ਸ੍ਰੀ ਗਿਆਨ ਪ੍ਰੋਬੋਧ ਬਾਰੇ ਵਿਚਾਰ ਅਗੇ ਲੈ ਕੇ ਚਲਦੇ ਹਾਂ:
ਯੋਗੀਆਂ, ਦੁਧ ਧਾਰੀ ਸਾਧੂਆਂ, ਬ੍ਰਹਮਚਾਰੀਆਂ ਨੂ ਸਾਫ਼ ਲਫਜਾਂ ਵਿਚ ਗੁਰੂ ਸਾਹਿਬ ਨੇ ਕਹਿ ਦਿਤਾ ਕੇ ਇਹਨਾ ਚੀਜ਼ਾਂ ਵਿਚ ਕੁਝ ਨਹੀਂ ਪਿਆ, ਇਹਨਾ ਨਾਲ ਵਾਹਿਗੁਰੂ ਵਸ ਨਹੀਂ ਆਣਾ , ਸਿਰਫ ਇਕ ਦੀ ਹੀ ਅਰਾਧਨਾ ਕਰੋ ਤਾਂ ਹੀ ਕੋਈ ਫਾਇਦਾ ਹੈ :
ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ ਪਾਈਐ ॥
The Yogis performing Neoli Karma (cleansing of intestines), those subsisting only on milk, learned and celibates, all meditate upon Him, but without an iota of getting His comprehension.
ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥
He is the king of kings and emperor of emperors, Who else should be meditated upon, forsaking such a Supreme monarch?.3.੪੨
ਓਸ ਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਵਰਣਨ ਸ੍ਰੀ ਗਿਆਨ ਪ੍ਰੋਬੋਧ ਵਿਚ ਕਈ ਬਹੁਤ ਜਗਾਹ ਤੇ ਕੀਤਾ ਗਿਆ ਹੈ ਜਿਵੇਂ ;
ਆਤਮਾ ਪ੍ਰਧਾਨ ਜਾਹ ਸਿਧਤਾ ਸਰੂਪ ਤਾਹ ਬੁਧਤਾ ਬਿਭੂਤ ਜਾਹ ਸਿਧਤਾ ਸੁਭਾਉ ਹੈ ॥
His Self is Supreme, He is Power-incarnate, His wealth is His Intellect and His Nature is that of a Redeemer.
ਰਾਗ ਭੀ ਨ ਰੰਗ ਤਾਹਿ ਰੂਪ ਭੀ ਨ ਰੇਖ ਜਾਹਿ ਅੰਗ ਭੀ ਸੁਰੰਗ ਤਾਹਿ ਰੰਗ ਕੇ ਸੁਭਾਉ ਹੈ ॥
He is without affection, colour, form and mark, still He hath beautiful limbs and His Nature is that of Love.
ਹੁਣ ਦਸੋ ਕੇ ਕੋਈ ਦੇਹ ਇਸ ਬ੍ਰੇਹ੍ਮੰਡ ਵਿਚ ਹੋ ਸਕਦੀ ਹੈ ਜਿਸਦਾ ਕੋਈ ਰੰਗ, ਰੂਪ, ਰੇਖ , ਭੇਖ ਨਾ ਹੋਵੇ । ਇਥੋਂ ਤਕ ਕੇ ਮਨੁਖੀ ਅਖਾਂ ਨੂ ਦਿਖਣ ਵਾਲੇ ਕੀਟਾਣੁ ਵੀ ਦੇਹ ਧਾਰੀ ਹਨ ਪਰ ਇਕ ਓਹੀ ਵਾਹਿਗੁਰੂ ਹੀ ਹੋ ਸਕਦਾ ਜੋ ਦੇਹ ਧਾਰੀ ਨਹੀਂ , ਤੇ ਇਹੀ ਲਛਣ ਕਾਲ ਪੁਰਖ ਦੇ ਵੀ ਹਨ, ਤਾਂ ਫਰਕ ਕੀ ਹੋਇਆ? ਹਾਂ ਇਕ ਫਰਕ ਹੈ ਤੇ ਓਹ ਹੈ ਕਾਲ ਪੁਰਖ ਓਹ ਹੈ ਜੋ ਸਮੇ ਵਿਚ ਵਿਚਰਦਾ ਹੈ , ਭਾਵ ਅਕਾਲਪੁਰਖ ਦਾ ਓਹ ਰੂਪ ਜੋ ਹੁਣ ਵੀ ਹੈ ਤੇ ਪਹਿਲਾਂ ਵੀ ਸੀ ਤੇ ਰਹੇਗਾ ਵੀ , ਤੇ ਓਦੋਂ ਤਕ ਰਹੇਗਾ ਜਦੋਂ ਤਕ ਸਮਾਂ ਰਹੇਗਾ। ਅਕਾਲ ਦਾ ਮਤਲਬ ਇਹ ਹੁੰਦਾ ਹੈ ਜੋ ਸਮੇ ਵਿਚ ਨਹੀਂ ਵਿਚਰ ਰਿਹਾ , ਭਾਵ ਓਹ ਹੁਣ ਸਾਡੇ ਵਿਚ ਨਹੀਂ ਹੈ ਕਿਓਂ ਕੇ ਹੁਣ ਤੇ ਸਮਾ ਚਲ ਰਿਹਾ ਹੈ। ਇਸੇ ਲਈ ਓਸ ਵਾਹਿਗੁਰੂ ਦਾ ਰੂਪ ਜੋ ਸਮੇ ਨੂ ਆਪਣੇ ਅਧੀਨ ਰਖ ਕੇ ਵਿਚਰਦਾ ਹੈ , ਓਸ ਨੂ ਹੀ ਕਾਲਪੁਰਖ ਜਾਣ ਮਹਾਂ ਕਾਲ ਕਿਹਾ ਗਿਆ ਹੈ ਤੇ ਜਿਵੇਂ ਕੇ ਹੋਰ ਲੇਖਾਂ ਵਿਚ ਵੀ ਦਸਿਆ ਗਿਆ ਹੈ , ਓਹੀ ਕਾਲਪੁਰਖ ਅਕਾਲ ਵੀ ਹੈ , ਕੋਈ ਵੀ ਭੇਦ ਨਹੀਂ " ਔਰ ਸੋ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ "
ਦੁਨੀਆ ਦੀ ਹਰ ਚੀਜ਼ ਤਤਾਂ ਤੋਂ ਬਾਣੀ ਹੈ ਪਰ ਓਹ ਅਕਾਲ ਪੁਰਖ ਹੀ ਹੈ ਜੋ ਤਤਾਂ ਤੋਂ ਰਹਿਤ ਹੈ :
ਕਿ ਅਰੂਪਸ ॥ ਕਿ ਅਭੂਪਸ ॥
That Lord is Formless; that Lord is Elementless.
ਓਹ ਜਮਣ ਮਾਰਨ ਤੋਂ ਬਾਹਰ ਹੈ ਓਸਨੂ ਕਿਵੇਂ ਕੋਈ ਦੇਖ ਸਕਦਾ ਹੈ ਜਿਸ ਦਾ ਕੋਈ ਰੂਪ ਹੀ ਨਹੀਂ ? ਜੇ ਓਸ ਦੀ ਦੇਹ ਹੁੰਦੀ ਤਾਂ ਓਹ ਜਰੂਰ ਕਿਸੇ ਨੂ ਦਿਸਦਾ ਪਰ ਓਸ ਦੀ ਤਾਂ ਦੇਹ ਹੀ ਕੋਈ ਨਹੀਂ ।ਹਾਂ ਓਸ ਅਕਾਲਪੁਰਖ ਦੀ ਇਕ ਗੁਣ ਕਾਰੀ ਦੇਹ ਵੀ ਹੈ ਜਿਸ ਦਾ ਜਿਕਰ ਗੁਰੂ ਗਰੰਥ ਸਾਹਿਬ ਵਿਚ ਵੀ ਆਇਆ ਹੈ ਤੇ ਸ੍ਰੀ ਦਸਮ ਗਰੰਥ ਵਿਚ ਵੀ ਜਿਸ ਬਾਰੇ ਅਗੇ ਦਸਿਆ ਜਾਵੇਗਾ । ਤੇ ਇਕ ਹੋਰ ਗਲ ਓਹ ਕਿਸੇ ਨਾਲ ਵੀ ਦਗਾਬਾਜੀ ਨਹੀਂ ਕਰਦਾ ਤੇ ਓਹ ਸਦਾ ਅਟਲ ਹੈ :
ਕਿ ਅਜਾਤਸ ॥ ਕਿ ਅਝਾਤਸ ॥
That Lord is Unborn; that Lord is invisible.
ਕਿ ਅਛਲਸ ॥ ਕਿ ਅਟਲਸ ॥੧੦੫੭॥
That Lord is Fraudless; that Lord is Eternal.10.57.
ਹੁਣ ਜੋ ਕਹਿ ਰਹੇ ਹਨ ਕੇ ਅਕਾਲਪੁਰਖ ਦੀ ਕੋਈ ਦੇਹ ਵੀ ਹੁੰਦੀ ਹੈ, ਬਾਹਵਾਂ ਵੀ ਹੁੰਦਿਆ ਹਨ ਤਾਂ ਓਹਨਾ ਪਿਆਰਿਆਂ ਨੂ ਪੁਛੋ ਕੇ "ਚਤੁਰ ਭੁਜ" ਮਤਲਬ ਚਾਰ ਬਾਹਵਾਂ ਵਾਲਾ ਜੋ ਗੁਰੂ ਗਰੰਥ ਸਾਹਿਬ ਵਿਚ ਵੀ ਆਇਆ ਹੈ ਓਹ ਕੋਣ ਹੈ ?
"ਚਤੁਰਾਈ ਨਾ ਚਤੁਰਭੁਜੁ ਪਾਈਐ"
ਇਸੇ ਭੁਲੇਖੇ ਨੂ ਦੂਰ ਕਰਨ ਲਈ ਗੁਰੂ ਸਾਹਿਬ ਨੇ ਗਿਆਨ ਪ੍ਰੋਬੋਧ ਵਿਚ ਲਿਖਿਆ ਹੈ ਕੇ ਓਹ ਬਿਨਾ ਲਤਾਂ ਬਾਹਵਾਂ ਤੋਂ ਹੈ :
ਅਡੰਗਸਚ ॥ ਅਣੰਗਸਚ ॥੧੧॥੫੮॥
That Lord cannot be stung; that Lord is Limbless.11.58.
ਓਹੀ ਵਾਹਿਗੁਰੂ ਕਾਲਪੁਰਖ ਹੀ ਸਾਡੀ ਮਾਂ ਵੀ ਹੈ ਤੇ ਸਦਾ ਪਿਓ ਵੀ ਤੇ ਸਦਾ ਸਖਾ ਬੰਧਪ ਭਾਈ ਵੀ :
ਪਿਤਸ ਤੁਯੰ ॥ ਸੁਤਸ ਤੁਯੰ ॥
Thou are the father; Thou are the son.
ਮਤਸ ਤੁਯੰ ॥ ਗਤਸ ਤੁਯੰ ॥੭॥੭੩॥
Thou are the mother; Thou are the liberation.7.73.
ਇਹ ਓਹਨਾ ਲੋਕਾਂ ਦਾ ਉਤਰ ਹੈ ਜੋ ਕਹ ਰਹੇ ਹਨ ਕੇ ਬਾਪ ਮਹਾਕਾਲ ਹੈ ਤੇ ਮਾਂ ਕਾਲਕਾ। ਇਹ ਲੋਕਾਂ ਨੂ ਨਾ ਤਾਂ ਪਤਾ ਕੇ ਮਹਾਕਾਲ ਕੋਣ ਹੈ ਤੇ ਨਾ ਪਤਾ ਕਾਲਕਾ ਕੋਣ ਹੈ? ਇਹਨਾ ਨੂ ਇਨਾ ਹੀ ਨਹੀਂ ਪਤਾ ਕੇ ਸ੍ਰੀ ਦਸਮ ਗਰੰਥ ਤਾਂ ਦੇਵੀ ਦੇਵਤਿਆਂ ਦੀ ਹੋਂਦ ਨੂ ਹੀ ਖਤਮ ਕਰ ਦਿੰਦਾ ਹੈ ਜਿਸ ਬਾਰੇ ਵੀਚਾਰ ਅਗਲੇ ਲੇਖਾਂ ਵਿਚ ਕਰਾਂਗੇ ।
ਦੇਖੋ ਕੇ ਓਸ ਮਹਾਕਾਲ ਦੀ ਇਕ ਝਲਕ ਵਾਸਤੇ ਸ਼ਿਵਜੀ ਵੀ ਪਬਾਂ ਭਾਰ ਹੋਇਆ ਪਿਆ ਹੈ ਤੇ ਇਹ ਲੋਕ ਕਹਿ ਰਹੇ ਨੇ ਕੇ ਮਹਾਕਾਲ ਸ਼ਿਵ ਜੀ ਹੈ ।
ਅਗੰਮ ਤੇਜ ਸੋਭੀਯੰ ॥ ਰਿਖੀਸ ਈਸ ਲੋਭੀਯੰ ॥
Thy Inaccesible Glory looks elegant; therefore the great sages and Shiva are covetous to have Thy Sight.
ਹੁਣ ਕੁਛ ਆਪਣੇ ਆਪ ਨੂ ਗਿਆਨੀ ਕਹਾਉਣ ਵਾਲੇ ਲੋਕਾਂ ਨੂੰ ਸ੍ਰੀ ਦਸਮ ਗਰੰਥ ਦੇ ਵਾਹਿਗੁਰੂ ਦੇ ਸਰੂਪ ਦੇ ਮੁਕਟ ਪਿਆ ਚੰਗਾ ਨਹੀਂ ਲਗਦਾ ਤਾਂ ਫਿਰ ਇਹਨਾ ਦਾ ਗੁਰੂ ਗਰੰਥ ਸਾਹਿਬ ਵਿਚਲੇ ਵਾਹਿਗੁਰੂ ਦੇ ਸਿਰ ਦੇ ਮੁਕਟ ਬਾਰੇ ਕੀ ਕਹਿਣਾ ਹੋਵੇਗਾ:
"ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੩॥੮॥"
ਦੇਖੋ ਇਥੇ ਤੇ ਮੁਕਟ ਤੇ ਮੋਰ ਪੰਖ ਵੀ ਲਾਗੇ ਨੇ, ਕੰਠ ਵਿਚ ਮਾਲਾ ਵੀ ਹੈ। ਅਗੇ ਹੋਰ ਵੀ ਦੇਖ ਲਵੋ ਤਾਂ ਕੇ ਕੋਈ ਭੁਲੇਖਾ ਨਾ ਰਹਿ ਜਾਵੇ :
"ਬਨਮਾਲਾ ਬਿਭੂਖਨ ਕਮਲ ਨੈਨ ॥
ਸੁੰਦਰ ਕੁੰਡਲ ਮੁਕਟ ਬੈਨ ॥
ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥ "
ਹੁਣ ਏਸ ਰੂਪ ਕੋਲ ਤੇ ਗਦਾ ਵੀ ਹੈ ,ਗਲ ਵਿਚ ਬਨਮਾਲਾ ਵੀ ਹੈ, ਹਥ ਵਿਚ ਸੰਖ ਵੀ ਹੈ, ਚਕ੍ਰ ਵੀ ਹੈ , ਸਿਰ ਤੇ ਮੁਕਟ ਵੀ ਹੈ , ਤੇ ਓਹ ਸਾਰਥੀ ਵੀ ਹੈ । ਹੁਣ ਇਹ ਲੋਕ ਕਹਿਣਗੇ ਕੇ ਮੁਕਟ ਤਾਂ ਹਿੰਦੂ ਰਖਦੇ ਨੇ , ਸਿਖ ਤੇ ਦਸਤਾਰ ਰਖਦੇ ਨੇ , ਸੋ ਇਹ ਸਦਾ ਵਾਹਿਗੁਰੂ ਨਹੀਂ ਹੋ ਸਕਦਾ ? ਦੂਜੀ ਗਲ ਕੇ ਸਬ ਨੂ ਪਤਾ ਹੈ ਕੇ ਹਿੰਦੂ ਧਰਮ ਵਿਚ ਜੋ ਸੰਖ ਤੇ ਚਕ੍ਰ ਰਖਦਾ ਸੀ, ਮੋਰ ਵਾਲੇ ਖ੍ਭਾਂ ਵਾਲਾ ਮੁਕਟ ਪਾਉਂਦਾ ਸੀ ਤੇ ਜੋ ਯੁਧ ਭੂਮੀ ਵਿਚ ਮਹਾ ਸਾਰਥੀ ਰਿਹਾ ਹੈ ਓਹ ਹਿੰਦੂ ਧਰਮ ਦੇ ਮੁਤਾਬਿਕ ਸਿਰਫ ਕ੍ਰਿਸ਼ਨ ਹੀ ਹੈ । ਗੁਰੂ ਸਾਹਿਬ ਨੂ ਪਤਾ ਸੀ ਕੇ ਇਹ ਲੋਗ ਕਲ ਨੂ ਕਹਿਣਗੇ ਕੇ ਸਿਖਾਂ ਦੇ ਗੁਰੂ ਗਰੰਥ ਸਾਹਿਬ ਵਿਚ ਕ੍ਰਿਸ਼ਨ ਦੀ ਪੂਜਾ ਕੀਤੀ ਹੈ । ਇਸੇ ਭਰਮ ਨੂੰ ਨਾਸ਼ ਕਰਨ ਲਈ ਗੁਰੂ ਸਾਹਿਬ ਨੇ ਸ੍ਰੀ ਦਸਮ ਗਰੰਥ ਵਿਚ ਕਿਹਾ ਕੇ :
ਨਿੰਦ ਉਸਤਤ ਜਉਨ ਕੇ ਸਮ ਸ਼ੱਤ੍ਰੁ ਮਿਤ੍ਰ ਨ ਕੋਇ ॥
The calumny and Praise are equal to him and he has no friend, no foe,
ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥
Of what crucial necessity, He became the charioteer ?1.
ਤਾਤ ਮਾਤ ਨ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ ॥
He, the Giver of salvation, has no father, no mother, no son and no grandson;
ਕਉਨ ਕਾਜ ਕਹਾਹਿੰਗੇ ਤੇ ਆਨਿ ਦੇਵਕਿ ਨੰਦ ॥੨॥
O what necessity he caused others to call Him the son of Devaki ?2.
ਪਰ ਨਾਲ ਵੀ ਇਹ ਸਪਸ਼ਟ ਕਰ ਦਿਤਾ ਕੇ ਇਹ ਵਾਹਿਗੁਰੂ ਗੇ ਗੁਣਕਾਰੀ ਨਾਮ ਹਨ ਤੇ ਗੁਣਕਾਰੀ ਸਰੂਪ ਹਨ । ਜਿਵੇਂ ਕੇ ਉਪਰ ਦਸਿਆ ਹੈ ਕੇ ਕਾਲ ਪੁਰਖ ਵੀ ਇਕ ਗੁਣ ਕਾਰੀ ਨਾਮ ਹੀ ਹੈ ਤੇ ਓਸ ਦਾ ਸਰੂਪ ਵੀ ਗੁਣ ਕਾਰੀ ਸਰੂਪ ਹੀ ਹੈ , ਤੇ ਜੋ ਸ਼ਸਤਰ ਓਸ ਦੇ ਹਥ ਵਿਚ ਹਨ ਓਹ ਵੀ ਓਸ ਦੇ ਗੁਣ ਕਾਰੀ ਸਰੂਪ ਨੂ ਹੀ ਬਿਆਨ ਦੇ ਹਨ । ਜੇ ਓਹ ਸ੍ਰੀ ਦਸਮ ਗਰੰਥ ਵਿਚ "ਅਸਪਾਨ " ਹੈ ਭਾਵ ਕਿਰਪਾਨ ਪਾਣ ਵਾਲਾ ਤਾਂ ਓਹੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ "ਸਾਰਿੰਗਪਾਨ " ਹੈ ਭਾਵ ਧਨੁਸ਼ ਪਾਣ ਵਾਲਾ :
" ਚਿਰੁ ਹੋਆ ਦੇਖੇ ਸਾਰਿੰਗਪਾਣੀ "
ਪਰ ਹੁਣ ਜੇ ਓਸ ਅਕਾਲਪੁਰਖ ਦੇ ਏਸ ਸਰੂਪ ਨੂ ਸੁਣ ਕੇ ਕੋਈ ਕਹੇ ਕੇ ਓਹ ਦੇਹ ਧਾਰੀ ਹੈ ਤਾਂ ਕੀ ਕਹੋਗੇ? ਲਾਓ ਇਹ ਸ਼ੰਕਾ ਵੀ ਅਜੇ ਨਿਵਰਤ ਕਰ ਦਿੰਦੇ ਹਾਂ। ਓਸ ਦੇ ਪਹਿਨੇ ਹੋਏ ਸ਼ਸਤਰ ਵੀ ਦੇਖ ਲਈਏ:
੧. ਗਦਾ - " ਗਰੀਬੀ ਗਦਾ ਹਮਾਰੀ " - ਭਾਵ ਨਿਮਰਤਾ - ਓਹ ਹੀ ਹੈ ਜੋ ਨਿਮਰਤਾ ਨਾਲ ਭਰਿਆ ਹੋਇਆ ਹੈ, ਓਸ ਵਾਹਿਗੁਰੂ ਤੋਂ ਬਿਨਾ ਕਿਹੜੇ ਕੋਲ ਇਨੀ ਨਿਮਰਤਾ ਹੋ ਸਕਦੀ ਹੈ? ਓਹ ਹੀ ਜੇ ਕਿਰਪਾ ਕਰੇ ਤਾਂ ਸਾਨੂੰ ਨਿਮਰਤਾ ਦੇਵੇ ਨਹੀਂ ਤਾਂ ਸਾਡੀ ਕੀ ਹਿਮਤ ਜੋ ਨਿਮਰਤਾ ਸਿਖ ਲਈਏ?
੨. ਧਨੁਖ - "ਧਣਖੁ ਚਢ਼ਾਇਓ ਸਤ ਦਾ " - ਓਹ ਹੀ ਸਤ ਦਾ ਧਾਰਨੀ ਹੈ ਤੇ ਓਸ ਤੋਂ ਬਿਨਾ ਸਬ ਝੂਠ ਹੈ ।
੩. ਕਿਰਪਾਨ ਪਾਨ - ਕਿਰਪਾ ਦਾ ਸਾਗਰ
੪. ਖ੍ਢ਼ਗ - ਗਿਆਨ - " ਗਿਆਨ ਖੜਗੁ ਲੈ ਮਨ ਸਿਉ ਲੂਝੈ" - ਗਿਆਨ ਦਾ ਖਜਾਨਾ ਵੀ ਓਹੀ ਹੈ
੫. ਅਸਪਾਨ - ਕਿਰਪਾਨ ਧਾਰੀ ਵਾਹਿਗੁਰੂ ਭਾਵ ਕਿਰਪਾ ਦਾ ਦਾਤਾ
ਹੁਣ ਜੇ ਕੋਈ ਸੋਚ ਲਵੇ ਕੇ ਵਾਹਿਗੁਰੂ ਸਚੀ ਮੁਚੀ ਦੇ ਸ਼ਸਤਰ ਪਾ ਕੇ ਤੁਰਿਆ ਫਿਰਦਾ ਹੈ ਤਾਂ ਕੀ ਕਹਿਣੇ।
ਤੇ ਓਹੀ ਵਾਹਿਗੁਰੂ ਜਿਸ ਦਾ ਇਕ ਗੁਣ ਕਾਰੀ ਰੂਪ ਮਹਾਕਾਲ ਵੀ ਹੈ, ਸਿਰ ਤੇ ਮੁਕਟ ਸਜਾਓਂਦਾ ਹੈ ਭਾਵ ਓਸ ਸਬ ਤੇ ਹਕੂਮਤ ਕਰਦਾ ਹੈ :
ਸੁਭੰਤ ਸੀਸ ਸਿਧਰੰ ॥ ਜਲੰਤ ਸਿਧਰੀ ਨਰੰ ॥੭॥੮੫॥
The Crown on Thy head looks elegant; seeing which the moon feels shy.7.85.
ਅਤੇ ਓਸ ਦਾ ਹੁਕਮ ਰੂਪੀ ਚਕ੍ਰ ਛਾਰ ਦਿਸ਼ਾਵਾਂ ਵਿਚ ਚਲਦਾ ਹੈ , ਭਾਵ ਹਰ ਚੀਜ਼ ਓਸਦੇ ਹੁਕਮ ਵਿਚ ਹੈ :
ਜੰਤ ਸਸਤ੍ਰ ਅਸਤ੍ਰਕੰ ॥ ਚਲੰਤ ਚੱਕ੍ਰ ਚਉ ਦਿਸੰ ॥੮॥੮੬॥
When Thou usest Thy arms and weapons; and Thy disc moves in all the four directions.8.86.
ਹੁਣ ਦਸੋ ਕੋਈ ਫ਼ਰਕ ਰਿਹਾ ਸ੍ਰੀ ਗੁਰੂ ਗਰੰਥ ਸਾਹਿਬ ਦੇ ਅਕਾਲਪੁਰਖ ਵਿਚ ਤੇ ਸ੍ਰੀ ਦਸਮ ਗਰੰਥ ਦੇ ਕਾਲ ਪੁਰਖ ਵਿਚ?
ਸ੍ਰੀ ਗਿਆਨ ਪ੍ਰੋਬੋਧ ਦੀ ਗਿਆਨ ਚਰਚਾ ਅਗੇ ਜਾਰੀ ਰਹੇਗੀ ਤੇ ਆਪਾਂ ਦੇਖਾਂਗੇ ਕੇ ਕਿਵੇਂ ਪਾਖੰਡ ਧਰਮ ਜਿਵੇਂ ਜਗ ਕਰਨੇ , ਮੰਤਰ ਪਢ਼ਨੇ ਆਦਿ ਦਾ ਖੰਡਨ ਕੀਤਾ ਗਿਆ ਹੈ।
ਦਾਸ
ਤੇਜਵੰਤ ਕਵਲਜੀਤ ਸਿੰਘ (੧੦/੦੯/੧੧ ) copyright @tejwantkawaljit singh Any editing done without the written permission of author will lead to legal action at the cost of editor