Friday, 19 August 2011

Answers to Dalbir Singh Msc - Part 3- Tejwantkawaljit Singh

ਸ੍ਰੀ ਦਲਬੀਰ ਸਿੰਘ ਜੀ,
ਆਪ ਹੀ ਦੇ ਅਗਲੇ ਪ੍ਰਸ਼੍ਨ ਤੇ ਓਹਨਾ ਦਾ ਉਤਰ ਹਾਜ਼ਿਰ ਹੈ ਜੀ:

ਸਵਾਲ ਨੰ: ੧੩:- ਇਸ ਗ੍ਰੰਥ ਵਿੱਚ ਮਹਾਕਾਲ ਦਾ ਸਿਖ ਬਣਾਉਣ ਦੀ ਵਿਧੀ ਚਰਿਤ੍ਰ ੨੬੬ ਦਾ ਆਖਰੀ ਦੋਹਰਾ (ਪੰਨਾ ੧੨੧੦) ਇਹ ਛਲ ਸੋ ਮਿਸਰਹਿ ਛਲਾ ਪਾਹਨ ਦਏ ਬਹਾਇ।।
ਮਹਾਕਾਲ ਕੋ ਸਿਖਯ ਕਰਿ ਮਦਿਰਾ ਭਾਂਗ ਪਿਵਾਇ।।
ਤਾਂ ਦਸੋ, ਕੀ ਛਲ ਕਰਕੇ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਸ਼ਾਮਲ ਕਰਨਾ ਜਾਇਜ਼ ਹੈ? ਗੁਰਬਾਣੀ ਦਾ ਫ਼ੈਸਲਾ: ਜਉ ਤਉ ਪ੍ਰੇਮ ਖੇਲਨ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। (ਮਹਲਾ ੧ ਅੰ: ੧੪੧੨)

ਮੇਨੂ ਲਗਦਾ ਹੈ ਕੇ ਤੁਸੀਂ ਸਿਰਫ ਅਖੀਰਲੀ ਤੁਕ ਹੀ ਪਢ਼ੀ ਹੈ ਏਸ ਚਰਿਤਰ ਦੀ। ਤੁਸੀਂ ਪੂਰਾ ਚਰਿਤਰ ਜਾਂ ਤਾਂ ਦੇਖਿਆ ਨਹੀਂ ਤੇ ਜਾਂ ਤੋਹਾਨੂ ਸਮਜ ਨਹੀਂ ਆਇਆ । ਮੇਨੂ ਦਸੋ ਚਰਿਤਰ ਵਿਚ ਕਿਸ ਜਗਾਹ ਤੇ ਲਿਖਿਆ ਹੈ ਕੇ ਜੋ ਓਸ ਕੁਢ਼ੀ ਨੇ ਕੀਤਾ ਹੈ ਓਹ ਠੀਕ ਕੀਤਾ ਹੈ। ਹਾਂ ਕੁਢ਼ੀ ਨੂੰ ਪੰਡਿਤ ਨਾਲੋਂ ਜਿਆਦਾ  ਗਿਆਨ ਹੈ ਤੇ ਓਹਨੁ ਪਤਾ ਹੈ ਕੇ ਪਥਰ ਵਿਚ ਰਬ ਨਹੀਂ ਹੋ ਸਕਦਾ। ਪਰ ਜਦੋਂ ਪੰਡਿਤ ਮਨਦਾ ਨਹੀਂ ਤੇ ਸਗੋਂ ਕੁਢ਼ੀ ਨੂੰ ਢੁਚਰਾਂ ਲਾਣੀਆਂ ਸ਼ੁਰੂ ਕਰ ਦਿੰਦਾ ਹੈ   ਕਿ ਤੂੰ ਭੰਗ ਪੀਤੀ ਹੋਈ ਹੈ ਜੋ ਇਸ ਤਰਹ ਦੀਆਂ ਗਲਾਂ ਕਰ ਰਹੀ ਹੈਂ । ਕੁਢ਼ੀ ਓਹੀ ਗਲ ਦਿਲ ਵਿਚ ਰਖ ਕੇ ਓਸ ਨੂ ਭੰਗ ਤੇ ਸ਼ਰਾਬ ਪਿਆ ਦਿੰਦੀ ਹੈ । ਇਹੀ ਹਾਲ ਅਜੇ ਦੇ ਬਾਬਿਆਂ ਦਾ ਵੀ ਹੈ। ਕੋਈ ਕਹ ਰਿਹਾ ਹੈ ਕੇ ਸ਼ਰਬਤ ਪੀਵੋ ਤਾਂ ਤੋਹਾਨੂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ, ਕੋਈ ਕਹ ਰਿਹਾ ਹੈ ਕੇ ਇਥੇ ਸ਼ਰਾਬ ਚਢ਼ਾਵੋ ਤਾਂ ਰਬ ਮਿਲੇਗਾ । ਰਬ ਦੇ ਗੁਣਾ ਦਾ ਪਤਾ ਵੀ ਹੈ ਪਰ ਅਨ੍ਜਾਨਤਾ ਕਰਕੇ ਆਪਨੇ ਆਪਨੇ ਤਰੀਕੇ ਕਢ ਲਏ ਕੇ ਸਾਡੇ ਤਰੀਕੇ ਮੁਤਾਬਿਕ ਹੀ ਰਬ ਮਿਲੇਗਾ । ਕੁਛ ਲੋਕ ਅੰਨੇ ਨੇ ਪੰਡਿਤ ਵਾਂਗੂ , ਤੇ ਕੁਛ ਲੋਕ ਕਾਣੇ ਨੇ ਕੁਢ਼ੀ ਵਾਂਗੂ। ਮੁਸਲਮਾਨਾ ਨੂ ਇਸੇ ਲੈ ਕਾਣਾ ਕੇਹਾ ਗਿਆ ਕਿਓਂ ਕੇ ਓਹਨਾ ਨੂ  ਰਬ ਦਾ ਸਰੂਪ ਦੀ ਤਾਂ ਸਮਜ ਹੈ ਇਸ ਕੁਢ਼ੀ ਵਾਂਗ ਪਰ ਓਸਨੂ ਪ੍ਰਾਪਤ ਕਰਨ ਲਈ  ਕਿਹੰਦੇ ਹਨ ਕੇ ਸੁਨਤ ਕਰਵਾਓ ਤੇ ਹਜਰਤ ਮੁਹਮਦ ਦੀ ਸ਼ਰਨ ਵਿਚ ਆਵੋ ਤੇ ਹਲਾਲ ਖਾਵੋ, ਰੋਜ਼ੇ ਰਖੋ ਤਾਂ ਰਬ ਮਿਲੇਗਾ। ਇਹੀ ਗਲ ਇਹ ਕੁਢ਼ੀ ਕਰ ਰਹੀ ਹੈ । ਚਰਿਤਰ ਵਿਚ ਸਮ੍ਜਨ ਵਾਲੀ ਗਲ ਤਾਂ ਇਹ ਸੀ ਕੇ ਦੁਨੀਆਂ ਵਿਚ ਬਹੁਤ ਕਿਸਮ ਦੇ ਲੋਕ ਨੇ , ਕਈ ਅੰਧਵਿਸ਼੍ਵਾਸੀ ਨੇ ਤੇ ਕਈ ਏਸੇ ਨੇ ਜਿਹਨਾ ਨੂ ਕੁਛ ਗਿਆਨ ਹੈ। ਹਰ ਕੋਈ ਆਪਣੇ ਆਪ ਨੂ ਸਿਆਣਾ ਸਮ੍ਜ੍ਦਾ ਹੈ ਤੇ ਕਹ ਰਿਹਾ ਹੁੰਦਾ  ਹੈ ਕੇ ਓਸ ਦਾ ਮਾਰਗ ਹੀ ਠੀਕ ਹੈ , ਤੇ ਕਈ ਹੁਸ਼ਿਆਰ ਲੋਗ ਆਪਣੀ ਗਲ ਸਹੀ ਕਰਨ ਲਈ ਚਾਲਾਕੀ ਵੀ ਵਰਤ ਜਾਂਦੇ ਨੇ । ਮੇਨੂ ਤੇ ਕੀਤੇ ਨਜਰ ਨਹੀਂ ਆਇਆ ਕੇ ਦਾਰੂ  ਪੀਵੋ ਤੇ ਸਿਖ ਬਣੋ । ਹੁਣ ਵੀ ਕਈ ਲੋਕ ਜਮਾ ਦਾ ਡਰਾਵਾੇ ਦੇ ਕੇ ਜਾਂ ਸ੍ਵਰਗ ਦੀਆਂ ਹੂਰਾਂ ਦਾ ਲਾਰਾ ਲਾ ਕੇ ਆਪਣੇ ਟੋਲੇ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ ਕਰਦੇ ਨੇ। ਬਸ ਏਹੋ ਚੀਜ਼ ਦਸੀ ਹੈ। ਪਰ ਜਦੋਂ ਤੋਹਾਣੁ ਗੁਰਬਾਣੀ ਦੇ ਸ਼ਿਵ ਦੇ ਅਰਥ ਹੀ ਨਹੀਂ ਪਤਾ ਤਾ ਤੋਹਾਣੁ ਏਸ ਕਹਾਨੀ ਦੀ ਗੁਝੀ ਰਮਜ਼ ਕਿਦਾਂ ਪਤਾ ਲਗ ਜਾਂਦੀ ।


ਸਵਾਲ ਨੰ: ੧੪:- ਮਹਾਕਾਲ ਦਾ ਅਰਥ ਵਾਹਿਗੁਰੂ ਕਿਵੇਂ? ਮਹਾਕਾਲ ਦਾ ਸਿਖ ਭੰਗ ਤੇ ਸ਼ਰਾਬ ਪਿਲਾ ਕੇ ਬਣਾਇਆ ਜਾਂਦਾ ਹੈ ਨ ਕਿ ਖੰਡੇ-ਬਾਟੇ ਦੀ ਪਾਹੁਲ ਛਕਾ ਕੇ। ਸਿਖ ਨੂੰ ਭੰਗ-ਸ਼ਰਾਬ ਪੀਣੀ ਗੁਰਬਾਣੀ ਉੱਕਾ ਮਨ੍ਹਾ ਕਰਦੀ ਹੈ।
(ਨੋਟ: ਮਹਾਕਾਲ ਦਾ ਜ਼ਿਕਰ ਸ਼ਿਵ-ਪੁਰਾਣ ਦੀ ਦਵਾਦਸ਼ਲਿੰਗੰ (੧੨ ਲਿੰਗਾਂ) ਦੀ ਕਥਾ ਵਿੱਚ ਆਉਂਦਾ ਹੈ; ਮਹਾਕਾਲ ਦਾ ਮੰਦਿਰ ਮੱਧ ਪ੍ਰਦੇਸ਼ ਦੇ ਸ਼ਹਰ ਉਜੈਨ ਵਿੱਚ ਹੈ, ਜਿਥੇ ਭੰਗ-ਸ਼ਰਾਬ ਦਾ ਪਰਸ਼ਾਦ ਦਿੱਤਾ ਜਾਂਦਾ ਹੈ ਅਤੇ ਜਾਨਵਰ ਦੀ ਬਲੀ ਚੜ੍ਹਾਈ ਜਾਂਦੀ ਹੈ। ਚਰਿਤ੍ਰ ਨੰ: ੪੦੫ ਵਿੱਚ ਸਪਸ਼ਟ ਲਿਖਿਆ ਹੈ ਕਿ ਮਹਾਕਾਲ ਨੂੰ ਪਸੀਨਾ ਆਉਂਦਾ ਹੈ ‘ਭਯੋ ਪ੍ਰਸੇਤਾ` ਅਰਥਾਤ ਸ਼ਰੀਰਧਾਰੀ ਹੈ। ਸੋਧਕ ਕਮੇਟੀ ਨੇ ੧੯੬੭ ਦੀ ਛਪੀ ਬੀੜ ਵਿੱਚ ਫੁਟਨੋਟ ਵਿੱਚ ਮਹਾਕਾਲ ਦਾ ਅਰਥ ਵਾਹਿਗੁਰੂ ਲਿਖਕੇ ਅਪਣੀ ਅਗਿਆਨਤਾ ਦਾ ਪ੍ਰਤੱਖ ਸਬੂਤ ਦੇ ਦਿੱਤਾ ਹੈ। ਗੁਰਬਾਣੀ ਦਾ ਫ਼ੈਸਲਾ:- ਜਪਿ ਗੋਬਿੰਦੁ ਗੋਪਾਲ ਲਾਲੁ।। ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ।। (ਰਾਮਕਲੀ ਮ: ੫, ਅੰ: ੮੮੫) ਮਹਾਕਾਲ = ਮੌਤ ਦਾ ਦੇਵਤਾ।)

ਆਪ ਜੀ ਨੂ ਦਸ ਚੁਕੇ ਹਾਂ ਕੇ ਹਿੰਦੁਆਂ ਦਾ ਮਹਾਕਾਲ ਜੋ ਸ਼ਿਵ ਜੀ ਵੀ ਹੈ , ਦਸਮ ਗਰੰਥ ਦਾ ਮਹਾਂ ਕਾਲ ਨਹੀਂ । ਵਿਸਥਾਰ ਲਈ ਮੇਰੇ ਲੇਖ ਜਿਹਨਾ ਵਿਚ ਸ਼ਿਵ ਜੀ ਦੀ ਓਕਾਤ ਦਸੀ ਗਈ ਹੈ ਸ੍ਰੀ ਦਸਮ ਗਰੰਥ ਮੁਤਾਬਿਕ ਤੇ ਦਸਿਆ ਗਿਆ ਹੈ ਕੇ ਮਹਾਂਕਾਲ ਹਿੰਦੁਆਂ ਦਾ ਸ਼ਿਵ ਮਹਾਂ ਕਾਲ ਕਿਵੇ ਨਹੀਂ ਹੈ , ਪਢ਼ਨ  ਦੀ ਕਿਰਪਾਲਤਾ ਕਰਨੀ। ਬਾਕੀ ਜਿਥੋਂ ਤਕ ਮਹਾਕਾਲ   ਨੂ ਪਸੀਨਾ ਆਣ ਦੀ ਗਲ ਹੈ ਤਾਂ ਦਸੋ ਕੇ ਜੇ ਗੁਰੂ ਗਰੰਥ ਸਾਹਿਬ ਵਿਚਲੇ ਅਕਾਲ ਪੁਰਖ ਦੇ ਵਾਲ ਹੋ ਸਕਦੇ ਹਨ , ਹਥ  ਵਿਚ ਗਦਾ, ਗਲੇ ਵਿਚ ਮਾਲਾ , ਮਥੇ ਤੇ ਤਿਲਕ, ਉਂਗਲ ਤੇ ਚਕ੍ਰ, ਤੇ ਸਵਾਰੀ ਓਸ ਦੀ ਗਰੂੜ ( ਪੰਛੀ ) ਤੇ ਹੋ ਸਕਦੀ ਹੈ ਤਾਂ ਫਿਰ ਓਸ ਨੂ ਪਸੀਨਾ ਕਿਓਂ ਨਹੀਂ ਆ ਸਕਦਾ? ਆਪ ਦਸੋ ਕੇ ਮੋਤ ਤੇ ਸਮਾਂ ਵਾਹੇਗੁਰੁ ਹਥ ਨਹੀਂ? ਜੇ ਨਹੀਂ ਤਾਂ ਫਿਰ ਆਪ ਜੀ  ਮੁਤਾਬਿਕ ਮੋਤ ਕਿਸੇ  ਹੋਰ ਦੇ ਹਥ  ਹੈ? ਮਹਾ ਕਾਲ ਜਾਂ ਕਾਲ  ਪੁਰਖ ਓਹ ਹੁੰਦਾ ਹੈ ਜਿਸ ਦੇ ਹਥ ਮੋਤ ਹੋਵੇ, ਜਿਸ ਦੇ ਹਥ ਸਮਾਂ ਹੋਵੇ। ਜੇ ਵਾਹੇਗੁਰੁ ਸਾਡੇ ਵਿਚ ਵਿਚਰ ਰਿਹਾ ਹੈ ਤਾਂ ਓਹ  ਸਮੇ ਵਿਚ ਹੀ ਵਿਚਰ ਰਿਹਾ ਹੋਵੇਗਾ। ਇਸੇ ਲਈ ਓਸ ਨੂ ਕਾਲ ਪੁਰਖ ਵੀ ਕਹ ਦਿਤਾ ਗਿਆ ਹੈ। ਇਹ ਵੀ ਓਸ ਦਾ ਕਿਰਤਮ ਜਾਣੀ ਗੁਣਕਾਰੀ ਨਾਮ ਹੈ ਜੋ ਜਾਪੁ ਸਾਹਿਬ ਦੇ ਪਹਲੇ ਸ਼ੰਦ ਵਿਚ ਦਸਿਆ ਗਿਆ ਹੈ । ਜਿਸ ਨੂ ਜਾਪੁ ਸਾਹਿਬ ਦਾ ਪਹਲਾ ਸ਼ੰਦ ਹੀ ਸਮਜ ਨਾ ਆਇਆ ਹੋਵੇ,ਓਹ  ਵੀ ਜੋ ਸਿਧੀ ਤੇ ਸਪਸ਼ਟ ਹਿੰਦੀ ਭਾਸ਼ਾ ਵਿਚ ਲਿਖਿਆ ਹੋਇਆ ਹੈ ਤਾਂ ਓਸ ਨੂ ਸੰਸਕ੍ਰਿਤ ਦੇ ਮਾਰਕੰਡੇ ਪੁਰਾਨ , ਵੇਦ ਕਿਦਾਂ ਸਮਜ ਆ ਸਕਦੇ ਹਨ? ਸੋ ਏਸ ਦਾ ਮਤਲਬ ਤਾ ਇਹ ਹੋਇਆ ਕੇ ਅਸੀਂ ਆਪ ਜੀ ਤੇ  ਵੇਦ ਜਾਂ ਹਿੰਦੂ  ਗ੍ਰੰਥ ਦਾ ਮਤਲਬ ਸਮ੍ਜਨ ਲਈ ਵਿਸ਼ਵਾਸ ਨਹੀਂ ਕਰ ਸਕਦੇ । ਸੋ ਸਿਧ ਹੋਇਆ ਕੇ ਅਗਿਆਨਤਾ ਦਾ ਸਬੂਤ ਸੋਧਕ ਕਮੇਟੀ ਨੇ ਨਹੀਂ ਆਪ ਜੀ ਨੇ ਹੀ ਇਹਨਾ ਪ੍ਰਸ਼੍ਨਾ ਵਿਚ ਬਹੁਤ ਵਾਰ ਦਿਤਾ ਹੈ । ਬਾਕੀ ਰਹੀ ਕੇ ਮਹਾਕਾਲ ਰੂਪ ਵਾਹੇਗੁਰੁ ਕਿਦਾਂ ਖਾਂਦਾ ਹੈ, ਸੋ ਆਪ ਜੀ ਮੇਰੇ ਲੇਖ "ਫਿਰ ਨਾ ਖਾਈ ਮਹਾਕਾਲ " ਵਿਚ ਪਢ਼ ਸਕਦੇ ਹੋ ।


ਸਵਾਲ ਨੰ: ੧੪:- ਬਚਿਤ੍ਰ ਨਾਟਕ ਗ੍ਰੰਥ ਵਿੱਚ ਰਚਨਹਾਰੇ ਲਿਖਾਰੀਆਂ ਦੇ ਨਾਂ ਕਬਿ ਸਯਾਮ, ਕਬਿ ਰਾਮ ਤੇ ਕਬਿ ਕਾਲ ਅਨੇਕਾਂ ਪੰਨਿਆਂ ਤੇ ਲਿਖੇ ਹਨ। ਕਈ ਥਾਂਈਂ ਇਹ ਕਵੀ ਲਿਖਦੇ ਹਨ ਕਿ `ਚੂਕ ਹੋਇ ਕਬਿ ਲੇਹੁ ਸੁਧਾਰੀ।। ` ਕਵੀ ਤੋਂ ਕੋਈ ਗਲਤੀ ਹੋ ਜਾਵੇ ਤਾਂ ਪਾਠਕ ਆਪੇ ਹੀ ਸੋਧ ਲਵੇ ਅਰਥਾਤ ਲਿਖਾਰੀ ਭੁਲਣਹਾਰ ਹੈ! ! ? (ਪੜੋ, ਪੰਨੇ ਨੰ: ੨੫੪, ੩੧੦, ੫੭੦, ੧੨੭੩)
ਜੇ ਲਿਖਾਰੀ ਕਵਿ ਦਸਮ ਨਾਨਕ ਮੰਨੀਏ, ਤਾਂ ਦਸੋ ਕੀ ਦਸਮ ਨਾਨਕ ਨੂੰ ਭੁਲਣਹਾਰ ਮੰਨ ਲਈਏ?
ਗੁਰਬਾਣੀ ਦਾ ਫ਼ੈਸਲਾ: ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (ਅੰ: ੬੧), ਤਾਂ ਦਸੋ, ਇਹ ਗ੍ਰੰਥ ਗੁਰੂ ਰਚਿਤ ਕਿਵੇਂ?

ਇਹ ਪ੍ਰਸ਼ਨ ਕੋਈ ਸਿਆਣਪ ਵਾਲਾ ਪ੍ਰਸ਼੍ਨ ਨਹੀਂ ਹੈ । ਇਹ ਮੇਹਣਾ ਮਾਰਨ ਵਾਲੀ ਗਲ ਹੈ ਕੇ ਆਟਾ ਗੁਨ੍ਦੀ ਦਾ ਸਿਰ ਕਿਓਂ ਹਿਲਦਾ ਹੈ । ਜੇ ਤੁਸੀਂ ਗੁਰੂ ਗਰੰਥ ਸਾਹਿਬ ਪਢ਼ ਲੇਂਦੇ ਤਾਂ ਪਤਾ ਲਗਦਾ ਕੇ ਗੁਰੂ ਸਾਹਿਬ ਤਾ ਕਹ ਰਹੇ ਨੇ "ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ" , ਸੋ ਆਪ ਜੀ ਮੁਤਾਬੀਕ ਤਾਂ ਫਿਰ ਇਹ ਗੁਰਬਾਣੀ ਨਾ ਹੋਈ ਕਿਓਂ ਕੇ ਇਥੇ ਗੁਰੂ ਸਾਹਿਬ ਆਪਣੇ ਆਪ ਨੂ ਭੂਲਨਹਾਰ ਵੀ ਕਹ ਰਹੇ ਹਨ ਤੇ ਪਤਿਤ ਵੀ ਕਹ ਰਹੇ ਹਨ। ਤੇ ਸਬ ਸਿਖਾਂ ਨੂ ਪਤਾ ਹੈ ਕੇ ਪਤਿਤ ਕੋਣ ਹੁੰਦਾ ਹੈ । ਇਕ ਹੋਰ ਤੁਕ "ਨਾਨਕੁ  ਨੀਚੁ  ਕਹੈ ਵੀਚਾਰੁ  " ਹੁਣ ਆਪ ਜੀ ਦਾ ਕਿ ਵੀਚਾਰ ਹੈ। ਕਲ ਨੂ ਕਹੋਗੇ ਕੇ ਇਹ ਵੀ ਗੁਰਬਾਣੀ ਨਹੀਂ ਕਿਓਂ ਕੇ ਨਾਨਕ ਨੂ ਨੀਚ ਲਿਖਿਆ ਗਿਆ ਹੈ ਤੇ ਸਾਰੇ  ਸਿਖ ਮੂਰਖ ਹਨ ਕੇ ਆਪਣੇ ਹੀ ਗੁਰੂ ਨੂ ਸਵੇਰੇ ਸ਼ਾਮ ਗਾਲਾਂ ਦੇ ਰਹੇ ਹਨ। ਕਿਆ ਕਹਨੇ ਵਰ ਜੀ ਓਸ ਸੋਚ ਦੇ ਜਿਸ ਵਿਚੋਂ ਇਹ ਪ੍ਰਸ਼੍ਨ ਨਿਕਲਿਆ।


ਸਵਾਲ ਨੰ: ੧੫:- ਗੁਰੂ ਗ੍ਰੰਥ ਸਾਹਿਬ ਵਿੱਚ ਸਭ ਥਾਂਈਂ ਨਾਨਕ-ਬਾਣੀ ਦਾ ਸਿਰਲੇਖ ਮਹਲਾ ੧, ਮਹਲਾ ੨… ਮਹਲਾ ੫, ਮਹਲਾ ੯ ਲਿਖਿਆ ਹੈ; ਮਹਲਾ ਦਾ ਅਰਥ ਹੈ ਸ਼ਰੀਰ। (ਸ਼ਰੀਰ ਬਦਲਦੇ ਰਹੇ ਪਰ ਜੋਤ ਜੁਗਤਿ ਨਹੀ ਬਦਲੇ।) ਪਰ ਬਚਿਤ੍ਰ ਨਾਟਕ ਗ੍ਰੰਥ/ਦਸਮ ਗ੍ਰੰਥ ਵਿੱਚ ਪਾਤਸ਼ਾਹੀ ੧੦ ਲਿਖਿਆ ਹੈ, ਮਹਲਾ ੧੦ ਕਿਉਂ ਨਹੀ?
(ਨੋਟ; ਪਾਤਸ਼ਾਹੀ ੧੦ ਸਿਖਾਂ ਨੂੰ ਧੋਖਾ ਦੇਣ ਲਈ ਲਿਖਿਆ ਗਿਆ ਹੈ। ਪੰਨਾ ੧੫੫ ਤੇ ਪਾਤਸ਼ਾਹੀ ੧੦ ਲ਼ਿਖਣ ਉਪਰੰਤ ਪੰਕਤੀ ‘ਬਰਨਤ ਸਯਾਮ ਜਥਾ ਮਤ ਭਾਈ।। ` ਸਪਸ਼ਟ ਕਰਦੀ ਹੈ ਕਿ ਸਯਾਮ ਕਵਿ ਹੀ ਪਾਤਸ਼ਾਹੀ ੧੦ ਅਖਵਾ ਰਿਹਾ ਹੈ।)
ਸਿਖ ਸੰਗਤਾਂ ਸਤਿਕਾਰ ਵਜੋਂ ਗੁਰੂ ਸਾਹਿਬ ਨੂੰ ਪਾਤਸ਼ਾਹ, ਸੱਚੇ ਪਾਤਸ਼ਾਹ ਆਖਦੀਆਂ ਸਨ ਪਰ ਗੁਰੂ ਸਾਹਿਬ ਹਲੀਮੀ ਵਿੱਚ ਨਾਨਕੁ ਨੀਚੁ, ਨਾਨਕੁ ਗਰੀਬੁ. . ਬਾਣੀ ਵਿੱਚ ਲਿਖਦੇ ਹਨ। ‘ਪਾਤਸ਼ਾਹੀ ੧੦` ਕਿਸੇ ਅਗਿਆਨੀ ਜਾਂ ਸ਼ਰਾਰਤੀ ਨੇ ਲਿਖਿਆ ਹੈ।

ਮੇਰਾ ਸਵਾਲ ਹੈ ਆਪਜੀ ਨੂ , ਭਟਾਂ ਨੇ ਗੁਰੂ ਸਾਹਿਬ ਨੂ ਪਾਤਸ਼ਾਹ ਕਹ ਕੇ , ਅਕਾਲਪੁਰਖ ਕਹ ਕੇਬੁਲਾਇਆ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਓਹਨਾ ਦੀ ਬਾਨੀ ਨੂ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤਾ ਹੈ । ਸੋ ਆਪ ਜੀ ਹੁਣ ਕਹੋਗੇ ਕੇ ਗੁਰੂ ਸਾਹਿਬ ਆਪਣੀ ਸਿਫਤਾਂ ਦੇ ਪੁਲ ਬਨਵਾ ਰਹੇ ਸਨ ਤੇ ਓਹਨੁ ਬਾਨੀ ਵਿਚ ਦਰਜ ਕਰੀ ਜਾ ਰਹੇ ਸਨ । ਪਾਤਸ਼ਾਹ ਹੀ ਤਖਤ ਤੇ ਬੇਠਦਾ ਹੈ ਤੇ ਰਾਮ ਕਲੀ ਕਿ ਵਾਰ ਵਿਚ ਸਤਾ ਤੇ ਬਲਵੰਡ ਨੇ ਲਿਖਿਆ ਹੈ "ਤਖਤ ਬੈਠਾ ਅਰਜਨ ਗੁਰੂ " ਹੁਣ ਦਸੋ ਆਪ ਜੀ ਦਾ ਕਿ ਵੀਚਾਰ ਹੈ । ਗੁਰੂ ਸਾਹਿਬ ਨੇ ਕਲਗੀ ਲਾਈ , ਫੋਜਾਂ ਰਾਖਿਆਂ , ਹਾਥੀ ਰਖੇ ਕੀ ਇਹ ਪਾਤਸ਼ਾਹੀ ਦੀ ਨਿਸ਼ਾਨੀ ਨਹੀਂ ? ਆਪ ਜੀ ਵਾਂਗੂ ਰਾਧਾ ਸਵਾਮੀ ਵੀ ਇਹੋ ਿਕਹਦੇ ਨੇ ਕੇ ਅਸੀਂ ਪੰਜ ਗੁਰੂਆਂ ਤੋ ਬਾਅਦ ਨਹੀਂ ਕਿਸੇ ਨੂ ਗੁਰੂ ਨਹੀ ਮਨਦੇ ਕਿਓਂ ਕੇ ਇਹਨਾ ਨੇ ਫ਼ਕੀਰੀ ਵੇਸ ਤਿਆਗ ਦਿਤਾ ਸੀ। ਸੋ ਹੁਣ ਤੋਹਾਨੂ ਦਸੋ ਕੀ ਕਹੀਏ ? ਜੇ ਇਹ ਕਿਸੇ ਲਿਖਾਰੀ ਨੇ ਸਿਖ ਪੰਥ ਵਿਚ ਘ੍ਸੋਰਨ ਲਈ ਲਿਖਿਆ ਹੁੰਦਾ ਤਾਂ ਓਹ ਉਪਰ  ਮਹਲਾ ਤੇ ਅਖੀਰ ਵਿਚ ਨਾਨਕ ਪਦ ਜਰੂਰ ਲਿਖਦਾ । ਆਪ ਜੀ ਦਸ ਸਕਦੇ ਹੋ ਕੇ ਸਿਯਾਮ ਦਾ ਮਤਲਬ ਕੀ ਹੁੰਦਾ ਹੈ? ਤੇ ਰਾਮ ਦਾ ਮਤਲਬ ਕੀ ਹੁੰਦਾ ਹੈ ? ਇਹ ਗ੍ਰੰਥ ਖਾਲਸੇ ਦੇ ਪਾਤਸ਼ਾਹ ਨੇ ਲਿਖਿਆ ਹੈ, ਜਿਸ ਨੇ ਆਪ ਪਾਤਸ਼ਾਹੀ ਰਖੀ ਤੇ ਆਪ  ਹੁਕਮਨਾਮੇ ਜਾਰੀ ਕੀਤੇ, ਸੋ ਓਹ ਆਪਣੇ ਆਪ ਨੂ ਪਾਤਸ਼ਾਹ ਲਿਖਦਾ ਹੋਵੇਗਾ ਓਸ ਵਿਚ ਕੋਈ ਸ਼ਕ ਨਹੀਂ ਪਰ ਅਭਿਮਾਨ ਵਿਚ ਆ ਕੇ ਪਾਤਸ਼ਾਹ ਨਹੀਂ ਲਿਖਿਆ ਇਹ ਵੀ ਤੋਹਾਨੂ ਦਸ ਦੇਵਾਂ ਕੀਤੇ ਆਪ ਜੀ ਕਿਸੇ ਭੁਲੇਖੇ ਦੇ ਸ਼ਿਕਾਰ ਹੋ ਜਾਵੋ। ਜੇ ਹੌਮੇ ਵਿਚ ਲਿਖਿਆ ਹੁੰਦਾ ਤਾਂ ਫਿਰ ਖਾਲਸੇ ਲਾਈ ਇਹ ਨਾ ਲਿਖਦੇ " ਇਨ ਹੀ ਕੀ ਕ੍ਰਿਪਾ ਤੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕ੍ਰੋਰ ਪਰੇ " ਜਾਂ " ਮੇਰ ਕਰੋ ਤ੍ਰਿਣ  ਤੇ ਮੋਹੇ ਜਾਈ" । ਦੇਖੋ ਆਪਣੇ ਆਪ ਨੂ ਪਾਤਸ਼ਾਹ ਕੇਹਨ ਵਾਲਾ ਸਾਡਾ
 ਗੁਰੂ ਆਪਣੇ ਆਪ ਨੂ ਇਕ ਕਿਨਕਾ ਤੇ ਓਹ ਵੀ ਘਾਹ ਦਾ ਲਿਖਦਾ ਹੈ । ਤੋਹਾਨੂ ਇਹ ਹਲੀਮੀ ਨਜਰ ਨਹੀਂ ਆਈ ? ਦਸਮ ਗਰੰਥ ਵਿਚ ਤਾ ਖੁਦ ਸਾਹਿਬ ਨੇ ਲਿਖਿਆ ਹੈ ਤੇ ਦਸ ਗੁਰੂ ਸਾਹਿਬਾਨ ਦੇ ਸਰੀਰ ਬਦਲੇ ਨੇ ਪਰ ਆਤਮਾ ਓਹੀ ਹੈ ਤੇ ਇਕ ਗਲ ਫਿਰ ਸਮਜਾ ਦੇਵਾਂ , ਗੁਰੂ ਗਰੰਥ ਸਾਹਿਬ ਵਿਚ ਭਟਾਂ ਨੇ ਸਿਰਫ ਪੰਜ ਗੁਰੂ ਸਾਹਿਬਾਨ ਤਕ ਲਿਖਿਆ ਹੈ ਕੇ ਸਰੀਰ ਬਦਲੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਗੁਰੂ ਸਾਹਿਬਾਨ ਦਾ ਜਿਕਰ ਇਤਾ ਹੈ ਕੇ ਓਹ ਇਕ ਜੋਤ ਹਨ ਜਿਸ ਦੀ ਮਿਸਾਲ ਹੇਠਾਂ ਲਿਖੀ ਹੈ :


ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥ ਅਮਰਦਾਸ ਅੰਗਦ ਪਹਿਚਾਨਾ ॥
स्री नानक अंगदि करि माना ॥ अमरदास अंगद पहिचाना ॥
Sri Nanak was recognized in Angad, and Angad in Amar Das.

ਅਮਰਦਾਸ ਰਾਮਦਾਸ ਕਹਾਯੋ ॥ ਸਾਧਨ ਲਖਾ ਮੂੜ੍ਹ ਨਹਿ ਪਾਯੋ ॥੯॥
अमरदास रामदास कहायो ॥ साधन लखा मूड़्ह नहि पायो ॥९॥
Amar Das was called Ram Das, only the saints know it and the fools did not.9.

ਭਿੰਨ ਭਿੰਨ ਸਭਹੂੰ ਕਰ ਜਾਨਾ ॥ ਏਕ ਰੂਪ ਕਿਨਹੂੰ ਪਹਿਚਾਨਾ ॥
भिंन भिंन सभहूं कर जाना ॥ एक रूप किनहूं पहिचाना ॥
The people on the whole considered them as separate ones, but there were few who recognized them as one and the same.

ਜਿਨ ਜਾਨਾ ਤਿਨ ਹੀ ਸਿਧ ਪਾਈ ॥ ਬਿਨ ਸਮਝੇ ਸਿਧਿ ਹਾਥਿ ਨ ਆਈ ॥੧੦॥
जिन जाना तिन ही सिध पाई ॥ बिन समझे सिधि हाथि न आई ॥१०॥
Those who recognized them as One, they were successful on the spiritual plane. Without recognition there was no success.10.

ਰਾਮਦਾਸ ਹਰਿ ਸੋ ਮਿਲ ਗਏ ॥ ਗੁਰਤਾ ਦੇਤ ਅਰਜਨਿਹ ਭਏ ॥
रामदास हरि सो मिल गए ॥ गुरता देत अरजनिह भए ॥
When Ramdas merged in the Lord, the Guruship was bestowed upon ਅਰਜਨ
.
  ਜਬ ਅਰਜਨ ਪ੍ਰਭੁ ਲੋਕਿ ਸਿਧਾਏ ॥ ਹਰਿਗੋਬਿੰਦ ਤਿਹ ਠਾ ਠਹਰਾਏ ॥੧੧॥
जब अरजन प्रभु लोकि सिधाए ॥ हरिगोबिंद तिह ठा ठहराए ॥११॥
When Arjan left for the abode of the Lord, Hargobind was seated on this throne.11.

ਹਰਿਗੋਬਿੰਦ ਪ੍ਰਭ ਲੋਕਿ ਸਿਧਾਰੇ ॥ ਹਰੀਰਾਇ ਤਹਿ ਠਾਂ ਬੈਠਾਰੇ ॥
हरिगोबिंद प्रभ लोकि सिधारे ॥ हरीराइ तहि ठां बैठारे ॥
When Hargobind left for the abode of the Lord, Har rai was seated in his place.

ਹਰੀਕ੍ਰਿਸਨ ਤਿਨ ਕੇ ਸੁਤ ਵਏ ॥ ਤਿਨ ਤੇ ਤੇਗ ਬਹਾਦਰ ਭਏ ॥੧੨॥
हरीक्रिसन तिन के सुत वए ॥ तिन ते तेग बहादर भए ॥१२॥
Har Krishan (the next Guru) was his son; after him, Tegh Bahadur became the Guru.12.

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
तिलक जंवू राखा प्रभ ता का ॥ कीनो बडो कलू महि साका ॥
He protected the forehead mark and sacred thread (of the Hindus) which marked a great event in the Iron age.

ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥੧੩॥
साधन हेति इती जिनि करी ॥ सीसु दीआ पर सी न उचरी ॥१३॥
For the sake of saints, he laid down his head without even a sign.13.

ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥
धरम हेति साका जिनि कीआ ॥ सीसु दीआ पर सिररु न दीआ ॥
For the sake of Dharma, he sacrificed himself. He laid down his head but not his creed.

ਹੁਣ ਦਾਸੋ ਕੀ ਇਹ ਗਲਤ ਹੈ ? ਸਾਡੇ ਗੁਰੂ ਸਾਹਿਬ ਨੇ ਤਾਂ ਸਗੋਂ ਹਿੰਦੂ ਕੋਮ ਲਾਈ ਸਿਰ ਦਿਤਾ ਪਰ ਜੇ ਇਹ ਲੋਕ ਅਕਿਰਤਘਣ ਹੋ ਜਾਣ ਤਾਂ ਸਾਡਾ ਕੀ ਕਸੂਰ? ਇਹ ਤੇ ਅਜੇ ਕਲ ਹਿੰਦੂ ਹੀ ਕਹ ਰਹੇ ਨੇ ਕੇ ਗੁਰੂ ਤੇਗ ਬਹਾਦੁਰ ਸਾਹਿਬ  ਨੇ ਹਿੰਦੂਆਂ ਨੂ ਬਚਾਣ ਲਾਈ ਜਾਨ ਨਹੀਂ ਦਿਤੀ ਓਹ ਤੇ ਰਾਜਨੀਤਿਕ ਕਰਨਾ ਕਰ ਕੇ ਕਤਲ ਕੀਤੇ ਗਏ ਸੀ । ਕੀ ਏਸੇ ਲੋਕ ਚਾਹੁਣਗੇ ਕੇ ਓਹਨਾ ਦੇ ਉਤੇ ਸਾਡੇ ਗੁਰੂ ਸਾਹਿਬਾਨ ਦੇ ਉਪਕਾਰ ਦੀ ਇਕੋ ਇਕ ਇਤਿਹਾਸਿਕ ਗਵਾਹੀ ਜੋ ਸ੍ਰੀ ਦਸਮ ਗਰੰਥ ਵਿਚ ਹੈ ਸਾਬਤ ਰਹੇ? ਇਸੇ ਲਾਈ ਓਹਨਾ ਨੂ ਇਹ ਸਬ ਚੁਬ੍ਦਾ ਹੈ । ਜਿਸ ਗਰੰਥ ਨੇ ਲੋਕਾਂ ਦੇ ਪਖੰਡ ਵਾਦ, ਅਵਤਾਰ ਪੂਜਾ , ਮੂਰਤੀ ਪੂਜਾ , ਧਰਮ ਦੇ ਨਾਮ ਤੇ ਸੁਨਤ ਦੀਆਂ ਧਜੀਆਂ ਉੜਾ ਦਿਤੀਆਂ  ਹੋਣ , ਓਸ ਦੀ ਵਿਰੋਧਤਾ ਕੋਣ ਕਰੇਗਾ ? ਆਪ ਸ੍ਮ੍ਜ੍ਦਾਰ ਹੋ ।

ਬਾਕੀ ਦੇ ਸਵਾਲਾਂ ਦੇ ਜਵਾਬ ਅਗਲੀ ਕਿਸ਼੍ਤ ਵਿਚ ਦਿਤੇ ਜਾਨਗੇ।

ਤੇਜਵੰਤ ਕਵਲਜੀਤ ਸਿੰਘ (੨੦/੦੮/੧੧ )  
copyright @TejwantKawaljit Singh. Any edition done without the written permission of the author will be considered illegal and legal action would be taken at the expense of the editocopyright @TejwantKawaljit Singh. Any edition done without the written permission of the author will be considered illegal and legal action would be taken at the expense of the editor