Saturday, 13 August 2011

ਚਰਿਤਰ ੭੧-TEJWANTKAWALJIT SINGH

ਚਰਿਤਰ ੭੧ ਵਿਚ ਸਾਹਿਬ ਸ੍ਰੀ ਕਲਗੀਧਰ ਪਾਤਸ਼ਾਹ ਨੇ ਕਮਾਲ ਦੀ ਰਾਜਨੀਤੀ ਤੇ ਧਰਮ ਬਲ ਦਾ ਵਿਅੰਗ ਮਈ ਕਿੱਸਾ ਵਰਨਨ ਕੀਤਾ ਹੈ । ਸਾਹਿਬਾਨ ਨੇ ਏਸ ਵਿਚ ਦਸਿਆ ਹੈ ਕੇ ਦਸਤਾਰ ਦੀ ਕੀ ਇਜ਼ਤ ਹੁੰਦੀ ਹੈ ਤੇ ਏਸ ਨੂ ਪਹਨਨ ਵਾਲਾ ਕਿਸ ਆਚਾਰ ਦਾ ਧਾਰਨੀ ਹੋਣਾ ਚਾਹਿਦਾ ਹੈ। ਜੇ ਇਸ ਕਿਸੇ ਦਾ ਥੋਰਾ ਰੂਪ ਬਦਲ ਦਿਤਾ ਜਾਵੇ ਤੇ ਕੇਹਾ ਜਾਵੇ ਕੇ ਸਿੰਘ ਓਸ ਆਦਮੀ ਦਾ ਕੀ ਹਾਲ ਕਰਨਗੇ ਜਿਸ ਨੇ ਦਸਤਾਰ ਬਨੀ ਹੋਵੇ ਤੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਆ ਕੇ ਪਿਸ਼ਾਬ ਕਰਨਾ ਸ਼ੁਰੂ ਕਰ ਦੇਵੇ । ਬਾਕੀਆਂ ਦਾ ਤੇ ਮੇਨੂ ਪਤਾ ਨਹੀਂ ਪਰ ਜੇ ਏਹੋ ਜੇਹਾ ਵਿਅਕਤੀ ਮੇਰੇ ਸਾਹਮਣੇ ਹੋਵੇ ਤਾਂ ਪੇਹ੍ਲਾਂ ਓਸ ਦੀ ਦਸਤਾਰ ਲਹਿ ਜਾਵੇਗੀ ਤੇ ਫਿਰ  ਸ਼ਿਤਰ ਪਰੇਡ ਕੀਤੀ ਜਾਵੇਗੀ। ਮੇਨੂ ਅਜੇ ਵੀ ਯਾਦ ਹੈ ਛੋਟੇ ਹੁੰਦੇ ਛੇਹਰਟਾ ਸਾਹਿਬ ਗੁਰਦਵਾਰੇ ਗਯਾ ਸੀ ਤੇ ਓਥੇ ਇਕ ਆਦਮੀ ਜੋ ਨਿਹੰਗ ਬਾਣੇ ਵਿਚ ਸੀ ਪਰ ਉਸ ਦੇ ਸਿਰ ਤੇ ਦੁਮਾਲ੍ਲਾ ਨਹੀਂ ਸੀ, ਓਸ ਨੂ ਮੂੰਹ ਕਾਲਾ ਕਰ ਕੇ ਸਿੰਘਾਂ ਨੇ ਦਰਖਤ ਨਾਲ ਬਨਿਆ ਹੋਯਾ ਸੀ ਤੇ ਨਾਲ ਗਲ ਵਿਚ ਤਖ੍ਤੀ ਪਾਯੀ ਹੋਯੀ ਸੀ ਜਿਸ ਤੇ ਲਿਖਿਯਾ ਸੀ " ਮੇਨੂ ਆਪਣੀ ਮਾਂ ਭੇਣ ਦੀ ਪੇਹ੍ਚਾਨ ਭੁਲ ਗਈ ਸੀ"। ਸੁਭਾਵਿਕ ਹੀ ਬਚਪਨੇ ਵਿਚ ਓਸ ਨੂ ਦੇਖ ਕੇ ਮੈਂ ਆਪਣੇ ਪਿਤਾ ਜੀ ਨੂ ਪੁਛਿਆ ਕੇ ਏਸ ਸਿੰਘ ਦੀ ਦਸਤਾਰ ਕਿਥੇ ਹੈ ਤਾਂ ਓਹਨਾ ਜਵਾਬ ਦਿਤਾ ਪੁਤਰ ਇਹ ਦਸਤਾਰ ਦੇ ਕਾਬਿਲ ਨਹੀਂ ਹੈ।  ਏਸ ਚਰਿਤਰ ਵਿਚ ਵੀ ਗੁਰੂ ਸਾਹਿਬ ਨੇ ਓਹੀ ਚੀਜ ਨੂ ਬਿਆਨ ਕੀਤਾ ਹੈ ਜੋ ਓਸ ਆਦਮੀ ਨਾਲ ਛੇਹਰਟਾ ਸਾਹਿਬ ਵਿਚ ਹੋਯਾ ਬਸ ਪ੍ਰਸੰਗ ਬਦਲ ਗਯਾ। ਕਹਾਣੀਕਾਰ ਕਹਾਨੀ ਵਿਚ ਸਰੋਤਿਆਂ ਦੀ ਰੂਚੀ ਪੇਦਾ ਕਰਨ ਵਾਸਤੇ ਕਈ ਵਾਰੀ ਓਹਨਾ ਸ਼ੇਹ੍ਰਾਂ ਦੇ ਨਾਵਾਂ ਨੂ ਸਮ੍ਬੋਧਨ ਕਰਦੇ ਨੇ ਜਿਹਨਾ ਨਾਵਾਂ ਨਾਲ ਸਰੋਤੇ ਵਾਕਿਫ਼ ਹੋਣ ਤਾਂ ਕੇ ਕਹਾਨੀ ਵਿਚ ਲਹ ਬਨੀ ਰਵੇ। ਕਹਾਨੀ ਕਾਰ ਆਮ ਹੀ ਕਹਾਣੀਆ ਏਸ ਤਰਹ ਸ਼ੁਰੂ ਕਰਦੇ ਨੇ ਕੇ "ਇਕ ਦੇਸ਼ ਦਾ ਰਾਜਾ ਹੁੰਦਾ ਸੀ..."। ਇਹ ਸਕੂਲ ਵਿਚ ਪਢ਼ ਚੁਕੇ ਹਰ ਹੋਸ਼ਿਯਾਰ ਵਿਦਿਆਰਥੀ ਨੂ ਪਤਾ ਹੁੰਦਾ ਹੈ । ਜੋ ਲੋਗ ਚਰਿਤ੍ਰੋ ਪਾਖਯਾਨ ਨਾਲ ਵਾਕਿਫ਼ ਨੇ ਓਹ ਜਾਣਦੇ ਨੇ ਕੇ ਇਹ ਗਲ ਬਾਤ ਰਾਜੇ ਤੇ ਮੰਤਰੀ ਵਿਚਕਾਰ ਹੋ ਰਹੀ ਹੈ ਤੇ ਮੰਤਰੀ ਰਾਜੇ ਨੂ ਕਹਾਣੀਆਂ ਸੁਨਾ ਰਿਹਾ ਹੈ। ਇਹਨਾ ਕਹਾਣੀਆਂ ਵਿਚ ਓਸ ਨੇ ਕਈ ਜਗਾ ਵੇਖਰੇ ਵਖਰੇ ਦੇਸ਼ਾਂ ਦੇ ਰਾਜਿਆਂ ਦਾ ਨਾਮ ਲਿਆ ਹੈ ਤੇ ਵਖਰੇ ਵਖਰੇ ਸ਼ੇਹ੍ਰਾਂ ਦਾ ਨਾਮ ਲਿਆ ਹੈ । ਸੋ ਇਸ ਲਏ ਕੋਈ ਵਾਦੀ ਗਲ ਨਹੀਂ ਕੇ ਆਨੰਦਪੁਰ ਦਾ ਨਾਮ ਲੈ ਲਿਆ ਗਯਾ ਹੋਵੇ ਤੇ ਕਹ ਦਿਤਾ ਗਯਾ ਹੋਵੇ ਕੇ ਅਨੰਦੁਪੁਰ  ਦਾ ਇਕ ਰਾਜਾ ਸੀ। ਹੁਣ ਆਂਦੇ ਹਾਂ ੭੧ ਵੇ ਚਰਿਤਰ ਤੇ ।ਕਪਾਲ ਮੋਚਨ ਹਿੰਦੁਆਂ ਦਾ ਤੀਰਥ ਅਸਥਾਨ ਹੈ ਤੇ ਅਜੇ ਵੀ ਹਿੰਦੁਆਂ ਵਿਚ ਓਸ ਦੀ ਪੂਰੀ ਸ਼ਰਦਾ ਹੈ। ਕਿਸੇ ਵੀ ਧਰਮ ਦੀ ਇਜ਼ਤ ਕਰਨਾ ਚੰਗਾ ਕੰਮ ਹੈ ਸਿਖੀ ਵਿਚ ਇਸ ਨੂ ਪੂਰਾ ਸਤਕਾਰ ਦਿਤਾ ਗਯਾ ਹੈ। ਹੁਣ ਇਤ੍ਹਿਹਾਸ ਗਵਾਹ ਕੇ ਕਪਾਲ ਮੋਚਨ ਇਲਾਕੇ ਦੇ ਆਲੇ ਦੁਵਾਲੇ ਹਿੰਦੂ ਪਹਾਰੀ ਰਾਜਿਆਂ ਦੀਆਂ ਫੋਜਾਂ ਦੇ ਡੇਰੇ ਹੁੰਦੇ ਸਨ. ਓਸ ਸਮੇ ਪਗ ਵੀ ਹਿੰਦੂ ਫੋਜੀ ਹੀ ਬਨਦੇ ਸਨ ਤੇ ਜੰਗਲ ਪਾਣੀ ਲੋਕ ਜਾਯਾਦਾਤਾਰ ਰਾਤ ਬਰਾਤੇ ਹੀ ਜਾਂਦੇ ਸਨ। ਪਹਾਰੀ ਰਾਜਿਆਂ ਦੀਆਂ ਹਜਾਰਾਂ ਦੀ ਗਿਣਤੀ ਵਿਚ ਫੋਜਾਂ ਹੁੰਦੀਆਂ ਸਨ ਤੇ ਇਕ ਰਾਤ ਨੂ ਹਾਜਿਤ ਤੇ ਜਾਨ ਵਾਲੇ ਲੋਕਾਂ ਦੀ ਗਿਣਤੀ ਕੁਛ ੧੦੦ ਤੇ ਹੋਵੇ ਗੀ ਹੀ। ਹੁਣ ਕਪਾਲ ਮੋਚਨ ਤੀਰਥ ਦੇ ਸਰੋਵਰ ਵਿਚ ਤੇ ਪਰਕਰਮਾ ਵਿਚ ਬੇਠ ਕੇ ਹਾਜਿਤ ਜਾਨ ਵਾਲਿਆਂ ਦੇ ਕੁਟਾਪੇ ਦੀ ਗਲ ਇਸ ਵਿਚ ਕੀਤੀ ਗਈ ਹੈ। ਜੇ ਕਿਸੇ ਵਿਅਕਤੀ ਨੂ ਇਨੀ ਸ਼ਰਮ ਨਹੀਂ ਨੇ ਕਿਸੇ ਧਰਮ ਸਥਾਨ ਤੇ ਕਿਵੇਂ ਵਿਚਾਰਨਾ ਹੈ ਤਾਂ ਓਹਨਾ ਨੂ ਡੰਡੇ ਨਾਲ ਸਮ੍ਜਾੰਨ  ਕੋਈ ਹਰਜ ਨਹੀਂ ਹੋਣਾ ਚਾਹਿਦਾ। ਏਸ ਚਰਿਤਰ ਵਿਚ ਦਸਿਆ ਗਯਾ ਹੈ ਕੇ ਜੋ ਵੀ ਮਨਮਤੀ ਵਿਅਕਤੀ ਓਸ ਧਾਰਮਿਕ ਸਥਾਨ ਤੇ ਆਯਾ ਤੇ ਓਥੇ ਹਾਜਿਤ ਗਯਾ, ਓਸ ਦਾ ਕੁਟਾਪਾ ਚਾਰ ਦਿਤਾ ਗਯਾ। ਹੁਣ ਏਸੇ ਲੋਕਾਂ ਨੂ ਪਗ ਸਿਰ ਤੇ ਰਖਣ ਦਾ ਕੋਈ ਅਧਿਕਾਰ ਨਹੀਂ ਜੋ ਕਿਸੇ ਧਰਮ ਸਥਾਨ ਤੇ ਆ ਕੇ ਓਸ ਦੀ ਬੇਜਤੀ ਕਰਦੇ ਹੋਣ। ਹੁਣ  ਏਸੇ ਲੋਕਾਂ ਦੀਆਂ ਪੱਗਾਂ ਲੁਹਾਈਆਂ ਗਯੀਆਂ ਤਾਂ ਕੇ ਓਹਨਾ ਨੂ ਅਗੇ ਤੋਂ ਕੰਨ ਹੋ ਜਾਨ ਤੇ ਓਹ ਏਸ ਤਰਹ ਦੀ ਬੇਹੁਰਮਤੀ ਨਾ ਕਰਨ। ਹੁਣ ਕੁਟਾਪੇ ਵਿਚ ਭ੍ਗ੍ਦਰ ਵਿਚ ਕੁਛ ਪਗਾਂ ਡਿਗ ਵੀ ਸਕਦੀਆਂ ਨੇ। ਜੇ ਓਹਨਾ ਪਗਾਂ ਨੂ ਧਵਾ ਕੇ ਤੇ ਰੰਗ ਕੇ ਦੋਬਾਰਾ ਪ੍ਰਯੋਗ ਵਿਚ ਲੈ ਆਂਦਾ ਜਾਵੇ ਤਾਂ ਓਸ ਦੀ ਕੁਛ ਘਟ ਨਹੀਂ ਚੱਲਾ। ਏਸ ਚਰਿਤਰ ਤੋਂ ਸਿਖਿਆ ਇਹ ਲੇਨੀ ਸੀ ਕੇ ਕਿਸੇ ਦੂਜੇ ਦੇ ਧਰਮ ਸਥਾਨ ਤੇ ਜਾ ਕੇ ਮਰਯਾਦਾ ਵਿਚ ਰਹਨਾ ਚਾਹਿਦਾ ਹੈ ਤੇ ਜੇ ਕੋਈ ਮਰਯਾਦਾ ਵਿਚ ਨਹੀਂ ਰਹੰਦਾ ਤਾਂ ਲੋਕ ਓਸ ਦਾ ਕੁਟਾਪਾ ਵੀ ਚਾਢ਼  ਸਕਦੇ ਨੇ। ਦੂਜਾ ਪਗ ਇਜ਼ਤ ਦੀ ਨਿਸ਼ਾਨੀ ਹੈ ਤੇ ਪਗ ਓਸ ਵਿਅਕਤੀ ਦੇ ਹੀ ਸੋਹੰਦੀ ਹੈ ਜੋ ਆਪਣੀ ਇਜ਼ਤ ਕਰਵਾਨਾ ਜਾਣਦਾ ਹੋਵੇ। ਦੁਮਾਲਾ ਬਨ ਕੇ ਕਿਸੇ ਦੀ ਧੀ ਨਾਲ ਬਦਤਮੀਜ਼ੀ ਕਰਨ ਵਾਲਿਆਂ ਦੀਆਂ ਪਗਾਂ ਸਿੰਘਾਂ ਨੂ ਅਸੀਂ ਆਪ ਲਾਹੁੰਦਿਆਂ ਵੇਖਿਆ ਹੈ ।

ਦਾਸ
ਤੇਜਵੰਤ ਕਵਲਜੀਤ ਸਿੰਘ  
(13/8/11) copyright@TejwantKawaljit Singh. Editing without the permission of author will result into legal action at the expense of the editor