Friday 26 August 2011

ਸ੍ਰੀ ਦਸਮ ਗਰੰਥ ਵਿਚ ਕ੍ਰਿਸ਼ਨ ਦਾ ਅਸਲੀ ਰੂਪ - TEJWANT KAWALJIT SINGH

ਸ੍ਰੀ ਦਸਮ ਗਰੰਥ ਸਾਹਿਬ ਵਿਚ ਜਿਸ ਪ੍ਰਕਾਰ ਅੰਧ ਵਿਸ਼ਵਾਸ , ਦੇਵਤਿਆਂ ਦੀ ਪੂਜਾ , ਮੂਰਤੀ ਪੂਜਾ , ਧਰਮ ਦੇ ਨਾਮ ਤੇ ਕੀਤੇ ਪਾਖੰਡਾ ਦਾ ਪਰਦਾ ਫਾਸ਼ ਕੀਤਾ ਗਿਆ ਹੈ, ਇਹ ਕਿਸੇ ਆਮ ਮਨੁਖ ਦੇ ਵਸ ਦੀ ਗਲ ਨਹੀਂ ਹੋ ਸਕਦੀ । ਏਨੀ ਜੁਰਅਤ ਤਾਂ ਕੋਈ ਮਹਾਨ ਹਸਤੀ ਹੀ ਕਰ ਸਕਦੀ ਹੈ । ਜਦੋਂ ਪੂਰੇ ਹਿੰਦੁਸਤਾਨ ਵਿਚ ਇਹਨਾ ਪਰ੍ਮ੍ਪ੍ਰਾਵਾਂ ਦਾ ਬੋਲ ਬਾਲਾ ਹੋਵੇ ਤਾਂ ਇਸ ਪਾਖੰਡ ਵਾਦ ਦੀ ਦਲਦਲ ਵਿਚੋਂ ਆਮ ਲੋਕਾਂ ਨੂ ਕਢਣ ਦੀ ਉਪਰਾਲਾ ਕੋਈ ਸੋਖਾ ਕਮ ਨਹੀਂ ਹੁੰਦਾ । ਜਦੋਂ ਪਿਆਰ ਨਾਲ ਕੀਤੀ ਗਲ ੨੦੦ ਸਾਲ ਲਗਾ ਕੇ ਵੀ ਲੋਕਾਂ ਨੂ ਸਮਝ ਨਾ ਆਵੇ, ਸਗੋਂ ਨੋਬਤ ਕੁਰਬਾਨੀਆਂ ਦੇਣ ਤਕ ਆ ਜਾਵੇ, ਤੇ ਕੁਰਬਾਨੀਆਂ ਵੀ ਗੁਰੂ ਸਾਹਿਬਾਨ ਦੀਆਂ ਤਾਂ ਫਿਰ ਗਲ ਨੂ ਸਿਧੇ ਹਥੀਂ ਲੈਣਾ ਹੀ ਪੈਣਾ ਸੀ । ਉਤਰੀ ਭਾਰਤ ਖਾਸ ਕਰ ਪਹਾੜੀ ਇਲਾਕਿਆਂ ਵਿਚ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਹੈ ਤੇ ਕ੍ਰਿਸ਼ਨ ਨੂੰ ਭਗਵਾਨ ਮਨਿਆ ਜਾਂਦਾ ਹੈ । ਗੁਰੂ ਗਰੰਥ ਸਾਹਿਬ ਵਿਚ ਵੀ ਕ੍ਰਿਸ਼ਨ ਦਾ ਜਿਕਰ ਅਨੇਕਾਂ ਵਾਰ ਆਇਆ ਹੈ ਤੇ ਇਕ ਆਮ ਆਦਮੀ ਨੂ ਗੁਰੂ ਗਰੰਥ ਸਾਹਿਬ ਦੀ ਬਾਣੀ ਪੜਦਿਆਂ ਕ੍ਰਿਸ਼ਨ ਪੂਜਾ ਦਾ ਆਸਾਨੀ ਨਾਲ ਭੁਲੇਖਾ ਪੈ ਸਕਦਾ ਹੈ ਜਿਵੇਂ :

ਰਾਗੁ ਗਉੜੀ ੧੧ ॥ ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥ ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥

ਜਾਂ ਜਿਵੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਵੀ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਆਉਂਦਾ ਹੈ:

ਵਡਹੰਸੁ ਮਹਲਾ ੧

ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ ਬੰਕੇ ਲੋਇਣ ਦੰਤ ਰੀਸਾਲਾ ॥੭

ਇਸੇ ਤਰਹ ਭਗਤ ਬਾਣੀ ਤੇ ਭਟਾਂ ਦੀ ਬਾਣੀ ਵਿਚ ਵੀ ਕਾਫੀ ਥਾਵਾਂ ਤੇ ਕ੍ਰਿਸ਼ਨ ਸਮੇਤ ਹੋਰ ਕਈ ਅਵਤਾਰਾਂ ਦਾ ਜਿਕਰ ਆਇਆ ਹੈ ਜਿਸ ਨੂੰ ਗੁਰਮਤ ਤੋ ਅਨਜਾਣ ਲੋਕ ਜਾਂ ਤਾਂ ਬਹਾਨਾ ਮਾਰ ਕੇ ਰਦ ਕਰ ਦਿੰਦੇ ਹਨ ਕੇ ਇਥੇ ਭਗਤਾਂ ਦਾ ਪਖ ਗੁਰੂ ਸਾਹਿਬ ਨੇ ਲਿਖਿਆ ਹੈ ਜਾਂ ਇਥੇ ਕ੍ਰਿਸ਼ਨ ਕਿਸੇ "ਕ੍ਰਿਸ਼ੀ " ਲਈ ਆਇਆ ਹੈ ? ਵਿਚਾਰਨ ਵਾਲੀ ਗਲ ਹੈ ਕੇ ਗੁਰੂ ਸਾਹਿਬ ਨੇ ਸਿਰਫ ਓਹਨਾ ਭਗਤਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ ਜੋ ਅਸਲ ਵਿਚ ਗੁਰਮਤ ਸਨ । ਜਦੋਂ ਇਹ ਬਾਣੀ ਗੁਰੂ ਗਰੰਥ ਸਾਹਿਬ ਵਿਚ ਗੁਰੂ ਸਾਹਿਬ ਦੀ ਬਾਣੀ ਦੇ ਬਰਾਬਰ ਲਿਖੀ ਗਈ ਤਾਂ ਕੋਈ ਭੇਦ ਭਾਵ ਨਹੀਂ ਰਹ ਜਾਂਦਾ। ਫਿਰ ਇਥੇ ਕਿਸੇ ਦਾ ਪਖ ਨਹੀਂ ਪੂਰਿਆ ਜਾਂਦਾ। ਸਿਰਫ ਇਕ ਦੀ ਗਲ ਹੁੰਦੀ ਹੈ । ਜੋ ਕਹਿ ਰਹੇ ਹਨ ਇਥੇ ਭਗਤਾਂ ਦੀ ਪਖ ਰਖਿਆ ਹੈ, ਓਹਨਾ ਦੇ ਮਨ ਵਿਚ ਭਗਤ ਬਾਣੀ ਤੇ ਭਟ ਬਾਣੀ ਪ੍ਰਤੀ ਦੁਬਿਦਾ ਇਸ ਕਰ ਕੇ ਹੈ ਕਿਓਂ ਕੇ ਓਹ ਗੁਰਬਾਣੀ ਦੀ ਡੂੰਘਾਈ ਨੂ ਨਹੀਂ ਸਮਝ ਸਕੇ ਤੇ ਓਹ ਹਿੰਦੁਆਂ ਦੇ ਅਵਤਾਰਾਂ ਵਿਚ ਹੀ ਉਲਝ ਕੇ ਰਹ ਗਏ । ਨਤੀਜਾ ਇਹ ਹੋਇਆ ਕੇ ਜਾਣੇ ਅਨਜਾਣੇ ਵਿਚ ਗੁਰਮਤ ਦੇ ਉਲਟ ਗਲ ਕਰ ਗਏ। ਗੁਰੂ ਗੋਬਿੰਦ ਸਿੰਘ ਜੀ ਨੂ ਪਤਾ ਸੀ ਕੇ ਆਮ ਸਿਖ ਏਸ ਚਕਰ ਵਿਚ ਆ ਕੇ ਅਸਾਨੀ ਨਾਲ ਧੋਖਾ ਖਾ ਸਕਦਾ ਹੈ ਸੋ ਆਪ ਜੀ ਨੇ ਹਿੰਦੁਆਂ ਦੇ ਕ੍ਰਿਸ਼ਨ ਬਾਰੇ ਵੀ ਸਿਖਾਂ ਨੂ ਸਮਝਾ ਦਿਤਾ ਤਾਂ ਕੇ ਗੁਰੂ ਕਾ ਸਿਖ ਕਿਸੇ ਆਨਮਤੀ ਦੇ ਪਿਛੇ ਨਾ ਲਗ ਜਾਵੇ। ਗੁਰੂ ਸਾਹਿਬ ਨੇ ਜੋ ਕ੍ਰਿਸ਼ਨ ਦਾ ਰੂਪ ਸ੍ਰੀ ਦਸਮ ਗਰੰਥ ਵਿਚ ਦਿਖਾਇਆ ਹੈ ਓਸ ਨੂ ਦੇਖ ਕੇ ਕਿਸੇ ਵੀ ਸਿਖ ਦੇ ਮਨ ਵਿਚ ਕ੍ਰਿਸ਼ਨ ਪ੍ਰਤੀ ਉਕਾ ਵੀ ਸ਼ਰਧਾ ਨਹੀਂ ਰਹ ਜਾਂਦੀ। ਜੋ ਕ੍ਰਿਸ਼ਨ ਕਿਸੇ ਕੋਮ ਲਈ ਰਬ ਬਣਿਆ ਹੋਵੇ ਓਸ ਨੂ ਕੀਢ਼ਾ ਕਹ ਦੇਣਾ ਕਿਸੇ ਕ੍ਰਿਸ਼ਨ ਭਗਤ ਲਈ ਨਾ ਹਜਮ ਹੋਣ ਯੋਗ ਗਲ ਹੈ। ਸੋ ਓਹਨਾ ਨੇ ਰੋਲਾ ਤਾਂ ਪਾਉਣਾ ਹੀ ਹੈ । ਸਚ ਬੋਲਣ ਤੇ ਕਈਆਂ ਦਾ ਦਿਲ ਦੁਖਦਾ ਹੈ ਪਰ ਜੋ ਸਚ ਕਿਸੇ ਨੂ ਅਗਿਆਨ ਦੇ ਹਨੇਰੇ ਵਿਚੋਂ ਕਢ ਕੇ ਗਿਆਨ ਦੇ ਚਾਨਣ ਮੁਨਾਰੇ ਹੇਠਾਂ ਲੈ ਆਵੇ, ਓਹ ਸਚ ਬੋਲਣ ਵਿਚ ਕੋਈ ਹਰ੍ਜ਼ ਨਹੀਂ ਹੁੰਦਾ । ਸ੍ਰੀ ਦਸਮ ਗਰੰਥ ਦੀ ਤਕਰੀਬਨ ਹਰ ਓਹ ਬਾਣੀ ਜਿਸ ਤੇ ਕੁਛ ਲੋਕਾਂ ਨੂੰ ਕਿੰਤੂ ਹੈ ਵਿਚ ਜੋ ਕ੍ਰਿਸ਼ਨ ਤੇ ਹੋਰ ਹਿੰਦੂ ਭਗਵਾਨਾ ਦਾ ਜਨਾਜਾ ਕਡਿਆ ਗਿਆ ਹੈ ਓਹ ਕਿਸੇ ਆਮ ਪੰਡਿਤ ਜਾਂ ਸਾਕਤ ਮਤ ਦੇ ਕਵੀ ਦੀ ਕਵਿਤਾ ਨਹੀਂ ਹੋ ਸਕਦੀ। ਸਾਕਤ ਮਤੀ ਆਪਣੇ ਭਗਵਾਨਾ ਦੀ ਖੁਦ ਬੇਇਜਤੀ ਕਰਨੋ ਰਹੇ । ਹੇਠ ਦਿਤੀਆਂ ਤੁਕਾਂ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕੇ ਇਹ ਕਿਹਨੇ ਲਿਖੀਆਂ ਹੋ ਸਕਦੀਆਂ ਨੇ:

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥
किते क्रिसन से कीट कोटै बनाए ॥ किते राम से मेटि डारे उपाए ॥
Somewhere He hath created millions of the servants like Krishna. Somewhere He hath effaced and then created (many) like Rama.( ਬਚਿਤਰ ਨਾਟਕ)

ਲੋਕ ਬਚਿਤਰ ਨਾਟਕ ਦੇ ਇਸੇ ਲਈ ਖਿਲਾਫ਼ ਹਨ ਕਿਓਂ ਕੇ ਕ੍ਰਿਸ਼ਨ ਦੀ ਤੁਲਣਾ ਕਰੋਰਾਂ ਕੀਿਢ਼ਆਂ ਜਿਨੀ ਕਰ ਦਿਤੀ ਗਈ ਹੈ । ਕ੍ਰਿਸ਼ਨ ਨੂੰ ਵਾਿਹਗੁਰੂ ਦੇ ਹਥਾਂ ਦਾ ਮਹਜ ਇਕ ਖਿਡੋਨਾ ਬਣਾ ਦਿਤਾ ਗਿਆ ਹੈ ਤੇ ਅਕਾਲਪੁਰਖ ਜਦੋਂ ਚਾਹਵੇ ਓਸ ਨੂ ਮਾਰ ਦਿੰਦਾ ਹੈ ਜਦੋਂ ਚਾਹਵੇ ਓਸ ਨੂ ਜੀਵਨ ਦਾਨ ਦੇ ਦਿੰਦਾ ਹੈ। ਏਸ ਕ੍ਰਿਸ਼ਨ ਦੀ ਓਸ ਅਕਾਲ ਪੁਰਖ ਦੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ ਲਗਦੀ । ਜਿਵੇਂ :

ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥
जिते राम से क्रिसन हुइ बिसन आए ॥ तितिओ काल खापिओ न ते काल घाए ॥२८॥
All the incarnations of Vishnu like Rama and Krishan were destroyed by KAL, but they could not destroy him. 28. ( ਬਚਿਤਰ ਨਾਟਕ)


ਜਿਤੇ ਰਾਮ ਹੂਏ ॥ ਸਭੈ ਅੰਤਿ ਮੂਏ ॥
जिते राम हूए ॥ सभै अंति मूए ॥
All the Ramas who incarnated, ultimately passed away.

ਜਿਤੇ ਕ੍ਰਿਸਨ ਹ੍ਵੈ ਹੈਂ ॥ ਸਭੈ ਅੰਤਿ ਜੈ ਹੈਂ ॥੭੦॥
जिते क्रिसन ह्वै हैं ॥ सभै अंति जै हैं ॥७०॥( ਬਚਿਤਰ ਨਾਟਕ
All the Krishnas, who had incarnated, have all passed away.70.

ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ ॥ ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥
कहा राम क्रिसनं कहा चंद सूरं ॥ सभै हाथ बाधे खरे काल हजूरं ॥८३॥
May be Rama and Krishna, may be the moon and sun, all are standing with folded hands in the presence of KAL.83.( ਬਚਿਤਰ ਨਾਟਕ


ਸ੍ਰੀ ਦਸਮ ਗਰੰਥ ਵਿਚ ਓਹਨਾ ਲੋਕਾਂ ਦੀ ਤੁਛ ਬੁਧੀ ਤੇ ਲਾਹਨਤ ਪਾਈ ਗਈ ਹੈ ਜੋ ਆਪਣੀ ਇਨੀ ਕੀਮਤੀ ਜਿੰਦਗੀ ਫਜੂਲ ਦੇਵਤਿਆਂ ਦੀ ਪੂਜਾ ਵਿਚ ਗਵਾ ਦਿੰਦੇ ਨੇ। ਗੁਰੂ ਸਾਹਿਬ ਨੇ ਇਹਨਾ ਦੇਵਤਿਆਂ ਸਮੇਤ ਕ੍ਰਿਸ਼ਨ ਨੂੰ ਕੋਡੀ ਤੋ ਵੀ ਸਸਤਾ ਦਿਖਾ ਦਿਤਾ ਹੈ। ਸਾਫ਼ ਦਸ ਰਹੇ ਹਨ ਕੇ ਜੇਹਰੇ ਆਪ ਹੀ ਕਾਲ ਦੇ ਹਥੋਂ ਨਹੀਂ ਬਚ ਸਕੇ, ਓਏ ਮੂਰਖਾ ਤੇਨੂ ਕਿਵੇਂ ਬਚਾ ਸਕਦੇ ਨੇ ?

ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
क्रिसन औ बिसन जपे तुहि कोटिक राम रहीम भली बिधि धिआयो ॥
Thou hast meditated on millions of Krishnas, Vishnus, Ramas and Rahims.

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
ब्रहम जपिओ अरु स्मभु थपिओ तहि ते तुहि को किनहूं न बचायो ॥
Thou hast recited the name of Brahma and established Shivalingam, even then none could save thee.

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
कोट करी तपसा दिन कोटिक काहूं न कौडी को काम कढायो ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥
कामकु मंत्र कसीरे के काम न काल को घाउ किनहूं न बचायो ॥९७॥
The Mantra recited for fulfillment of worldly desires doth not even bring the least gain and none of such Mantras can`t save from the blow of KAL.97.

ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥
काहे को कूर करै तपसा इन की कोऊ कौडी के काम न ऐहै ॥
Why doth thou indulge in false austerities, because they will not bring in gain of even one cowrie.

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
तोहि बचाइ सकै कहु कैसे कै आपन घाव बचाइ न ऐहै ॥
The cannot save themselves form the blow (of KAL), how can they protect thee?

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
कोप कराल की पावक कुंड मै आप टंगिओ तिम तोहि टंगैहै ॥
They are all hanging in the blazing fire of anger, therefore they will cause thy hanging similarly.

ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥
चेत रे चेत अजो जीअ मैं जड़ काल क्रिपा बिनु काम न ऐहै ॥९८॥
O fool! Ruminate now in thy mind; none will be of any use to thee except the grace of ਕਲ ( ਬਚਿਤਰ ਨਾਟਕ)

ਗੁਰੂ ਸਾਹਿਬ ਓਹਨਾ ਲੋਕਾਂ ਨੂ ਸਵਾਲ ਕਰਦੇ ਹਨ ਜੋ ਕ੍ਰਿਸ਼ਨ ਨੂ ਅਕਾਲ ਪੁਰਖ ਦਰਸਾਉਂਦੇ ਹਨ। ਗੁਰੂ ਸਾਹਿਬ ਪੁਛ ਰਹੇ ਹਨ ਕੇ ਜਦੋਂ ਪਰਮਾਤਮਾ ਦੀ ਰੰਗ ਹੀ ਕੋਈ ਨਹੀਂ ਹੁੰਦਾ ਤਾਂ ਤੁਸੀਂ ਲੋਕ ਓਸ ਨੂ ਕਾਲੇ ਰੰਗ ਦਾ ਕਿਦਾਂ ਕਹਿ ਸਕਦੇ ਹੋ ?

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ ॥
जा कर रूप रंग नहि जनियत सो किम सयाम कहै है ॥
He, whose form and colour are not, how can he be called black?

ਛੁਟਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨ ਲਪਟੈ ਹੈ ॥੩॥੨॥
छुटहो काल जाल ते तब ही ताहि चरन लपटै है ॥३॥२॥
You can only be liberated from the noose of Death, when you cling to His feet.3.2. ( ਸ਼ਬਦ ਹਜਾਰੇ )

ਕਰਤਾਰ ਹੁੰਦਾ ਹੈ ਜੋ ਪੈਦਾ ਕਰਦਾ ਹੈ , ਜੋ ਬਣਾਂਦਾ ਹੈ। ਜੋ ਬਣਾਦਾ ਹੈ ਓਹ ਨਾਸ ਵੀ ਕਰਦਾ ਹੈ। ਗੁਰੂ ਸਾਹਿਬ ਸਵਾਲ ਕਰ ਰਹੇ ਹਨ ਕੇ ਤੁਸੀਂ ਕਿਵੇਂ ਕਹ ਸਕਦੇ ਹੋ ਕੇ ਕ੍ਰਿਸ਼ਨ ਕਾਲਪੁਰਖ ਤੇ ਕਰਤਾ ਪੁਰਖ ਹੈ? ਜੋ ਆਪ ਕਿਸੇ ਦਾ ਰਥ ਚਲਾਂਦਾ ਹੋਵੇ, ਕਿਸੇ ਦੀ ਕੁਖ ਵਿਚੋਂ ਜੰਮਿਆ ਹੋਵੇ, ਕਿਸੇ ਦੇ ਹਥੋਂ ਮਾਰਿਆ ਗਿਆ ਹੋਵੇ, ਓਹ ਅਕਾਲਪੁਰਖ ਹੋ ਹੀ ਨਹੀ ਸਕਦਾ। ਤੇ ਓਹ ਕਾਲ ਪੁਰਖ ਤੇ ਕਰਤਾ ਪੁਰਖ ਵੀ ਨਹੀਂ ਹੋ ਸਕਦਾ । ਜਿਵੇਂ ਕੇ ਫੁਰਮਾ ਰਹੇ ਨੇ:

ਤਿਲੰਗ ਕਾਫੀ ਪਾਤਿਸ਼ਾਹੀ ॥੧੦॥
तिलंग काफी पातिशाही ॥१०॥
TILNG KAFI OF THE TENTH KING

ਕੇਵਲ ਕਾਲ ਈ ਕਰਤਾਰ ॥
केवल काल ई करतार ॥
The supreme Destroyer is alone the Creator,

ਆਦਿ ਅੰਤ ਅਨੰਤਿ ਮੂਰਤ ਗੜ੍ਹਨ ਭੰਜਨਹਾਰ ॥੧॥ ਰਹਾਉ ॥
आदि अंत अनंति मूरत गड़्हन भंजनहार ॥१॥ रहाउ ॥
He is in the beginning and in the end, He is the infinite entity, the Creator and the Destroyer…Pause.

ਨਿੰਦ ਉਸਤਤ ਜਉਨ ਕੇ ਸਮ ਸ਼ੱਤ੍ਰੁ ਮਿਤ੍ਰ ਨ ਕੋਇ ॥
निंद उसतत जउन के सम श्त्रु मित्र न कोइ ॥
The calumny and Praise are equal to him and he has no friend, no foe,

ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥
कउन बाट परी तिसै पथ सारथी रथ होइ ॥१॥
Of what crucial necessity, He became the charioteer ?1.

ਜਦੋਂ ਅਕਾਲਪੁਰਖ ਦਾ ਕੋਈ ਦੁਸ਼ਮਨ ਨਹੀਂ , ਕੋਈ ਦੋਸਤ ਨਹੀਂ ਤਾਂ ਓਹ ਇਕ ਦਾ ਪਖ ਪੂਰ ਕੇ ਓਸ ਦਾ ਸਾਰਥੀ ਕਿਦਾਂ ਬਣ ਗਿਆ ?

ਤਾਤ ਮਾਤ ਨ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ ॥
तात मात न जात जाकर पुत्र पौत्र मुकंद ॥
He, the Giver of salvation, has no father, no mother, no son and no grandson;

ਕਉਨ ਕਾਜ ਕਹਾਹਿੰਗੇ ਤੇ ਆਨਿ ਦੇਵਕਿ ਨੰਦ ॥੨॥
कउन काज कहाहिंगे ते आनि देवकि नंद ॥२॥
O what necessity he caused others to call Him the son of Devaki ?2.

ਜਦੋਂ ਓਸ ਅਕਾਲਪੁਰਖ ਦਾ ਕੋਈ ਮਾਂ ਬਾਪ ਨਹੀਂ ਕੋਈ ਪੁਤਰ ਪੋਤਰਾ ਨਹੀਂ ਤਾਂ ਓਹ ਦੇਵਕੀ ਦੇ ਘਰ ਕਿਦਾਂ ਜਮ ਪਿਆ ?

ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ॥
देव दैत दिसा विसा जिह कीन सरब पसार ॥
He, who has created gods, demons, directions and the whole expanse,

ਕਉਨ ਉਪਮਾ ਤਉਨ ਕੋ ਮੁਖ ਲੇਤ ਨਾਮੁ ਮੁਰਾਰ ॥੩॥੧॥
कउन उपमा तउन को मुख लेत नामु मुरार ॥३॥१॥
On what analogy should he be called MURAR?3.

ਜਦੋਂ ਓਸ ਅਕਾਲਪੁਰਖ ਨੇ ਹੀ ਸਬ ਦੇਵੀ ਦੇਵਤੇ, ਦੇੰਤ ਬਣਾਏ ਹਨ ਤਾਂ ਓਸ ਨੂ ਸਿਰਫ ਇਕ ਰਾਕਸ਼ ਮਾਰਨ ਵਾਲਾ ਮੁਰਾਰੀ ਕਿਵੇ ਕਹ ਸਕਦੇ ਹੋ ? ਕਿਸੇ ਇਕ ਰਾਕਸ਼ ਨੂ ਮਾਰ ਕੇ ਕਾਲਪੁਰਖ ਨਹੀਂ ਬਣਿਆ ਜਾ ਸਕਦਾ। ਗੁਰੂ ਸਾਹਿਬ ਸ ਕਾਲ ਪੁਰਖ ਖੁਦ ਕਾਲ ਦੀ ਗ੍ਰਿਫਤ ਵਿਚ ਨਹੀਂ ਆਓਂਦਾ ਕਿਓਂ ਕੇ ਓਹ ਖੁਦ ਅਕਾਲ ਹੈ।

ਔਰ ਸੁ ਕਾਲ ਸਬੇ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥ ( ਬਚਿਤਰ ਨਾਟਕ )

ਪਰ ਗੁਰੂ ਸਾਹਿਬ ਮੁਤਾਬਿਕ ਕ੍ਰਿਸ਼ਨ ਤੇ ਨਾਸ਼ਮਾਨ ਹੈ। ਗੁਰੂ ਸਾਹਿਬ ਸਵਾਲ ਕਰਦੇ ਨੇ ਕੇ ਜੇ ਪਾਰਬ੍ਰਹਮ ਮਨੁਖਾ ਦੇ ਧਾਰਨ ਕਰਦਾ ਤਾਂ ਰਿਸ਼ੀ ਮੁਨੀਆਂ ਨੂ ਸਮਾਧੀਆਂ ਲਾ ਕੇ ਓਸ ਨੂ ਮਿਲਣ ਦੀ ਕੀ ਜਰੂਰਤ ਸੀ, ਸਿਧਾ ਜਾ ਕੇ ਓਸ ਨੂ ਮਿਲ ਲੈਂਦੇ।

ਸੋ ਕਿਮ ਮਾਨਸ ਰੂਪ ਕਹਾਏ ॥
सो किम मानस रूप कहाए ॥
How can He be said to come in human form?

ਸਿੱਧ ਸਮਾਧ ਸਾਧ ਕਰ ਹਾਰੇ ਕਯੌਹੂੰ ਨ ਦੇਖਨ ਪਾਏ ॥੧॥ ਰਹਾਉ ॥
सि्ध समाध साध कर हारे कयौहूं न देखन पाए ॥१॥ रहाउ ॥
The Siddha (adept) in deep meditation became tired of the discipline on not seeing Him in any way…..Pause.( ਸ਼ਬਦ ਹਜਾਰੇ )

ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥
काहूं ने राम कहयो क्रिशना कहु काहूं मनै अवतारन मानयो ॥ फोकट धरम बिसार सभै करतार ही कउ करता जीअ जानयो ॥१२॥
Someone calls him Ram or Krishna and someone believes in His incarnations, but my mind has forsaken all useless actions and has accepted only the One Creator.12.( ੩੩ ਸਵੈਯੇ

ਕਯੋਂ ਕਹੁ ਕ੍ਰਿਸ਼ਨ ਕ੍ਰਿਪਾਨਿਧ ਹੈ ਕਿਹ ਕਾਜ ਤੇ ਬੱਧਕ ਬਾਣ ਲਗਾਯੋ ॥ ਅਉਰ ਕੁਲੀਨ ਉਧਾਰਤ ਜੋ ਕਿਹ ਤੇ ਅਪਨੋ ਕੁਲ ਨਾਸੁ ਕਰਾਯੋ ॥
कयों कहु क्रिशन क्रिपानिध है किह काज ते ब्धक बाण लगायो ॥ अउर कुलीन उधारत जो किह ते अपनो कुल नासु करायो ॥
Krishna himself is considered the treasure of Grace, then why did the hunter shot his arrow at him ? He has been described as redeeming the clans of others then he caused the destruction of his own clan;

ਆਦਿ ਅਜੋਨਿ ਕਹਾਇ ਕਹੋ ਕਿਮ ਦੇਵਕਿ ਕੇ ਜਠਰੰਤਰ ਆਯੋ ॥ ਤਾਤ ਨ ਮਾਤ ਕਹੈ ਜਿਹ ਕੋ ਤਿਹ ਕਯੋਂ ਬਸੁਦੇਵਹਿ ਬਾਪੁ ਕਹਾਯੋ ॥੧੪॥
आदि अजोनि कहाइ कहो किम देवकि के जठरंतर आयो ॥ तात न मात कहै जिह को तिह कयों बसुदेवहि बापु कहायो ॥१४॥
He is said to be unborn and beginningless, then how did he come into the womb of Devaki ? He , who is considered without any father or mother, then why did he cause Vasudev to be called his father?14. ( ੩੩ ਸਵੈਯੇ )..........

ਬਾਰ ਹਜ਼ਾਰ ਬਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜਿ ਜੈ ਹੈ ॥ ਤਾਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਥੇ ਅਬ ਹੈ ਅਰੁ ਆਗੈ ਊ ਹ੍ਵੈ ਹੈ ॥੧੬॥
बार हज़ार बिचार अरे जड़ अंत समै सभ ही तजि जै है ॥ ताही को धयान प्रमानि हीए जोऊ थे अब है अरु आगै ऊ ह्वै है ॥१६॥
O fool ! think about it a thousand times, all of them will leave you at the time of death, therefore, you should only meditate on Him, who is there in the present and who will also be there in future.16.( ੩੩ ਸਵੈਯੇ )

ਗੁਰੂ ਸਾਹਿਬ ਕਹਿ ਰਹੇ ਨੇ ਕੇ ਜੇ ਕ੍ਰਿਸ਼ਨ ਵਾਹਿਗੁਰੂ ਹੁੰਦਾ ਤਾਂ ਵਾਸੁਦੇਵ ਤੇ ਦੇਵਕੀ ਦੇ ਘਰ ਨਹੀਂ ਜਮ ਸਕਦਾ ਸੀ ਕਿਓਂ ਕੇ ਕਾਲ ਪੁਰਖ ਅਜੂਨੀ ਹੈ , ਜਮਦਾ ਮਾਰਦਾ ਨਹੀਂ । ਬਾਕੀ ਸਬ ਕੁਛ ਨਾਸਮਾਨ ਹੈ ਸਿਰਫ ਤੇ ਸਿਰਫ ਇਕ ਕਾਲ ਪੁਰਖ ਨੂ ਛੱਡ ਕੇ । ਅੰਤ ਸਮੇ ਇਹਨਾ ਸਬ ਨੇ ਤੇਨੂ ਛੱਡ ਜਾਣਾ ਹੈ ।ਫੁਰਮਾ ਰਹੇ ਹਨ ਕੇ ਸਿਰਫ ਇਹਨਾ ਸਬ ਨੂੰ ਛੱਡ ਕੇ ਸਿਰਫ ਇਕ ਕਾਲ ਪੁਰਖ ਦਾ ਧਿਆਨ ਕਰ ਜੋ ਪਹਿਲਾਂ ਵੀ ਸੀ , ਹੁਣ ਵੀ ਹੈ ਤੇ ਅਗੇ ਵੀ ਰਹੇਗਾ।

ਗੁਰੂ ਸਾਹਿਬ ਕਹਿ ਰਹੇ ਹਨ ਦੁਨਿਆ ਵਿਚ ਜਿਨੇ ਵੀ ਆਪਣੇ ਆਪ ਨੂ ਅਵਤਾਰ ਕਹਾ ਕੇ ਗਏ ਨੇ , ਓਹ ਅੰਤ ਵਿਚ ਪਛਤਾਏ ਨੇ:

ਜਾਲ ਬਧੇ ਸਭ ਹੀ ਮਿਤ੍ਰ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ ॥ ਦਾਨਵ ਦੇਵ ਫਨਿੰਦ ਧਰਾਧਰ ਭੂਤ ਭਵਿੱਖ ਉਪਾਇ ਮਿਟਾਏ ॥
जाल बधे सभ ही मित्र के कोऊ राम रसूल न बाचन पाए ॥ दानव देव फनिंद धराधर भूत भवि्ख उपाइ मिटाए ॥
All the beings are entrapped in the nose of death and no Ram or Rasul (Prophet) could not escape form it; that Lord created demos, gods and all other beings living on the earth and also destroyed them

ਅੰਤ ਮਰੈ ਪਛੁਤਾਇ ਪ੍ਰਿਥੀ ਪਰ ਜੇ ਜਗ ਮੈ ਅਵਤਾਰ ਕਹਾਏ ॥ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹੇ ਨ ਪਾਇਨ ਧਾਏ ॥੨੩॥
अंत मरै पछुताइ प्रिथी पर जे जग मै अवतार कहाए ॥ रे मन लैल इकेल ही काल के लागत काहे न पाइन धाए ॥२३॥
Those who are known as incarnations in the world, they also ultimately repented and passed away; therefore, O my mind! why do you not run catch the feet of that Supreme KAL i.e. the Lord.23.

ਗੁਰੂ ਸਾਹਿਬ ਜੀ ਫੁਰਮਾ ਰਹੇ ਨੇ ਕੇ ਕਈ ਰਾਮ , ਕਈ ਕ੍ਰਿਸ਼ਨਾ ਆਏ ਨੇ ਪਰ ਓਹ ਵੀ ਪ੍ਰਭੁ ਭਗਤੀ ਬਿਨਾ ਕਬੂਲ ਨਹੀਂ ਹਨ:

ਕਈ ਰਾਮ ਕ੍ਰਿਸਨ ਰਸੂਲ ॥ ਬਿਨੁ ਭਗਤ ਕੋ ਨ ਕਬੂਲ ॥੮॥੩੮॥
कई राम क्रिसन रसूल ॥ बिनु भगत को न कबूल ॥८॥३८॥
He hath Created many Ramas, Krishnas and Rasuls (Prophets), none of them is approved by the Lord without devotion. 8.38. ( ਅਕਾਲ ਉਸਤਤ )

ਕਈ ਇੰਦ੍ਰ ਬਾਰ ਬੁਹਾਰ ॥ ਕਈ ਬੇਦ ਅਉ ਮੁਖਚਾਰ ॥
कई इंद्र बार बुहार ॥ कई बेद अउ मुखचार ॥
Many Indras sweep at His door. Many Vedas and four-headed Brahmas are there.

ਕਈ ਰੁਦ੍ਰ ਛੁੱਦ੍ਰ ਸਰੂਪ ॥ ਕਈ ਰਾਮ ਕ੍ਰਿਸਨ ਅਨੂਪ ॥੧੦॥੪੦॥
कई रुद्र छु्द्र सरूप ॥ कई राम क्रिसन अनूप ॥१०॥४०॥
Many Rudras (Shivas) of ghastly appearance are there; many unique Ramas and Krishnas are there. 10.40.

ਕਈ ਕੋਕ ਕਾਬ ਭਣੰਤ ॥ ਕਈ ਬੇਦ ਭੇਦ ਕਹੰਤ ॥
कई कोक काब भणंत ॥ कई बेद भेद कहंत ॥
Many poets compose poetry there; many speak of the distinction of the knowledge of Vedas.........

ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥
सभ करम फोकट जान ॥ सभ धरम निहफल मान ॥
Know all the Karmas (actions) as useless, consider all the religious paths of no value.

ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥੨੦॥੫੦॥
बिन एक नाम अधार ॥ सभ करम भरम बिचार ॥२०॥५०॥
Without the prop of the only Name of the Lord, all the Karmas be considered as illusion.20.50.( ਅਕਾਲ ਉਸਤਤ)

ਇਹਨਾ ਨੂੰ ਪੂਜਣਾ ਫੋਕਟ ਧਰਮ ਹੈ। ਹੁਣ ਦਸੋ ਕੇ ਇਹ ਗਲ ਪੰਡਿਤ ਜਾਂ ਸਾਕਤ ਮਤੀ ਕਵੀ ਕਹ ਸਕਦਾ ਹੈ ? ਹਾਂ ਏਸਨੂ ਪਢ਼ ਕੇ ਪੰਡਿਤਾਂ ਦੇ ਪੇਟ ਦਰਦ ਜਰੂਰ ਹੁੰਦੀ ਹੋਵੇਗੀ । ਹੋਰ ਸੁਣੋ , ਗੁਰੂ ਸਾਹਿਬ ਲਿਖਦੇ ਨੇ ਕੇ ਜੇ ਤੁਸੀਂ ਇਸੇ ਕਰਕੇ ਖੁਸ਼ ਹੋਈ ਜਾਂਦੇ ਜੋ ਕੇ ਕ੍ਰਿਸ਼ਨ ਨੇ ਗਊਆਂ ਚਾਰੀਆਂ ਤਾਂ ਫ਼ੋਰ ਸਾਰੇ ਆਜੜੀ ਇਹਨਾ ਲੋਕਾਂ ਲਈ ਕ੍ਰਿਸ਼ਨ ਹੋ ਗਏ। ਜੇ ਇਹ ਇਸੇ ਲਈ ਖੁਸ਼ ਹੁੰਦੇ ਨੇ ਕੇ ਕ੍ਰਿਸ਼ਨ ਨੇ ਕੰਸ ਨੂ ਕੇਸੀਂ ਪਕਰ ਕੇ ਮਾਰਿਆ ਸੀ ਤਾਂ ਫਿਰ ਜਮਦੂਤਾਂ ਨੂ ਕੀ ਕਹੋਗੇ ? ਹਿੰਦੁਆਂ ਦੇ ਕ੍ਰਿਸ਼ਨ ਨੂ ਜਮਦੂਤ ਤੇ ਇਕ ਆਮ ਆਜੜੀ ਦੇ ਬਰਾਬਰ ਕਰ ਦਿਤਾ। ਇਹ ਕਮ ਕਿਸੇ ਪੰਡਿਤ ਦਾ ਹੋ ਸਕਦਾ ਹੈ ?
ਗੋਪੀ ਨਾਥ ਗੂਜਰ ਗੁਪਾਲ ਸਭੈ ਧੇਨਚਾਰੀ ਰਿਖੀਕੇਸ ਨਾਮ ਕੈ ਮਹੰਤ ਲਹੀਅਤੁ ਹੈਂ ॥
गोपी नाथ गूजर गुपाल सभै धेनचारी रिखीकेस नाम कै महंत लहीअतु हैं ॥
If the Name of the Lord is Gopi Nath, then the Lord of Gopi is a cowherd; if the Name of the Lord is GOPAL, the Sustainer of cows, then all the cowherds are Dhencharis (the Graziers of cows); if the Name of the Lord is Rikhikes, then there are several chieftains of this name.

ਮਾਧਵ ਭਵਰ ਔ ਅਟੇਰੂ ਕੋ ਕਨ੍ਹਯਾ ਨਾਮ ਕੰਸ ਕੋ ਬਧਯਾ ਜਮਦੂਤ ਕਹੀਅਤੁ ਹੈਂ ॥
माधव भवर औ अटेरू को कन्हया नाम कंस को बधया जमदूत कहीअतु हैं ॥
If the Name of Lord is Madhva, then the black bee is also called Madhva; if the Name of the Lord is Kanhaya, then the spider is also called Kanhaya; if the Name of he Lord is the "Slayer of Kansa," then the messenger of Yama, who slayed Kansa, may be called the "Slayer of Kansa.And because of evil actions, he is known as asura (demon).੧੫

ਹੋਰ ਦੇਖੋ ਕਿਨੀ ਇਜ਼ਤ ਦਿਤੀ ਗਈ ਹੈ ਦੇਵਤਿਆਂ ਨੂੰ ਕਾਲਪੁਰਖ ਦੇ ਅੱਗੇ ਜੋ ਆਪ ਆਵਨ ਜਾਣ ਤੋਂ ਬਾਹਰ ਹੈ :

ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥
एक सिव भए एक गए एक फेर भए रामचंद्र क्रिसन के अवतार भी अनेक हैं ॥
There was one Shiva, who passed away and another one came into being; there are many incarnations of Ramchandra and Krishna.( ਅਕਾਲ ਉਸਤਤ )

ਕਿਤੇ ਕਿਸਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫਿਰ ਮੇਟੇ ਬਨਾਏ॥
He hath Created millions of Krishnas like worms. He Created them, annihilated them, again created them, again destroyed them.

ਮੈਂ ਕਈ ਗੁਰਸਿਖਾਂ ਨੂ ਵੀ ਸੁਣਿਆ ਤੇ ਓਹ ਵੀ ਇਸੇ ਚਕਰ ਵਿਚ ਫਸੇ ਨੇ ਕੇ ਇਹ ਅਵਤਾਰ ਹੋਏ ਨੇ ਕੇ ਨਹੀਂ । ਜਿਆਦਾਤਰ ਕਹ ਰਹੇ ਹੁੰਦੇ ਨੇ ਕੇ ਹੋਏ ਨੇ ਤੇ ਕਈਆਂ ਨੂ ਪਤਾ ਨਹੀਂ ਹੁੰਦਾ। ਗੁਰੂ ਸਾਹਿਬ ਇਹ ਵੀ ਗਮ ਖੋਲ ਕੇ ਕਰ ਗਏ ਕੇ ਮੈਂ ਇਹਨਾ ਅਵਤਾਰਾਂ ਬਾਰੇ ਸਿਰਫ ਸੁਣਿਆ ਹੈ, ਪਰ ਇਹਨਾ ਨੂ ਦੇਖਿਆ ਨਹੀਂ । ਜੇ ਇਹ ਦੁਨਿਆ ਵਿਚ ਹੁੰਦੇ ਤਾਂ ਗੁਰੂ ਸਾਹਿਬ ਜਰੂਰ ਲਿਖਦੇ ਕੇ ਮੈਂ ਇਹ ਸਾਰੇ ਦੇਖੇ ਨੇ ਤੇ ਮੈਂ ਇਹਨਾ ਦੀ ਪਹ੍ਚਾਨ ਵੀ ਰਖਦਾ ਹਾਂ ਕਿਓਂ ਕੇ ਗੁਰੂ ਸਾਹਿਬ ਕੋਲੋਂ ਕੋਈ ਲੁਕਿਆ ਨਹੀਂ ਹੈ । ਦੇਖੋ ਇਹਨਾ ਦੇਵਤਿਆਂ ਦੀ ਹਸਤੀ ਹੀ ਖਤਮ ਕਰ ਦਿਤੀ ਸਾਹਿਬਾਂ ਨੇ , ਹੁਣ ਬਾਕੀ ਪਿਛੇ ਕੀ ਰਹ ਜਾਂਦਾ ਹੈ ?

ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥(ਕ੍ਰਿ.ਵਤਾਰ)
I do not adore Ganesha in the beginning and also do not meditate on Krishna and Vishnu; I have only heard about them with my ears and I do not recognize them; my consciousness is absorbed at the feet of the Supreme Lord.434.

ਅਗਲੇ ਭਾਗ ਵਿਚ ਕ੍ਰਿਸ਼ਨਾ ਅਵਤਾਰ ਵਿਚ ਕ੍ਰਿਸ਼ਨ ਦੀ ਰਾਸ ਲੀਲਾ ਤੇ ਯੁਧ ਪ੍ਰਸੰਗ ਬਾਰੇ ਲਿਖਿਆ ਜਾਵੇਗਾ ਤਾਂ ਕੇ ਦਿਖਾਇਆ ਜਾ ਸਕੇ ਕੇ ਕ੍ਰਿਸ਼ਨ ਦੀ ਕਿਨੀ ਕੁ ਉਸਤਤ ਗੁਰੂ ਸਾਹਿਬ ਨੇ ਕ੍ਰਿਸ਼ਨਾ ਅਵਤਾਰ ਵਿਚ ਕੀਤੀ ਹੈ


ਭੁਲ ਚੂਕ ਲਈ ਖਿਮਾ

ਤੇਜਵੰਤ ਕਵਲਜੀਤ ਸਿੰਘ ( ੨੭/੦੮/੧੧ ) copyright@ Tejwant Kawaljit Singh. Any editing done without the written permission of author will lead to legal action at the cost of editor