ਜਿਵੇਂ ਕੇ ਪਹਲੇ ਲੇਖ ਵਿਚ ਲਿਖਿਆ ਸੀ ਕੇ ਸ਼ਿਵ ਜੀ ਦੀ ਹੋਰ ਵੀ ਉਸਤਤ ਜੋ ਗੁਰੂ ਸਾਹਿਬ ਨੇ ਕੀਤੀ ਹੈ ਸ੍ਰੀ ਦਸਮ ਗਰੰਥ ਵਿਚ, ਓਹ ਅਗਲੇ ਲੇਖਾਂ ਵਿਚ ਲਿਖੀ ਜਾਵੇਗੀ । ਸੋ ਓਸੇ ਕੜੀ ਵਿਚ ਦੂਜਾ ਲੇਖ ਲਿਖ ਰਿਹਾ ਹਾਂ। ਆਪ ਹੀ ਅੰਦਾਜਾ ਲਾ ਲੇਣਾ ਕੇ ਦਸਮ ਗਰੰਥ ਸਾਹਿਬ ਵਿਚ ਸ਼ਿਵਜੀ ਨੂ ਕੀਨੀ ਇਜ਼ਤ ਦਿਤੀ ਗਈ ਹੈ ।
੧ ਰਾਮ ਰਹੀਮ ਉਬਾਰ ਨ ਸਕਿ ਹੈ ਜਾ ਕਰ ਨਾਮ ਰਟੈ ਹੈ ॥ ਬ੍ਰਹਮਾ ਬਿਸ਼ਨ ਰੁਦ੍ਰ ਸੂਰਹ ਸਸਿ ਤੇ ਬਸਿ ਕਾਲ ਸਭੈ ਹੈ ॥੧
You cannot be save by repeating the Names of Ram and Rahim, Brahma, Vishnu Shiva, Sun and Moon, all are subject to the power of Death
You cannot be save by repeating the Names of Ram and Rahim, Brahma, Vishnu Shiva, Sun and Moon, all are subject to the power of Death
ਇਥੇ ਸਾਹਿਬ ਨੇ ਸਪਸ਼ਟ ਰੂਪ ਤੇ ਕਹ ਦਿਤਾ ਹੈ ਕੇ ਜੇਹਰੇ ਰਾਮ, ਰਹੀਮ ਤੂੰ ਜਾਪੀ ਜਾਣਾ ਹੈਂ ਓਹਨਾ ਨੇ ਤੇਨੁ ਨਹੀਂ ਬਚਾ ਸਕਣਾ। ਕਿਓਂ ਕੇ ਸ਼ਿਵ ਜੀ ਸਮੇਤ ਸਾਰੇ ਦੇਵਤੇ ਜਿਵੇਂ ਬ੍ਰਹਮਾ, ਵਿਸ਼੍ਣੁ, ਸੂਰਜ, ਚੰਦ੍ਰਮਾ ਸਬ ਮੋਤ ਦੇ ਵਸ ਹਨ। ਜੇ ਓਹ ਹੀ ਨਹੀਂ ਮੋਤ ਤੋਂ ਬਚ ਸਕੇ ਤਾਂ ਤੇਰਾ ਕੀ ਸਵਾਰ ਦੇਣਗੇ?
੨ ਸ਼ੇਸ਼ ਸੁਰੇਸ਼ ਗਣੇਸ਼ ਮਹੇਸੁਰ ਗਾਹਿ ਫਿਰੈ ਸ੍ਰੁਤਿ ਥਾਹ ਨ ਆਯੋ ॥ ਰੇ ਮਨ ਮੂੜ ਅਗੂੜ ਇਸੋ ਪ੍ਰਭ ਤੈ ਕਿਹ ਕਾਜਿ ਕਹੋ ਬਿਸਰਾਯੋ ॥੪॥
Sheshnaga, Indra, Gandesha, Shiva and also the Shrutis (Vedas) could not know Thy Mystery; O my foolish mind ! why have you forgotten such a Lord?
ਉਪਰ ਦਿਤੀਆਂ ਪੰਕਤੀਆਂ ਵਿਚ ਕੇ ਮਹੇਸ (ਜਿਸਨੂ ਸ਼ਿਵਜੀ ਵੀ ਕੇਹਾ ਜਾਂਦਾ ਹੈ ) ਸਮੇਤ ਸਾਰੇ ਦੇਵਤੇ ਵੀ ਓਸ ਅਕਾਲ ਪੁਰਖ ਨੂ ਲ੍ਬ੍ਦੇ ਰਹੇ ਪਰ ਪਾ ਨਹੀਂ ਸਕੇ। ਓ ਮੂਰਖਾ, ਜਿਸ ਪ੍ਰਭੁ ਨੂ ਸ਼ਿਵ ਜੀ ਸਮੇਤ ਸਬ ਲਬ ਰਹੇ ਨੇ, ਤੂ ਇਵੇਂ ਦਾ ਵਾਹੇਗੁਰੁ ਕਿਓਂ ਵੀਸਾਰ ਦਿਤਾ ਹੈ
੩.ਕਾਹੇ ਕੋ ਏਸ਼ ਮਹੇਸ਼ਹਿ ਭਾਖਤ ਕਾਹਿ ਦਿਜੇਸ਼ ਕੋ ਏਸ ਬਖਾਨਯੋ ॥ ਹੈ ਨ ਰਘ੍ਵੇਸ਼ ਜਦ੍ਵੇਸ਼ ਰਮਾਪਤਿ ਤੈ ਜਿਨ ਕੌ ਬਿਸ੍ਵਨਾਥ ਪਛਾਨਯੋ ॥
Why do you consider Shiva or Brahma as the Lord ? There is none amongst Ram, Krishna and Vishnu, who may be considered as the Lord of the Universe by you;
ਕਿਓਂ ਸ਼ਿਵ ਜੀ , ਬ੍ਰਹਮਾ, ਰਾਮ, ਕ੍ਰਿਸ਼ਨ , ਵਿਸ਼੍ਣੁ ਨੂ ਵਾਹੇਗੁਰੁ ਅਕਾਲਪੁਰਖ ਕਹੰਦਾ ਫਿਰਦਾ ਹੈਂ?
ਏਕ ਕੋ ਛਾਡਿ ਅਨੇਕ ਭਜੈ ਸੁਕਦੇਵ ਪਰਾਸਰ ਬਯਾਸ ਝੁਠਾਨਯੋ ॥ ਫੋਕਟ ਧਰਮ ਸਜੇ ਸਭ ਹੀ ਹਮ ਏਕ ਹੀ ਕੌ ਬਿਧ ਨੈਕ ਪ੍ਰਮਾਨਯੋ ॥੧੫॥
Relinquishing the One Lord, you remember many gods and goddesses; in this way you prove Shukdev, Prashar etc. as liars; all the so-called religions are hollow; I only accept the One Lord as the Providence.15.

ਇਕ ਨੂੰ ਛਡ ਕੇ ਤੂ ਅਨੇਕਾਂ ਹੀ ਦੇਵਤਿਆਂ ਦੀ ਉਪਾਸਨਾ ਕਰ ਕੇ ਆਪਣੇ ਹੀ ਸੁਕਦੇਵ ਤੇ ਬਯਾਸ ਨੂ ਵੀ ਝੂਠਾ ਬਣਾ ਦਿਤਾ ਹੈ । ਗੁਰੂ ਸਾਹਿਬ ਇਹਨਾ ਸਾਰੀਆਂ ਦੇਵਤਿਆਂ ਦੀ ਪੂਜਾ ਨੂ ਫੋਕਟ ਧਰਮ ਦਸ ਰਹੇ ਹਨ ।
ਕੋਊ ਦਿਜੇਸ਼ ਕੋ ਮਾਨਤ ਹੈ ਅਰੁ ਕੋਊ ਮਹੇਸ਼ ਕੋ ਏਸ਼ ਬਤੈ ਹੈ ॥ ਕੋਊ ਕਹੈ ਬਿਸ਼ਨੋ ਬਿਸ਼ਨਾਇਕ ਜਾਹਿ ਭਜੇ ਅਘ ਓਘ ਕਟੈ ਹੈ ॥
Someone tells Brahma as the Lord-God and someone tells the same thing about Shiva; someone considers Vishnu as the hero of the universe and says that only on remembering him, all the sins will be destroyed;

ਗੁਰੂ ਸਾਹਿਬ ਕਹ ਰਹੇ ਹਨ ਕੇ ਕੋਈ ਕਹ ਰਿਹਾ ਹੈ ਕੇ ਸ਼ਿਵ ਜੀ ਵਾਹੇਗੁਰੁ ਹੈ , ਕੋਈ ਕੇਹਂਦਾ ਹੈ ਬ੍ਰਹਮਾ ਅਕਾਲਪੁਰਖ ਹੈ, ਕੋਈ ਵਿਸ਼੍ਣੁ ਨੂ ਪੂਜੀ ਜਾਂਦਾ ਤੇ ਕਹੀ ਹੰਦਾ ਕੇ ਓਹ ਅਕਾਲਪੁਰਖ ਹੈ
ਬਾਰ ਹਜ਼ਾਰ ਬਿਚਾਰ ਅਰੇ ਜੜ ਅੰਤ ਸਮੈ ਸਭ ਹੀ ਤਜਿ ਜੈ ਹੈ ॥ ਤਾਹੀ ਕੋ ਧਯਾਨ ਪ੍ਰਮਾਨਿ ਹੀਏ ਜੋਊ ਥੇ ਅਬ ਹੈ ਅਰੁ ਆਗੈ ਊ ਹ੍ਵੈ ਹੈ ॥੧੬॥
O fool ! think about it a thousand times, all of them will leave you at the time of death, therefore, you should only meditate on Him, who is there in the present and who will also be there in future.16.

ਪਰ ਓਏ ਮੂਰਖਾ , ਹਜਾਰ ਵਾਰ ਵੀਚਾਰ ਕਰ ਲੈ, ਅਖੀਰਲੇ ਸਮੇ ਇਹਨਾ ਸਬ ਨੇ ਤੇਰਾ ਸਾਥ ਸ਼ਡ ਜਾਣਾ ਹੈ । ਸਿਰਫ ਓਸ ਵਾਹੇਗੁਰੁ ਦਾ ਧਯਾਨ ਧਰ ਜੇਹਰਾ ਪੇਹ੍ਲਾਂ ਵੀ ਸੀ, ਹੁਣ ਵੀ ਹੈ, ਤੇ ਅਗੇ ਵੀ ਰਹੇਗਾ। ਦੇਖੋ ਇਥੇ ਗੁਰੂ ਸਾਹਿਬ ਸਪਸ਼ਟ ਰੂਪ ਵਿਚ ਦਸ ਰਹੇ ਹਨ ਕੇ ਇਹ ਸਾਰੇ ਦੇਵਤੇ ਸਮੇਤ ਸ਼ਿਵਜੀ ਦੇ ਸਥਿਰ ਨਹੀਂ ਹਨ, ਸਬ ਕਾਲ ਵਸ ਹਨ ਕੀ ਅਕਾਲਪੁਰਖ ਜੋ ਮਹਾਕਾਲ ਰੂਪ ਵਿਚ ਵੀ ਵਿਚਰਦਾ ਹੈ ਸਥਿਰ ਹੈ , ਤੇ ਰਹੇਗਾ।
੪.ਆਜ ਲਗੇ ਤਪੁ ਸਾਧਤ ਹੈ ਸ਼ਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ ॥ ਬੇਦ ਕਤੇਬ ਨ ਭੇਦ ਲਖਯੋ ਜਿਹ ਸੋਊ ਗੁਰੂ ਗੁਰ ਮੋਹਿ ਬਤਾਯੋ ॥੧੭॥
And for knowing whose Mystery, Shiva and Brahma are performing austerities even till today, but could not know His end; He is such a Guru, whose Mystery could not be comprehended also by Vedas and Katebs and my Guru has told me the same thing.17.

ਦੇਖੋ ਏਸ ਤੋ ਜਯਾਦਾ ਸਫਾਈ ਨਾਲ ਕਿਥੇ ਬਿਆਨ ਕੀਤਾ ਜਾ ਸਕਦਾ ਹੈ ਕੇ ਸ਼ਿਵਜੀ ਜਿਸਨੂ ਹਿੰਦੂ ਕਹੰਦੇ ਨੇ ਕੇ ਸਦਾ ਹੀ ਸਮਾਧੀ ਵਿਚ ਲੀਨ ਰਿਹੰਦਾ ਹੈ, ਅਕਾਲਪੁਰਖ ਦੇ ਵਡਿਆਈ ਦੇਖ ਕੇ ਲਗਦਾ ਹੈ ਕੇ ਸ਼ਿਵ ਜੀ ਵੀ ਜਿਵੇਂ ਅਜੇ ਹੀ ਸਮਾਧੀ ਲਾ ਕੇ ਬੇਠਾ ਹੋਵੇ। ਇਥੇ ਸ਼ਿਵ ਜੀ ਨੂ ਵੀ ਅਕਾਲ ਪੁਰਖ ਦੀ ਯਾਦ ਵਿਚ ਬੇਠਾ ਕੇਹਾ ਗਯਾ ਹੈ ਤੇ ਓਸ ਦੀ ਏਨੀ ਲਾਮੀ ਸਮਾਧੀ ਵੀ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕੀ । ਹੁਣ ਦੇਕ੍ਫੋ ਅਗਲੀਆਂ ਤੁਕਾਂ ਵਿਚ ਗੁਰੂ ਸਾਹਿਬ ਕਹ ਰਹੇ ਨੇ ਨੇ ਵੇਦ, ਕਤੇਬ ਵੀ ਓਸਦਾ ਭੇਦ ਨਹੀਂ ਲਭ ਸਕੇ ਪਰ ਮੇਨੂ ਮੇਰੇ ਗੁਰੂ ਨੇ ਸਾਰਾ ਕੁਛ ਦਸ ਦਿਤਾ ਹੈ । ਕੀਨੀ ਵਡਿਆਈ ਦਿਤੀ ਹੈ ਤੇ ਸਚ ਲਿਖਿਆ ਹੈ ਗੁਰੂ ਸਾਹਿਬ ਨੇ ਆਪਣੇ ਗੁਰੂ ਬਾਰੇ । ਕੀ ਇਹ ਕੋਈ ਪੰਡਿਤ, ਸਾਕਤ ਮਤੀ ਸ਼ਿਵ ਭਗਤ ਲਿਖੇਗਾ?
ਧਯਾਨ ਲਗਾਇ ਠਗਿਓ ਸਭ ਲੋਗਨ ਸੀਸ ਜਟਾ ਨਖ ਹਾਥ ਬਢਾਏ ॥ ਲਾਇ ਬਿਭੂਤ ਫਿਰਯੋ ਮੁਖ ਊਪਰਿ ਦੇਵ ਅਦੇਵ ਸਭੈ ਡਹਕਾਏ ॥
You are deceiving people by wearing matted locks on the head extending the nails in the hands in the hands and practicing false trance; smearing the ashes on your face, you are wandering, while deceiving all the gods and goddesses;

ਦੇਖੋ ਗੁਰੂ ਸਾਹਿਬ ਕੀ ਕਹ ਰਹੇ ਨੇ ਕੇ ਸ਼ਿਵਜੀ ਵੀ ਪਖੰਡ ਕਰ ਰਿਹਾ ਹੈ , ਆਪਣੀਆਂ ਜਤਾਵਾ ਬਣਾ ਲਾਈਆਂ , ਸਵਾਹ ਮਲ ਲਈ ਸਰੀਰ ਤੇ, ਤੇ ਝੂਠਾ ਧਿਆਨ ਲਗਾ ਕੇ ਦੇਵੀ ਦੇਵਤਿਆਂ ਸਮੇਤ ਆਮ ਲੋਕਾਂ ਨਾਲ ਠਗੀ ਮਾਰ ਰਿਹਾ ਹੈ। ਹੁਣ ਕਹਰ ਕਹੇਗਾ ਕੇ ਇਹ ਸ਼ਕਤ ਮਤੀ ਕਵੀ ਨੇ ਲਿਖਿਆ ਹੈ ।
ਅੰਤ ਮਰੈ ਪਛੁਤਾਇ ਪ੍ਰਿਥੀ ਪਰ ਜੇ ਜਗ ਮੈ ਅਵਤਾਰ ਕਹਾਏ ॥ ਰੇ ਮਨ ਲੈਲ ਇਕੇਲ ਹੀ ਕਾਲ ਕੇ ਲਾਗਤ ਕਾਹੇ ਨ ਪਾਇਨ ਧਾਏ ॥੨੩॥
Those who are known as incarnations in the world, they also ultimately repented and passed away; therefore, O my mind! why do you not run catch the feet of that Supreme KAL i.e. the Lord.23.
Those who are known as incarnations in the world, they also ultimately repented and passed away; therefore, O my mind! why do you not run catch the feet of that Supreme KAL i.e. the Lord.23.
ਅਗੇ ਹੋਰ ਸੁਨ ਲਵੋ ਜੋ ਕਹ ਰਹੇ ਕੇ ਸ੍ਰੀ ਦਸਮ ਗਰੰਥ ਵਿਚ ਅਵਤਾਰ ਪੂਜਾ ਹੈ , ਗੁਰੂ ਸਾਹਿਬ ਕਹ ਰਹੇ ਨੇ ਕੇ ਜੇਹੜੇ ਧਰਤੀ ਤੇ ਆ ਕੇ ਆਪਣੇ ਆਪ ਨੂ ਅਵਤਾਰ ਕਾਹੋੰਦੇ ਰਹੇ, ਓ ਅੰਤ ਨੂ ਪਸ਼੍ਤਾ ਕੇ ਮਰੇ ।
੫. ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮ ਭ੍ਰਮਾਨਯੋ ॥ ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਿਦੇਸ ਭਇਆ ਹਮ ਜਾਨਯੋ ॥
Brahma came into being under the control of KAL (death) and taking his staff and pot his hand, he wandered on the earth; Shiva was also under the control of KAL and wandered in various countries far and near;

ਮਹਾਕਾਲ ਵਾਹੇਗੁਰੁ ਨੇ ਹੀ ਓਸ ਸ਼ਿਵਜੀ ਨੂ ਪੇਦਾ ਕੀਤਾ ਤੇ ਜੰਗਲਾ ਵਿਚ ਭਟਕਾਯਾ।
ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਂਹੀ ਤੇ ਤਾਹਿ ਸਭੋ ਪਹਿਚਾਨਯੋ ॥ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ਕਾਲ ਕ੍ਰਿਪਾਨਿਧ ਮਾਨਯੋ ॥੨੪॥
The world under the control of KAL was also destroyed, therefore, all are aware of that KAL; therefore, all are aware of that KAL; therefore, abandoning the differentiation of Vedas and Katebs, accept only KAL as the Lord, the ocean of Grace.24.

ਗੁਰੂ ਸਾਹਿਬ ਕਹ ਰਹੇ ਨੇ ਨੇ ਵੇਦ ਕਤੇਬ ਦੇ ਚਕ੍ਰ ਸ਼ਡੋ ਤੇ ਕੇਵਲ ਇਕ ਕਿਰ੍ਪਾਨਿਧ ਦਿਆਲੂ ਕਾਲਪੁਰਖ ਰੂਪ ਅਕਾਲਪੁਰਖ ਦੀ ਅਰਾਧਨਾ ਕਰੋ।
ਇਹ ਕੇਵਲ ਕੁਛ ਕੁ ਪੰਕਤੀਆਂ ਸਨ ਦਸਮ ਗਰੰਥ ਵਿਚੋਂ ਜਿਹਨਾ ਵਿਚ ਸ਼ਿਵਜੀ ਸਮੇਤ ਸਾਰੇ ਦੇਵੀ ਦੇਵਤਿਆ ਨੂ ਗੁਰੂ ਸਾਹਿਬ ਨੇ ਅਕਾਲਪੁਰਖ ਦੇ ਕਾਲਪੁਰਖ ਰੂਪ ਸਾਹਮਣੇ ਤੁਸ਼ ਜੇਹਾ ਦਸਿਆ ਹੈ।
ਗੁਰੂ ਸਾਹਿਬ ਨੇ ਸੋਚਿਆ ਕੇ ਕੀਤੇ ਇਹ ਧੋਖੇਬਾਜ ਲੋਕ ਕੀਤੇ ਓਹਨਾ ਦੇ ਦਰਸਾਏ ਮਹਾਕਾਲ ਸਰੂਪ ਨੂ ਵੀ ਸ਼ਿਵ ਜੀ ਦਾ ਮਹਾ ਕਾਰ ਰੂਪ ਬਿਆਨ ਦੇਣ ਸੋ ਓਹਨਾ ਨੇ ਬਚਿਤਰ ਨਾਟਕ ਵਿਚ ਇਹ ਵੀ ਲਿਖ ਦਿਤਾ :
ਕਾਲ ਕੇ ਭੀ ਕਾਲ ਮਹਾਕਾਲ ਕੇ ਭੀ ਕਾਲ ਹੈਂ ॥
ਮਤਲਬ ਕੇ ਗੁਰੂ ਸਾਹਿਬ ਦਾ ਕਾਲਪੁਰਖ ਹਿੰਦੁਆਂ ਦੇ ਮਹਾਕਾਲ ਦੀ ਵੀ ਮੋਤ ਹੈ
ਅਗੇ ਹੋਰ ਵੀ ਬੇਅੰਤ ਤੁਕਾਂ ਹਨ ਜੋ ਹਿੰਦੁਆ ਦੇ ਮਹਾਕਾਲ ਤੇ ਸ਼ਿਵਜੀ ਦਾ ਕੁਛ ਨਹੀਂ ਰੇਹਨ ਦਿੰਦੀਆਂ। ਜੋ ਅਗਲੇ ਲੇਖਾਂ ਵਿਚ ਲਿਖੀਆਂ ਜਾਣਗੀਆਂ। ਅਗਲੇ ਲੇਖਾਂ ਵਿਚ ਰਾਮ, ਕ੍ਰਿਸ਼ਨ ,ਬ੍ਰਹਮਾ ਬਾਰੇ ਵੀ ਵੀਚਾਰ ਕੀਤੇ ਜਾਣਗੇ ਕੇ ਗੁਰੂ ਸਾਹਿਬਾਨ ਨੇ ਓਹਨਾ ਦੀ ਕਿਨੀ ਇਜ਼ਤ ਕੀਤੀ ਹੈ ਦਸਮ ਬਾਨੀ ਵਿਚ। ਜੇ ਇਹ ਪਢ਼ ਕੇ ਵੀ ਕੋਈ ਕਹੇ ਕੇ ਇਹ ਹਿੰਦੁਆਂ ਦੇ ਸ਼ਿਵ ਦੀ ਪੂਜਾ ਹੈ ਤਾਂ ਓਸ ਦੀ ਅਕਲ ਦਾ ਆਪ ਹੀ ਅੰਦਾਜਾ ਲਗਾ ਸਕਦੇ ਹੋ।
ਦਾਸ
ਤੇਜਵੰਤ ਕਵਲਜੀਤ ਸਿੰਘ ( ੧੩/੦੮/੧੧) copyright @ TejwantKAwaljit Singh. any material edited or published without the permission of the author will be accounted for legal action on the cost of editor