Wednesday, 10 August 2011

ਕਲਗੀਧਰ ਦਾ ਸੁਨੇਹਾ - Tejwant Kawaljit Singh

ਸਪਸ਼ਟ ਤੇ ਸਿਧਾ ਸੁਨੇਹਾ ਸਾਹਿਬ ਸ੍ਰੀ ਕਲਗੀਧਰ ਪਾਤਸ਼ਾਹ ਨੇ ਆਪਣੇ ਪਾਵਨ ਬਚਨਾ ਵਿਚ  ਦਿਤਾ ਹੈ। ਆਪ ਪਢ਼ ਕੇ ਖੁਦ ਹੀ ਅੰਦਾਜ਼ਾ ਲਾ ਲਵੋ ਕੇ ਏਸ ਸੁਨੇਹੇ ਤੋਂ ਸਬ ਤੋ ਜਯਾਦਾ ਤਕਲੀਫ਼ ਕਿਸ ਨੂ ਹੋ ਸਕਦੀ ਹੈ। ਆਪ ਜੀ ਦੀ ਸਹੂਲਤ ਲਈ ਹਿੰਦੀ ਤੇ  ਅੰਗ੍ਰੇਜੀ ਵਿਚ ਵੀ ਤਰਜਮਾ ਦਿਤਾ ਗਯਾ ਹੈ। ਜੇ ਗਲ ਅਜੇ ਵੀ ਸਮਜ ਨਾ ਆਯੀ ਤਾਂ ਕਦੋਂ ਆਵੇਗੀ।

ਰਾਗੁ ਦੇਵਗੰਧਾਰੀ ਪਾਤਿਸ਼ਾਹੀ ੧੦॥
रागु देवगंधारी पातिशाही १०॥
RAGA DEVGANDHARI OF THE TENTH KING

ਬਿਨ ਹਰਿ ਨਾਮ ਨ ਬਾਚਨ ਪੈ ਹੈ ॥
बिन हरि नाम न बाचन पै है ॥
None can be saved without the Name of the Lord, Waheguru

ਚੌਦਹ ਲੋਕ ਜਾਹਿ ਬਸਿ ਕੀਨੇ ਤਾ ਤੇ ਕਹਾਂ ਪਲੈ ਹੈ ॥੧॥ ਰਹਾਉ ॥
चौदह लोक जाहि बसि कीने ता ते कहां पलै है ॥१॥ रहाउ ॥
He, who control al the fourteen worlds, how can you run away from Him?...Pause.

ਰਾਮ ਰਹੀਮ ਉਬਾਰ ਨ ਸਕਿ ਹੈ ਜਾ ਕਰ ਨਾਮ ਰਟੈ ਹੈ ॥ ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥੧
राम रहीम उबार न सकि है जा कर नाम रटै है ॥ ब्रहमा बिशन रुद्र सूरह ससि ते बसि काल सभै है ॥१
You cannot be saved by repeating the Names of Ram and Rahim, Brahma, Vishnu ,SHIVA (RUDRA also called MAHAKAAL of UJIAN TEMPLE, Other name of SHIV) , Sun and Moon, all of them are subject to the power of Death themselves how can they save you?.1.

ਬੇਦ ਪੁਰਾਨ ਕੁਰਾਨ ਸਭੈ ਮਤ ਜਾਕਹ ਨੇਤਿ ਕਹੈ ਹੈ ॥
बेद पुरान कुरान सभै मत जाकह नेति कहै है ॥
Vedas, Puranas and holy Quran and all religious system proclaim Him as indescribeable,2.

ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਯਾਵਤ ਧਯਾਨ ਨ ਐ ਹੈ ॥੨॥
इंद्र फनिंद्र मुनिंद्र कलप बहु धयावत धयान न ऐ है ॥२॥
Indra, Sheshnaga and the Supreme sage meditated on Him for ages, but could not visualize Him.2.

ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਯਾਮ ਕਹੈ ਹੈ ॥
जा कर रूप रंग नहि जनियत सो किम सयाम कहै है ॥
He, whose form and colour are not, how can he be called black?

ਛੁਟਹੋ ਕਾਲ ਜਾਲ ਤੇ ਤਬ ਹੀ ਤਾਹਿ ਚਰਨ ਲਪਟੈ ਹੈ ॥੩॥੨॥
छुटहो काल जाल ते तब ही ताहि चरन लपटै है ॥३॥२॥
You can only be liberated from the noose of Death, when you cling to His feet.3.2.

ਇਹ ਪੜ੍ਹ ਕੇ ਵੀ ਜੇ ਕੋਈ ਕਹੇ ਕੇ ਦਸਮ ਗਰੰਥ ਅਵਤਾਰ ਪੂਜਾ ਹੈ ਤਾਂ ਓਸ ਦੀ ਮਤ ਦਾ ਸਹਜੇ ਹੀ ਅੰਦਾਜ਼ਾ ਲਗ ਸਕਦਾ ਹੈ।
ਜਾਂ ਤਾਂ ਓਹ ਵਿਕਿਆ ਹੋਯਾ ਹੈ ਤੇ ਜਾਂ ਭਾਸ਼ਾ ਤੇ ਕਵਿਤਾ ਦੇ ਗਿਆਨ ਤੋਂ ਸਖਣਾ ਹੈ। 

ਦਾਸ

ਤੇਜਵੰਤ ਕਵਲਜੀਤ ਸਿੰਘ (6/8/2011)copyright@TejwantKawaljit Singh. Any editing without the permission of the author will result in legal liability and will result into legal action at the cost of editor