Saturday, 13 August 2011

ਸ੍ਰੀ ਦਸਮ ਗਰੰਥ ਵਿਚ ਸਿਰਫ ਇਕ ਦੀ ਗਲ ਤੇ ਮੂਰਤੀ ਪੂਜਾ ਦਾ ਖੰਡਨ- ਭਾਗ ੧-TEJWANTKAWALJIT SINGHਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਸ ਮੂਰਤੀ ਪੂਜਾ ਦਾ ਤੇ ਧਰਮ ਦੇ ਨਾਮ ਤੇ ਹੋ ਰਹੇ ਪਖੰਡਾਂ ਦਾ ਜਿਸ ਤਰਹ ਜੋਰ ਦਾਰ ਖੰਡਨ ਕੀਤਾ ਹੈ ਓਸ ਤੋਂ ਇਕ ਗਲ ਮੈਂ ਨਿਸਚੇ ਨਾਲ ਕਹ ਸਕਦਾ ਹੈ ਕੇ ਜੇ ਬਹੁਤੇ ਗੁਰਦਵਾਰਾ ਸਾਹਿਬ ਵਿਚ ਅਕਾਲ ਉਸਤਤ ਤੇ ਬਾਕੀ ਦਸਮ ਬਾਣੀ ਅਰਥਾਂ ਸਮੇਤ ਰੋਜ਼ ਪਰ ਕੇ ਆਮ ਲੋਕਾਂ ਨੂ ਸੁਨਾਈ ਜਾਂਦੀ ਤਾਂ ਪੰਜਾਬ ਵਿਚ ਖੁੰਭਾ ਵਾਂਗ ਡੇਰਾ ਵਾਦ ਨਹੀਂ ਸੀ ਫੇਲਨਾ ਤੇ ਨਾ ਕੋਈ ਮੂਰਤੀ ਪੂਜਾ ਹੋਣੀ ਸੀ। ਜਿਸ ਬਾਣੀ ਵਿਚ ਦੇਹ ਧਾਰੀ ਗੁਰੂਆਂ, ਪਾਖੰਡੀ ਸੰਤਾਂ, ਜੋਗੀਆਂ , ਸਾਧੂਆਂ , ਜੇਨੀਆਂ , ਪੰਡਤਾਂ , ਮੂਰਤੀ ਪੂਜਾਂ ਦੀ ਏਸ ਤਰਹ ਮਿਟੀ ਪਲੀਤ ਕੀਤੀ ਗਈ ਹੋਵੇ, ਓਸ ਬਾਣੀ ਨੂ ਇਹਨਾ ਲੋਕਾਂ ਵਾਸਤੇ ਹਜਮ ਕਰਨਾ ਸੋਖਾ ਨਹੀਂ। ਗੁਰੂ ਗਰੰਥ ਸਾਹਿਬ ਵਿਚ ਵੀ ਇਕ ਦੀ ਹੀ ਗਲ ਕੀਤੀ ਗਈ ਹੈ ਪਰ ਓਥੇ ਜਯਾਦਾ ਤਾਰ ਪਿਆਰ ਨਾਲ ਗਲ ਸਮਝਾਣ ਦੀ ਕੋਸ਼ਿਸ ਕੀਤੀ ਗਯੀ ਹੈ ਪਰ ਸ੍ਰੀ ਦਸਮ ਗਰੰਥ ਵਿਚ ਸਾਹਿਬਾਂ ਨੇ ਸਿਧੀ ਗਲ ਸਿਖਾਂ ਨਾਲ ਕੀਤੀ ਹੈ। ਕਰੜੇ ਲਫਜਾਂ ਵਿਚ ਸਮਜਾ ਦਿਤਾ ਗਯਾ ਤੇ ਗਲ ਵੀ ਸਹੀ ਹੈ , ਜਦੋਂ ੨੦੦ ਸਾਲ ਪਿਯਾਰ ਨਾਲ ਗਲ ਕੀਤੀ ਤੇ ਵੀ ਲੋਕ ਨਾ ਸਮ੍ਜਨ ਤਾਂ ਕਈ ਵਾਰੀ ਸਿਧੀ ਗਲ ਵੀ ਕਰਨੀ ਪੇਂਦੀ ਹੈ। ਹੇਠਾਂ ਦਿਤੇ  ਸਵਯੇ ਦਾ ਸ਼ਬਦ ਦਾ ਅਰਥ ਸਮ੍ਜਨ ਤੋਂ ਬਾਅਦ ਤੋਹਾਣੁ ਏਸ ਗਲ ਦਾ ਖੁਦ ਹੀ ਅੰਦਾਜਾ ਹੋ ਜਾਵੇ ਗਾ ਕੇ ਗੁਰੂ ਸਾਹਿਬ ਕਿਸ ਤਰਹ ਸਪਸ਼ਟ ਲਫਜਾਂ ਵਿਚ ਇਕ ਦੀ ਗਲ ਕਰਦੇ ਨੇ ਤੇ ਹੋਰ ਆਣ ਮਤੀਆਂ ਤੇ ਮੂਰਤੀ ਪੂਜਾਂ ਨੂ ਸਚ ਦਾ ਮਾਰਗ ਦ੍ਰ੍ਸਾਂਦੇ ਨੇ:ਰਾਗੁ ਦੇਵਗੰਧਾਰੀ ਪਾਤਿਸ਼ਾਹੀ ੧੦॥

RAGA DEVGANDHARI OF THE THENTH KING

ਇਕ ਬਿਨ ਦੂਸਰ ਸੋ ਨ ਚਿਨਾਰ ॥
Do not recognize anyone except ONE;
ਸਿਰਫ ਤੇ ਸਿਰਫ ਇਕ ਤੋਂ ਬਿਨਾ ਹੀਰ ਕੋਈ ਨਹੀਂ, ਸਿਰਫ ਓਸ ਇਕ ਨੂ ਯਾਦ ਕਰ 

ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ॥
He is always the Destroyer, the Creator and the Almighty; he the Creator is Omniscient…..Pause.

ਹੁਣ ਸਾਫ਼ ਹੈ ਕੇ ਓਹ ਇਕ ਹੀ ਸਬ ਦਾ ਪਾਲਣ ਹਾਰ ਹੈ , ਮੋਤ ਦਾ ਕਰਨ ਵੀ ਹੈ ਤੇ ਘਟ ਘਟ ਦੀ ਜਾਨਣ ਵਾਲਾ ਵੀ ਹੈ 

ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁਬਿਧਿ ਸਿਲਾ ਪੁਜਾਈ ॥
Of what use is the worship of the stones with devotion and sincerity in various ways?

ਪਾਨ ਥਕੇ ਪਾਹਿਨ ਕੱਹ ਪਰਸਤ ਕਛੁ ਕਰ ਸਿੱਧ ਨ ਆਈ ॥੧॥
The hand became tired of touching the stones, because no spiritual power accrued.1.

ਮੂਰਤੀ ਪੂਜਾਂ ਨੂ ਸਾਹਿਬਾਂ ਨੇ ਸਪਸ਼ਟ ਰੂਪ ਵਿਚ ਕੇਹਾ ਹੈ ਕੇ ਦਸੋ ਜੇਹਨਾ ਮੂਰਤੀਆਂ ਵਿਚ ਤੁਸੀਂ ਅਗਿਆਨਤਾ ਵਿਚ ਅਨ੍ਹੇ ਹੋਏ ਵਾਹੇਗੁਰੁ ਨੂ ਭਾਲਦੇ ਸੀ , ਓਹਨਾ ਵਿਚੋਂ ਕੁਛ ਆਤਮ ਨੂ ਜਾਨਣ ਦੀ ਗਲ ਮਿਲੀ , ਕੋਈ ਗਿਯਾਨ ਮਿਲਿਆ?

ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥
Rice, incense and lamps are offered, but the stones do not eat anything,

ਏਨੇ ਸਾਲਾਂ ਤੋ ਮੂਰਖਾਂ ਵਾਂਗ ਪਥਰਾ ਨੂ ਧੂਫ ਬਾਟਿਆ ਦੇਯੀ ਜਾ ਰਹੇ ਹੋ, ਤੇ ਓਹਨਾ ਨੂ ਖਾਣ ਲੈ ਭੋਜਨ ਅਰਪਿਤ ਕਰਦੇ ਹੋ, ਕਦੇ ਪਥਰ ਨੇ ਵੀ ਕੁਛ ਖਾਧਾ?

ਤਾ ਮੈ ਕਹਾਂ ਸਿੱਧ ਹੈ ਰੇ ਜੜ ਤੋਹਿ ਕਛੂ ਬਰ ਦੈ ਹੈ ॥੨॥
O fool ! where is the spiritual power in them, so that they may bless you with some boon.2.

ਓਏ ਮੂਰਖੋ!! ਓਏ ਪਥਰਾਂ ਵਿਚ ਵੀ ਕਦੇ ਆਤਮਿਕ ਤਾਕਤ ਹੋਯੀ ਹੈ ਜੋ ਤੋਹਾਨੁ ਕੁਛ ਦੇਣ ਦੇ ਸਮਰਥ ਹੋਣ ?

ਜੌ ਜਿਯ ਹੋਤ ਦੇਤ ਕਛੁ ਤੁਹਿ ਕਰ ਮਨ ਬਚ ਕਰਮ ਬਿਚਾਰ ॥
Ponder in mind, speech and action; if they had any life they could have given you something,

ਕੇਵਲ ਏਕ ਸ਼ਰਣਿ ਸੁਆਮੀ ਬਿਨ ਯੌ ਨਹਿ ਕਤਹਿ ਉਧਾਰ ॥੩॥੧॥
None can get salvation in any way without taking refuge in one Lord.3.1.

ਇਕ ਗਲ ਸੁਣ ਲਵੋ ਕੇ ਇਕ ਵਾਹੇਗੁਰੁ ਦੀ ਓਟ ਬਿਨਾ ਕਿਸੇ ਦਾ ਕੋਈ ਉਧਾਰ ਨਹੀਂ ਹੋ ਸਕਦਾ। ਹੁਣ ਜੇਹਰੇ ਕਹੰਦੇ ਨੇ ਕੇ ਸ੍ਰੀ ਦਸਮ ਗਰੰਥ ਦਾ ਰਬ ਮਹਾਕਾਲ ਸ਼ਿਵ ਜੀ ਹੈ ਜਾਂ ਕੋਈ ਹੋਰ ਦੇਵਤਾ ਹੈ , ਓਹ ਏਸ ਬਲੋਗ ਵਿਚ ਮਹਾ ਕਾਲ ਦਾ ਰੂਪ ਤੇ ਚਿਨ ਪਢ਼ ਸਕਦੇ ਨੇ ਜੋ ਪੇਹ੍ਲਾਂ ਪੋਸਟ ਕੀਤਾ ਜਾ ਚੁਕਾ ਹੈ ।

ਦਾਸ 

ਤੇਜਵੰਤ ਕਵਲਜੀਤ ਸਿੰਘ  (13/8/11) copyright@TejwantKawaljit Singh. Editing without the permission of author will result into legal action at the expense of the editor