ਸ੍ਰੀ ਦਲਬੀਰ ਸਿੰਘ ਜੀਓ,
ਆਪ ਜੀ ਦੇ ਅਗਲੇ ਸਵਾਲਾਂ ਦਾ ਜਵਾਬ ਹਾਜ਼ਿਰ ਹੈ ਜੀ ।
ਸਵਾਲ ਨੰ: ੬:- ਗੁਰੂ ਗ੍ਰੰਥ ਸਾਹਿਬ ਜੀ ਵਿੱਚ ੩੩ ਥਾਂਈ ਸੰਪੂਰਣ ਮੂਲ ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। “ ਅੰਕਿਤ ਹੈ। ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਜ ਨੌਵੇਂ ਨਾਨਕ ਜੀ ਦੀ ਬਾਣੀ (ਸਿਰਲੇਖ ਮਹਲਾ ੯) ਰਾਗ ਜੈਜਾਵੰਤੀ ਮਹਲਾ ੯ ਬਾਣੀ ਦੇ ਸ਼ੁਰੂ ਵਿੱਚ ਅੰਕਿਤ ਸੰਪੂਰਣ ਮੂਲ ਮੰਤਰ ਪੜ੍ਹੋ ਜੀ। ਪਰ ਸਮੁਚੇ ਬਚਿਤ੍ਰ ਨਾਟਕ ਗ੍ਰੰਥ ਵਿੱਚ ਕਿਧਰੇ ਵੀ ਸੰਪੂਰਣ ਮੂਲ ਮੰਤਰ ਨਹੀ ਲਿਖਿਆ, ਕਿਉਂ! ! ? ?
ਆਪ ਜੀ ਨੂੰ ਸੰਪੂਰਨ ਮੂਲ ਮੰਤਰ ਦਾ ਹੀ ਨਹੀਂ ਪਤਾ ਅਜੇ ਤਕ ਕੇ ਸੰਪੂਰਨ ਮੂਲ ਮੰਤਰ ਕੀ ਹੁੰਦਾ ਹੈ। ਜੇ ਆਪ ਨੇ ਮੂਲ ਮੰਤਰ ਗੋਰ ਨਾਲ ਪਢ਼ ਲਿਆ ਹੁੰਦਾ ਤਾਂ ਦੇਖਦੇ ਕੇ ਮੂਲ ਮੰਤਰ ਦੇ ਗੁਰਪ੍ਰਸਾਦਿ ਤਕ ਅਕਾਲਪੁਰਖ ਦੇ ਸਰੂਪ ਦਾ ਵਰਣਨ ਹੈ ਤੇ ਨਾਨਕ ਹੋ ਸੀ ਭੀ ਸਚ ਤਕ ਕਾਲਪੁਰਖ ਦੇ ਸਰੂਪ ਦਾ ਵਰਨਨ ਹੈ। ਇਸ ਨੂ ਵਿਸਥਾਰ ਵਿਚ ਸਮ੍ਜਨ ਲਈ ਆਪ ਜੀ ਮੇਰਾ ਲੇਖ ਮਹਾਕਾਲ ਪਢ਼ ਸਕਦੇ ਹੋ । ਆਪ ਜੀ ਨੂ ਸ੍ਰੀ ਦਸਮ ਗਰੰਥ ਵਿਚ ਸਬ ਤੋਂ ਪੇਹ੍ਲਾਂ ੴ ਸ੍ਰੀ ਵਾਹੇਗੁਰੁ ਜੀ ਕੀ ਫਤਿਹ" ਨਜਰ ਨਹੀਂ ਆਇਆ। ਜੇ ਗਰੰਥ ਲਿਖਣ ਦਾ ਮਕਸਦ ਹੀ " ਧਰਮ ਯੁਧ ਕਾ ਚਾਓ" ਹੋਵੇ ਓਸ ਦਾ ਮੰਗਲ ਵੀ ਅਕਾਲ ਪੁਰਖ ਦੀ ਫ਼ਤੇਹ ਕਰ ਕੇ ਹੀ ਹੋ ਸਕਦਾ ਹੈ । ਬਲਕੇ ਆਪ ਜੀ ਗਲ ਤਾਂ ਕਰਦੇ ਜੇ ਕਿਸੇ ਹੋਰ ਦਾ ਮੰਗਲ ਕੀਤਾ ਹੁੰਦਾ। ਜੇ ਆਪ ਜੀ ਨੇ ਥੋਰਾ ਗੋਰ ਨਾਲ ਦੇਖਿਆ ਹੁੰਦਾ ਤਾਂ ਤੋਹਾਨੂ ਪਤਾ ਚਲ ਜਾਂਦਾ ਕੇ ਸ੍ਰੀ ਦਸਮ ਗਰੰਥ ਬਾਣੀ ਤਾਂ ਵਿਆਖਿਆ ਹੀ ਮੂਲ ਮੰਤਰ ਦੀ ਹੈ। ਨ੍ਮ੍ਸ੍ਤੰਗ ਅਕਾਲੇ, ਸਦਾ ਸ੍ਚਦਾ ਨੰਦ, ਕਰਤਾ ਕਰੀਮ ਸੋਈ, ਨਾ ਭੇ ਹੈਂ, ਨਾ ਸਤਰੰਗ, ਸਦਾ ਏਕ ਨਾਮੰਗ ਇਹ ਕੀ ਹੈ ?ਇਹ ਮੂਲ ਮੰਤਰ ਹੀ ਤਾਂ ਹੈ।
ਸਵਾਲ ਨੰ: ੭:- ਕੀ ਦਸਵੇਂ ਨਾਨਕ ਨੌਵੇਂ ਨਾਨਕ ਤਕ ਚਲੀ ਆ ਰਹੀ ਮਰਯਾਦਾ ਜਾਂ ਸੰਪੂਰਣ ਮੂਲ ਮੰਤਰ ਭੁੱਲ ਗਏ ਹੋਣਗੇ? ?
ਸਾਰਾ ਸੰਸਾਰ ਜਾਣਦਾ ਹੈ ਕੇ ਛੇਵੇਂ ਪਾਤਸ਼ਾਹ ਨੇ ਯੁਧ ਕਰਨ ਤੋਂ ਪੇਹ੍ਲਾਂ ਢਾਡੀ ਵਾਰਾਂ ਚਲਾਈਆਂ ਸੀ ਜਿਸ ਦੀ ਮਰਯਾਦਾ ਪੇਹ੍ਲਾਂ ਨਹੀਂ ਸੀ। ਵਾਰਾਂ ਯੋਧਿਆਂ ਦੀਆਂ ਹੁੰਦੀਆਂ ਨੇ। ਆਪ ਦਸ ਸਕਦੇ ਹੋ ਜਦੋਂ ਅਜੇ ਯੋਧ ਹੀ ਨਹੀਂ ਹੋਏ ਤਾਂ ਢਾਡੀ ਵਾਰਾਂ ਕੇਹਰੇ ਯੋਧਿਆਂ ਦੀਆਂ ਗਾਂਦੇ ਸੀ। ਕੀ ਆਪ ਜੀ ਮੁਤਾਬਿਕ ਇਹ ਵੀ ਮਰਯਾਦਾ ਦਾ ਉਲਾਂਗਨ ਨਹੀਂ ਸੀ , ਕੇ ਕਚੀ ਬਾਣੀ ਗੁਰੂ ਸਾਹਿਬ ਆਪ ਆਪਣੀ ਹਜੂਰੀ ਵਿਚ ਸੰਗਤਾਂ ਨੂ ਸੁਨਵਾਂਦੇ ਸਨ ਜੋ ਅਜੇ ਤਕ ਵੀ ਚਲਿਆ ਆ ਰਿਹਾ ਹੈ। ਸਗੋਂ ਜੇ ਕਿਸੇ ਨੇ ਜਾਣ ਕੇ ਲਿਖਿਆ ਹੁੰਦਾ ਤਾਂ ਓਹ ਮੂਲ ਮੰਤਰ ਜਰੂਰ ਲਿਖਦਾ। ਇਹ ਸਵਾਲ ਹੀ ਮੂਰਖਾਨਾ ਹੈ, ਆਪ ਜੀ ਨੂ ਉੱਪਰ ਉੱਤਰ ਦੇ ਚੁਕਾ ਹਾਂ ਕੇ ਦਸਮ ਬਾਣੀ ਤੇ ਹੈ ਹੀ ਮੂਲ ਮੰਤਰ ਦੀ ਵਿਆਖਿਆ ।
ਸਵਾਲ ਨੰ: ੮:- ਮੰਗਲਾਚਰਨ ਅਥਵਾ ਸੰਖੇਪ ਮੂਲ ਮੰਤਰ “ੴ ਸਤਿਗੁਰਪ੍ਰਸਾਦਿ।। “ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ (ਮਹਲਾ ੧, ੩, ੪, ੫, ੯, ਜਾਂ ਭਗਤ ਦਾ ਨਾਂ) ਜਾਂ ਘਰੁ (੧, ੨, . . ਪੜਤਾਲ) ਜਾਂ ਕਿਤੇ ਰਾਗ ਬਦਲਣ ਤੇ ਸ਼ੁਰੂ ਵਿੱਚ ਅੰਕਿਤ ਕੀਤਾ ਗਿਆ ਹੈ; ਕਈ ਅੰਗਾਂ ਤੇ ਤਿੰਨ ਵਾਰੀ ਵੀ ਲਿਖਿਆ ਹੈ। ਉਚੇਚਾ ਨੋਟ ਕਰੋ ਜੀ ਕਿ ਹੋਰ ਕੋਈ ਮੂਲ-ਮੰਤਰ ਨਹੀ ਲਿਖਿਆ। ਤਾਂ ਦਸੋ, ਇਸ ਗ੍ਰੰਥ ਵਿੱਚ ਬਹੁਤ ਘਟ ਥਾਂਈਂ ੴ ਸਤਿਗੁਰਪ੍ਰਸਾਦਿ ਲਿਖਿਆ ਹੈ; ਕੁੱਝ ਕੁ ਥਾਈਂ ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ।। (ਹਾਲਾਂਕਿ ਫ਼ਤਹਿ ਬੁਲਾਉਂਦਿਆਂ ਸ੍ਰੀ ਉਚਾਰਣਾ ਪੰਜ ਪਿਆਰੇ ਮਨ੍ਹਾ ਕਰਦੇ ਹਨ) ਅਤੇ ਬੇਅੰਤ ਥਾਂਈਂ ਦੇਵੀ-ਦੁਰਗਾ-ਬੋਧਕ “ਸ੍ਰੀ ਭਗਉਤੀ ਜੀ ਸਹਾਇ।। “ ਜਾਂ “ਸ੍ਰੀ ਭਗੌਤੀ ਏ ਨਮਹ।। “ ਲਿਖਿਆ ਮਿਲਦਾ ਹੈ, ਕਿਉਂ?
ਆਪ ਜੀ ਦਸੋ ਕੇ ਸਿਖਾਂ ਦੀ ਫ਼ਤੇਹ ਤਾਂ ਗੁਰੂ ਗਰੰਥ ਸਾਹਿਬ ਵਿਚ ਹੈ ਹੀ ਨਹੀਂ, ਫਿਰ ਤਾਂ ਸਿਖਾਂ ਦੀ ਫ਼ਤੇਹ ਬੁਲਾਨੀ ਵੀ ਗਲਤ ਹੋਈ। ਇਹ ਆਪ ਜੀ ਦਾ ਤੀਜਾ ਸਵਾਲ ਪਹਲੇ ਦੋ ਸਵਾਲਾਂ ਦਾ ਹੀ ਰੂਪ ਹੈ। ਆਪ ਜੀ ਦਸੋ ਕੇ ਜਦੋ ਗੁਰੂ ਗਰੰਥ ਸਾਹਿਬ ਵਿਚ ਅਕਾਲਪੁਰਖ ਨੂ ਜਯਾਦਾਤਰ ਪੁਲਿੰਗ ਰੂਪ ਵਿਚ ਹੀ ਬਿਆਨ ਕੀਤਾ ਹੈ ਜਿਵੇਂ "ਅਕਾਲ ਪੁਰਖ" "ਕਰਤਾ ਪੁਰਖ " "ਨਾਰਾਯਨ" " ਬਨਵਾਰੀ" " ਹਰਿ " "ਖੁਦਾ " "ਅਲ੍ਲਾਹ" ਨਰਸਿੰਘ" ਤਾਂ ਓਸ ਨੂੰ ਸਿਰੀ ਮਤੀ ਕਹ ਕੇ ਸੰਭੋਦ੍ਹਨ ਕੀਤਾ ਜਾਂਦਾ? ਸਗੋਂ ਜੇ ਸ੍ਰੀ ਭਗੋਤੀ ਕੇਹਾ ਹੈ ਤਾਂ ਆਪ ਜੀ ਅੰਦਾਜ਼ਾ ਲਗਾ ਸਕਦੇ ਸੀ ਕੇ ਇਥੇ ਭਗੋਤੀ ਪੁਲਿੰਗ ਹੈ। ਜੇ ਸ਼ਿਵ ਜੀ ਦੀ ਘਰਵਾਲੀ ਵਾਸਤੇ ਵਰਤਿਆ ਹੁੰਦਾ ਤਾਂ ਸ੍ਰੀ ਮਤੀ ਭੋਤਿ ਵਰਤਣਾ ਸੀ ਕਿਓਂ ਕੇ ਪਾਰਵਤੀ ਤੇ ਵਿਆਹੀ ਸੀ। ਪੂਰੇ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖ ਨੂ ਖਸਮ ਕਹ ਕੇ ਸੰਬੋਧਨ ਕੀਤਾ ਹੈ, ਫਿਰ ਓਸ ਨੂ ਪੁਲਿੰਗ ਹੀ ਕਹੋ ਗੇ । ਵਸ੍ਤਵ ਵਿਚ ਇਹ ਵੀ ਗੁਣਕਾਰੀ ਹੀ ਹੈ ਕਿਓਂ ਕੇ ਦਸਮ ਗਰੰਥ ਵਿਚ ਵਿਸ੍ਥਾਤ ਵਿਚ ਦਸਿਆ ਗਿਆ ਹੈ ਕੇ ਕਾਲਪੁਰਖ ਵਾਹੇਗੁਰੁ ਦਾ ਕੋਈ ਸਰੂਪ ਨਹੀਂ ਹੈ " ਨਾ ਦੇਹ ਹੈ ਨਾ ਗੇਹ ਹੈ " " ਨਾ ਰੂਪੰਗ ਨਾ ਰੰਗੰਗ ਨਾ ਰੇਖੰਗ ਨਾ ਭੇਖੰਗ " ਹੁਣ ਦਸੋ ਕੇ ਓਹ ਸ਼੍ਰੀਮਾਨ ਹੈ ਕੇ ਸ਼੍ਰੀਮਤੀ । ਗੁਰੂ ਸਾਹਿਬ ਨੇ ਤਾਂ ਸਾਰੇ ਦਸਮ ਗਰੰਥ ਵਿਚ ਸ਼ਿਵ ਜੀ ਦੀ ਰਜ ਕੇ ਬੇਜ੍ਤੀ ਕੀਤੀ ਹੈ ਤੇ ਆਪ ਜੀ ਦਸੋ ਫਿਰ ਓਸ ਦੀ ਘਰ ਵਾਲੀ ਦੀ ਇਜ਼ਤ ਕਿਥੋਂ ਹੋ ਗਈ। ਜਨਾਨੀ ਬਰਦਾਸ਼ਤ ਕਰੇਗੀ ਕੇ ਮੇਰੇ ਘਰਵਾਲੇ ਦੀ ਬੇਜ੍ਤੀ ਕਰੀ ਚਲੋ। ਵਾਸਤਵ ਵਿਚ ਹਿੰਦੁਆਂ ਨੂ ਅਨ੍ਹੇ ਇਸੇ ਲਈ ਕੇਹਾ ਸੀ ਕੇ ਓਹਨਾ ਨੂ ਸਮ੍ਜਾਇਆ ਕੀ ਸੀ ਤੇ ਓਹਨਾ ਨੇ ਸਮਜ ਕੀ ਲਿਆ, ਤੇ ਘਟ ਤੁਸੀਂ ਵੀ ਓਹਨਾ ਤੋਂ ਕੋਈ ਨਹੀਂ।
ਸਵਾਲ ਨੰ: ੯:- ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ਼ਟ ਦਾ ਸਰੂਪ ਸੰਪੂਰਣ ਮੂਲ ਮੰਤਰ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। ਵਿੱਚ ਦਰਸਾਇਆ ਇਕੋ-ਇਕ ਇਕ-ਰਸ ਸਦਾ-ਕਾਇਮ ਨਾਮ ਵਾਲਾ ਪਰਮਾਤਮਾ, ਸ੍ਰਿਸ਼ਟੀ ਦਾ ਰਚਨਹਾਰਾ, ਸਰਬ-ਵਿਆਪਕ, ਸਰਬ ਸ਼ਕਤੀਮਾਨ, ਪ੍ਰੇਮ ਸਰੂਪ, ਸਮੇਂ ਦੇ ਪ੍ਰਭਾਵ ਅਥਵਾ ਜਨਮ ਮਰਣ ਤੋਂ ਰਹਿਤ ਹਸਤੀ; ਜਿਸਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਇਸੇ ਨੂੰ ਹੀ “ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ।। ਤੂ ਮੇਰਾ ਬੰਧਪੁ ਤੂ ਮੇਰਾ ਭ੍ਰਾਤਾ।। “ (ਅੰਗ ੧੦੩) ਗੁਰਬਾਣੀ ਅਨੁਸਾਰ ਅਸੀ ਮਾਤਾ-ਪਿਤਾ ਮੰਨਦੇ ਹਾਂ। ਪਰ ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ਪੰਨਾ ੭੩ ਤੇ ਇਉਂ ਲਿਖਿਆ ਹੈ; -
ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। ਅਰਥਾਤ, ਦੇਵਤਾ-ਸਰਬਕਾਲ ਅਤੇ ਉਸਦੀ ਸੰਗਿਨੀ ਦੇਵੀ-ਕਾਲਕਾ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਗੁਰਸਿਖਾਂ ਦੇ ਇਸ਼ਟ (ਪੂਜਣ ਜਾਂ ਆਰਾਧਣ ਯੋਗ ਹਸਤੀ) ਹੋ ਸਕਦੇ ਹਨ?
ਇਹ ਤਾਂ ਸ਼ਾਕਤ-ਮਤੀਏ ਵਾਮ-ਮਾਰਗੀ ਤਾਂਤ੍ਰਿਕਾਂ (ਜਾਦੂ ਟੂਣੇ ਕਰਣ ਵਾਲਿਆਂ) ਦਾ ਇਸ਼ਟ ਹਨ।
ਸਰਬਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। ਅਰਥਾਤ, ਦੇਵਤਾ-ਸਰਬਕਾਲ ਅਤੇ ਉਸਦੀ ਸੰਗਿਨੀ ਦੇਵੀ-ਕਾਲਕਾ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਗੁਰਸਿਖਾਂ ਦੇ ਇਸ਼ਟ (ਪੂਜਣ ਜਾਂ ਆਰਾਧਣ ਯੋਗ ਹਸਤੀ) ਹੋ ਸਕਦੇ ਹਨ?
ਇਹ ਤਾਂ ਸ਼ਾਕਤ-ਮਤੀਏ ਵਾਮ-ਮਾਰਗੀ ਤਾਂਤ੍ਰਿਕਾਂ (ਜਾਦੂ ਟੂਣੇ ਕਰਣ ਵਾਲਿਆਂ) ਦਾ ਇਸ਼ਟ ਹਨ।
ਆਪ ਜੀ ਬਾਰ ਬਾਰ ਓਹੀ ਸਵਾਲ ਦੋਹਰਾ ਰਹੇ ਹੋ। ਗੁਰੂ ਗਰੰਥ ਸਾਹਿਬ ਵਿਚ ਤਾਂ ਪਿਤਾ ਤੇ ਮਾਤਾ , ਪਾਣੀ , ਧਰਤੀ , ਮਤ , ਸੰਤੋਖ ਨੂ ਵੀ ਕੇਹਾ ਹੈ।" ਮਤ ਮਾਤਾ ਸੰਤੋਖ ਪਿਤਾ " " ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ" ਹੁਣ ਦਸੋ ਆਪ ਜੀ ਦਾ ਕੀ ਖਯਾਲ ਹੈ? ਦਸਮ ਗਰੰਥ ਵਿਚ ਜਾਪੁ ਸਾਹਿਬ ਵਿਚ ਵੀ ਓਸ ਨੂ ਹੀ ਮਾਤਾ ਕੇਹਾ ਹੈ "ਨਾਮੋ ਲੋਕ ਮਾਤਾ "। ਨਾਲੇ ਤੁਸੀਂਂ ਵਿਆਕਰਨ ਨਹੀਂ ਵਿਚਾਰੀ? ਇਥੇ ਜੇ ਮਾਤਾ ਇਸਤ੍ਰੀਲਿੰਗ ਹੁੰਦਾ ਤਾਂ ਹੋਣਾ ਸੀ " ਦੇਬੀ ਕਾਲਕਾ ਮਾਤਾ ਹਮਾਰੀ " ਪਰ ਇਥੇ ਤੇ "ਦੇਬਿ" ਆਇਆ ਹੈ ਜੋ ਪੁਲਿੰਗ ਹੈ ਤੇ ਜਿਸਦਾ ਉਚਾਰਨ ਹੁੰਦਾ ਹੈ "ਦੇਬ " । ਏਸ ਦਾ ਮਤਲਬ ਹੋਇਆ ਕੇ ਜੋ ਕਾਲ ਤੋਂ ਵੀ ਉਤੇ ਦੇਬ ਹੈ , ਜਾਣੀ ਕੇ ਮਹਾ ਕਾਲ ਓਹ ਸਦਾ ਪਿਤਾ ਹੈ ਤੇ ਮਾਤਾ ਵੀ ਹੈ। "ਕਾਲ" "ਕਾ" ਦੀ ਗਲ ਹੋ ਰਹੀ ਹੈ ਕਾਲਕਾ ਦੇਵੀ ਦੀ ਨਹੀਂ । ਬਾਕੀ ਰਹੀ ਤਾਂਤ੍ਰਿਕਾਂ ਦੀ ਗਲ, ਜੇ ਦਸਮ ਗਰੰਥ ਪਢ਼ ਕੇ ਕਿਸੇ ਨੂ ਇਹ ਗਲ ਨਹੀਂ ਸਮਜ ਆਈ ਕੇ ਤਾਂਤ੍ਰਿਕਾਂ ਦੇ ਗੁਰੂ ਦੀ ਕਿਨੀ ਮਿਟੀ ਪਲੀਤ ਕੀਤੀ ਗਈ ਹੈ( ਸ਼ਿਵ ਜੀ ) ਤਾਂ ਆਪ ਹੀ ਪਤਾ ਲਗ ਜਾਵੇਗਾ ਕੇ ਤਾੰਤ੍ਰਿਕ ਏਸ ਨੂ ਲਿਖ ਪਢ਼ ਸਕਦੇ ਨੇ ਕੇ ਨਹੀ। ਸਵਾਹ ਦੀ ਭਭੂਤ ਲਾਂ ਵਾਲੇ ਤਾੰਤ੍ਰਿਕ ਸਾਧੂਆਂ ਨੂ ਗੁਰੂ ਸਾਹਿਬ ਨੇ ਸ੍ਰੀ ਦਸਮ ਗਰੰਥ ਸਕਲ ਉਸਤਤ ਵਿਚ ਗਧੇ ਕੇਹਾ ਹੈ। ਕਹਨੇ ਹੋ ਤਾਂ ਓਸ ਤੇ ਵੀ ਲੇਖ ਲਿਖ ਦਿਤਾ ਜਾਵੇਗਾ ਤਾਂ ਕੇ ਆਪ ਜੀ ਦਾ ਕੋਈ ਭਰਮ ਨਾ ਰਹ ਜਾਵੇ ।
ਇਹ ਤਾਂ ਸ਼ਾਕਤ-ਮਤੀਏ ਵਾਮ-ਮਾਰਗੀ ਤਾਂਤ੍ਰਿਕਾਂ (ਜਾਦੂ ਟੂਣੇ ਕਰਣ ਵਾਲਿਆਂ) ਦਾ ਇਸ਼ਟ ਹਨ।
(ਨੋਟ: ਮਹਾਕਾਲ ਕਾਲਕਾ ਦੇ ਹੋਰ ਉਪਨਾਮ ਸਰਬਕਾਲ, ਅਸਿਧੁਜ, ਖੜਗਧੁਜ, ਅਸਿਕੇਤ, ਕਾਲ, ਕਾਲੀ, ਮਹਾਕਾਲੀ, ਚੰਡੀ, ਦੁਰਗਾ, ਭਵਾਨੀ, ਭਗੌਤੀ, ਭਗਉਤੀ, ਸ਼ਿਵਾ …ਆਦਿਕ ਅਨੇਕਾਂ ਨਾਂ ਦੇਵੀ ਜਾਂ ਮਹਾਕਾਲ ਉਸਤਤਿ ਵਿੱਚ ਲਿਖੇ ਹਨ।)
(ਨੋਟ: ਮਹਾਕਾਲ ਕਾਲਕਾ ਦੇ ਹੋਰ ਉਪਨਾਮ ਸਰਬਕਾਲ, ਅਸਿਧੁਜ, ਖੜਗਧੁਜ, ਅਸਿਕੇਤ, ਕਾਲ, ਕਾਲੀ, ਮਹਾਕਾਲੀ, ਚੰਡੀ, ਦੁਰਗਾ, ਭਵਾਨੀ, ਭਗੌਤੀ, ਭਗਉਤੀ, ਸ਼ਿਵਾ …ਆਦਿਕ ਅਨੇਕਾਂ ਨਾਂ ਦੇਵੀ ਜਾਂ ਮਹਾਕਾਲ ਉਸਤਤਿ ਵਿੱਚ ਲਿਖੇ ਹਨ।)
ਤੁਸੀਂ ਸਾਨੂ ਇਹ ਦਸੋ ਕੇ ਤੋਹਾਨੂ ਜਾਪੁ ਸਾਹਿਬ ਦਾ ਪਹਲਾ ਸ਼ੰਦ ਨਜ਼ਰ ਨਹੀਂ ਆਇਆ ਜਿਸ ਵਿਚ ਕੇਹਾ ਕੇ ਇਹ ਸਾਰੇ ਤੇਰੇ ਕਿਰਤਮ ਨਾਮ ਹਨ। " ਤਵ ਤਵਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ " , ਇਸੇ ਤਰਹ ਹੀ ਕਿਰਤਮ ਨਾਮ ਦੀ ਗਲ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਹੀ ਹੋਈ ਹੈ ਨਹੀਂ ਤਾਂ ਆਪ ਦਸੋ ਕੇ ਆਪ ਸ੍ਰੀ ਗੁਰੂ ਗਰੰਥ ਸਾਹਿਬ ਵਿਚਲੇ ਨਾਰਾਯਨ ( ਵਿਸ਼੍ਣੁ ), ਰਘੁਨਾਥ ( ਜਿਸ ਨੂ ਰਾਮ ਚੰਦਰ ਵੀ ਕੇਹਾ ਜਾਂਦਾ ਹੈ ) , ਨਰਸਿੰਘ ,ਕ੍ਰਿਸ਼ਨ , ਰਾਮ, ਸ਼ਿਵ ਦੇ ਭਗਤ ਬਣ ਸਕਦੇ ਹੋ ਤਾਂ ਤੋਹਾਨੂ ਸਰਬਕਾਲ, ਮਹਾਕਾਲ ਦੇ ਭਗਤ ਬਣਨ ਵਿਚ ਇਨੀ ਤਕਲੀਫ਼ ਕਿਓਂ ਹੋਈ ?
ਆਪ ਨੇ ਕਿਹਾ ਹੈ ਕੇ :
ਗੁਰਬਾਣੀ ਦਾ ਨਿਰਣਾ; ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ।। (ਰਾਮਕਲੀ ਮ: ੩, ਅਨੰਦੁ, ੯੨੦) ਅਰਥਾਤ ਦੇਵਤਾ ਸ਼ਿਵ ਅਤੇ ਸ਼ਕਤਿ ਸ਼ਿਵਾ ਨੂੰ ਪਰਮਾਤਮਾ (ੴ) ਨੇ ਪੈਦਾ ਕਰੇ ਆਪਣੇ ਅਧੀਨ ਰਖਕੇ ਹੁਕਮ ਚਲਾਇਆ।
ਆਪ ਜੀ ਦੇ ਅਰਥ ਪਢ਼ ਕੇ ਮੈਂ ਅੰਦਾਜ਼ਾ ਲਾ ਲਿਆ ਹੈ ਆਪ ਜੀ ਨੂ ਗੁਰੂ ਗਰੰਥ ਸਾਹਿਬ ਬਾਰੇ ਕਿਨਾ ਕੁ ਗਿਆਨ ਹੈ। ਜੇ ਇਥੇ ਮਤਲਬ ਸ਼ਿਵ ਦਾ ਸਿਵਜੀ ਦੇਵਤਾ ਹੈ ਤਾਂ ਆਪ ਜੀ ਦਸੋ ਫਿਰ ਏਸ ਦਾ ਮਤਲਬ ਕੀ ਹੋਇਆ "ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥" ਇਹ ਗੁਰੂ ਗਰੰਥ ਸਾਹਿਬ ਵਿਚ ਕਿਸ ਸ਼ਿਵ ਘਰ ਵਿਚ ਗੁਰੂ ਦੀ ਕਿਰਪਾ ਨਾਲ ਜਾਣ ਦੀ ਗਲ ਕੀਤੀ ਗਈ ਹੈ। ਆਪ ਜੀ ਮੁਤਾਬਿਕ ਤਾਂ ਇਹ ਕੇਲਾਸ਼ ਪਰਬਤ ਹੋਇਆ ਫਿਰ । ਆਪ ਜੀ ਨੂ ਇਨਾ ਵੀ ਨਹੀ ਪਤਾ ਕੇ ਗੁਰਬਾਣੀ ਵਿਚ ਵਿਚ ਪ੍ਰਮਾਤਮਾ ਲਫਜ਼ ਇਕ ਵਾਰੀ ਵੀ ਨਹੀਂ ਆਇਆ, ਹਾਂ ਹਿੰਦੂ ਗ੍ਰੰਥਾਂ ਵਿਚ ਜਰੂਰ ਆਇਆ ਹੋਵੇਗਾ। ਸੋ ਆਪ ਜੀ ੴ ਨੂੰ ਪਰਮਾਤਮਾ ਕਿਸ ਅਧਾਰ ਤੇ ਕਹਿ ਰਹੇ ਹੋ? ਆਪ ਨੇ ਕਿਸ ਅਧਾਰ ਤੇ ਲਿਖਿਆ ਹੈ ਕੇ ਸ਼ਿਵ ਦੀ ਸ਼ਕਤੀ ਸ਼ਿਵਾ ਹੁੰਦੀ ਹੈ? ਗੁਰਬਾਣੀ ਵਿਚੋਂ ਉੱਤਰ ਦੇਣਾ।
ਆਪ ਜੀ ਕੇ ਪੁਛਿਆ ਹੈ :
ਸਵਾਲ ਨੰ: ੧੦:- ਇਸ ਗ੍ਰੰਥ ਵਿੱਚ ਕਿਸੇ ਰਚਨਾ ਵਿੱਚ ‘ਨਾਨਕ` ਪਦ ਤਖ਼ੱਲਸ (ਰਚਨਹਾਰੇ ਦੀ ਛਾਪ) ਨਹੀ ਲਿਖਿਆ, ਅਨੇਕਾਂ ਪੰਨਿਆਂ ਤੇ ਕਬਿ ਸਯਾਮ, ਕਬਿ ਰਾਮ, ਕਵਿ ਕਾਲ ਨਾਂ ਦੇ ਕਵੀਆਂ ਦੀ ਛਾਪ ਰਚਨਹਾਰੇ ਵਜੋਂ ਲਿਖੀ ਹੈ।
ਤਾਂ ਦਸੋ ਕੀ ਦਸਮ ਨਾਨਕ ਨੇ ਨੌਵੇਂ ਨਾਨਕ ਤਕ ਚਲੀ ਆ ਰਹੀ ਨਾਨਕ-ਪਦ ਪਰੰਪਰਾ ਨੂੰ ਤੋੜਿਆ ਹੋਵੇਗਾ?
ਤਾਂ ਦਸੋ ਕੀ ਦਸਮ ਨਾਨਕ ਨੇ ਨੌਵੇਂ ਨਾਨਕ ਤਕ ਚਲੀ ਆ ਰਹੀ ਨਾਨਕ-ਪਦ ਪਰੰਪਰਾ ਨੂੰ ਤੋੜਿਆ ਹੋਵੇਗਾ?
ਆਪ ਜੀ ਮੁਤਾਬਿਕ ਜੇ ਨਾਨਕ ਪਦ ਬਾਣੀ ਵਿਚ ਨਹੀ ਹੈ ਤਾ ਕੀ ਓਹ ਬਾਣੀ ਨਹੀ ? ਜਪੁਜੀ ਸਾਹਿਬ ਵਿਚ ਕਿਨੀਆਂ ਪੋਢ਼ੀਆਂ ਵਿਚ ਨਾਨਕ ਪਦ ਨਹੀਂ ਹੈ। ਮੂਲ ਮੰਤਰ ਵਿਚ ਨਾਨਕ ਪਦ ਨਹੀਂ ਹੈ। ਭਗਤ ਬਾਣੀ , ਭਟ ਬਾਣੀ ਵਿਚ ਨਾਨਕ ਪਦ ਨਹੀਂ ਹੈ । ਗੁਰੂ ਗਰੰਥ ਸਾਹਿਬ ਵਿਚ ਹੋਰ ਵੀ ਸ਼ਬਦ ਹਨ ਜਿਨਾ ਵਿਚ ਨਾਨਕ ਪਦ ਨਹੀਂ ਹੈ, ਓਸ ਬਾਰੇ ਆਪ ਜੀ ਦਾ ਕੀ ਖਿਆਲ ਹੈ ? ਜਿਹਨਾ ਬਾਣੀਆ ਵਿਚ ਨਾਨਕ ਪਦ ਨਹੀਂ ਆਇਆ , ਓਹ ਫਿਰ ਆਪ ਜੀ ਦੇ ਮੁਤਾਬਿਕ ਗੁਰੂ ਨਹੀਂ ਹੈ ? ਇਹ ਗੁਰੂ ਸਾਹਿਬ ਦੀ ਮਰਜੀ ਕੇ ਓਹਨਾ ਨੇ ਨਾਨਕ ਪਦ ਲਗਾਨਾ ਹੈ ਕੇ ਨਹੀਂ। ਓਹਨਾ ਨੂ ਆਪ ਜੀ ਦੀ ਰਾਏ ਲੇਨ ਦੀ ਜਰੂਰਤ ਨਹੀਂ ਸੀ। ਆਪ ਜੀ ਨੂ ਤਾਂ ਅਜੇ ਗੁਰੂ ਗਰੰਥ ਸਾਹਿਬ ਵਿਚਲੇ ਸ਼ਿਵ ਦਾ ਮਤਲਬ ਵੀ ਨਹੀਂ ਪਤਾ ਲਗਾ ਤੇ ਆਪ ਜੀ ਨੇ ਤੇ ਗੁਰੂ ਤੇ ਹੀ ਪ੍ਰਸ਼੍ਨ ਕਰਨਾ ਸ਼ੁਰੂ ਕਰ ਦਿਤਾ? ਆਪ ਜੀ ਦਸ ਸਕਦੇ ਹੋ ਕੇ ਰਾਮ, ਸ਼ਯਾਮ, ਕਾਲ ਕਿਸਨੁ ਕਹੰਦੇ ਹਨ। ਕੀ ਇਹ ਵਾਹੇਗੁਰੁ ਦੇ ਗੁਣ ਕਾਰੀ ਨਾਮ ਨਹੀਂ ?
ਸਵਾਲ ਨੰ: ੧੧:- ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਸੰਨ ੧੬੭੧ ਤੋ ੧੭੦੫ ਤਕ ਅਰਥਾਤ ੩੪ ਸਾਲ ਪੰਜਾਬ ਵਿੱਚ ਰਹੇ; ਪੰਜਾਬੀ/ਗੁਰਮੁਖੀ ਵਿੱਚ ਲਿਖੀ ਗੁਰਬਾਣੀ ਪੜ੍ਹਦੇ, ਕੀਰਤਨ ਕਰਦੇ/ਸੁਣਦੇ ਅਤੇ ਪ੍ਰਚਾਰਦੇ ਰਹੇ, ਤਾਂ ਦਸੋ, ਇਸ ਗ੍ਰੰਥ ਜਿਸ ਵਿੱਚ ਬ੍ਰਜ ਭਾਸ਼ਾ, ਰਾਜਸਥਾਨੀ ਬੋਲੀ ਡਿੰਗਲ. . ਹੋਰ ਬੋਲੀਆਂ ਪ੍ਰਧਾਨ ਕਿਉਂ? ਗੁਰਮੁਖੀ ਕਿਉਂ ਨਹੀ?
ਆਪ ਜੀ ਦਾ ਸਵਾਲ ਠੀਕ ਨਹੀਂ ਹੈ। ਲਿਖਣਾ ਚਾਹਿਦਾ ਸੀ ਕੇ ਗੁਰੂ ਸਾਹਿਬ ਨੇ ਪੰਜਾਬੀ ਭਾਸ਼ਾ ਵਿਚ ਕਿਓਂ ਨਹੀਂ ਲਿਖਿਆ। ਗੁਰੂ ਸਾਹਿਬ ਨੇ ਜੋ ਪੰਜਾਬੀ ਵਿਚ ਦਸਮ ਗਰੰਥ ਵਿਚ ਲਿਖਿਆ ਹੈ , ਫਿਰ ਤੇ ਤੋਹਾਨੂ ਓਹਨੁ ਬਾਣੀ ਮੰਨਣ ਵਿਚ ਕੋਈ ਦਿਕਤ ਨਹੀਂ ਹੋਣੀ ਚਾਹੀਦੀ ਜਿਵੇ " ਚੰਡੀ ਦੀ ਵਾਰ " , " ਮਿਤਰ ਪਿਆਰੇ ਨੂੰ " । ਜੇ ਆਪ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਪੜਿਆ ਹੁੰਦਾ ਤਾਂ ਆਪ ਜੀ ਨੂ ਪਤਾ ਲਗਦਾ ਕੇ ਗੁਰਬਾਣੀ ਵਿਚ ਬਹੁਤ ਸ਼ਬਦ ਹਿੰਦੀ ਭਾਸ਼ਾ ਵਿਚੋਂ, ਕੁਛ ਸੰਸਕ੍ਰਿਤ ਭਾਸ਼ਾ ਵਿਚੋਂ , ਤੇ ਕੁਛ ਫ਼ਾਰਸੀ ਵਿਚੋਂ ਵੀ ਆਏ ਨੇ। ਏਥੋਂ ਤਕ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਸੰਸਕ੍ਰਿਤ ਤੇ ਫ਼ਾਰਸੀ ਦੇ ਸ਼ਬਦ ਨੇ । ਓਹਨਾ ਨੂ ਆਪ ਜੀ ਬਾਣੀ ਤੇ ਨਹੀਂ ਮਨਦੇ ਹੋਵੋਗੇ ਫਿਰ ? ਜੇ ਆਪ ਜੀ ਨੇ ਓਸ ਵਕਤ ਦੀ ਭਾਸ਼ਾ ਵਿਚਾਰੀ ਹੁੰਦੀ ਤਾਂ ਆਪ ਜੀ ਨੂ ਪਤਾ ਲਗਦਾ ਕੇ ਗੁਰੂ ਸਾਹਿਬ ਦੇ ਵੇਲੇ ਇਹ ਬੋਲੀ ਆਮ ਪ੍ਰਚਲਿਤ ਸੀ । ਗੁਰੂ ਸਾਹਿਬ ਦਾ ਬਚਪਨ ਬਿਹਾਰ ਵਿਚ ਬੀਤਿਆ, ਤੇ ਓਥੋਂ ਦੀ ਬੋਲੀ ਬੋਲਣਾ ਓਹਨਾ ਲਈ ਸੁਭਾਵਿਕ ਹੋ ਜਾਂਦਾ ਹੈ । ਕੀ ਗੁਰੂ ਇਨਾ ਵੀ ਸਮਰਥ ਨਹੀਂ ਸੀ ਕੇ ਓਹ ਕੋਈ ਹੋਰ ਬੋਲੀ ਵੀ ਸਿਖ ਲੇੰਦਾ ?
ਸਵਾਲ ਨੰ: ੧੨:- ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਗੁਰੂ ਸੰਨ ੧੬੭੫ ਤੋਂ ੧੭੦੮ (੩੩ ਸਾਲ) ਤਕ ਰਹੇ; ਇਸ ਸਮੇਂ ਦੌਰਾਨ ਨ ਕਦੀ ਹੇਮਕੁੰਟ ਪਰਬਤ ਤੇ ਗਏ ਅਤੇ ਨ ਹੀ ਉਹਨਾਂ ਦਾ “ਮਹਾਕਾਲ ਕਾਲਕਾ ਅਰਾਧੀ” ਅਰਥਾਤ ਦੇਵੀ-ਪੂਜਨ ਸਿੱਧ ਹੁੰਦਾ ਹੈ। ਤਾਂ ਦਸੋ, ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੀ ਪਿਛਲੇ ਕਿਸੇ ਦੇ ਤਪਸਵੀ ਦੀ ਕਥਾ “ਅਬ ਮੈ ਅਪਨੀ ਕਥਾ ਬਖਾਨੋ. . “ ਨਾਲ ਗੁਰੂ ਸਾਹਿਬ ਦਾ ਕੀ ਸੰਬੰਧ? (ਸਾਡਾ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ-ਸਿਖ ਸੰਬੰਧ ਸੰਨ ੧੬੭੫ ਤੋਂ ਪਹਿਲੋਂ ਨਹੀ)
(ਨੋਟ: ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਪਹਿਲਾਂ ਦੇਵੀ-ਪੂਜਕ ਸਨ; ਵੈਸ਼ਨੋ ਦੇਵੀ ਦੇ ਧਾਮ ਜਾਂਦੇ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਬਾਦ ਨ ਦੇਵੀ ਪੂਜੀ, ਨ ਦੇਵੀ-ਧਾਮ ਗਏ। ਸਿਖਾਂ ਲਈ ਵੈਸ਼ਨੋ-ਦੇਵੀ-ਧਾਮ ਗੁਰਧਾਮ ਨਹੀ ਤਾਂ ਹੇਮਕੁੰਟ ਗੁਰਧਾਮ ਕਿਵੇਂ? ਗੁਰਬਾਣੀ ਦਾ ਨਿਰਣਾ ਹੈ: ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮਰਾਜੇ।। (ਅੰਗ ੪੫੦) ਇਹੀ ਨਿਯਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਧਾਮਾਂ ਲਈ ਵਰਤੀਏ।)
(ਨੋਟ: ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਪਹਿਲਾਂ ਦੇਵੀ-ਪੂਜਕ ਸਨ; ਵੈਸ਼ਨੋ ਦੇਵੀ ਦੇ ਧਾਮ ਜਾਂਦੇ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਣ ਆਉਣ ਤੋਂ ਬਾਦ ਨ ਦੇਵੀ ਪੂਜੀ, ਨ ਦੇਵੀ-ਧਾਮ ਗਏ। ਸਿਖਾਂ ਲਈ ਵੈਸ਼ਨੋ-ਦੇਵੀ-ਧਾਮ ਗੁਰਧਾਮ ਨਹੀ ਤਾਂ ਹੇਮਕੁੰਟ ਗੁਰਧਾਮ ਕਿਵੇਂ? ਗੁਰਬਾਣੀ ਦਾ ਨਿਰਣਾ ਹੈ: ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮਰਾਜੇ।। (ਅੰਗ ੪੫੦) ਇਹੀ ਨਿਯਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਧਾਮਾਂ ਲਈ ਵਰਤੀਏ।)
ਗੁਰੂ ਗੋਬਿੰਦ ਸਿੰਘ ਜੀ ਹਰਿਮੰਦਿਰ ਸਾਹਿਬ ਵੀ ਨਹੀਂ ਗਏ, ਇਸ ਦਾ ਮਤਲਬ ਹਰਿਮੰਦਿਰ ਸਾਹਿਬ ਦਾ ਮਹਤਵ ਘਟ ਜਾਂਦਾ ਹੈ? ਆਪ ਜੀ ਦਸ ਸਕਦੇ ਹੋ ਕੇ ਹੇਮਕੁੰਟ ਪਰਬਤ ਕਿਸ ਨੂ ਕੇਹਾ ਗਿਆ ਹੈ? ਜੇ ਅਜੇ ਤਕ ਆਪ ਨੂ ਸ੍ਰੀ ਗੁਰੂ ਗਰੰਥ ਸਾਹਿਬ ਵਿਚਲੇ ਸ਼ਿਵ ਦਾ ਹੀ ਨਹੀਂ ਪਤਾ ਕੇ ਓਹ ਕੋਣ ਹੈ ਤਾਂ ਆਪ ਜੀ ਨੂ ਇਹ ਕਿਵੇਂ ਪਤਾ ਹੋਵੇਗਾ ਕੇ ਹੇਮਕੁੰਟ ਕਿਸਨੁ ਕਹੰਦੇ ਹਨ? ਆਪ ਜੀ ਨੇ ਕਿਹਾ ਕੇ ਗੁਰਗਦੀ ਤੋਂ ਪਹਿਲਾਂ ਸਾਡਾ ਗੁਰੂ ਨਾਲ ਕੋਈ ਰਿਸ਼ਤਾ ਨਹੀਂ ਤਾਂ ਆਪ ਜੀ ਦਾ ਗੁਰੂ ਗਰੰਥ ਸਾਹਿਬ ਬਾਰੇ ਕੀ ਵੀਚਾਰ ਹੈ? ਗੁਰੂ ਗਰੰਥ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਜਿਆਦਾ ਸਤਿਕਾਰ ਦਿਤਾ ਨੇ ਸਿਖਾਂ ਨੇ ਵੀ ਗੁਰੂ ਗਰੰਥ ਸਾਹਿਬ ਨੂ ਗੁਰੂ ਸਾਹਿਬ ਦੇ ਹੁੰਦਿਆ ਮਥਾ ਟੇਕਿਆ, ਕੀ ਓਹ ਗਲਤ ਸੀ ? ਕੀ ਸਾਡਾ ਓਦੋਂ ਗੁਰੂ ਗਰੰਥ ਸਾਹਿਬ ਨਾਲ ਕੋਈ ਰਿਸ਼ਤਾ ਨਹੀਂ ਸੀ ? ਤੁਸੀਂ" ਮਹਾਕਾਲ ਕਾਲਕਾ ਅਰਾਧੀ" ਤੋਂ ਅਗਲੀ ਤੁਕ ਨਹੀਂ ਪਢ਼ੀ ਜਿਸ ਵਿਚ ਲਿਖਿਆ ਕੇ " ਦਵੇ ਤੇ ਏਕ ਰੂਪ ਹੋ ਗਏ" । ਜੇ ਮਹਾਕਾਲ ਤੇ ਕਾਲਕਾ ਵਖਰੇ ਹੁੰਦੇ ਤਾ ਗੁਰੂ ਸਾਹਿਬ ਲਿਖਦੇ " ਤ੍ੈ ਤੇ ਇਕ ਰੂਪ ਹੋ ਗਏ " । ਏਸ ਤੋਂ ਪਤਾ ਲਗਦਾ ਹੈ ਕੇ ਗੁਰਬਾਣੀ ਗਿਆਨ ਦੀ ਆਪ ਵਿਚ ਘਾਟ ਤਾਂ ਹੈ ਪਰ ਨਾਲ ਹੀ ਵਿਆਕਰਨ ਦੀ ਸੂਝ ਵੀ ਨਹੀਂ ਹੈ। ਸਿਖਾਂ ਲਈ ਜਿਥੇ ਵੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੈ ਓਹ ਗੁਰਧਾਮ ਹੈ । ਜੇ ਸਿਖਾਂ ਨੇ ਕਿਸੇ ਪਹਾਢ਼ ਤੇ ਜਾ ਕੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਤਾਂ ਓਹ ਗੁਰਧਾਮ ਹੀ ਹੈ । ਆਪ ਕਹ ਰਹੇ ਹੋ ਕੇ "ਗੁਰਬਾਣੀ ਦਾ ਨਿਰਣਾ ਹੈ: ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮਰਾਜੇ।। (ਅੰਗ ੪੫੦) ਇਹੀ ਨਿਯਮ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਧਾਮਾਂ ਲਈ ਵਰਤੀਏ।)" ਵਾਲਾ ਨਿਯਮ ਵਰਤਣਾ ਚਾਹੀਦਾ ਹੈ , ਓਹੀ ਤਾਂ ਵਰਤਿਆ ਜਾ ਰਿਹਾ ਹੈ। ਓਥੇ ਸਤਗੁਰੁ ਗਰੰਥ ਸਾਹਿਬ ਬਿਰਾਜਮਾਨ ਨੇ ਸੋ ਓਹ ਥਾਂ ਹੁਣ ਸੋਹਾਵਾ ਹੈ । ਸਿਖ ਜਾ ਕੇ ਓਥੇ ਕਿਸੇ ਖਾਲੀ ਥਾਂ ਨੇ ਮਥਾ ਨਹੀਂ ਟੇਕਦਾ । ਵੇਸੇ ਮੇਨੂ ਆਪ ਤੋਂ ਉਮੀਦ ਨਹੀਂ ਫਿਰ ਵੀ ਦਸ ਦੇਣਾ ਕੇ ਅਸਲ ਵਿਚ ਹੇਮਕੁੰਟ ਪਰਬਤ ਦਾ ਕੀ ਮਤਲਬ ਹੁੰਦਾ ਹੈ ?
ਬਾਕੀ ਦੇ ਜਵਾਬ ਅਗਲੇ ਲੇਖ ਵਿਚ ਵਿਸਥਾਰ ਨਾਲ ਦੇਵਾਂਗਾ ।
ਤੇਜਵੰਤ ਕਵਲਜੀਤ ਸਿੰਘ ( ੧੯/੦੮/੨੦੧੧) copyright@TejwantKawaljit Singh Any material edited without the permission of author will be considered illegal and legal action will be taken at the cost of editor