Saturday 13 August 2011

|| ਸ੍ਰੀ ਭਗਉਤੀ ਜੀ ਸਹਾਏ |- Gurpreet Singh California


|| ਸ੍ਰੀ ਭਗਉਤੀ ਜੀ ਸਹਾਏ ||
ਸਿੱਖ ਮੱਤ ਵਿੱਚ ਭਰੋਸਾ ਹੈ ਸ਼ਰਦਾ ਨਹੀ | ਕਿਓਂ ਕੇ ਭਰੋਸਾ ਗਿਆਨ ਵਿਚੋਂ ਪੈਦਾ ਹੁੰਦਾ ਹੈ ਅਤੇ ਸ਼ਰਦਾ ਅਗਿਆਨ ਵਿਚੋਂ | ਇਸੇ ਕਰਕੇ ਹੀ ਭਰੋਸਾ ਟੁੱਟਣਾ ਮੁਸ਼ਕਿਲ ਹੈ ਪਰ ਸ਼ਰਦਾ ਤੇ ਟੁੱਟਦੀ ਹੀ ਰਹਿੰਦੀ ਹੈ | ਮਗਰ ਕਿਤੇ ਸ਼ਰਦਾ ਅੰਨੀ ਹੋ ਜਾਵੇ ਤਾਂ ਰੱਬ ਹੀ ਰਾਖਾ| ਇਹਨਾ ਦਸਮ ਵਿਰੋਧੀ ਲੋਗਾਂ ਤੇ ਅੰਨੀ ਸ਼ਰਦਾ ਦਾ ਭੂਤ ਸਵਾਰ ਹੈ| ਇਹਨਾ ਨਾਲ ਜਦੋਂ ਵੀ ਗੱਲ ਕਰੀਏ ਤਾਂ ਇੱਕੋ ਹੀ ਗੱਲ ਕੇ ਸਾਡਾ ਗੁਰੂ ਇੰਝ ਨਹੀ ਕਰ ਸਕਦਾ| ਪੜਿਆ ਕਿਸੇ ਨੇ ਨਹੀ , ਬਸ ਸੁਣੀਆ ਸੁਣਾਈਆਂ ਗੱਲਾਂ ਅਤੇ ਉਹ ਵੀ ਇਹਨਾ ਨੂੰ ਲਿੱਖੀਆਂ ਲਿਖਾਈਆਂ ਮਿਲਦੀਆਂ ਹਨ | ਇਹਨਾ ਨੂੰ ਜਦੋਂ ਵੀ ਸੁਣੋ ਇੱਕੋ ਹੀ ਗੱਲ ਆਖਦੇ ਹਨ " ਮੈਂ ਇਹ ਕਿਤਾਬ ਘਰ ਲੈ ਆਇਆ ਮੈਂ ਜਿਵੇਂ ਹੀ ਖੋਲਿਆ ਮੇਰੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ, ਹੈਂ ਇਹ ਮੇਰੇ ਗੁਰੂ ਬਾਰੇ ਕੀ ਲਿੱਖਿਆ ਹੈ " ਹ ਹ ਹ ਹ| ਤੇ ਉਹੋ ਜਿਹੇ ਸੁਣਨ ਵਾਲੇ|
ਸਿੱਖ ਵਿਰੋਧੀਆਂ ਨੂੰ ਸਿੱਖਾਂ ਦੀ ਇਸੇ ਕਮਜ਼ੋਰੀ ਦਾ ਪਤਾ ਸੀ ਕੇ ਇਹਨਾ ਵਿੱਚ ਜਿਆਦਾ ਤਰ ਭੇਡਾਂ ਹੀ ਹਨ| ਸਾਹਿਬ ਕਲਗੀਧਰ ਪਿਤਾ ਨੇ ਚਰਿਤਰੋ ਪਾਖਿਆਨ ਵਿੱਚ ਦੋ ਚਰਿਤਰ ਲਿਖਵਾਏ ਹਨ| ਅਮਲੀ ਅਤੇ ਬਕਰੀ ਵਾਲਾ ਦੂਸਰਾ ਜੱਟ ਅਤੇ ਅੜਬ ਜੱਟੀ ਵਾਲਾ| ਪਰ ਅਗਰ ਇਹਨਾ ਮੂਰਖਾਂ ਨੇ ਚ੍ਰਿਤ੍ਰੋ ਪਾਖੀਆਂਨ ਪੜਿਆ ਹੁੰਦਾ ਤਾਂ ਇਹਨਾ ਨੂੰ ਇਹਨਾ ਨੂੰ ਵਿਰੋਧੀਆਂ ਦੀਆਂ ਚਾਲਾਂ ਦਾ ਪਤਾ ਹੁੰਦਾ| ਖੈਰ ਜਦੋਂ ਖੋਤੇ ਨੂੰ ਖੂਹ ਵਿੱਚ ਸੁਟਣਾ ਹੋਵੇ ਤਾਂ ਮੁਸ਼ਕਿਲ ਹੁੰਦਾ ਧੱਕੇ ਨਾਲ ਸੁਟਣਾ| ਸੋ ਉਸਦੀ ਪਿੱਠ ਖੂਹ ਵੱਲ ਕਰਕੇ ਉਸਨੂੰ ਕੰਨੋ ਫੜਕੇ ਅੱਗੇ ਖਿਚਦੇ ਹਨ ਤੇ ਖੋਤਾ ਆਪੇ ਹੀ ਖੂਹ ਵਿੱਚ ਜਾ ਪੈਂਦਾ ਹੈ| ਬੱਸ ਇਹਨਾ ਨਾਲ ਵੀ ਕੁਝ ਇੰਝ ਹੀ ਕੀਤਾ ਗਿਆ ਹੈ |
ਮੇਰੇ ਬਾਬੇ ਕਬੀਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਕੇਤ ਕੀਤਾ ਹੈ| ਕਿ ਕਿਸ ਤਰ੍ਹਾਂ ਪੰਡਿਤ ਤੇ ਸਚ ਤੋਂ ਵਾਟ ਪਾੜ ਕੇ ਸਮਾਜ ਨੂੰ ਸਿਮਰਤੀਆਂ ਸ਼ਾਸਤਰਾਂ ਦੇ ਵੱਲ ਤੋਰ ਦਿਤਾ|

ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਪ੍ਕਾਟ ||
ਪਾਹਨ ਬੋਰੀ ਪ੍ਰਿਥਮੀ ਪੰਡਿਤ ਪਾੜੀ ਬਾਟ ||

ਪਰ ਦੁੱਖ ਦੀ ਗੱਲ ਇਹ ਹੈ ਕੇ ਸਾਡੇ ਕੋਲ ਗਿਆਨ ਦਾ ਇਤਨਾ ਵੱਡਾ ਖ਼ਜ਼ਾਨਾ ਹੋਣ ਕਰਕੇ ਵੀ ਅਸੀਂ ਸਮਝ ਨਹੀ ਸਕੇ| ਭਗਉਤੀ ਦਾ ਨਾਮ ਸੁਣਦਿਆਂ ਹੀ ਸਾਡੇ ਦਿਮਾਗ ਵਿੱਚ ਹਿੰਦੂਆ ਵਲੋਂ ਮੰਨੀ ਹੋਈ ਦੇਵੀ ਸਾਹਮਣੇ ਆ ਜਾਂਦੀ ਹੈ| ਕਿਓਂ ?

ਕਿਓਂ ਕਿ ਸਵਾਮੀ ਦਇਆ ਨੰਦ ਸਰਸ੍ਵਤੀ ਨੇ ਕਿਹਾ ਹੈ ਕੇ ਭਗਉਤੀ ਦੇਵੀ ਹੈ|ਤੇ ਅਸੀਂ ਉਸ ਨੂੰ ਜਵਾਬ ਦੇਣ ਦੀ ਬਜਾਏ ਉਸੇ ਦੇ ਹੀ ਮਗਰ ਹੋ ਤੁਰੇ | ਸਾਡੀ ਹਾਲਤ ਪੰਡਿਤ ਨਾਲੋਂ ਬਹੁੱਤ ਜਿਆਦਾ ਚੰਗੀ ਨਹੀ ਹੈ |
ਭਗਤ ਕਬੀਰ ਜੀ ਨੇ ਲਿਖਿਆ ਸੀ .........................||

ਅਸਟਮੀ ਅਸਟ ਧਾਤੁ ਕੀ ਕਾਇਆ ||
ਤਾ ਮਹਿ ਅਕੁਲ ਮਹਾ ਨਿਧਿ ਰਾਇਆ ||

ਅਸਟ ਧਾਤੁ ਕੀ ਕਇਆ ਸੁਣ ਕੇ ਪੰਡਿਤ ਨੇ ਅੱਠਾ ਧਾਤਾਂ ਦੀ ਮੂਰਤੀ ਬਣਾ ਦਿੱਤੀ | ਪਰ ਪੰਡਿਤ ਨੂੰ ਸਮਝ ਨਹੀ ਆਇਆ ਕੇ ਇਥੇ ਕਾਇਆ ਹੈ ਮਾਇਆ ਨਹੀ|

ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੱਠਾ ਦੀ ਕਾਇਆ ਮੂਲ ਮੰਤਰ ਵਿੱਚ ਬਣਾ ਕੇ ਦਿਖਾ ਦਿੱਤੀ|

੧ਓ ਤੋਂ ਲੈ ਕੇ ਸੈਭੰ ਤੱਕ
ਪ੍ਰਮੇਸ਼ਰ ਦੇ ਅੱਠਾ ਗੁਣਾ ਦਾ ਹੀ ਵਰਣਨ ਹੈ | ਸਾਹਿਬ ਕਲਗੀਧਰ ਪਿਤਾ ਨੇ ਵੀ ਦਸਮ ਗ੍ਰੰਥ ਵਿੱਚ ਅੱਠਾ ਧਾਤਾਂ ਦੀ ਮੂਰਤ ਬਣਾ ਕੇ ਦਿਖਾ ਦਿਤੀ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ " ਤੂ ਮੇਰਾ ਪਿਤਾ " ਦੀ ਨਿਰਾਕਾਰ ਮੂਰਤ ਹੈ ਅਤੇ ਦਸਮ ਗ੍ਰੰਥ ਵਿੱਚ " ਤੂ ਹੈ ਮੇਰਾ ਮਾਤਾ " ਦੀ ਨਿਰਾਕਾਰ ( ਆਦਿ , ਅਪਾਰ , ਅਲੇਖ , ਅਨੰਤ ,ਅਕਾਲ ,ਅਭੇਸ ,ਅਲਖ , ਅਨਸਾ ) ਮੂਰਤ ਹੈ | ਸਵਾਲ ਉਠਦਾ ਹੈ ਕੇ ਜੋ ਲੋਗ ਭਗਉਤੀ ਨੂੰ ਹਿੰਦੁਆਂ ਵਲੋਂ ਮੰਨੀ ਹੋਈ ਦੇਵੀ ਹੀ ਮੰਨ ਦੇ ਹਨ ਕੋਣ ਹਨ ਉਹ ਲੋਗ ਅਤੇ ਕਿਸ ਦੇ ਸਿੱਖ ਹਨ? ਕਿਓਂ ਕੇ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲਾ ਗੁਰੂ ਸਾਹਿਬ ਦਾ ਸਿੱਖ , ਦਇਆ ਨੰਦ ਦੀ ਗੱਲ ਮੰਨਣ ਵਾਲੇ ਦਇਆ ਨੰਦ ਦੇ ਸਿੱਖ|
ਜੱਦ ਅਸੀਂ ਇਹ ਅਕੀਦਾ ਕਰ ਲਿਆ ਕੇ ਗੁਰੂ ਮਾਨਿਓ ਗ੍ਰੰਥ ਤਾਂ ਸਾਡਾ ਫਰਜ਼ ਬਣਦਾ ਹੈ ਕੇ ਹਰ ਸਵਾਲ ਦਾ ਜਵਾਬ ਗੁਰੂ ਸਾਹਿਬ ਤੋਂ ਪੁਛੀਏ | ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ ਕੇ ......

ਸੋ ਭਗਉਤੀ ਜੋ ਭਗਵੰਤੈ ਜਾਣੈ ||
ਗੁਰ ਪਰਸਾਦੀ ਆਪੁ ਪਛਾਣੈ ||
ਧਾਵਤੁ ਰਾਖੈ ਇਕਤੁ ਘਰਿ ਆਣੈ ||
ਜੀਵਤੁ ਮਰੈ ਹਰਿ ਨਾਮੁ ਵਖਾਣੈ ||
ਐਸਾ ਭਗਉਤੀ ਉਤਮੁ ਹੋਇ ||
ਨਾਨਕ ਸਚਿ ਸਮਾਵੈ ਸੋਇ ||

ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕੇ ਭਗਉਤੀ ਕੋਣ ਹੈ | ਜਿਸ ਨੇ ਭਗਵੰਤ ਨੂੰ ਭਾਵ ਪ੍ਰਮੇਸ਼ਰ ਨੂੰ ਜਾਣਿਆ ਉਹੀ ਭਗਉਤੀ ਹੈ | ਸਚੇ ਗਿਆਨ ਦੀ ਕਿਰਪਾ ਨਾਲ ਆਪਣੇ ਆਪ ਨੂੰ ਪਛਾਨਿਆ | ਇੱਕ ਤੇ ਹੀ ਅਕੀਦਾ ਰਖ ਕੇ ਆਪਣੇ ਨਿੱਜ ਘਰ ਦਾ ਵਾਸੀ ਹੁੰਦਾ ਹੈ | ਗੁਰ ਗਿਆਨ ਵਿਚ ਲੀਨ ਹੁੰਦਾ ਹੋਇਆ ਦੇਹ ਵਿੱਚ ਹੁੰਦਾ ਹੋਇਆ ਵੀ ਦੇਹ ਮੁੱਕਤ ਹੁੰਦਾ ਹੈ ਅਜਿਹਾ ਭਗਉਤੀ ਹੀ ਸਭ ਤੋਂ ਉਤਮ ਹੁੰਦਾ ਹੈ ਅਤੇ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕੇ ਉਹੀ ਭਗਉਤੀ ਸਚ ਵਿਚ ਲੀਨ ਹੁੰਦਾ ਹੈ | ਹੁਣ ਸਵਾਲ ਉਠਦਾ ਹੈ ਕੇ ਕੀ ਇਹ ਗੁਣ ਭਗਤਾਂ ਅਤੇ ਗੁਰੂ ਸਾਹਿਬਾਨ ਵਿਚ ਨਹੀ ਸਨ? ਗੁਰੂ ਗਰੰਥ ਸਾਹਿਬ ਵਿਚ ਭਗਉਤੀ ਗੁਰਮੁਖਿ ਅਤੇ ਗੁਰਮਤਿ ਵਾਸਤੇ ਆਇਆ ਹੈ |

ਭਗਉਤੀ ਭਗਵੰਤ ਭਗਤਿ ਕਾ ਰੰਗੁ ||

ਗੁਰਮਤਿ ਦਾ ਮਾਰਗ ਪ੍ਰਮੇਸ਼ਰ ਦੀ ਭਗਤਿ ਗਏ ਰੰਗ ਵਿਚ ਰੰਗਿਆ ਹੁੰਦਾ ਹੈ | ਹੁਣ ਜੱਦ ਸਾਡੇ ਕੋਲ ਭਗਵਤੀ ਦੇ ਅਰਥ ਗੁਰੂ ਗਰੰਥ ਸਾਹਿਬ ਵਿਚ ਪਏ ਹੋਏ ਹਨ ਤਾਂ ਕਿਓਂ ਅਸੀਂ ਦਇਆ ਨੰਦ ਸਰਸ੍ਵਤੀ ਨੂੰ ਮੰਨਦੇ ਹਾਂ?

ਕੀਤੇ ਅਜਿਹਾ ਤੇ ਨਹੀ ਕੇ ਅਸੀਂ ਇਸ ਕਰਕੇ ਉਸ ਨੂੰ ਗੁਰੂ ਗਰੰਥ ਸਾਹਿਬ ਤੋਂ ਵਧ ਮੰਨਦੇ ਹਾ ਕਿਓਂ ਕੇ ਉਸਨੇ ਆਖਿਆ ਸੀ ਕੇ " ਗੁਰੂ ਨਾਨਕ ਅਨਪੜ ਸੀ "|
ਲੋੜ ਹੈ ਸਵੈ ਪੜਚੋਲ ਦੀ ਕੇ ਅਸੀਂ ਕਿਸ ਦੇ ਸਿੱਖ ਹਾਂ | ਗੁਰੂ ਗਰੰਥ ਸਾਹਿਬ ਦੇ ਜੋ ਆਖਦੇ ਹਨ ਕੇ ਭਗਉਤੀ ਗੁਰਮੁਖਿ ਹੈ ਭਗਉਤੀ ਗੁਰਮਤਿ ਹੈ ਜਾਂ ਫਿਰ ਅਸੀਂ ਸਿੱਖ ਹਾਂ ਦਇਆ ਨੰਦ ਸਰਸ੍ਵਤੀ ਦੇ ਜੋ ਆਖਦਾ ਹੈ ਕੇ ਭਗਉਤੀ ਦੇਵੀ ਹੈ | ਸਿੱਖ ਦਾ ਧੜਾ ਸਿਵਾਏ ਗੁਰੂ ਤੋਂ ਹੋਰ ਕਿਸੇ ਦੇ ਨਹੀ ਹੁੰਦਾ ਅਤੇ ਜਿਸ ਦਾ ਧੜਾ ਕਿਸੇ ਹੋਰ ਨਾਲ ਹੁੰਦਾ ਹੈ ਉਹ ਸਿੱਖ ਨਹੀ ਹੁੰਦਾ|

ਅਰਦਾਸ ਵਾਲੀ ਪੌੜੀ ਵਿੱਚ ਮੇਰੇ ਕਲਗੀਧਰ ਪਿਤਾ ਫੁਰਮਾਉਂਦੇ ਹਨ ਕੇ ................................
੧ਓ ਸ੍ਰੀ ਵਾਹਿਗੁਰੂ ਜੀ ਕੀ ਫਤੇ ||
ਦਸਮ ਗਰੰਥ ਵਿਚ ਫਤੇ ਕਿਓਂ ਵਰਤਿਆ ਗਿਆ ਕਿਓਂ ਕੇ ਸਾਹਿਬ ਪੰਚਮ ਪਿਤਾ ਦਾ ਹੁੱਕਮ ਹੈ ਕੇ ....

ਫਤਿਹ ਭਈ ਮਨੁ ਜੀਤ ||

ਮਨ ਦੇ ਜਿਤਿਆਂ ਹੀ ਫਤੇ ਹੋਣੀ ਹੈ | ਸੰਸਾਰੀ ਫਤੇ ਨਹੀ ਜਿੱਤ ਹੁੰਦੀ ਹੈ ਜਿਵੈਂ ਸਾਹਿਬ ਕਲਗੀਧਰ ਪਿਤਾ ਦਾ ਹੁੱਕਮ ਹੈ ਕੇ ...............

ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ||

ਇਥੇ ਗੱਲ ਜੰਗ ਦੀ ਸੀ ਸੋ ਜੀਤ ਲਫਜ਼ ਵਰਤਿਆ |
ਸ੍ਰੀ ਭਗਉਤੀ ਜੀ ਸਹਾਇ ||
ਜਿੰਨਾ ਦਾ ਸਵਾਲ ਹੈ ਕੇ ਅਰਦਾਸ ਵਾਲੋ ਪੌੜੀ ਵਿੱਚ ਸਾਹਿਬ ਕਲਗੀਧਰ ਪਿਤਾ ਦਾ ਨਾਮ ਨਹੀ ਆਇਆਂ ਤਾਂ ਧਿਆਨ ਲਗਾ ਕੇ ਪੜਨ| ਕਲਗੀਧਰ ਪਿਤਾ ਬਚਨ ਲਿੱਖਦੇ ਹਨ ਕੇ ਉਸ ਸ਼੍ਰੋਮਣੀ ਗੁਰਮਤਿ ਸਹਾਇ ਹੋਣ ਇਹ ਪ੍ਰਸੰਗ ਨੂੰ ਲਿਖਣ ਵਿਚ |
ਵਾਰ ਸ੍ਰੀ ਭਗਉਤੀ ਜੀ ਕੀ ||

Gurpreet Singh California