Kawaljit Singh
ਵੀਰ ਇੰਦਰਜੀਤ ਸਿੰਘ ਜੀਓ, ਆਪ ਜੀ ਨੇ ਬਹੁਤ ਸੋਹਣਾ ਸਵਾਲ ਕੀਤਾ ਹੈ ਤੇ ਇਸ ਦਾ ਵਿਕ੍ਥਾਰ ਪੂਰਵਕ ਜਵਾਬ ਆਪ ਜੀ ਨੂ ਦਿਤਾ ਜਾਵੇਗਾ। ਆਪ ਜੀ ਨੇ ਪੁਛਿਆ ਹੈ ਕੇ ਦੁਰਗਾ ਕੋਣ ਹੈ ਤੇ ਸ਼ੇਰ ਕੋਣ ਹੈਂ । ਲਾਓ ਇਹ ਵੀ ਅਜ ਆਪ ਜੀ ਨੂ ਸਮਝਾ ਦਿੰਦੇ ਹਾਂ ।
੧. ਦੁਰਗਾ - ਦੁਰਗ + ਗੇਹ - ਦੁਰਗ ਹੁੰਦਾ ਹੈ ਕਿਲਾ - ਗੇਹ ਹੁੰਦਾ ਹੈ ਜਿਸਨੇ ਕਿਲਾ ਜਿਤਿਆ ਹੋਵੇ - ਭਾਵ ਓਹ ਜਿਸਨੇ ਕਿਲਾ ਜਿਤਿਆ ਹੋਵੇ - ਗੁਰਮਤ ਅਨੁਸਾਰ ਓਹ ਕਿਲਾ ਜਿਸ ਵਿਚ ਮਨ ਮਾਵਾਸੀ ਰਾਜਾ ਰਹਿ ਰਿਹਾ ਹੈ ਓਸ ਨੂ ਗੁਰਮਤ ਮੁਤਾਬਿਕ ਹੀ ਜਿਤਿਆ ਜਾ ਸਕਦਾ ਹੈ ਤੇ ਓਹ ਗੁਰਮਤ ਹੀ ਗਿਆਂ ਦਾ ਗੋਲਾ ਹੈ । ਇਸੇ ਗੁਰਮਤ ਨੇ ਮਨ ਦਾ ਕਿਲਾ ਫ਼ਤੇਹ ਕੀਤਾ ਹੈ।" ਕਿਉ ਲੀਜੈ ਗਢੁ ਬੰਕਾ ਭਾਈ " ਸੋ ਇਹ ਗੁਰਮਤ ਹੀ ਦੇਵੀ ਹੈ । ਇਸ ਦਾ ਜਿਕਰ ਗੁਰਬਾਣੀ ਵਿਚ ਵੀ ਆਇਆ ਹੈ " ਮਤੀ ਦੇਵੀ ਦੇਵਰ ਜੇਸ਼ਟ " ਭਾਵ ਹੇ ਗੁਰਮਤ ਰੂਪੀ ਦੇਵੀ , ਮੇਨੂ ਸ੍ਰੇਸ਼ਟ ਵਰ ਦੇ । ਇਸੇ ਗੁਰਮਤ ਰੂਪੀ ਦੇਵੀ ਦੀਆਂ ੮ ਭੁਜਾਵਾਂ ਵੀ ਗੁਰਬਾਣੀ ਗੁਰੂ ਗਰੰਥ ਸਾਹਿਬ ਵਿਚ ਦਰਸਾਈਆਂ ਨੇ " ਅਸਟਮੀ ਅਸਟ ਧਾਤੁ ਕੀ ਕਾਇਆ, ਤਾ ਮਹਿ ਅਕੁਲ ਮਹਾ ਨਿਧਿ ਰਾਇਆ" ਭਾਵ ਕੇ ੮ ਧਾਤ ਭਾਵ ੮ ਹਿਸਿਆਂ ਵਾਲੀ ਗੁਰਮਤ ਦੀ ਕਾਇਆ ਨੂ ਮੈਂ ਧਿਆਇਆ ਹੈ ਤੇ ਤਾਂ ਮੇਨੂ ਅਕਲ ਭਾਵ ਗਿਆਨ ਪ੍ਰਾਪਤ ਹੋਇਆ ਹੈ ਕੇ ਮਹਾ ਨਿਧ ਰਾਇ ਕੋਣ ਹੈ । ਇਸੇ ਦੇਵੀ ਨੂ ਮਤ ਮਾਤਾ ਵੀ ਕੇਹਾ ਹੈ ਗੁਰੂ ਗਰੰਥ ਸਾਹਿਬ ਵਿਚ " ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ" ਇਹ ਓਹੀ ਮਾਤਾ ਹੈ ਜੋ ਦਸਮ ਗਰੰਥ ਵਿਚ ਦੁਰਗਾ ਦੀ ਸ਼ਕਲ ਵਿਚ ਹੈ ਤੇ ਜਿਸਦੀਆਂ ੮ ਭੁਜਾਵਾਂ ਨੇ ਭਾਵ ੮ ਹਿਸੇ ਨੇ। ਇਸੇ ਨੂ ਚੰਡੀ ਕਿਹਾ ਹੈ , ਭਾਵ ਜੋ ਚੰਡ ਕੇ ਰਖ ਦੇਵੇ। ਜੇ ਕਹੋਗੇ ਤਾਂ ਇਸ ਦੇ ੮ ਸ਼ਸਤਰਾਂ ਬਾਰੇ ਵੀ ਗੁਰੂ ਗਰੰਥ ਸਾਹਿਬ ਵਿਚੋਂ ਆਪਜੀ ਦੀ ਜਾਣਕਾਰੀ ਵਧਾ ਦੇਵਾਂਗੇ ਤਾਂ ਕੇ ਆਪ ਜੀ ਦਾ ਕੋਈ ਭਰਮ ਨਾ ਰਹਿ ਜਾਵੇ ।
੨. ਸ਼ੇਰ - ਭਾਵ ਸਿੰਘ - ਸਿੰਘ ਓਹ ਹੈ ਜੋ ਕਿਸੇ ਕੋਲੋਂ ਵੀ ਡਰਦਾ ਨਹੀਂ, ਹਰ ਜਗਹ ਪਹੁੰਚ ਜਾਂਦਾ ਹੈ ਭਾਵੇਂ ਓਹ ਮਕਾ ਹੋਵੇ ਭਾਵੇਂ ਕੁੰਬ ਦਾ ਮੇਲਾ- ਕੋਣ ਹੈ ਜੋ ਗੁਰੂ ਰੂਪ ਸ਼ੇਰ ਜਿਸ ਦੀ ਸਵਾਰੀ ਗੁਰਮਤ ਰੂਪੀ ਦੁਰਗਾ ਕਰਦੀ ਹੋਵੇ ਦਾ ਮੁਕਾਬਲਾ ਕਰ ਸਕਦਾ ਹੈ ? ਇਹ ਗੁਰੂ ਰੂਪੀ ਸ਼ੇਰ ਹੀ ਹੈ ਜੋ ਮਕੇ ਵਿਚ ਮਹੁੰਚ ਕੇ ਮੁਲਿਆਂ ਨੂ ਹਿਲਾ ਕੇ ਰਖ ਦਿੰਦਾ ਹੈ , ਇਹ ਗੁਰੂ ਰੂਪੀ ਸ਼ੇਰ ਹੀ ਹੈ ਜੋ ਕੁੰਭ ਦੇ ਮੇਲੇ ਤੇ ਜਾ ਕੇ ਬਿਪਰਾਂ ਤੇ ਸਾਧੂਆਂ ਨਾਲ ਵੀਚਾਰ ਕਰ ਸਕਦਾ ਹੈ । ਜਾ ਕੇ ਦੇਖਣਾ ਕਦੇ ਮਕੇ ਤੇ ਕਰ ਕੇ ਦਿਖਾਣੀ ਕਦੇ ਗੁਰਮਤ ਵੀਚਾਰ ਓਥੇ , ਅਗਲਿਆਂ ਨੇ ਪਥਰ ਮਾਰ ਮਾਰ ਕੇ ਮਾਰ ਦੇਣਾ । ਇਸੇ ਸ਼ੇਰ ਰੂਪੀ ਗੁਰੂ ਦਾ ਵਰਣਨ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ " ਸਿੰਘ ਬੁਕੇ ਮਿਰਗਾਵਲੀ ਭਨੀ ਜਾਇ ਨਾ ਧੀਰਿ ਧਰੋਆ , ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ "
੩. ਇੰਦਰ- ਇੰਦਰ ਕਿਹਾ ਮਨ ਨੂ ਜੋ ਆਪਣਾ ਰਾਜ ਭਾਗ ਗਵਾ ਕੇ ਗੁਰਮਤ ਦੀ ਸ਼ਰਨ ਵਿਚ ਆਇਆ। ਰਾਜ ਭਾਗ ਕਿਸ ਕੋਲੋਂ ਗਵਾਇਆ ਹੈ , ਵਿਕਾਰ ਰੂਪੀ ਰਾਕਸ਼ਾਂ ਕੋਲੋਂ ।
ਆਓ ਹੁਣ ਰਾਕਸ਼ਾਂ ਦੀ ਵੀਚਾਰ ਵੀ ਕਰ ਲੇਨੇ ਹਾਂ :
੪. ਧੂਮਰ ਲੋਚਨ - ਧੂਮਰ - ਭਾਵ ਧੂਆਂ , ਲੋਚਨ ਭਾਵ - ਅਖਾਂ, ਮਤਲਬ ਜਿਸ ਦੀਆਂ ਅਖਾਂ ਵਿਚੋਂ ਧੂਆਂ ਨਿਕਾਰਦਾ ਹੈ , ਭਾਵ ਕ੍ਰੋਧ
੫. ਮੇਹ੍ਖਾ ਸੁਰ - ਮੇਹ੍ਖਾ ਹੁੰਦਾ ਹੈ ਝੋਟਾ - ਝੋਟਾ ਹਮੇਸ਼ਾ ਆਕ੍ਢ਼ ਕੇ ਤੁਰਦਾ ਹੈ , ਆਪਾਂ ਕਹਿ ਦਿੰਦੇ ਹਾਂ ਕਈ ਵਾਰੀ ਕੇ ਕੀ ਝੋਟੇ ਵਾਂਗ ਅਕ੍ਢ਼ ਕੇ ਤੁਰਦਾ ਹੈਂ - ਸੋ ਇਹ ਹੈ ਹੰਕਾਰ ਜੋ ਬਹੁ ਵਡਾ ਸੂਰਮਾ ਹੈ
੬. ਰਕਤਬੀਜ - ਜਦੋਂ ਇਕ ਤੁਪਕਾ ਖੂਨ ਦਾ ਡਿਗਦਾ ਤਾਂ ਇਕ ਹੋਰ ਪੈਦਾ ਹੋ ਜਾਂਦਾ ਹੈ , ਭਾਵ ਭਰਮ । ਇਹ ਭਰਮ ਹੀ ਹੈ ਜੋ ਕਦੀ ਨਹੀਂ ਮਰਦਾ। ਅਜ ਤੁਸੀਂ ਸਾਡੇ ਕੋਲੋਂ ਸੁਨ ਲਿਆ ਤੇ ਮਨ ਲਵੋਗੇ , ਕਲ ਨੂ ਇਸੇ ਹੋਰ ਨੇ ਸੁਨਾ ਤਾ ਤਾਂ ਫਿਰ ਭਰਮ ਪਾਲ ਲਵੋਗੇ , ਸੋ ਇਹ ਭਰਮ ਰੂਪੀ ਰਾਕਸ਼ ਨਹੀਂ ਮਰਦਾ ਇਨੀ ਜਲਦੀ
੭. ਚੁੰਡ - ਚਿਤ - ਭਾਵ ਆਤਮਾ ਜੋ ਵਾਹੇਗੁਰੁ ਕੋਲੋਂ ਟੁਟ ਚੁਕੀ ਹੈ ਤੇ ਚੋਟਾਂ ਖਾ ਰਹੀ ਹੈ
੮. ਮੁੰਡ- ਭਾਵ ਮਨਮਤ - ਇਹ ਮੁੰਡ ਹੀ ਹੈ ਜਿਸਨੂ ਕਟੋ ਤੇ ਤਾਂ ਹੀ ਗੁਰਮਤ ਧਾਰਨ ਹੋ ਸਕਦੀ ਹੈ ਵਰਨਾ ਨਹੀਂ । ਏਸ ਮੁੰਡ ਰੂਪੀ ਸਿਰ ਨੂ ਗੁਰਬਾਣੀ ਗੁਰੂ ਗਰੰਥ ਸਾਹਿਬ ਵਿਚ ਗੁਰੂ ਅਗੇ ਭੇਟ ਕਰਨ ਲੈ ਕੇਹਾ ਗਿਆ ਹੈ " ਸਤਗੁਰਿ ਆਗੈ ਸੀਸੁ ਭੇਟ ਦੇਉ"
੯. ਕਾਲਕਾ - 'ਕਾਲ ' 'ਕਾ ' ਭਾਵ ਜੋ ਕਾਲ ਦਾ ਹੈ , ਭਾਵ ਹੁਕਮ " ਕਾਲ ਕਲਮ ਹੁਕਮੁ ਹਾਥਿ" , ਇਹ ਹੁਕਮ ਹੀ ਨਾਮ ਵੀ ਹੈ " ਏਕੋ ਨਾਮੁ ਹੁਕਮ ਹੈ " , ਸੋ ਇਹ ਨਾਮ ਹੀ ਹੈ ਜੋ ਗੁਰਮਤ ਰੂਪੀ ਦੁਰਗਾ ਦੇ ਮਥੇ ਵਿਚੋਂ ਪੈਦਾ ਹੁੰਦਾ ਹੈ । ਨਹੀਂ ਤੇ ਕਦੇ ਆਪ ਨੇ ਮਥੇ ਵਿਚੋਂ ਬਚਾ ਪੇਦਾ ਹੁੰਦਾ ਦੇਖਿਆ ਹੈ । ਮਥਾ ਤਾਂ ਕਰਕੇ ਕਿਓਂ ਕੇ ਇਥੇ ਦਿਮਾਗ ਹੁੰਦਾ ਹੈ , ਸੋ ਜਦੋਂ ਆਦਮੀ ਦੀ ਅਕਲ ਵਿਚ ਗੁਰਮਤ ਬੇਠ ਜਾਂਦੀ ਹੈ ਤਾਂ ਓਸ ਨੂ ਨਾਮ ਦੀ ਸੋਝੀ ਆਂਦੀ ਹੈ ਤੇ ਜਦੋਂ ਨਾਮ ਪਰਗਟ ਹੁੰਦਾ ਹੈ ਤਾਂ ਫਿਰ ਭਰਮ ਰੂਪ ਰਕਤਬੀਜ ਦਾ ਨਾਸ਼ ਹੁੰਦਾ ਹੈ " ਭਰਮੁ ਗਇਆ ਭਾਉ ਭਾਗਿਆ ਹਰ ਚਰਣੀ ਚਿਤੁ ਲਾਇ॥ ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ"
ਇਹੋ ਗੁਰਮਤ ਰੂਪ ਦੁਰਗਾ ਕੇ ਨਾਮ ਰੂਪ ਕਾਲਕਾ ਦੇ ਆਸਰੇ ਗੁਰੂ ਰੂਪੀ ਸ਼ੇਰ ਦੀ ਸਵਾਰੀ ਕਰ ਕੇ ਮਨ ਰੂਪੀ ਇੰਦਰ ਆਪਣਾ ਰਾਜ ਵਾਪਿਸ ਲੇੰਦਾ ਹੈ "ਦਾਸੁ ਕਮੀਰ ਚੜਿਓ ਗਢ਼ ਊਪਰ ਰਾਜੂ ਲਿਓ ਅਭਿਨਾਸੀ" । ਇਸੇ ਲਾਇ ਜਿਸਨੇ ਇਹ ਗੁਰਮਤ ਰੂਪੀ ਦੁਰਗਾ ਦਾ ਅੰਦਰਲੇ ਰਾਕਸ਼ਾਂ ਨਾਲ ਯੁਧ ਵਰਣਨ ਦਿਖਾਣ ਵਾਲਾ ਪਾਠ ਸਮਝ ਲਿਆ ਤਾਂ ਫਿਰ ਓਹ ਨਹੀਂ ਆਓਂਦਾ ਕਲਜੁਗ ਦੀਆਂ ਜੂਨਾ ਵਿਚ । ਆਪ ਜੀ ਦੇ ਗਿਆਨ ਵਿਚ ਕੁਛ ਹੋਰ ਵਾਧਾ ਕਰ ਦੇਵਾਂ , ਹਿੰਦੁਆਂ ਨੂ ਅਨਾ ਇਸੇ ਲਾਇ ਕੇਹਾ ਗਿਆ ਸੀ ਕਿਓਂ ਕੇ ਓਹਨਾ ਨੇ ਗਿਆਨ ਦੀਆਂ ਹੀ ਮੂਰਤੀਆਂ ਬਣਾ ਕੇ ਓਸ ਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਸੀ , ਓਹੀ ਕਮ ਅਜ ਕਲ ਸਿਖ ਵੀ ਕਰ ਰਹੇ ਨੇ , ਸੋ ਕੀ ਫਰਕ ਰਿਹਾ । ਤੁਸੀਂ ਵੀ ਓਹੀ ਦੇਵੀ ਸਮਝ ਲਾਇ ਜੋ ਹਿੰਦੁਆਂ ਨੇ ਸਮਝੀ ਸੀ , ਸੋ ਫਰਕ ਕੀ ਰਿਹਾ । ਇਕ ਗਲ ਹੋਰ ਵੀ ਦਸ ਦੇਵਾਂ , ਆਪ ਜੀ ਭਾਗਵਤ ਪੁਰਾਨ ਵੀ ਦੇਖ ਲੇਣਾ , ਓਸ ਵਿਚ ਵੀ ਦੇਵੀ ਇਹ ਨਹੀਂ ਕਹਿ ਰਹੀ ਕੇ ਮੇਰੀ ਪੂਜਾ ਕਰੋ , ਬਾਲਕੇ ਇਹ ਕਹ ਰਹੀ ਹੈ ਕੇ ਵਾਹਿਗੁਰੂ ਦੀ ਅਰਾਧਨਾ ਕਰੋ । ਬਿਪਰ ਚਾਲਕ ਸੀ , ਓਹਨੇ ਤੋਹਾਨੂ ਕੁਛ ਹੋਰ ਹੀ ਪਢ਼ਾ ਦਿਤਾ। ਅਸੀਂ ਗੁਰੂ ਗਰੰਥ ਸਾਹਿਬ ਕੋਲੋਂ ਪਢ਼ ਲਿਆ । ਵੇਸੇ ਆਪ ਜੀ ਦੇ ਨਾਮ ਦਾ ਮਤਲਬ ਵੀ ਗੁਰਮਤ ਅਨੁਸਾਰ ਦਸ ਦੇਵਾਂ - ਇੰਦਰ ਜੀਤ - ਭਾਵ - ਇੰਦਰ- ਮਤਲਬ ਮਨ , ਜੀਤ - ਜਿਤਣਾ - ਭਾਵ ਜਿਸ ਨੇ ਮਨ ਜਿਤਿਆ ਹੋਵੇ , ਤੇ ਓਹ ਹੁੰਦਾ ਹੈ ਗੁਰਮਤ - ਮਨ ਜੀਤੇ ਜਗ ਜੀਤ। ਸੋ ਦਸਣ ਦੀ ਕਿਰਪਾਲਤਾ ਕਰਨੀ ਕੇ ਆਪ ਜੀ ਨੇ ਮਨ ਜਿਤ ਲਿਆ ਹੈ ਕੇ ਨਹੀਂ? ਬਾਕੀ ਰਾਕੀ ਅਕਿਰਤ ਘਨ ਹੋਣ ਦੀ ਗਲ , ਜਿਨੀ ਦੇਰ ਤਕ ਨਾਮ ਨਹੀਂ ਅਸੀਂ ਸਾਰੇ ਹੀ ਅਕਿਰਤ ਘਨ ਹਾਂ।
ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ
ਵੇਸੇ ਆਪ ਜੀ ਦੇ ਸਾਥੀ ਜਿਓਣਵਾਲੇ ਨੇ ਸ਼ਰੇਆਮ ਕਹ ਹੀ ਦਿਤਾ ਹੈ ਕੇ ਵਾਹਿਗੁਰੂ ਲਫਜ਼ ਦਾ ਸਿਖੀ ਨਾਲ ਕੋਈ ਤਾਲੁਕ ਨਹੀਂ ਹੈ , ਸੋ ਫਿਰ ਤੇ ਆਪ ਜੀ ਨੂ ਫਤਿਹ ਵੀ ਬਦਲਨੀ ਪਵੇਗੀ । ਹੁਣ ਆਪ ਹੀ ਦੇਖ ਲਵੋ ਕਿਥੋਂ ਚਲੇ ਸੀ , ਕਿਥੇ ਪਹੁੰਚ ਗਏ।
ਦਸ
ਡਾ ਕਵਲਜੀਤ ਸਿੰਘ 21/9/2011