ਡ: ਗੁਰਨਾਮ ਕੌਰ ਦਾ ਲੇਖ ੧੧ ਜੂਨ ੨੦੧੧ ਅੰਕ ੨੪ ਪੜਿਆ ਪਿਛਲੇ ਲੇਖ ਵਾਂਗ ਇਹ ਲੇਖ ਵੀ ਕਾਫੀ ਗਲਤ ਫਹਿਮੀ ਵਿੱਚ ਲਿੱਖਿਆ ਗਿਆ ਹੈ | ਪਹਿਲਾਂ ਤਾਂ ਧੰਨਵਾਦ ਸੰਪਾਦਕ ਸਾਹਿਬ ਦਾ ਮੇਰਾ ਪਹਿਲਾ ਲੇਖ ਲਗਾਉਣ ਦਾ | ਸ਼ੁਰੁਵਾਤ ਵਿੱਚ ਹੀ ਡ: ਸਾਹਿਬ ਚਰਿਤ੍ਰੋ ਪਖਿਆਨ ਨੂੰ ਤ੍ਰਿਆ ਚਰਿਤਰ ਲਿਖਦੇ ਹਨ | ਦੋਨਾ ਵਿੱਚ ਸਿਧਾਂਤਕ ਫਰਕ ਹੈ " ਚਰਿਤ੍ਰੋ ਪਖਿਆਨ " ਦਾ ਅਰਥ ਹੈ ਪਹਿਲਾ ਕਹੀਆਂ ਜਾ ਚੁਕੀਆਂ ਕਹਾਣੀਆ " ਤ੍ਰਿਆ ਚਰਿਤਰ ਦਾ ਅਰਥ ਹੈ ਔਰਤਾਂ ਦੇ ਚਰਿਤਰ |
ਡ: ਸਾਹਿਬ ਨੇ ਲੇਖ ਦੇ ਸ਼ੁਰੁਆਤ ਵਿੱਚ ਹੀ ਪੂਰੇ ਸ਼ਬਦ ਦੀ ਇੱਕ ਲਾਈਨ ਲਿੱਖ ਕੇ ਕਾਫੀ ਤਰਕਾਂ ਨਾਲ ਇਸ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ |
ਪ੍ਰਥਮ ਮਾਨਿ ਤੁਮ ਕੋ ਕਹੋ ਜਥਾ ਬੁਧਿ ਬਲੁ ਹੋਇ ॥ ਘਟਿ ਕਬਿਤਾ ਲਖਿ ਕੈ ਕਬਹਿ ਹਾਸ ਨ ਕਰਿਯਹੁ ਕੋਇ ॥੪੫॥
ਉੱਪਰ ਲਿੱਖੀ ਪੰਗਤੀ ਅਧੂਰੀ ਹੈ | ਅਤੇ ਠੀਕ ਉਸੇ ਹੀ ਤਰ੍ਹਾਂ ਭੁਲੇਖਾ ਪਾਉਂਦੀ ਹੈ ਜਿਵੇਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਇੱਕ ਤੁੱਕ |
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ||
ਹੁਣ ਇਹ ਪੰਗਤੀ ਸਾਰੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉਲਟ ਹੈ | ਗੁਰਬਾਣੀ ਤੀਰਥ ਨਾਉਣ ਨੂੰ ਮੰਨਦੀ ਨਹੀ ਪਰ ਇਹ ਪੰਗਤੀ ਉਸ ਦੀ ਪ੍ਰੋੜਤਾ ਕਰਦੀ ਹੈ | ਪਰ ਅਗਰ ਅਸੀਂ ਇਹ ਪੂਰਾ ਸ਼ਬਦ ਦੇਖਾਂ ਗੇ ਤਾਂ ਸਮਝ ਆਵੇਗਾ ਕੇ ਇਹ ਪੰਗਤੀ ਸਿਧਾਂ ਨੇ ( ਸਿਧਿ ਗੋਸ਼ਟਿ ) ਵਿੱਚ ਗੁਰੁ ਸਾਹਿਬ ਨੂੰ ਆਖੀ ਸੀ |ਇਸੇ ਤਰ੍ਹਾਂ ਹੀ ਦਸਮ ਗ੍ਰੰਥ ਸਾਹਿਬ ਵਿਚੋਂ ਦਿਤੀ ਹੋਈ ਤੁੱਕ ਪੂਰੀ ਨਹੀ ਹੈ | ਇਸ ਦੀਆਂ ਉਪਰਲੀਆਂ ਅਤੇ ਹੇਠਲੀਆਂ ਪੰਗਤੀਆਂ ਪੜਾਂਗੇ ਤਾਂ ਸਮਝ ਆਵੇਗੀ ਕੇ ਸਚਾਈ ਕੀ ਹੈ ?
ਅਨਤਰਯਾ ਜ੍ਯੋ ਸਿੰਧੁ ਕੋ ਚਹਤ ਤਰਨ ਕਰਿ ਜਾਉ ॥ ਬਿਨੁ ਨੌਕਾ ਕੈਸੇ ਤਰੈ ਲਏ ਤਿਹਾਰੋ ਨਾਉ ॥੪੨॥
ਮੂਕ ਉਚਰੈ ਸਾਸਤ੍ਰ ਖਟ ਪਿੰਗ ਗਿਰਨ ਚੜਿ ਜਾਇ ॥ ਅੰਧ ਲਖੈ ਬਦਰੋ ਸੁਨੈ ਜੋ ਤੁਮ ਕਰੌ ਸਹਾਇ ॥੪੩॥
ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਪਾਯੋ ਜਾਇ ॥ ਤਊ ਤਿਹਾਰੀ ਕ੍ਰਿਪਾ ਤੇ ਕਛੁ ਕਛੁ ਕਹੋ ਬਨਾਇ ॥੪੪॥
ਪ੍ਰਥਮ ਮਾਨਿ ਤੁਮ ਕੋ ਕਹੋ ਜਥਾ ਬੁਧਿ ਬਲੁ ਹੋਇ ॥ ਘਟਿ ਕਬਿਤਾ ਲਖਿ ਕੈ ਕਬਹਿ ਹਾਸ ਨ ਕਰਿਯਹੁ ਕੋਇ ॥੪੫॥
ਇਸ ਦਾ ਭਾਵ ਅਰਥ ਹੈ ਕੇ ਜਿਵੈਂ ਜਿਸ ਨੂੰ ਤਰਨ ਦੀ ਜਾਚ ਨਾ ਹੋਵੇ ਤੇ ਉਹ ਕਿਵੇਂ ਸਮੁੰਦਰ ਤਰ ਸਕਦਾ ਬਿਨਾ ਬੇੜੀ ਦੇ | ਪਰ ਅਜਿਹੀ ਹਾਲਤ ਵਿੱਚ ਤੇਰਾ ਨਾਮ ਸਹੀ ਹੋਵੇਗਾ | ਤੇਰੀ ਕਿਰਪਾ ਹੋਵੇ ਤਾਂ ਗੂੰਗਾ ਛੇ ਦੇ ਛੇ ਸ਼ਾਸਤਰ ਸੁਣਾ ਸਕਦਾ ਹੈ ਅਤੇ ਪਿੰਗਲਾ ਪਹਾੜ ਚੜ ਸਕਦਾ ਹੈ | ਅੰਨਾ ਲਿੱਖ ਸਕਦਾ ਅਹਿ ਬੋਲਾ ਸੁਣ ਸਕਦਾ ਅਹਿ ਜੇ ਤੂੰ ਕਿਰਪਾ ਕਰੇਂ ਤਾਂ | ਉਪਰੋਕਤ ਸ਼ਬਦ ਦਾ ਸਰੋਤ ਸੁਖਮਨੀ ਸਾਹਿਬ ਵਿਚੋਂ ਲਿਆ ਗਿਆ ਹੈ |
ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥ ਕਰੁ ਗਹਿ ਲੇਹੁ ਓੜਿ ਨਿਬਹਾਵੈ ॥
ਕਹਾ ਬੁਝਾਰਤਿ ਬੂਝੈ ਡੋਰਾ ॥ ਨਿਸਿ ਕਹੀਐ ਤਉ ਸਮਝੈ ਭੋਰਾ ॥
ਕਹਾ ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ਤਉ ਭੀ ਸੁਰ ਭੰਗ ॥
ਕਹ ਪਿੰਗੁਲ ਪਰਬਤ ਪਰ ਭਵਨ ॥ ਨਹੀ ਹੋਤ ਊਹਾ ਉਸੁ ਗਵਨ ॥
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥ ਨਾਨਕ ਤੁਮਰੀ ਕਿਰਪਾ ਤਰੈ ॥੬॥ਪੰਨਾ ( ੨੬੭ )
ਗਰਬ ਵਿੱਚਲੇ ਬੱਚੇ , ਸਮੁੰਦਰ ਵਿੱਚਲੇ ਮੋਤੀ , ਤ੍ਰਿਆ ਦਾ ਭੇਦ ਕੋਈ ਨਹੀ ਪਾ ਸਕਦਾ | ਪਰ ਜੇ ਪ੍ਰਭੁ ਤੁਹਾਡੀ ਕਿਰਪਾ ਹੋ ਜਾਵੇ ਤਾਂ ਤਾਂ ਕੁਝ ਕਿਹਾ ਜਾ ਸਕਦਾ ਹੈ | ਅਗਲੀ ਪੰਗਤੀ ਵਿੱਚ ਗੁਰੁ ਸਾਹਿਬ ਕਿਰਪਾ ਕਰਦੇ ਹਨ " ਹੇ ਪ੍ਰਭੁ ਪਹਿਲਾਂ ਮੈਂ ਆਪ ਜੀ ਨੂੰ ਨਮਸ਼ਕਾਰ ਕਰਦਾ ਹਾਂ ਫਿਰ ਜਿੰਨੀ ਕੁ ਬੁਧ ਬਲ ਹੈ ਉਹਨਾ ਕੁ ਆਪ ਦੀ ਕਿਰਪਾ ਨਾਲ ਕਹਾਂਗਾ | ਇਥੇ ਸਾਹਿਬ ਦੀ ਨਿਮਰਤਾ ਬਾਕੀ ਗੁਰੁ ਸਹਿਬਾਨ ਵਾਂਗ ਹੀ ਬਾਣੀ ਹੋਈ ਹੈ | ਹੁਣ ਗੁਰੁ ਸਾਹਿਬ ਕੋਈ ਧੁਰ ਕਿ ਬਾਣੀ ਨਹੀ ਉਚਾਰਨ ਲਾਗੇ ਕਾਵ ਰੂਪ ਵਿੱਚ ਰਚਨਾ ਕਹਿਣ ਲੱਗੇ ਹਨ ਅਤੇ ਬਾਕੀ ਦਰਬਾਰੀ ਕਵੀਆਂ ਨੂੰ ਸਤਿਕਾਰ ਦੇਣ ਦੇ ਭਾਵ ਵਿੱਚ ਅਗਲੀ ਤੁੱਕ ਉਚਾਰੀ ਹੈ | ਇਸ ਤੋਂ ਗਿਆਨ ਦੇ ਅਥਾਹ ਸਾਗਰ ਹੁੰਦੇ ਹੋਏ ਵੀ ਗੁਰੁ ਸਾਹਿਬ ਦੀ ਨਿਮਰਤਾ ਅਤੇ ਬਾਕੀ ਦਰਬਾਰੀ ਕਵੀਆਂ ਪ੍ਰਤੀ ਪ੍ਰੇਮ ਆਦਰ ਦਾ ਭਾਵ ਬੇ -ਮਿਸਾਲ ਹੈ | ਹੁਣ ਡ: ਸਾਹਿਬ ਸਵਾਲ ਕਰਦੇ ਹਨ ਕੇ ਗੁਰੁ ਸਾਹਿਬ ਨੂੰ ਕਿ ਲੌੜ ਸੀ ਕਾਮ- ਸੂਤਰ ਵਰਗੀ ਰਚਨਾ ਗੁਰੁ ਸਾਹਿਬ ਨੂੰ ਲਿਖਣ ਦੀ ?
ਪਹਿਲੀ ਗੱਲ ਸ਼ਾਇਦ ਡ: ਸਾਹਿਬ ਦੀ ਕਾਮ - ਸੂਤਰ ਬਾਰੇ ਖੋਜ ਘੱਟ ਹੈ | ਕਾਮ - ਸੂਤਰ ਮਹਾ ਰਿਸ਼ੀ ਵਾਤ ਸਾਇਨ ਨੇ ਲਿੱਖਿਆ ਸੀ | ਕਾਮ ਦੇ ਕਰਨਾ ਕਰਕੇ ਇਸ ਧਾਰਮਿਕ ਗ੍ਰੰਥ ਨੂੰ ਲਿੱਖਿਆ ਗਿਆ | ਖੈਰ ਇਹ ਵਿਸ਼ਾ ਅਲਗ ਹੈ | ਗੁਰੁ ਸਾਹਿਬ ਨੂੰ ਇਹ ਲਿਖਣ ਦੀ ਲੌੜ ਇਸ ਲਈ ਪਈ ਕਿਓਂ ਕੇ ਗੁਰੁ ਸਾਹਿਬ ਜਾਣਦੇ ਉਹਨਾ ਨੇ ਸੰਸਾਰ ਤੇ ਦੇਹ ਰੂਪ ਵਿੱਚ ਜਿਆਦਾ ਨਹੀ ਵਿਚਰਨਾ | ਪੈਸਾ , ਤਾਕਤ, ਰਾਜ ਆਉਂਦਿਆਂ ਹੀ ਜੋ ਅਲਾਮਤਾਂ ਆਣ ਘੇਰ੍ਦੀਆਂ ਹਨ ਉਸ " ਨਰਕ ਘੋਰ ਦੇ ਦ੍ਵਾਰ " ਦਾ ਚਿੰਤਨ ਸਾਹਿਬ ਆਪਣੇ ਪੁੱਤਰਾਂ ਨੂੰ ਕਰਵਾਉਣਾ ਚਾਹੁੰਦੇ ਸਨ | ਚਰਿਤ੍ਰੋ ਪਖਿਆਨ ਵਿੱਚ ਜਿਆਦਾ ਤਰ ਮੱਤਾਂ ਦਾ ਜ਼ਿਕਰ ਹੈ | ਪਹਿਲਾ ਚਰਿਤਰ ਗੁਰਮਤਿ ਦਾ ਹੈ ਮਾਤਾ ਰੂਪ ਵਿੱਚ ਤੇ ਅਖ੍ਰੀਲਾ ਮਹਾਕਾਲ ਦਾ ਪਿਤਾ ਰੂਪ ਵਿੱਚ | ਗੁਰਮਤਿ ਤੋ ਪ੍ਰਮੇਸ਼ਰ ਦੀ ਵਿਚਕਾਰ ਆਈ ਮੱਤਾਂ ਵਿੱਚ ਗਿਰਾਵਟ ਦਾ ਰੂਪ ਵੀ ਵਰਣਨ ਕੀਤਾ ਗਿਆ ਹੈ | ਪਰ ਇਸ ਨੂੰ ਇਸ੍ਰਤੀ ਦੇ ਗਿਰੇ ਹੋਏ ਰੂਪਾਂ ਦੇ ਰੂਪ ਵਿੱਚ ਹੀ ਪ੍ਰਚਾਰਿਆ ਜਾਂਦਾ ਹੈ | ਇਸ ਵਿੱਚ ਸਾਹਿਬ ਨੇ ਇਸ੍ਰਤੀ ਦਾ ਜੋ ਉਸਾਰੂ ਰੂਪ ਵਰਣਨ ਕੀਤਾ ਹੈ ਉਸ ਦੀ ਮਿਸਾਲ ਕੀਤੇ ਨਹੀ ਮਿਲਦੀ | ਚਰਿਤਰ ( 147) ਵਿੱਚ ਜਿਸ ਪ੍ਰਕਾਰ ਬਹਾਦੁਰ ਇਸ੍ਰਤੀ ਦੂਸਰੇ ਰਾਜੇ ਦੀ ਕੈਦ ਵਿਚੋਂ ਆਪਣੇ ਪਤੀ ਨੂੰ ਰਿਹਾ ਕਰਵਾਉਂਦੀ ਹੈ ਬਾਕਮਾਲ ਚਿੰਤਨ ਹੈ |ਚਰਿਤਰ (151) ਵਿੱਚ ਜੱਦ ਰਾਜਾ ਜੰਗ ਵਿੱਚ ਮਾਰਿਆ ਜਾਂਦਾ ਹੈ ਤਾਂ ਉਸ ਦੀ ਪਤਨੀ ਦੇ ਸ਼ੁਰ੍ਬੀਰਤਾ ਦਾ ਚਿੰਤਨ ਹੈ | ਇਤਨਾ ਹੀ ਨਹੀ ਜੋਗੀਆਂ ਅਤੇ ਬੈਰਾਗੀਆਂ ਦੀ ਧਰਮ ਜੰਗ ਨੂੰ ਵੀ ਜਿਸ ਪ੍ਰਕਾਰ ਰਾਨੀ ਆਪਣੀ ਸਿਆਣਪ ਨਾਲ ਰੁਕਵਾਉਂਦੀ ਹੈ ਬੇਮਿਸਾਲ ਹੈ | ਬਾਕੀ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ | ਅਗਰ ਸੰਖਿਆ ਜਾਣ ਬਚਾਉਂਦਾ ਹੈ ਤਾਂ ਜਾਣ ਲੈ ਵੀ ਸਕਦਾ ਹੈ | ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਅਗਰ ਸੋਹਾਗਨ ਦਾ ਚਿੰਤਨ ਹੈ ਤਾਂ ਦੋਹਾਗਣ ਦਾ ਵੀ ਹੈ |
ਖਸਮੁ ਵਿਸਾਰਹਿ ਤੇ ਕਮਜਾਤਿ ||
ਨਾਨਕ ਨਾਵੈ ਬਾਝੁ ਸਨਾਤਿ ||
ਰਹਿਰਾਸ ਸਾਹਿਬ ਵਿੱਚ ਸਾਹਿਬ ਕਿਰਪਾ ਕਰਦੇ ਹਨ ਕੇ ਜਿਸ ਤਰ੍ਹਾਂ ਪਤੀ ਨੂੰ ਵਿਸਾਰ ਦੇਣ ਵਾਲੀ ਔਰਤ ਕਮਜਾਤ ਹੁੰਦੀ ਹੈ ਨਾਮ ਤੋਂ ਬਿਨਾ ਜੀਵ ਵੀ ਨੀਚ ਹੁੰਦਾ ਹੈ | ਸਚਾਈ ਤੋਂ ਮੂੰਹ ਮੋੜ ਕੇ ਬਚਿਆ ਨਹੀ ਜਾ ਸਕਦਾ | ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਅਨੇਕਾਂ ਹੀ ਬਚਨ ਗੁਰੁ ਸਾਹਿਬ ਨੇ ਔਰਤ ਦੇ ਅਤੇ ਮਰਦਾਂ ਦੇ ਨੀਚ ਰੂਪ ਦੇ ਕੀਤੇ ਹਨ |
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਾਇਆਦ ||
ਸੀਲ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ||
ਇਸ ਸ਼ਬਦ ਵਿੱਚ ਆਪਣੇ ਧਰਮ ਤੋਂ ਡਿੱਗੇ ਹੋਏ ਔਰਤਾਂ ਪੁਰਖਾਂ ਦਾ ਚਿੰਤਨ ਹੈ |
ਚਰਿਤ੍ਰੋ ਪਖਿਆਨ ਵਿੱਚ ਆਏ ਹੋਏ ਪ੍ਰਸੰਗਾਂ ਦੀ ਸੂਖਮ ਵੀਚਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਵੀ ਹੈ |
ਜੋਰ ਕਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ||
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ||
ਇਹਨਾ ਪੰਗਤੀਆਂ ਨੂੰ ਬਹੁੱਤ ਗੌਰ ਨਾਲ ਸਮਝਣ ਦੀ ਲੌੜ ਹੈ | ਜਿਵੇਂ ਭਾਈ ਕਾਨ੍ਹ ਸਿੰਘ ਜੀ ਨਾਭਾ ਚਰਿਤ੍ਰੋ ਪਖਿਆਨ ਬਾਰੇ ਲਿਖਦੇ ਹਨ ਕੇ ਚਰਿਤਰਾਂ ਨੂੰ ਪੜਨ ਸਮੇ ਐਸਾ ਵੀਚਾਰ ਨਹੀ ਕਰਨਾ ਚਾਹੀਦਾ ਕਿ ਆਪਣੀ ਨਿਜ ਨਾਰ ਤੇ ਯਕੀਨ ਨਹੀ ਕਰਨਾ | ਇਥੇ ਪਰਾਈਆਂ ਔਰਤਾਂ ਦੀ ਗੱਲ ਹੈ | ਉੱਪਰ ਲਿਖੇ ਸ਼ਬਦ ਵਿੱਚ ਵੀ ਉਹੀ ਸੰਕੇਤ ਹੈ | ਕੋਈ ਵੀ ਵਿਅਕਤੀ ਕਾਮ ਵਸ ਹੋ ਕਰ ਕੇ ਆਪਣੀ ਨਿਜ ਨਾਰ ਮਗਰ ਨਹੀ ਚਲਦਾ ਸਗੋਂ ਉਥੇ ਪਿਆਰ ਸਤਿਕਾਰ ਦੀ ਭਾਵਨਾ ਹੈ | ਇਥੇ ਸਾਹਿਬ ਕਿਰਪਾ ਕਰਦੇ ਹਨ ਕਿ ਉਹ ਨਰ ਅਪਵਿਤਰ , ਮੂਰਖ ਖੋਤੇ ਦੀ ਨਿਆਈਂ ਹਨ ਜੋ ਕਾਮ ਵੱਸ ਹੋ ਕੇ ਪਰ ਇਸਤਰੀਆਂ ਦੇ ਕਹੇ ਮਗਰ ਚਲਦੇ ਹਨ | ਇਹਨਾ ਬਚਨਾ ਵੱਲ ਡ: ਸਾਹਿਬ ਦਾ ਧਿਆਨ ਕਿਓਂ ਨਹੀ ਗਿਆ ? ਸਾਡੇ ਬਜੁਰਗ ਵਿਦਵਾਨਾ ਨੂੰ ਬੇਨਤੀ ਹੈ ਕੇ ਸਿਰਫ ਇੱਕ ਤਰਫਾ ਖੋਜ ਹੀ ਨਾ ਕਰਨ | ਬਾਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਪਿਤਾ ( ਹਾਕਮ ) ਪ੍ਰਧਾਨ ਹੈ | ਅਤੇ ਦਸਮ ਗ੍ਰੰਥ ਸਾਹਿਬ ਵਿੱਚ ਮਾਤਾ ( ਹੁੱਕਮ ) ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਉਸ ਅਕਾਲ ਪੁਰਖ ਦੇ ਅਠਾਂ ਗੁਣਾ ਦਾ ਗੁਣਗਾਇਨ ਹੈ |
੧- ੧ਓ , ੨ ਸਤਿਨਾਮ ,੩-ਕਰਤਾਪੁਰਖ , ੪ ਨਿਰ੍ਭਾਓ ,੫ ਨਿਰਵੈਰ ,੬ ਅਕਾਲ ਪੁਰਖ ,੭ ਅਜੂਨੀ, ੮ ਸ੍ਵੈ ਭੰਗ
ਦਸਮ ਗ੍ਰੰਥ ਸਾਹਿਬ ਵਿੱਚ ਮਾਤਾ ਦੇ ਅਠਾਂ ਗੁਣਾ ਦਾ ਵਰਣਨ ਹੈ
੧- ਆਦਿ ,੨-ਅਪਾਰ ,੩-ਅਲੇਖ , ੪- ਅਨੰਤ , ੫ ਅਕਾਲ ,੬- ਅਭੇਸ ,੭- ਅਲਖ , ੮ ਅਨਾਸਾ |
ਪਾਠਕਾਂ ਨੂੰ ਬੇਨਤੀ ਹੈ ਕਿ ਸਿਰਫ ਕਿਸੇ ਮਗਰ ਲਗ ਕੇ ਫੈਸਲਾ ਲੈਣ ਦੀ ਲੌੜ ਨਹੀ | ਖੋਜ ਆਪ ਕਰੋ | ਹਰ ਸਿੱਖ ਦਾ ਫਰਜ਼ ਹੈ , ਗੁਰਬਾਣੀ ਦੀ ਖੋਜ ਕਰਨੀ | ਗੁਰਬਾਣੀ ਦਾ ਫੈਸਲਾ ਹੈ |
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ||
ਗੁਰਪ੍ਰੀਤ ਸਿੰਘ ਕੈਲੀਫੋਰਨੀਆ
510-589-2124