ਇਹ ਬਲੋਗ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੇ ਚਾਨਣ ਹੇਠ ਸ੍ਰੀ ਦਸਮ ਗਰੰਥ ਸਾਹਿਬ ਦਾ ਅਧਿਆਇਨ ਕਰਨ ਦਾ ਨਾਚੀਜ਼ ਜਿਹਾ ਉਪਰਾਲਾ ਹੈ। ਮਾਨੁਖਤਾ ਦੇ ਭਲੇ ਵਾਸਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਤੇ ਸ੍ਰੀ ਦਸਮ ਗਰੰਥ ਸਾਹਿਬ ਦੀ ਬਾਣੀ ਇਕ ਵਡਮੁਲੀ ਦੇਣ ਹੈ ਪਰ ਕੁਛ ਨਾਸ਼ੁਕਰੇ ਲੋਕਾਂ ਨੇ ਬਾਣੀ ਦੀ ਤੋਹੀਨ ਕਰਨ ਦਾ ਜਿਮਾ ਲੈ ਰਖਿਆ ਹੈ।ਕੋਸ਼ਿਸ ਹੈ ਕੇ ਗੁਰਬਾਣੀ ਤੇ ਅਧਾਰਿਤ ਲੇਖ ਸੁਚੱਜੇ ਢੰਗ ਨਾਲ ਸਰੋਤਿਆਂ ਲਈ ਰਖੇ ਜਾਣ ਤਾਂ ਕੇ ਬਾਣੀ ਪ੍ਰਤੀ ਜਾਗਰੂਕਤਾ ਤੇ ਪਿਆਰ ਵਧ ਸਕੇ।
Tuesday, 23 August 2011
Answers to Dalbir Singh Msc - Part 5- Tejwantkawaljit Singh
ਆਪ ਜੀ ਦੇ ਅਗਲੇ ਸਵਾਲਾਂ ਦਾ ਜਵਾਬ ਹਾਜਿਰ ਹੈ ਜੀ:
੩੦ ਪੰਨਿਆਂ ਦੇ ਇਸ ੪੦੫ਵੇਂ ਚਰਿਤ੍ਰ ਵਿੱਚ ਕਿਤੇ ਵੀ ਪਾਤਸ਼ਾਹੀ ੧੦ ਨਹੀ ਲਿਖਿਆ ਪਰ ਗੁਟਕਿਆਂ ਵਿੱਚ ਕਿਸੇ ਨੇ ਮਨ-ਮਰਜ਼ੀ ਨਾਲ ਛਾਪ ਦਿੱਤਾ ਹੈ, ਕਿਉਂ?
ਵੀਰ ਜੀ ਆਪ ਜੀ ਦਾ ਸਵਾਲ ਕਿਸੇ ਸਿਆਣੇ ਆਦਮੀ ਦਾ ਸਵਾਲ ਨਹੀਂ ਹੈ। ਦੁਨਿਆ ਦਾ ਹਰ ਸਿਆਣਾ ਆਦਮੀ ਭਲੀ ਭਾਂਤ ਜਾਣਦਾ ਹੈ ਜੇ ਕਿਸੇ ਨੇ ਕਿਸੇ ਵਡੇ ਲੇਖ ਵਿਚੋਂ ਕੁਛ ਹਿਸਾ ਛਾਪਣਾ ਹੋਵੇ ਤਾਂ ਓਸ ਦੇ ਲਿਖਾਰੀ ਦਾ ਨਾਮ ਜਰੂਰ ਦਿਤਾ ਜਾਂਦਾ ਹੈ ਤਾਂ ਕੇ ਲੋਕਾਂ ਨੂੰ ਪਤਾ ਲਗ ਜਾਵੇ ਤਾ ਕੇ ਓਸ ਰਚਨਾ ਦੇ ਲਿਖਾਰੀ ਪ੍ਰਤੀ ਭੁਲੇਖਾ ਨਾ ਪਵੇ ਤੇ ਕਿਸੇ ਤੇ ਇਹ ਇਲ੍ਜ਼ਾਮ ਨਾ ਲਾਗੇ ਕੇ ਕਿਸੇ ਨੇ ਓਹ ਲੇਖ ਚੋਰੀ ਛਾਪ ਦਿਤਾ ਹੈ । ਸੋ ਜੇ ਇਥੇ ਪਾਤਸ਼ਾਹੀ ੧੦ ਲਿਖਿਆ ਹੈ ਤਾਂ ਇਹ ਸਿਖਾਂ ਦੀ ਸੁਹਿਰ੍ਦਿਤਾ ਹੈ ਤਾਂ ਕੇ ਲੋਕਾਂ ਨੂ ਪਤਾ ਲਗ ਜਾਵੇ ਕੇ ਇਹ ਬਾਨੀ ਪਾਤਸ਼ਾਹੀ ੧੦ ਦੀ ਲਿਖੀ ਹੋਈ ਹੈ । ਇਕ ਹੋਰ ਗਲ , ਕੁਛ ਸਿਆਣੇ ਆਦਮੀ ਸੋਚਦੇ ਹਨ ਕੇ ਜੇ ਰਚਨਾ ਦਿਤੀ ਹੋਵੇ ਤਾਂ ਓਸ ਦਾ ਸਰੋਤ ਵੀ ਦਿਤਾ ਜਾਣਾ ਜਰੂਰੀ ਹੈ ਵਰਨਾ ਲੋਕ ਰਚਨਾ ਤੇ ਸ਼ਕ ਕਰ ਸਕਦੇ ਹਨ । ਇਸੇ ਲਈ ਕੁਛ ਸੰਪਰਦਾਈ ਗਿਆਨੀ ਵਡੀ ਚੋਪਈ ਵੀ ਪੜਨ ਲਈ ਕਹ ਦੇਂਦੇ ਹਨ , ਜਿਸ ਵਿਚ ਕੁਛ ਵੀ ਗਲਤ ਨਹੀਂ ਹੈ । ਆਪ ਜੀ ਨੇ ਜੇ ਕਿਸੇ ਪ੍ਰਮਾਣਿਕ ਅਦਾਰੇ ਤੋਂ MSc ਕੀਤੀ ਹੋਈ ਹੈ ਤਾਂ ਏਸ ਦਾ ਗਿਆਨ ਸਗੋਂ ਆਪ ਨੂ ਜਿਆਦਾ ਹੋਣਾ ਚਾਹਿਦਾ ਹੈ ਕੇ ਜੇ ਲੇਖ ਲਿਖ ਕੇ ਰੇਫ਼ਰੇੰਸ ਨਾ ਦਿਤਾ ਜਾਵੇ ਤਾ ਓਹ ਚੋਰੀ ਗਿਣਿਆ ਜਾਂਦਾ ਹੈ ।
(੨੦) ਹਰ ਪ੍ਰਸੰਗ ਵਿੱਚ ਦੇਵੀ ਦੁਰਗਾ/ਕਾਲ/ਕਾਲਕਾ/ਭਗਉਤੀ/ਚੰਡੀ/ਸ਼ਿਵਾ/ਮਹਾਕਾਲ ਦੀ ਹੀ ਉਸਤਤਿ ਕਿਉਂ? (ੳ) ਕਹੀ ਜਾਂਦੀ ਅਕਾਲ ਉਸਤਤਿ (?) ਰਚਨਾ ਵਿੱਚ ੨੦ ਛੰਦ (ਛੰਦ ਨੰ: ੨੧੧ ਤੋ ੨੩੦) ਜੈ ਜੈ ਹੋਸੀ ਮਹਿਖਾਸੁਰ ਮਰਦਨ…… ਅਰਥਾਤ ਭੈਂਸੇ (ਮਹਿਖ) ਵਰਗੇ ਦੈਂਤ ਨੂੰ ਮਾਰਣ ਵਾਲੀ ਦੇਵੀ ਦੁਰਗਾ, ਤੇਰੀ ਜੈ ਜੈਕਾਰ ਹੋਵੇ।
ਵੀਰ ਜੀਓ , ਜਿਵੇਂ ਹਰ ਕੋਈ ਬਿਨਾ ਗਿਆਨ ਦੇ ਡਾਕਟਰ ਨਹੀਂ ਬਣ ਸਕਦਾ, ਓਸੇ ਤਰਹ ਹਰ ਕੋਈ ਬਿਨਾ ਅਧਿਆਤਮ ਦੇ ਗਿਆਨ ਦੇ ਗੁਰਸਿਖ ਨਹੀਂ ਬਣ ਸਕਦਾ । ਕਿਸੇ ਦਾ ਟੀਕਾ ਪਢ਼ ਕੇ ਕਥਾਕਾਰ ਨਹੀਂ ਬਣਿਆ ਜਾ ਸਕਦਾ। ਤੇ ਤੁਸੀਂ ਤਾਂ ਕੋਈ ਟੀਕਾ ਵੀ ਨਹੀਂ ਦੇਖਿਆ ਲਗਦਾ । ਜੇ ਗੁਰੂ ਗਰੰਥ ਸਾਹਿਬ ਵਿਚ ਪ੍ਰਭੂ ਦੇ ਕਿਰਤਮ ਨਾਮ ਰਾਮ, ਨਾਰਾਇਣ, ਰਘੁਨਾਥ, ਹਰਿ, ਵਾਸੁਦੇਵ ਦੀ ਉਸਤਤ ਕੀਤੀ ਹੈ ਤਾਂ ਜੇ ਸ੍ਰੀ ਦਸਮ ਗਰੰਥ ਵਿਚ ਓਸੇ ਪ੍ਰਭੂ ਦੇ ਕਿਰਤਮ ਨਾਮ ਕਾਲ, ਮਹਾਕਾਲ ਦੀ ਉਸਤਤ ਕਰ ਦਿਤੀ ਗਈ ਹੈ ਤਾਂ ਕੋਈ ਅਨੋਖੀ ਗਲ ਹੋ ਗਈ ? ਜਦੋਂ ਰਾਮ, ਨਾਰਾਇਣ ( ਜਿਸ ਨੂ ਵਿਸ਼ਨੂ ਵੀ ਕੇਹਾ ਜਾਂਦਾ ਹੈ ) , ਹਰ , ਸ਼ਿਵ , ਵਾਸਦੇਵ ਜੋ ਕੇ ਹਿੰਦੂ ਭਗਵਾਨਾ ਦੇ ਹੀ ਨਾਮ ਨੇ ਦਾ ਨਾਮ ਗੁਰੂ ਗਰੰਥ ਸਾਹਿਬ ਵਿਚ ਲੇਣ ਤੇ ਆਪ ਜੀ ਨੂ ਕੋਈ ਤਕਲੀਫ਼ ਨਹੀਂ ਹੋਈ ਤਾਂ ਬਾਕੀ ਦੇ ਨਾਮ ਲਿਖਣ ਵਿਚ ਕੀ ਭਾਣਾ ਵਰਤ ਗਿਆ ਕੇ ਤੁਸੀਂ ਅਸਮਾਨ ਹੀ ਸਿਰ ਤੇ ਚਕ ਲਿਆ । ਗੁਰਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਤੇ ਸਾਨੂ ਸ਼ਿਵ ਘਰ , ਸ਼ਿਵ ਪੂਰੀ ਜਾਣ ਲਈ ਕਹ ਰਹੇ ਹਨ ਤੇ ਤੁਸੀਂ ਸ਼ਿਵ ਦੇ ਪਿਛੇ ਹੀ ਹਥ ਧੋ ਕੇ ਪੈ ਗਏ ਹੋ । ਇਕ ਗਲ ਆਪ ਜੀ ਨੂੰ ਖੋਲ ਕੇ ਦਸ ਦੇਵਾਂ, ਜੇ ਆਪ ਜੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਾਲਾ ਸ਼ਿਵ ਕੋਈ ਦੇਵਤਾ ਸ਼ਿਵ ਜੀ ਹੀ ਨਜ਼ਰ ਆਂਦਾ ਹੈ ਤਾਂ ਮੈਨੂ ਪੂਰਾ ਯਾਕ੍ਕੀਨ ਹੈ ਆਪ ਜੀ ਨੂ ਗੁਰਮਤ ਦੀ ਕੋਈ ਵੀ ਸੋਝੀ ਨਹੀ ਹੈ । ਆਪ ਜੀ ਘਟੋ ਘਟ ਪ੍ਰੋਫ਼ ਸਾਹਿਬ ਸਿੰਘ ਦਾ ਟੀਕਾ ਹੀ ਪਢ਼ ਲਵੋ ।
(ਅ) ਚੰਡੀ ਚਰਿਤ ੧ ਅਤੇ ਦੂਜਾ; ਵਾਰ ਭਗਉਤੀ ਕੀ… “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।।
(ਨੋਟ: ‘ਵਾਰ ਦੁਰਗਾ ਕੀ` ਦੀ ਪਹਿਲੀ ਪਉੜੀ। ਵਾਰ ਸ੍ਰੀ ਭਗਉਤੀ (ਅਸਲ ਪਾਠ ਦੁਰਗਾ) ਕੀ।। …” ਪ੍ਰਿਥਮ ਭਗੌਤੀ ਸਿਮਰਕੈ ਗੁਰ ਨਾਨਕ ਲਈਂ ਧਿਆਇ। . . ।। ੧।। “ ਗੁਰਸਿਖ ਗੁਰੂ ਤੋਂ ਬੇਮੁਖ ਹੋ ਕੇ ਦੇਵੀ ਅੱਗੇ ਅਰਦਾਸ ਕਿਉਂ ਕਰੇ? ? ਗੁਰਸਿਖ ਲਈ ਹੁਕਮ ਹੈ –” ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। (ਗੁਰੂ ਗ੍ਰੰਥ ਸਾਹਿਬ, ੫੧੯)
ਤਾਂ ਦਸੋ, ਦਸਮ ਨਾਨਕ ਜੀ ਦੇ ਗੁਰਗੱਦੀ ਬੈਠਣ ਸਮੇ ਤਕ ਅਰਦਾਸ ਕਿਵੇਂ ਹੁੰਦੀ ਸੀ?
ਵੀਰ ਜੀ ਜੇ ਆਪ ਜੀ ਨੂ ਗੁਰੂ ਗਰੰਥ ਸਾਹਿਬ ਜੀ ਦੇ ਸ਼ਿਵ ਦੀ ਸਮਝ ਨਹੀਂ ਆਈ ਤਾਂ ਦਸਮ ਗਰੰਥ ਦੀ ਦੁਰਗਾ ਦੀ ਸਮਝ ਤਾਂ ਆਪ ਜੀ ਨੂੰ ਕਦੀ ਵੀ ਨਹੀਂ ਆ ਸਕਦੀ । ਆਪ ਜੀ ਪਹਿਲਾਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸ਼ਿਵ ਜੀ ਬਾਰੇ ਕਿਸੇ ਕੋਲੋਂ ਟਿਊਸ਼ਨ ਲੈ ਲਵੋ , ਜਦੋਂ ਸਮਜ ਲਗ ਜਾਵੇ ਤਾਂ ਮੈਂ ਵਾਅਦਾ ਕਰਦਾ ਹਾਂ ਕੇ ਆਪ ਜੀ ਨੂ ਚੰਡੀ, ਦੁਰਗਾ ਤੇ ਕਾਲਕਾ ਦੇ ਅਰਥ ਵਿਸਥਾਰ ਵਿਚ ਮੈਂ ਆਪ ਸ੍ਮ੍ਜਾਵਾਂਗਾ । ਇਕ ਗਲ ਆਪ ਜੀ ਨੂ ਦਸਣੀ ਜਰੂਰੀ ਹੈ ਕੇ ਨਾ ਤਾ ਗੁਰੂ ਗਰੰਥ ਸਾਹਿਬ ਵਾਲਾ ਸ਼ਿਵ ਕੋਈ ਦੇਵਤਾ ਹੈ ਤੇ ਨਾ ਕੋਈ ਸ੍ਰੀ ਦਸਮ ਗਰੰਥ ਵਾਲੀ ਦੁਰਗਾ ਕੋਈ ਦੇਵੀ ਹੈ ।ਜੋ ੮ ਬਾਹਵਾਂ ਵਾਲੀ ਦੁਰਗਾ ਆਪ ਜੀ ਨੂੰ ਹਰ ਵਕਤ ਸਤਾਂਉਂਦੀ ਹੈ , ਗੁਰੂ ਗਰੰਥ ਸਾਹਿਬ ਵਿਚ ਓਹੀ ਦੁਰਗਾ ਪਰਧਾਨ ਹੈ। ਘੁਮ ਗਏ ਨਾ ? ਗੁਰੂ ਗਰੰਥ ਸਾਹਿਬ ਵਿਚ ਇਸੇ ਹੀ ਦੇਵੀ ਕੋਲੋਂ ਵਰ ਮੰਗੇ ਨੇ । ਇਹ ਕੋਈ ਹਿੰਦੁਆਂ ਦੀ ਦੇਵੀ ਨਹੀ ਇਹ ਪ੍ਰਚੰਡ ਪ੍ਰਤਾਪ ਰੂਪੀ ਗਿਆਨ ਦੇਵੀ ਹੈ ਜਿਸ ਨੂ ਗੁਰਮਤ ਵੀ ਕਿਹਾ ਜਾਂਦਾ ਹੈ। ਵਿਸਥਾਰ ਵਿਚ ਸਮਝਣ ਲਈ ਮੇਰੇ ਬਲੋਗ ਤੇ ਲੇਖ ਪਢ਼ ਲਿਓ ਜੀ ।
(ੲ) ਮੁੰਡ ਕੀ ਮਾਲ…।। . . ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ।। ਛੰਦ ੧੭।। (ਪੰਨਾ ੮੧੦ ਤੇ ਲਿਖੀ ਦੇਵੀ ਉਸਤਤਿ ਵਿਚੋਂ) ਭਾਵ, ਗਲੇ ਵਿੱਚ ਖੋਪੜੀਆਂ ਦੀ ਮਾਲਾ ਪਾਣ ਵਾਲਾ…ਭਿਆਨਕ ਸ਼ਰੀਰਧਾਰੀ ਕਾਲ ਹੈ ਤੁਹਾਡਾ ਪਾਲਣਹਾਰ ਹੈ! ਕਿਵੇਂ?
ਮੈਨੂ ਪਹਿਲਾਂ ਇਕ ਗਲ ਸਮਝਾਣ ਦੀ ਕਿਰਪਾਲਤਾ ਕਰੋ ਕੇ ਜੇ ਆਪ ਜੀ ਨੂ ਗੁਰੂ ਗਰੰਥ ਸਾਹਿਬ ਦੀ ਪੰਜਾਬੀ ਵਿਚ ਕਹੀ ਗਲ ਤੇ ਸ੍ਰੀ ਦਸਮ ਗਰੰਥ ਦੀ ਹਿੰਦੀ ਵਿਚ ਕਹੀ ਗਲ ਸਮਝ ਨਹੀਂ ਆਈ ਤਾਂ ਆਪ ਜੀ ਨੂ ਸੰਸਕ੍ਰਿਤ ਭਾਸ਼ਾ ਵਿਚ ਲਿਖਿਆ ਗਰੰਥ ਕਿਵੇਂ ਸਮਝ ਆ ਗਿਆ ? ਵੀਰ ਜੀ, ਇਹ ਗਰੰਥ ਤਾਂ ਸੰਸਕ੍ਰਿਤ ਸਮਝਣ ਵਾਲੇ ਵਿਦਵਾਨਾ ਨੂੰ ਸਮਝ ਨਹੀਂ ਆਇਆ ਤਾਂ ਆਪ ਜੀ ਤਾਂ ਇਸ ਨੂ ਕਦੀਂ ਵੀ ਨਹੀਂ ਸਮਝ ਸਕਦੇ । ਸਾਨੂ ਇਹ ਸਮਝਾਵੋ ਕੇ ਆਪ ਜੀ ਨੇ ਇਹ ਤੁਕ ਨਹੀਂ ਪਢ਼ੀ " ਮਾਰੈ ਰਾਖੈ ਏਕੋ ਆਪਿ॥" ਜਦੋਂ ਗੁਰੂ ਗਰੰਥ ਸਾਹਿਬ ਕਹਿ ਰਹੇ ਨੇ ਕੇ ਮਾਰਨ ਵਾਲਾ ਤੇ ਰਖਣ ਵਾਲਾ ਇਕੋ ਹੈ ਤਾਂ ਘਟੋ ਘਟ ਗੁਰੂ ਗਰੰਥ ਸਾਹਿਬ ਦੀ ਤਾਂ ਮਨ ਲਵੋ । ਵੈਸੇ ਮੋਤ ਦਾ ਰੂਪ ਕੋਈ ਇਨਾ ਪਿਆਰਾ ਨਹੀਂ ਹੁੰਦਾ। ਬਾਕੀ ਜਿਸ ਸ਼ਰੀਰ ਧਾਰੀ ਕਾਲ ਦੀ ਤੁਸੀਂ ਗਲ ਕਰ ਰਹੇ ਹੋ , ਓਸੇ ਸ਼ਰੀਰ ਧਾਰੀ ਦਾ ਜਿਕਰ ਗੁਰੂ ਗਰੰਥ ਸਾਹਿਬ ਵਿਚ ਵੀ ਬਖੂਬੀ ਕੀਤਾ ਗਿਆ ਹੈ " ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥" ਹੁਣ ਆਪ ਜੀ ਦਸੋ ਕੇ ਇਹ ਕਿਸ ਪ੍ਰਕਾਰ ਦਾ ਰਬ ਹੈ ਜੋ ਹਥ ਵਿਚ ਸੰਖ, ਗਲ ਵਿਚ ਮਾਲਾ , ਚਕ੍ਰ ਤੇ ਹੋਰ ਸੁਨੋ ਮਥੇ ਤੇ ਤਿਲਕ ਵੀ ਲਗਾ ਕੇ ਰਖਦਾ ਹੈ । ਮੈਂ ਤੇ ਅਜੇ ਤਕ ਕਿਸੇ ਗੁਰਸਿਖ ਦੇ ਤਿਲਕ ਨਹੀਂ ਦੇਖਿਆ । ਤਿਲਕ ਤਾਂ ਪੰਡਿਤ ਹੀ ਲਾਂਦੇ ਨੇ , ਸੋ ਆਪ ਜੀ ਮੁਤਾਬਿਕ ਇਹ ਗੁਰੂ ਗਰੰਥ ਸਾਹਿਬ ਵਾਲਾ ਰਬ ਤਾਂ ਪੱਕਾ ਹੀ ਪੰਡਿਤ ਹੋਣਾ , ਸਾਕਤ ਮੱਤੀ।ਏਸ ਨੇ ਸੰਖ ਵੀ ਫੜਿਆ ਹੋਇਆ ਜੋ ਵਜਾਂਦਾ ਹੀ ਬਾਹਮਣ ਹੈ । ਇਕ ਹੋਰ ਗਲ ਦਸੋ ਕੇ ਇਸਨੇ ਕਿਹੜੀ ਮਾਲਾ ਪਾਈ ਹੋਈ ਹੈ ? ਮੋਤੀਆਂ ਦੀ ਮਾਲਾ ਤਾਂ ਹੋ ਨਹੀਂ ਸਕਦੀ ਜਿਸ ਨੂ ਦੇਖ ਕੇ ਜਮ ਵੀ ਡਰ ਗਿਆ ਹੋਣਾ । ਹੁਣ ਦਸੋ ਕੇ ਗੁਰੂ ਗਰੰਥ ਸਾਹਿਬ ਉਤੇ ਅਜੇ ਵੀ ਭਰੋਸਾ ਹੈ ਕੇ ਨਹੀਂ ? ਵੀਰ ਜੀ ਇਕ ਹੋਰ ਗਲ " ਭਗਤ ਹੇਤੀ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥" ਹੁਣ ਦਸੋ ਕੇ ਜੋ ਅਕਾਲ ਅਜੂਨੀ ਹੈ ਤੇ ਓਹਦੀ ਕੋਈ ਦੇਹ ਨਹੀ ਫਿਰ ਓਸਨੇ ਗੁਰੂ ਗਰੰਥ ਸਾਹਿਬ ਵਿਚਲੇ ਏਸ ਰੂਪ ਵਿਚ ਦੇਹ ਕਿਵੇਂ ਧਰ ਲਈ ? ਹੁਣ ਇਹ ਸ਼ਰੀਰਧਾਰੀ ਅਕਾਲਪੁਰਖ ਨਹੀਂ? ਇਕ ਗਲ ਹੋਰ ਇਹ ਨਰਸਿੰਘ ਅਵਤਾਰ ੨੪ ਅਵਤਾਰ ਵਿਚੋਂ ਨਹੀਂ ਹੋਇਆ ? ਹੁਣ ਏਸ ਸ਼ਬਦ ਵਿਚ ਨਹੀਂ ਦਸਿਆ ਕੇ ਨਰਸਿੰਘ ਅਵਤਾਰ ਅਕਾਲਪੁਰਖ ਦਾ ਅਵਤਾਰ ਹੈ ਤੇ ਓਸ ਨੇ ਦੇਹ ਧਾਰੀ ਹੈ ? ਆਪ ਜੀ ਸਾਬਿਤ ਕਰੋ ਕੇ ਇਹ ਨਰਸਿੰਘ ਅਵਤਾਰ ਵਾਲੀ ਕਹਾਣੀ ਹਿੰਦੁਆਂ ਦੇ ਗ੍ਰੰਥਾਂ ਵਿਚੋਂ ਨਹੀਂ ਹੈ। ਜੇ ਸਾਬਿਤ ਨਹੀਂ ਕਰਦੇ ਤਾਂ ਲੋਕਾਂ ਨੂੰ ਸ੍ਰੀ ਦਸਮ ਗਰੰਥ ਬਾਰੇ ਗੁਮਰਾਹ ਨਾ ਕਰੋ ।
(ਸ) ਦੇਹ ਸ਼ਿਵਾ ਬਰ ਮੋਹਿ ਇਹੈ…… (ਪੰਨਾ ੯੯: ਸ਼ਿਵਾ, ਦੁਰਗਾ, ਚੰਡੀ ਤੋਂ ਵਰ ਮੰਗਣਵਾਲਾ ਗੁਰੂ ਜਾਂ ਗੁਰਸਿਖ ਕਿਵੇਂ?)
ਸ੍ਰੀ ਗੁਰੂ ਗਰੰਥ ਸਾਹਿਬ ਵਿਚਲੀ "ਮਤੀ ਦੇਵੀ ਦੇ ਵਰ ਜੇਸਟ ॥" ਬਾਰੇ ਆਪ ਜੀ ਦਾ ਕੀ ਵੀਚਾਰ ਹੈ ? ਇਹ ਕਿਹੜੀ ਮਤੀ ਦੇਵੀ ਤੋਂ ਵਰ ਮੰਗਿਆ ਜਾ ਰਿਹਾ ਹੈ ਤੇ ਓਹ ਵੀ ਸ੍ਰੇਸਟ ਵਰ । ਵੀਰ ਜੀ ਤੁਸੀਂ ਜਿਨਾ ਸਮਾ ਮਾਰਕੰਡੇ ਪੁਰਾਨ ਦੇ ਉਤੇ ਲਾਇਆ ਹੈ ਓਨਾ ਕੁ ਸਮਾ ਜੇ ਤੁਸੀਂ ਗੁਰੂ ਗਰੰਥ ਸਾਹਿਬ ਕੋਲੋਂ ਸਿਖਿਆ ਲੇਣ ਲਈ ਲਾ ਦਿੰਦੇ ਤਾਂ ਕੁਛ ਤਾਂ ਗਿਆਨ ਹਾਸਿਲ ਹੋ ਜਾਂਦਾ । ਨਾ ਆਪਜੀ ਨੂ ਮਾਰਕੰਡੇ ਪੁਰਾਨ ਸਮਝ ਆਇਆ ਨਾ ਹੀ ਹੋਰ ਕੁਸ਼ ।
(ਹ) ਚਰਿਤ੍ਰ ੪੦੫: ਛੰਦ ੯੧ ਤੋਂ ੧੦੦ ਤਕ ਮਹਾਕਾਲ/ ਕਾਲ/ ਦੁਰਗਾ ਨੂੰ ਰੱਬੀ-ਗੁਣਾ ਵਾਲਾ ਦਰਸਾ ਕੇ ਕੀਤੀ ਉਸਤਤਿ
ਤੁਸੀਂ ਲਫਜ਼ ਵਰਤਿਆ ਹੈ ਰਬੀ ਗੁਣ - ਰਬ ਤੇ ਮੁਸਲਮਾਨਾ ਦਾ ਅਰਬੀ ਦਾ ਲਫਜ਼ ਹੈ , ਇਹ ਕੋਈ ਸਿਖਾਂ ਦਾ ਲਫਜ਼ ਥੋੜਾ ਨਾ ਹੈ ? ਘਟੋ ਘਟ ਸਿਖਾਂ ਦੇ ਰਬ ਦੀ ਗਲ ਕਰ ਲੇਂਦੇ। ਹੁਣ ਮਹਾਂ ਕਾਲ ਤੇ ਕਾਲਕਾ ਦੇ ਗੁਣਾ ਨੂ ਅਸੀਂ ਮੁਸਲਮਾਨਾ ਵਾਲੇ ਰਬ ਦੇ ਗੁਣਾ ਨਾਲ ਕਿਵੇ ਮਿਲਾ ਦੇਈਏ? ਚਲੋ ਆਪ ਜੀ ਦੇ ਗਿਆਨ ਵਿਚ ਵਾਧਾ ਕਰ ਦਿੰਦੇ ਹਾਂ ਕਿ ਰਬ ਹਮੇਸ਼ਾਂ ਇਕ ਹੀ ਹੁੰਦਾ ਹੈ ਭਾਵੇਂ ਓਸ ਨੂ ਮੁਸਲਮਾਨ ਮੰਨਣ , ਇਸਾਈ ਮੰਨਣ, ਭਾਵੇਂ ਹਿੰਦੂ ਮੰਨਣ, ਤੇ ਭਾਵੇਂ ਸਿਖ । ਆਪ ਜੀ ਨੂ ਦਸ ਦਿਤਾ ਹੈ ਕੇ ਸਿਖਾਂ ਦੀ ਦੇਵੀ ਕੋਣ ਹੈ ਤੇ ਮਹਾ ਕਾਲ ਦਾ ਸਰੂਪ ਕੀ ਹੈ । ਫਿਰ ਵੀ ਜੇ ਸਮਝ ਨਹੀਂ ਆਇਆ ਤਾਂ ਵਿਸਥਾਰ ਵਿਚ ਮੇਰੇ ਬਲੋਗ ਵਿਚ ਸਮਝਾ ਦਿਤਾ ਹੈ । ਰਬ ਦੇ ਗੁਣਕਾਰੀ ਰੂਪ ਦਾ ਹੀ ਵਰਨਣ ਗੁਰੂ ਗਰੰਥ ਸਾਹਿਬ ਵਿਚ ਕੀਤਾ ਗਿਆ ਹੈ ਤੇ ਗੁਣਕਾਰੀ ਸਰੂਪ ਦਾ ਹੀ ਵਰਨਣ ਸ੍ਰੀ ਦਸਮ ਗਰੰਥ ਵਿਚ ਕੀਤਾ ਗਿਆ ਹੈ । ਆਪ ਜੀ ਨੇ ਲਗਦਾ ਕਿ ਪਹਿਲਾ ਹੀ ਸ਼ੰਦ ਜਾਪੁ ਸਾਹਿਬ ਦਾ ਨਹੀਂ ਦੇਖਿਆ" ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ " । ਕਿਨੇ ਸੋਹਣੇ ਲਫਜਾਂ ਵਿਚ ਦਸ ਦਿਤਾ ਹੈ ਸਾਹਿਬ ਨੇ ਕੇ ਮੈਂ ਕਰਮ ਨਾਮ ਜਿਸ ਨੂੰ ਗੁਣਕਾਰੀ ਨਾਮ ਵੀ ਕਿਹਾ ਜਾਂਦਾ ਹੈ ਓਹਨਾ ਨੂ ਬਿਆਨ ਕਰਨ ਜਾ ਰਿਹਾ ਹਾਂ । ਜੇ ਆਪ ਜੀ ਨੂ ਪਹਿਲਾ ਹਿਸਾ ਹੀ ਨਹੀਂ ਸਮਝ ਆਇਆ ਤਾਂ ਤੁਸੀਂ ਅੱਗੇ ਦੇ ਹਿਸੇ ਨੂ ਕਿਦਾਂ ਬਿਆਨ ਕਰ ਸਕਦੇ ਹੋ ?
੨੧) ਜ਼ਫ਼ਰਨਾਮਾ:- ਕੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਵਡਿਆਈ ਕੀਤੀ ਹੋਵੇਗੀ? ਪੜੋ ਜੀ, ਸ਼ੇਅਰ ਨੰ: ੮੯, ੯੦, ੯੧, ੯੨, ਚੰਗੀ ਜ਼ਮੀਰ ਵਾਲਾ, ਦੇਵਤਿਆਂ ਵਰਗੀਆਂ ਸਿਫ਼ਤਾਂ, ਬਖ਼ਸ਼ਿਸ਼ ਕਰਣ ਵਾਲਾ. . ।
ਕਈ ਵਾਰ ਜਾਲਿਮ ਵਿਚ ਵੀ ਕੋਈ ਚੰਗਾ ਗੁਣ ਹੁੰਦਾ ਹੈ । ਸਿਖਾਂ ਦਾ ਗੁਰੂ ਕੋਈ ਤੰਗ ਦਿਲ ਇਨਸਾਨ ਨਹੀਂ ਸੀ ਹੋ ਆਪਣੇ ਦੁਸ਼ਮਨ ਨੂੰ ਗਲਤ ਭਾਸ਼ਾ ਤੋਂ ਸਿਵਾ ਹੋਰ ਕਿਸੇ ਭਾਸ਼ਾ ਨਾਲ ਗਲ ਹੀ ਨਾ ਕਰ ਸਕਦਾ ਹੋਵੇ । ਜਦੋਂ ਬਾਦਸ਼ਾਹ ਨੂੰ ਲਾਹਨਤ ਪਾਈ ਹੈ ਤਾਂ ਪੂਰੀ ਪਾਈ ਹੈ ਤੇ ਜੇ ਕੋਈ ਓਸ ਵਿਚ ਸਿਫਤ ਸੀ ਤਾਂ ਓਹ ਵੀ ਪੂਰੀ ਦਸੀ ਹੈ । ਇਹ ਹੀ ਗੁਣ ਗੁਰੂ ਸਾਹਿਬ ਨੂੰ ਇਕ ਆਮ ਯੋਧੇ ਤੋਂ ਅਲਗ ਕਰਦਾ ਹੈ। ਇਹ ਹੀ ਗੁਣ ਹੈ ਜੋ ਸਾਬਿਤ ਕਰਦਾ ਹੈ ਕੇ ਗੁਰੂ ਸਾਹਿਬ ਦਾ ਦਿਲ ਕਿਨਾ ਵਡਾ ਸੀ ਕਿ ਓਹ ਦੁਸ਼ਮਨ ਜਿਸ ਨੇ ਸਾਰਾ ਕੁਛ ਖੋਹ ਲਿਆ ਹੋਵੇ , ਓਸ ਦੇ ਚੰਗੇ ਗੁਣਾ ਦੀ ਕਦਰ ਕਰਦੇ ਸਨ ।
(੨੨) ਚਰਿਤ੍ਰੋ ਪਾਖਯਾਨ ਤੇ ਹਿਕਾਯਤਾਂ ਦੇ ਅਸ਼ਲੀਲ ਕਿੱਸੇ ਤੇ ਅਸ਼ਲ਼ੀਲ ਸ਼ਬਦਾਵਲੀ ਕੀ ਗੁਰੂ-ਲਿਖਤ ਹੋ ਸਕਦੇ ਹਨ? ....
ਵੀਰ ਜੀਓ , ਅਸ਼੍ਲੀਲਤਾ ਦੇਖਣ ਵਾਲੇ ਦੀ ਅਖ ਤੇ ਨਿਰਭਰ ਕਰਦੀ ਹੈ । ਮਾਂ ਦਾ ਬਚ੍ਹੇ ਨੂੰ ਦੁਧ ਪਿਲਾਨਾ ਕਿਸੇ ਲਈ ਅਸ਼ਲੀਲ ਹੋ ਸਕਦਾ ਹੈ ਕਿਸੇ ਲਈ ਨਹੀਂ । ਜਿਸ ਅਸ਼੍ਲੀਲਤਾ ਦੀ ਗਲ ਤੁਸੀਂ ਕਰਦੇ ਹੋ , ਮਾਫ਼ ਕਰਨਾ ਆਪ ਜੀ ਵੀ ਓਸੇ ਅਸ਼੍ਲੀਲਤਾ ਸਦਕਾ ਏਸ ਜਹਾਨ ਵਿਚ ਆਏ ਹੋ । ਸਾਡਾ ਗੁਰੂ ਕੋਈ ਬ੍ਰਹਮਚਾਰੀ ਨਹੀਂ ਸੀ ਜੋ ਕਾਮ ਦੀ ਗਲ ਨਹੀਂ ਕਰ ਸਕਦਾ ਸੀ। ਜਿਸ ਕਾਮ ਨੇ ਸਾਰੀ ਦੁਨੀਆ ਨੂ ਡੋਬਿਆ ਹੋਇਆ ਹੈ ਓਸ ਕਾਮ ਦੀ ਨੀਚਤਾ ਬਾਰੇ ਗਲ ਕਰਨੀ ਕਿਸ ਤਰਹ ਅਸ਼ਲੀਲ ਹੋ ਗਈ ?ਕਿਸੇ ਚਲਾਕ ਆਦਮੀ ਜਾਂ ਔਰਤ ਕੋਲੋਂ ਧੋਕੇਬਾਜੀ ਦੇ ਸ਼ਿਕਾਰ ਹੋਣ ਤੋ ਬਾਅਦ ਵਿਚ ਸਮਝਣ ਤੋਂ ਚੰਗਾ ਕੇ ਪਹਿਲਾਂ ਗਲ ਸਮਝ ਲਈ ਜਾਵੇ ਨਹੀਂ ਤੇ ਆਪ ਜੀ ਵਰਗੇ ਸਿਆਣੇ ਮੈਂ ਆਪਣੀਆ ਅਖਾਂ ਨਾਲ ਕਈ ਡੁਬਦੇ ਵੇਖ ਚੁਕਾ ਹਾਂ। ਉਪਰ ਦੀ ਕਿਰਪਾਨਾ ਪਾਣ ਵਾਲੇ ਜਦੋਂ ਧੋਖੇਬਾਜੀ ਦਾ ਸ਼ਿਕਾਰ ਹੋ ਕੇ ਜਦੋਂ ਜਮੀਨ ਤੇ ਡਿਗਦੇ ਹਨ ਤਾਂ ਸਾਰੀ ਉਮਰ ਫਿਰ ਅਖ ਮਿਲਾਣ ਜੋਗੇ ਨਹੀਂ ਰਹਂਦੇ । ਸ਼ਾਇਦ ਆਪ ਜੀ ਨੂ ਸਵਾਮੀ ਵਿਵੇਵਕਾ ਨੰਦ ਯਾਦ ਨਹੀਂ, ਸਾਰੀ ਉਮਰ ਆਪ ਜੀ ਵਾਂਗੂ ਸਾਫ਼ ਸੁਥਰੀ ਭਾਸ਼ਾ ਤੇ ਕਾਮ ਤੋਂ ਦੂਰ ਜਾਣ ਦੀਆਂ ਗੱਲਾਂ ਕਰਨ ਵਾਲਾ ਜਦੋਂ ਕਾਮ ਦੇ ਗੇੜ ਵਿਚ ਪਿਆ ਤਾਂ ਮਰਨ ਤੋਂ ਬਾਅਦ ਹੀ ਜਾਨ ਛੁਟੀ ਸੀ। ਚਲਾਕ ਲੋਕਾਂ ਦੇ ਚੁੰਗਲ ਵਿਚ ਫਸ ਕੇ ਧਰਮ ਗਵਾਣ ਨਾਲੋਂ ਚੰਗਾ ਹੈ ਕੇ ਬੁਰੇ ਲੋਕਾਂ ਦਾ ਕਿਰਦਾਰ ਪਢ਼ਨਾ ਸਿਖ ਲਿਆ ਜਾਵੇ । ਬਾਕੀ ਕੁਛ ਲੋਕਾਂ ਨੂ ਸ੍ਰੀ ਗੁਰੂ ਗਰੰਥ ਸਾਹਿਬ ਦੇ ਵਿਚੋਂ ਵੀ ਅਸ਼੍ਲੀਲਤਾ ਲਭ ਪੈਂਦੀ ਹੋਵੇਗੀ । ਮੈਂ ਆਪ ਜੀ ਵਾਂਗੂ ਬੇਸ਼ਰਮ ਨਹੀਂ ਹੁਣ ਜੋ ਆਪਣੇ ਗੁਰੂ ਦੀ ਬੇਇਜਤੀ ਕਰਦਾ ਫਿਰਾਂ , ਓਹ ਵੀ ਤੁਕਾਂ ਗੁਰੂ ਗਰੰਥ ਸਾਹਿਬ ਵਿਚੋਂ ਕਢ ਕੇ। ਆਪ ਖੁਦ ਹੀ ਜਾਣਦੇ ਹੋ ਕੇ ਮੈਂ ਕਿਹਨਾ ਸ਼ਬਦਾ ਦੀ ਗਲ ਕਰ ਰਿਹਾ ਹਾਂ। ਵੈਸੇ ਜੋ ਉਧਾਰਨਾ ਤੁਸੀਂ ਆਪਣੇ ਸਵਾਲਾਂ ਵਿਚ ਦਿਤੀਆਂ ਨੇ , ਓਹ ਆਪ ਜੀ ਦੇ ਘਰੋਂ ਕਿਸੇ ਧੀ ਭੇਣ ਨੇ ਤਾਂ ਪਢ਼ ਹੀ ਲਈਆਂ ਹੋਣੀਆਂ ਨੇ । ਤੇ ਤੁਸੀਂ ਲੋਕਾਂ ਦੀਆਂ ਧੀਆ ਭੇਣਾ ਨੂ ਵੀ ਕਾਫੀ ਪਢ਼ਾ ਦਿਤੀਆਂ ਹੋਣੀਆ ਨੇ । ਸਾਨੂ ਪਤਾ ਹੈ ਕੇ ਕਿਥੇ ਕੀ ਪਢ਼ਨਾ ਹੁੰਦਾ ਹੈ ਤੇ ਕਿਥੇ ਕੀ ਕਰਨਾ ਹੁੰਦਾ ਹੈ । ਅਸੀਂ ਇਸ ਤਰਹ ਦੀ ਕਮੀਨਗੀ ਕਰਨ ਦੇ ਹਕ ਵਿਚ ਨਹੀਂ ਜਿਸ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਦਨਾਮੀ ਹੁੰਦੀ ਹੋਵੇ ।
੨੩) ਦਸਮ ਨਾਨਕ ਗੁਰਗੱਦੀ ਤੇ ਬੈਠਣ ਤਕ (ਨਵੰਬਰ ੧੬੭੫) ਕਿਹੜੀਆਂ ਬਾਣੀਆਂ ਦਾ ਨਿਤਨੇਮ ਪਾਠ ਕਰਦੇ ਸਨ? ਤਾਂ ਦਸੋ, ਕੀ ਅਜ ਉਹਨਾਂ ਬਾਣੀਆਂ ਦਾ ਨਿਤਨੇਮ-ਪਾਠ ਕਰਣ ਵਾਲੇ ਸਿਖ ਗੁਰੂ ਤੋਂ ਬੇਮੁਖ ਕਹੇ ਜਾਣਗੇ?
ਇਹ ਅਤ ਦਰਜੇ ਦਾ ਘਟੀਆ ਸਵਾਲ ਹੈ । ਹੁਣ ਤੁਸੀਂ ਕਹੋਗੇ ਕੇ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਜਿਸ ਬਾਨੀ ਦਾ ਨਿਤਨੇਮ ਕਰਦੇ ਸੀ ਓਸ ਦਾ ਨਿਤਨੇਮ ਕਰਣ ਵਾਲੇ ਸਿਖ ਗੁਰੂ ਤੋਂ ਬੇਮੁਖ ਕਹੇ ਜਾਣਗੇ? ਇਸੇ ਤਰਾਂ ਇਕ ਅਖਬਾਰ ਵੀ ਅਜੇ ਕਲ ਕਹ ਰਿਹਾ ਹੈ ਕੇ ਗੁਰੂ ਨਾਨਕ ਸਾਹਿਬ ਦੀ ਬਾਨੀ ਤੋਂ ਬਾਅਦ ਹੋਰ ਕਿਸੇ ਗੁਰੂ ਸਾਹਿਬ ਨੂ ਬਾਣੀ ਲਿਖਣ ਦੀ ਕਿ ਜਰੂਰਤ ਸੀ ?
ਸਵਾਲ ਨੰ: ੨੪:- ਕੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਨਹੀ ਹਨ?
(ਨੋਟ: ਪੂਰਨ ਗੁਰੂ ਦੀ ਖ਼ਾਸ ਪਹਿਚਾਨ: ਆਪਿ ਮੁਕਤੁ ਮੋਕਉ ਪ੍ਰਭੁ ਮੇਲੇ ਐਸੋ ਕਹਾ ਲਹਾ।। ਗੁਰੂ ਗ੍ਰੰਥ ਸਾਹਿਬ, ਅੰ: ੧੦੦੩)
ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ।। … ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।। (ਗੁਰੂ ਗ੍ਰੰਥ ਸਾਹਿਬ, ਅੰਗ ੧੧੫੯)
ਅਸਲ ਗੁਰਸਿਖ ਓਹੀ ਹਨ ਜਿਨੑਾਂ ਨੇ ਪੰਡਿਤਾਂ ਦੇ ਲਿਖੇ ਗ੍ਰੰਥ ਵੇਦ-ਪੁਰਾਣ-ਸਿਮ੍ਰਿਤੀਆਂ ਅਤੇ ਉਹਨਾਂ ਤੇ ਆਧਾਰਿਤ ਗ੍ਰੰਥ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਤਿਆਗ ਦਿੱਤੇ ਹਨ।}
ਮੈਨੂ ਤੇ ਨਹੀਂ ਲਗਦਾ ਕੇ ਕੋਈ ਕਹ ਰਿਹਾ ਹੈ ਕਿ ਗੁਰੂ ਗਰੰਥ ਸਾਹਿਬ ਪੂਰੇ ਗੁਰੂ ਨਹੀਂ ਹਨ ? ਪਰ ਜੇ ਗੁਰੂ ਦੀ ਗਲ ਹੀ ਆਪ ਜੀ ਨੂ ਸਮਝ ਨਹੀਂ ਆਈ ਤਾਂ ਦਸੋ ਗੁਰੂ ਦਾ ਕਿ ਕਸੂਰ ਹੋ ਗਿਆ ? ਇਕ ਜਮਾਤ ਵਿਚ ਸਾਰੇ ਵਿਦਿਆਰਥੀ ਹੋਸ਼ਿਆਰ ਨਹੀਂ ਹੁੰਦੇ। ਕੁਛ ਇਕ ਆਪ ਜੀ ਵਾਂਗੂ ਵਿਦਿਆ ਦੀ ਅਰਥੀ ਕੱਢਣ ਵਾਲੇ ਵੀ ਹੁੰਦੇ ਨੇ । ਆਪ ਜੀ ਨੂੰ ਆਪਣੇ ਪੂਰਨ ਗੁਰੂ, ਗੁਰੂ ਗਰੰਥ ਸਾਹਿਬ ਵਿਚ ਦਸੇ ਸ਼ਿਵ ਦਾ ਮਤਲਬ ਹੀ ਅਜੇ ਤਕ ਪਤਾ ਨਹੀਂ ਚਲਿਆ ਤਾਂ ਆਪ ਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਕੀ ਨਾਮ ਰੋਸ਼ਨ ਕਰਨਾ ਹੈ । ਜਿਸ ਤਰਹ ਬਾਣੀ ਦੇ ਗਲਤ ਅਰਥ ਆਪ ਨੇ ਕੀਤੇ ਹਨ , ਠੀਕ ਓਸੇ ਤਰਹ ਰਾਮਰਾਏ ਨੇ ਵੀ ਕੀਤੇ ਸਨ । ਫਰਕ ਸਿਰਫ ਇਨਾ ਹੈ ਕੇ ਰਾਮਰਾਏ ਨੂ ਪਤਾ ਸੀ ਕੇ ਓਹ ਜਾਣ ਕੇ ਗਲਤ ਅਰਥ ਕਰ ਰਿਹਾ ਹੈ , ਪਰ ਆਪ ਜੀ ਨੂੰ ਤਾਂ ਪਤਾ ਵੀ ਨਹੀਂ ਕਿ ਆਪ ਜੀ ਅਰਥਾਂ ਦੇ ਅਨਰਥ ਕਰ ਰਹੇ ਹੋ। ਜੋ ਆਦਮੀ ਹਰ ਰੋਜ਼ ਦੇ ਨਿਤਨੇਮ ਦੀ ਬਾਣੀ ਵਿਚਲੇ ਸ਼ਿਵ ਦੇ ਅਰਥ ਨਾ ਅਜੇ ਤਕ ਸਮਝਿਆ ਹੋਵੇ, ਓਹ ਤੋਂ ਆਸ ਵੀ ਕਿ ਰਖੀ ਜਾ ਸਕਦੀ ਹੈ ? ਹੁਣ ਰਹੀ ਗਲ ਵੇਦਾਂ ਦੀ, ਆਪ ਜੀ ਦਸੋਗੇ ਕੇ ਏਹਦਾ ਕਿ ਮਤਲਬ ਹੁੰਦਾ " ਚਾਰੇ ਵੇਦ ਹੋਏ ਸਚਿਆਰ" ਅਤੇ " ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬੀਚਾਰੈ" । ਇਕ ਪਾਸੇ ਤੇ ਕਹ ਰਹੇ ਹੋ ਕੇ ਅਸਲ ਗੁਰਮੁਖ ਓਹ ਹਨ ਜੋ ਵੇਦ ਪੁਰਾਨ ਸਿਮਰਤ ਸਬ ਤਿਆਗ ਚੁਕੇ ਹਨ ਤੇ ਇਕ ਪਾਸੇ ਆਪ ਜੀ ਖੁਦ ਕਹ ਰਹੇ ਹੋ ਕੇ ਤੁਸੀਂ ਇਹ ਸਾਰੇ ਵੇਦ ਪੁਰਾਨ ਪਢ਼ ਲਏ ਹਨ ਤੇ ਸਬੂਤ ਦੇ ਤੋਰ ਤੇ ਆਪਣੇ ਅਗੇ ਮੇਜ ਰਖ ਕੇ ਆਪ ਜੀ ਸਾਰੀਆਂ ਕਿਤਾਬਾਂ ਵੀ ਰਖ ਕੇ ਬੇਠ ਜਾਂਦੇ ਹੋ ? ਸੋ ਆਪ ਜੀ ,ਆਪ ਜੀ ਦੇ ਆਪਣੇ ਮੁਤਾਬਿਕ ਗੁਰਸਿਖ ਨਹੀਂ ਹੋ ? ਜੇ ਆਪ ਨੇ ਸ੍ਰੀ ਦਸਮ ਗਰੰਥ ਦੇ ਦਰਸ਼ਨ ਚੰਗੀ ਤਰਹ ਕੀਤੇ ਹੁੰਦੇ ਤਾਂ ਆਪ ਜੀ ਨੂ ਪਤਾ ਲਗਦਾ ਕੇ ਜਿਨੀ ਮਿੱਟੀ ਬੇਦ, ਪੁਰਾਨ ,ਕੀਤਾਬ , ਸਿਮਰਤੀਆਂ, ਸ਼ਾਸਤਰਾਂ ਦੀ ਸ੍ਰੀ ਦਸਮ ਗਰੰਥ ਵਿਚ ਪੁੱਟੀ ਗਈ ਹੈ ਓਨੀ ਕਿਸੇ ਹੋਰ ਗਰੰਥ ਵਿਚ ਨਹੀਂ ਹੈ । ਏਥੋਂ ਤਕ ਕੇ ਬੇਦਾਂ ਦੇ ਰਚਨਹਾਰ ਵਜੋਂ ਜਾਣੇ ਜਾਂਦੇ ਬ੍ਰਹਮਾ ਬਾਰੇ ਵੀ ਕਹ ਦਿਤਾ ਗਿਆ ਕੇ ਓਹ ਵੀ ਬੇਦ ਲਿਖਦਾ ਰਿਹਾ ਪਰ ਓਸ ਵਾਹੇਗੁਰੁ ਦਾ ਅੰਤ ਨਹੀਂ ਪਾ ਸਕਿਆ ।" ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸਾਸਤ੍ਰ ਬੇਦ ਸਬੇ ਬੋਹ ਭੇਦ ਕਹਿਓ ਹਮ ਏਕ ਨਾ ਜਾਨਿਓ " ਹੁਣ ਦਸੋ ਜਨਾਬ।
ਸਵਾਲ ਨੰ: ੨੫:- ਕੀ ਬਚਿਤ੍ਰ ਨਾਟਕ ਗ੍ਰੰਥ/ਸਰਬਲੋਹ ਗ੍ਰੰਥ ਆਦਿਕ ਗ੍ਰੰਥਾਂ ਬਿਨਾ ‘ਆਤਮਾ ਪਰਾਤਮਾ ਏਕੋ ਕਰੈ।। ` ਸੰਭਵ ਨਹੀ? ਫਿਰ ਦੱਸੋ, ਦਸਮ ਪਾਤਸ਼ਾਹ ਤਕ ਗੁਰੂਆਂ ਅਤੇ ਗੁਰਸਿਖਾਂ ਦਾ ਪ੍ਰਭੂ-ਮਿਲਾਪ ਕਿਵੇਂ ਹੋਇਆ ਹੋਵੇਗਾ?
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਹਰ ਰਚਨਾ ਦਾ ਪਿਛੋਕੜ ਮੁਖ ਰਖ ਕੇ ਵੀਚਾਰਿਆਂ ਪਤਾ ਚਲਦਾ ਹੈ ਕਿ ਬਚਿਤ੍ਰ ਨਾਟਕ ਗ੍ਰੰਥ/ਕਹੇ-ਜਾਂਦੇ ਦਸਮ ਗ੍ਰੰਥ ਦੀਆਂ ਰਚਨਾਵਾਂ ਸੱਚੀ ਬਾਣੀ ਨਹੀ ਹਨ। ਇਸ ਗ੍ਰੰਥ ਵਿੱਚ ਯਕੀਨ ਰਖਣ ਵਾਲੇ ਬ੍ਰਾਹਮਣੀ-ਗ੍ਰੰਥਾਂ ਨੂੰ ਮੰਨਣ ਵਾਲੇ ਹੀ ਹਨ। ਗੁਰੂ-ਬਾਣੀ ਸਮਝਾਉਂਦੀ ਹੈ:
ਗੁਰਪਰਸਾਦੀ ਏਕੋ ਜਾਣੈ ਤਾਂ ਦੂਜਾ ਭਾਉ ਨ ਹੋਈ।। (ਗੁਰੂ ਗ੍ਰੰਥ ਸਾਹਿਬ, ੪੪੧)
ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ।। (ਗੁਰੂ ਗ੍ਰੰਥ ਸਾਹਿਬ; ੧੦੮੭)
ਨਿਰੰਕਾਰੁ ਨਿਰਵੈਰੁ ਅਵਰੁ ਨਹੀ ਦੂਸਰ ਕੋਈ।। ਭੰਜਨ ਗੜ੍ਹਨ ਸਮਥੁ ਤਰਣ ਤਾਰਣ ਪ੍ਰਭੁ ਸੋਈ।। (੧੪੦੪)
ਆਪ ਜੀ ਵਰਗੇ ਸੋਹਣੇ ਵੀਚਾਰ ਕੁਛ ਸਜਣ ਜਿਵੇਂ ਰਾਮਰਾਏ ਦੇ ਚੇਲੇ ਮਸੰਦ ਵੀ ਰਖਦੇ ਸਨ ਜੋ ਕਹੰਦੇ ਸਨ ਕੇ ਨੋਵੇਂ ਮਹਲੇ ਦੇ ਸਲੋਕ ਗੁਰੂ ਸਾਹਿਬ ਨੂੰ ਗੁਰੂ ਗਰੰਥ ਸਾਹਿਬ ਵਿਚ ਸ਼ਾਮਿਲ ਕਰਨ ਦੀ ਕਿ ਲੋਢ਼ ਸੀ ? ਕੁਛ ਸਜਣ ਇਹ ਵੀ ਆਖਦੇ ਹਨ ਕੇ ਭਗਤ ਬਾਣੀ, ਭਟ ਬਾਣੀ ਦੀ ਕਿ ਲੋਢ਼ ਸੀ , ਕੀ ਗੁਰੂ ਸਾਹਿਬ ਖੁਦ ਸਮਰਥ ਨਹੀਂ ਸੀ ? ਕਲ ਆਪ ਜੀ ਆਖੋਗੇ ਕੇ ਰਾਏ ਬਲਵੰਡ ਦੀ ਵਾਰ ਦੀ ਕੀ ਜਰੂਰਤ ਸੀ । ਜੇ ਆਪ ਜੀ ਨੇ ਸ੍ਰੀ ਦਸਮ ਗਰੰਥ ਦਾ ਅਧਿਐਨ ਕੀਤਾ ਹੁੰਦਾ ਤਾਂ ਪਤਾ ਲਗਦਾ ਕੇ ਇਹ ਵੀ ਓਹੀ ਗਲ ਕਰ ਰਿਹਾ ਹੈ॥ ਆਪ ਜੀ ਦਸ ਸਕਦੇ ਹੋ ਕੇ "ਆਤਮਾ ਪਰਾਤਮਾ ਏਕੋ ਕਰੈ।।" ਦਾ ਕੀ ਮਤਲਬ ਹੁੰਦਾ ਹੈ ਆਪ ਜੀ ਅਨੁਸਾਰ। ਆਤਮਾ ਕੀ ਹੁੰਦਾ ਤੇ ਪ੍ਰਾਤਮਾ ਕੀ ਹੁੰਦਾ ਤੇ ਕੋਣ ਇਹਨਾ ਦੋਨਾ ਨੂੰ ਇਕੋ ਕਰਦਾ ਹੈ ? ਆਪ ਜੀ ਕਿਸ ਅਧਾਰ ਤੇ ਕਹ ਰਹੇ ਹੋ ਕੇ ਦਸਮ ਬਾਣੀ ਸਚੀ ਨਹੀ? ਜੋ ਪੇਮਾਨਾ ਆਪ ਨੇ ਸ੍ਰੀ ਦਸਮ ਗਰੰਥ ਦੀ ਬਾਣੀ ਵਾਸਤੇ ਵਰਤਿਆ ਹੈ , ਜੇ ਓਹੀ ਗੁਰੂ ਗਰੰਥ ਸਾਹਿਬ ਦੀ ਬਾਣੀ ਵਾਸਤੇ ਵਰਤੋ ਤਾਂ ਆਪ ਜੀ ਦੀ ਕਿ ਰਾਏ ਹੈ ? ਗੁਰੂ ਗਰੰਥ ਸਾਹਿਬ ਵਿਚ ਤਾਂ ਆਪ ਜੀ ਨੂ ਸੁਭਾ ਨਿਮਾਜ਼ ਅਦਾ ਕਰਨ ਦੀ ਗਲ ਵੀ ਕਹੀ ਗਈ ਹੈ ਤੁਸੀਂ ਦਸ ਸਕਦੇ ਹੋ ਕੇ ਆਪ ਜੀ ਨੇ ਆਖਰੀ ਵਾਰ ਕਦੋਂ ਨਿਮਾਜ਼ ਅਦਾ ਕੀਤੀ ਸੀ । ਨਾਲ ਹੀ ਕਿਹਾ ਗਿਆ ਹੈ ਕੇ ਜੇ ਨਿਮਾਜ਼ ਨਾ ਅਦਾ ਕੀਤੀ ਤਾਂ ਆਪ ਜੀ ਆਪਣਾ ਸਿਰ ਵਡ ਦੇਵੋ । ਕਿਰਪਾ ਕਰੋ ਜੀ । ਸ੍ਰੀ ਗੁਰੂ ਗਰੰਥ ਸਾਹਿਬ ਵਿਚ ਸਾਲਗਿਰਾਮ (ਆਪ ਜੀ ਨੂੰ ਪਤਾ ਹੀ ਹੋਣਾ ਹੈ ਕੇ ਸਾਲਗਿਰਾਮ ਸ਼ਿਵ ਲਿੰਗ ਨੂੰ ਕੇਹਾ ਜਾਂਦਾ ਹੈ) ਦੀ ਪੂਜਾ ਵੀ ਹੈ " ਸਾਲਗਿਰਾਮੁ ਹਮਾਰੈ ਸੇਵਾ ॥ ਪੂਜਾ ਅਰਚਾ ਬੰਦਨ ਦੇਵਾ ॥" ਹੁਣ ਦਸੋ ਕਿ ਖਿਆਲ ਹੈ ਆਪ ਜੀ ਦਾ ? ਸਾਬਿਤ ਕਰੋ ਕੇ ਏਸ ਸਾਰੇ ਸ਼ਬਦ ਵਿਚ ਸ਼ਿਵਲਿੰਗ ਤੇ ਸ਼ਿਵਜੀ ਦੀ ਪੂਜਾ ਨਹੀਂ ਹੋਈ। ਹੁਣ ਇਹ ਨਾ ਕਹ ਦੇਣਾ ਕੇ ਇਹ ਵੀ ਨਕਲੀ ਹੈ । ਤੁਸੀਂ ਤਿਆਰ ਹੋ ਜੋ , ਹੁਣ ਅਸੀਂ ਆਪ ਜੀ ਨੂ ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਸਵਾਲ ਕਰਾਂਗੇ ਤੇ ਤੁਸੀਂ ਦਸਣਾ ਕੇ ਇਹ ਬਾਣੀ ਆਪ ਜੀ ਮੁਤਾਬਿਕ ਬ੍ਰਾਹਮਣੀ ਗ੍ਰੰਥਾਂ ਦਾ ਉਤਾਰਾ ਕਿਓਂ ਨਹੀਂ ਹੈ ? ਨਾਲ ਹੀ ਦਸ ਦੇਂਦਾ ਹਾਂ ਕੇ ਸ੍ਰੀ ਦਸਮ ਗਰੰਥ ਵਿਚ ਵੀ ਇਕ ਦੀ ਹੀ ਪੂਜਾ ਹੈ "ਏਕ ਹੀ ਕਿ ਸੇਵ ਸਭ ਹੀ ਕੋ ਗੁਰਦੇਵ ਏਕ , ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ"
ਆਪ ਜੀ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਚੁਕਾ ਹਾਂ । ਜੇ ਫੇਰ ਵੀ ਆਪ ਜੀ ਦੇ ਦਿਲ ਵਿਚ ਕੋਈ ਭਰਮ ਰਹਿ ਗਿਆ ਹੋਵੇ ਤਾਂ ਜੀ ਸਦਕੇ ਪੁਛ ਲੇਣਾ। ਪਰ ਹੁਣ ਸਾਡੀ ਵਾਰੀ ਹੈ ਕੇ ਅਸੀਂ ਵੀ ਦੇਖੀਏ ਕੇ ਆਪ ਜੀ ਨੂ ਗੁਰੂ ਗਰੰਥ ਸਾਹਿਬ ਨਾਲ ਕਿਨਾ ਪਿਆਰ ਹੈ ਤੇ ਆਪ ਜੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦੀ ਕਿਨੀ ਸੋਝੀ ਰਖਦੇ ਹੋ ।
ਦਾਸ
ਤੇਜਵੰਤ ਕਵਲਜੀਤ ਸਿੰਘ ( ੨੩/੦੮/੧੧) copyright @ TejwantKawaljit Singh . Any editing done without the written permission of the author will lead to a legal action at the cost of editor
Labels:
TEJWANTKAWALJIT