ਚੋਬੀਸ ਅਵਤਾਰ ਦੇ ਮੁਖ ਬੰਧ ਵਿਚ ਗੁਰੂ ਸਾਹਿਬ ਨੇ ਇਹਨਾ ਅਵਤਾਰਾਂ ਦੀ ਪਾਰਬ੍ਰਹਮ ਪ੍ਰਤੀ ਅਗਿਆਨਤਾ ਤੇ ਲੋਕਾਂ ਵਲੋਂ ਧਰਮ ਦੇ ਨਾਮ ਤੇ ਪਾਖੰਡਾ ਦਾ ਜਿਕਰ ਕੀਤਾ ਹੈ। ਗੁਰੂ ਸਾਹਿਬ ਨੇ ਸਿਰਫ ਹਿੰਦੂਆਂ ਨੂ ਹੀ ਨਹੀਂ ਮੁਸਲਮਾਨਾ ਨੂੰ ਵੀ ਸਖਤ ਹਥੀਂ ਲਿਆ ਹੈ ਜੋ ਧਰਮ ਦੇ ਨਾਮ ਤੇ ਆਪਣੀ ਦੁਕਾਨ ਚਲਾਂਦੇ ਨੇ । ਜੇ ਦੇਖਿਆ ਜਾਵੇ ਤਾਂ ਅਜ ਵੀਹਵੀਂ ਸਦੀ ਵਿਚ ਜੇ ਇਹਨਾ ਲੋਕਾਂ ਦੀ ਭਰਮਾਰ ਹੋ ਸਕਦੀ ਹੈ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੇ ਕੁਛ ਸੋ ਸਾਲ ਪਹਿਲਾਂ ਇਹਨਾ ਲੋਕਾਂ ਨੇ ਕਿਨੀ ਲੁਟ ਮਚਾ ਰਖੀ ਹੋਣੀ ਹੈ । ਗੁਰੂ ਸਾਹਿਬ ਨੇ ਸਮਾਜ ਵਿਚ ਇਹਨਾ ਲੋਕਾਂ ਦਾ ਪਰਦਾ ਫਾਸ਼ ਕੀਤਾ ਤਾਂ ਜੋ ਭੋਲੇ ਲੋਕ ਰਬ ਦੇ ਨਾ ਤੋਂ ਹੁੰਦੀ ਲੁਟ ਮਾਰ ਤੋਂ ਬਚ ਸਕਣ ਤੇ ਸਚਾਈ ਦਾ ਰਸਤਾ ਆਪਣਾ ਸਕਣ । ਅਜ ਵੀ ਜਿਸ ਦੇਸ਼ ਵਿਚ ਲੋਕ ਆਪ ਬਣਾਈਆਂ ਮੂਰਤੀਆਂ ਨੂੰ ਰਬ ਸਮਜ ਕੇ ਮਥੇ ਟੇਕਦੇ ਹੋਣ ਤੇ ਲੋਟੂ ਸਾਧ ਲਾਣੇ ਨੂ ਅਕਾਲਪੁਰਖ ਦੇ ਵਾਂਗ ਪੂਜਦੇ ਹੋਣ , ਓਸ ਦੇਸ਼ ਦੀ ਮਾਨਸਿਕਤਾ ਤੇ ਤਰਕੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ । ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਸਮਾਜ ਜਾਗਰੂਕਤਾ ਲਹਿਰ ਨੂੰ ਜਾਰੀ ਰਖਦਿਆਂ ਜਿਸ ਅੰਧ ਵਿਸ਼ਵਾਸ ਦਾ ਭਾਂਡਾ ਹੋਰ ਵੀ ਨਿਡਰਤਾ ਨਾਲ ਵਿਚ ਬਾਜਾਰ ਦੇ ਤੋਢ਼ਿਆ ਓਸ ਤੋਂ ਤ੍ਰਿਬ੍ਕ ਕੇ ਧਾਰਮਿਕ ਲੁਟੇਰਿਆਂ ਨੂੰ ਹੋਲ ਪੈਂਦੇ ਦੇਖ ਕੇ ਸਾਨੂ ਕੋਈ ਵੀ ਹੈਰਾਨੀ ਨਹੀਂ ਹੁੰਦੀ। ਪਿਛਲੇ ਲੇਖ ਨੂੰ ਜਾਰੀ ਰਖਦਿਆਂ ਅਜ ਆਪ ਜੀ ਨੂ ਚੋਬੀਸ ਅਵਤਾਰ ਦੇ ਅਗਲੇ ਕੁਛ ਸ਼ੰਦਾਂ ਬਾਰੇ ਜਾਣ ਕਰੀ ਦਿਤੀ ਜਾਵੇਗੀ ਤਾਂ ਜੋ ਆਪ ਜੀ ਗੁਰੂ ਸਾਹਿਬ ਦੇ ਇਹਨਾ ਅਵਤਾਰਾਂ ਤੇ ਧਰਮ ਦੇ ਆਪੂ ਬਣੇ ਠੇਕੇਦਾਰਾਂ ਪ੍ਰਤੀ ਵਿਚਾਰਾਂ ਨਾਲ ਵਾਕਿਫ਼ ਹੋ ਸਕੋ।
ਜੋ ਚਉਬੀਸ ਅਵਤਾਰ ਕਹਾਏ ॥
Those who are called twenty-four incarnations;
ਤਿਨ ਭੀ ਤੁਮ ਪ੍ਰਭ ਤਨਕ ਨ ਪਾਏ ॥
O Lord ! they even could not realise thee in a small measure;
ਗੁਰੂ ਸਾਹਿਬ ਦਸ ਰਹੇ ਨੇ ਕੇ ਇਹ ਜੋ ਚੋਬੀਸ ਅਵਤਾਰ ਹੋਏ ਨੇ, ਇਹ ਵੀ ਵਾਹਿਗੁਰੂ ਨੂ ਕਿਨਕਾ ਮਾਤਰ ਵੀ ਪਾ ਨਹੀਂ ਸਕੇ, ਸਗੋਂ ਇਹ ਲੋਕ ਆਪਣੇ ਆਪ ਨੂੰ ਹੀ ਰਬ ਕਹਾਣ ਵਿਚ ਮਸਰੂਫ ਰਹੇ ਤੇ ਲੋਕਾਂ ਨੂ ਬੇਵਕੂਫ਼ ਬਣਾਂਦੇ ਰਹੇ।
ਸਭ ਹੀ ਜਗ ਭਰਮੇ ਭਵ ਰਾਯੰ ॥
They became kings of the world and got deluded;
ਤਾ ਤੇ ਨਾਮੁ ਬਿਅੰਤ ਕਹਾਯੰ ॥੭॥
Therefore they were called by innumerable names.7.
ਇਕ ਵਾਹਿਗੁਰੂ ਹੀ ਹੈ ਜੋ ਸਬ ਅਵਤਾਰਾਂ ਦੀਆਂ ਤੇ ਸਬ ਲੋਕਾਂ ਦੀਆਂ ਚਲਾਕੀਆਂ ਤੋਂ ਵਾਕਿਫ਼ ਹੈ ਤੇ ਓਸ ਨੂ ਕਦੀਂ ਵੀ ਛਲਿਆ ਨਹੀਂ ਜਾ ਸਕਦਾ:
ਸਭ ਹੀ ਛਲਤ ਨ ਆਪ ਛਲਾਯਾ ॥
O Lord ! Thou hast been deluding others, but could not be deluded by others
ਤਾ ਤੇ ਛਲੀਆ ਆਪ ਕਹਾਯਾ ॥
Therefore Thou art called ‘Crafty’;
ਇਕ ਓਹੀ ਅਕਾਲਪੁਰਖ ਹੀ ਹੈ ਜੋ ਸੰਤਾਂ ਤੇ ਭਗਤਾਂ ਦੀ ਰਾਖੀ ਕਰਦਾ ਹੈ, ਇਸੇ ਲਈ ਓਸ ਨੂ ਦੀਨ੍ਬੰਦ ਵੀ ਕਿਹਾ ਗਿਆ ਹੈ
ਸੰਤਨ ਦੁਖੀ ਨਿਰਖ ਅਕੁਲਾਵੈ ॥
Thou becomest agitated on seeing the saints in agony,
ਦੀਨਬੰਧ ਤਾ ਤੇ ਕਹਲਾਵੈ ॥੮॥
Therefore Thou art also called ‘the fiend of the humble’.੮
ਹੁਣ ਅਗੇ ਦਸ ਰਹੇ ਹਨ ਕੇ ਓਸ ਅਕਾਲਪੁਰਖ ਨੂੰ ਕਾਲ ਕਿਓਂ ਕੇਹਾ ਜਾਂਦਾ ਹੈ । ਕਾਲ ਵਾਹਿਗੁਰੂ ਦਾ ਗੁਣਕਾਰੀ ਨਾਮ ਹੈ ਕਿਓਂ ਕੇ ਓਹ ਵਾਹਿਗੁਰੂ ਹੀ ਅਖੀਰ ਵਿਚ ਸਬ ਦੀ ਮੋਤ ਦਾ ਕਾਰਨ ਵੀ ਹੈ। ਭਾਵ ਮੋਤ ਵੀ ਵਾਹਿਗੁਰੂ ਦੇ ਹਥ ਵਿਚ ਹੈ ਇਸੇ ਲਈ ਓਸ ਨੀ ਕਾਲ ਕਹਿ ਦਿਤਾ ਗਿਆ ਹੈ । ਹੁਣ ਕੋਈ ਸ਼ਕ ਨਹੀਂ ਰਹ ਜਾਂਦਾ ਕੇ ਕਾਲਪੁਰਖ ਗੁਰੂ ਸਾਹਿਬ ਨੇ ਕਿਸ ਨੂ ਕਿਹਾ ਹੈ ।
ਅੰਤ ਕਰਤ ਸਭ ਜਗ ਕੋ ਕਾਲਾ ॥
At time Thou destroyest the universe;
ਨਾਮੁ ਕਾਲ ਤਾ ਤੇ ਜਗ ਡਾਲਾ ॥
Therefore the world hath named you KAL (the Destroyer Lord);
ਸਮੈ ਸੰਤ ਪਰ ਹੋਤ ਸਹਾਈ ॥
Thou hast been helping all the saints;
ਤਾ ਤੇ ਸੰਖਯਾ ਸੰਤ ਸੁਨਾਈ ॥੯॥
Therefore the saints have reckoned Thy incarnations.9.
ਨਿਰਖ ਦੀਨ ਪਰ ਹੋਤ ਦਿਆਰਾ ॥
Seeing Thy mercifulness towards the lowly;
ਦੀਨਬੰਧ ਹਮ ਤਬੈ ਬਿਚਾਰਾ ॥
Thy name ‘Deen Bandhu’ (the helper of the lowly) hath been thought out;
ਹੁਣ ਅਗੇ ਦਸਦੇ ਹਨ ਕੇ ਕਾਲ ਪੁਰਖ ਵਾਹਿਗੁਰੂ ਕਦੀਂ ਜੋਨ ਵਿਚ ਨਹੀਂ ਆਂਦਾ ਭਾਵ ਓਹ ਅਜੂਨੀ ਹੈ। ਪਰ ਇਹ ਅਵਤਾਰ ਅਜੂਨੀ ਨਹੀਂ ਕਿਓਂ ਕੇ ਇਹ ਮਾਤਾ ਦੀ ਕੁਖ ਤੋਂ ਜਨਮੇ ਨੇ ਜਿਵੇਂ ਕ੍ਰਿਸ਼ਨ ਦੇਵਕੀ ਦੀ ਕੁਖ ਵਿਚੋਂ ਆਇਆ ਤੇ ਰਾਮ ਕੋਸ਼ਲਿਆ ਦੀ ਕੁਖ ਵਿਚੋਂ । ਜਿਵੇਂ ਕੇ ੩੩ ਸਵੈਯੇ ਵਿਚ ਫੁਰਮਾਂਦੇ ਨੇ
"ਜੋ ਕਹੋ ਰਾਮ ਅਜੂਨੀ ਹੈ ਤੋ ਕਹੇ ਕੋਸ਼ਲਿਆ ਕੋ ਕੁਖ ਆਯੋ"
ਸੋ ਸਪਸ਼ਟ ਹੈ ਕੇ ਕਾਲ ਪੁਰਖ ਕਿਸੇ ਦੀ ਕੁਖ ਵਿਚੋਂ ਨਹੀਂ ਆਂਦਾ ਤੇ ਇਹੀ ਗੁਣ ਅਕਾਲ ਪੁਰਖ ਦਾ ਵੀ ਹੈ, ਇਸੇ ਲਈ ਕਾਲ ਹੀ ਅਕਾਲ ਹੈ
ਜੋਨ ਜਗਤ ਮੈ ਕਬਹੂੰ ਨ ਆਯਾ ॥
Thou dost not take birth in the world;
ਯਾਤੇ ਸਭੋਂ ਅਜੋਨ ਬਤਾਯਾ ॥੧੩॥
Therefore all called Thee ‘Ajon’ (Unborn).13.
ਹੁਣ ਫਿਰ ਓਹੀ ਗਲ ਦੁਹਰਾ ਰਹੇ ਹਨ ਕੇ ਬ੍ਰਹਮਾ , ਸ਼ਿਵ ਤੇ ਵਿਸ਼੍ਣੁ ਜੋ ਵਾਹਿਗੁਰੂ ਦਾ ਰਤੀ ਭਰ ਵੀ ਗਿਆਨ ਨਹੀਂ ਰਖਦੇ, ਓਹਨਾ ਵਿਚ ਹੀ ਸਾਰੀ ਦੁਨਿਆ ਉਲਝੀ ਹੋਈ ਹੈ ਤੇ ਅਕਾਲਪੁਰਖ ਪਾਰਬ੍ਰਹਮ ਦੀ ਨਾ ਤੇ ਇਹਨਾ ਨੂ ਪਹਿਚਾਨ ਹੈ ਤੇ ਨਾ ਹੀ ਇਹਨਾ ਪਿਛੇ ਲਗੇ ਲੋਕਾਂ ਨੂੰ ।
ਬ੍ਰਹਮਾਦਿਕ ਸਭ ਹੀ ਪਚਹਾਰੇ ॥
Brahma and others have got tired in knowing Thy end;
ਬਿਸਨ ਮਹੇਸ੍ਵਰ ਕਉਨ ਬਿਚਾਰੇ ॥
Who are the helpless gods Vishnu and Shiva?
ਜਗ ਆਪਨ ਆਪਨ ਉਰਝਾਨਾ ॥
All the world is engaged in its own interests;
ਪਾਰਬ੍ਰਹਮ ਕਾਹੂ ਨ ਪਛਾਨਾ ॥
And none comprehends the Transcendental Brahman;
ਗਿਆਨ ਤੋਂ ਵਿਹੂਣੇ ਲੋਕ ਆਪਣਾ ਸਮਾਂ ਮੜੀਅਾਂ ਤੇ ਕਬਰਾਂ ਪੂਜ ਕੇ ਖਰਾਬ ਕਰਦੇ ਨੇ ਤੇ ਮੂਰਖ ਲੋਗ ਇਹ ਨਹੀਂ ਜਾਣਦੇ ਕੇ ਦੋਨਾ ਵਿਚ ਅਕਾਲਪੁਰਖ ਨਹੀਂ ਹੈ । ਹੁਣ ਓਹਨਾ ਲੋਕਾਂ ਤੇ ਤਰਸ ਆਓਂਦਾ ਹੈ ਜੋ ਕਹਿ ਦਿੰਦੇ ਨੇ ਕੇ ਸ੍ਰੀ ਦਸਮ ਗਰੰਥ ਵਿਚ ਕਬਰਾਂ ਦੀ ਪੂਜਾ ਕਰਨ ਨੂ ਕਿਹਾ ਗਿਆ ਹੈ। ਜਿਸ ਪ੍ਰਕਾਰ ਦਾ ਝੂਠ ਇਹ ਲੋਕ ਬੋਲਦੇ ਨੇ ਓਸ ਨੂ ਦੇਖ ਕੇ ਤਾਂ ਇਹ ਲਗਦਾ ਹੈ ਕੇ ਆਮ ਲੋਕਾਂ ਨੂ ਗੁਮਰਾਹ ਕਰਨ ਪਿਛੇ ਕੋਈ ਕਾਰਨ ਜਰੂਰ ਹੈ ਵਰਨਾ ਹੇਠ ਲਿਖੀਆਂ ਤੁਕਾਂ ਏਸ ਤੋਂ ਸਰਲ ਭਾਸ਼ਾ ਵਿਚ ਨਹੀਂ ਲਿਖੀਆਂ ਜਾ ਸਕਦੀਆਂ। ਜੇ ਇਨੀ ਸਰਲ ਭਾਸ਼ਾ ਇਹਨਾ ਨੂ ਸਮਝ ਨਹੀਂ ਆਈ ਤਾਂ ਇਹਨਾ ਨੂੰ ਬਾਕੀ ਦੀ ਦਸਮ ਬਾਣੀ ਦੀ ਸਮਝ ਆਵਣੀ ਨਾ ਮੁਮਕਿਨ ਜਾਪਦੀ ਹੈ।
ਇਕ ਮੜੀਅਨ ਕਬਰਨ ਵੇ ਜਾਂਹੀ ॥
For Thy realization many go to the cremation ground and graveyards;
ਦੁਹੂੰਅਨ ਮੈ ਪਰਮੇਸ੍ਵਰ ਨਾਹੀ ॥੧੮॥
But the Lord is not there in both of them.18.
ਗੁਰੂ ਸਾਹਿਬ ਹੁਣ ਫੁਰਮਾਂਦੇ ਨੇ ਕੇ ਲੋਕ ਧਰਮਾਂ ਦੇ ਨਾਮ ਪਿਛੇ ਆਪਸ ਵਿਚ ਉਲਝ ਜਾਂਦੇ ਨੇ ਤੇ ਉਲਝਨ ਦਾ ਕਰਨ ਗਿਆਨ ਨਾ ਹੋਣਾ ਹੁੰਦਾ ਹੈ । ਜੇ ਇਹਨਾ ਲੋਕਾਂ ਨੂ ਇਹ ਪਤਾ ਲਗ ਜਾਵੇ ਕੇ ਅਕਾਲਪੁਰਖ ਹਰ ਇਕ ਵਿਚ ਮੋਜੂਦ ਹੈ ਤੇ ਓਹ ਆਪਣੀ ਖੇਡ ਖੇਡਦਾ ਹੈ ਤਾਂ ਇਹ ਲੋਗ ਭਰਮ ਵਿਚ ਨਾ ਵਿਚਰਦੇ, ਸਗੋਂ ਪਿਆਰ ਨਾਲ ਇਕ ਦੂਜੇ ਨੂ ਸਮਝ ਕੇ ਅਕਾਲਪੁਰਖ ਦੀ ਬੰਦਗੀ ਵਿਚ ਸਮਾ ਬਿਤਾਂਦੇ। ਬਿਲਕੁਲ ਇਸੇ ਹੀ ਤਰਹ ਦੀ ਗਲ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਵੀ ਕਹੀ ਗਈ ਹੈ " ਨਾ ਹਮ ਹਿੰਦੂ ਨਾ ਮੁਸਲਮਾਨ" । ਹੁਣ ਹੇਠਲੀਆਂ ਤੁਕਾਂ ਵਿਚ ਸਮਝਾ ਦਿਤਾ ਗਿਆ ਹੈ ਕੇ ਅਸੀਂ ਹਿੰਦੂ ਤੇ ਮੁਸਲਮਾਨ ਕਿਓਂ ਨਹੀਂ ਹਾਂ।
ਏ ਦੋਊ ਮੋਹ ਬਾਦ ਮੋ ਪਚੇ ॥
Both of them (the Hindus and Muslims) are destroying themselves in attachments and in vain discussions and disputes;
ਇਨ ਤੇ ਨਾਥ ਨਿਰਾਲੇ ਬਚੇ ॥
But O Lord! Thou art distinctly separate from both of them;
ਜਾ ਤੇ ਛੂਟਿ ਗਯੋ ਭ੍ਰਮ ਉਰ ਕਾ ॥
He, with whose realization, the illusion of the mind is removed;
ਤਿਹ ਆਗੈ ਹਿੰਦੂ ਕਿਆ ਤੁਰਕਾ ॥੧੯॥
Before that Lord, none is a Hindu of a Muslim.19.
ਇਕ ਤਸਬੀ ਇਕ ਮਾਲਾ ਧਰਹੀ ॥
One of them wears a Tasbi (the rosary of Muslims) and the other one wears Mala (the rosary of a Hindu);
ਏਕ ਕੁਰਾਨ ਪੁਰਾਨ ਉਚਰਹੀ ॥
One of them recites the Quran and the other one reads Puranas;
ਕਰਤ ਬਿਰੁੱਧ ਗਏ ਮਰ ਮੂੜਾ ॥
The adherents of both the religions are foolishly dying in opposing each other,
ਪ੍ਰਭ ਕੋ ਰੰਗੁ ਨ ਲਾਗਾ ਗੂੜਾ ॥੨੦॥
And none of them is dyed in the love of the Lord.20.
ਆਦਿ ਪੁਰਖ ਜਿਨ ਏਕੁ ਪਛਾਨਾ॥
Those who have recognized that Primal Purusha,
ਦੁਤੀਆ ਭਾਵ ਨ ਮਨ ਮਹਿ ਆਨਾ ॥੨੧॥
ਏਕ ਪੁਰਖ ਜਿਨ ਨੈਕ ਪਛਾਨਾ ॥
They who have recognized the Supreme Purusha even a little,
ਤਿਨ ਹੀ ਪਰਮ ਤੱਤ ਕਹ ਜਾਨਾ ॥੨੨॥
They have Comprehended Him as the Supreme Essence.22.
ਜਦੋਂ ਘਟ ਘਟ ਵਿਚ ਓਹੀ ਜੋਤ ਹੈ ਤੇ ਇਹੀ ਚੀਜ਼ ਵੇਦਾਂ ਵਿਚ ਤੇ ਕੁਰਾਨ ਵਿਚ ਵੀ ਲਿਖੀ ਹੈ, ਤੇ ਓਸ ਚੀਜ਼ ਨੂ ਸਮਝਣ ਦੀ ਬਜਾਏ ਆਪਣੀ ਹਉਮੇ ਵਿਚ ਹੀ ਰੁਢ਼ ਜਾਣ ਵਾਲਾ ਅਕਾਲਪੁਰਖ ਵਿਚ ਕਿਸ ਤਰਹ ਸਮਾ ਸਕਦਾ ਹੈ ?
ਜਦੋਂ ਓਸੇ ਅਲਾਹ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਸਬ ਵਿਚ ਓਹੀ ਸੁਭਾਏਮਾਨ ਹੈ ਤਾਂ ਨਫਰਤ ਕਿਸ ਤਰਹ ਰਹ ਸਕਦੀ ਹੈ ?
ਹੁਣ ਗੁਰੂ ਸਾਹਿਬ ਅਗਲੀਆਂ ਤੁਕਾਂ ਵਿਚ ਏਸ ਨਫਰਤ ਦਾ ਕਾਰਨ ਦਸਦੇ ਨੇ ਕੇ ਇਹ ਸਬ ਪੇਟ ਦੇ ਕਰਕੇ ਹੋ ਰਿਹਾ ਹੈ । ਸਬ ਨੂ ਆਪਣੇ ਆਪਣੇ ਢਿਡ ਦੀ ਫਿਕਰ ਹੈ, ਆਪਣੀ ਚੋਧਰ ਦਾ ਪਾਲਾ ਹੈ ਤੇ ਓਸ ਦੀ ਪਿਛੇ ਹੀ ਇਹ ਲੋਕ ਮਜਹਬ ਦੇ ਨਾਮ ਤੇ ਪਖੰਡ ਕਰਦੇ ਨੇ । ਇਹ ਲਾਲਚ ਹੀ ਹੈ ਜੋ ਇਹਨਾ ਦੀ ਮਾਨਸਿਕਤਾ ਤੇ ਸਵਾਰ ਹੁੰਦਾ ਹੈ ਤੇ ਇਹ ਲੋਕ ਮਾਸੂਮ ਬਚਿਆਂ ਨੂੰ ਨੀਹਾਂ ਵਿਚ ਚਿਣਵਾ ਦਿੰਦੇ ਨੇ। ਵਰਨਾ ਜੇ ਸਭ ਨੂ ਇਨੀ ਸੋਝੀ ਹੁੰਦੀ ਕੇ ਅੰਤ ਕਾਲ ਸਬ ਨੇ ਜਾਣਾ ਹੈ ਤੇ ਨਾਲ ਕੁਛ ਨਹੀਂ ਲੈ ਕੇ ਜਾਣਾ ਤਾਂ ਇਨੀ ਨੋਬਤ ਨਾਂ ਆਓਂਦੀ। ਇਹ ਜੋ ਲੋਕ ਤੋਹਾਣੁ ਧਰਮ ਦੀ ਪੁਸ਼ਾਕ ਵਿਚ ਦਿਸਦੇ ਨੇ ਇਹ ਲੋਕ ਸਿਰਫ ਲੋਕਾਂ ਨੂ ਮੂਰਖ ਬਣਾ ਕੇ ਆਪਣੀਆ ਰੋਟੀਆਂ ਸੇਕ ਰਹੇ ਨੇ । ਜੇ ਦੇਖਿਆ ਜਾਵੇ ਤਾਂ ਬਿਲਕੁਲ ਇਹੋ ਚੀਜ਼ ਅਜ ਵੀ ਭਾਰਤ ਵਿਚ ਬੇਸ਼ਰਮੀ ਨਾਲ ਹੋ ਰਹੀ ਹੈ। ਪਿੰਡ ਪਿੰਡ ਵਿਚ ਹਰ ਘਰ ਵਿਚ ਇਕ ਸੰਤ ਬਾਬਾ ਉਗ ਪਿਆ ਹੈ , ਕੋਈ ਵਾਦਾ ਚੋਰ ਹੈ ਕੋਈ ਛੋਟਾ ਚੋਰ, ਏਹੋ ਚੀਜ਼ ਗੁਰੂ ਸਾਹਿਬ ਇਥੇ ਬਿਆਨ ਕਰ ਰਹੇ ਨੇ। ਹੁਣ ਆਪ ਹੀ ਅੰਦਾਜ਼ਾ ਲਾ ਲਵੋ ਕੇ ਏਸ ਬਾਣੀ ਤੋਂ ਤਕਲੀਫ਼ ਕਿਸ ਨੂ ਹੋ ਸਕਦੀ ਹੈ ।
ਜੋਗੀ ਸੰਨਿਆਸੀ ਹੈ ਜੇਤੇ ॥
All the Yogis and Sannyasis;
ਮੁੰਡੀਆ ਮੁਸਲਮਾਨ ਗਨ ਕੇਤੇ ॥
All the ascetics and monks with shaven heads and Muslims;
ਭੇਖ ਧਰੇ ਲੂਟਤ ਸੰਸਾਰਾ ॥
They are all plundering the world in different guises;
ਛਪਤ ਸਾਧ ਜਿੱਹ ਨਾਮੁ ਅਪਾਰਾ ॥੨੩॥
The real saints whose prop is the Name of the Lord, they hide themselved.23.
ਪੇਟ ਹੇਤ ਨਰ ਡਿੰਭੁ ਦਿਖਾਹੀਂ ॥
The people of he world, exhibit here in order to fill their bellies,
ਡਿੰਭ ਕਰੇ ਬਿਨੁ ਪਈਯਤ ਨਾਹੀਂ ॥
Because without heresy, they do not gain money;
ਜਿਨ ਨਰ ਏਕ ਪੁਰਖ ਕਹ ਧਯਾਯੋ ॥
The person, who hath meditated only on the Supreme Purusha,
ਤਿਨ ਕਰ ਡਿੰਭ ਨ ਕਿਸੀ ਦਿਖਾਯੋ ॥੨੪॥
He hath never exhibited an act of heresy to anyone.24.
ਡਿੰਭ ਕਰੇ ਬਿਨੁ ਹਾਥਿ ਨਾ ਆਵੈ ॥
One’s interest remain unfulfilled without heresy;
ਕੋਊ ਨ ਕਾਹੂ ਸੀਸ ਨਿਵਾਵੈ ॥
And none bows down his head before anyone without interest;
ਜੋ ਇਹੁ ਪੇਟ ਨ ਕਾਹੂ ਹੋਤਾ ॥
If the belly been not attached with anyone,
ਰਾਵ ਰੰਕ ਕਾਹੂ ਕੋ ਕਹਤਾ ॥੨੫॥
Then there would have not been any king or pauper in this world.25.
ਗੁਰੂ ਸਾਹਿਬ ਕਹਿ ਰਹੇ ਨੇ ਕੇ ਜਿਹਨਾ ਨੂੰ ਵਾਹਿਗੁਰੂ ਦੀ ਸਮਝ ਆ ਗਈ, ਜਿਹਨਾ ਨੇ ਮਨ ਲਿਆ ਕੇ ਅਕਾਲਪੁਰਖ ਘਟ ਘਟ ਵਿਚ ਵਿਚਰ ਰਿਹਾ ਹੈ, ਓਹ ਹਰ ਹਿਰਦੇ ਵਿਚ ਹੈ , ਓਸ ਨੇ ਫਿਰ ਕਿਸੇ ਨਾਲ ਧੋਖੇਬਾਜੀ ਨਹੀਂ ਕੀਤੀ, ਪਖੰਡ ਨਹੀਂ ਕੀਤਾ। ਓਹ ਤਾਂ ਫਿਰ ਹਰ ਇਕ ਵਿਚ ਓਸ ਵਾਹਿਗੁਰੂ ਦਾ ਹੀ ਨੂਰ ਤਕਦਾ ਰਿਹਾ, ਕਿਸੇ ਨੂ ਨਫਰਤ ਕਰਨੀ ਤਾਂ ਦੂਰ ਦੀ ਗਲ ।
ਜਿਨ ਪ੍ਰਭ ਏਕ ਵਹੈ ਠਹਰਾਯੋ ॥
Those who have recognized only God as the Lord of all,
ਤਿਨ ਕਰ ਡਿੰਭ ਨ ਕਿਸੂ ਦਿਖਾਯੋ ॥
They have never exhibited any heresy to anyone;
ਸੀਸ ਦੀਯੋ ਉਨ ਸਿਰਰ ਨ ਦੀਨਾ ॥
Such a person gets his head chopped off but never his creed;
ਜੇ ਹੁਣ ਵੀ ਸਮਝ ਨਾ ਆਵੇ ਕੇ ਦਸਮ ਬਾਣੀ ਵਿਚ ਮਨੁਖਤਾ ਦੇ ਭਲੇ ਲਈ ਕਿਨੀ ਕੁ ਦਰਦ ਭਰੀ ਕੂਕ ਉਠਦੀ ਹੈ ਜੋ ਪਾਖੰਡਵਾਦ ਦੀਆਂ ਧਜੀਆਂ ਉੜਾ ਦਿੰਦੀ ਹੈ ਤਾਂ ਫਿਰ ਇਹ ਗਲ ਕਦੀਂ ਵੀ ਸਮਝ ਨਹੀਂ ਲਗ ਸਕਦੀ। ਏਹੋ ਹੀ ਬਾਣੀ ਹੈ ਜੋ ਕੂਕ ਕੂਕ ਕੇ ਕਹ ਰਹੀ ਹੈ " ਮਾਨਸ ਕੀ ਜਾਤ ਸਭੈ ਏਕੈ ਪੇਹ੍ਚਾਨ ਬੋ ", ਚਿਲਾ ਚਿਲਾ ਕੇ ਕਹ ਰਹੀ ਹੈ ਕੇ " ਦੇਹੋਰਾ ਮਸੀਤ ਓਈ, ਪੂਜਾ ਓ ਨਮਾਜ਼ ਓਈ" । ਇਨੇ ਪਿਆਰ ਨਾਲ ਇਨਸਾਨੀਅਤ ਨੂੰ ਕਾਦਿਰ ਦਾ ਨੂਰ ਸਮਝ ਨੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਘਟੀਆ ਕਾਰੋਬਾਰ ਤੋਂ ਉਪਰ ਉਠ ਕੇ ਇਕ ਵਾਹਿਗੁਰੂ ਵਿਚ ਸਮਾ ਜਾਣ ਨੂ ਕਹਿਣ ਵਾਲੀ ਬਾਣੀ ਸਿਰਫ ਤੇ ਸਿਰਫ ਮੇਰੇ ਸਰਬੰਸਦਾਨੀ ਦੇ ਮੁਖ ਚੋਂ ਹੀ ਉਚਾਰੀ ਹੋ ਸਕਦੀ ਹੈ।
ਦਾਸ,
ਤੇਜਵੰਤ ਕਵਲਜੀਤ ਸਿੰਘ ( 27/08/11) copyright @ Tejwant Kawaljit Singh. Any editing done without the knowledge of author will be illegal and will lead to a legal action at the cost of editor