਹੈ।


ਸਵਾਲ ਨੰ: ੨:- ਇਸ ਗ੍ਰੰਥ ਦਾ ਪੂਰਬਲਾ ਨਾਂ ਬਚਿਤ੍ਰ ਨਾਟਕ ਗ੍ਰੰਥ ਹੈ; ਜੈਸਾ ਕਿ ਅਨੇਕਾਂ ਪੰਨਿਆਂ ਤੇ ਲਿਖੇ ਪ੍ਰਸੰਗਾਂ ਦੇ ਸਮਾਪਤੀ ਸੰਕੇਤ ‘ਇਤੀ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ……` ਸਿੱਧ ਕਰਦੇ ਹਨ। ਤਾਂ ਦਸੋ, ਕੀ ਕਿਸੇ ਗ੍ਰੰਥ ਜਾਂ ਪੁਸਤਕ ਦਾ ਨਾਂ ਲਿਖਾਰੀ ਦੀ ਇਜਾਜ਼ਤ ਤੋਂ ਬਿਨਾ ਬਦਲਿਆ ਜਾ ਸਕਦਾ ਹੈ? ? ਕਦੀ ਇਸ ਗ੍ਰੰਥ ਨੂੰ “ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਲਿਖਦੇ ਹਨ ਤੇ ਹੁਣ “ਸ੍ਰੀ ਦਸਮ ਗ੍ਰੰਥ ਸਾਹਿਬ”। ਇਸ ਗ੍ਰੰਥ ਦਾ ਸਹੀ ਨਾਂ ਸੋਧਕ ਕਮੇਟੀ ਵੀ ਨਹੀ ਦਸ ਸਕੀ

ਨਾਮ ਵਿਚ ਕੀ ਪਿਆ ਹੁੰਦਾ ਹੈ? ਗੁਰੂ ਗਰੰਥ ਸਾਹਿਬ ਨੂ ਅਜੇ ਵੀ ਕਈ ਲੋਕ "ਆਦਿ ਗਰੰਥ " ਕਹ ਕੇ ਬੁਲਾਂਦੇ ਨੇ, ਕਈ ਪੋਥੀ ਸਾਹਿਬ ਕੀ ਕੇ ਬੁਲਾਂਦੇ ਸੀ। ਹਰਿਮੰਦਿਰ ਸਾਹਿਬ ਨੂੰ ਕਈ ਦਰਬਾਰ ਸਾਹਿਬ ਕਹ ਕੇ ਬੁਲਾਂਦੇ ਨੇ, ਕਈ golden temple ਕਹ ਕੇ ਬੁਲਾਂਦੇ ਨੇ। ਕਿਰਪਾਨ ਨੂ ਕਈ ਤਲਵਾਰ, ਤੇਗ, ਭਗੋਤੀ, ਸਰੋਹੀ ਕਹ ਕੇ ਬੁਲਾਂਦੇ ਨੇ  । ਇਹ ਕੋਈ ਮਿਆਰੀ ਸਵਾਲ ਨਹੀਂ ਸੀ ।

ਸਵਾਲ ਨੰ: ੩:- ਇੱਕ ਸੋਧਕ ਕਮੇਟੀ ਨੇ ਸੰਨ ੧੮੯੭ ਵਿੱਚ ਇਸ ਗ੍ਰੰਥ ਦੀ ਸੁਧਾਈ (?) ਮੁਕੰਮਲ ਕੀਤੀ। ੧੮੯ ਸਾਲ ਸੁਧਾਈ ਕਰਨ ਵਿੱਚ ਲਗੇ? ਸੁਧਾਈ ਹੋਈ ਕਿ ਮਿਲਾਵਟ ਜਾਂ ਹੇਰਾ-ਫੇਰੀ, ਕੋਈ ਯਕੀਨ ਨਾਲ ਕਿਵੇਂ ਕਹਿ ਸਕਦਾ ਹੈ?

ਸ਼ਾਯਦ ਆਪ ਜੀ ਨੂ ਨਹੀਂ ਪਤਾ ਕੇ ਸੁਧਾਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਵੀ ਹੋਈ ਹੈ ਛਾਪਣ ਤੋਂ ਪਿਹਲਾਂ। ਜੇ ਸੁਧਾਈ ਨਾ ਹੁੰਦੀ ਤਾਂ ਗੁਰੂ ਗਰੰਥ ਸਾਹਿਬ ਵਿਚ ਸਿਆਹੀ ਦੀ ਵਿਧੀ ਵੀ ਲਿਖੀ ਹੁੰਦੀ ਤੇ ਰਤਨ ਮਾਲਾ ਵੀ ਹੁੰਦੀ। ਸੁਧਾਈ ਦਾ ਮਤਲਬ ਸੀ ਕੇ ਸਾਰੇ ਸਰੂਪ ਇਕਠੇ ਕਰ ਕੇ ਦੇਖ ਲਿਤਾ ਜਾਵੇ ਕੇ ਕੋਈ ਲਗ ਮਾਤਰ ਦਾ ਫਰਕ ਤੇ ਨਹੀਂ, ਕੋਈ ਇਸ ਤਰਹ ਤਾਂ ਨਹੀਂ ਕੇ ਇਕ ਰਚਨ ਸਿਰਫ ਇਕ ਗਰੰਥ ਵਿਚ ਹੀ ਹੈ ਤੇ ਬਾਣੀ ਕਿਸੇ ੩੨ ਗ੍ਰੰਥਾਂ ਵਿਚ ਨਹੀਂ, ਕਿਓਂ ਕੇ ਓਸ ਨਾਲ  ਬਾਅਦ ਵਿਚ ਪੰਗਾ ਪੈ ਸਕਦਾ ਹੈ । 

ਸਵਾਲ ਨੰ: ੪:- ਕੀ ਧੁਰ ਕੀ ਬਾਣੀ ਦੀ ਸੁਧਾਈ ਕੋਈ ਸਿਖ ਜਾਂ ਕਮੇਟੀ ਕਰ ਸਕਦੇ ਹਨ? (ਬਚਿਤ੍ਰ ਨਾਟਕ ਗ੍ਰੰਥ ਨੂੰ ਸੋਧਣ ਵਾਲੇ ਖ਼ੁਦ ਆਪ ਮੰਨ ਰਹੇ ਹਨ ਕਿ ਇਸ ਗ੍ਰੰਥ ਦੀ ਬਾਣੀ ਕੱਚੀ ਬਾਣੀ ਹੈ, ਸੋਧਣ ਦਾ ਮਤਲਬ ਹੈ ਗਲਤੀਆਂ ਸੁਧਾਰਣਾ। ਭਲਾ ਦੱਸੋ, ਗੁਰੂ-ਕਰਤਾਰ ਦੀ/ਧੁਰ ਕੀ ਸੱਚੀ ਬਾਣੀ ਨੂੰ ਸੋਧਣ ਦੀ ਕਦੇ ਲੋੜ ਪੈ ਸਕਦੀ ਹੈ?


ਏਸ ਦਾ ਜਵਾਬ ਤੋਹਾਨੂ ਉਪਰ ਦਿਤਾ ਜਾ ਚੁਕਾ ਹੈ। ਸੋ ਆਪ ਦੇ ਕੇਹਨ ਮੁਤਾਬਿਕ ਲਗਾ ਮਾਤਰਾਂ ਦੀ ਪ੍ਰ੍ਚੋਲ ਕਰਨ ਨਾਲ ਬਾਣੀ ਕਚੀ ਬਾਣੀ ਬਣ ਸਕਦੇ ਹੈ ਫਿਰ ਤਾਂ ਆਪ ਜੀ ਸ੍ਰੀ ਗੁਰੂ ਗਰੰਥ ਸਾਹਿਬ ਬਾਰੇ ਵੀ ਇਸੇ ਵੀ ਵੀਚਾਰ ਦੇ ਧਾਰਨੀ ਹੋਵੋਗੇ ਕਿਓਂ ਕੇ ਗੁਰੂ ਗਰੰਥ ਸਾਹਿਬ ਦੀ ਵੀ ਸੁਧਾਈ ਕੀਤੀ ਗਈ ਹੈ।

ਸਵਾਲ ਨੰ: ੫:- ਸੰਨ ੧੯੬੭ ਦੀ ਛਪੀ ਇਸ ਗ੍ਰੰਥ ਦੀ ਬੀੜ ਵਿੱਚ ‘ਅਕਾਲ ਉਸਤਤਿ` ਸਿਰਲੇਖ ਕਿਸੇ ਰਚਨਾ ਉਪਰ ਨਹੀ ਲਿਖਿਆ। ਤਾਂ ਦਸੋ, ਕਿਹੜੀ ਦੁਬਾਰਾ ਬਣੀ ਸੋਧਕ ਕਮੇਟੀ ਨੇ ਕਦੋਂ ਤੇ ਕਿਉਂ ਉਹ ਰਚਨਾ ਅਕਾਲ ਉਸਤਤਿ ਮੰਨ ਲਈ ਜਿਸ ਵਿੱਚ ੨੦ ਛੰਦ (ਨੰ: ੨੧੧ ਤੋਂ ੨੩੦ ਤਕ, ਜੈ ਜੈ ਹੋਸੀ ਮਹਿਖਾਸੁਰ ਮਰਦਨ…) ਦੇਵੀ ਦੁਰਗਾ ਦੀ ਉਸਤਤਿ ਕਰਦੇ ਹਨ?


ਜੇ ਆਪ ਨੇ ਇਤਿਹਾਸ ਦੇਖਿਆ ਹੁੰਦਾ ਤਾਂ ਅਕਾਲ ਉਸਤਤ  ਸਬ ਤੋਂ ਪੇਹਲਾਂ ਜਿਕਰ ਭਾਈ ਚੋਪਾ ਸਿੰਘ ਇਨ ਆਪਣੇ ਰੇਹ੍ਤ੍ਨਾਮੇ ਵਿਚ ਕੀਤਾ ਹੈ ਤੇ ਇਸ ਬਾਣੀ ਦਾ ਰਚਨ ਕਾਲ ਵੀ ਦਸਿਆ ਹੈ । ਅਕਾਲ ਉਸਤਤ ਬਾਰੇ ਭਾਈ ਕਾਹਨ   ਸਿੰਘ ਨਾਭਾ ਨੇ ਕੋਈ ਵੀ ਕਿੰਤੂ ਨਹੀ ਕੀਤਾ ਹੈ ਇਹ ਜਰੂਰ ਲਿਖਿਆ ਹੈ ਕੇ ਤ੍ਰਿਭੰਗੀ ਸ਼ੰਦਾ ਦੇ ਕੁਛ ਚੰਦ ਛੰਦ ਕਿਸੇ ਪੰਡਿਤ ਦੇ ਰਚਿਤ ਗਰੰਥ ਦਾ ਭਾਗਵਤ ਦਾ ਪਾਠ ਦਾ ਸੰਖੇਪ ਵਰਨਨ ਹੈ । ਪਰ ਨਾਲ ਹੀ ਓਹ ਵਰਣਨ ਕਰਦੇ  ਹਨ ਕੇ ਭਾਈ ਮੇਹਤਾਬ ਸਿੰਘ ਹੋਣਾ ਦੇ ਵੇਲੇ ਸਿਖਾਂ ਨੇ ਕਿਹਾ  ਸੀ ਕੇ ਅਕਾਲ ਉਸਤਤ ਵਿਚੋਂ ਚੰਡੀ ਵਾਲੇ ਸ਼ੰਦ ਵਖ ਕਰ ਕੇ ਚੰਡੀ ਚਰਿਤਰ ਵਿਚ ਪਾਏ ਜਾਣ ਤੇ ਗਿਆਨ ਪ੍ਰੋਬੋਧ ਦੀ ਬਾਣੀ ਦੇ ਆਤਮਾ ਵਾਲੇ ਸਵਾਲਾਂ ਦੇ ਜਵਾਬ ਵਾਲਾ ਭਾਗ  ਲਭਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜਦੋਂ ਲਭ ਜਾਣ ਤਾਂ ਇਸ ਨੂ ਇਕਠਿਆਂ ਕਰ ਦਿਤਾ ਜਾਵੇ । ਭਾਈ ਸਾਹਿਬ ਤਾਂ ਆਪ ਕਹ ਰਹੇ ਹਨ ਕੇ ਅਕਾਲ ਉਸਤਤ ਦਾ ਜੋ ਭਾਗ ਨਹੀਂ ਮਿਲਿਆ ਓਹ ਵੀ ਲਭਣ ਦੀ ਕੋਸ਼ਿਸ਼ ਕਰਨੀ ਚਾਹੀਦੀ । 

ਬਾਕੀ ਦੇ ਜਵਾਬ ਤਰਤੀਬ ਵਾਰ ਤੋਹਾਨੂ ਅਗਲੀ ਵਾਰ ਦੇਵਾਂਗੇ। ਆਪ ਜੀ ਦੇ ਮਨ ਵਿਚ ਕੀਤੇ ਇਹ ਭੁਲੇਖਾ ਨਾ ਰਹ ਜਾਵੇ ਕੇ ਅਸੀਂ ਕੁਛ ਆਪਣੇ ਕੋਲੋਂ ਲਿਖਿਆ ਹੈ, ਇਸ ਲਈ ਗੁਰੁਬਾਨੀ ਗੁਰੂ ਗਰੰਥ ਸਾਹਿਬ ਦੀਆਂ ਉਧਾਰਨਾ ਲੇਣ ਵਾਸਤੇ ਮੇਰੇ ਬਲੋਗ ਵਿਚ ਜਾ ਕੇ ਹੋਰ ਵੀ ਲੇਖ ਪਢ਼ ਲੇਣਾ 

ਤੇਜਵੰਤ ਕਵਲਜੀਤ ਸਿੰਘ ( 18/8/11) copyright@tejwantkawaljit singh. any material edited without the permission of author will result in legal liabilities at the cost of editor