ਜਾਪੁ ਸਾਹਿਬ ਪ੍ਰਾਰੰਭ ਹੁੰਦਾ ਹੈ ਛਪੈ ਛੰਦ ਨਾਲ਼, ਇਹ ਇੱਕ ਮਾਤ੍ਰਿਕ ਤੋਲ ਦਾ ਛੰਦ ਹੁੰਦਾ ਹੈ। ਛਪੈ ਭਾਵ ਛੇ ਚਰਣਾਂ ਵਾਲ਼ਾ, ਛੇ ਚਰਣ ਹੋਣ ਕਰਕੇ ਹੀ ਇਸ ਛੰਦ ਨੂੰ ਸ਼ਟਪਦ (ਜਾਂ ਖਟਪਦ ਜਾਂ ਛੱਪਯ) ਵੀ ਕਹਿੰਦੇ ਹਨ। (ਸ਼ਟ - ਸੰਸਕ੍ਰਿਤ ਦਾ ਛੇ, ਪਦ- ਚਰਣ)
ਛਪੈ ਛੰਦ ਨੇ ਆਪਣੇ ਅੰਦਰ ਦੋ ਹੋਰ ਛੰਦ ਮਾਤ੍ਰਿਕ ਛੁਪਾਏ ਹੋਏ ਨੇ: "ਪਹਿਲੇ ਚਾਰ ਚਰਣਾਂ ਵਿੱਚ 24 ਮਾਤਰਾਂ ਵਾਲ਼ਾ ਛੰਦ ਰੋਲਾ ਹੈ। ਏਸ ਛੰਦ ਦੀ ਪਛਾਣ ਹੁੰਦੀ ਹੈ ਕਿ ਪਹਿਲਾ ਵਿਸ਼ਰਾਮ 11 ਮਾਤਰਾ ਤੋਂ ਬਾਦ ਆਉਂਦਾ ਹੈ ਤੇ ਦੂਸਰਾ 13 ਮਾਤਰਾ ਤੇ ਆਉਂਦਾ ਹੈ। (ਇੱਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਸਿਰਫ ਵਿਸ਼ਰਾਮ ਦੱਸ ਦੇਣ ਭਰ ਨਾਲ਼ ਛੰਦ ਨਿਰਧਾਰਿਤ ਨਹੀਂ ਹੁੰਦਾ, ਏਥੇ ਪਹਿਲੇ ਵਿਸ਼ਰਾਮ ਤੋਂ ਇਕਦਮ ਪਹਿਲਾਂ ਵਾਲ਼ਾ ਤੁਕਾਂਗ ਹਮੇਸ਼ਾ ਲਘੂ ਹੋਣਾ ਚਾਹੀਦਾ ਹੈ, ਤਾਂ ਹੀ ਇਹ ਰੋਲਾ ਛੰਦ ਬਣਦਾ ਹੈ)
ਨਹੀਂ ਤਾਂ 24 ਮਾਤਰਾ ਵਾਲ਼ੇ ਹੋਰ ਵੀ ਕਈ ਛੰਦ ਹੁੰਦੇ ਨੇ, ਜਿਨ੍ਹਾਂ ਦਾ ਵਿਸ਼ਰਾਮ ਵੀ ਐਨ ਓਥੇ ਹੀ ਲੱਗਦੈ ਜਿੱਥੇ ਰੋਲਾ ਛੰਦ ਦਾ ਲੱਗਦਾ ਹੈ। ਉਦਾਹਰਣ ਦੇ ਤੌਰ ਤੇ: ਏਲਾ ਛੰਦ, ਸੋਰਠਾ ਛੰਦ, ਰਸਾਵਲ ਛੰਦ ਆਦਿ।
ਦੇਖੋ ਪਹਿਲੀ ਤੁਕ:
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।।
1111 111 11 111 21 11 21 111 11 = 25 (????)
ਓਹ ਹੋ, ਕਵਲਜੀਤ ਵੀਰ ਜੀ ਜ਼ਰਾ ਚੈੱਕ ਕਰਿਓ ਮੈਨੂੰ ਲੱਗਦਾ ਕਿ ਚੱਕ੍ਰ ਵਿੱਚ 'ਅੱਧਕ' ਨਹੀਂ ਆਉਣਾ ਚਾਹੀਦਾ ਜੀ, ਕਿਉਂਕਿ ਮਾਤ੍ਰਿਕ ਤੋਲ ਠੀਕ ਨਹੀਂ ਬੈਠ ਰਿਹਾ।
ਸੋ ਇਹ ਇਸ ਤਰਾਂ ਹੋਣਾ ਚਾਹੀਦਾ ਹੈ:
ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ।।
111 111 11 111 21 11 21 111 11 = 24
ਤੇ ਦੇਖੋ ਸ਼ੁੱਧ ਅਰਥਾਂ ਵਾਸਤੇ ਵਿਸ਼ਰਾਮ ਕਿੱਥੇ ਆਏਗਾ ਇਹ ਵੀ ਸਾਨੂੰ ਪਤਾ ਲੱਗ ਗਿਐ (11 ਮਾਤਰਾ ਤੋਂ ਬਾਅਦ) ਭਾਵ ਬਰਨ ਤੋਂ ਬਾਅਦ:
ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ।।
(ਮੈਂ ਤਾਂ ਸਿਰਫ ਵਿਸ਼ਲੇਸ਼ਣ ਕਰਨ ਵਾਸਤੇ ਲਿਖਣਾ ਸ਼ੁਰੂ ਕੀਤਾ ਸੀ ਜੀ, ਪਰ ਦੇਖਿਆ ਜਾ ਸਕਦਾ ਹੈ ਕਿ ਇੱਕ 'ਅੱਧਕ' ਜਾਂ ਕੋਈ ਮਾਤਰਾ ਜ਼ਿਆਦਾ ਜਾਂ ਘੱਟ ਹੋਵੇ ਤਾਂ ਇੰਜ ਪਕੜ ਵਿੱਚ ਆ ਸਕਦਾ ਹੈ ਜੀ।
ਅਗਲੀਆਂ 2 ਤੁਕਾਂ ਵਿਚਲਾ ਮਾਤ੍ਰਿਕ ਛੰਦ ਉੱਲਾਲ (28 ਮਾਤਰਾ) ਫਿਰ ਕਿਸੇ ਦਿਨ ਜੀ...
See how