ਹੁਣ ਅੱਗੇ ਵਿਚਾਰ ਕਰਦੇ ਹਾਂ। ਕਾਲ ਪੁਰਖ ਨੂ ਦੇਹ ਧਾਰੀ ਸਮਝਣ ਵਾਲੇ ਲੋਕਾਂ ਲਈ ਅਨੇਕ ਤੁਕਾਂ ਸ੍ਰੀ ਦਸਮ ਗਰੰਥ ਵਿਚ ਹਨ। ਜਿਵੇਂ ਕੇ ਹੇਠ ਲਿਖੀਆਂ ਤੁਕਾਂ ਵਿਚ ਵੀ ਜਿਕਰ ਹੈ ਕੇ ਵਾਹਿਗੁਰੂ ਦਾ ਨਾ ਕੋਈ ਰੰਗ ਹੈ, ਨਾ ਕੋਈ ਰੂਪ ਹੈ , ਨਾ ਕੋਈ ਨੈਨ ਨਕਸ਼ ਹੈ, ਫਿਰ ਦੇਹ ਦਾ ਕੀ ਮਤਲਬ। ਜਦੋਂ " ਨਾ ਦੇਹੰ ਨਾ ਗੇਹੰ" ਹੀ ਕਹਿ ਦਿਤਾ ਤਾਂ ਪਿਛੇ ਕੀ ਰਹ ਗਿਆ ?
ਆਦਿ ਅਭੈ ਅਨਗਾਧਿ ਸਰੂਪੰ ॥ ਰਾਗ ਰੰਗਿ ਜਿਹ ਰੇਖ ਨ ਰੂਪੰ ॥
Thou art Primal, fearless and Unfathomable Entity; Thou art without affection, colour, mark and form.
ਰੰਕ ਭਯੋ ਰਾਵਤ ਕਹੂੰ ਭੂਪੰ ॥ ਕਹੂੰ ਸਮੁੰਦ੍ਰ ਸਰਿਤਾ ਕਹੂੰ ਕੂਪੰ ॥੭॥੨੭॥
Somewhere Thou art pauper, somewhere chieftain and somwerher king. Somewhere Thou art ocean, somewhere stream and somewhere a well.7.੨
ਇਥੇ ਇਕ ਹੋਰ ਗਲ ਧਿਆਨ ਯੋਗ ਹੈ। " ਰੰਕ ਭਯੋ ਰਾਵ ਕਹੀ ਭੂਪਾ" ਚਰਿਤ੍ਰੋ ਪਾਖਯਾਨ ਵਿਚ ਦਰਜ ਸਾਡੀ ਨਿਤਨੇਮ ਤੇ ਅਮ੍ਰਿਤ ਸੰਚਾਰ ਦੀ ਬਾਣੀ ਚੋਪਈ ਸਾਹਿਬ ਦੀ ਵੀ ਤੁਕ ਹੈ ਤੇ ਇਥੇ ਗਿਆਂ ਪਰਬੋਧ ਵਿਚ ਵੀ ਹੈ, ਜੋ ਇਕ ਹੋਰ ਸਬੂਤ ਹੈ ਕੇ ਇਹਨਾ ਦੋਨਾ ਬਾਣੀਆਂ ਦਾ ਰਚਨ ਵਾਲਾ ਇਕ ਹੀ ਹੈ।
ਅਦ੍ਵੈ ਅਬਿਨਾਸੀ ਪਰਮ ਪ੍ਰਕਾਸੀ ਤੇਜ ਸੁਰਾਸੀ ਅਕ੍ਰਿਤ ਕ੍ਰਿਤੰ ॥
Thou art Non-dual, Indestructible, Illuminator of thy light, the outlay of splendour and Creator of the Uncreated.
ਜਿਹ ਰੂਪ ਨ ਰੇਖੰ ਅਲਖ ਅਭੇਖੰ ਅਮਿਤ ਅਦ੍ਵੈਖੰ ਸਰਬ ਮਈ ॥
Thou art without form and mark, Thou art Incomprehensible, Guiseless, Unlimited, Unblemished, manifesting all forms.
ਸਭ ਕਿਲਵਿਖ ਹਰਣੰ ਪਤਿਤ ਉਧਰਣੰ ਅਸਰਣਿ ਸਰਣੰ ਏਕ ਦਈ ॥੮॥੨੮॥
Thou art the remover of sins, the redeemer of sinners and the only Motivator of keeping the patronless under refuge.8.੨੮
ਹੁਣ ਵਿਚਾਰਨ ਵਾਲੀ ਗਲ ਹੈ ਕੇ ਉਪਰ ਦਿਤੇ ਗੁਣ ਕਿਸੇ ਦੇਹ ਧਾਰੀ ਦੇ ਹੋ ਸਕਦੇ ਨੇ? ਦੇਹ ਧਾਰੀ ਕਦੇ ਤੇਜ ਪ੍ਰਕਾਸ਼ ਵਾਲਾ ਹੋ ਸਕਦਾ ਹੈ ? ਕਦੀਂ ਨਾ ਖਤਮ ਹੋਣ ਵਾਲਾ ਹੋ ਸਕਦਾ ਹੈ ? ਬਿਨਾ ਰੂਪ, ਰੰਗ, ਰੇਖ, ਭੇਖ, ਬਿਨਾ ਸੀਮਾ ਤੋਂ ਹੋ ਸਕਦਾ ਹੈ ? ਇਹ ਸਾਰੇ ਗੁਣਾ ਨੂ ਕਿਸੇ ਦੇਹ ਧਾਰੀ ਦੇ ਗੁਣ ਕਹਿਣ ਵਾਲਾ ਆਦਮੀ ਹੀ ਮੂਰਖ ਹੈ।
ਗੁਰੂ ਸਾਹਿਬ ਨੇ ਵਾਹਿਗੁਰੂ ਨੂੰ ਇਕ ਆਪਣੇ ਵਾਂਗੂ ਯੋਧਾ ਦਰਸਾਇਆ ਹੈ, ਤੇ ਖੁਚ ਇਹੋ ਜੇਹਾ ਹੀ ਯੋਧਾ ਰੂਪ , ਸਗੋਂ ਇਸ ਤੋਂ ਵੀ ਭਿਆਨਿਕ ਯੋਧਾ ਰੂਪ ਗੁਰੂ ਗਰੰਥ ਸਾਹਿਬ ਵਿਚਲਾ ਵਾਹਿਗੁਰੂ ਦਾ ਨਰਸਿੰਘ ਰੂਪ ਹੈ । ਇਹ ਯੋਧਿਆਂ ਦੀ ਭਾਵਨਾ ਹੀ ਹੁੰਦੀ ਹੈ ਕੇ ਓਹ ਆਪਣੇ ਸਬ ਤੋਂ ਨਜਦੀਕੀ ਤੇ ਪਿਆਰ ਵਾਲੇ ਨੂ ਵੀ ਯੋਧੇ ਦੇ ਰੂਪ ਵਿਚ ਹੀ ਦੇਖਣਾ ਪਸੰਦ ਕਰਦੇ ਨੇ। ਆਪਣੇ ਇਸ਼ਟ ਦਾ ਰੂਪ ਗੁਰੂ ਸਾਹਿਬ ਪਹਿਲਾਂ ਹੀ ਬਿਆਨ ਕਰ ਚੁਕੇ ਹਨ ਤੇ ਸਾਫ਼ ਸਪਸ਼ਟ ਲਫਜਾਂ ਵਿਚ ਦਸ ਚੁਕੇ ਹਨ ਕੇ ਓਹ ਕੋਈ ਦੇਹ ਧਾਰੀ ਨਹੀਂ , ਪਰ ਜਿਵੇਂ ਗੁਰੂ ਗਰੰਥ ਸਾਹਿਬ ਵਿਚ ਭਗਤਾਂ ਦੀ ਰਖਿਆ ਕਰਨ ਖਾਤਿਰ ਭਗਵਾਨ ਦਾ ਦ੍ਰਿਸ਼ਟਮਾਨ ਰੂਪ ਵਰਣਨ ਕੀਤਾ ਗਿਆ ਹੈ , ਇਸੇ ਤਰਹ ਸ੍ਰੀ ਦਸਮ ਗਰੰਥ ਵਿਚ ਵੀ ਓਸ ਅਕਾਲ ਪੁਰਖ ਦਾ ਦ੍ਰਿਸ਼ਟਮਾਨ ਰੂਪ ਵਰਣਨ ਕੀਤਾ ਗਿਆ ਹੈ। ਗੁਰੂ ਸਾਹਿਬ ਦਾ ਯੋਧਾ ਰੂਪ ਕਾਲ ਪੁਰਖ ਲੰਬੀਆਂ ਬਾਹਾਂ ਵਾਲਾ ਹੈ , ਭਾਵ ਓਸ ਦਾ ਹਥ ਕੀਤੇ ਵੀ ਪਹੁੰਚ ਸਕਦਾ ਹੈ , ਓਹ ਸਾਰੰਗਪਾਨ ਹੈ , ਭਾਵ ਧਨੁਸ਼ ਰਖਦਾ ਹੈ( ਗੁਰੂ ਗਰੰਥ ਸਾਹਿਬ ਵਿਚ ਵੀ ਵਾਹਿਗੁਰੂ ਦਾ ਗੁਣਕਾਰੀ ਨਾਮ ਸਾਰੰਗਪਾਨ ਵਰਤਿਆ ਗਿਆ ਹੈ) , ਕਿਰਪਾਨ ਧਾਰਨ ਵਾਲਾ ਯੋਧਾ ਹੈ। ਇਹ ਅਸਲ ਵਿਚ ਵਾਹਿਗੁਰੂ ਦਾ ਹੀ ਗੁਣਕਾਰੀ ਸਰੂਪ ਹੈ ਭਾਵ ਵਾਹਿਗੁਰੂ ਹੀ ਧਨੁਖ ਰੂਪੀ ਸਤ ( ਧਣਖੁ ਚਢ਼ਾਇਓ ਸਤ ਦਾ- ਰਾਏ ਬਲਵੰਡ ਦੀ ਵਾਰ , ਗੁਰੂ ਗਰੰਥ ਸਾਹਿਬ ) ਰਖਣ ਵਾਲਾ ਹੈ, ਓਹੀ ਗਿਆਨ ਰੂਪੀ ਖੜਗ ( ਗਿਆਨ ਖੜਗ ਪੰਚ ਦੂਤ ਸੰਘਾਰੇ - ਗੁਰੂ ਗਰੰਥ ਸਾਹਿਬ )ਦਾ ਮਾਲਿਕ ਹੈ , ਤੇ ਓਸ ਦੇ ਹੁਕਮ ਰੂਪੀ ਹਥ ਤੇ ਭੁਜਾਵਾਂ ਬਹੁਤ ਲੰਬੀਆਂ ਨੇ ਨੇ ( ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ- ਸ੍ਰੀ ਗੁਰੂ ਗਰੰਥ ਸਾਹਿਬ ਅਤੇ "ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ" ਗੁਰੂ ਗਰੰਥ ਸਾਹਿਬ ) ਇਹ ਓਹੀ ਯੋਧਾ ਅਕਾਲ ਪੁਰਖ ਹੀ ਹੈ ਜੋ ਘਟ ਘਟ ਵਿਚ ਵਰਤ ਤੇ ਆਪਣੇ ਇਹਨਾ ਹਥਿਆਰਾਂ ਸਦਕਾ ਹੀ ਅਗਿਆਨਤਾ ਦਾ ਨਾਸ਼ ਕਰਦਾ ਹੈ । ਇਹ ਸਤ ਰੂਪੀ ਧਨੁਖ , ਗਿਆਨ ਰੂਪੀ ਕਿਰਪਾਨ , ਤੇ ਵਾਹਿਗੁਰੂ ਦੀਆਂ ਭੁਜਾਵਾਂ ਸਦਕਾ ਹੀ ਕੋਈ ਤਰ ਸਕਦਾ ਹੈ , ਵਰਨਾ ਕੋਈ ਜਿਨਾ ਮਰਜੀ ਜੋਰ ਲਾ ਲਾਵੇ, ਕੁਛ ਨਹੀਂ ਹੋਣਾ। ਹੁਣ ਦਸੋ ਕੇ ਇਹ ਕਾਲ ਪੁਰਖ ਦਾ ਰੂਪ ਕਿਸ ਤਰਹ ਗੁਰੂ ਗਰੰਥ ਸਾਹਿਬ ਦੇ ਅਕਾਲ ਪੁਰਖ ਦੇ ਰੂਪ ਤੋਂ ਬਾਹਰ ਹੈ? ਓਹੀ ਸ਼ਸਤਰ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖ ਦੇ ਨੇ ਤੇ ਓਹੀ ਭੁਜਾਵਾਂ ਵਾਲਾ ਵੀ ਓਥੇ ਵੀ ਬਿਰਾਜ ਮਾਨ ਹੈ, ਤਾਂ ਫਿਰ ਫ਼ਰਕ ਕੀ ਹੈ ?
ਆਜਾਨ ਬਾਹੁ ਸਾਰੰਗ ਕਰ ਧਰਣੰ ॥
Thou hast long arms uptil Thy Kness, thou holdest the bow in Thy hand.
ਅਮਿਤ ਜੋਤਿ ਜਗ ਜੋਤ ਪ੍ਰਕਰਣੰ ॥
Thou hast unlimited light, Thou art the illuminator of light in the world.
ਖੜਗ ਪਾਣ ਖਲ ਦਲ ਬਲ ਹਰਣੰ ॥
Thou art the bearer of sword in Thy hand and remover of the strength of the forces of foolish tyrants.
ਮਹਾ ਬਾਹੁ ਬਿਸ੍ਵੰਭਰ ਭਰਣੰ ॥੯॥੨੯॥
Thou art the Most Powerful and Sustainer of the Universe.9.29.
ਹੁਣ ਜੇ ਕਿਸੇ ਨੂੰ ਵਾਹਿਗੁਰੂ ਦੀਆਂ ਲੰਬੀਆਂ ਭੁਜਾਵਾਂ ਹੀ ਨਹੀਂ ਚੰਗੀਆਂ ਲਗਦੀਆਂ, ਓਹਨਾ ਬਾਰੇ ਕੀ ਕਿਹਾ ਜਾ ਸਕਦਾ ਹੈ।
ਬੇਦ ਭੇਦ ਨਹੀਂ ਲਖੇ ਬ੍ਰਹਮ ਬ੍ਰਹਮਾ ਨਹੀਂ ਬੁਝੈ ॥
The Vedas and even Brahma do not know the secret of Brahman.
ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਨ ਸੁਝੈ ॥
Vyas, Parashar, Sukhedev, Sanak etc., and Shiva do not know His Limits.
ਸਨਤ ਕੁਮਾਰ ਸਨਕਾਦਿ ਸਰਬ ਜਉ ਸਮਾ ਨ ਪਾਵਹਿ ॥
Sanat Kumar, Sanak etc., all of them do not comprehend the time.
ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤਿ ਬਤਾਵਹਿ ॥
Lakhs of Lakshmis and Vishnus and many Krishnas call Him "NETI".
ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਿ ਥਲਿ ਕਰਣ ॥
He is an Unborn Entity, His Glory is manifested through knowledge, He is most powerful and cause of the creation of water and land.
ਅਚੁਤ ਅਨੰਤ ਅਦ੍ਵੈ ਅਮਿਤ ਨਾਥ ਨਿਰੰਜਨ ਤਵ ਸਰਣ ॥੧॥੩੨॥
He is imperishable, boundless, Non-dual, Unlimited and the Transcendent Lord, I am in Thy Refuge. 1 .੩੨
ਦੇਖੋ ਕਿਨੇ ਸਾਫ਼ ਲਫਜਾ ਵਿਚ ਗੁਰੂ ਸਾਹਿਬ ਨੇ ਬਿਆਨ ਕਰ ਦਿਤਾ ਹੈ ਕੇ ਓਸ ਕਾਲ ਪੁਰਖ ਵਾਹਿਗੁਰੂ ਦਾ ਅੰਤ ਬੇਦ , ਬ੍ਰਹਮਾ ,ਬਿਸ਼ਨ , ਸ਼ਿਵ ਜੀ ਵਰਗੇ ਦੇਵਤੇ, ਲਖ੍ਹਾਂ ਲ੍ਕ੍ਸ਼੍ਮੀਆਂ ਵਰਗੀਆਂ ਦੇਵੀਆਂ ਨਹੀਂ ਪਾ ਸਕੇ, ਓਸ ਵਾਹਿਗੁਰੂ , ਜੋ ਅਚੁਤ ਹੈ , ਅਨੰਤ ਹੈ ਓਸ ਨਾਥ ਨਿਰੰਜਨ ਦੀ ਸ਼ਰਨ ਵਿਚ ਮੈਂ ਜਾ ਰਿਹਾ ਹਾਂ।
ਕੰਜਲਕ ਨੈਨ ਕੰਬੂ ਗ੍ਰੀਵਹਿ ਕਟਿ ਕੇਹਰਿ ਕੁੰਜਰ ਗਵਨ ॥
His eyes are like lotus, neck like conchshell, waist like lion and gait like elephant.
ਹੁਣ ਉਪਰਲੀ ਤੁਕ ਵਿਚ ਕਾਲ ਪੁਰਖ ਦੀਆਂ ਅਖਾਂ ਕਮਾਲ ਵਾਂਗ ਨੇ। ਗੁਰੂ ਗਰੰਥ ਸਾਹਿਬ ਵਿਚ ਵੀ ਵਾਹਿਗੁਰੂ ਦੀਆਂ ਅਖਾਂ ਕਮਾਲ ਵਾਂਗ ਦਰਸਾਈਆਂ ਗਈਆਂ ਨੇ ਜਿਵੇ " ਕਮਲ ਨੈਨ ਮਧੁਰ ਬੈਨ" ਕਿਹਾ ਗਿਆ ਹੈ ਤੇ ਓਸ ਵਾਹਿਗੁਰੂ ਦੀ ਚਾਲ ਨੂ ਵੀ ਹਾਥੀ ਦੀ ਚਾਲ ਵਾਂ ਦਸਿਆ ਗਿਆ ਹੈ " ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰੀਏ " , ਹੁਣ ਜੇ ਕੋਈ ਕਹੇ ਕੇ ਵਾਹਿਗੁਰੂ ਵੀ ਕਿਓ ਹਾਥੀ ਵਾਂਗੂ ਤੁਰਦਾ ਹੈ ਤਾਂ ਕੀ ਕਹੋਗੇ ਓਸ ਦੀ ਸੋਚ ਦਾ। ਇਹ ਤਾਂ ਪਿਆਰ ਵਿਚ ਕੀਤੀ ਗਈ ਗਲ ਹੈ ਜਿਸ ਵਿਚ ਪਿਆਰ ਨਾਲ ਕੁਛ ਵੀ ਬਿਆਨ ਕੀਤਾ ਜਾ ਸਕਦਾ ਹੈ। ਦੂਜਾ ਇਹ ਪਿਆਰ ਹੁੰਦਿਆ ਹੋਇਆਂ ਵੀ ਸਚ ਹੈ ਕਿਓਂ ਕੇ ਹਾਥੀ ਵਿਚ ਵੀ ਵਾਹਿਗੁਰੂ ਹੀ ਹੈ। ਸ਼ੇਰ ਵਿਚ ਵੀ ਆਪ ਹੀ ਹੈ । ਓਹ ਤੇ ਘਟ ਘਟ ਵਿਚ ਆਪ ਵਸਦਾ ਹੈ ਫਿਰ ਇਕ ਕਵੀ ਮਨ ਨੇ ਪਿਆਰ ਸਹਿਤ ਓਸ ਦੇ ਰੂਪ ਦਾ ਵਰਣਨ ਕਵਿਤਾ ਵਿਚ ਕਰ ਦਿਤਾ ਤਾਂ ਇਸ ਦੀ ਕੀਮਤ ਇਕ ਸ਼ਾਇਰ ਹੀ ਸਮਝ ਸਕਦਾ ਹੈ ਜਾਂ ਫਿਰ ਵਾਹਿਗੁਰੂ ਦਾ ਕੋਈ ਦੀਵਾਨਾ। ਹੁਣ ਅਗਲੀ ਹੀ ਤੁਕ ਵਿਚ ਗੁਰੂ ਸਾਹਿਬ ਦਸ ਦਿੰਦੇ ਹਨ ਕੇ ਇਹਨਾ ਗੁਣਾ ਦਾ ਮਾਲਿਕ ਮੇਰੇ ਅਕਾਲਪੁਰਖ ਤੋਂ ਬਿਨਾ ਹੋਰ ਕੋਣ ਹੋ ਸਕਦਾ ਹੈ ?
ਕਦਲੀ ਕੁਰੰਕ ਕਰਪੂਰ ਗਤ ਬਿਨ ਅਕਾਲ ਦੂਜੋ ਕਵਨ ॥੬॥੩੭॥
Legs like banana, swiftness like deer and fragrance like camphor, O non-temporal Lord! Who else can be without thee with such attributes?6.37.
ਦੇਖੋ ਇਹਨਾ ਤੁਕਾਂ ਨੂ ਪਢ਼ ਕੇ ਮੇਰੇ ਵਰਗੇ ਮੂਰਖ ਨੂ ਪਤਾ ਚਲ ਜਾਂਦਾ ਹੈ ਕੇ ਇਥੇ ਗਲ ਸਿਰਫ ਤੇ ਸਿਰਫ ਇਕ ਅਕਾਲ ਦੀ ਹੀ ਹੋ ਰਹੀ ਹੈ ਪਰ ਹੇਰਾਨੀ ਹੈ ਕੇ ਆਪਣੇ ਆਪ ਨੂ ਗੁਣੀ ਗਿਆਨੀ ਕਹਾਉਣ ਵਾਲੇ ਪਤਾ ਨਹੀਂ ਕਿਸ ਕਰਨ ਕਰਕੇ ਏਸ ਬਾਣੀ ਦੇ ਬਾਰੇ ਗਲਤ ਪਰਚਾਰ ਕਰਦੇ ਨੇ। ਹੁਣ ਅਗੇ ਦੇਖੋ ਤੇ ਦਸੋ ਕੇ ਇਹ ਸਰੂਪ ਸ੍ਰੀ ਗੁਰੂ ਗਰੰਥ ਸਾਹਿਬ ਦੇ ਅਕਾਲ ਪੁਰਖ ਤੋਂ ਬਿਨਾ ਕਿਸੇ ਦਾ ਹੋ ਸਕਦਾ ਹੈ ?:
ਅਲਖ ਰੂਪ ਅਲੇਖ ਅਭੈ ਅਨਭੂਤ ਅਭੰਜਨ ॥
He is an Incomprehensible Entity, accountless, valueless, elementless and Unbreakable.
ਆਦਿ ਪੁਰਖ ਅਬਿਕਾਰ ਅਜੈ ਅਨਗਾਧ ਅਗੰਜਨ ॥
He is the Primal Purusha, without vices, Unconquerable, Unfathomable and Invincible.
ਨਿਰਬਿਕਾਰ ਨਿਰਜੁਰ ਸਰੂਪ ਨਿਰਦ੍ਵੈਖ ਨਿਰੰਜਨ ॥
He is without vices, Unmalicious Entity, Unblemished and transcendent.
ਅਭੰਜਾਨ ਭੰਜਨ ਅਨਭੇਦ ਅਨਭੂਤ ਅਭੰਜਨ ॥
He is the Breaker of the Unbreakable, Indiscriminate, Elementless and Infrangible.
ਸਾਹਾਨ ਸਾਹ ਸੁੰਦਰ ਸੁਮਤਿ ਬਡ ਸਰੂਪ ਬਡਵੈ ਬਖਤ ॥
He is the king of kings, Beautiful, of propitious intellect, of handsome countenance and Most Fortunate.
ਕੋਟਿਕ ਪ੍ਰਤਾਪ ਭੂਅ ਭਾਨ ਜਿਮ ਤਪਤ ਤੇਜ ਇਸਥਿਤ ਤਖਤ ॥੭॥੩੮॥
He is seated on His throne with the effulgence of millions of earthly suns.7.38.
ਦੇਖੋ ਬਾਕੀ ਦੀ ਗ਼ਲ ਤਾਂ ਛਡੋ , ਲਫਜਾਂ ਦੀ ਇਨੀ ਜਾਣਕਾਰੀ ਤੇ ਓਸ ਨੂ ਕਵਿਤਾ ਦੀ ਇਨੀ ਸੋਹਣੀ ਬਣਤਰ ਵਿਚ ਢਾਲ ਦੇਣਾ ਕਿਸੇ ਆਮ ਆਦਮੀ ਦਾ ਕਮ ਨਹੀਂ ਹੋ ਸਕਦਾ। ਕੋਈ ਦੇਹ ਧਾਰੀ ਦੀ ਮਜਾਲ ਓਹਦਾ ਕ੍ਰੋਰ ਸੂਰਜਾਂ ਜਿਨਾ ਪ੍ਰਕਾਸ਼ ਹੋ ਜਾਵੇ। ਏਹੋ ਜਾਹਿ ਗਲ ਤਾਂ ਸੋਚਣੀ ਵੀ ਮੂਰਖਤਾ ਹੈ । ਸੋ ਹੁਣ ਤਕ ਦਿਤੀਆਂ ਤੁਕਾਂ ਵਿਚ ਖੁਦ ਹੀ ਸਪਸ਼ਟ ਹੈ ਕੇ ਇਹ ਅਕਾਲਪੁਰਖ ਦੀ ਗਲ ਹੋ ਰਹੀ ਹੈ ।
ਗਹਿਓ ਜੋ ਨ ਜਾਇ ਸੋ ਅਗਾਹ ਕੈ ਕੈ ਗਾਈਅਤੁ ਛੇਦਿਓ ਜੋ ਨ ਜਾਇ ਸੋ ਅਛੇਦ ਕੈ ਪਛਾਨੀਐ ॥
He, who cannot be grasped, He is called Inaccessible and He, who cannot be assailed is recognized as unassailable.
ਗੰਜਿਓ ਜੋ ਨ ਜਾਇ ਸੋ ਅਗੰਜ ਕੈ ਕੈ ਜਾਨੀਅਤੁ ਭੰਜਿਓ ਜੋ ਨ ਜਾਇ ਸੋ ਅਭੰਜ ਕੈ ਕੈ ਮਾਨੀਐ ॥
He who cannot be destroyed is known as indestructible and He, who cannot be divided in considered as indivisible.
ਸਾਧਿਓ ਜੋ ਨ ਜਾਇ ,ਸੋ ਅਸਾਧਿ ਕੈ ਕੈ ਸਾਧ ਕਰ, ਛਲਿਓ ਜੋ ਨ ਜਾਇ, ਸੋ ਅਛਲ ਕੈ ਪ੍ਰਮਾਨੀਐ ॥
He, who cannot be disciplined, may be called incorrigible and He, who cannot be deceived is considered as Undeceivable.
ਮੰਤ੍ਰ ਮੈ ਨ ਆਵੈ, ਸੋ ਅਮੰਤ੍ਰ ਕੈ ਕੈ ਮਾਨੁ ਮਨ, ਜੰਤ੍ਰ ਮੈ ਨ ਆਵੈ, ਸੋ ਅਜੰਤ ਕੈ ਕੈ ਜਾਨੀਐ ॥੧॥੪੦॥
He, who is without the impact of mantras (incantations) may be considered as Unspellable and He, who is without the impact of Yantras (mystical diagrams) may be known as Unmagical.1.40.
ਹੁਣ ਦਸੋ ਕੇ ਕਿਨੇ ਪਿਆਰ ਨਾਲ ਓਸ ਵਾਹਿਗੁਰੂ ਵਿਚ ਭਿਜ ਕੇ ਇਹ ਲਿਖਿਆ ਹੈ ਗੁਰੂ ਸਾਹਿਬ ਨੇ , ਲੋਕਾਂ ਵਲੋਂ ਰਬ ਨੂ ਵਾਸ ਕਰਨ ਲਈ ਕੀਤੇ ਜਾਂਦੇ ਸਾਧਨਾਵਾ, ਮੰਤਰ ਦ੍ਰਿਢ਼, ਜੰਤਰ ਦ੍ਰਿਢ਼ ਤੇ ਹੋਰ ਚੀਜਾਂ ਦੀ ਕੀ ਵੁਕਤ ਰਹ ਜਾਂਦੀ ਹੈ ਏਸ ਬਾਣੀ ਨੂ ਪਢ਼ ਕੇ। ਲੋਕ ਤਾਂ ਕਹ ਦਿੰਦੇ ਨੇ ਕੇ ਕੋਈ ਦੇਵੀ ਦੇਵਤਾ ਸਾਧਨਾ ਹੋਵੇ ਤਾਂ ੪੦ ਦਿਨ ਫਲਾਨਾ ਮੰਤਰ ਪਢ਼ ਲਵੋ , ਪਰ ਗੁਰੂ ਸਾਹਿਬ ਕਹਿ ਰਹੇ ਨੇ ਕੇ ਮੇਰਾ ਵਾਹਿਗੁਰੂ, ਜੋ ਅਕਾਲ ਵੀ ਹੈ ਤੇ ਓਹ ਹੀ ਕਾਲ ਵੀ ਹੈ , ਓਹ ਕਿਸੇ ਵੀ ਮੰਤਰ , ਜੰਤਰ ਨਾਲ ਵਾਸ ਨਹੀਂ ਹੁੰਦਾ ਤੇ ਨਾ ਹੀ ਕਿਸੇ ਸਾਧਨਾ ਨਾਲ ਮਿਲਦਾ ਹੈ । ਤੇ ਫਿਰ ਓਹ ਮਿਲਦਾ ਕਿਵੇਂ ਹੈ " ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ" ( ਤ੍ਵ ਪ੍ਰਸਾਦ ਸਵੈਯੇ)
ਬਾਕੀ ਗਿਆਨ ਪਰਬੋਧ ਅਗਲੇ ਭਾਗ ਵਿਚ ਲਿਖਿਆ ਜਾਵੇਗਾ। ਤੁਸੀਂ ਦੇਖਣਾ ਕੇ ਕਿਵੇਂ ਗਿਆਨ ਪਰਬੋਧ ਵਿਚ ਲੋਕਾਂ ਵਲੋਂ , ਸਮੇਤ ਰਾਜੇ ਜਮ੍ਨੇਜੇ ਦੇ ਕੀਤੇ ਗਏ ਹੋਮ ਜਗ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਤੇ ਦਸਿਆ ਹੈ ਕੇ ਲੋਕਾਂ ਵਲੋਂ ਧਰਮ ਦੇ ਨਾਮ ਤੇ ਕੀ ਕੀ ਕੀਤਾ ਜਾਂਦਾ ਹੈ ਤੇ ਕੀ ਵਾਹਿਗੁਰੂ ਓਹਨਾ ਚੀਜ਼ਾਂ ਨਾਲ ਖੁਸ਼ ਹੁੰਦਾ ਹੈ?
ਦਾਸ ,
ਤੇਜਵੰਤ ਕਵਲਜੀਤ ਸਿੰਘ ( ੮/੯/੧੧ ) copyright @TejwantKawaljit Singh. Any editing done without the permission of the author will lead to a legal action at the cost of editor