ਵੀਰ ਅਕਾਲ ਜੀਤ ਸਿੰਘ ਜੀਓ, ਬਹੁਤ ਵਧੀਆ ਪ੍ਰਸ਼ਨ ਕੀਤਾ ਹੈ ਜੀਓ ।ਚਰਿਤਰ ਕਾਮ ਉਕਸਾਨ ਵਾਸਤੇ ਨਹੀਂ, ਵਖਰੇ ਲੋਕਾਂ ਦੇ ਵਖਰੇ ਚਰਿਤਰ( Character) ਸਮ੍ਜਨ ਲਈ ਹਨ। ਇਹ ਰਾਜੇ ਤੇ ਮੰਤਰੀ ਵਿਚਕਾਰ ਗਲਬਾਤ ਹੋ ਰਹੀ ਹੈ ਜਿਸ ਵਿਚ ਮੰਤਰੀ ਰਾਜੇ ਨੂ ਸਮ੍ਜਾ ਰਿਹਾ ਹੈ ਕੇ ਆਦਮੀ ਦੇ ਆਸ ਪਾਸ ਬਹੁਤ ਲੋਕ ਇਸ ਤਰਹ ਦੇ ਰਹੰਦੇ ਹਨ ਜੋ ਬਾਹਰੋਂ ਹੋਰ ਹੁੰਦੇ ਨੇ ਤੇ ਅੰਦਰੋਂ ਹੋਰ । ਭੋਲਾ ਆਦਮੀਂ ਇਹਨਾ ਚਲਾਕ ਲੋਕਾਂ ਦੀਆਂ ਚਲਾਕੀਆਂ ਨਾ ਸਮ੍ਜ੍ਦਾ ਹੋਯਾ ਕਈ ਵਾਰੀ ਇਸ ਦਲ ਦਲ ਵਿਚ ਇਨਾ ਗਰਕ ਹੋ ਜਾਂਦਾ ਹੈ ਕੇ ਸਾਰੀ ਉਮਰ ਜਾਂ ਤਾਂ ਸਿਰ ਇਜ਼ਤ ਨਾਲ ਉਤੇ ਨਹੀਂ ਚਕ ਸਕਦਾ ਤੇ ਜਾਂ ਸਾਰੀ ਉਮਰ black mail ਹੁੰਦਾ ਰਹੰਦਾ ਹੈ। ਸਿਆਣਾ ਆਦਮੀ ਓਹ ਹੈ ਜੋ ਦੂਜੇ ਆਦਮੀ ਦੀ ਪਰਖ ਕਰਨੀ ਜਾਂਦਾ ਹੋਵੇ। ਇਹ ਗੱਲਾਂ ਹੁਣ ਹਰ ਰੋਜ਼ ਆਸ ਪਾਸ ਹੁੰਦੀਆਂ ਹਨ । ਖਾਲਸਾ ੧੦੦ ਸਾਲ ਤਕ ਜੰਗਲਾਂ ਵਿਚ ਰਿਹਾ, ਆਮ ਲੋਕਾਂ ਤੋਂ ਦੂਰ । ਭੋਲਾ ਆਦਮੀ ਹਰ ਇਕ ਨੂ ਭੋਲਾ ਸਮ੍ਜ੍ਦਾ ਹੈ ਤੇ ਖਾਲਸਾ ਦਾ ਤੇ ਖਾਲਸੇ ਦੇ ਪਰਿਵਾਰ ਤੇ ਬਚਿਆਂ ਦਾ ਆਮ community ਨਾਲੋਂ ਇਹ ਨਾਤਾ ਤਕਰੀਬਨ ੧੦੦ ਸਾਲ ਲਈ ਟੁਟਾ ਰਿਹਾ। ਏਸ ਲਈ ਇਹ ਜਰੂਰੀ ਹੋ ਜਾਂਦਾ ਸੀ ਕੀ ਬੇਗਾਨੇ ਲੋਕਾਂ ਦੀਆਂ ਚਲਾਕੀਆਂ ਤੇ ਚਤੁਰਾਈਆਂ ਖਾਲਸੇ ਨੂ ਸਮ੍ਜਾ ਦਿਤੀਆਂ ਜਾਨ।ਅਜ ਵੀ ਦੁਸ਼ਮਨ ਦੀ ਫੋਜ ਵਿਚ ਜਾਸੂਸੀ ਕਰਨ ਲਈ ਜਨਾਨੀਆ ਨੂ ਆਮ ਚੁਣਿਆ ਜਾਂਦਾ ਹੈ। ਤੇ ਦੁਸ਼ਮਨ ਦੇ ਜਰਨੈਲਾਂ ਨੂ ਕਾਮ ਅਧੀਨ ਕਰ ਕੇ ਰਾਜ਼ ਲਾਏ ਜਾਂਦੇ ਨੇ । ਜੇ ਖਾਲਸਾ ਜਰਨੈਲ ਹੈ ਤਾਂ ਇਹ ਓਸ ਲਈ ਜਰੂਰੀ ਹੋ ਜਾਂਦਾ ਹੈ ਕੇ ਚਾਲਕ ਲੋਕਾਂ ਦੀਆਂ ਚਲਾਕੀਆਂ ਨੂ ਧਿਆਨ ਨਾਲ ਸਮ੍ਜੇ ਨਹੀਂ ਤੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਾਲ ਹੋਯਾ ਓਹ ਵੀ ਚਰਿਤਰਾਂ ਦਾ ਹੀ ਇਕ ਹਿਸਾ ਲਗਦਾ ਹੈ। ਜੇ ਰਣਜੀਤ ਸਿੰਘ ਧਿਆਨ ਸਿੰਘ ਹੋਣਾ ਨਾਲ ਰਾਜਨੀਤੀ ਪਿਛੇ ਰਿਸ਼ਤੇਦਾਰੀ ਨਾ ਪੇਦਾ ਕਰਦਾ ਤਾਂ ਹੋ ਸਕਦਾ ਸੀ ਅਜ ਖਾਲਿਸਤਾਨ ਮੰਗਣ ਦੀ ਜਰੂਰਤ ਨਾ ਰਹ ਜਾਂਦੀ। ਅਸੀਂ ਕਈ ਗੁਰਮਤ ਦੇ ਧਾਰਨੀ ਲੋਕਾਂ ਨੂ ਚਾਲਕ ਲੋਕਾਂ ਦੀਆਂ ਚਲਾਕੀਆਂ ਦਾ ਸ਼ਿਕਾਰ ਹੋਯਾ ਦੇਖ ਚੁਕੇ ਹਾਂ ਤੇ ਓਹ ਫਸੇ ਵੀ ਇਸ ਤਰਹ ਕੇ ਫਿਰ ਮੂੰਹ ਦਿਖਾਂ ਜੋਗੇ ਵੀ ਨਹੀਂ ਰਹੇ। ਖਾਲਸਾ ਇਕ judge ਦੀ ਨਿਆਈਂ ਹੈ। ਖਾਲਸੇ ਦੀ ਕਾਚੇਰੀ ਵਿਚ ਇਕ ਮੁਕਦਮਾ ਚਲਦਾ ਹੈ ਹਰ ਚਰਿਤਰ ਦੀ ਕਹਾਨੀ ਵਿਚ ਤੇ ਇਹ ਫੇਸਲਾ ਖਾਲਸੇ ਨੇ ਕਰਨਾ ਹੈ ਕੇ ਓਸ ਵਿਚ ਕੀ ਗਲਤ ਹੋਯਾ ਹੈ ਤੇ ਕੀ ਠੀਕ।
ਹਾਂ ਕੁਛ ਚਾਲਾਕ ਲੋਕਾਂ ਨੇ ਸਿਖਾਂ ਨੂ ਆਪਿਸ ਵਿਚ ਲੜਾ ਕੇ ਮਾਰਨ ਦੀ ਰਾਜਨੀਤੀ ਹੇਠ ਇਹ ਸਬ ਖੇਡ ਖੇਡੀ ਹੈ। ਪਰ ਜੋ ਵੀ ਹੋਯਾ ਚੰਗਾ ਹੋਯਾ ਕਿਓਂ ਕੇ ਏਹਦੇ ਕਰ ਕੇ ਪੁਰਾਤਨ ਦਸਤਾਵੇਜਾਂ ਤੇ ਪੁਰਾਤਨ ਹਥ ਲਿਖਤ ਸਰੂਪਾਂ ਤੇ ਰੇਹਾਤ੍ਨਾਮਿਆਂ ਤੇ ਇਤ੍ਹਿਸਿਕ ਸਰੋਤਾਂ ਦਾ ਦਾ ਮੁਲਾਂਕਣ ਹੋ ਸਕਿਆ ਹੈ ਜਿਸ ਤੋਂ ਪਤਾ ਲਗਦਾ ਹੈ ਤੇ ਇਹ ਸਾਰੀ ਬਾਨੀ ਗੁਰੂ ਸਾਹਿਬ ਦੇ ਹੀ ਹਥਾਂ ਵਿਚੋਂ ਲਿਖੀ ਗਯੀ ਹੈ। ਡਾ ਹਰਭਜਨ ਸਿੰਘ ਪਟਿਆਲਾ ਵਾਲਿਆਂ ਦੀ ਕੀਤਾਬ ਆਪ ਜੀ ਪਰ ਸਕਦੇ ਹੋ। ਸ੍ਰੀ ਮਾਨ ਰਤਨ ਸਿੰਘ ਜੱਗੀ ਜੀ ਨੇ ਵੀ ਏਸ ਨੂ ਗੁਰੂ ਸਾਹਿਬ ਦੀ ਹੀ ਬਾਨੀ ਕੇਹਾ ਤੇ ਡਾ ਹਰਭਜਨ ਸਿੰਘ ਪਟਿਆਲਾ ਵਾਲਿਆਂ ਨੇ ਬਾਖੂਬੀ ਜੱਗੀ ਸਾਹਿਬ ਦੇ ਹਰ ਪ੍ਰਸ਼ਨ ਦਾ ਜਵਾਬ ਦਿਤਾ । ਡਾ ਸੇਵਕ ਸਿੰਘ ਜੀ ਨੇ ਆਪਣੀ ਖੋਜ ਵਿਚ ਵੀ ਓਸ ਸਮੇ ਦੇ ਸਾਹਿਤ ਡਾ parallel comparison ਕਰ ਕੇ ਇਹ ਨਤੀਜਾ ਕਡਿਯਾ ਹੈ ਕੇ ਇਹ ਸਬ ਦਸਮ ਪਾਤਸ਼ਾਹ ਦਾ ਹੀ ਲਿਖਿਯਾ ਹੈ। ਹੋਰ ਹਵਾਲੇ ਲਈ ਡਾ ਸੇਵਕ ਸਿੰਘ ਦੀਆਂ you tube videos ਦੇਖ ਸਕਦੇ ਹੋ। ਬਾਕੀ ਦਸਮ ਗਰੰਥ ਦਰ੍ਪਣ ਤੇ ਕਾਫੀ documents ਪਾਏ ਨੇ ਜੋ ਇਹ ਸਬ ਕੁਛ ਸਹੀ ਸਾਬਿਤ ਕਰਦੇ ਨੇ। ਸਿਖ ਇਤ੍ਹਿਹਾਸ ਕੋਈ ਜਯਾਦਾ ਪੁਰਾਣਾ ਨਹੀਂ , ਸਿਖਾਂ ਨੇ ਆਪਣੇ ਗਰੰਥ ਆਪਣੀ ਜੀ ਜਾਨ ਤੋਂ ਵੀ ਜਯਾਦਾ ਪਯਾਰ ਨਾਲ ਰਖੇ ਨੇ। John malcoms sketch of sikhs ਪਢ਼ ਕੇ ਦੇਖੋ, ਆਪ ਨੂ ਖੁਦ ਪਤਾ ਚਲ ਜਾਵੇਗਾ ਕੇ ਖਾਲਸੇ ਦੇ ਗਰੰਥ ਹਾਸਲ ਕਰਨਾ ਕੋਈ ਖਾਲਾ ਜੀ ਡਾ ਵਾੜਾ ਨਹੀਂ ਸੀ
ਬਾਕੀ ਜਿਥੋਂ ਤਕ ਕਾਮ ਉਕਸਾਨ ਵਾਲੀ ਗਲ ਹੈ, ਜਿਨਾ ਲੋਕਾਂ ਦਾ ਚਾਰਿਤੋਪਾਖ੍ਯਾਂ ਦੀਆਂ ਸ਼ੋਟੀਆਂ ਸ਼ੋਟੀਆਂ ਕਹਾਣੀਆ ਪਢ਼ ਕੇ ਹੀ ਕਾਮ ਉਬਾਲੇ ਖਾਂ ਲਗ ਪੇੰਦਾ ਹੈ, ਓਹਨਾ ਤੋਂ ਖਾਲਸੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ? ਮਾਫ਼ ਕਰਨਾ ਮੈਂ ਇਹਨਾ ਗੱਲਾਂ ਤੋਂ ਪਰੇ ਹੀ ਰਹਨਾ ਹਾਂ ਪਰ ਮਜਬੂਰੀ ਵਸ ਦਸਣਾ ਪੈ ਰਿਹਾ ਹੈ ਏਸ ਤੇ ਕਿੰਤੂ ਕਰਨ ਵਾਲੇ ੬੮ ਸਾਲ ਦੀ ਉਮਰ ਵਿਚ ਆਪਣੀ ਧੀ ਦੀ ਉਮਰ ਦੀ ਕੁਰੀ ਨਾਲ, ਪਰਿਵਾਰ ਦੇ ਨਾਲ ਦੇ ਕਮਰੇ ਵਿਚ ਹੁੰਦਿਆਂ ਵੀ ਬਲਾਤਕਾਰ ਕਰਨ ਦੀ ਕੋਸ਼ਿਸ ਕਰਦੇ ਨੇ, ਜਿਸਦੇ ਸਬੂਤ ਅਜੇ ਵੀ ਅਦਾਲਤ ਵਿਚ ਪਏ ਨੇ ਤੇ ਫਿਰ ਕਹੰਦੇ ਨੇ ਕੇ ਓਹ ਕਹਾਣੀਆਂ ਪਰ ਕੇ ਕਾਮ ਉਪਜਦਾ ਹੈ। ਏਹੋ ਜਹੇ ਲੋਕਾਂ ਨੂ ਤੇ ਧਨ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਬਹੁਤ ਸਾਰੇ ਸ਼ਬਦਾਂ ਵਿਚੋਂ ਵੀ ਕਾਮ ਦੀ ਵਾਸ਼ਨਾ ਹੀ ਆਂਦੀ ਹੋਵੇਗੀ। ਕੇਹਨ ਤੋਂ ਭਾਵ ਹੈ ਕੇ ਗੁਰਬਾਣੀ ਪਰ੍ਹਨ ਨਾਲ ਕੋਈ ਗੁਰਸਿਖ ਨਹੀਂ ਬਣ ਜਾਂਦਾ, ਗੁਰਬਾਣੀ ਕਮਾਣੀ ਪੇਂਦੀ ਹੈ। ਅਮਲ ਕਰਨਾ ਪੇੰਦਾ ਹੈ। ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ। .
ਦਾਸ
ਤੇਜਵੰਤ ਕਵਲਜੀਤ ਸਿੰਘ( 8/8/11) copyright@TejwantKawaljit Singh. Any editing without the permission of the author will result in legal liability and will result into legal action at the cost of editor