Wednesday, 10 August 2011

ਬਚਿਤਰ ਨਾਟਕ ਦਾ ਕਾਲਪੁਰਖ-TEJWANTKAWALJIT SINGH

ਬਚਿਤਰ ਨਾਟਕ ਵਿਚ ਸਾਹਿਬ ਨੇ ਜੋ ਕਾਲਪੁਰਖ ਦੇ ਸਰੂਪ ਦਾ ਵਰਣਨ ਕੀਤਾ ਹੈ ਓਹ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਅਕਾਲਪੁਰਖ ਦੇ ਸਰੂਪ ਦਾ ਹੀ ਰੂਪ ਹੈ। ਓਸ ਵਿਚ ਭਿਨ ਮਾਤਰ ਵੀ ਫ਼ਰਕ ਸਾਹਿਬਾ ਨੇ ਨਹੀਂ ਰਖਿਆ। ਜੇ ਸ੍ਰੀ ਦਸਮ ਗਰੰਥ ਦੀ ਬਾਣੀ ਨੂ ਸਮ੍ਜਨਾ ਹੋਵੇ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਗਿਆਂਨ ਦਾ ਚਸ਼ਮਾ ਲਗਾਨਾ ਜਰੂਰੀ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਜੋ ਵਾਹੇਗੁਰੂ ਦੇ ਸਰੂਪ ਦਾ ਵਰਣਨ ਕੀਤਾ ਹੈ ਓਸ ਦੀ ਥੋੜੀ ਜਾਹਿ ਮਿਸਾਲ ਹੇਠ ਲਿਖੀਆਂ ਤੁਕਾਂ ਤੋਂ ਸਪਸ਼ਟ ਹੋ ਜਾਂਦੀ ਹੈ:ਭੁਜੰਗ ਪ੍ਰਯਾਤ ਛੰਦ ॥
भुजंग प्रयात छंद ॥
BHUJANG PRAYAAT STANZA

ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
सदा एक जोतयं अजूनी सरूपं ॥ महा देव देवं महा भूप भूपं ॥
He, who is ever light-incarnate and birthless entity, Who is the god of chief gods, the king of chief kings.

ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
निरंकार नितयं निरूपं न्रिबाणं ॥ कलं कारणेयं नमो खड़गपाणं ॥३॥
Who is Formless, Eternal, Amorphous and Ultimate Bliss. Who is the Cause of all the Powers, I salute the wielder of the Sword.3.

ਨਿਰੰਕਾਰ ਨ੍ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
निरंकार न्रिबिकार नितयं निरालं ॥ न ब्रिधं बिसेखं न तरुनं न बालं ॥
He is Formless, Flawless, eternal and Non-aligned. He is neither distinctively old, nor young nor immature.

ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
न रंकं न रायं न रूपं न रेखं ॥ न रंगं न रागं अपारं अभेखं ॥४॥
He is neither poor. nor rich; He is Formless and Markless. He is Colourless, Non-attached, Limitless and Guiseless.4.

ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
न रूपं न रेखं न रंगं न रागं ॥ न नामं न ठामं महा जोति जागं ॥
He is Formless, Signless, Colourless and Non-attached. He is Nameless, Placeless; and a Radiating Great Effulgence.

ਨ ਦ੍ਵੈਖੰ ਨ ਭੇਖੰ ਨਿਰੰਕਾਰ ਨਿਤਯੰ ॥ ਮਹਾ ਜੋਗ ਜੋਗੰ ਸੁ ਪਰਮੰ ਪਵਿਤ੍ਰਯੰ॥੫॥
न द्वैखं न भेखं निरंकार नितयं ॥ महा जोग जोगं सु परमं पवित्रयं॥५॥
He is Blemishless, Guiseless, Formless and Eternal. He is a Superb Practising Yogi and a Supremely Holy Entity.5.

ਅਜੇਯੰ ਅਭੇਯੰ ਅਨਾਮੰ ਅਠਾਮੰ ॥ ਮਹਾ ਜੋਗ ਜੋਗੰ ਮਹਾ ਕਾਮ ਕਾਮੰ ॥
अजेयं अभेयं अनामं अठामं ॥ महा जोग जोगं महा काम कामं ॥
He is unconquerable, Indistinguishable, Nameless and Placeless. He is a Superb Practicing Yogi, He is the Supreme Ravisher.

ਅਲੇਖੰ ਅਭੇਖੰ ਅਨੀਲੰ ਅਨਾਦੰ ॥ ਪਰੇਯੰ ਪਵਿਤ੍ਰੰ ਸਦਾ ਨ੍ਰਿਬਿਖਾਦੰ ॥੬॥
अलेखं अभेखं अनीलं अनादं ॥ परेयं पवित्रं सदा न्रिबिखादं ॥६॥
He is Accountless, Garbless, Stainless and without Beginning. He is in the Yond, Immaculate and ever without Contention.6.

ਸੁਆਦੰ ਅਨਾਦੰ ਅਨੀਲੰ ਅਨੰਤੰ॥ ਅਦ੍ਵੈਖੰ ਅਭੇਖੰ ਮਹੇਸੰ ਮਹੰਤੰ ॥
सुआदं अनादं अनीलं अनंतं॥ अद्वैखं अभेखं महेसं महंतं ॥
He is the Primal, Orignless, Stainless and Endless. He is Blemishless, Guiseless, Master of the earth and the destroyer of Pride.

ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ ॥ ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ॥੭॥
न रोखं न सोखं न द्रोहं न मोहं ॥ न कामं न क्रोधं अजोनी अजोहं ॥७॥
He is Ireless, Ever fresh, Deceitless and Non-attached. He is Lustless, Angerless, Birthless and Sightless.7.

ਪਰੇਅੰ ਪਵਿਤ੍ਰੰ ਪੁਨੀਤੰ ਪੁਰਾਣੰ ॥ ਅਜੇਯੰ ਅਭੇਯੰ ਭਵਿਖਯੰ ਭਵਾਣੰ ॥
परेअं पवित्रं पुनीतं पुराणं ॥ अजेयं अभेयं भविखयं भवाणं ॥
He is in the Yond, Immaculate, Most Holy and Ancient. He is Unconquerable, Indistinguishable, Will be in future and is always Present.

ਨ ਰੋਗੰ ਨ ਸੋਗੰ ਸੁ ਨਿਤਯੰ ਨਵੀਨੰ ॥ ਅਜਾਯੰ ਸਹਾਯੰ ਪਰਮੰ ਪ੍ਰਬੀਨੰ ॥੮॥
न रोगं न सोगं सु नितयं नवीनं ॥ अजायं सहायं परमं प्रबीनं ॥८॥
He is without ailment and sorrow and is ever new. He is Birthless, He is the Supporter and is Supremely dexterous.8.

ਸੁ ਭੂਤੰ ਭਵਿਖਯੰ ਭਵਾਨੰ ਭਵੇਯੰ ॥ ਨਮੋ ਨ੍ਰਿਬਿਕਾਰੰ ਨਮੋ ਨ੍ਰਿਜੁਰੇਅੰ ॥
सु भूतं भविखयं भवानं भवेयं ॥ नमो न्रिबिकारं नमो न्रिजुरेअं ॥
He Pervades in the Past, Future and Present. I Salute Him, Who is without vices and without ailments.

ਨਮੋ ਦੇਵ ਦੇਵੰ ਨਮੋ ਰਾਜ ਰਾਜੰ ॥ ਨਿਰਾਲੰਬ ਨਿਤਯੰ ਸੁ ਰਾਜਾਧਿਰਾਜੰ ॥੯॥
नमो देव देवं नमो राज राजं ॥ निराल्मब नितयं सु राजाधिराजं ॥९॥
I Salute Him, Who is the god of gods and king of kings. He is Supportless, Eternal and Greatest of Emperors. 9

ਅਲੇਖੰ ਅਭੇਖੰ ਅਭੂਤੰ ਅਦ੍ਵੈਖੰ ॥ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥
अलेखं अभेखं अभूतं अद्वैखं ॥ न रागं न रंगं न रूपं न रेखं ॥
He is Accountless, Guiseless, Elementless and Blemishless. He is without attachment, colour, form and mark.

ਮਹਾ ਦੇਵ ਦੇਵੰ ਮਹਾ ਜੋਗ ਜੋਗੰ ॥ ਮਹਾ ਕਾਮ ਕਾਮੰ ਮਹਾ ਭੋਗ ਭੋਗੰ ॥੧੦॥
महा देव देवं महा जोग जोगं ॥ महा काम कामं महा भोग भोगं ॥१०॥
He is the Greatest of gods and the Supreme Yogi. He is the Greatest of the rapturous and the greatest of the Ravishing.10.

ਕਹੂੰ ਰਾਜਸੰ ਤਾਮਸੰ ਸਾਤਕੇਯੰ ॥ ਕਹੂੰ ਨਾਰ ਕੇ ਰੂਪ ਧਾਰੇ ਨਰੇਯੰ॥
कहूं राजसं तामसं सातकेयं ॥ कहूं नार के रूप धारे नरेयं॥
Somewhere He bears the quality of rajas (activity), somewhere tamas (morbidity) and somewhere sattva (rhythm). Somewhere He takes the form of a woman and somewhere man.

ਕਹੂੰ ਦੇਵੀਅੰ ਦੇਵਤੰ ਦਈਤ ਰੂਪੰ ॥ ਕਹੂੰ ਰੂਪ ਅਨੇਕ ਧਾਰੇ ਅਨੂਪੰ ॥੧੧॥
कहूं देवीअं देवतं दईत रूपं ॥ कहूं रूप अनेक धारे अनूपं ॥११॥
Somewhere He manifests Himself as a goddess, god and demon. Somewhere He appears in several unique forms.11.

ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ ॥ ਕਹੂੰ ਭਵਰ ਹ੍ਵੈ ਕੈ ਭਲੀ ਭਾਂਤਿ ਭੂਲੇ ॥
कहूं फूल ह्वै कै भले राज फूले ॥ कहूं भवर ह्वै कै भली भांति भूले ॥
Somewhere He, taking the form of a flower, is rightly puffed up. Somewhere becoming a black bee, seems inebriated (for the flower).

ਕਹੂੰ ਪਉਨ ਹ੍ਵੈ ਕੈ ਬਹੇ ਬੇਗਿ ਐਸੇ ॥ ਕਹੇ ਮੋ ਨ ਆਵੈ ਕਥੋਂ ਤਾਹਿ ਕੈਸੇ ॥੧੨॥
कहूं पउन ह्वै कै बहे बेगि ऐसे ॥ कहे मो न आवै कथों ताहि कैसे ॥१२॥
Somewhere becoming the wind, moves with such speed, which is indescribable, how can I elucidate it? 12.

ਕਹੂੰ ਨਾਦ ਹ੍ਵੈ ਕੈ ਭਲੀ ਭਾਂਤਿ ਬਾਜੇ ॥ ਕਹੂੰ ਪਾਰਧੀ ਹ੍ਵੈ ਕੈ ਧਰੇ ਬਾਨ ਰਾਜੇ ॥
कहूं नाद ह्वै कै भली भांति बाजे ॥ कहूं पारधी ह्वै कै धरे बान राजे ॥
Somewhere He become a musical instrument, which is played appropriately. Somewhere He becomes a hunter who looks glorious with His arrow (in His bow).

ਕਹੂੰ ਮ੍ਰਿਗ ਹ੍ਵੈ ਕੈ ਭਲੀ ਭਾਂਤਿ ਮੋਹੇ ॥ ਕਹੂੰ ਕਾਮੁਕੀ ਜਿਉ ਧਰੇ ਰੂਪ ਸੋਹੇ ॥੧੩॥
कहूं म्रिग ह्वै कै भली भांति मोहे ॥ कहूं कामुकी जिउ धरे रूप सोहे ॥१३॥
Somewhere He becomes a deer and allures exquisitely. Somewhere He manifests Himself as Cupid`s wife, with impressive beauty.13.

ਨਹੀਂ ਜਾਨ ਜਾਈ ਕਛੂ ਰੂਪ ਰੇਖੰ ॥ ਕਹਾਂ ਬਾਸ ਤਾ ਕੋ ਫਿਰੈ ਕਉਨ ਭੇਖੰ ॥
नहीं जान जाई कछू रूप रेखं ॥ कहां बास ता को फिरै कउन भेखं ॥
His Form and Mark cannot be comprehended. Where doth He live and what guise doth He adopt?

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥ ਕਹਾ ਮੈ ਬਖਾਨੋ ਕਹੇ ਮੋ ਨ ਆਵੈ ॥੧੪॥
कहा नाम ता को कहा कै कहावै ॥ कहा मै बखानो कहे मो न आवै ॥१४॥
What is His Name and how he is called? How can I describle? He is Indescribable.14.

ਨ ਤਾ ਕੋ ਕੋਈ ਤਾਤ ਮਾਤੰ ਨ ਭਾਯੰ ॥ ਨ ਪੁਤ੍ਰੰ ਨ ਪੌਤ੍ਰੰ ਨ ਦਾਯਾ ਨ ਦਾਯੰ ॥
न ता को कोई तात मातं न भायं ॥ न पुत्रं न पौत्रं न दाया न दायं ॥
He hath no father, mother and brother. He hath no son, no grandson and no male and female nurses.

ਨ ਨੇਹੰ ਨ ਗੇਹੰ ਨ ਸੈਨੰ ਨ ਸਾਥੰ ॥ ਮਹਾ ਰਾਜ ਰਾਜੰ ਮਹਾ ਨਾਥ ਨਾਥੰ ॥੧੫॥
न नेहं न गेहं न सैनं न साथं ॥ महा राज राजं महा नाथ नाथं ॥१५॥
He hath no attachment, no home, no army and no companion. He is the Great King of kings and Great Lord of lords.15.

ਪਰਮੰ ਪੁਰਾਨੰ ਪਵਿਤ੍ਰੰ ਪਰੇਯੰ ॥ ਅਨਾਦੰ ਅਨੀਲੰ ਅਸੰਭੰ ਅਜੇਯੰ ॥
परमं पुरानं पवित्रं परेयं ॥ अनादं अनीलं अस्मभं अजेयं ॥
He is Supreme, Ancient, Immaculate and in the Yond. He is beginningless. Stainless, Non-existent and Unconquerable.

ਅਭੇਦੰ ਅਛੇਦੰ ਪਵਿਤ੍ਰੰ ਪ੍ਰਮਾਥੰ ॥ ਮਹਾ ਦੀਨ ਦੀਨੰ ਮਹਾ ਨਾਥ ਨਾਥੰ ॥੧੬॥
अभेदं अछेदं पवित्रं प्रमाथं ॥ महा दीन दीनं महा नाथ नाथं ॥१६॥
He is Indistinguishable, Indestructible, Holy and Paramount. He is the Most Humble of the meek and Great Lord of lords.16.

ਅਦਾਗੰ ਅਦਗੰ ਅਲੇਖੰ ਅਭੇਖੰ ॥ ਅਨੰਤੰ ਅਨੀਲੰ ਅਰੂਪੰ ਅਦ੍ਵੈਖੰ ॥
अदागं अदगं अलेखं अभेखं ॥ अनंतं अनीलं अरूपं अद्वैखं ॥
He is Stainless, Imperishable, Accountless and Guiseless. He is Limitless, Blemishless, Formless and Maliceless.

ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ ॥ ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥
महा तेज तेजं महा ज्वाल ज्वालं ॥ महा मंत्र मंत्रं महा काल कालं ॥१७॥
He is the Most Effulgent of all lights and Supreme Conflagration of all fires. He is the Supreme Spell of all incantations and Supreme embodiment of Death over all such powers.17.

ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
करं बाम चापियं क्रिपाणं करालं ॥ महा तेज तेजं बिराजै बिसालं ॥
He holds the bow in His left hand and the terrible sword (in the right). He is the Supreme Effulgence of all lights and sits in His Great Glory.

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥
महां दाड़्ह दाड़्हं सु सोहं अपारं ॥ जिनै चरबीयं जीव जगयं हजारं ॥१८॥
He, of Infinite Splendour, is the masher of of the boar-incarnation with great grinder tooth. He crushed and devoured thousands of the creatures of the world.18.

ਡਮਾਡੰਮ ਡਉਰੂ ਸਿਤਾਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
डमाडम डउरू सितासेत छत्रं ॥ हाहा हूहू हासं झमाझ्म अत्रं ॥
The tabor (in the hand of Great Death (KAL) resounds and the black and white canopy swings. Loud laughter emanates from his mouth and the weapons (in his hands) glisten.

ਮਹਾ ਘੋਰ ਸਬਦੰ ਬਜੇ ਸੰਖ ਐਸੰ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥
महा घोर सबदं बजे संख ऐसं ॥ प्रलै काल के काल की ज्वाल जैसे ॥१९॥
His conch produces such a terrible sound that appears like the blazing fire of the Death on doomsday.
ਗੁਰੂ ਸਾਹਿਬ ਪ੍ਰਤਖ ਰੂਪ ਵਿਚ ਦਸ ਰਹੇ ਹਨ ਕੇ ਓਸ ਕਾਲਪੁਰਖ/ਅਕਾਲਪੁਰਖ  ਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਓਸ ਦਾ ਪਿਓ ਹੈ , ਨਾ ਕੋਈ ਮਾਤਾ ਹੈ, ਨਾ ਕੋਈ ਸਕਾ ਸੰਬੰਦੀ ਹੈ। ਓਹ ਹਮੇਸ਼ਾ ਏਕ ਜੋਤ ਹੈ ਤੇ ਓਹ ਸਬ ਦੇਵਾਂ ਦਾ ਦੇਵ ਹੈ। ਓਹ ਨਾਮ ਰੂਪੀ ਖੜਗ ਦਾ ਮਾਲਕ ਹੈ। ਓਸ ਦਾ ਕੋਈ ਅਕਾਰ ਨਹੀਂ, ਓਹ ਪ੍ਰਕਾਸ਼ ਹੈ, ਓਹ ਅਜੂਨੀ ਹੈ, ਮਾਤਾ ਦੇ ਪੇਟ ਵਿਚੋਂ ਜਨਮ ਨਹੀਂ ਲੇੰਦਾ। ਨਾ ਓਹ ਬੁਢਾ ਹੁੰਦਾ ਹੈ, ਨਾ ਓਹ ਬਚਾ ਹੈ, ਨਾ ਜਵਾਨ ਹੈ। ਓਹ ਸਰਬ ਸ੍ਰੇਸ਼ਟ ਵਾਹੇਗੁਰੂ ਹਰ ਇਕ ਵਿਚ ਮੋਜੂਦ ਹੈ। ਓਹ ਨਰ, ਨਾਰੀ, ਜਾਨਵਰ, ਪਸ਼ੁ ,ਪੰਸ਼ੀ ਹਰ ਇਕ ਵਿਚ ਮੋਜੂਦ ਹੈ। ਇਸੇ ਲਈ ਗੁਰੂ ਸਾਹਿਬ ਕਦੀ ਓਸ ਮਾਲਕ ਨੂੰ ਨਰ ਰੂਪ ਵਿਚ ਦੇਖਦੇ ਨੇ ਤੇ ਕਦੀਂ ਨਾਰੀ ਵਿਚ। ਸ੍ਰੀ ਗੁਰੂ ਗਰੰਥ ਸਾਹਿਬ ਦੇ ਅਕਾਲਪੁਰਖ ਦੇ ਸਰਗੁਨ ਤੇ ਨਿਰਗੁਨ ਸਰੂਪ ਨੂੰ ਹੀ ਵਿਸਥਾਰ ਨਾਲ ਸਮਝਾਯਾ ਹੈ ਸਤਗੁਰੁ ਨੇ ਦਸਮ ਬਾਣੀ ਵਿਚ। ਓਹ ਬਿਨਾ ਰੂਪ, ਰੰਗ ਤੇ ਅਕਾਰ ਦੇ ਹੁੰਦੇ ਹੋਏ ਵੀ ਸਬ ਵਿਚ ਵਸਦਾ ਹੈ, ਸਾਰੇ ਰੂਪ ਓਹਦੇ ਹੀ ਨੇ, ਭਾਵੇਂ ਕੋਈ ਵੀ ਹੋਵੇ।ਸ਼ਰਾਬ ਪੀ ਕੇ ਸੜਕ ਤੇ ਡਿਗੇ ਹੋਏ ਦੇ ਵਿਚ ਵੀ ਮਾਲਕ ਆਪ ਵਸਦਾ ਹੈ ਤੇ ਵੇਸਵਾ ਦੇ ਕੋਠੇ ਤੇ ਬੇਠੇ ਦੇ ਵਿਚ ਪਰਮਾਤਮਾ ਹੀ ਹੈ। ਇਹ ਸਬ ਕੁਛ ਓਸ ਦੇ ਹੁਕਮ ਵਿਚ ਹੀ ਹੋ ਰਿਹਾ ਹੈ, ਵਰਨਾ ਏਸ ਮਨੁਖ ਦੀ ਤੇ ਵੁਕਤ ਹੀ ਕੋਈ ਨਹੀਂ ਹੈ ਓਸ ਅਕਾਲਪਰਖ ਦੇ ਅੱਗੇ। ਸਾਹਿਬ ਨੇ ਸਾਫ਼ ਕਹ ਦਿਤਾ ਕੇ ਤੇਰਾ ਤੇ ਕੋਈ ਨਾਮ ਵੀ ਨਹੀਂ ਹੈ ਜਿਸ ਨਾਲ ਤੇਨੁ ਬੁਲਾਯਾ ਜਾਵੇ। ਹੋਰ ਕੀਤਾ ਵੀ ਕੀ ਜਾ ਸਕਦਾ ਹੈ, ਓਸ ਦਾ ਤੇ ਸਿਰਫ ਗੁਣਕਾਰੀ ਨਾਮ ਹੀ ਲਿਯਾ ਜਾ ਸਕਦਾ ਹੈ। ਇਹ ਸਬ ਗੁਰਮਤ ਦਾ ਹੀ ਦ੍ਰਿਸ਼੍ਤੀਕੋੰਨ ਹੈ ਇਕ ਆਖਰ ਵੀ ਵਧ ਘਟ ਨਹੀਂ ਹੈ। ਓਸ ਅਕਾਲ ਦਾ ਪ੍ਰਤਖ ਨਜਾਰਾ ਸਾਹਿਬ ਨੇ ਸ਼ਬਦਾਂ ਵਿਚ ਦਿਖਾ ਦਿਤਾ। ਇਹ ਅਕਾਲਪੁਰਖ ਦਾ ਹੀ ਵਰਨਨ ਕਰਦਿਆਂ ਏਸ ਸੋਹਨੀ ਸਾਹਿਤਿਕ ਭਾਸ਼ਾ ਦਾ ਇਸਤੇਮਾਲ ਕਰਦਿਯਾਂ ਓਸ ਅਕਾਲਪੁਰਖ ਨੂੰ ਮੋਤ ਦਾ ਦੇਵਤਾ ਵੀ ਦਸਿਆ ਹੈ, ਜਿਸ ਵਿਚ ਸ਼ਕ ਵੀ ਕੀ ਹੈ । ਜਿੰਦਗੀ ਮੋਤ ਸਬ ਅਕਾਲ ਪੁਰਖ ਦੇ ਹੇਠ ਵਿਚ ਹੈ। ਓਸ ਅਕਾਲਪੁਰਖ ਦੀਆਂ ਮੋਤ ਰੂਪੀ ਦਾੜਾ ਦੇ ਪ੍ਰਕੋਪ ਤੋਂ ਮੇਰੇ ਖਯਾਲ ਨਾਲ ਅਜੇ ਤਕ ਕੋਈ ਵੀ ਨਹੀਂ ਬਚਿਯਾ। ਇਹ ਕਹਣਾ ਮੂਰਖਤਾ ਹੋਵੇਗੀ ਕੇ ਜੀਂਦੀ ਕਿਸੇ ਹੋਰ ਦੇ ਹੇਠ ਵਿਚ ਹੈ ਤੇ ਮੋਤ ਕਿਸੇ ਹੋਰ ਦੇ ਹੇਠ ਵਿਚ। ਓਸ ਮੋਤ ਦੀ ਜਿਸ ਤੋਂ ਦੁਨਿਆ ਥਰ ਥਰ ਕੰਬਦੀ ਹੈ, ਓਸ ਦੀ ਭਿਯਾਨਕ ਸਚਾਯੀ ਤੋਂ ਕਿਵੇਂ ਬਚਿਯਾ ਜਾ ਸਕਦਾ ਹੈ। ਇਹ ਕਹਣਾ ਵੀ ਗਲਤ ਹੋਵੇਗਾ ਕੇ ਮੋਤ ਦਾ ਹਰ ਰੂਪ ਸੁੰਦਰ ਹੀ ਹੁੰਦਾ ਹੈ। ਮੋਤ ਦੇ ਤਾਂਡਵ ਨਾਚ ਦਾ ਨਜਾਰਾ ਅਜੇ ਜਾਪਾਨ ਦੀ ਸੁਨਾਮੀ ਵਿਚ, ਹਿਰੋਸ਼ਿਮਾ ਦੇ ਐਟਮ ਬੰਬ ਵਿਚ, ਗੁਜਰਾਤ ਦੇ ਭੂਚਾਲ ਵਿਚ ਸਹਜੇ ਹੀ ਦੇਖ੍ਯਾ ਜਾ ਸਕਦਾ ਹੀ। ਓਸ ਨੂੰ  ਮੋਤ ਦਾ ਸੁੰਦਰ ਰੂਪ ਕੇਹਾ ਹੀ ਨਹੀਂ ਜਾ ਸਕਦਾ। ਇਸੇ ਲੈ ਸਾਹਿਤ ਦੀ ਭਾਸ਼ਾ ਵਿਚ ਅਕਾਲਪੁਰਖ ਦੇ ਏਸ ਸਰੂਪ ਦਾ ਵਰਨਨ ਵੀ ਪਾਤਸ਼ਾਹ ਨੇ ਬਾਖੂਬੀ ਕੀਤਾ ਹੈ। ਅਕਾਲਪੁਰਖ ਦੇ ਇਸੇ ਹੀ ਭਿਯਾਨਕ ਰੂਪ ਦਾ ਵਰਨਨ ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਵੀ ਮਿਲਦਾ ਹੈ ਜਿਵੇਂ:

ਧਰਣੀਧਰ ਈਸ ਨਰਸਿੰਘ ਨਾਰਾਇਣ॥
ਦਾੜਾ ਅਗੇ ਿਪ੍ਥਮਿ ਧਰਾਇਣ॥

ਹੁਣ ਜੇ ਏਸ ਸ਼ਬਦ ਦਾ ਅਰਥ ਇਹ ਕਰ ਦਿਤਾ ਜਾਵੇ ਕੇ ਵਾਹੇਗੁਰੂ ਦੇ ਦੰਦ ਨੇ ਤਾਂ ਮੂਰਖਤਾ ਹੀ ਕਹੀ ਜਾਵੇਗੀ। ਓਸ ਦੇ ਹੇਠ ਵਿਚ ਮੋਤ ਦਾ ਡਮਰੂ ਵਜਦਾ ਹੈ, ਏਸ ਵਿਚ ਵੀ ਕੋਈ ਸ਼ਕ ਨਹੀਂ। ਮੋਤ ਦਾ ਡਮਰੂ ਵਜਣਾ ਤੇ ਓਸ ਦਾ ਹਸਨਾ ਇਹ ਕਾਵ ਦੀ ਭਾਸ਼ਾ ਵਿਚ ਮੋਤ ਦਾ ਪ੍ਰਤਖ ਰੂਪ ਜਾਹਰ ਕਰਦਾ ਹੈ। ਗੁਰਬਾਣੀ ਵਿਚ ਕਹ ਦਿਤਾ:

ਆਗੈ ਜਮ ਦਲੁ ਬਿਖਮੁ ਘਨਾ ॥


ਜੇ ਕਵਿਤਾ ਦਾ ਭਾਵ ਅਰਥ ਸਮਜਨ  ਦੀ ਬਜਾਏ ਓਸ ਦੇ ਅਖਰੀ ਅਰਥ ਕਰ ਲਿਤੇ ਜਾਣ ਤਾਂ ਗੁਰਬਾਣੀ ਦੇ ਅਰਥਾਂ ਦੇ ਅਨਰਥ ਹੋ ਸਕਦੇ ਨੇ। ਇਹੀ ਪੇਮਾਨਾ ਸ੍ਰੀ ਦਸਮ ਗਰੰਥ ਤੇ ਵੀ ਲਾਗੂ ਹੁੰਦਾ ਹੈ। ਇਹੀ ਗਰੰਥ ਹੀ ਨਹੀਂ ਦੁਨੀਆ ਦੇ ਕੋਈ ਵੀ ਧਾਰਮਿਕ ਗਰੰਥ ਤੇ ਇਹੀ ਪੇਮਾਨਾ ਲੱਗੋ ਹੁੰਦਾ ਹੈ। ਬਾਈਬਲ ਵਿਚ ਲਿਖਿਯਾ ਹੈ ਕੇ ਦੁਨਿਆ ਦੇ ਚਾਰ ਕੋਨੇ ਨੇ, ਤੇ ਜੇ ਆਪਾਂ ਸਮਾਜ ਲਈਏ ਕੇ ਦੁਨਿਯਾ ਦੇ ਚਾਰ ਕੋਨੇ ਨੇ ਤਾਂ ਇਹ ਆਪਣੀ ਮੂਰਖਤਾ ਹੈ , ਬਾਈਬਲ ਦੀ ਨਹੀਂ। ਇਸੇ ਲੈ ਭਗਤ ਕਬੀਰ ਜੀ ਨੇ ਵੀ ਫੁਰ੍ਮ੍ਯਾ ਹੈ:

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬਿਚਾਰੈ॥

ਗੁਰੂ ਗਰੰਥ ਸਾਹਿਬ ਮਹਾਰਾਜ ਵਿਚ ਫੁਰਮਾਯਾ ਹੈ :

ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥

ਹੁਣ ਜੇ ਕੋਈ ਏਸ ਸ਼ਬਦ ਦੇ ਅਰਥ ਕਰਦਾ ਇਹ ਕਹੇ ਕੇ ਅਕਾਲਪੁਰਖ ਦਾ ਸੋਹਨਾ ਨਕ ਹੈ ਤੇ ਲਮੇ ਵਾਲ ਹਨ ਤਾਂ ਓਹ ਆਪਣੀ ਅਕਲ ਦਾ ਦਿਵਾਲਾ ਹੀ ਕਦ ਰਿਹਾ ਹੋਵੇਗਾ। ਸੋ ਅਧਿਯਾਤਮ ਦੀ ਦੁਨਿਯਾ ਨੂ ਸਮਾਜਨ ਲਈ ਅਧਿਯਾਤਮ ਦਾ ਹੀ ਪਰਿਯੋਗ ਕਰਨਾ ਪਵੇਗਾ ਨਹੀਂ ਤਾਂ ਅਖਰਾਂ ਵਿਚ ਹੀ ਉਲਝ ਕੇ ਆਪਣੀ ਮੂਰਖਤਾ ਦਾ ਲੋਕ ਵਿਖਾਵਾ ਹੀ ਰਹ ਜਾਵੇਗਾ।

ਭੁਲ ਚੁਕ ਲਈ ਖਿਮਾ 

ਤੇਜਵੰਤ ਕਵਲਜੀਤ ਸਿੰਘ (5/8/11)copyright@TejwantKawaljit Singh. Any editing without the permission of the author will result in legal liability and will result into legal action at the cost of editor