Wednesday, 31 August 2011

Validity of date of Charitropakhian - Tejwant Kawaljit Singh

ਸ੍ਰੀ ਦਸਮ ਗਰੰਥ ਵਿਰੋਧੀਆਂ ਵਲੋਂ ਹਾਲ ਹੀ ਵਿਚ ਇਕ ਨਵਾਂ ਸ਼ੋਸ਼ਾ ਛਡਿਆ ਗਿਆ ਕਿ ਸ੍ਰੀ ਦਸਮ ਗਰੰਥ ਵਿਚ ਅੰਕਿਤ ਚਰਿਤ੍ਰੋ ਪਾਖਯਾਨ ਦੀ ਮਿਤੀ ਤੇ ਵਾਰ ਮੇਲ ਨਹੀਂ ਖਾਂਦੇ। ਕਿਹਾ ਗਿਆ ਹੈ ਕੇ ਚਰਿਤ੍ਰੋ ਪਾਖਯਾਨ ਦੀ ਸਮਾਪਤੀ ਦਾ ਸਮਾ ਜੋ ਸ੍ਰੀ ਦਸਮ ਗਰੰਥ ਮੁਤਾਬਿਕ ਰਵਿਵਾਰ ਬਣਦਾ ਹੈ ਓਹ ਗਲਤ ਹੈ ਤੇ ਅਸਲੀ ਵਾਰ ਓਸ ਮਿਤੀ ਨੂ ਮੰਗਲ ਵਾਰ ਬਣਦਾ ਹੈ । ਇਹਨਾ ਲੋਕਾਂ ਨੇ ਏਸ ਸਵਾਲ ਦਾ ਅਧਾਰ ਸਰਦਾਰ ਪਾਲ ਸਿੰਘ ਪੁਰੇਵਾਲ ਦੀ ਖੋਜ ਨੂ ਬਣਾਇਆ ਹੈ । ਜਿਹਨਾ ਵੀਰਾ ਨੂ ਨਹੀਂ ਪਤਾ ਓਹਨਾ ਨੂ ਦਸ ਦੇਂਦੇ ਹੈ ਕੇ ਸ੍ਰੀ ਦਸਮ ਗਰੰਥ ਦੀਆਂ ਕਾਫੀ ਬਾਣੀਆਂ ਵਿਚ ਅਖੀਰ ਵਿਚ ਗੁਰੂ ਸਾਹਿਬ ਨੇ ਓਸ ਬਾਣੀ ਦੇ ਰਚਨ ਦੀ ਸਮਾਪਤੀ ਦੀ ਤਾਰੀਕ ਲਿਖੀ ਹੈ ਤੇ ਜਿਕਰ ਕੀਤਾ ਹੈ ਕਿ ਕਿਸ ਜਗਾਹ ਤੇ ਬਿਰਾਜਮਾਨ ਹੋ ਕੇ ਬਾਣੀ ਦੀ ਰਚਨਾ ਕੀਤੀ ਗਈ ਹੈ। ਜਿਵੇਂ :
ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ ॥ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ ॥2490॥
(This work has been completed) in the year 1745 of the Vikrami era in the Sudi aspect of the moon in the month of Sawan, (July 1688 A.D.) in the town of Paonta at the auspicious hour, on banks of the flowing Yamuna. (Sri Guru Gobind Singh Sahib in 'Krishnavtar')

ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ ॥ਚੂਕ ਹੋਇ ਜਹ ਤਹ ਸੁ ਕਬਿ ਲੀਜਹੁ ਸਕਲ ਸੁਧਾਰ ॥੭੫੫॥
In Samvat 1745 (1688 A.D.), this 'katha' (composition) was improved and if there is any error and omission in it, then the poets may still improve it.755. (Sri Guru Gobind Singh Sahib in 'Krishnavtar')

ਸੰਬਤ ਸਤ੍ਰਹ ਸਹਸ ਭਣਿਜੈ ॥ਅਰਧ ਸਹਸ ਫੁਨਿ ਤੀਨਿ ਕਹਿਜੈ ॥ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥
The Granth was completed on Sunday, the 8th day of month of Bhadon, in 1753 Bikrami Sammat (September 14, 1696 A.D.) on the banks of river Satluj.(Sri Guru Gobind Singh Sahib in 'Charitropakhyan')

ਸੰਮਤ ਸੱਤ੍ਰਹ ਸਹਸ ਪਚਾਵਨ॥ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥ਤ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ਭੂਲ ਪਰੀ ਲਹੁ ਲੇਹੁ ਸੁਧਾਰਾ ॥860॥
This Granth has been completed (and improved) in Vadi first in the month of Haar in the year 1755 Bikrami (July 1698); if there has remained any error in it, then kindly correct it.(Sri Guru Gobind Singh Sahib in 'Ramavtaar')

ਸਤ੍ਰਹ ਸੈ ਚਵਤਾਲ ਮੈ ਸਾਵਨ ਸੁਦਿ ਬੁਧਵਾਰ ॥ਨਗਰ ਪਾਵਟਾ ਮੋ ਤੁਮੋ ਰਚਿਯੋ ਗ੍ਰੰਥ ਸੁਧਾਰ ॥੯੮੩ ॥
This (part of the) Granth has been prepared after revision in Paonta city on Wednesday in Sawan Sudi Samvat 1744 (August 1687 AD). 983.(Sri Guru Gobind Singh Sahib in 'Krishnavtar')

ਹੁਣ ਇਹ ਬਹੁਤ ਆਸਾਨ ਤਰੀਕਾ ਹੈ ਕਿਸੇ ਵੀ ਗਰੰਥ ਦੀ ਪ੍ਰਮਾਣਿਕਤਾ ਨੂੰ ਪਰਖਣ ਲਈ ਓਸ ਦਿਨ ਦੀ ਮਿਤੀ ਤੇ ਵਾਰ ਮਿਲਾ ਲਵੋ । ਹੁਣ ਇਸ ਵਿਚ ਦੋ ਚੀਜ਼ਾਂ ਬਹੁਤ ਧਿਆਨ ਯੋਗ ਨੇ:
੧. ਜੇ ਇਹ ਗਰੰਥ ਕਿਸੇ ਲਿਖਾਰੀ ਨੇ ਕੋਈ ੧੦੦ ਸਾਲ ਬਾਅਦ ਲਿਖਿਆ ਹੋਵੇ ਓਹ ਕਦੀਂ ਵੀ ਤਰੀਕ ਤੇ ਵਾਰ ਇਕਠਿਆਂ ਲਿਖਣ ਦੀ ਗਲਤੀ ਨਹੀਂ ਕਰੇਗਾ ਕਿਓਂ ਕੇ ਓਸ ਨੂੰ ਪਕੜੇ ਜਾਣ ਦਾ ਦਰ ਹੁੰਦਾ ਹੈ, ਤੇ ਜੇ ਕਿਸੇ ਲਿਖਾਰੀ ਨੇ ਚਲਾਕੀ ਵਰਤ ਵੀ ਲਈ ਤਾਂ ਓਹ ਇਕ ਗਲ ਦਾ ਖਿਆਲ ਰਖੇਗਾ ਕੇ ਘਟੋ ਘਟ ਜੰਤਰੀ ਇਕ ਹੀ ਹੋਵੇ। ਹੁਣ ਦੇਖਣ ਵਾਲੀ ਗਲ ਹੈ ਕੇ ਸ੍ਰੀ ਦਸਮ ਗਰੰਥ ਵਿਰੋਧੀਆਂ ਨੇ ਸਿਰਫ ਚਰਿਤ੍ਰੋ ਪਾਖਯਾਨ ਦੀਆਂ ਤਰੀਕਾਂ ਤੇ ਕਿੰਤੂ ਕੀਤਾ ਤੇ ਬਾਕੀ ਦੀ ਕਿਸੇ ਵੀ ਬਾਣੀ ਦੀ ਤਾਰੀਕ ਤੇ ਕਿੰਤੂ ਨਹੀਂ ਕੀਤਾ ਭਾਵੇਂ ਕੇ ਓਹ ਖੁਲ ਕੇ ਇਹਨਾ ਬਾਣੀਆਂ ਦਾ ਵੀ ਵਿਰੋਧ ਕਰਦੇ ਹਨ। ਓਸ ਦਾ ਸਿਧਾ ਸਿਧਾ ਇਕ ਕਾਰਣ ਹੈ ਕੇ ਬਾਕੀ ਸਾਰੀਆਂ ਤਰੀਕਾਂ ਬਿਲਕੁਲ ਠੀਕ ਨੇ ਤੇ ਓਹਨਾ ਤਰੀਕਾਂ ਤੇ ਵਾਰ ਵੀ ਓਹੀ ਬਣਦੇ ਨੇ । ਸੋ ਜੇ ਓਹਨਾ ਦਾ ਕਿਸੇ ਬਾਣੀ ਨੂ ਤਾਰੀਕ ਦੇ ਅਧਾਰ ਤੇ ਠੀਕ ਜਾਂ ਗਲਤ ਮੰਨਣ ਦਾ ਮਾਪਦੰਡ ਆਪਣਾ ਲਿਆ ਜਾਵੇ ਤਾਂ ਤੇ ਫਿਰ ਵਿਰੋਧੀਆਂ ਦੇ ਹਿਸਾਬ ਨਾਲ ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ ਬਾਣੀਆਂ ਹੋਈਆਂ ਕਿਓਂ ਕੇ , ਇਹਨਾ ਬਾਣੀਆ ਦੀਆਂ ਮਿਤੀਆਂ ਤੇ ਵਾਰ ਬਿਲਕੁਲ ਠੀਕ ਨੇ । ਸੋ ਇਹ ਗਲ ਤਾਂ ਸੋਖੇ ਤਰੀਕੇ ਨਾਲ ਹੀ ਹਲ ਹੋ ਗਈ। ਹੁਣ ਰਹੀ ਗਲ ਚਰਿਤ੍ਰੋਪਾਖਯਾਨ ਦੀ। ਹੁਣ ਤੁਹਾਨੂ ਵਿਸਥਾਰ ਨਾਲ ਸਮ੍ਜਾਵਾਂਗੇ ਕੇ ਓਸ ਦਿਨ ਰਵਿਵਾਰ ਹੁੰਦੀਆਂ ਹੋਈਆਂ ਵੀ ਮੰਗਲਵਾਰ ਕਿਵੇਂ ਹੋਇਆ। ਪਹਿਲਾਂ ਇਹ ਦਸਣਾ ਜਰੂਰੀ ਹੈ ਕੇ ਓਸ ਸਮੇ ਵਿਚ ਬਿਕ੍ਰਮੀ ਜੰਤਰੀ ਦੇ ਕੀ ਰੂਪ ਸਨ । ਸਰਦਾਰ ਪਾਲ ਸਿੰਘ ਪੁਰੇਵਾਲ ਸਾਹਿਬ ਦੀ ਆਪਣੀ ਖੋਜ ਮੁਤਾਬਿਕ ਓਸ ਸਮੇ ਦੋ calender ਪੰਜਾਬ ਵਿਚ ਚਲਦੇ ਸਨ ੧. ਚਿਤ੍ਰਾਦੀ ੨ ਕ੍ਰਿਤਾਦੀ । ਚ੍ਰ੍ਤਾਦੀ ਕੈਲੇੰਡਰ ਰੋਜ਼ ਮਰਾ ਦੇ ਕਮ ਕਾਰਾ ਲਈ ਵਰਤਿਆ ਜਾਂਦਾ ਸੀ ਤੇ ਕ੍ਰਿਤਾਦੀ financial calender ਸੀ ਤੇ ਵਹੀ ਖਾਤੇ ਲਿਖਣ ਲਈ ਵਰਤਿਆ ਜਾਂਦਾ ਸੀ । ਹੁਣ ਆਪਾਂ ਸਬ ਜਾਣਦੇ ਹਾਂ ਕੇ ਜੋ financial ਕੈਲੇੰਡਰ ਹੁੰਦਾ ਹੈ ਓਹ ਸਬ ਪ੍ਰਮਾਣਿਕ ਕਾਰਨਾ ਲਈ ਵਰਤਿਆ ਜਾਂਦਾ ਹੈ , ਜਿਵੇਂ ਅਜ ਦੇ ਯੁਗ ਵਿਚ ਗੁਰੂ ਸਾਹਿਬਾਨ ਦਾ ਅਵ੍ਤਾਰ੍ਪੁਰਬ ਮਨਾਣ ਲਈ ਨਾਨਕਸ਼ਾਹੀ ਜੰਤਰੀ ਵਰਤੀ ਜਾਂਦੀ ਹੈ ਤੇ ਬਾਕੀ ਸਾਰੇ ਦਫਤਰੀ ਕਮ ਕਾਜ ਲਈ ਅੰਗ੍ਰੇਜੀ ਜੰਤਰੀ ਵਰਤੀ ਜਾਂਦੀ ਹੈ । ਜੋ ਜੰਤਰੀ ਹਿਸਾਬ ਕਿਤਾਬ ਦੇ ਕੰਮਾਂ ਵਾਸਤੇ ਤੇ ਰਖੀਆਂ ਜਾਣ ਓਹਨਾ ਦੀ ਓਸ ਸਮੇ ਪ੍ਰਮਾਣਿਕਤਾ ਬਹੁਤ ਜਿਆਦਾ ਹੁੰਦੀ ਹੈ ਤੇ ਸਰਕਾਰੀ ਤੋਰ ਤੇ ਵੀ ਓਸ ਨੂ ਜਿਆਦਾ ਮਾਨਤਾ ਦਿਤੀ ਜਾਂਦੀ ਹੈ । ਹੁਣ ਧਿਆਨਯੋਗ ਰਖਣ ਵਾਲੀ ਗਲ ਹੈ ਕੇ ਚਰਿਤ੍ਰੋਪਾਖਯਾਨ ਨੂੰ ਛੱਡ ਕੇ ਬਾਕੀ ਦੀਆਂ ਤਰੀਕਾਂ ਚ੍ਰਿਤਾਦਿਕ ਜੰਤਰੀ ਵਿਚੋਂ ਹਨ ਤੇ ਓਹਨਾ ਦੀਆਂ ਮਿਤੀਆਂ ਤੇ ਵਾਰ ਵੀ ਚ੍ਰਿਤਾਦਿਕ ਜੰਤਰੀ ਮੁਤਾਬਿਕ ਬਿਲਕੁਲ ਸਹੀ ਤੇ ਠੀਕ ਹਨ । ਜਿਥੋਂ ਤਕ ਚਰਿਤ੍ਰੋਪਾਖਯਾਨ ਦਾ ਸੰਬੰਧ ਹੈ, ਇਸ ਵਿਚ ਕ੍ਰਿਤਾਦਿਕ ਜੰਤਰੀ ਨੂ ਵਰਤਿਆ ਗਿਆ ਹੈ ਨਾ ਕੇ ਚਿਤ੍ਰਾਦਿਕ ਜੰਤਰੀ ਨੂੰ ਤੇ ਓਸ ਮੁਤਾਬਿਕ ਓਹ ਦਿਨ ਰਵਿਵਾਰ ਹੀ ਬਣਦਾ ਸੀ ਨਾ ਕੇ ਮੰਗਲਵਾਰ ।ਤੇ ਇਸ ਦਾ ਕਾਰਣ ਬਹੁਤ ਸਪਸ਼ਟ ਹੈ ਕੇ ਗੁਰੂ ਸਾਹਿਬ ਨੂੰ ਪਤਾ ਸੀ ਕਿ ਏਸ ਰਚਨਾ ਤੇ ਕਿੰਤੂ ਕਾਰਣ ਵਾਲੇ ਵੀ ਉਠਣਗੇ, ਸੋ ਜੇ ਏਸ ਦੀ ਰਚਨਾ ਦੀ ਮਿਤੀ ਤੇ ਵਾਰ ਸਰਕਾਰੀ ਤੋਰ ਤੇ ਪ੍ਰਮਾਣਿਕ ਜੰਤਰੀ ਤੋਂ ਲਈ ਜਾਵੇ ਤਾਂ ਦੁਬਿਦਾ ਘਟੇਗੀ । ਦੂਜਾ ਸਰਕਾਰੀ ਜੰਤ੍ਰੀਆਂ ਦੀ ਪਰ੍ਤਾਲ ਕਰਨੀ ਸੋਖੀ ਹੁੰਦੀ ਹੈ ਤੇ ਆਮ ਜੰਤ੍ਰੀਆਂ ਦੀ ਪਰ੍ਤਾਲ ਕਰਨ ਵਿਚ ਕੁਛ ਤੰਗੀ ਹੋ ਸਕਦੀ ਹੈ । ਸੋ ਇਸੇ ਲਈ ਏਸ ਰਚਨਾ ਵਾਸਤੇ ਕ੍ਰਿਤਾਦਿਕ ਜੰਤਰੀ ਦੀ ਚੋਣ ਕੀਤੀ ਗਈ ਹੋ ਸਕਦੀ ਹੈ । ਮਸਲਾ ਤਾਂ ਸੀ ਜੇ ਇਹਨਾ ਦੋਨਾ ਵਿਚੋਂ ਹੀ ਤਾਰੀਕ ਨਾ ਮਿਲਦੀ । ਪਰ ਕਿਓਂ ਕਿ ਤਰੀਕਾਂ ਬਿਲਕੁਲ ਠੀਕ ਮਿਲਦੀਆਂ ਨੇ ਸੋ ਪਤਾ ਲਗਦਾ ਹੈ ਕੇ ਰਚਨਹਾਰ ਨੇ ਓਸੇ ਹੀ ਤਾਰੀਕ ਨੂ ਲਿਖਿਆ ਹੋਵੇਗਾ । ਜੇ ਕਿਸੇ ਨੇ ਇਹ ਚੀਜ਼ਾਂ ੧੦੦ ਸਾਲ ਬਾਅਦ ਲਿਖੀਆਂ ਹੁੰਦੀਆਂ ਤਾਂ ਓਹ ਇਨੀ ਮੇਹਨਤ ਕਰਕੇ ੧੦੦ ਸਾਲ ਪੇਹ੍ਲਾਂ ਦੀਆਂ ਵਖਰੀਆਂ ਵਖਰੀਆਂ ਜੰਤ੍ਰੀਆਂ ਨਾ ਇਕਠਿਆਂ ਕਰਦਾ, ਤੇ ਜੇ ਕਰ ਵੀ ਲੇੰਦਾ ਤਾਂ ਇਕ ਗਲ ਦਾ ਖਿਆਲ ਜਰੂਰ ਰਖਦਾ ਕੇ ਜੰਤ੍ਰੀਆਂ ਘਟੋ ਘਟ ਇਕੋ ਜਹੀਆਂ ਹੋਣ। ਪੁਰੇਵਾਲ ਸਾਹਿਬ ਨੇ ਸ਼ਕ ਜਾਹਿਰ ਕੀਤਾ ਹੈ ਕੇ ਕ੍ਰ੍ਤਾਦਿਕ ਜੰਤਰੀ ਦਖਣ ਵਾਲੇ ਪਾਸੇ ਵਰਤੀ ਜਾਂਦੀ ਸੀ ਤੇ ਗੁਰ੍ਜ੍ਰਤ ਵਿਚ ਵਰਤੀ ਜਾਂਦੀ ਸੀ, ਸੋ ਹੋ ਸਕਦਾ ਹੈ ਕੇ ਕੋਈ ਗੁਰੂ ਸਾਹਿਬ ਦਾ ਕੋਈ ਕਵੀ ਏਸ ਇਲਾਕੇ ਦਾ ਹੋਵੇ ਤੇ ਓਸਨੇ ਇਹ ਰਚਨਾ ਰਚੀ ਹੋਵੇ। ਜੇ ਇਕ ਪਲ ਲਈ ਇਹ ਗਲ ਮਨ ਵੀ ਲਈ ਜਾਵੇ ਤਾਂ ਚਰਿਤ੍ਰੋਪਾਖਯਾਨ ਤੇ ਬਾਕੀ ਰਚਨਾਵਾਂ ਦੀ ਇਕਸਾਰਤਾ ਤੇ ਅੰਦਰੂਨੀ ਹਵਾਲਿਆਂ ਤੋ ਪਤਾ ਲਗਦਾ ਹੈ ਕੇ ਇਹ ਇਕੋ ਹੀ ਕਵੀ ਦੀਆਂ ਲਿਖੀਆਂ ਹਨ ਜਿਵੇਂ ਕੇ ਸਬ ਜਾਣਦੇ ਹਨ ਕੇ ਚਰਿਤ੍ਰੋਪਾਖਯਾਨ ੧੭੫੩ ਬਿਕ੍ਰਮੀ ਨੂ ਲਿਖਿਆ ਗਿਆ ਤੇ ਰਾਮਾ ਅਵਤਾਰ ੨ ਸਾਲ ਬਾਅਦ ੧੭੫੫ ਬਿਕ੍ਰਮੀ ਨੂ ਲਿਖਿਆ ਗਿਆ । ਹੁਣ ਗੁਰੂ ਸਾਹਿਬ ਰਾਮਾ ਅਵਤਾਰ ਵਿਚ ਰਾਜਾ ਦਸ਼ਰਤ ਦੇ ਵਿਆਹ ਦਾ ਪ੍ਰਸੰਗ ਲਿਖਣ ਲਗੀਆਂ ਕਹੰਦੇ ਨੇ ਕੇ ਮੈਂ ਏਸ ਵਿਆਹ ਦੀ ਜਾਣਕਾਰੀ ਪਹਿਲਾਂ ਹੀ ਚਰਿਤ੍ਰੋਪਾਖਯਾਨ ਵਿਚ ਵੀ ਦੇ ਚੁਕਿਆ ਹਾਂ

" ਪੁਨਿ ਰੀਝ ਦਏ ਤੋਊ ਤੀਆ ਬਰੰਗ। ਚਿਤ ਮੋ ਸੁ ਬਿਚਾਰ ਕਛੁ ਨ ਕਰੰਗ॥ ਕਹੀ ਨਾਟਕ ਮਧ ਚਰਿਤਰ ਕਥਾ , ਜਯਾ ਦੀਨ ਸੁਰੇਸ਼ ਨਰੇਜ ਜਥਾ॥੧੭" । ( ਰਾਮਾ ਅਵਤਾਰ )

ਫਿਰ ਚਰਿਤ੍ਰੋ ਪਾਖਯਾਨ ਲਿਖਣ ਵੇਲੇ ਗੁਰੂ ਸਾਹਿਬ ਨੇ ਰਾਮ ਅਤੇ ਸ਼ਾਮ ਨਾਮ ਹੀ ਵਰਤੇ ਹਨ ਜੋ ਬਾਕੀ ਰਚਨਾਵਾਂ ਵਿਚ ਵੀ ਵਰਤੇ ਹਨ । ਫਿਰ "ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ" ਸ਼ਬਦ ਦੋ ਵਖਰੀ ਤਰਹ ਨਾਲ ਇਕ ਵਾਰੀ ਚਾਰਿਤੋਪਾਖ੍ਯਾਂ ਵਿਚ ਤੇ ਇਕ ਵਾਰੀ ਬਚਿਤਰ ਨਾਟਕ ਵਿਚ ਆਇਆ ਹੈ । ਫਿਰ ਜਿਸ ਮਹਾਕਾਲ ਤੋਂ ਸ੍ਰੀ ਦਸਮ ਗਰੰਥ ਦੀ ਸ਼ੁਰੁਆਤ ਹੁੰਦੀ ਹੈ, ਓਸੇ ਮਹਾਕਾਲ ਤੇ ਸਮਾਪਤੀ ਵੀ ਹੁੰਦੀ ਹੈ । ਫਿਰ ਪਥਰ ਪੂਜਾ ਕਾਰਣ ਵਾਲਿਆਂ ਲਈ ਓਹੀ ਤੁਕਾਂ ਅਕਾਲ ਉਸਤਤ ਸਵੈਯੇ ਵਿਚ ਲਿਖੀਆਂ ਨੇ ਤੇ ਲਗਭਗ ਓਸੇ ਤਰਹ ਦੀਆਂ ਤੁਕਾਂ ਚਰਿਤ੍ਰੋਪਾਖਯਾਨ ਵਿਚ ਲਿਖੀਆਂ ਨੇ " ਕਾਹੇ ਕੋ ਪਾਹਨ ਪੂਜਤ ਹੈ ਪਸੁ ਪਾਹਨ ਮੈ ਪਰਮੇਸ੍ਵਰ ਨਹੀਂ" ਤੇ ਚਰਿਤਰਾਂ ਵਿਚ " ਕਾਹੇ ਕੋ ਪਾਹਨ ਪੂਜਤ ਹੈਂ ਜ੍ਢ਼, ਪਾਹਨ ਮੈ ਪਰਮੇਸ੍ਵਰ ਨਹੀਂ" । ਇਹ ਕੁਛ ਕੁ ਪ੍ਰਮਾਨ ਸਨ ਕੇ ਚਰਿਤ੍ਰੋਪਾਖਯਾਨ ਦਾ ਲਿਖਾਰੀ ਤੇ ਸ੍ਰੀ ਦਸਮ ਗਰੰਥ ਦਾ ਲਿਖਾਰੀ ਇਕੋ ਹੀ ਹੈ। ਓਸੇ ਨੇ ਹੀ ਰਾਮਾ ਅਵਤਾਰ ਲਿਖਿਆ ਹੈ ਤੇ ਓਸੇ ਨੇ ਹੀ ਬਚਿਤਰ ਨਾਟਕ ਵੀ ਲਿਖਿਆ ਹੈ । ਹੁਣ ਸ਼ਹੀਦ ਭਾਈ ਰਤਨ ਸਿੰਘ ਭੰਗੂ ਜੋ ਕੇ ਸ਼ਹੀਦ ਭਾਈ ਮੇਹਤਾਬ ਸਿੰਘ ਮੱਸਾ ਰੰਗਰ ਦਾ ਸਿਰ ਲਾਹੁਣ ਵਾਲੇ ਦੇ ਪੋਤਰੇ ਤੇ ਸ਼ਹੀਦ ਭਾਈ ਰਾਏ ਸਿੰਘ ਦੇ ਪੁੱਤਰ ਹੋਏ ਹਨ ਤੇ ਪਹਿਲੇ ਨਿਹੰਗ ਸਿੰਘ ਇਤਿਹਾਸਕਾਰ ਹੋਏ ਨੇ ਲਿਖਿਆ ਹੈ ਕੇ ਭਾਈ ਤਾਰਾ ਸਿੰਘ ਜਿਨਾ ਦੀ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦੁਰ ਤੋਂ ਬਾਅਦ ਪਹਲੀ ਸ਼ਹੀਦੀ ਸੀ, ਕੁਛ ਕੁ ਸਿੰਘਾਂ ਦੇ ਜਥੇ ਨਾਲ ਜਾ ਰਹੇ ਸਨ ਤਾਂ ਅਗੋਂ ਤੁਰਕਾਂ ਦੇ ਨਾਲ ਟਕਰਾ ਹੋ ਗਿਆ। ਸਿੰਘਾਂ ਨੇ ਤੁਰਕਾਂ ਦੇ ਸਾਹਮਣੇ ਆਪਣੀ ਗਿਣਤੀ ਥੋਰੀ ਹੋਣ ਕਰ ਕੇ ਭਾਈ ਸਾਹਿਬ ਨੂ ਬੇਨਤੀ ਕੀਤੀ ਕੇ ਆਪਾਂ ਰਸਤਾ ਬਦਲ ਕੇ ਨਿਕਲ ਜਾਨੇ ਹਾਂ ਤਾਂ ਭਾਈ ਸਾਹਿਬ ਨੇ ਕਿਹਾ ਕੇ ਅਰਦਾਸ ਕਰੋ ਤੇ ਹੁਕਮਨਾਮਾ ਲਵੋ , ਸੋ ਹੁਕਮਨਾਮਾ ਆਇਆ :

ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਐ
If one tries to flee and escape from KAL, then tell in which direction shall he flee?

ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਐ ॥
Wherever one may go, even there he will perceive the well-seated thundering sword of KAL.

ਐਸੋ ਨ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ ॥
None hath been able to tell uptil now the measure, which, may be adopted to save himself from the blow of KAL.

ਜਾਂ ਤੇ ਨ ਛੂਟੀਐ ਮੂੜ ਕਹੂੰ ਹਸਿ ਤਾਂ ਕੀ ਕਿਉਂ ਨ ਸਰਣਾਗਤਿ ਜਈਐ ॥੯੬॥
O foolish mind! The one from whom Thou cannot escape in any manner, why doth thee not go under His Refuge.96.

ਇਹ ਬਾਣੀ ਸ੍ਰੀ ਬਚਿਤਰ ਨਾਟਕ ਵਿਚੋਂ ਹੈ । ਭਾਈ ਰਤਨ ਸਿੰਘ ਭੰਗੂ ਆਪ ਦਸਦੇ ਹਨ ਕੇ ਓਹਨਾ ਨੇ ਜੋ ਇਤਿਹਾਸ ਲਿਖਿਆ ਹੈ ਓਹ ਕਿਸੇ ਤੀਜੇ ਵਿਅਕਤੀ ਕੋਲੋਂ ਨਹੀਂ ਸੁਣਿਆ ਸਗੋਂ ਆਪਣੇ ਜਥੇ ਦੇ ਸਿੰਘਾਂ ਕੋਲੋਂ ਸੁਣਿਆ ਹੈ ਜਿਹਨਾ ਨੇ ਇਹ ਸਾਰਾ ਕੁਛ ਆਪਣੀਆਂ ਅਖਾਂ ਨਾਲ ਦੇਖਿਆ । ਸੋ ਇਹ ਗਵਾਹੀ ਹੈ ਕੇ ਸ੍ਰੀ ਬਚਿਤਰ ਨਾਟਕ ਬਾਣੀ ਦੇ ਗੁਟਕੇ ਤੇ ਪੋਥੀਆਂ ਸਿੰਘਾਂ ਕੋਲ ਆਮ ਹੁੰਦੀਆਂ ਸੀ ਤੇ ਓਹ ਇਸ ਨੂ ਗੁਰਬਾਣੀ ਸਮਝ ਕੇ ਸਤਿਕਾਰਦੇ ਸਨ ਤੇ ਹੁਕਮਨਾਮਾ ਵੀ ਲੇਂਦੇ ਸਨ। ਸੋ ਇਹ ਸਾਬਿਤ ਕਰਦਾ ਹੈ ਕੇ ਓਸ ਕਾਲ ਵਿਚ ਬਚਿਤਰ ਨਾਟਕ ਮੋਜੂਦ ਸੀ। ਸੋ ਜਿਵੇਂ ਅਸੀਂ ਸਾਬਿਤ ਕੀਤਾ ਹੈ ਕੇ ਬਚਿਤਰ ਨਾਟਕ ਤੇ ਚਰਿਤ੍ਰੋਪਾਖਯਾਨ ਦੀਆਂ ਰਚਨਾਵਾਂ ਇਕੋ ਰਚਨ ਹਾਰੇ ਦੀਆਂ ਹਨ, ਸੋ ਇਸ ਵਿਚ ਕੋਈ ਸ਼ਕ ਨਹੀਂ ਰਹ ਜਾਂਦਾ ਕੇ ਜੇ ਬਚਿਤਰ ਨਾਟਕ ਦੇ ਕਵੀ ਗੁਰੂ ਸਾਹਿਬ ਹਨ ਤਾਂ ਚਰਿਤ੍ਰੋਪਾਖਯਾਨ ਦੇ ਕਵੀ ਵੀ ਓਹੀ ਹਨ । ਸੋ ਇਹ ਸਾਬਿਤ ਹੋ ਗਿਆ ਕੇ ਚਰਿਤ੍ਰੋਪਾਖਯਾਨ ਕੋਈ ਦਖਣ ਦੇ ਕਵੀ ਦਾ ਨਹੀਂ ਲਿਖਿਆ ਹੋਇਆ। ਇਕ ਹੋਰ ਗਲ, ਚਰਿਤ੍ਰੋਪਾਖਯਾਨ ਦਾ ਪਹਲਾ ਚਰਿਤਰ ਚੰਡੀ ਚਰਿਤਰ ਹੈ ਜਿਸ ਵਿਚ ਨਾਰ ਦੀ ਉਸਤਤ ਓਸੇ ਪ੍ਰਕਾਰ ਕੀਤੀ ਗਈ ਹੈ ਜਿਸ ਤਰਹ ਚੰਡੀ ਦੀ ਵਾਰ ਵਿਚ, ਤੇ ਚੰਡੀ ਦੇ ਗੁਣ ਵੀ ਓਹੀ ਦਰਸਾਏ ਨੇ । ਸੋ ਇਹ ਇਕੋ ਹੀ ਕਵੀ ਦੀ ਸੰਪਾਦਨਾ ਹੈ । ਸੋ ਇਹ ਸਪਸ਼ਟ ਹੈ ਕੇ ਚਰਿਤ੍ਰੋਪਾਖਯਾਨ ਦੀ ਮਿਤੀ ਓਸ ਸਮੇ ਦੇ valid financial calender ਮੁਤਾਬਿਕ ਰਾਵੀਵਾਰ ਹੀ ਬਣਦੀ ਹੈ ਤੇ ਏਸ ਹਿਸੇ ਦਾ ਲਿਖਾਰੀ ਵੀ ਓਹੀ ਹੈ ਜਿਸਨੇ ਬਾਕੀ ਦੇ ਸ੍ਰੀ ਦਸਮ ਗਰੰਥ ਦੀ ਸੰਪਾਦਨਾ ਕੀਤੀ ਹੈ ਤੇ ਓਸ ਹਿਸੇ ਦੀਆਂ ਤਰੀਕਾਂ ਵੀ ਓਸ ਸਮੇ ਦੇ ਰੋਜ਼ ਮਰਾ ਦੇ calender ਮੁਤਾਬਿਕ ਬਿਲਕੁਲ ਠੀਕ ਨੇ ਤੇ ਚਾਰਿਤ੍ਰੋਪ੍ਖਿਯਾਂ ਲਈ ਜਾਣ ਕੇ financial ਕੈਲੇੰਡਰ ਲਿਆ ਗਿਆ ਤਾਕ ਕੇ ਕੋਈ ਮਿਤੀ ਵਿਚ ਹੇਰਾ ਫੇਰੀ ਕਰ ਕੇ ਸ਼ੰਕਾ ਪੇਦਾ ਨਾ ਕਰ ਸਕੇ । ਇਕ ਹੋਰ ਮਹਤਵਪੂਰਣ ਜਾਣਕਾਰੀ ਇਹ ਹੈ ਕੇ ਚਰਿਤ੍ਰੋਪਾਖਯਾਨ ਦੀ ਮਿਤੀ ਭਾਈ ਚੋਪਾ ਸਿੰਘ ਨੇ ਆਪਣੇ ਰਹਿਤਨਾਮੇ ਵਿਚ ਲਿਖੀ ਹੈ। ਭਾਈ ਚੋਪਾ ਸਿੰਘ ਜੀ ਗੁਰੂ ਸਾਹਿਬ ਨੇ ਖਿਡਾਵੇ ਵੀ ਰਹੇ ਨੇ ਤੇ ਸਾਰੀ ਉਮਰ ਗੁਰੂ ਸਾਹਿਬ ਦੇ ਨਾਲ ਰਹਿ ਕੇ ਗੁਜਾਰੀ ਹੈ।

ਦਾਸ

ਤੇਜਵੰਤ ਕਵਲਜੀਤ ਸਿੰਘ (੩੧/੦੮/੧੧ ) copyright @ Tejwant Kawaljit Singh. Any editing done without the permission of author will lead to a legal action at the cost of editor.