Wednesday, 10 August 2011

ਮਹਾਕਾਲ-TEJWANTKAWALJIT SINGH

ਮਹਾਕਾਲ ਦਾ ਨਾਮ ਸੁਣ ਕੇ ਹੀ ਕਮਜੋਰ ਦਿਲ ਲੋਗਾਂ ਨੂ ਹੋਲ ਪੈ ਜਾਂਦੇ ਹਨ। ਮੋਤ ਦਾ ਭਿਯਾਨਕ ਰੂਪ ਓਹਨਾ ਦੇ ਸਾਹਮਣੇ ਤਾਂਡਵ ਕਰਨਾ ਸ਼ੁਰੂ ਕਰ ਦਿੰਦਾ ਹੈ। ਓਹ ਏਸ ਉਮੀਦ ਵਿਚ ਹੀ ਬੈਠੇ ਨੇ ਮੋਤ ਨੇ ਕਦੇ ਓਹਨਾ ਨੂ ਸ਼ੂਹਨਾ  ਹੀ ਨਹੀਂ। ਓਹਨਾ ਦੀ ਸਵਾਲ ਹੈ ਕੇ ਕਾਲਪੁਰਖ ਦਾ ਪਰਮਾਤਮਾ ਰੂਪੀ ਵਰਨਨ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਕਿਯੋਂ ਨਹੀਂ ਆਯਾ। ਜੇ ਕੋਈ ਆਮ ਆਦਮੀ ਕਹੇ ਤਾਂ ਮਨਿਆ ਵੀ ਜਾ ਸਕਦਾ ਹੈ ਪਰ ਹੇਰਾਨੀ ਓਦੋਂ ਹੁੰਦੀ ਹੈ ਜਦ ਆਪਣੇ ਆਪ ਨੂੰ ਗੁਰਬਾਣੀ ਦੇ ਵਿਦਵਾਨ ਕਹਾਵਨ ਵਾਲੇ ਗਿਆਨੀ ਪੁਰਖ ਵੀ ਏਸ ਮਾਨਸਿਕਤਾ ਦਾ ਪ੍ਰਚਾਰ ਕਰਦੇ ਨੇ। ਜੇ ਮਹਾਕਾਲ ਨੂੰ ਗੋਹ ਨਾਲ ਦੇਖ੍ਯਾ ਜਾਵੇ ਤਾਂ ਪਤਾ ਲਗਦਾ ਹੈ ਕੇ ਇਹ ਦੋ ਲਫਜਾਂ ਦਾ ਜੋੜ ਹੈ ੧. ਮਹਾ ੨. ਕਾਲ । ਮਹਾ ਮਤਲਬ ਸ੍ਰੇਸ਼ਟ, ਵਡਾ, ਉੱਪਰ। ਕਾਲ ਮਤਲਬ ਸਮਾਂ। ਮਤਲਬ ਓਹ ਜਿਸ ਦੇ ਹੇਠ ਸਮਾਂ ਹੈ, ਜੋ ਸਮੇ ਤੋਂ ਸ੍ਰੇਸ਼ਟ ਹੈ। ਜੋ ਸਮੇ ਵਿਚ ਵਿਚ੍ਰ੍ਦ੍ਯਾਂ ਵੀ ਸਮੇ ਤੋਂ ਉਤੇ ਹੈ, ਜੋ ਸਬ ਦਾ ਸਮਾਂ ਹੈ। ਆਮ ਆਦਮੀ ਦੇ ਭਾਸ਼ਾ ਵਿਚ ਕੇਹਾ ਜਾਂਦਾ ਹੈ ਕੇ ਤੇਰਾ ਸਮਾਂ ਆ ਗਯਾ ਹੈ ਜਾ ਤੇਰਾ ਕਾਲ ਆ ਗਯਾ ਹੈ। ਦੁਨਿਯਾ ਗਵਾਹ ਹੈ ਕੇ ਕਾਲ ਹਰ ਇਕ ਚੀਜ਼ ਦਾ ਹੈ , ਬਾਸ ਇਕ ਅਕਾਲ ਪੁਰਖ ਹੀ ਕਾਲ ਵਾਸ ਨਹੀਂ ਹੈ। ਜਿਸ ਨੂੰ ਦਸਮ ਗਰੰਥ ਸਾਹਿਬ ਦੇ ਬਚਿਤਰ ਨਾਟਕ ਵਿਚ  ਵਿਚ ਪਿਤਾ ਜੀ ਬਹੁਤ ਖੂਬਸੂਰਤੀ ਨਾਮ ਬਿਆਨ ਕਰਦੇ ਹਨ:

ਔਰ ਸੁ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥
और सुकाल सभै बस काल के एक ही काल अकाल सदा है ॥८४॥
All the other prevalent object are within KAL, only One supreme KAL is ever Timeless and eternal.84.


ਹੁਣ ਜੇ ਗੁਰੂ ਗਰੰਥ ਸਾਹਿਬ ਮਹਾਰਾਜ ਤੋਂ ਪੁਛਿਆ ਜਾਏ ਤਾਂ ਸਾਹਿਬ ਪਹਲੇ ਪੰਨੇ ਤੇ ਹੀ ਇਸ ਦਾ ਉੱਤਰ ਬਖੂਬੀ ਦੇ ਦਿੰਦੇ ਨੇ:
ਆਦਿ ਸਚੁ ਜੁਗਾਦਿ ਸਚੁ ॥
Aadh Sach Jugaadh Sach ||
आदि सचु जुगादि सचु ॥
True In The Primal Beginning. True Throughout The Ages.

ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
Hai Bhee Sach Naanak Hosee Bhee Sach ||1||
है भी सचु नानक होसी भी सचु ॥१॥
True Here And Now. O Nanak, Forever And Ever True. ||1||


ਹੁਣ ਇਹ ਪ੍ਰਤਖ ਹੈ ਕੇ ਸਿਰਫ ੧ ਹੀ ਹਰ ਸਮੇ ਵਿਚ ਹੈ। ਓਹ ਓਸ ਵਕਤ ਵੀ ਸੀ ਜਦੋਂ ਸਮਾਂ ਨਹੀਂ ਸੀ, ਓਹ ਹੁਣ ਵੀ ਹੈ ਤੇ  ਰਹੇਗਾ ਵੀ। ਇਹ ਓਸ ਕਾਲ ਪੁਰਖ ਦੀ ਹੀ ਪਰਿਭਾਸ਼ਾ ਹੈ। ਗੁਰੂ ਸਾਹਿਬ ਨੇ ੧ਓਂ ਤੋਂ ਲੈ ਕੇ ਗੁਰ ਪ੍ਰਸਾਦ ਤਕ ਅਕਾਲ ਦੇ ਗੁਣ ਬਿਆਨ ਕੀਤੇ ਨੇ ਤੇ ਆਦਿ ਸਚ ਤੋਂ ਲੈ ਕੇ ਨਾਨਕ ਹੋਸੀ ਭੀ ਸਚੁ ਤਕ ਓਸ ਵਾਹੇਗੁਰੁ ਦਾ ਕਾਲ ਰੂਪ ਵਰਨਨ ਬਿਆਨ ਕੀਤਾ ਹੈ ਜੋ ਹਮੇਸ਼ਾਂ ਸਥਿਰ ਹੈ ਤੇ ਰਹੇਗਾ। ਹੁਣ ਜਦੋ ਵਾਹੇਗੁਰੁ ਦਾ ਅਕਾਲ ਤੇ ਕਾਲ ਰੂਪ ਸਬ ਤੋਂ ਪੇਹ੍ਲਾਂ ਮੂਲ ਮੰਤਰ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੀ ਉਚਾਰ ਦਿਤਾ ਤਾਂ ਫਿਰ ਪਿਛੇ ਕੀ ਰਹ ਜਾਂਦਾ ਹੈ। ਜੇ ਅਜ ਦੇ ਅਜੋਕੇ ਸਿਖਾਂ ਨੂੰ  ਗੁਰੂ ਦੀ ਗਲ ਹੀ ਸਮਜ ਨਹੀ ਆਯੀ ਤਾਂ ਗੁਰੂ ਦੀ ਗਲ ਨੂ ਝੂਠਾ ਕਹਿਣਾ ਸ਼ੁਰੂ ਕਰ ਦਿਤਾ। 

ਗੁਰੂ ਸਾਹਿਬ ਨੇ ਸਾਫ਼ ਕੇਹਾ ਕੇ ਜੇ ਅਕਾਲ ਪੁਰਖ ਦੇ ਹੁਕਮ( ਨਾਮ) ਦੀ ਓਟ ਵਿਚ ਆ ਜਾਵੋਗੇ ਤਾਂ ਵਾਹੇਗੁਰੁ ਤੋਹਾਨੂ ਕੁਛ ਨਹੀ ਕਹੇਗਾ। ਫਿਰ ਤੋਹਾਨੂ ਓਹ ਓਹਨਾ ਮੋਤ ਰੂਪੀ ਦਾੜਾਂ ਨਾਲ ਨਹੀ ਖਾਵੇਗਾ, ਜਿਵੇਂ ਕੇ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਵੀ ਦਰਜ ਹੈ :

ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨਾ ਖਾਈ ਮਹਾਕਾਲ 

ਜੇ ਹੁਕਮ ਵਿਚ ਨਹੀਂ ਆਵੋਗੇ ਤਾਂ ਓਹ ਇਹ ਹਾਲ ਕਰੇਗਾ  ਜੋ ਗੁਰੂ ਗਰੰਥ ਸਾਹਿਬ ਵਿਚ ਦਰਜ ਕਰਦੇ ਨੇ:

ਧਰਣੀਧਰ ਈਸ ਨਰਸਿੰਘ ਨਾਰਾਇਣ॥ ਦਾੜਾ ਅਗੇ ਪਿ੍ਥਮਿ ਧਰਾਇਣ॥ 

ਇਹ ਅਕਾਲਪੁਰਖ ਦੀਆਂ ਗੁਰੂ ਗਰੰਥ ਸਾਹਿਬ ਵਿਚ ਦਿਤੀਆਂ "ਦਾੜਾ " ਸ੍ਰੀ ਦਸਮ ਗਰੰਥ ਦੇ ਵਿਚ ਕਾਲ ਪੁਰਖ ਦੀਆਂ "ਦਾੜਾ" ਹੀ ਹਨ।

ਦਾਸ

ਤੇਜਵੰਤ ਕਵਲਜੀਤ ਸਿੰਘ ( 7/8/2011)copyright@TejwantKawaljit Singh. Any editing without the permission of the author will result in legal liability and will result into legal action at the cost of editor