Wednesday, 10 August 2011

ਸ੍ਰੀ ਦਸਮ ਗਰੰਥ ਵਿਚ ਮੁੰਡ ਦੀ ਮਾਲ - TEJWANT KAWALJIT SINGH


ਸ੍ਰੀ ਦਸਮ ਗਰੰਥ ਵਿਚ ਮੁੰਡ ਦੀ ਮਾਲ - TEJWANT KAWALJIT SINGH
ਵੀਰ  ਜਿਓਂ, ਵਾਹਿਗੁਰੂ  ਜੀ ਕਾ ਖਾਲਸਾ ਵਾਹੇਗੁਰੁ  ਜੀ ਕੀ ਫ਼ਤੇਹ। ਆਪ ਨੇ ਕਿਹਾ  ਹੈ ਕਿ ਕਾਲ ਪੁਰਖ ਦੇ ਸਰਗੁਨ ਸਰੂਪ ਦਾ ਵਰਣਨ  ਸ੍ਰੀ ਦਸਮ ਗਰੰਥ ਵਿਚ ਮੁੰਡ ਦੀ ਮਾਲ ਪਾ ਕੇ ਕੀਤਾ ਗਿਆ  ਹੈ। ਵੀਰ ਜੀਓ ਜੇ ਆਪ ਇਸ ਤਰਹ ਸੋਚਦੇ ਤਾਂ  ਸਰਗੁਨ ਸਰੀਰ ਤੇ ਇਹਨਾ ਦੁਨਿਆਵੀ ਨੇਤਰਾਂ ਨਾਲ ਦਿਖਣ ਵਾਲੀ ਚੀਜ਼ ਹੁੰਦੀ ਹੈ, ਸੋ ਫਿਰ ਤਾਂ ਇਹ ਮਹਾਂ ਕਾਲ ਦਾ ਰੂਪ ਦਿਖਦਾ ਵੀ ਹੋਵੇਗਾ? ਫਿਰ ਤੇ ਆਪ ਜੀ ਧੰਨ  ਸ੍ਰੀ  ਗੁਰੂ ਗਰੰਥ ਸਾਹਿਬ ਵਿਚ ਅਕਾਲਪੁਰਖ ਦੇ ਸਰੂਪ ਬਾਰੇ ਵੀ ਕੁਛ ਏਦਾਂ ਦੇ ਹੀ ਵੀਚਾਰ ਰਖਦੇ ਹੋਵੋਗੇ ਕਿਓਂ ਕੇ ਪਾਤਸ਼ਾਹ ਫੁਰਮਾਂਦੇ ਨੇ

" ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪ ਜਮੁ ਡਰਿਓ, ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ॥ "
ਇਸ  ਸ਼ਬਦ ਵਿਚ ਅਗੇ  ਨਰਸਿੰਘ ਰੂਪ ਦਾ ਵੀ ਵਰਨਨ ਕੀਤਾ ਹੈ ਜਿਸ ਨੂੰ  ਗੁਰਬਾਣੀ ਵਿਚ ਭਿਆਨਕ ਰੂਪ ਵਿਚ ਦਰਸਾਯਾ ਗਿਆ  ਹੈ ਤੇ ਓਸ ਦੀਆਂ ਦਾੜਾਂ ਵੀ ਗੁਰਬਾਣੀ ਵਿਚ ਇਕ ਸ਼ਬਦ ਵਿਚ ਵਿਖਾਈਆਂ  ਗਈਆਂ ਨੇ:

" ਧਰਣੀਧਰ ਈਸ ਨਰਸਿੰਘ  ਨਾਰਾੲਿਣ ਦਾੜਾਂ ਅਗੇ ਪਿ੍ਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ॥"

ਹੁਣ ਇਸ ਸ਼ਬਦ ਵਿਚ ਆਪ ਮੁਤਾਬਿਕ ਤਾਂ ਵਾਹਿਗੁਰੂ  ਦੇ ਦਾੜਾਂ, ਗਲ ਵਿਚ ਮਾਲਾ( ਮੋਤੀਆਂ ਦੀ ਮਾਲਾ ਤੇ ਹੋ ਨਹੀਂ ਸਕਦੀ ਫਿਰ ਇਹ ਕਿਹੜੀ ਮਾਲਾ ਜਿਸ ਨੂੰ  ਦੇਖ ਕੇ ਜਮ ਵੀ ਡਰ ਜਾਂਦਾ ਹੈ) ਹਥ ਵਿਚ ਚ੍ਚ੍ਕਰ , ਸੰਖ ਤੇ ਮਥੇ  ਤੇ  ਤਿਲਕ( ਫਿਰ ਤਾਂ ਇਹ ਪੱਕਾ ਹੀ ਬ੍ਰਾਹਮਣ ਹੋਣਾ ਹੈ ਆਪ ਮੁਤਾਬਿਕ ਕਿਓਂ ਕੇ ਮੈਂ ਤੇ ਕਿਸੇ ਗੁਰਸਿਖ ਨੂੰ  ਤਿਲਕ ਲਗਾ ਨਹੀਂ ਦੇਖਿਆ) , ਹਾਂ ਇਕ ਹੋਰ ਗਲ, ਇਸ ਸ਼ਬਦ ਵਿਚ ਤੇ ਅਕਾਲਪੁਰਖ ਨੂੰ  ਬਾਵਨ ਅਵਤਾਰ ਵੀ ਬਣਾ ਦਿਤਾ ਗਿਆ ਹੈ, ਫਿਰ ਤਾਂ ਇਹ ਆਪ ਜੀ ਮੁਤਾਬਿਕ ਅਵਤਾਰ ਪੂਜਾ ਹੋ ਗਈ , ਫਿਰ ਇਸ ਨੂੰ  ਗੁਰਬਾਣੀ ਕਿਦਾਂ ਕਹੋਗੇ ਕਿਓਂ ਕੇ ਇਸ ਚੀਜ਼ ਨੂੰ  ਤਾਂ ਹਿੰਦੁਆਂ ਦੇ ਗ੍ਰੰਥਾਂ ਵਿਚ ਵੀ ਲਿਖਿਆ ਹੈ। ਜੇ ਤੁਸੀਂ ਧਿਆਨ  ਨਾਲ ਪੜਿਆ ਹੁੰਦਾ ਤਾਂ ਪਤਾ ਲਗਦਾ ਤੇ ਗੁਰੂ ਗਰੰਥ ਸਾਹਿਬ ਵਿਚ ਤੇ ਸ੍ਰੀ ਦਸਮ ਗਰੰਥ  ਅਕਾਲ ਪੁਰਖ ਦੇ ਨਿਰਗੁਨ ਸਰੂਪ ਦੀ ਹੀ ਗਲ ਕੀਤੀ ਗਈ ਹੈ ਤੇ ਜਿਥੇ ਕਿਤੇ  ਦੋਨਾ ਵਿਚ ਸਰਗੁਨ ਦੀ ਗਲ ਹੋਈ  ਹੈ, ਓਥੇ ਓਸ ਨੂੰ  ਕੁਦਰਤ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ। ਫਿਰ ਤਾਂ ਆਪ ਜੀ ਮੁਤਾਬਿਕ ਅਕਾਲਪੁਰਖ ਵਿਸ਼ਨੂ ਦਾ ਰੂਪ ਧਾਰ ਕੇ ਗਰੁੜ ਦੀ ਸਵਾਰੀ ਕਰਦਾ ਹੋਇਆ  ਭਗਤ ਨਾਮ ਦੇਵ ਜੀ ਦੀ ਮਦਦ ਲਈ ਵੀ ਆਓਂਦਾ ਹੋਣਾ ਹੈ :

ਪਾਖੰਤਣ ਬਾਜ ਬਜਾਇਲਾ॥ਗਰੁੜ ਚੜੇ ਗੋਬਿੰਦ ਆਇਲਾ॥ ਅਪਨੇ ਭਗਤ ਪਰਿ ਕੀ ਪ੍ਤਿਪਾਲ ॥ ਗਰੁੜ ਚੜੇ ਆਏ ਗੋਪਾਲ॥

ਇਕ ਹੋਰ ਗਲ ਧਯਾਨ ਯੋਗ ਹੈ ਕੇ ਪ੍ਰੋਫ਼ ਦਰਸ਼ਨ ਸਿੰਘ ਜੀ ਮੁਤਾਬਿਕ ਭਗਤ ਨਾਮ ਦੇਵ ਜੀ ਪਹਿਲਾਂ  ਰਾਮ ਜੀ ਦੇ ਭਗਤ ਸੀ, ਫਿਰ ਓਹਨਾ ਨੂੰ  ਜਦੋਂ ਸੋਝੀ ਆਈ ਓਹ ਅਕਾਲਪੁਰਖ ਦੀ ਭਗਤ ਬਣ ਗਏ, ਸੋ ਆਪ ਜੀ ਇਹ ਵੀ ਦਸਣਾ ਕੇ ਓਹਨਾ ਨੇ ਫਿਰ ਵਿਸ਼ਨੂ ਦੀ ਭਗਤੀ ਕਦੋਂ ਕੀਤੀ ਸੀ । ਜੇ ਬਚਿਤਰ ਨਾਟਕ ਦਾ ਪਹਲਾ ਅਧਿਏ ਪਢ਼ ਕੇ ਇਨੀ ਸਮਜ ਨਹੀਂ ਆਈ ਕੇ ਕਾਲ ਪੁਰਖ ਦਾ ਸਰੂਪ ਹੀ ਕੋਈ ਨਹੀਂ ਹੈ ਤਾਂ ਅੱਗੇ ਦੀ ਗਲ ਤੁਹਾਨੂੰ  ਕਿਦਾਂ ਸਮਝ  ਆ ਸਕਦੀ ਹੈ। ਜੇ ਜਾਪੁ ਸਾਹਿਬ ਦਾ ਪਹਲਾ ਸਲੋਕ ਪਢ਼ ਕੇ ਹੀ ਸਮਝ  ਨਹੀਂ ਆਈ  ਕੇ ਗੱਲ  ਅਕਾਲ ਪੁਰਖ ਦੇ ਕਿਰਤਮ ਨਾਮ ਦੀ ਹੋ ਰਹੀ ਹੈ ਤਾਂ ਫਿਰ ਅਗੇ ਕੀ ਦਸਿਆ ਜਾ ਸਕਦਾ ਹੈ।

ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
He who is without mark or sign, He who is without caste or line.

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
He who is without colour or form, and without any distinctive norm.

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
He who is without limit and motion, All effulgence, non-descript Ocean.

ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥
The Lord of millions of Indras and kings, the Master of all worlds and beings.

ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥
Each twig of the foliage proclaims: "Not this Thou art.

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
All Thy Names cannot be told. One doth impart Thy Action-Name with benign heart.1

ਇਸ  ਅਖੀਰਲੀ ਤੁਕ ਵਿਚ ਸਾਹਿਬਾਂ ਨੇ ਸਾਰੀ ਕਹਾਣੀ ਖੋਲ ਕੇ ਦਸ ਦਿਤੀ ਹੈ। ਜੇ ਅਜੇ ਵੀ ਸਮਜ ਨਹੀ ਆਈ ਤਾਂ ਕਦੇ ਵੀ ਨਹੀਂ ਆਣੀ। 


ਦਾਸ
ਤੇਜਵੰਤ ਕਵਲਜੀਤ ਸਿੰਘ ( 8/8/11) copyright@TejwantKawaljit Singh. Any editing without the permission of the author will result in legal liability and will result into legal action at the cost of editor