Saturday, 13 August 2011

ਜਵਾਬ ਡ: ਗੁਰਨਾਮ ਕੌਰ ਨੂੰ ||-ਗੁਰਪ੍ਰੀਤ ਸਿੰਘ ਕੈਲੀਫੋਰਨੀਆ


ਡ: ਗੁਰਨਾਮ ਕੌਰ ਜੀ ਦਾ ਲੇਖ " ਦਸਮ ਗ੍ਰੰਥ ਤੇ ਗੁਰਮਤਿ ਸਿਧਾਂਤਕ ਪ੍ਰਤੀਕੂਲਤਾ " ਜੂਨ 4, 2011 (20) ਪੰਜਾਬ ਟਾਈਮ੍ਸ ਵਿੱਚ ਪੜਿਆ | ਇਸ ਲੇਖ ਨੂੰ ਪੜਨ ਤੋਂ ਬਾਅਦ ਇੱਕ ਗੱਲ ਸਾਫ਼ ਹੋ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਮੁਖਾਲਫਤ ਕਰਨ  ਵਾਲਿਆਂ ਬਾਰੇ ਕਿ ਇੱਕ ਤਾਂ ਗੁਰਬਾਣੀ ਅਰਥਾਂ , ਗੁਰਬਾਣੀ ਦੇ ਸੁਭਾਵ , ਅਤੇ ਪ੍ਰਕਰਣ ਤੋਂ ਅਗਿਆਨਤਾ  ਦੂਸਰਾ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਖਿਲਾਫਤ   ਦਾ ਕਾਰਣ ਜਾਂ ਤਾਂ ਇਹਨਾ ਨੇ ਪੜਿਆ ਹੀ ਨਹੀ ਜੇ ਪੜਿਆ ਹੈ ਤਾਂ ਸਮਝਿਆ ਨਹੀ | 
ਸਭ ਤੋਂ  ਪਹਿਲਾਂ ਸਮਝਣ ਵਾਲੀ ਗੱਲ ਹੈ ਕਿ ਦੋਨਾ ਗ੍ਰੰਥ ਵਿੱਚ ਨਿਰਾਕਾਰ ਦੀ ਗੱਲ ਕਿਥੇ ਹੈ , ਪੌਰਾਣਕ ਕਥਾਵਾਂ ਦਾ ਵਰਣਨ ਕਿਥੇ ਹੈ ? ਕਿਹੜਾ ਸ਼ਬਦ ਕਿਸ ਭਾਵ ਵਿੱਚ ਹੈ ਅਤੇ ਕੀ ਸਾਰੇ ਸ਼ਬਦ ਸਿਰਫ ਸਿੱਖਾਂ ਵਾਸਤੇ ਹੀ ਹਨ ? ਜਿਵੇਂ ਕਿ ਡ: ਗੁਰਨਾਮ ਕੌਰ ਨੇ ਲਿਖਿਆ ਹੈ ਕੇ ਸ੍ਰੀ ਦਸਮ ਗ੍ਰੰਥ ਸਾਹਿਬ ਕੇਸਾਂ ਨੂੰ ਕਤਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ | ਜਿਸ ਨੂੰ ਸਿਧ ਕਰਨ ਵਾਸਤੇ ਉਹਨਾ ਨੇ ਜੋ ਪ੍ਰਮਾਣਿਕ ਸ਼ਬਦ ਸ੍ਰੀ ਦਸਮ ਗ੍ਰੰਥ ਵਿਚੋਂ ਲਿਆ ਹੈ | " ਅਰਿਹੰਤ ਦੇਵ ਅਵਤਾਰ ਕਥਨੰ "
ਬਿਸਨੁ ਦੇਵ ਆਗਿਆ ਜਬ ਪਾਈ | 
ਕਾਲਪੁਰਖ ਕਿ ਕਰੀ ਬਡਾਈ |
ਭੂਅ ਅਰਹੰਤ ਦੇਵ ਬਨਿ ਆਯੋ |
ਆਨਿ ਅਉਰ ਹੀ ਪੰਥ ਚਲਾਯੋ |੮||
ਜਬ ਅਸੁਰਨ ਕੋ ਭਯੋ ਗੁਰੁ ਆਈ |
ਬਹੁਤਿ ਭਾਂਤਿ ਨਿਜ ਮਤਿਹ  ਚਲਾਈ |
ਸ੍ਰ੍ਵਾਗ੍ਮਤ ਉਪਰਾਜਨ ਕਿਆ |
ਸੰਤ ਸਬੂਹਨ ਕੋ ਸੁਖ ਦੀਆ |੯||
ਸਬਹੂੰ ਹਾਥਿ ਮੋਚਨਾ ਦੀਏ |
ਸਿਖਾ - ਹੀਣ ਦਾਨਵ ਬਹੁ ਕ਼ੀਏ |
ਸਿਖਾ ਹੀਣ ਕੋਈ ਮੰਤ੍ਰ ਨ ਫੁਰੈ |
ਜੋ ਕੋਈ ਜਪੈ ਉਲਟ ਤਹਿ ਪਰੈ |੧੦||
ਪਰ ਅਗਰ ਇਸ ਸ਼ਬਦ ਨੂੰ ਧਿਆਨ ਨਾਲ ਸਮਝਿਆ ਜਾਵੇ ਤਾਂ ਦੋ ਗਲਾਂ ਖੁੱਲ ਕੇ ਸਾਹਮਣੇ ਆਉਂਦਿਆਂ ਹਨ | ਇੱਕ ਤਾਂ ਇਹ ਸ਼ਬਦ ਪੌਰਾਣਿਕ ਕਥਾ ਨਾਲ ਸੰਬੰਧਿਤ ਹੈ ਜਿਸ ਵਿੱਚ ਹਿੰਦੂ ਸ਼ਾਸਤਰਾਂ ਵਿੱਚ ਮੰਨੇ ਗਏ ਅਵਤਾਰ ਦੇ ਫਰੇਬ ਨੂੰ ਜ਼ਾਹਿਰ ਕੀਤਾ ਹੈ ਦੂਸਰਾ ਇਸ ਸ਼ਬਦ ਵਿੱਚ ਜੋ ਗੱਲ ਖੁਲ ਕੇ ਸਾਹਮਣੇ ਆਈ ਹੈ ਕਿ ਹਿੰਦੂ ਪੌਰਾਣਿਕ ਗ੍ਰੰਥਾਂ ਵਿੱਚ ਵੀ ਕੇਸਾਂ ਨੂੰ ਕਿੰਨੀ ਮਹਤਤਾ ਦਿੱਤੀ ਗਈ ਹੈ ਕਿ ਰਾਖਸ਼ਾਂ ਦੀ ਸ਼ਕਤੀ ਨੂੰ ਹੀਨ  ਕਰਨ ਵਾਸਤੇ ਉਹਨਾ ਨੂੰ ਧੋਖੇ ਨਾਲ ਕੇਸਾਂ ਤੋਂ ਹੀਨ ਕਰ ਦਿੱਤਾ ਗਿਆ | ਹੁਣ ਡ: ਗੁਰਨਾਮ ਕੌਰ ਨੂੰ ਸਵਾਲ ਹੈ ਕੇ ਉਹਨਾ ਨੂੰ ਭੁਲੇਖਾ ਪੈਣ ਦਾ ਕਿ ਕਾਰਣ ਸੀ ? ਬਾਕੀ ਅਗਰ ਇਸੇ ਹੀ ਅਗਿਆਨਤਾ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜਿਆ ਜਾਵੇ ਤਾਂ ਬਹੁੱਤ ਭੁਲੇਖੇ ਪੈ ਸਕਦੇ ਹਨ | ਜਿਵੇਂ " ਕੇਸ ਗੁਰੁ ਦੀ ਮੋਹਰ ਹਨ " ਇਹ ਗੱਲ ਪੰਥ ਵਿੱਚ ਪ੍ਰਚਲਤ ਹੈ | ਪਰ ਇੱਕ ਸ਼ਬਦ ਬਾਬਾ ਕਬੀਰ ਜੀ ਦਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ |
ਹਾਡ ਜਲੇ ਜੈਸੇ ਲਕਰੀ ਕਾ ਤੂਲਾ ||
ਕੇਸ ਜਲੇ ਜੈਸੇ ਘਾਸ ਕਾ ਪੂਲਾ ||
ਹੁਣ ਇਸ ਦੇ ਮੁਤਾਬਿਕ ਤਾਂ ਕੇਸ ( ਗੁਰੁ ਕੀ ਮੋਹਰ ) ਤਾਂ ਅੱਗ ਵਿੱਚ ਸੜ ਕੇ ਇਸ ਸੰਸਾਰ ਵਿੱਚ ਹੀ ਸਾਥ ਛਡ ਜਾਂਦੇ ਹਨ , ਉਸ ਲੋਕ ਵਿੱਚ ਗੁਰੁ ਦੀ ਕਿਹੜੀ ਮੋਹਰ ਸਹਾਈ ਹੋਵੇ ਗੀ ? ਇੱਕ ਸ਼ਬਦ ਬਾਬਾ ਕਬੀਰ ਸਾਹਿਬ ਦਾ ਆਉਂਦਾ ਹੈ |
ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਇ ||
ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਇ ||
ਇਸ ਸ਼ਬਦ ਵਿੱਚ ਕਬੀਰ ਸਾਹਿਬ ਕਿਰਪਾ ਕਰਦੇ ਹਨ ਕੇ ਮੁਨਨਾ ਤਾਂ ਮਨ ਨੂੰ ਸੀ ( ਹੰਕਾਰ ਨੂੰ ) ਕੇਸ ਕਿਸ ਵਾਸਤੇ ਮੁੰਡਾਏ | ਸਭ ਕੀਤਾ ਤਾਂ ਮਨ ਦਾ ਹੈ ਕੇਸ ਤਾਂ ਬੇਵਜਾਹ ਹੀ ਮੁੰਡਵਾ ਦਿਤੇ | ਹੁਣ ਕੀ ਇਹ ਸ਼ਬਦ ਸਿਖਾਂ ਨੂੰ ਸੰਬੋਧਿਤ ਹੈ ? ਨਹੀ ਇਥੇ ਉਪਦੇਸ਼ ਸਰੇਵੜਿਆਂ ਨੂੰ ਹੈ | ਇਸੇ ਹੀ ਪ੍ਰਕਾਰ ਇੱਕ ਹੋਰ ਬਚਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਉਂਦਾ ਹੈ , ਜਿਸ ਨੂੰ ਗਲਤ ਸਮਝਿਆ ਜਾਵੇ ਤਾਂ ਅਨਰਥ ਹੋ ਜਾਵੇ ਗਾ | ਬਚਨ ਹੈ |
ਕਬੀਰ ਪ੍ਰੀਤਿ ਇਕ ਸਿਉ ਕ਼ੀਏ ਆਂ ਦੁਬਿਧਾ ਜਾਇ ||
ਭਾਵੈਂ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ||੨੫||
ਕਬੀਰ ਸਾਹਿਬ  ਕਿਰਪਾ ਕਰਦੇ ਹਨ ਕੇ ਜਦ ਉਸ ਪ੍ਰਮੇਸ਼ਰ ਪ੍ਰਤੀ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਹੈ ਤਾਂ ਬਾਕੀ ਸਾਰੇ ਦੁਬਿਦਾ ਖਤਮ ਹੋ ਜਾਂਦੀ ਹੈ | ਪਰ ਅਗਲੀ ਪੰਗਤੀ ਕੀ ਸਿੱਖਾਂ ਨੂੰ ਪ੍ਰੇਰਦੀ ਹੈ ? ਨਹੀ ਇਥੇ ਸਵਾਹ ਮਲਨ ਵਾਲੇ ਸਿਧਾਂ ਜਾਂ ਸਰੇਵੜਿਆਂ ਦੀ ਗੱਲ ਹੈ | ਸੋ ਅਗਰ ਕਿਸੇ ਨੇ ਭੁਕੇਖਾ ਪਾਉਣਾ ਹੋਵੇ ਤਾਂ ਇਹਨਾ ਸ਼ਬਦਾਂ ਦੀ ਗਲਤ ਅਰਥ ਵੋ ਕੇ ਸਕਦਾ ਹੈ | ਪਰ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਾਹਿਬ ਕਲਗੀਧਰ ਕਿਰਪਾ ਕਰਦੇ ਹਨ ...|
ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ ||
ਜਟਾ ਜੂਟ ਨਖ ਸਿਖ ਪਾਵਨ ਭਗਤ ਸੂਰ ਦ੍ਵੈ ਰੂਪ ਨਰਵਰ ਕੋ ||
ਚਕ੍ਰਵੈ ਪਦ ਦਾਤ ਧੁਰ ਪਾਯੋ ਧਰਮ ਰਾਜ ਭੁੰਚਤ ਗਿਰਵਰ ਕੋ ||
ਉਧੈ ਅਸਤ ਸਮੁੰਦ੍ਰ ਪ੍ਰਯੰਤੰ ਅਬਿਚਲ  ਰਾਜ ਮਿਲਿਓ ਸੁਰਪੁਰਿ ਕੋ ||
ਪੰਥ ਖਾਲਸਾ ਭਯੋ ਪੁਨੀਤਾ ਪ੍ਰਭ ਆਗਿਆ ਕਰ ਉਦਤ ਭਏ ||
ਮਿਟੀ ਦ੍ਵੈਤ ਸੁ ਜਗਤ ਉਪਾਧਿਨ ਅਸੁਰ ਮਲੇਛਨ ਮੂਲ ਗਏ ||
ਧਰਮ ਪੰਥ ਖਾਲਸ ਪ੍ਰਚੁਰ ਭਯੋ ਸਤ ਸ੍ਵਰੂਪ ਮੂਨ ਰੂਪ ਜਏ ||
ਕਛ ਕੇਸ ਕ੍ਰਿਪਾਨ ਤ੍ਰੈ ਮੁਦਰਾ ਗੁਰ ਭਗਤਾਂ ਰਾਮਦਾਸ ਭਏ ||
ਇਹ ਸ਼ਬਦ ਖਾਲਸੇ ਦੇ ਸੰਤ ਸਿਪਾਹੀ ਸਰੂਪ ਨੂੰ ਵਰਣਨ ਕਰਦਾ ਹੈ | ਕੀ ਸਿਖ ਜਟਾ ਜੂਟ ਭਗਤ ਰੂਪ ਅਤੇ ਗੁਰੁ ਸਾਹਿਬ ਵਲੋਂ ਬਖਸ਼ੀ ਤ੍ਰੈ ਮੁਦਰਾ ( ਤਿੰਨ ਧਰਮ ਚਿੰਨ ) ਕਛ ( ਕਸ਼ਹਿਰਾ) ਕੇਸ, ਕ੍ਰਿਪਾਨ ਦੇ ਧਾਰਨੀ ਖਲਾਸਾ ਪ੍ਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ | ਖਾਲਸੇ ਨੂੰ ਕੇਸਾਂ ਸਮੇਤ ਕਸ਼ਹਿਰਾ ਅਤੇ ਕ੍ਰਿਪਾਨ ਦਾ ਧਾਰਨੀ ਹੋਣ ਦਾ ਸਪਸ਼ਟ ਰੂਪ ਵਿੱਚ ਹੁਕਮ ਸਾਹਿਬ ਕਲਗੀਧਰ ਪਿਤਾ ਨੇ ਦਿੱਤਾ ਹੈ ਇਸ ਤਰ੍ਹਾਂ ਦਾ ਬਚਨ ਹੋਰ ਕੀਤੇ ਵੀ ਨਹੀ ਮਿਲਦਾ | ਕੀ ਡ: ਗੁਰਨਾਮ ਕੌਰ ਦਾ ਧਿਆਨ ਇਸ ਸ਼ਬਦ ਵੱਲ ਨਹੀ ਗਿਆ ? ਸਾਡੇ ਬੁਜ਼ੁਰਗ ਵਿਦਵਾਨਾ ਨੂੰ ਬੇਨਤੀ ਹੈ ਕੀ ਕਿਰਪਾ ਆਪਣੀ ਜ਼ਿਮੇਦਾਰੀ ਦਾ ਅਹਿਸਾਸ ਕਰਦੇ ਹੋਏ ਅਧੂਰੇ ਗਿਆਨ ਤਹਿਤ ਪੰਥ ਨੂੰ ਭੁਲੇਖੇ ਨਾ ਪਾਉਣ |
ਦੂਸਰਾ ਪ੍ਰਸ਼ਨ ਜੋ ਡ: ਗੁਰਨਾਮ ਕੌਰ ਨੇ ਉਠਾਇਆ ਹੈ ਉਹ ਇਹ ਹੈ ਕੇਸ ਤਾਂ ਗੁਰੁ ਦੀ ਬਖਸ਼ਿਸ਼ ਹਨ ਪਰ ਮਿਰਜ਼ਾ ਬੇਗ ( ਔਰੰਗਜ਼ੇਬ ਦਾ ਪੁੱਤਰ ) ਵਲੋਂ ਗੁਰੁ ਤੋਂ ਬੇਮੁਖ ਹੋਏ ਸਿੱਖਾਂ  ਦਾ ਸਿਰ ਮੂਤਰ ਪਾ ਕੇ ਮੁੰਨਿਆ ਉਹਨਾ ਨੂੰ ਸ਼ਹਿਰ ਵਿੱਚ ਫੇਰਿਆ ਅਤੇ ਉਹਨਾ ਦੇ ਘਰ ਵੀ ਗਿਰਾ ਦਿੱਤੇ | ਦੂਸਰਾ ਸਵਾਲ ਜੋ ਡ: ਗੁਰਨਾਮ ਕੌਰ ਨੇ ਉਠਾਇਆ ਹੈ ਕੀ ਪੰਚਮ ਪਾਤਸ਼ਾਹ ਦੇ ਸਮੇਂ ਤੂੰ ਹੋ ਗੁਰੁ ਘਰ ਦਾ ਮੁਗਲ ਸਰਕਾਰ ਨਾਲ ਟਕਰਾ ਹੀ ਰਿਹਾ ਹੈ ਫਿਰ ਔਰੰਗਜ਼ੇਬ ਨੇ ਆਪਣੇ ਪੁੱਤਰ ਮਿਰਜ਼ਾ ਬੇਗ ਨੂੰ ਗੁਰੁ ਤੋਂ ਬੇਮੁਖ ਹੋਏ ਸਿੱਖਾਂ ਦੇ ਸਿਰ ਵਿੱਚ ਮੂਤਰ ਪਾ ਕੇ ਉਹਨਾ ਦੇ ਸਿਰਾਂ ਨੂੰ ਕਿਓਂ ਮੁੰਨਿਆ ਗਿਆ ?
ਜਵਾਬ : ਇਹਨਾ ਸਵਾਲਾਂ ਤੋਂ ਸਾਫ਼ ਜ਼ਾਹਿਰ ਹੈ ਕੇ ਡ: ਗੁਰਨਾਮ ਕੌਰ ਨੇ ਦਸਮ ਗ੍ਰੰਥ  ਦੇ ਦਰਸ਼ਨ ਤੱਕ ਨਹੀ ਕੀਤੇ | ਸਿਰਫ ਸੁਣੇ ਸੁਣਾਏ ਸਵਾਲ ਹੀ ਫਿਰ ਉਠਾ ਦਿਤੇ ਹਨ | ਪਹਿਲੀ ਗੱਲ ਕੀ ਮਿਰਜ਼ਾ ਬੇਗ ਔਰੰਗਜ਼ੇਬ ਦਾ ਪੁੱਤਰ ਨਹੀ ਸੀ | ਔਰੰਜ਼ੇਬ ਨੇ ਬਹਾਦੁਰ ਸ਼ਾਹ ਜ਼ਫ਼ਰ ਨੂੰ ਪੰਜਾਬ ਤੋਰਿਆ ਸੀ | ਮਿਰਜ਼ਾ ਬੇਗ ਨੂੰ ਬਹਾਦੁਰ ਸ਼ਾਹ ਜਫਰ ਨੇ ਆਪਣਾ ਅਹਿਲਕਾਰ ਥਾਪ ਕੇ ਭੇਜਿਆ ਸੀ | ਅਗਰ ਪੂਰੇ ਵਿਸਥਾਰ ਨਾਲ ਲਿਖਾਂ ਤਾਂ ਲੇਖ ਬਹੁੱਤ ਹੀ ਲੰਬਾ ਹੋ ਜਾਵੇ ਗਾ | ਸੋ ਇਹਨਾ ਸਵਾਲਾਂ ਦੇ ਜਵਾਬ ਨੂੰ ਥੋੜੇ ਲਫਜਾਂ ਵਿੱਚ ਸੰਕੋਚਨ ਦੇ ਕੋਸ਼ਿਸ਼ ਕਰਾਂ ਗਾ | ਔਰੰਗਜ਼ੇਬ ਨੂੰ ਆਪਣੇ ਪੁੱਤਰ ਨੂੰ ਪੰਜਾਬ ਕਿਓਂ ਭੇਜਣਾ  ਪਿਆ ? ਕਿੰਨਾ ਦੇ ਸਿਰਾਂ ਨੂੰ ਮੂਤਰ ਪਾ ਕੇ ਮਿਰਜ਼ਾ ਬੇਗ ਨੇ ਮੁੰਨਿਆ  ? ਕਿੰਨਾ ਦੇ ਘਰਾਂ ਨੂੰ ਮਿਰਜ਼ਾ ਬੇਗ ਨੇ ਗਿਰਾਇਆ ਅਤੇ ਕਿਓਂ ? ਦਰਅਸਲ ਬਚਿਤਰ ਨਾਟਕ ਨੂੰ ਧਿਆਨ ਨਾਲ ਸਮਝਿਆ ਜਾਵੇ ਤਾਂ ਸਮਝ ਆਵੇਗਾ ਕੇ ਭੰਗਾਣੀ ਦੀ ਜੰਗ ਤੋਂ ਬਾਅਦ ਪਹਾੜੀ ਰਾਜਿਆਂ ਨੇ ਦਸਮ ਪਿਤਾ ਨਾਲ ਸੰਧੀ ਕਰ ਲਈ ਸੀ | ਔਰੰਗਜ਼ੇਬ ਦਖਣ ਵਿੱਚ ਜੰਗ ਵਿੱਚ ਰੁਝਿਆ ਹੋਇਆ ਸੀ , ਇਧਰ ਪਹਾੜੀ ਰਾਜਿਆਂ ਨੇ ਤਿੰਨ ਸਾਲ ਤੋਂ ਮਾਮਲਾ ਨਹੀ ਸੀ ਭਰਿਆ | ਸੋ ਲਾਹੋਰ ਦੇ ਸੂਬੇ ਦਿਲਾਵਰ ਖਾਂ ਨੇ ਅਲਫ ਖਾਂ ਨੂੰ ਪਹਾੜੀਆਂ ਕੋਲੋਂ ਮਾਮਲਾ ਵਸੂਲਣ ਲਈ ਭੇਜਿਆ ਪਰ ਪਹਾੜੀਆਂ ਨੇ ਗੁਰੁ ਸਾਹਿਬ ਦੀ ਮਦਦ ਨਾਲ ਉਸ ਨੂੰ ਹਰਾ ਕੇ ਭਜਾ ਦਿਤਾ | ਫਿਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਰੁਸਤਮ ਖਾਂ ਨੂੰ ਭੇਜਿਆ ਉਹ ਵੀ ਹਾਰ ਕੇ ਦੌੜ ਗਿਆ | ਫਿਰ ਇੱਕ ਯੋਧਾ ਹੁਸੈਨੀ ਨੇ ਮਾਮਲਾ ਵਸੂਲਣ ਅਤੇ ਗੁਰੁ ਸਾਹਿਬ ਤੇ ਹਮਲਾ ਕਰਨ ਦਾ ਬੀੜਾ ਚੁਕਿਆ | ਗੁਰੁ ਸਾਹਿਬ ਦੇ  ਕਥਨ ਅਨੁਸਾਰ ਹੁਸੈਨ ਗੁਰੁ ਸਾਹਿਬ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਹਾੜੀਆਂ ਦੀ ਆਪਸੀ ਫੁੱਟ ਕਾਰਣ ਹੋਈ ਜੰਗ ਵਿੱਚ ਸ਼ਹੀਦ ਹੋ ਗਿਆ ਅਤੇ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੁ ਸਾਹਿਬ ਤੱਕ ਪਹੁੰਚ ਹੀ ਨਾ ਸਕਿਆ | ਬਾਰ ਬਾਰ ਹੋ ਰਹੀ ਹਾਰ ਤੋਂ ਤੰਗ ਤਾ ਕੇ ਔਰੰਗਜ਼ੇਬ ਨੇ ਆਪਣੇ ਪੁੱਤਰ ਮੁਅਜ਼ਾਮ ਖਾਂ ( ਬਹਾਦੁਰ ਸ਼ਾਹ ) ਨੂੰ ਪੰਜਾਬ ਤੋਰਿਆ | 
ਇਹ ਬਿਧਿ ਸੋ ਬਧ ਭਯੋ ਜੁਝਾਰਾ || ਆਂ ਬਸੇ ਤਬ ਧਾਮ ਲੁਝਾਰਾ ||
ਤਬ ਅਉਰੰਗ ਮਨ ਮਾਹਿ ਰਿਸਾਵਾ || ਮਦ੍ਰ ਦੇਸ਼ ਕੋ ਪੂਤ ਪਠਾਵਾ ||
ਬਹਾਦੁਰ ਸ਼ਾਹ ਦੇ ਆਉਣ ਦਾ ਸੁਣਕੇ ਸਾਰੇ ਪਹਾੜੀ  ਰਾਜੇ ਅਤੇ ਉਹਨਾ ਦੇ ਅਹਿਲਕਾਰ ਗੁਰੁ ਸਾਹਿਬ ਦਾ ਸਾਥ ਛਡ ਕੇ ਉਚੇ ਪਹਾੜਾਂ ਵਿੱਚ ਜਾ ਲੁਕੇ | ਗੁਰੁ ਸਾਹਿਬ ਲਿਖਦੇ ਹਨ  ਕਿ ਉਹਨਾ ਨੂੰ ਵੀ ਬਹੁੱਤ ਲੋਗਾਂ ਨੇ ਆ ਕੇ ਡਰਾਇਆ | ਜਦੋਂ ਮਿਰਜ਼ਾ ਬੇਗ ( ਬਹਾਦੁਰ ਸ਼ਾਹ ਦਾ ਅਹਿਲਕਾਰ ) ਪਹੁੰਚਾ ਤਾਂ ਕਿਸੇ ਨੂੰ ਵੀ ਨਾ ਪਾਕੇ ਗੁੱਸੇ ਵਿੱਚ ਆਗਿਆ | ਫਿਰ ਪੁੱਛ - ਗਿਛ ਕਰਨ ਤੇ ਉਸ ਨੂੰ ਪਹਾੜੀਆਂ ਦੀ ਸਾਰੀ ਸ਼ਰਾਰਤ ਸਾਹਮਣੇ ਆ ਗਈ | ਬਹਾਦੁਰ ਸ਼ਾਹ ਦੇ ਮੰਨ ਵਿੱਚ ਦਸਮ ਪਿਤਾ ਜੋ ਸਤਿਕਾਰ ਸੀ ਅਤੇ ਉਹਨਾ ਦਾ ਰਿਸ਼ਤਾ ਵੀ ਕਿਸੇ ਤੋਂ ਲੁਕਿਆ ਨਹੀ ਹੈ | ਫਿਰ ਮਿਰਜ਼ਾ ਬੇਗ ਨੇ ਬਹਾਦੁਰ ਸ਼ਾਹ ਦੇ ਹੁਕਮ ਨਾਲ ਸਾਰੇ ਪਹਾੜੀ ਰਾਜਿਆਂ ਦੇ ਘਰ ਢਾ ਦਿੱਤੇ | ਫਿਰ ਉਹਨਾ ਨੂੰ ਸਬਕ ਸਿਖਾਉਣ ਲਈ ਉਹਨਾ ਨੂੰ ਗਿਰਫਤਾਰ ਕਰਕੇ ਉਹਨਾ ਦੇ ਸਿਰਾਂ ਵਿੱਚ ਪਿਸ਼ਾਬ ਪਾ ਕੇ ਉਹਨਾ ਦੇ ਸਿਰ ਮੁੰਨ ਕੇ ਉਹਨਾ ਨੂੰ ਪੂਰੇ ਸ਼ਹਿਰ ਵਿੱਚ ਫੇਰਿਆ ਪਰ ਜੋ ਲੋਗ ਗੁਰੁ ਸਾਹਿਬ ਦਾ ਸ਼ਾਥ ਛਡ ਕੇ ਨਹੀ ਗਏ ਸਨ ਉਹਨਾ ਨੂੰ ਕੁਝ ਨਹੀ ਕਿਹਾ | ਪਹਾੜੀ ਰਾਜਿਆਂ ਤੋਂ ਤੰਗ ਆਏ ਹੋਏ ਲੋਗਾਂ ਨੇ ਵੀ ਰਾਜਿਆਂ ਨੂੰ ਜੁੱਤੀਆਂ ਮਾਰੀਆਂ ਕਈਆਂ ਦੇ ਸਿਰਾਂ ਤੇ ਇੱਟਾਂ ਦੇ ਨਿਸ਼ਾਨ ਵੀ ਸਨ | ਇਸੇ ਹੀ ਪ੍ਰਸੰਗ ਦਾ ਵਰਣਨ ਕਰਦਿਆਂ ਸਾਹਿਬ ਨੇ ਹੁਕਮ ਦੀ , ਗੁਰਮੁਖਿ ਅਤੇ ਬੇਮੁਖਿ ਦਾ ਗਿਆਨ ਵੀ ਕਰਵਇਆ ਹੈ | ਔਰੰਗਜ਼ੇਬ ਅਤੇ ਪਹਾੜੀਆਂ ਵਿਚਲੀ ਜੰਗ ਅਤੇ ਮੁਗ੍ਹਲ ਸਰਕਾਰ ਵਲੋਂ ਜਿਸ ਪ੍ਰਕਾਰ ਪਹਾੜੀਆਂ ਨੂੰ ਜ਼ਲੀਲ ਕਰਕੇ ਸਜ਼ਾਵਾਂ ਦਿਤੀਆਂ ਸਿਰਫ ਉਸ ਦਾ ਵਰਣਨ ਹੈ | ਇਸ ਨੂੰ ਸਿੱਖਾਂ ਨਾਲ ਜੋੜਨਾ ਅਗਿਆਨਤਾ ਨਹੀ ਤਾਂ ਫਿਰ ਕਿ ਹੈ | ਡ: ਗੁਰਨਾਮ ਕੌਰ ਨੂ ਸਵਾਲ ਹੈ ਕਿ ਅਧੂਰੀ ਖੋਜ ਤੇ ਅਧਾਰਿਤ ਲੇਖ ਲਿਖ ਕੇ ਕਿ ਸਿੱਖਾਂ ਵਿੱਚ ਭੁਲੇਖਾ ਪਾਉਣ ਦੀ ਕੋਸ਼ਿਸ਼ ਨਹੀ ਕੀਤੀ ? 
ਫਿਰ ਜੋ ਸਵਾਲ ਡ: ਗੁਰਨਾਮ ਕੌਰ ਨੇ ਕ੍ਰਿਸ਼ਨਾ ਅਵਤਾਰ ਬਾਰੇ ਕੀਤਾ ਹੈ ਕਿ ਦਵਾਪਰ ਯੁਗ ਵਿੱਚ ਕੋਈ ਸਿੰਘ ਨਹੀ ਸੀ | ਜੋ ਕ੍ਰਿਸ਼ਨ ਨੇ ਰੁਕ੍ਮੀ , ਸੁੰਦਰ ਸਿੰਘ , ਸਾਹਿਬ ਸਿੰਘ ਆਦਿ ਨਾਲ ਕੀਤਾ ਓਹ ਵਾਜਿਬ ਨਹੀ ਸੀ | ਖੈਰ ਇਥੇ ਵੀ ਗੱਲ ਉਹੀ ਹੀ ਹੈ ਧਿਆਨ  ਨਾਲ ਪੜਿਆ ਨਹੀ | ਹਿੰਦੂ ਸ਼ਾਸਤਰਾਂ ਵਿੱਚ ਅਵਤਾਰੀ ਪੁਰਸ਼ ਮੰਨੇ ਹੋਏ ਕ੍ਰਿਸ਼ਨ ਦੀ ਨੀਚਤਾ ਅਤੇ ਫਰੇਬ ਦਾ ਜ਼ਿਕਰ ਕੀਤਾ ਹੈ | ਅਤੇ ਨਾਲ ਹੀ ਖਲਾਸੇ ਵਿੱਚ ਧਰਮ ਯੁਧ ਦਾ ਭਾਵ ਭਰਨ ਲਈ ਹੋ ਚਰਿਤਰ ਸਿੰਘਾਂ ਦਾ ਖਿਚਿਆ ਗਿਆ ਹੈ ਬਾ ਕਮਾਲ ਹੈ | ਖੜਗ ਸਿੰਘ ਜਿਸ ਪ੍ਰਕਾਰ ਪੂਰੀ ਪਾਂਡਵ , ਕੌਰਵ ਸੈਨਾ ਨੂੰ ਜੰਗ ਵਿਚੋਂ ਭਜਣ ਤੇ ਮਜਬੂਰ ਕਰਦਾ ਹੈ ਸਾਬਿਤ ਕਰਦਾ ਹੈ ਕੇ " ਕ੍ਰਿਸ਼ਨ ਅਵਤਾਰ " ਗੁਰੁ ਸਾਹਿਬ ਦੀ ਕਾਲਪਨਿਕ ਰਚਨਾ ਹੈ | ਭੀਸ਼ਮ ਪੀਤਾਮਾ , ਦ੍ਰਾਉਣਾ ਅਚਾਰਿਆ , ਜਰਾਸੰਧ , ਅਰਜੁਨ , ਭੀਮ , ਦੁਰ੍ਯੋਦਨ , ਵਗੈਰਾ ਨੂੰ ਜਿਸ ਪ੍ਰਕਾਰ ਖੜਗ ਸਿੰਘ ਜੰਗ ਵਿੱਚ ਜਿਸ ਤਰ੍ਹਾਂ ਕੁੱਟ ਕੁੱਟਦਾ ਹੈ ਉਸ ਨੂੰ ਪੜਕੇ ਖਲਾਸੇ ਦਾ ਮਨੋਬਲ ਕਿਸ ਪ੍ਰਕਾਰ ਵਧਦਾ ਹੈ ਸਿਰਫ ਖਾਲਸਾ ਹੀ ਜਾਣਦਾ ਹੈ | ਖਲਾਸੇ ਦੀ ਜੰਗ ਹਿੰਦੂ ਪਹਾੜੀ ਰਾਜਿਆਂ ਨਾਲ ਸੀ ਇਸ ਕਰਕੇ ਵੀ ਇਸ ਰਚਨਾ ਦਾ ਖਾਲਸਾ ਪੰਥ ਵਿੱਚ ਬਹੁੱਤ ਮਹਤਵ ਹੈ | 
ਡ: ਗੁਰਨਾਮ ਕੌਰ ਇੱਕ ਹੋਰ ਸਵਾਲ ਖੜਾ ਕਰਦੇ ਹਨ ਚਰਿਤ੍ਰੋ ਪਖਿਆਨ ਬਾਰੇ ਕੇ ਉਸ ਵਿੱਚ ਬਹੁੱਤ ਹੀ ਨੀਵੀਂ ਪਧਰ ਦੀ ਭਾਸ਼ਾ ਵਰਤੀ ਗਈ ਹੈ | ਹੁਣ ਅਗਰ ਡ: ਸਾਹਿਬ ਨੂੰ ਇੰਨਾ ਸਾਫ਼ ਸਾਫ਼ ਲਿਖਿਆ ਪੜ ਕੇ ਵੀ ਇੰਨੇ ਵਡੇ ਭੁਲੇਖੇ  
ਦਾ ਸ਼ਿਕਾਰ ਹੋ ਸਕਦੇ ਹਨ ਤਾਂ ਚਰਿਤ੍ਰੋ ਪਖਿਆਨ ਬਾਰੇ ਤਾਂ ਕਿ ਕਹਿਣਾ | ਚਰਿਤ੍ਰੋ ਪਖਿਆਨ ਵਿੱਚ ਆਇਆਂ ਹੋਈਆਂ ਕਹਾਣੀਆ ਦੋਆਰਾ ਮੰਤਰੀ, ਕਾਮ ਵਿੱਚ ਗ੍ਰਸੇ ਹੋਏ ਰਾਜੇ ਨੂੰ ਉਸਦੇ ਗਲਤ ਫੈਸਲੇ ਤੋਂ ਕਿਸ ਪ੍ਰਕਾਰ ਰੋਕਦਾ ਹੈ ਦਸਿਆ ਹੈ |
ਦੂਸਰਾ ਇਸ ਵਿੱਚ ਪੈਸੇ , ਤਾਕਤ ਵਿੱਚ ਲੁਪਤ ਵਿਭਚਾਰੀ ਵਿਅਕਤੀਆਂ ਅਤੇ ਉਹਨਾ ਦੇ ਪ੍ਰਭਾਵ ਵਿੱਚ ਉਹਨਾ ਦੇ ਪਰਿਵਾਰ ਦਾ ਜ਼ਿਕਰ ਹੈ | ਪਰ ਜੋ ਇਸ੍ਰਤੀ ਦਾ ਰੂਪ ਇਸ ਵਿੱਚ ਵਰਣਨ ਕੀਤਾ ਹੈ ਉਸ ਮੁਕਾਬਲੇ ਦਾ ਵਰਣਨ ਕਿਸੇ ਵੀ ਧਰਮ ਗ੍ਰੰਥ ਵਿੱਚ ਨਹੀ ਮਿਲਦਾ | ਜਿਵੇਂ : ਇੱਕ ਇਸਤਰੀ ਕਿਵੇਂ ਪੰਡਿਤ ਦੇ ਭਰਮ ਨੂੰ ਕਟਦੀ ਹੈ , ਜੰਗ ਵਿੱਚ ਹਾਰੇ ਹੋਏ ਪਤੀ ਨੂੰ ਇੱਕ ਇਸਤਰੀ ਆਪ ਜੰਗ ਵਿੱਚ ਲੜਕੇ ਉਸ ਦਾ ਰਾਜ ਭਾਗ ਵਾਪਿਸ ਦਿਵਾਉਂਦੀ ਹੈ | ਇੱਕ ਇਸਤਰੀ ਦਤਾ ਤ੍ਰੈ ਅਤੇ ਰਾਮਾ ਨੰਦ ਭਾਵ ਦੋ ਮਤਾਂ ਵਿੱਚ ਚੱਲ ਰਹੇ ਧਰਮ ਯੁਧ ਨੂੰ ਖਤਮ ਕਰਦੀ ਹੈ | ਹੋਰ ਵੀ ਕਾਫੀ ਚਰਿਤਰਾਂ ਵਿੱਚ ਔਰਤ ਦਾ ਉਸਾਰੂ ਪਖ ਵਿਖਾਇਆ ਗਿਆ ਹੈ | ਪਰ ਅਗਰ ਇਸ੍ਰਤੀ ਜਾਤ ਦੀ ਉਚਤਾ ਦਿਖਾਈ ਗਈ ਹੈ ਤੇ ਉਸਦੀ ਗਿਰਾਵਟ ਵੀ ਦਿਖਾਈ ਗਈ ਹੈ | ਹੁਣ ਸਾਰੇ ਪਾਠਕਾਂ ਨੂੰ ਸਵਾਲ ਹੈ ਸੰਸਾਰ ਵਿੱਚ ਵਿਚਰਦਿਆ ਅਸੀਂ ਕਾਫੀ ਚੰਗੇ ਬੁਰੇ ਲੋਗ ਦੇਖਦੇ ਹਾਂ | ਅਗਰ ਕਿਸੇ ਔਰਤ ਬਾਰੇ ਮਾੜੀਆਂ ਖਬਰਾਂ ਸੁਨੀਆਂ ਹੋਣ ਕਿ ਸਾਡੀ ਭੈਣ , ਮਾਂ , ਜਾਂ ਪਤਨੀ ਉਸ ਔਰਤ ਨਾਲ ਸਾਡੀ ਥੋੜੀ ਜਿੰਨੀ ਵੀ ਨੇੜਤਾ ਨੂੰ ਬਰਦਾਸ਼ਤ ਕਰੇਗੀ ? ਸੋ ਖਾਲਸੇ ਨੂੰ ਦੋਹਾਂ ਹੀ ਪਖਾਂ ਤੋਂ ਸਾਹਿਬ ਨੇ ਜਾਣੂ ਕਰਵਇਆ ਹੈ ਤਾਂ ਕੇ ਰਾਜ ਮਿਲਣ ਤੇ ਖਾਲਸਾ ਇਹਨਾ ਵਿਭ੍ਹ੍ਚਾਰਾਂ ਦਾ ਸ਼ਿਕਾਰ ਨਾ ਹੋਵੇ | ਸਾਹਿਬ ਕਲਗੀਧਰ ਪਿਤਾ ਜਾਣਦੇ ਸਨ ਕੀ ਉਹਨਾ ਨੇ ਜਿਆਦਾ ਚਿਰ ਇਸ ਮ੍ਰਿਤ ਲੋਕ ਵਿੱਚ ਨਹੀ ਰਹਿਣਾ ਸੋ ਖਲਾਸੇ ਦੀ ਪ੍ਰ੍ਪ੍ਖਤਾ ਲਈ ਹੀ ਇਸ ਰਚਨਾ ਨੂੰ ਲਿਖਿਆ |  ਚਰਿਤ੍ਰੋ ਪਖਿਆਨ ਦਾ ਪਹਿਲਾ ਚਰਿਤਰ ਚੰਡੀ ਦਾ ਹੈ | ਅਤੇ ਇਸ ਚਰਿਤਰ ਨੂੰ ਸਮਝਣ ਤੋਂ ਬਾਅਦ ਗਿਆਨ ਹੁੰਦਾ ਹੈ ਕਿ ਚੰਡੀ ਕੌਣ ਹੈ | ਇਸ ਚਰਿਤਰ ਵਿੱਚ ਚੰਡੀ ਕੋਈ ਔਰਤ ਜਾਂ ਮੂਰਤ ਨਹੀ ਚੰਡੀ ਨੂੰ ਗੁਰਮਤਿ ਦਰਸਾਇਆ ਹੈ ਸਾਹਿਬ ਨੇ ( ਪ੍ਰਚੰਡ ਗਿਆਨ ਦੇ ਦੇਣ ਵਾਲੀ ) ਅਗਰ ਇਹ ਲੇਖ ਪੰਜਾਬ ਟਾਇਮਸ ਛਾਪੇ ਗੀ ਤਾਂ ਚੰਡੀ ਬਾਰੇ ਵੀ ਇੱਕ ਲੇਖ ਭੇਜਾਂ ਗਾ | ਕਿਓਂ ਕਿ ਜੇ ਇਸੇ ਵਿੱਚ ਵਾਧਾ ਕੀਤਾ ਤਾਂ ਲੇਖ ਲੰਬਾ ਹੋ ਜਾਵੇਗਾ | ਅਖੀਰ ਵਿੱਚ ਡ: ਗੁਰਨਾਮ ਕੌਰ ਨੇ " ਭਗੌਤੀ " ਨੂੰ ਵੀ ਦੇਵੀ ਹੀ ਮੰਨਿਆ ਹੈ | ਹੁਣ ਸਵਾਲ ਉਠਦਾ ਹੈ ਕਿ ਅਸੀਂ ਸਿੱਖ ਕਿਸਦੇ ਹਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਗਿਆਨ ਦੇ ਜਾਂ ਦਇਆ ਨੰਦ ਸਰਸ੍ਵਤੀ ਦੀ ਕਿਤਾਬ ਦੇ | ਕਿਓਂ ਕੇ ਭਗੌਤੀ ਨੂੰ ਦੇਵੀ ਸਿਰਫ ਦਇਆ ਨੰਦ ਸਰਸ੍ਵਤੀ ਮੰਨਦਾ  ਹੈ  ਸ੍ਰੀ ਗੁਰੁ ਗ੍ਰੰਥ ਸਾਹਿਬ ਨਹੀ | ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ :
ਮ :੩ 
ਸੋ ਭਗਉਤੀ ਜੋ ਭਗਵੰਤੈ ਜਾਣੈ || 
ਗੁਰ ਪਰਸਾਦੀ ਆਪੁ ਪਛਾਣੈ ||
ਧਾਵਤੁ ਰਾਖੈ ਇਕਤੁ ਘਰਿ ਆਣੈ ||
ਜੀਵਤ ਮਰੈ ਹਰਿ ਨਾਮ ਵਖਾਣੈ ||
ਐਸਾ ਭਗਉਤੀ ਉਤਮੁ ਹੋਇ ||
ਨਾਨਕ ਸਾਚਿ ਸਮਾਵੈ ਸੋਇ ||
ਇਸ ਸ਼ਬਦ ਵਿੱਚ ਸਾਹਿਬ ਕਿਰਪਾ ਕਰਦੇ ਹਨ ਕੇ ਭਗੌਤੀ ਉਹ ਹੈ ਜੋ ਭਗਵੰਤ ਨੂੰ ਜਾਂ ਜਾਣਦਾ ਹੈ ਭਾਵ ਆਪਣੇ ਮੂਲ ਦਾ ਗਿਆਨ ਹਾਸਿਲ ਕਰ ਲੈਂਦਾ ਹੈ | ਆਪਣੇ ਆਪ ਨੂੰ ਪਹਿਚਾਨ ਲੈਂਦਾ ਹੈ ਕਿ 
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ||
ਸਵੈ ਘਰ ( ਨਿਜ ਘਰ ) ਦਾ ਵਾਸੀ ਹੁੰਦਾ ਹੈ | ਜਿੰਦੇ ਜੀ ਹੀ ਦੇਹ ਮੁਕਤ ਹੁੰਦਾ ਹੈ | ਸਾਹਿਬ ਕਿਰਪਾ ਕਰਦੇ ਹਨ ਕੇ ਇਹਨਾ ਗੁਣਾ ਦਾ ਧਾਰਨੀ ਭਗਉਤੀ ( ਗੁਰਮੁਖਿ ) ਹੀ ਉਤਮ ਹੁੰਦਾ ਹੈ ਅਤੇ ਆਪਣੇ ਮੂਲ ਵਿੱਚ ਸਮਾ ਜਾਂਦਾ ਹੈ | ਦੋਨਾ ਗ੍ਰੰਥਾਂ ਵਿੱਚ ਭਗੌਤੀ ਗੁਰਮੁਖਿ ਅਤੇ ਗੁਰਮਤਿ ਵਾਸਤੇ ਵਰਤਿਆ ਗਿਆ ਹੈ | ਪਰ ਸਾਡੇ ਵਿਦਵਾਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਸਰਾ ਨਹੀ ਤਕਦੇ ਜੋ ਦਇਆ ਨੰਦ ਨੇ ਲਿੱਖ ਦਿੱਤਾ ਉਸੇ ਨੂੰ ਹੀ ਮੰਨੀ ਬੈਠੇ ਹਨ | ਹੁਣ ਡ: ਗੁਰਨਾਮ ਕੌਰ ਨੂੰ ਸਵਾਲ ਹੈ ਕੇ ਉਹਨਾ ਨੇ ਉਸ ਭਗਉਤੀ ਨੂੰ ਕਿਓਂ ਨਹੀ ਮੰਨਿਆ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਹੈ ਉਸ ਨੂੰ ਕਿਓਂ ਮੰਨਿਆ ਜੋ ਦਇਆ ਨੰਦ ਆਖਦਾ ਹੈ ? ਜਿਵੇਂ ਰਾਮ , ਸਿਆਮ , ਸ਼ਿਵ , ਬਿਸ਼ਨ , ਬ੍ਰਹਮ ਆਦਿ ਹਿੰਦੁਆਂ ਵਲੋਂ ਮੰਨੇ ਹੋਏ ਦੇਵਤਿਆਂ ਨੂੰ ਨਕਾਰ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਇਹਨਾ ਨਾਵਾਂ ਨੂੰ ਪ੍ਰਮੇਸ਼ਰ ਨਾਲ ਜੋੜਿਆ ਇਸੇ ਹੀ ਤਰ੍ਹਾਂ ਅਸੀਂ ਬਾਕੀ ਨਾਵਾਂ ਨੂੰ ਵੀ ਉਹਨਾ ਦੇ ਗੁਣਾ ਦੇ ਅਧਾਰ ਤੇ ਦੇਖਣ ਹੈ ਕਿ ਉਹ ਕਿਸ ਵੱਲ ਇਸ਼ਾਰਾ ਕਰਦੇ ਹਨ |  ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਿਰਫ ਇੱਕ ਤਰਫਾ ਫੈਸਲਾ ਹੀ ਨਾ ਕਰਨ ਸੁਹਿਰਦ ਭਾਵਨਾ ਨਾਲ ਖੁਦ ਖੋਜ ਕਰਨ | ਸ੍ਰੀ ਦਸਮ ਗ੍ਰੰਥ ਬਾਰੇ ਪ੍ਰਚਾਰੇ ਹੋਏ ਝੂਠ ਨੂੰ ਸੋਚ ਬੰਦ ਕਰਕੇ ਹੀ ਨਾ ਮੰਨ ਲੈਣ | ਗੁਰੁ ਕਲਗੀਧਰ ਪਿਤਾ ਕਿਰਪਾ ਕਰਨ ਗੇ | ਦਾਸ ਡ: ਗੁਰਨਾਮ ਕੌਰ ਦੇ ਜਵਾਬ ਦਾ ਇੰਤਜ਼ਾਰ ਕਰੇ ਗਾ |
                                                                                        ਗੁਰਪ੍ਰੀਤ ਸਿੰਘ ਕੈਲੀਫੋਰਨੀਆ 
                                                                                                     510 - 589 - 2124