Sunday, 25 September 2011

Answers to Prof Sarjit Singh - Tejwant Kawaljit Singh

ਪ੍ਰੋ ਸਰਜੀਤ ਸਿੰਘ ਸੰਧੂ ਸਾਹਿਬ ਦਾ ਲੇਖ ਪੜਿਆ ਤੇ ਪਢ਼ ਕੇ ਬਹੁਤ ਹੈਰਾਨੀ ਹੋਈ ਕੇ ਆਪ ਜੀ ਦੀ ਖੋਜ ਏਸ ਹਦ ਤਕ ਘਟੀਆ ਤੇ ਤਥ ਹੀਣ ਹੋ ਸਕਦੀ ਹੈ। ਜੇ ਕੁਛ ਲਿਖਣ ਹੀ ਲੱਗੇ ਸੀ ਤਾਂ ਘਟੋ ਘਟ ਆਪਣੀ ਖੋਜ ਤਾਂ ਕਰ ਲੈਂਦੇ ਤਾਂ ਕੇ ਸਾਨੂੰ ਜਵਾਬ ਦੇਣ ਲਗਿਆਂ ਮੇਹਨਤ ਤੇ ਕਰਨੀ ਪੈਂਦੀ। ਇਕ ਗਲ ਆਪ ਜੀ ਦੇ ਲੇਖ ਤੋਂ ਡੁਲ ਡੁਲ ਪੈ ਰਹੀ ਹੈ ਕੇ ਨਾ ਤਾਂ ਆਪ ਜੀ ਨੂੰ ਗੁਰੂ ਗਰੰਥ ਸਾਹਿਬ ਦਾ ਗਿਆਂ ਹੈ ਤੇ ਨਾ ਹੀ ਸ੍ਰੀ ਦਸਮ ਗਰੰਥ ਸਾਹਿਬ ਦਾ । ਚਲੋ ਕੋਈ ਗਲ ਨਹੀਂ, ਆਪ ਜੀ ਦੇ ਸਵਾਲਾਂ ਦੇ ਮੈਂ ਆਪ ਜੀ ਨੂੰ ਬਾਦਲੀਲ ਦੇਵਾਂਗਾ ਤਾਂ ਕੇ ਆਪ ਜੀ ਦੇ ਤਤ ਗਿਆਨ ਦਾ ਝਲਕਾਰਾ ਸਬ ਨੂ ਸਪਸ਼ਟ ਹੋ ਜਾਵੇ । ਆਪ ਜੀ ਸ਼ੁਰੁਆਤ ਕਰਦੇ ਹੋ :

"ਦਸਮ ਗਰੰਥ ਨਾਲ ਸੰਬੰਧਤ ਸਾਰੀਆਂ ਕਹਾਣੀਆਂ ਹਾਲੇ ਵੀ ਜੀਉਂਦੀਆਂ ਹਨ ਭਾਵੇਂ ਡਾਕਟਰ ਰਤਨ ਸਿੰਘ ਜੱਗੀ ਨੇ ਆਪਨੇ “ਪੀ. ਐੱਚ. ਡੀ.” ਦੇ ਥੀਸਿਸ ਵਿੱਚ ਸਾਬਤ ਕਰ ਦਿੱਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਨਾਲ ਕੋਈ ਤੁਅੱਲਕ ਨਹੀਂ। ਇਸ ਝਗੜੇ ਦੀ ਮੋਢੀ ਕਹਾਣੀ ਨੂੰ ਜੀਉਂਦੀਆਂ ਰੱਖਣ ਵਾਲਿਆਂ ਦਾ ਮਕਸਦ ਅਤੇ ਮਨੋਰਥ ਹੈ ਸਿੱਖਾਂ ਨੂੰ ਭੰਬਲ ਭੂਸੇ ਵਿੱਚ ਪਾਈ ਰਖਣਾ ਅਤੇ ਆਪੋ ਵਿਚੀ ਲੜਾਉਣਾ। ਇਸ ਲੇਖ ਵਿੱਚ ਸਾਡਾ ਯਤਨ ਹੈ ਕਿ ਤਰਕ ਅਤੇ ਦਲੀਲ ਦੁਆਰਾ ਸਿੱਖ ਜਗਤ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਕਿ ਖੋਜ ਤੋਂ ਉਪਜੇ ਤੱਥ ਕੀ ਫੇਸਲਾ ਦਿੰਦੇ ਹਨ। ਇਨ੍ਹਾਂ ਨੂੰ ਗੌਹ ਨਾਲ ਵਿਚਾਰਨਾ ਗੁਰਸਿਖਾਂ ਦਾ ਆਪਣਾ ਫਰਜ ਹੀ ਨਹੀੰ ਸਗੌਂ ਇਸ ਝਗੜੇ ਨੂੰ ਸਦਾ ਲਈ ਮੁਕਾਉਣਾ ਅਤੇ ਵਿਰੋਧੀਆਂ ਦੀਆਂ ਚਾਲਾਂ ਤੋਂ ਸਦਾ ਲਈ ਸੁਚੇਤ ਰਹਿਣ ਦਾ ਫੇਸਲਾ ਕਰਨਾ ਹੈ।"

ਆਪ ਜੀ ਨੇ ਸ਼ੁਰੂ ਵਿਚ ਹੀ ਜੱਗੀ ਸਾਹਿਬ ਦੀ ਖੋਜ ਦਾ ਅਸਰ ਲੈ ਲਿਆ ਜੋ ਕਿਸੇ ਖੋਜਾਰਥੀ ਦਾ ਕਮ ਨਹੀਂ ਹੁੰਦਾ । ਆਪ ਜੀ ਦੀ ਜੱਗੀ ਸਾਹਿਬ ਦੇ ਕਮ ਪ੍ਰਤੀ ਸੁਹਿਰਦਤਾ ਇਸੇ ਗਲ ਤੋਂ ਸਪਸ਼ਟ ਹੋ ਜਾਂਦੀ ਹੈ ਤੇ ਆਪ ਜੀ ਨੇ ਨਾਮ ਤੇ ਟੀਕਾ ਤਾਂ ਜਾਗੀ ਸਾਹਿਬ ਦਾ ਲਿਆ ਹੈ ਪਰ ਓਸ ਟੀਕੇ ਦੀ ਭੂਮਿਕਾ ਵਿਚ ਜੋ ਜੱਗੀ ਸਾਹਿਬ ਨੇ ਆਪਣੇ ਵੀਚਾਰ ਸ੍ਰੀ ਦਸਮ ਗਰੰਥ ਦੀ ਬਾਨੀ ਵਾਸਤੇ ਰਖੇ ਨੇ ਜੇ ਕਿਤੇ ਓਹ ਵੀ ਪਢ਼ ਲੇਂਦੇ ਤਾਂ ਆਪ ਜੀ ਦੇ ਲੇਖ ਵਿਚ ਬੇਈਮਾਨੀ ਨਾ ਝਲਕਦੀ । ਜੱਗੀ ਸਾਹਿਬ ਸਮੇਤ ਚਰਿਤ੍ਰੋ ਪਖਿਆਨ ਦੇ ਸਾਰੀ ਬਾਨੀ ਨੂੰ ਗੁਰੂ ਸਾਹਿਬ ਦੀ ਕ੍ਰਿਤੀ ਦਸਦੇ ਨੇ ਤੇ ਸਗੋਂ ਚਰਿਤਰ ਲਿਖਣ ਦਾ ਕਰਨ ਵੀ ਸਪਸ਼ਟ ਕਰ ਦਿੰਦੇ ਨੇ । ਬਾਕੀ ਜਿਥੋਂ ਤਕ ਜਗੀ ਸਾਹਿਬ ਦਾ ਦਸਮ ਗਰੰਥ ਦੇ ਸਰੂਪਾਂ ਦੀ ਪ੍ਰਮਾਣਿਕਤਾ ਤੇ ਸੰਦੇਹ ਦਾ ਸਵਾਲ ਹੈ, ਓਸ ਦਾ ਉਤਰ ਪ੍ਰੋਫ਼ ਹਰਭਜਨ ਸਿੰਘ ਜੀ ਦੇਹਰਾਦੂਨ ਵਾਲਿਆਂ ਨੇ ਦੇ ਦਿਤਾ ਹੈ, ਆਪ ਓਹਨਾ ਦੀ ਪੁਸਤਕ ਪਢ਼ ਸਕਦੇ ਹੋ । ਜੇ ਕੋਈ ਸੰਦੇਹ ਰਹ ਗਿਆ ਹੋਵੇ ਤਾਂ ਆਪ ਜੀ ਵੀਚਾਰ ਲੈ ਕੇ ਆਵੋ , ਤੇ ਆਪਣੇ ਵੀਚਾਰ ਲੈ ਕੇ ਆਵੋ। ਤੇ ਆਪਣੇ ਵੀਚਾਰਾਂ ਤੇ ਤਥਾਂ ਨਾਲ ਗਲ ਕਰੋ । ਆਪ ਜੀ ਇਸ ਗਲ ਦਾ ਧਿਆਨ ਰਖਣਾ ਕੇ ਆਪ ਜੀ ਦੇ ਲੇਖ ਕੋਈ ਅਨਪਢ਼ ਵਰਗ ਨਹੀਂ ਪਢ਼ ਰਿਹਾ ਜਿਹਨਾ ਨੇ ਅਖਾਂ ਮੀਤ ਕੇ ਆਪ ਜੀ ਦੇ ਮਗਰ ਲਗ ਤੁਰਨਾ ਹੈ । ਸਬੂਤ ਦੇ ਅਧਾਰ ਤੇ ਗਲ ਕਰੋ , ਵਰਨਾ ਸਾਡੇ ਕੋਲ ਇਨਾ ਸਮਾ ਨਹੀਂ ਕੇ ਏਹੋ ਜਹੇ ਲੇਖਾਂ ਦਾ ਜਵਾਬ ਦਿੰਦੇ ਫਿਰੀਏ। ਇਸ ਨੂ ਨਿਜੀ ਹਉਮੇ ਨਾ ਸਮਝਣਾ । ਬਾਕੀ ਰਹੀ ਸਿਖਾਂ ਨੂ ਭੰਬਲਭੂਸੇ ਵਿਚ ਪਾਓਣ ਦੀ ਗਲ ਇਹ ਆਪ ਬਹਾਲੀ ਭਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ । ਜਜਬਾਤੀ ਹੋ ਕੇ ਝੂਠ ਲਿਖਣ ਨਾਲ ਝੂਠ ਸਚ ਨਹੀਂ ਹੋ ਜਾਂਦਾ । ਆਪ ਜੀ ਨੇ ਜੋ ਦਲੀਲਾਂ ਦਿਤੀਆਂ ਹਨ ਓਹਨਾ ਦਾ ਵਿਸਥਾਰ ਸਾਹਿਤ ਜਵਾਬ ਤੋਹਾਨੂ ਮਿਲੇਗਾ ਤੇ ਦੇਖਾਂਗੇ ਕੇ ਆਪ ਜੀ ਨੇ ਕਿਨੀ ਕੁ ਤਥ ਭਰਪੂਰ ਜਾਣਕਾਰੀ ਦਿਤੀ ਹੈ । ਜਾਪੁ ਸਾਹਿਬ ਸਮੇਤ ਆਪ ਸਾਰੀਆਂ ਬਾਣੀਆ ਨੂ ਰਦ ਕਰਨ ਦੀ ਕੋਸਿਸ਼ ਕਰ ਰਹੇ ਹੋ ਪਰ ਆਪ ਜੀ ਕੋਈ ਇਕ ਸਬੂਤ ਵੀ ਚਜ ਦਾ ਨਹੀਂ ਦੇ ਸਕੇ , ਸੋ ਚਾਲ ਕੋਣ ਖੇਡ ਰਿਹਾ ਹੈ?

"ਗੁਰੂ ਅਰਜਨ ਦੇਵ ਜੀ ਦਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਰਚਨਾ ਕਰਨ ਦਾ ਇਕ ਉਦੇਸ਼ ਇਹ ਵੀ ਸੀ ਕਿ ਕੱਚੀ ਬਾਣੀ ਪਾਉਣ ਵਾਲਿਆਂ ਦੀਆਂ ਸ਼ਰਾਰਤਾਂ ਅਤੇ ਸਾਜ਼ਸ਼ਾਂ ਨੂੰ ਠੱਲ੍ਹ ਲਾਈ ਜਾਏ। ਅਖੌਤੀ ਦਸਮ ਗਰੰਥ ਵਿੱਚ ਇਹੋ ਜੇਹੀ ਸ਼ਬਦਾਬਲੀ ਵਰਤੀ ਗਈ ਹੈ ਜਿਸ ਨੂੰ ਧੀਆਂ ਭੇਣਾਂ ਦੀ ਹਾਜ਼ਰੀ ਵਿਚ ਪੜ੍ਹਣਾ ਮੁਸ਼ਕਲ ਹੀ ਨਹੀਂ ਸਗੋਂ ਸੱਭਿਅਤਾ ਦੀਆਂ ਸਾਰੀਆਂ ਤੰਦਰੁਸਤ ਤੰਦਾਂ ਨੂੰ ਤੋੜਣਾ ਹੈ। ਗੰਭੀਰ ਖੋਜ ਤੋਂ ਉਪਜੇ ਸਿੱਟੇ ਹੇਠਾਂ ਪੇਸ਼ ਕੀਤੇ ਗਏ ਹਨ। ਆਪ ਜੀ ਪੜੋ ‘ਤੇ ਵਿਚਾਰੋ, ਫੈਸਲਾ ਤੁਸਾਂ ਕਰਨਾ ਹੈ।"

ਆਪ ਜੀ ਗੁਰੂ ਅਰਜਨ ਦੇਵ ਜੀ ਬਾਰੇ ਕੀ ਕਹਣਾ ਚ ਰਹੇ ਹੋ ਇਹ ਸਪਸ਼ਟ ਨਹੀਂ ਹੈ, ਆਪ ਜੀ ਦੀ ਜਾਣਕਾਰੀ ਵਿਚ ਵਾਧਾ ਕਰ੍ਦੇਵਾਂ, ਗੁਰੂ ਗਰੰਥ ਸਾਹਿਬ ਦੀ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਨਹੀਂ ਕੀਤੀ , ਜਦੋਂ ਏਹਦੀ ਰਚਨਾ ਹੋਈ ,ਇਹ ਪੋਥੀ ਸਾਹਿਬ ਜਾਂ ਆਦਿ ਗਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਨੀ ਵਿਚ ਦਰਜ ਕਰ ਕੇ ਏਸ ਨੂ ਗੁਰੂ ਗਰੰਥ ਸਾਹਿਬ ਦੀ ਉਪਾਧੀ ਦਿਤੀ । ਜੋ ਗਰੰਥ ਗੁਰੂ ਅਰਜਨ ਦੇਵ ਜੀ ਨੇ ਰਚਿਆ ਸੀ , ਓਹ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮਿਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਗੁਰੂ ਗਰੰਥ ਸਾਹਿਬ ਦੀ ਰਚਨਾ ਕਾਰਵਾਈ ਸੀ । ਆਪ ਜੀ ਅਗੇ ਕਹ ਰਹੇ ਹੋ ਕੇ ਸ੍ਰੀ ਦਸਮ ਗਰੰਥ ਵਿਚ ਏਹੋ ਜਹੀ ਸ਼ਬ੍ਦਾਵਲੀ ਵਰਤੀ ਗਈ ਹੈ ਜੋ ਬੀਬੀਆਂ ਵਿਚ ਬੇਠ ਕੇ ਨਹੀਂ ਪਢ਼ ਸਕਦੇ, ਤਾਂ ਇਹ ਦਸੋ ਕੇ ਕੁਛ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਮਿਲਾਪ ਦੇ ਆਏ ਨੇ ਜਿਹਨਾ ਦੀ ਸ਼ਬ੍ਦਾਵਲੀ ਆਪ ਜੀ ਵਰਗੇ ਵਿਦਵਾਨ ਬੀਬੀਆਂ ਵਿਚ ਬੇਠ ਕੇ ਨਹੀਂ ਪਢ਼ ਸਕਣਗੇ। ਆਪ ਆਪਣੇ ਆਪ ਨੂ ਖੋਜਾਰਥੀ ਦਸਦੇ ਹੋ , ਸੋ ਆਪ ਜੀ ਭਲੀ ਭਾਂਤ ਜਾਣਦੇ ਹੋਵੋਗੇ ਕੇ ਮੈਂ ਕਿਸ ਦੀ ਗਲ ਕਰ ਰਿਹਾ ਹਾਂ। ਦੂਜੀ ਗਲ, ਇਹ ਆਪ ਜੀ ਦੀ ਮੂਰਖਤਾ ਹੀ ਹੋਵੇਗੀ ਜੋ ਏਸ ਨੂ ਬੀਬੀਆਂ ਵਿਚ ਬੇਠ ਕੇ ਪਢ਼ਨ ਦੀ ਗਲ ਕਰੋਗੇ, ਵੈਸੇ ਆਪ ਜੀ ਨੂ ਜਾਣ ਕੇ ਖੁਸ਼ੀ ਹੋਵੇਗੀ ਕੇ ਦਸਮ ਵਿਰੋਧੀ ਜੋ ਇਹੀ ਨਾਰਾ ਦਿੰਦੇ ਹਨ , ਓਹ ਹੀ ਸਬ ਤੋਂ ਜਿਆਦਾ ਓਹ ਤੁਕਾਂ ਕਢ ਕਢ ਕੇ ਅਗੇ ਲਿਆਂਦੇ ਨੇ , ਸੋ ਮੈਂ ਦਾਅਵੇ ਨਾਲ ਕਹਿਨਾ ਕੇ ਦਸਮ ਦੀਆਂ ਜਿਨੀਆਂ ਤੁਕਾਂ ਤੇ ਕਿਸੇ ਨੂ ਇਤਰਾਜ ਹੋ ਸਕਦਾ ਸੀ , ਆਪ ਜੀ ਦੇ ਸਾਥੀਆਂ ਦੀ ਬਦੋਲਤ ਪਿਛਲੇ ਕੁਛ ਸਾਲਾਂ ਤੋਂ ਤਕਰੀਬਨ ਹਰ ਬੀਬੀ ਨੇ ਪਢ਼ ਹੀ ਲਈਆਂ ਨੇ।ਸੋ ਹੁਣ ਤੇ ਆਪ ਜੀ ਨੂ ਕੋਈ ਦਿਕਤ ਨਹੀਂ ਹੋਣੀ ਚਾਹੀਦੀ । ਕਿਸੇ ਵੀ ਗਰੰਥ ਨੂ ਪਢ਼ਨ ਦੀ ਇਕ ਮਰਿਆਦਾ ਹੁੰਦੀ ਹੈ , ਤੇ ਸਿਆਣੇ ਲੋਕਾਂ ਨੇ ਓਹ ਮਰਿਆਦਾ ਤਹਿ ਕੀਤੀ ਹੁੰਦੀ ਸੀ।ਕੋਈ ਵੀ ਪੁਸਤਕ ਜਾਂ ਗਰੰਥ ਗਲਤ ਨਹੀਂ ਹੁੰਦਾ , ਓਸ ਨੂ ਸਮਝਣ ਵਾਲੇ ਦੀ ਮਤ ਹੁੰਦੀ ਹੈ ਕੇ ਓਹ ਓਸ ਤੋਂ ਕੀ ਸਿਖਦਾ ਹੈ । ਆਪ ਜੀ ਨੂ ਜੇ ਜਾਪੁ ਸਾਹਿਬ ਦੀ ਬਾਣੀ ਹੀ ਸਮਝ ਨਹੀਂ ਆਈ ਤਾਂ ਚਰਿਤਰ ਕੀ ਸਮਝ ਆਓਨੇ ਨੇ। ਓਹ ਵੀ ਜੋ ਤੀਜੇ ਸਰੋਤੇ ਵਜੋਂ ਦਰਜ ਨੇ । ਗੁਰੂ ਗਰੰਥ ਸਾਹਿਬ ਦੀ ਬਾਣੀ ਤੇ ਬੋਲੀ ਤੇ ਵੀ ਇਕ ਆਪ ਜਹੇ ਸਜਣ ਸਵਾਮੀ ਦਇਆ ਨੰਦ ਸੁਰਸਵਤੀ ਜੀ ਨੇ ਕਿੰਤੂ ਕੀਤਾ ਸੀ ਕੇ ਏਸ ਗਰੰਥ ਦੀ ਬੋਲੀ ਉਜਾਡ ਹੈ ਤੇ ਅਜ ਵੀ ਕਈ ਲੋਕ ਗੁਰੂ ਗਰੰਥ ਸਾਹਿਬ ਤੇ ਕਿੰਤੂ ਕਰ ਰਹੇ ਹਨ ਕੇ ਭਗਤ ਬਾਣੀ , ਭਾਟ ਸਵੈਯੇ ਬਾਣੀ ਨਹੀਂ । ਹੁਣ ਕੀ ਓਹਨਾ ਦੇ ਪਿਛੇ ਲਗ ਕੇ ਅਸੀਂ ਗੁਰੂ ਗਰੰਥ ਸਾਹਿਬ ਦੀ ਵੀ ਭੰਡੀ ਕਰਨੀ ਸ਼ੁਰੂ ਕਰ ਦੇਈਏ । ਸਭਿਅਤਾ ਸਮੇ ਅਨੁਸਾਰ ਬਦਲਦੀ ਹੈ । ਵੇਸਵਾ ਗਮਨੀ ਤੇ ਨਾਰੀ ਪੁਰਸ਼ ਵਲੋਂ ਕਾਮ ਦੀ ਤ੍ਰਿਪਤੀ ਲਈ ਘਟੀਆ ਹਰਕਤਾਂ ਤੇ ਚਲਾਕੀਆਂ ਹਰ ਸਮੇ ਹਰ ਸਭਿਅਤਾ ਦਾ ਹਿਸਾ ਰਹੀਆਂ ਹਨ । ਇਸ ਨੇ ਕਈ ਲੋਕਾਂ ਨੂ , ਇਥੋਂ ਤਕ ਕੇ ਰਾਜਿਆਂ , ਸਾਧੂਆਂ , ਯੋਧਿਆਂ ਨੂ ਆਪਣੀ ਲਪੇਟ ਵਿਚ ਲਿਆ ਤੇ ਬਰਬਾਦ ਕੀਤਾ । ਖਾਲਸਾ ਜੋ ਰਿਹਾ ਜੀ ਜੰਗਲਾਂ ਵਿਚ ਹੋਵੇ ਤੇ ਜਿਸ ਦੀਆਂ ਕੁਛ ਇਕ ਨਸਲਾਂ ਨੇ ਪਿੰਡਾਂ ਤੇ ਸਹਿਰਾਂ ਦਾ ਮੂੰਹ ਵੀ ਨਾ ਦੇਖਿਆ ਹੋਵੇ , ਤੇ ਜਿਸ ਨੂ ਸਮਝਾਇਆ ਗਿਆ ਹੋਵੇ ਕੇ ਸਬ ਵਿਚ ਇਕ ਜੋਤ ਹੈ ਭਾਵੇਂ ਓਹ ਗਲਤ ਆਦਮੀ ਹੈ ਭਾਵੇਂ ਸਹੀ , ਤਾਂ ਓਸ ਦਾ ਚਾਲਕ ਲੋਕਾਂ ਦੀਆਂ ਚਲਾਕੀਆਂ ਵਿਚ ਫਸ ਕੇ ਧਰਮ ਗਵਾ ਬੇਠ੍ਨਾ ਸੁਭਾਵਿਕ ਹੀ ਹੋ ਜਾਂਦਾ ਹੈ । ਆਦਮੀ ਪਰਖਣਾ ਜਾਂ ਤਾਂ ਤਜਰਬੇ ਨਾਲ ਆਓਂਦਾ ਹੈ ਤੇ ਜਾਂ ਕੋਈ ਸਮਝਾ ਦੇਵੇ । ਜੇ ਗਲ ਤਜਰਬੇ ਦੀ ਆ ਜਾਵੇ ਤਾਂ ਸੇਹ੍ਜੇ ਹੀ ਧੋਖੇ ਬਾਜੀ ਹੋ ਸਕਦੀ ਹੈ , ਪਰ ਜੇ ਆਦਮੀ ਪਹਿਲਾਂ ਤੋਂ ਹੀ ਆਗਾਹ ਹੋਵੇ ਤਾਂ ਧੋਖੇਬਾਜੀ ਵਿਚ ਫਸਣ ਦੀ ਸੰਭਾਵਨਾ ਘਟ ਸਕਦੀ ਹੈ । ਇਸੇ ਲਈ ਚਰਿਤਰ ਲਿਖਣ ਦਾ ਪਰੀਯੋਜਨ ਵੀ ਅਖੀਰ ਵਿਚ ਲਿਖ ਦਿਤਾ ਗਿਆ ਕੇ " ਪਢ਼ੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਪਢ਼ੇ ਮੂਢ਼ ਚਿਤ ਲਾਏ ਚਤੁਰਤਾ ਆਵਈ " ਪਰ ਸ਼ਾਇਦ ਗੁਰੂ ਸਾਹਿਬ ਨੂ ਇਨਾ ਨਹੀਂ ਸੀ ਪਤਾ ਕੇ ਕਈ ਲੋਗ ਮੂਢ਼ ਬੁਧਿ ਤੋਂ ਵੀ ਘਟ ਬੁਧ ਵਾਲੇ ਹੁੰਦੇ ਹਨ , ਜੋ ਸਭਿਅਤਾ ਵਿਚ ਰਹ ਕੇ ਉਜਾਢ਼ਾ ਹੁੰਦਾ ਤੇ ਦੇਖ ਸਕਦੇ ਨੇ ਪਰ ਜੇ ਓਸੇ ਸਭਿਅਤਾ ਨੂ ਸਬ ਦੇ ਸਾਹਮਣੇ ਨੰਗਿਆਂ ਕਰ ਕੇ ਰਖ ਦਿਤਾ ਜਾਵੇ ਤਾਂ ਓਹ ਓਹਨਾ ਕੋਲੋਂ ਬਰਦਾਸ਼ਤ ਨਹੀਂ ਹੁੰਦਾ । ਜੋ ਸਭਿਅਤਾ ਦੀ ਆਢ਼ ਹੇਠ ਕੁਕਰਮ ਹੁੰਦੇ ਨੇ ਓਹਨਾ ਬਾਰੇ ਜੇ ਸਮਾਜ ਦੇ ਭੋਲੇ ਲੋਕਾਂ ਨੂ ਦਸ ਦਿਤਾ ਜਾਵੇ ਤਾਂ ਚਾਲਕ ਲੋਕਾਂ ਨੂ ਤਕਲੀਫ਼ ਤਾਂ ਹੋਵੇਗੀ ਹੀ ਕਿਓਂ ਕੇ ਸਭਿਅਤਾ ਦੇ ਨਾਮ ਤੇ ਓਹਨਾ ਵਲੋਂ ਪਾਇਆ ਭਰਮ ਜਾਲ ਜੋਨ ਟੁਟ ਜਾਂਦਾ ਹੈ । ਗਰੰਥ ਕੋਈ ਵੀ ਗਲਤ ਨਹੀਂ ਹੁੰਦਾ , ਗਰੰਥ ਨੂ ਸਮਝਣ ਵਾਲੀ ਮਤ ਗਲਤ ਹੁੰਦੀ ਹੈ । ਹੁਣ ਜੋ ਆਪ ਜੀ ਨੇ ਕੁਛ ਕਿੰਤੂ ਉਠਾਏ ਨੇ ਓਹਨਾ ਦਾ ਜਵਾਬ :

"1) ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਲਿਖੀ ਗਈ ਹੈ। ਅਖੌਤੀ ਦਸਮ ਗਰੰਥ ਦੀ ਬਾਣੀ ਛੰਦਾਂ ਵਿੱਚ ਲਿਖੀ ਹੋਈ ਹੈ ਜੋ ਹਿੰਦੂ ਧਰਮ ਦੇ ਲਿਖਾਰੀਆਂ ਦੀ ਪਰੰਪਰਾ ਰਹੀ ਹੈ । ਪਿਛੋਂ ਕੁਝ ਕੁ ਲਿਖਤਾਂ ਰਾਗਾਂ ਵਿੱਚ ਹਨ ਜੋ ਇੱਕ ਫੀ ਸਦੀ ਤੋਂ ਵੀ ਘੱਟ ਹਨ।"

ਉਤਰ - ਆਪ ਜੀ ਦਸ ਸਕਦੇ ਹੋ ਕੇ ੩੧ ਰਾਗ ਕੀ ਗੁਰੂ ਸਾਹਿਬ ਦੇ ਆਪਣੇ ਇਜ਼ਾਤ ਕਿਤੇ ਗਏ ਸੀ ? ਹਾਂ ਓਹਨਾ ਨੇ ਓਹ ਕਿਤੋਂ ਲਏ ਸੀ , ਅੰਗਰੇਜ ਤੇ ਰਾਗਾਂ ਵਿਚ ਕੀਰਤਨ ਕਰਦੇ ਨਹੀਂ , ਸੋ ਓਹ ਜਾਂ ਤਾਂ ਹਿੰਦੂ ਸਭਿਅਤਾ ਦਾ ਹਿਸਾ ਹੋਣੇ ਨੇ ਜਾਂ ਮੁਸਲਮਾਨਾ ਦਾ । ਸੋ ਫਿਰ ਤੇ ਆਪ ਜੀ ਮੁਤਾਬਿਕ ਗੁਰੂ ਗਰੰਥ ਸਾਹਿਬ ਵੀ ਗੁਰੂ ਸਾਹਿਬ ਦਾ ਨਹੀ ਹੋਣਾ ? ਕਯਾ ਬਾਤ ਹੈ , ਆਪ ਇਸ ਨੂ ਖੋਜ ਕਹਿ ਰਹੇ ਹੋ ? ਕਿਨੀ ਘਟੀਆ ਦਲੀਲ ਹੈ । ਆਪ ਦਸ ਸਕਦੇ ਹੋ ਕੇ ਆਪ ਜੀ ਕਿਨੇ ਰਾਗਾਂ ਦੇ ਮਾਹਿਰ ਹੋ ? ਜੇ ਦਸਮ ਬਾਣੀ ਦੇ ਸ਼ੰਦ ਤੇ ਕਾਵ ਦੀ ਜਾਣਕਾਰੀ ਰਖਦੇ ਤਾਂ ਇਨੀ ਘਟੀਆ ਗਲ ਨਾ ਕਰਦੇ । ਜੇ ਸ੍ਰੀ ਦਸਮ ਬਾਣੀ ਵਿਚ ਆਏ ਕਾਵ ਦੀ ਮਹਾਨਤਾ ਨੂ ਪਰਖਣਾ ਹੈ ਤਾਂ ਇਹਨਾ ਸ਼ੰਦਾ ਨੂ ਕਿਸੇ ਕਵੀ ਜਾਂ ਰਾਗ ਵਿਦਿਆ ਦੇ ਮਾਹਿਰ ਕੋਲ ਲੈ ਜਾਵੋ , ਤੋਹਾਨੂ ਆਪੇ ਹੀ ਜਵਾਬ ਮਿਲ ਜਾਵੇਗਾ । ਭਾਈ ਬਲਬੀਰ ਸਿੰਘ ਜੀ ਹਜੂਰੀ ਰਾਗੀ ਜੋ ਰਾਗ ਵਿਦਿਆ ਦੇ ਮਾਹਿਰ ਰਹੇ ਹਨ , ਦੇ ਦਸਮ ਬਾਣੀ ਬਾਰੇ ਰਾਗ ਤੇ ਤੇਰਾਨੇ ਦੇ ਵੀਚਾਰ ਸੁਣ ਲੇਣੇ ,ਭੁਲੇਖਾ ਦੂਰ ਹੋ ਜਾਵੇਗਾ । ਕਿਸੇ ਸ਼ਸਤਰ ਵਿਦਿਆ ਦੇ ਮਾਹਿਰ ਤੋ ਪੁਛ ਲਿਓ , ਆਪ ਜੀ ਨੂ ਦਸੇ ਗਾ ਕੇ ਭੁਜੰਗ ਪ੍ਰਯਾਤ ਸ਼ੰਦ ਵਿਚ ਪੈਂਤੜਾ ਕਿਦਾਂ ਪਾਈ ਦਾ ਹੈ। ਇਹ ਸ਼ੰਦ ਬੀਰ ਰਸ ਲਈ ਲਿਖੇ ਗਏ ਨੇ , ਖਾਲਸੇ ਦੇ ਸ਼ਸਤਰ ਵਿਦਿਆ ਦਾ ਹਿੱਸਾ ਨੇ , ਸ਼ੰਦਾਂ ਦੀ ਚਾਲ ਸੁਣ ਕੇ ਸਿੰਘ ਝੂਮਣ ਲਗਦੇ ਨੇ , ਆਪ ਜੀ ਕੀ ਜਾਣੋ ਇਸ ਬਾਰੇ? ਦਸਣਾ ਕੇ ਪਿਛਲੀ ਵਾਰ ਕਦੋਂ ਤਲਵਾਰ ਲੈ ਕੇ ਅਖਾੜੇ ਵਿਚ ਉਤਰੇ ਸੀ ? ਆਪ ਜੀ ਮੁਤਾਬਿਕ ਤਾਂ ਸਿੰਘ ਸ਼ਸਤਰ ਵਿਦਿਆ ਵੀ ਤਿਆਗ ਦੇਣ , ਕਿਓਂ ਕੇ ਇਹ ਵੀ ਹਿੰਦੁਆਂ ਤੋਂ ਹੀ ਸਿਖੀ ਸੀ ?

"(2) ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਪੰਜਾਬੀ ਬੋਲੀ ਦੀਆਂ ਸਥਾਨਕ ਬੋਲੀਆਂ ਦੀ ਵਰਤੌਂ ਕਰਦੀ ਹੈ। ਅਖੌਤੀ ਦਸਮ ਗਰੰਥ ਪਹਾੜੀ ਬੋਲੀ ਦੀ ਹੀ ਵਰਤੌਂ ਕਰਦਾ ਹੈ ਜਿੱਸ ਦਾ ਪੰਜਾਬੀ ਨਾਲ ਦੂਰ ਦਾ ਵੀ ਸੰਬੰਧ ਨਹੀਂ।"

ਉੱਤਰ- ਕੀ ਆਪ ਜੀ ਭੁਲ ਗਏ ਕੇ ਗੁਰੂ ਗਰੰਥ ਸਾਹਿਬ ਵਿਚ ਫ਼ਾਰਸੀ ਭਾਸ਼ਾ ਦੇ ਸ਼ਬਦ, ਹਿੰਦੀ ਦੇ ਸ਼ਬਦ , ਮਹਾਰਸ਼ਟਰ ਦੀ ਭਾਸ਼ਾ ਵੀ ਹਨ । ਆਪ ਜੀ ਦਸ ਸਕਦੇ ਹੋ ਕੇ ਆਪ ਜੀ ਨੂ ਕਿਸ ਸ਼ੰਦ ਵਿਚ ਪਹਾੜੀ ਬੋਲੀ ਨਜ਼ਰ ਆਈ ਹੈ ? ਕੋਈ ਉਧਾਰਨ ਤਾਂ ਦਿੰਦੇ ? ਜੇ ਆਈ ਵੀ ਹੋਵੇ ਤਾਂ ਆਪ ਜੀ ਦਸ ਸਕਦੇ ਹੋ ਕੇ ਪਓਂਟਾ ਸਾਹਿਬ ਤੇ ਆਨੰਦਪੁਰ ਸਾਹਿਬ ਤੋ ਪਹਾੜੀਆਂ ਨਹੀਂ ਨਜਰ ਆਂਦੀਆ? ਗੁਰੂ ਸਾਹਿਬ ਨੇ ਆਪਣਾ ਲਗਭਗ ਪੂਰਾ ਜੀਵਨ ਹੀ ਇਹਨਾ ਇਲਾਕਿਆਂ ਵਿਚ ਗੁਜਾਰਿਆ। ਪਰ ਸ਼ੰਦਾਂ ਵਿਚ ਫ਼ਾਰਸੀ , ਅਰਬੀ , ਬ੍ਰਿਜ , ਸੰਸਕ੍ਰਿਤ ਦੇ ਲਫਜਾਂ ਦੀ ਜੋ ਰਫਤਾਰ ਹੈ ਓਹ ਕਿਸੇ ਆਮ ਕਵੀ ਦੀ ਨਹੀਂ ਹੋ ਸਕਦੀ ।ਹਾਂ ਆਪ ਜੀ ਦੀ ਪਹਾੜੀ ਬੋਲੀ ਬਾਰੇ ਜਰੂਰ ਇੰਤਜ਼ਾਰ ਕਰਾਂਗਾ ।

3) ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿੱਚ ਸੰਮਤ 1705 ਈਸਵੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਰਚਤ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਵਾਈ ਸੀ ਜਿੱਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਅਤੇ ਗੁਰੂ ਅਰਜਨ ਦੇਵ ਜੀ ਦੀ 1604 ਈਸਵੀ ਦੀ ਰਚਤ ਬੀੜ ਨੂੰ ਕਰਤਾਰਪੁਰੀ ਬੀੜ ਕਿਹਾ ਜਾਂਦਾ ਹੈ ।

ਇਹ ਤਾਂ ਕੋਈ ਸਵਾਲ ਨਾ ਹੋਇਆ? ਸਵਾਲ ਸਪਸ਼ਟ ਕਰੋ

(4) ਡਾਕਟਰ ਰਤਨ ਸਿੰਘ ਜੱਗੀ ਦੀ ਖੋਜ ਅਨੁਸਾਰ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈ।

ਉਤਰ - ਇਹ ਤਾਂ ਸ੍ਰੀ ਜੱਗੀ ਦੀ ਗਲ ਹੋਈ , ਪਰ ਆਪ ਜੀ ਦੀ ਕੀ ਖੋਜ ਹੈ ? ਵੇਸੇ ਆਪ ਜੀ ਜੇ ਜੱਗੀ ਸਾਹਿਬ ਦੇ ਟੀਕੇ ਦੀ ਭੂਮਿਕਾ ਪਢ਼ ਲੇਂਦੇ ਤਾਂ ਆਪ ਜੀ ਦੇ ਜੱਗੀ ਸਾਹਿਬ ਬਾਰੇ ਵੀਚਾਰ ਬਦਲ ਜਾਂਦੇ। ਆਪ ਜੀ ਸ਼ਾਯਦ ਭੁਲ ਗਏ ਕੇ ਸ੍ਰੀ ਜੱਗੀ ਤੋਂ ਬਾਅਦ ਬਹੁਤ ਵਿਦਵਾਨ ਹਨ ਜੋ ਦਸਮ ਗਰੰਥ ਨੂ ਗੁਰੂ ਸਾਹਿਬ ਦੀ ਕ੍ਰਿਤੀ ਮਨਦੇ ਹਨ ਜਿਵੇਂ ਪ੍ਰੋਫ਼ ਹਰਭਜਨ ਸਿੰਘ , ਪ੍ਰੋਫ਼ ਪਿਆਰਾ ਸਿੰਘ ਪਦਮ , ਪ੍ਰੋਫ਼ ਜੋਧ ਸਿੰਘ , ਪ੍ਰੋਫ਼ ਹਰਪਾਲ ਸਿੰਘ ਪੰਨੂ , ਪ੍ਰੋਫ਼ ਅਨੁਰਾਗ ਸਿੰਘ ਆਦਿ । ਹੁਣ ਅਸੀਂ ਕਿਸ ਦੀ ਗਲ ਮਨੀਏ।

(5) ਗੁਰੂ ਗੌਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਲਿਖੀ । ਇਸ ਦਾ ਸਬੂਤ ਹੈ ਕਿ ਜੇ ਉਨਾਂ ਨੇ ਕੋਈ ਬਾਣੀ ਲਿਖੀ ਹੁੰਦੀ ਤਾਂ ਉਹ ਜ਼ਰੂਰ ਇਸ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ ਕਰਦੇ ਜਿਸ ਵੇਲੇ ਉਨਾਂ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਮਦਮਾ ਸਾਹਿਬ ਵਿਖੇ ਦਰਜ ਕਰਵਾਈ ਸੀ ।

ਇਹ ਤੁਸੀਂ ਇੱਕਲਿਆਂ ਨੇ ਹੀ ਆਪਣਾ ਫ਼ਤਵਾ ਸੁਨਾ ਦਿਤਾ ਕੇ ਗੁਰੂ ਸਾਹਿਬ ਨੇ ਕੋਈ ਬਾਣੀ ਨਹੀਂ ਲਿਖੀ? ਤੇ ਸਬੂਤ ਵੀ ਦੇਖੋ ਕੀ ਦਿਤਾ ? ਸਰਦਾਰ ਸਾਹਿਬ, ਆਪ ਜੀ ਨੂ ਨਾ ਤਾਂ ਗੁਰੂ ਗਰੰਥ ਸਾਹਿਬ ਬਾਰੇ ਗਿਆਨ ਲਗਦਾ ਹੈ ਤੇ ਨਾ ਹੀ ਸ੍ਰੀ ਦਸਮ ਗਰੰਥ ਬਾਰੇ । ਗੁਰੂ ਗਰੰਥ ਸਾਹਿਬ ਸਬ ਧਰ੍ਮਾ ਦਾ ਸਾਂਝਾ ਗਰੰਥ ਹੈ ਤੇ ਸਬ ਨੂ ਇਕੋ ਉਪਦੇਸ਼ ਦਿੰਦਾ ਹੈ " ਉਪਦੇਸ਼ ਚੋੰਹ ਵਰਨਾ ਕੋ ਸਾਂਝਾ " ਤੇ ਸ੍ਰੀ ਦਸਮ ਗਰੰਥ ਕਿਸੇ ਦੀ ਲਿਹਾਜ ਨਹੀਂ ਕਰਦਾ। ਗੁਰੂ ਗਰੰਥ ਸਾਹਿਬ ਪਿਆਰ ਨਾਲ ਗਲ ਸਮਝਾਂਦਾ ਹੈ ਤੇ ਸ੍ਰੀ ਦਸਮ ਗਰੰਥ ਕੁਟਾਪਾ ਚਾਢ਼ ਕੇ । ਹੁਣ ਜੇ ਕਿਸੇ ਦੂਜੇ ਧਰਮ ਵਾਲੇ ਨੂ ਸਿਖ ਬਨਾਣਾ ਹੈ ਤਾਂ ਪੇਹ੍ਲਾਂ ਪਿਆਰ ਨਾਲ ਹੀ ਲਿਆਵੋਗੇ ਕੇ ਪਹਿਲਾਂ ਹੀ ਕੁਟਾਪਾ ਸ਼ੁਰੂ ਕਰ ਦੇਵੋਗੇ ? ਹਾਂ ਜੇ ਪਿਆਰ ਨਾਲ ਨਹੀਂ ਗਲ ਸਮਝ ਆਈ ਤਾਂ ਫਿਰ ਸ੍ਰੀ ਦਸਮ ਗਰੰਥ ਹੈ ਜੋ ਸ਼ਿਵ ਜੀ ਨੂ ਪਾਖੰਡੀ ਕਹ ਦਿੰਦਾ ਹੈ , ਕ੍ਰਿਸ਼ਨ ਨੂ ਕੀਢ਼ਾ ਕਹ ਦਿੰਦਾ , ਬ੍ਰਹਮਾ , ਬਿਸ਼ਨੁ ਨੂ ਕੋਡੀ ਦਾ ਕਹ ਦਿੰਦਾ ਹੈ, ਦੁਰਗਾ ਨੂ ਵਾਹਿਗੁਰੂ ਦੀ ਬਣਾਈ ਹੋਈ ਸ਼ੈ ਸਾਬਿਤ ਕਰ ਦਿੰਦਾ। ਆਪ ਜੀ ਨੂ ਅਜੇ ਤਕ ਗਰੰਥ ਦੇ ਸਿਧਾਂਤ ਬਾਰੇ ਹੀ ਪਤਾ ਨਹੀਂ ਲਗਾ ? ਕੋਈ ਅਨਪਢ਼ ਵਿਅਕਤੀ ਇਹ ਗਲ ਕਰਦਾ ਤਾਂ ਚੰਗਾ ਲਗਦਾ ਹੈ ਪਰ ਮਾਫ਼ ਕਰਨਾ ਆਪ ਜੀ ਨੂੰ ਸੋਭਾ ਨਹੀਂ ਦਿੰਦਾ । ਮੁਸਲਮਾਨ ਓਦੋਂ ਤਕ ਮੁਸਲਮਾਨ ਨਹੀਂ ਗਿਣਿਆ ਜਾਂਦਾ ਜਿਨੀ ਦੇਰ ਤਕ ਸੁਨਤ ਨਹੀਂ ਹੁੰਦੀ , ਤੇ ਇਥੇ ਸੁਨਤ ਨੂ ਹੀ ਪਾਖੰਡ ਦਰਸਾ ਦਿਤਾ । ਗੁਰੂ ਗਰੰਥ ਸਾਹਿਬ ਵਿਚ ਤਾਂ ਪੰਜ ਵਾਰੀ ਨਮਾਜ਼ ਪਢ਼ਨ ਦੀ ਗਲ ਹੋਈ ਹੈ, ਇਕ ਵੀ ਸਿਖ ਦਿਖਾਓ ਜੋ ਪੰਜ ਵਾਰ ਨਮਾਜ਼ ਪਢ਼ਦਾ ਹੋਵੇ ? ਇਹ ਗੁਰੂ ਸਾਹਿਬ ਦੇ ਗੁਰੂ ਗਰੰਥ ਸਾਹਿਬ ਵਿਚ ਬਾਣੀ ਸ਼ਾਮਿਲ ਨਾ ਕਰਨ ਕਰਕੇ ਇਹ ਤੁਸੀਂ ਕਿਸ ਖੋਜ ਦੇ ਅਦਾਰਿਤ ਕਹ ਰਹੇ ਹੋ ਕੇ ਗੁਰੂ ਸਾਹਿਬ ਨੇ ਬਾਣੀ ਨਹੀਂ ਲਿਖੀ ? ਇਹ ਤਾਂ ਕੋਈ ਤਰਕ ਨਹੀਂ ਕੇ ਜੇ ਬਾਣੀ ਸ਼ਾਮਿਲ ਨਹੀਂ ਕੀਤੀ ਤਾਂ ਲਿਖੀ ਵੀ ਨਹੀਂ ।

6) ਕੱਚੀ ਬਾਣੀ ਲਿਖਣ ਵਾਲਿਆਂ ਵੀ ਗੁਰੂ ਨਾਨਕ ਜੀ ਦਾ ਨਾਉਂ ਵਰਤਿਆ ਸੀ ਤਾਂ ਜੋ ਲੋਕ ਸ਼ਬਦ ਨਾਨਕ ਦੀ ਮੋਹਰ ਲੱਗਣ ਨਾਲ ਇਸ ਨੂੰ ਸੱਚੀ ਬਾਣੀ ਸਮਝਣ ਦਾ ਭੁਲੇਖਾ ਖਾ ਲੈਣ। ਅਖੌਤੀ ਦਸਮ ਗਰੰਥ ਵਿੱਚ ਗੁਰੂ ਨਾਨਕ ਦੀ ਮੋਹਰ ਕਿਤੇ ਵੀ ਲੱਗੀ ਨਹੀਂ ਮਿਲਦੀ । ਸੋ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀੰ ਮੰਨੀ ਜਾ ਸਕਦੀ ।

ਉਤਰ - ਮਾਫ਼ ਕਰਨਾ ਇਹ ਆਪ ਜੀ ਦਾ ਸਵਾਲ ਹੀ ਆਪਾ ਵਿਰੋਧੀ ਹੈ । ਸਗੋਂ ਆਪ ਜੀ ਦੀ ਦਲੀਲ ਮੁਤਾਬਿਕ ਤਾਂ ਜੇ ਇਹ ਬਾਣੀ ਕਿਸੇ ਨੇ ਰਲਾ ਕਰਨ ਲਈ ਲਿਖੀ ਹੁੰਦੀ ਤਾਂ ਨਾਨਕ ਸ਼ਾਪ ਜਰੂਰ ਲਿਖਦਾ, ਸੋ ਇਹ ਸਾਬਿਤ ਹੋਇਆ ਕੇ ਇਹ ਰਲਾ ਨਹੀਂ ਹੈ ।

(7) ਕੁਝ ਲੋਕ ਦਲੀਲ ਦੇਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਪਾਉਣੀ ਭੁੱਲ ਗਏ ਸਨ। ਉਨਾਂ ਸ਼ਰਧਾਲ਼ੂਆਂ ਦਾ ਧਿਆਨ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਦਿਤੀ ਹੇਠ ਲਿਖੀ ਬਾਣੀ ਵੱਲ ਦੁਆਇਆ ਜਾਂਦਾ ਹੈ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
ਨਾਨਕ ਸਾਚੁ ਨ ਵਿਸਰੈ ਮੇਲੇ ਸਬਦੁ ਅਪਾਰੁ ॥8॥12॥ 1
ਮਹਲਾ 1 ਅ:ਗ:ਗ:ਸ ਪੰਨਾ ੬੧

ਉਤਰ - ਕੀ ਆਪ ਜੀ ਇਹ ਗੁਰ ਵਾਕ ਭੁਲ ਗਏ ਸੀ " ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰਿਆ" ਇਥੇ ਤਾਂ ਗੁਰੂ ਸਾਹਿਬ ਨੇ ਆਪਣੇ ਆਪ ਨੂ ਪਤਿਤ ਵੀ ਕਹ ਦਿਤਾ ਹੈ ਤੇ ਮੇਨੂ ਪਤਾ ਹੈ ਕੇ ਪਤਿਤ ਦਾ ਮਤਲਬ ਵੀ ਆਪ ਜੀ ਨੂ ਪਤਾ ਹੋਣਾ ਹੈ । ਸੋ ਆਪ ਜੀ ਦਸਣ ਦੀ ਕਿਰਪਾਲਤਾ ਕਰਨਾ ਕੇ ਗੁਰੂ ਸਾਹਿਬ ਆਪਣੇ ਆਪ ਨੂ ਪਤਿਤ ਕਿਵੇਂ ਕਹ ਸਕਦੇ ਨੇ ਤੇ ਭੁਲਣ ਹਾਰ ਕਿਵੇਂ ਕਹ ਸਕਦੇ ਨੇ ? ਸਿਖਾਂ ਦਾ ਗੁਰੂ ਕੋਈ ਪਤਿਤ ਹੈ ? ਭੁਲਣਹਾਰ ਹੈ ?

(8) ਅਖੌਤੀ ਦਸਮ ਗਰੰਥ ਵਿੱਚ ਜਹਾਂਗੀਰ ਨੂੰ ਇੱਕ ਆਦਲ ਭਾਵ ਇਨਸਾਫ ਪਸੰਦ ਬਾਦਸ਼ਾਹ ਕਹਿ ਕੇ ਸਲਾਹਿਆ ਗਿਆ ਹੈ। ਇਹ ਤੁਕ ਹੇਠ ਦਿੱਤੀ ਗਈ ਹੈ। ਇੱਸ ਦਾ ਮੁਲਾਹਜ਼ਾ ਕਰੋ।
ਜਹਾਂਗੀਰ ਆਦਿਲ ਮਰਿ ਗਯੋ ॥ ਸ਼ਾਹਿਜਹਾਂ ਹਜਰਤਿ ਜੂ ਭਣੋ॥1॥ 2
ਅਖੌਤੀ ਦਸਮ ਗਰੰਥ ਪੰਨਾ 916
ਦਸਮ ਗ੍ਰੰਥ ਪ੍ਰਕਾਸ਼ਕ: ਭਾਈ ਚਤਰ ਸਿਘ ਜੀਵਨ ਸਿੰਘ, ਅੰਮ੍ਰਿਤਸਰ, 1998।
ਕੀ ਤੁਸੀਂ ਇਸ ਨੂੰ ਸੱਚ ਮੰਨੋਗੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੋ ਸਕਦੀ ਹੈ? ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤਸੀਏ ਦਿੱਤੇ ਸਨ ਜਿਨਾਂ ਕਾਰਨ ਉਹ ਸ਼ਹੀਦੀ ਪਾ ਗਏ ਸੀ। ਜਹਾਂਗੀਰ ਆਪਣੀ ਜੀਵਨੀ ਵਿੱਚ ਇੱਸ ਗੱਲ ਨੂੰ ਬੜੇ ਗੌਰਵ ਨਾਲ ਲਿਖਦਾ ਹੈ। ਗੁਰੂ ਹਰਗੋਬਿੰਦ ਜੀ ਨੂੰ ਲੱਗ ਭੱਗ ਅੱਠ ਸਾਲ ਗਵਾਲੀਆਰ ਦੇ ਕਿਲੇ ਵਿੱਚ ਜਹਾਂਗੀਰ ਨੇ ਨਜ਼ਰਬੰਦ ਰਖਿਆ ਸੀ। ਕੀ ਕੋਈ ਸੂਝ ਬੂਝ ਰੱਖਣ ਵਾਲਾ ਵਿਅਕਤੀ ਇਹ ਮੰਨਣ ਲਈ ਤਿਆਰ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਅਖੌਤੀ ਦਸਮ ਗ੍ਰੰਥ ਵਿੱਚ ਜਹਾਂਗੀਰ ਦੀ ਸਿਫਤ ਵਾਸਤੇ ਕੋਈ ਸ਼ਬਦ ਲਿਖਣਗੇ। ਗੁਰੂ ਗੋਬਿੰਦ ਸਿੰਘ ਜੀ ਤਾਂ ਔਰੰਗਜ਼ੇਬ ਦੇ ਸਮਕਾਲੀ ਸਨ ਉਨ੍ਹਾਂ ਦਾ ਜਹਾਂਗੀਰ ਬਾਰੇ ਕੁਝ ਲਿਖਣ ਦਾ ਕੀ ਭਾਵ ਹੋ ਸਕਦਾ ਹੈ? ਇਸ ਨੂੰ ਲਿਖਣ ਵਾਲੇ ਤਾਂ ਜਹਾਂਗੀਰ ਦੇ ਚਾਪਲੂਸ ਹੀ ਹੋ ਸਕਦੇ ਹਨ ਜਿਨ੍ਹਾਂ ਉਸ ਕੋਲੋਂ ਕੋਈ ਕੰਮ ਕਢਣਾ ਹੋਵੇਗਾ।

ਉਤਰ - ਆਪ ਜੀ ਇਹ ਕਿਓਂ ਸੋਚਦੇ ਹੋ ਕੇ ਗੁਰੂ ਸਾਹਿਬ ਦੇ ਅੰਦਰ ਜਹਾਂਗੀਰ ਦੇ ਖਿਲਾਫ਼ ਨਫਰਤ ਦੀ ਭਾਵਨਾ ਪ੍ਰ੍ਬ੍ਹਲ ਹੋਵੇਗੀ ? ਗੁਰੂ ਸਾਹਿਬ ਤੇ ਕਹ ਰਹੇ ਨੇ , "ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ " ਸੋ ਆਪ ਜੀ ਕਿਸ ਭਾਵਨਾ ਤਹਤ ਲਿਖ ਰਹੇ ਹੋ ਕੇ ਗੁਰੂ ਸਾਹਿਬ ਨਫਰਤ ਕਰਨ ਵਾਲੇ ਹੋਣਗੇ ? ਜੋ ਹੈ ਹੀ ਨਿਰਵੈਰ , ਓਸਨੇ ਕਿਨੇ ਨਾਲ ਨਫਰਤ ਕੀ ਕਰਨੀ ? ਜੇ ਕਿਸੇ ਨੇ ਕੋਈ ਗਲਤ ਕਾਮ ਕਰ ਦਿਤਾ ਹੋਵੇ ਇਸ ਦਾ ਮਤਲਬ ਇਹ ਨਹੀਂ ਹੋ ਜਾਂਦਾ ਕੇ ਓਹ ਹਰ ਸੰਧਰਭ ਵਿਚ ਗਲਤ ਹੀ ਹੋਵੇਗਾ । ਦੁਸ਼ਮਨ ਨੂ ਦੁਸ਼ਮਨ ਨਾ ਸਮਝ ਕੇ ਓਸ ਦੇ ਚੰਗੇ ਗੁਣਾ ਦੀ ਤਾਰੀਫ਼ ਕੋਈ ਵਡੇ ਦਿਲ ਵਾਲਾ ਹੀ ਕਰ ਸਕਦਾ ਹੈ , ਮਾਇਆ ਵਿਚ ਗਵਾਚੀਆਂ ਨੂ ਦਿਆਨਤਦਾਰੀ ਵੀ ਚਾਪਲੂਸੀ ਹੀ ਲਗਦੀ ਹੈ ਕਿਓੰਕੇ ਆਦਮੀ ਦੀ ਫਿਤਰਤ ਹੀ ਇਸ ਤਰਹ ਦੀ ਹੁੰਦੀ ਹੈ ਕੇ ਇਹ ਹਰ ਚੀਜ਼ ਕਰਨ ਪਿਛੇ ਫਾਇਦਾ ਜਾਂ ਨੁਕਸਾਨ ਹੀ ਭਾਲਦਾ ਹੈ । ਪਰ ਤੁਸੀਂ ਭੁਲ ਗਏ ਕੇ ਗੁਰੂ ਗੋਬਿੰਦ ਸਿੰਘ ਇਕ ਆਮ ਇਨਸਾਨ ਨਹੀਂ ਸੀ , ਓਹ ਜਿਥੇ ਤੇਗ ਤੇ ਕਲਾਮ ਦਾ ਧਨੀ ਸੀ , ਓਥੇ ਰਹਮ ਦਾ ਧਨੀ ਵੀ ਸੀ । ਵਰਨਾ ਬਹਾਦੁਰ ਸ਼ਾਹ ਕਦੀ ਗੁਰੂ ਸਾਹਿਬ ਦੀ ਹਿਮਾਯਤ ਨਾ ਹਾਸਿਲ ਕਰਦਾ ਕਿਓੰਕੇ ਓਸ ਦੇ ਪਿਓ ਨੇ ਗੁਰੂ ਸਾਹਿਬ ਦੇ ਪਿਤਾ ਨੂ ਕਤਲ ਕੀਤਾ , ਸਾਹਿਬਜਾਦੇ ਕਤਲ ਕਿਤੇ , ਮਾਤਾ ਜੀ ਨੂ ਕਤਲ ਕੀਤਾ , ਹੁਣ ਆਪ ਜੀ ਕਹੋਗੇ ਕੇ ਗੁਰੂ ਸਾਹਿਬ ਇਹ ਕਿਵੇਂ ਕਰ ਸਕਦੇ ਸੀ ?

(9-ੳ) ਸ੍ਰੀ ਗੁਰੂ ਗਰੰਥ ਸਾਹਿਬ ਅਤੇ ਅਖੌਤੀ ਦਸਮ ਗਰੰਥ ਦੇ ਅਧਿਆਨ ਤੋਂ ਪਤਾ ਲੱਗ ਦਾ ਹੈ ਕਿ ਦੋਵਾਂ ਵਿੱਚ ਵਰਤੇ ਗਏ ਕੁਝ ਸ਼ਬਦ ਸਾਂਝੇ ਹਨ। ਪਰ ਇਨਾਂ ਦੀ ਵਰਤੋਂ ਦਾ ਸੰਦਰਭ ਅਤੇ ਅਰਥ ਦੋਵਾਂ ਗਰੰਥਾਂ ਵਿੱਚ ਬਿਲਕੁਲ ਵੱਖਰੇ ਹਨ।

ਮਿਸਾਲ ਵਜੋਂ ਅੰਮ੍ਰਿਤ ਸ਼ਬਦ ਅਖੌਤੀ ਦਸਮ ਗਰੰਥ ਵਿੱਚ ਦੋ ਵਾਰੀ ਆਇਆ ਹੈ। ਇਹ ਤੁਕਾਂ ਹੇਠਾਂ ਦਿਤੀਆਂ ਗਈਆਂ ਹਨ।

ਚਿਤਾ ਜਰਾਇ ਜਰਨ ਜਬ ਲਾਗਯੋ ॥ ਤਬ ਬੈਤਾਲ ਤਹਾ ਤੇ ਜਾਗਯੋ ॥
ਸੀੰਚਿ ਅੰਮ੍ਰਿਤ ਤਿਹ ਦੁਹੁੰਨ ਜਿਯਾਯੋ ॥ ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ॥64॥ 3
ਅਖੌਤੀ ਦਸਮ ਗਰੰਥ ਪੰਨਾ 929

ਸੁਨੁ ਰਾਜਾ ਤੈਂ ਪਰ ਮੈਂ ਅਟਕੀ ॥ ਭੂਲਿ ਗਈ ਸਭ ਹੀ ਸੁਧਿ ਘਟ ਕੀ ॥
ਜੋ ਮੁਹਿ ਅਬ ਤੁਮ ਦਰਸ ਦਿਖਾਵੋ ॥ ਅੰਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ॥6॥ 4
ਅਖੌਤੀ ਦਸਮ ਗਰੰਥ ਪੰਨਾ 1310

ਇਨਾਂ ਦੋਵਾਂ ਤੁਕਾਂ ਵਿਚ ਅੰਮ੍ਰਿਤ ਸ਼ਬਦ ਦੇ ਅਰਥ ਮੋਏ ਨੂੰ ਜੀਉਂਦਾ ਕਰਨ ਲਈ ਵਰਤੇ ਗਏ ਹਨ । ਪਹਿਲੀ ਤੁਕ (3) ਵਿੱਚ ਇੱਕ ਰਾਜਾ ਅਪਣੇ ਅਪਰਾਧ ਦੇ ਪਛਤਾਵੇ ਵਿੱਚ ਚਿਤਾ ਵਿੱਚ ਬੈਠ ਜਲ ਮਰਨ ਲਈ ਤਿਆਰ ਹੈ ਕਿਉਂਕਿ ਉਸ ਹਥੋਂ ਬਰਾਹਮਣ ਅਤੇ ਉਸਦੀ ਪਰੇਮਕਾ ਦੋਵੇਂ ਮਾਰੇ ਗਏ ਹਨ । ਇਕ ਬੈਤਾਲ ਨੇ ਮਰ ਚੁੱਕੇ ਪਰੇਮੀ ਅਤੇ ਉਸਦੀ ਪਰੇਮਕਾ ਦੇ ਮੂੰਹਾਂ ਵਿੱਚ ਅੰਮ੍ਰਿਤ ਪਾ ਕੇ ਦੋਵੇਂ ਜੀਉਂਦੇ ਕਰਕੇ ਰਾਜੇ ਨੂੰ ਬਚਾ ਲਇਆ ਹੈ। ਦੂਜੀ ਤੁਕ (4) ਵਿੱਚ ਮਹਬੂਬਾ ਆਪਣੇ ਮਹਬੂਬ ਜੋ ਇੱਕ ਰਾਜਾ ਹੈ ਦੇ ਪਿਆਰ ਲਈ ਤੜਪ ਰਹੀ ਹੈ ਅਤੇ ਬੇਨਤੀ ਕਰ ਰਹੀ ਹੈ ਕਿ ਉਹ ਮਰ ਚੱਲੀ ਹੈ। ਇੱਸ ਲਈ ਉਸ ਦਾ ਮਹਬੂਬ (ਰਾਜਾ) ਉਸ ਦੇ ਮੂੰਹ ਵਿੱਚ ਅੰਮ੍ਰਿਤ ਪਾ ਕੇ ਉਸਨੂੰ ਜੀਉਂਦੀ ਕਰ ਲਏ।
ਤੁਕਾਂ (5 ਅਤੇ 6) ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ ਦਿਤੀਆਂ ਗਈਆਂ ਹਨ । ਇਨਾਂ ਵਿੱਚ ਅੰਮ੍ਰਿਤ ਦੇ ਅਰਥ ਟਕਸਾਲ਼ੀ ਹੀ ਹਨ ਪਰ ਕਟਾਖ ਵਿੱਚ ਦਿਤੇ ਗਏ ਹਨ । ਗੁਰੂ ਨਾਨਕ ਦੇਵ ਜੀ ਆਖ ਰਹੇ ਹਨ ਕਿ ਹਰ ਵਿਅਕਤੀ ਆਪਣੇ ਆਪ ਨੂੰ ਅਮਰ ਸਮਝ ਸੰਸਾਰ ਵਿੱਚ ਮਾੜੇ ਕੰਮ ਕਰਨ ਲਗ ਪੈਂਦਾ ਹੈ। ਉਹ ਇਸ ਭੁਲੇਖੇ ਵਿੱਚ ਜੀਵਨ ਦਾ ਅਸਲੀ ਮਨੋਰਥ ਭੁੱਲ ਜਾਂਦਾ ਹੈ ਅਤੇ ਅੰਤ ਸਮੇਂ ਪਛਤਾਵਾ ਕਰਦਾ ਹੈ ਕਿ ਉਸ ਆਪਣਾ ਹੀਰਾ ਜਨਮ ਗੁਆ ਕੁਝ ਨਹੀਂ ਖੱਟਿਆ।

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
ਲਬ ਲੋਭੁ ਮੁਚੁ ਕੂੜੁ ਕਮਾਵਹਿ ਬਹੁਤ ਉਠਾਵਹਿ ਭਾਰੋ ॥
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥1॥1॥13॥ (5)
ਗਉੜੀ ਮਹਲਾ 1 ਅ:ਗ:ਗ:ਸ ਪੰਨਾ 154

ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨ ਸੁ ਪੰਚ ਜਨਾ ॥2॥2॥14॥(6)
ਗਾੳਮਹਲਾ 1 ਅ:ਗ:ਗ:ਸ ਪੰਨਾ 155

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹੀ ਪੀਤਾ ਰੰਗ ਸਿਉ ਜਿਨ੍ਹ ਕਉ ਲਿਖਿਆ ਆਦਿ ॥1॥ (7)
ਸਾਰੰਗ ਮਹਲਾ 2 ਅ.ਗ.ਗ.ਸ ਪੰਨਾ 1238
ਸਿੱਖ ਧਰਮ ਵਿੱਚ ਅੰਮ੍ਰਿਤ ਦੇ ਅਸਲ਼ੀ ਅਤੇ ਪਰਵਾਨਤ ਅਰਥ ਆਖਰੀ ਤੁਕ (7) ਤੋਂ ਮਿਲਦੇ ਹਨ। ਅੰਮ੍ਰਿਤ ਮਨ ਵਿੱਚ ਹੀ ਮੌਜੂਦ ਹੈ। ਪਰ ਇਸ ਨੂੰ ਹਾਸਲ਼ ਕਰਨ ਲਈ ਅਕਾਲਪੁਰਖ ਦੀ ਮਿਹਰ ਮਿਲਣੀ ਜ਼ਰੂਰੀ ਹੈ। ਅਕਾਲਪੁਰਖ ਦੀ ਕਿਰਪਾ ਉਸਦੇ ਹੁਕਮ ਵਿੱਚ ਚਲਣ ਨਾਲ ਹੀ ਮਿਲ ਸਕਦੀ ਹੈ। ਜਿਸ ਵਾਸਤੇ ਲੋਕ ਸੇਵਾ ਅਤੇ ਲੋਕ ਭਲਾਈ ਕਰਨ ਦਾ ਉਦਮ ਪਹਿਲਾ ਕਦਮ ਹੈ।

ਉਤਰ - ਫਿਰ ਤਰਕ ਵਿਹੂਣੀ ਗਲ। ਸ਼ਬਦਾਂ ਦੇ ਸੰਧਰਬ ਵਖਰੇ ਹੋਣ ਨਾਲ ਆਪ ਜੀ ਨੂੰ ਕਿਵੇਂ ਪਤਾ ਲਗ ਗਿਆ ਕੇ ਇਹ ਗਰੰਥ ਗੁਰੂ ਸਾਹਿਬ ਦਾ ਨਹੀਂ ਲਿਖਿਆ ? ਇਕ ਇਕ ਅਖਰ ਦੇ ਸੋ ਸੋ ਮਤਲਬ ਹੁੰਦੇ ਨੇ , ਕੀ ਇਹ ਆਪ ਜੀ ਨੂ ਨਹੀਂ ਪਤਾ ? ਗੁਰੂ ਗਰੰਥ ਸਾਹਿਬ ਵਿਚ ਤੇ ਇਹ ਵੀ ਲਿਖਿਆ ਹੈ " ਬਿਖਿਆ ਅੰਮ੍ਰਿਤ ਏਕੁ ਹੈ ਬੂਝੈ ਪੁਰਖੁ ਸੁਜਾਣੁ ", ਸੋ ਇਹ ਅਮ੍ਰਿਤ ਆਪ ਜੀ ਦੇ ਹਿਰਦੇ ਵਿਚ ਵਸਦਾ ਹੈ ? ਤੇ ਅਕਾਲ ਪੁਰਖ ਦੀ ਮਿਹਰ ਨਾਲ ਮਿਲ ਵੀ ਗਿਆ ਹੋਣਾ ?

(9-ਅ) ਭਗਉਤੀ ਸ਼ਬਦ ਵੀ ਦੋਵਾਂ ਗਰੰਥਾਂ ਵਿੱਚ ਆਇਆ ਹੈ ਪਰ ਦੋਵਾਂ ਵਿੱਚ ਇਸ ਦੇ ਅਰਥ ਵੱਖਰੇ ਵੱਖਰੇ ਹਨ। ਅਖੌਤੀ ਦਸਮ ਗਰੰਥ ਵਿੱਚ ਭਗਉਤੀ ਸ਼ਿਵਜੀ ਦੇਵਤੇ ਦੀ ਪਤਨੀ ਸ਼ਿਵਾ ਹੈ। ਕਈ ਵਾਰੀ ਹਿੰਦੂ ਧਰਮ ਵਿੱਚ ਭਗਉਤੀ ਦੇਵੀ ਕਾਲੀ ਜਾਂ ਦੁਰਗਾ ਵੀ ਹੈ। ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਬਦ ਭਗਉਤੀ ਕੇਵਲ ਇੱਕ ਭਗਤ ਨੂੰ ਹੀ ਦਰਸਾਉਂਦਾ ਹੈ ਜੋ ਅਕਾਲਪੁਰਖ ਨੂੰ ਮਿਲਣ ਦਾ ਚਾਹਵਾਨ ਹੈ। ਇੱਸ ਦੀ ਵਿਆਖਿਆ ਹੇਠ ਦਿੱਤੇ ਗੁਰੂ ਅਮਰ ਦਾਸ ਜੀ ਦੇ ਸਬਦ ਤੋਂ ਮਿਲ ਜਾਂਦੀ ਹੈ।
ਅੰਤਰਿ ਕਪਟੁ ਭਗਾਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥3॥14॥ 8
ਸਿਰੀ ਮਹਲਾ 3 ਅਗਗਸ ਪੰਨਾ ੮੮

ਉਤਰ - ਸਰਦਾਰ ਸਾਹਿਬ ਆਪ ਜੀ ਨੂ ਕਿਵੇਂ ਪਤਾ ਕੇ ਭਗੋਤੀ ਪਾਰਵਤੀ ਹੈ ? ਸ਼ਿਵ ਜੀ ਨੂੰ ਤੇ ਗੁਰੂ ਸਾਹਿਬ ਦਸਮ ਗਰੰਥ ਵਿਚ ਕੋਡੀ ਦਾ ਦਸਦੇ ਨੇ ਤੇ ਪਾਰਵਤੀ ਦੀ ਪੂਜਾ ਕਰਦੇ ਹੋਣਗੇ ? ਭਗੋਤੀ ਦੋਨੋ ਗ੍ਰੰਥਾਂ ਵਿਚ ਇਕੋ ਹੀ ਮਤਲਬ ਰਖਦੀ ਹੈ ਬਸ ਆਪ ਜੀ ਦੇ ਦ੍ਰਿਸ਼ਟੀਕੋਣ ਦਾ ਫਰਕ ਹੈ । ਭਗੋਤੀ ਗੁਰਮਤ ਹੁੰਦੀ ਹੈ। ਗੁਰਮਤ ਹੀ ਮਨਮਤ ਦਾ ਨਾਸ ਕਰਦੀ ਹੈ ਤੇ ਗੁਰਮਤ ਹੀ ਵਿਕਾਰ ਰੂਪੀ ਰਾਕਸ਼ਾਂ ਦਾ ਨਾਸ ਕਰਦੀ ਹੈ ।ਭਗੋਤੀ ਬਾਰੇ ਖਾਸ ਜਾਣਕਾਰੀ ਲਈ ਮੇਰੇ ਬਲੋਗ ਤੇ ਚੇਕ ਕਰ ਸਕਦੇ ਹੋ , ਫਿਰ ਦਸਣਾ ਕੇ ਭਗੋਤੀ ਕਿਵੇ ਸ਼ਿਵ ਜੀ ਦੀ ਘਰ ਵਾਲੀ ਹੈ ? ਇਥੇ ਇਕ ਗਲ ਹੋਰ ਪੁਸ਼੍ਦਾ ਜਾਵਾਂ ਕੇ ਗੁਰੂ ਗਰੰਥ ਸਾਹਿਬ ਵਿਚ ਜਿਸ ਸ਼ਿਵ ਘਰ ਜਾਣ ਦੀ ਗਲ ਹੋਈ ਹੈ ਓਹ ਤੇ ਆਪ ਜੀ ਮੁਤਾਬਿਕ ਕੇਲਾਸ਼ ਪਰਬਤ ਹੀ ਹੋਣਾ " ਗੁਰ ਪਰਸਾਦੀ ਸਿਵ ਘਰਿ ਜੰਮੈ" ਸੋ ਆਪ ਜੀ ਇਸ ਦੇ ਅਰਥ ਇਹ ਕਰੋਗੇ ਕੇ ਗੁਰੂ ਦੀ ਕਿਰਪਾ ਨਾ ਸ਼ਿਵ ਜੀ ਤੇ ਪਾਰਵਤੀ ਦੇ ਘਰ ਕੇਲਾਸ਼ ਪਰਬਤ ਤੇ ਜਮੋਗੇ?

(10) ਰਹਿਰਾਸ ਵਿੱਚ ਕਬਿਯੋਬਾਚ ਬੇਨਤੀ ਅਖੌਤੀ ਦਸਮ ਗਰੰਥ ਵਿਚੋਂ ਪਾਈ ਗਈ ਹੈ। ਇਹ ਚਰਿਤ੍ਰ 404 ਦੇ ਸਲੋਕ 377 ਤੋਂ ਸ਼ੁਰੂ ਹੁੰਦੀ ਹੈ ਅਤੇ ਸਲੋਕ 401 ਨਾਲ ਖਤਮ ਹੁੰਦੀ ਹੈ । ਸੁੰਦਰ ਗੁਟਕਾ (ਪਰਕਾਸ਼ਕ: ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਉਪਰੋਕਤ ਦਿਤੇ ਸਲੋਕਾਂ ਦੇ ਨੰਬਰਾਂ ਨੂੰ 1-25 ਲਿਖਦਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੀ ਮਰਯਾਦਾ ਅਨੁਸਾਰ ਸਲੋਕਾਂ ਦਾ ਨੰਬਰ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਇਹ ਸਲੋਕਾਂ ਦੀ ਪਛਾਣ ਦਾ ਚਿਨ੍ਹ ਹੈ। ਇਹ ਮਰਯਾਦਾ ਕਿਉਂ ਤੋੜੀ ਗਈ ਇਹ ਗੁੰਝਲ ਛੇਤੀ ਹੀ ਖੁਲ੍ਹ ਜਾਵੇਗੀ। ਜਦੋਂ ਅਸੀਂ ਸਲੋਕ 402 ਚਰਿਤ੍ਰ 404 ਵਿੱਚ ਪੜ੍ਹਦੇ ਹਾਂ ਤਾਂ ਗੂੱਥੀ ਵਿਚੋਂ ਸੱਪ ਬਾਹਰ ਨਿਕਲ ਆਉਂਦਾ ਹੈ।
ਕਿਰਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥402॥ 9
ਅਖੌਤੀ ਦਸਮ ਗਰੰਥ ਪੰਨਾ 1388

ਸਾਫ ਜ਼ਾਹਰ ਹੈ ਕਿ ਜਗਮਾਤਾ ਇਨਾਂ ਪੰਝੀ ਸਲੋਕਾਂ ਪਿਛੇ ਲੁਕੀ ਬੈਠੀ ਸੀ। ਲਿਖਾਰੀ ਜਗਮਾਤਾ ਦਾ ਧੰਨਵਾਦ ਕਰਦਾ ਹੈ ਕਿ ਉਸਦੀ ਕਿਰਪਾ ਸਦਕਾ ਕਾਰਜ ਨਿਰਵਿਘਨ ਸਮਾਪਤ ਹੋਇਆ ਹੈ । ਜਗਮਾਤਾ ਕੇਹੜੀ ਦੇਵੀ ਦਾ ਨਾਂਉ ਹੈ ਇਹ ਫੇਸਲਾ ਸਿੱਖਾਂ ਨੇ ਕਰਨਾ ਹੈ। ਕੀ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਕਿ ਨਹੀਂ ਇਹ ਫੇਸਲਾ ਤਾਂ ਹੋ ਹੀ ਗਿਆ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਦੇਵੀ ਅਤੇ ਦੇਵਤਿਆਂ ਦੀ ਸਿੱਖ ਧਰਮ ਵਿੱਚ ਪੂਜਾ ਨਹੀਂ ਹੋ ਸਕਦੀ ਅਤੇ ਇੱਸ ਦੀ ਸਖਤ ਮਨਾਹੀ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਇਸ ਕਵਿਤਾ ਦੇ ਲੇਖਕ ਹੋ ਸਕਦੇ ਹਨ? ਜਵਾਬ ਕੋਰੀ ਨਾਂਹ ਵਿੱਚ ਹੈ।

ਉਤਰ - ਆਪ ਜੀ ਦੇ ਸਵਾਲ ਤੋਂ ਇਹ ਕਿਵੇਂ ਸਾਬਿਤ ਹੋਇਆ ਕੇ ਚੋਪਈ ਗੁਰੂ ਸਾਹਿਬ ਦੀ ਰਚਨਾ ਨਹੀਂ ? ਜੇ ਕਿਸੇ ਨੇ ਗਲਤੀ ਕੀਤੀ ਹੈ ਸਲੋਕਾਂ ਦੀ ਸ਼ੰਦ ਬੰਦੀ ਵਿਚ ਤਾਂ ਓਹ ਸੁਧਾਰੀ ਜਾ ਸਕਦੀ ਹੈ ਪਰ ਆਪ ਜੀ ਨੇ ਇਹ ਕਿਸ ਅਧਾਰ ਤੇ ਕਹ ਦਿਤਾ ਕੇ ਇਹ ਬਾਣੀ ਨਹੀਂ? ਕੀ ਆਪ ਸਿਖ ਪੰਥ ਦੀ ਮਰਿਯਾਦਾ ਵਿਚ ਯਕੀਨ ਰਖਦੇ ਹੋ ? ਜੇ ਰਖਦੇ ਨਹੀਂ ਤਾਂ ਤੋਹਾਨੂ ਮਰਿਯਾਦਾ ਤੇ ਗਲ ਕਰਨ ਦਾ ਕੀ ਹਕ਼ ? ਤੇ ਜੇ ਰਖਦੇ ਹੋ ਤਾਂ ਫਿਰ ਜਾਪੁ ਸਾਹਿਬ ,ਸਵੈਯੇ , ਚੋਪਈ ਜੋ ਅਮ੍ਰਿਤ੍ਸੰਚਾਰ ਦੀਆਂ ਬਾਣੀਆ ਹਨ ਰਹਤ ਮਰਿਆਦਾ ਅਨੁਸਾਰ , ਓਹਨਾ ਤੇ ਕਿੰਤੂ ਕਰਨ ਦਾ ਹਕ਼ ਆਪ ਨੂ ਕਿਸ ਨੇ ਦਿਤਾ ? ਆਪ ਜੀ ਨੇ ਫਿਰ ਕੋਈ ਤਥ ਨਹੀਂ ਦਿਤਾ । ਆਪ ਜੀ ਨੂ ਪਤਾ ਹੈ ਕੇ ਇਹ ਜਗਮਾਤਾ ਗੁਰੂ ਗਰੰਥ ਸਾਹਿਬ ਵਿਚ ਵੀ ਲੁਕੀ ਬੇਠੀ ਹੈ , ਜੇ ਆਪ ਜੀ ਨੇ ਵੀਚਾਰ ਕੇ ਗੁਰੂ ਗਰੰਥ ਸਾਹਿਬ ਦੀ ਖੋਜ ਕੀਤੀ ਹੁੰਦੀ ਤਾਂ ਆਪ ਜੀ ਨੂ ਪਤਾ ਲਗ ਜਾਂਦਾ ਕੇ ਇਸੇ ਮਾਤਾ ਕੋਲੋਂ ਵਾਰ ਵੀ ਗੁਰੂ ਗਰੰਥ ਸਾਹਿਬ ਵਿਚ ਮੰਗੇ ਗਏ ਨੇ "ਮਤੀ ਦੇਵੀ ਦੇਵਰ ਜੇਸ਼ਟ " ਅਤੇ " ਮਤ ਮਾਤਾ ਸੰਤੋਖ ਪਿਤਾ " ਇਹ ਓਹੀ ਗੁਰਮਤ ਰੂਪੀ ਜਗਮਾਤਾ ਹੈ ਜਿਸ ਤੋਂ ਵਰ ਮੰਗਿਆ ਜਾ ਰਿਹਾ। ਜਗਮਾਤਾ ਬਾਰੇ ਜਿਆਦਾ ਜਾਣਕਾਰੀ ਲਈ ਬਲੋਗ ਦੇਖੋ । ਹੁਣ ਇਹ ਨਾ ਕਹ ਦੇਣਾ ਕੇ ਇਹ ਸਾਡੇ ਗੁਰੂ ਸਾਹਿਬਾਨ ਦੀ ਫਿਲੋਸਫੀ ਹੋ ਸਕਦੀ ਹੈ ? ਹਿੰਦੂ ਨੂ ਅੰਨਾ ਇਸੇ ਲਈ ਕੇਹਾ ਸੀ ਕੇ ਜੋ ਚੀਜ਼ਾ ਅਧਿਆਤਮਿਕ ਤੋਰ ਤੇ ਸਮਝਾਈਆਂ ਸਨ ਓਹਨਾ ਨੂ ਹੇ ਅਸਲੀ ਸਮਝ ਕੇ ਪੂਜਾ ਸ਼ੁਰੂ ਕਰ ਦਿਤੀ , ਓਹੀ ਭੁਲੇਖਾ ਆਪ ਨੇ ਖਾਧਾ , ਸੋ ਫਰਕ ਕੀ ਰਿਹਾ ? ਆਪ ਜੀ ਨੂ ਅਜੇ ਤਕ ਦੇਵੀ ਦਾ ਮਤਲਬ ਹੀ ਨਹੀਂ ਪਤਾ ਲਗਾ ? ਦੇਵੀ ਦੇਵਤਿਆਂ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਦਸਮ ਗਰੰਥ ਵਿਚ ਦਿਤੀ ਹੈ, ਜੇ ਆਪ ਜੀ ਨੇ ਸੁਹਿਰਦਤਾ ਨਾਲ ਅਧਿਐਨ ਕੀਤਾ ਹੁੰਦਾ ਤਾਂ ਇਹ ਗਲ ਨਾ ਕਰਦੇ ਕਿਓਂ ਕੇ ਦੇਵਤਿਆਂ ਦੀ ਪੂਜਾ ਤੇ ਜਿਨੀ ਦਸਮ ਬਾਣੀ ਖੰਡਨ ਕਰਦੀ ਹੈ ਓਨੀ ਕੋਈ ਹੋਰ ਨਹੀਂ । ਦੇਵਤਿਆ ਦੀ ਪਰਿਭਾਸ਼ਾ ਸੁਨੋ " ਸਾਧ ਕਰਮ ਜੋ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥ ਅਤੇ " ਜਿਤੇ ਦੇਵ ਹੋਸੀ ॥ ਸਭੇ ਅੰਤ ਜਾਸੀ ॥" ਸਾਫ਼ ਦਸ ਦਿਤਾ ਕੇ ਜੋ ਮਨੁਖ ਚੰਗੇ ਕਮ ਕਰਦੇ ਨੇ , ਲੋਕ ਓਹਨਾ ਨੂ ਦੇਵਤੇ ਆਖਦੇ ਨੇ । ਕੀ ਇਹ ਹਿੰਦੁਆਂ ਦੀ ਪਰਿਭਾਸ਼ਾ ਹੈ ?

(11) ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚ ਜਾਪ ਸਾਹਿਬ ਉਨਾਂ ਤਿੰਨ ਬਾਣੀਆਂ ਵਿਚੋਂ ਇੱਕ ਹੈ ਜੋ ਅਖੌਤੀ ਦਸਮ ਗਰੰਥ ਵਿਚੋਂ ਲਈਆਂ ਗਈਆਂ ਹਨ। ਬਹੁਤ ਸਾਰੇ ਗੁਰਸਿੱਖ ਭਾਈ ਅਤੇ ਭੇਣਾਂ ਜ਼ਜ਼ਬਾਤ ਅਧੀਨ ਜਾਪ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਮਝਦੇ ਹਨ ਅਤੇ ਇਸ ਨੂੰ ਜਪੁਜੀ ਸਾਹਿਬ ਦੇ ਬਰਾਬਰ ਸਤਿਕਾਰ ਦੇਂਦੇ ਹਨ। ਜਪੁਜੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਅਤੇ ਜਾਪ ਸਾਹਿਬ ਅਖੌਤੀ ਦਸਮ ਗਰੰਥ ਦੀ ਪਹਿਲੀ ਬਾਣੀ ਹੈ। ਵਿਸ਼ਲੇਸ਼ਣਾਤਮਕ ਅਧਿਯਾਨ ਦੁਆਰਾ ਪਤਾ ਲੱਗਦਾ ਹੈ ਕਿ {ਅਖੌਤੀ ਦਸਮ ਗਰੰਥ} ਜਾਪ ਸਾਹਿਬ ਵਿੱਚ ਨਮਸਕਾਰ ਦਾ ਸ਼ਬਦ ਕਰੀਬਨ ਹਰ ਤੁਕ ਵਿੱਚ ਆਇਆ ਹੈ ਅਤੇ ਜਾਪ ਸਾਹਿਬ ਦਾ ਮਨੋਰਥ ਕੇਵਲ ਮੱਥਾ ਟੇਕਣ ਤੋਂ ਅੱਗੇ ਨਹੀਂ ਟੁਰਦਾ। ਅਕਾਲ ਅਤੇ ਕਾਲ ਦੇ ਸ਼ਬਦ ਵੀ ਬਰਾਬਰ ਵਾਰੀ ਆਏ ਹਨ। ਕਾਲ ਦੀ ਵਰਤੋਂ ਹਿੰਦੂ ਧਰਮ ਵਿੱਚ ਬਹੁਤ ਕੀਤੀ ਗਈ ਹੈ ਅਤੇ ਇਸ ਦੇ ਅਰਥ ਹਨ ਸ਼ਿਵਜੀ ਦੇਵਤਾ ਜੋ ਮੌਤ ਦਾ ਪਰਤੀਕ ਹੈ । ਜਾਪ ਸਾਹਿਬ ਵਿੱਚ ਕਾਲ ਨੂੰ ਲੈ ਆਉਣਾ ਅਤੇ ਪਿਛੋਂ ਬਾਕੀ ਅਖੌਤੀ ਦਸਮ ਗਰੰਥ ਵਿੱਚ ਇਸ ਦੀ ਖੁਲ੍ਹਮਖੁਲ਼੍ਹਾ ਵਰਤੋਂ ਇੱਕ ਸਾਜ਼ਸ਼ ਦਾ ਚਿੰਨ੍ਹ ਹਨ ਜਿਸ ਦੁਆਰਾ ਸਿੱਖ ਧਰਮ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਦੀ ਫੁਹਾਰ ਹੀ ਮਿਲਦੀ ਹੈ।

ਉਤਰ - ਅਕਾਲ ਪੁਰਖ ਨੂੰ ਨਮਸ੍ਕਾਰ ਕਰਨ ਨਾਲ ਕੀ ਆਪ ਜੀ ਦਾ ਸਿਰ ਨੀਵਾਂ ਹੋ ਜਾਂਦਾ ਹੈ ? ਕੀ ਅਕਾਲਪੁਰਖ ਨੂ ਨਮਸ੍ਕਾਰ ਕਰਨਾ ਵੀ ਆਪ ਜੀ ਨੂੰ ਗਲਤ ਲਗਦਾ ਹੈ । ਇਹ ਰਚਨ ਹਾਰੇ ਦੀ ਮਰਜੀ ਹੈ ਕੇ ਓਹ ਕੀ ਲਿਖਦਾ ਹੈ ਜਾਣ ਕੀ ਨਹੀਂ , ਓਸਨੇ ਆਪ ਜੀ ਤੋਂ ਪੁਛ ਕੇ ਲਿਖਣਾ ਸੀ ? ਆਪ ਜੀ ਨੇ ਲਿਖਿਆ ਹੈ ਕੇ ਕਾਲ ਸ਼ਿਵ ਜੀ ਹੈ , ਸ਼ਿਵਜੀ ਦੀ ਜਿਨੀ ਬੇਜਤੀ ਦਸਮ ਗਰੰਥ ਵਿਚ ਹੋਈ ਹੈ ਜੇ ਸ਼ਿਵਜੀ ਦੇ ਚੇਲੇ ਦੇਖ ਲੇਣ ਤਾਂ ਦੰਗੇ ਹੋ ਜਾਣ। ਸ਼ਿਵ ਜੀ ਨੂੰ ਪਾਖੰਡੀ , ਦੰਭੀ , ਜੰਗਲਾਂ ਵਿਚ ਭਟਕਦਾ ਹੋਇਆ ਦਰਸਾਇਆ ਹੈ , ਇਥੋਂ ਤਕ ਕੇ ਇਹ ਵੀ ਕਹ ਦਿਤਾ ਕੇ ਸ਼ਿਵ ਜੀ ਕੋਡੀਓਂ ਖੋਟਾ ਹੈ , ਹੁਣ ਦਸੋਂ ਕੇ ਇਹ ਸ਼ਿਵ ਜੀ ਓਹੀ ਕਾਲ ਹੈ ?

੧. ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
Thou hast meditated on millions of Krishnas, Vishnus, Ramas and Rahims.

ਭਾਵ ਕੇ ਹੇ ਮਨੁਖ ਤੂ ਸਮਜ ਲੈ ਕੇ ਓਸ ਵਾਹੇਗੁਰੁ ਰੂਪੀ ਕਾਲਪੁਰਖ ਨੂ ਕ੍ਰੋਰਾਂ ਹੀ ਕ੍ਰਿਸ਼ਨ, ਬਿਸ਼ਨ , ਤੇ ਰਾਮਚੰਦਰ ਧਯਾ ਚੁਕੇ ਨੇ

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
Thou hast recited the name of Brahma and shivji, even then none could save thee.

ਤੂੰ ਇਹਨਾ ਬ੍ਰਹਮਾ ਤੇ ਸ਼ਿਵ ਆਦਿਕ ਦੇਵਤਿਆਂ ਦੀ ਪੂਜਾ ਵਿਚ ਸਮਾ ਖਰਾਬ ਕਰਦਾ ਰਿਹਾ ਹੈਂ , ਪਰ ਜਦੋਂ ਲੋੜ ਪਈ ਤਾਂ ਇਹਨਾ ਵਿਚੋਂ ਕੋਈ ਵੀ ਕਮ ਨਹੀਂ ਆਯਾ

ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਤੂੰ ਭਾਵੇਂ ਇਹਨਾ ਸ਼ਿਵ ਜਹੇ ਦੇਵਤਿਆਂ ਦੀ ਲਖਾਂ ਸਾਲ ਭਗਤੀ ਕਰ ਲੈ ਇਹਨਾ ਨੇ ਕੋਡੀ ਦੇ ਕਮ ਨਹੀਂ ਆਨਾ।

ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
The cannot save themselves form the blow (of KAL), how can they protect thee?

ਓਏ ਮੂਰਖਾ ਤੇਨੁ ਇਹ ਕਿਵੇਂ ਸ਼ਿਵ ,ਬ੍ਰਹਮਾ, ਰਾਮ ਤੇ ਕ੍ਰਿਸ਼ਨ ਕਿਵੇਂ ਬਚਾਣਗੇ ਜਦੋਂ ਇਹ ਆਪਣੇ ਆਪ ਨੂ ਮੋਤ ਤੋਂ ਨਹੀਂ ਬਚਾ ਸਕੇ

ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
They are all hanging in the blazing fire of anger, therefore they will cause thy hanging similarly.

ਓਸ ਮੋਤ ਦੇ ਕੁੰਡ ਵਿਚ ਇਹ ਆਪ ਵੀ ਡੁਬੇ ਨੇ ਤੇ ਤੇਨੁ ਵੀ ਲੈ ਡੁਬਨ ਗੇ

੨. ਕੋਟਿ ਇੰਦ੍ਰ ਉਪਇੰਦ੍ਰ ਬਨਾਏ ॥
He hath created millions of Indras and Upindras (smaller Indras).

ਬ੍ਰਹਮਾ ਰੁਦ੍ਰ ਉਪਾਇ ਖਪਾਏ ॥
He has created and destroyed Brahmas and Rudras (Shivas)

ਜੇ ਸ਼ਿਵਜੀ ਦੀ ਹੋਰ ਇਜ਼ਾਤ ਦੇਖਣੀ ਹੋਵੇ ਤਾਂ ਮੇਰਾ ਬਲੋਗ ਚੈਕ ਕਰ ਲੈਣਾ ਤਾਂ ਕੇ ਆਪ ਜੀ ਦੇ ਮਨ ਵਿਚ ਕੋਈ ਭਰਮ ਨਾ ਰਹ ਜਾਵੇ ਪਰ ਆਪ ਜੀ ਦੀ ਸ਼ਿਵ ਜੀ ਪ੍ਰਤੀ ਜਾਣਕਾਰੀ ਦੇਖ ਕੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕੇ ਆਪ ਜੀ ਨੇ ਸ੍ਰੀ ਦਸਮ ਗਰੰਥ ਦਾ ਅਧਿਐਨ ਨਹੀਂ ਕੀਤਾ ਕਿਓਂ ਕੇ ਜੇ ਆਪ ਜੀ ਨੇ ਕੀਤਾ ਹੁੰਦਾ ਤਾਂ ਘਟੋ ਘਟ ਇਹ ਗਲਾ ਨਾ ਕਰਦੇ । ਹੁਣ ਦਸੋ ਕਿਨੀ ਕੁ ਪੂਜਾ ਹੋਈ ਹੈ ਸ਼ਿਵ ਜੀ ਦੀ । ਇਹੀ ਹਾਲ ਬਾਕੀ ਦੇਵਤਿਆਂ , ਸਮੇਤ ਕ੍ਰਿਸ਼ਨ ਦਾ ਕੀਤਾ ਗਿਆ ਹੈ , ਆਪ ਜੀ ਓਹ ਵੀ ਮੇਰੇ ਬਲੋਗ ਤੇ ਪਢ਼ ਸਕਦੇ ਹੋ ।

(12) ਜਾਪ ਸਾਹਿਬ ਵਿੱਚ ਬਹੁਤ ਦੁਖਦਾਈ ਸਿੱਖ ਧਰਮ ਵਿਰੋਧੀ ਮਿਸਾਲ ਹੇਠਾਂ ਦਿੱਤੇ ਸਲੋਕ ਅਤੇ ਇਸ ਦੇ ਅਰਥਾਂ ਵਿੱਚ ਮਿਲਦੀ ਹੈ ।

ਨਮਸਤਸਤੁ ਦੇਵੇ। ਨਮਸਤੰ ਅਭੇਵੇ।
ਨਮਸਤੰ ਅਜਨਮੇ । ਨਮਸਤੰ ਸੁਬਨਮੇ ।21॥ 10
ਦਸਮ ਗਰੰਥ ਭਾਗ 1 ਜੱਗੀ-ਜੱਗੀ ਪੰਨਾ 2 ।
ਅਰਥ: ਹੇ (ਕਰਮ-ਫਲ) ਦੇਣ ਵਾਲੇ! ਤੈਨੂੰ ਨਮਸਕਾਰ ਹੈ; ਹੇ ਭੇਦ ਰਹਿਤ! ਤੈਨੂੰ ਨਮਸਕਾਰ ਹੈ; ਹੇ ਜਨਮ ਰਹਿਤ! ਤੈਨੂੰ ਨਮਸਕਾਰ ਹੈ; ਹੇ ਜਨਮ ਸਹਿਤ! (ਸੰਤਾਨ ਅਥਵਾ ਪੁੱਤਰ ਰੂਪ ਵਿੱਚ ਪੈਦਾ ਹੋਣ ਵਾਲੇ, ਸੁਵਨੰਯਾ) ਤੈਨੂੰ ਨਮਸਕਾਰ ਹੈ (21) (ਡਾਕਟਰ ਰਤਨ ਸਿੰਘ ਜੱਗੀ)। ਇਹ ਕਿੰਨੀ ਅਸਚਰਜ ਭਰੀ ਅਤੇ ਦੁਖਦਾਈ ਗੱਲ ਹੈ ਕਿ ਜਾਪ ਸਾਹਿਬ ਦਾ ਲਿਖਾਰੀ “ਅਕਾਲਪੁਰਖ” ਨੂੰ ਪੁੱਤਰ ਰੂਪ ਵਿੱਚ ਜਨਮ ਲੈਂਦਾ ਲਿਖਦਾ ਹੈ। ਅਕਾਲਪੁਰਖ ਦਾ ਜਨਮ ਲੈਣਾ ਉਸ ਨੂੰ ਸਾਧਾਰਨ ਵਿਅਕਤੀ ਦਰਸਾਉਂਦਾ ਹੈ ਜੋ ਸਿੱਖ ਧਰਮ ਦੀ ਸਿਖਿਆ ਦੇ ਵਿਰੁਧ ਹੈ। ਸੋ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਹਿਣ ਵਾਲਿਆ ਨੂੰ ਚਿਤਾਵਨੀ ਮਿਲਣੀ ਚਾਹੀਦੀ ਹੈ ਕਿ ਉਹ ਕਿਤੇ ਕੁਰਾਹੇ ਤਾਂ ਨਹੀਂ ਪੈ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਾਹਿਲਾਂ ਆਪ ਹੀ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸਿੱਖਾਂ ਦਾ “ਸਬਦ ਗੁਰ” ਸਥਾਪਤ ਕੀਤਾ ਸੀ।

ਉਤਰ- ਆਪ ਜੀ ਨੇ ਫਿਰ ਧੋਖੇ ਬਾਜੀ ਖਾ ਲਈ । ਤੁਸੀਂ ਫਿਰ ਟੀਕਾਕਾਰ ਦੇ ਉਤੇ ਹੀ ਟੇਕ ਰਖ ਲਈ , ਇਹ ਨਹੀਂ ਸੋਚਿਆ ਕੇ ਟੀਕਾਕਾਰ ਅਰਥ ਗਲਤ ਵੀ ਕਰ ਸਕਦਾ ਹੈ । ਸੁਬਨਮੇ ਦਾ ਇਕ ਹੋਰ ਵੀ ਮਤਲਬ ਹੁੰਦਾ ਹੈ ਤੇ ਓਹ ਹੁੰਦਾ ਹੈ ਬਹੁਤ ਸੋਹਨਾ , ਜਿਸ ਵਰਗਾ ਹੋਰ ਕੋਈ ਨਾ ਹੋਵੇ । ਹੁਣ ਦਸੋ ਇਹ ਕਿਵੇ ਗੁਰਮਤ ਦੇ ਖਿਲਾਫ਼ ਹੈ । ਕੁਰਾਹੇ ਸਿਖ ਨਹੀਂ ਪਏ ਪਰ ਆਪ ਜੀ ਦਾ ਮੇਨੂ ਕੁਛ ਪਤਾ ਨਹੀਂ । ਚਿਤਾਵਨੀ ਆਪ ਜੀ ਨੂ ਮਿਲਣੀ ਚਾਹੀਦੀ ਹੈ ਕੇ ਇਨੀ ਮਿਠੀ ਬਾਣੀ ਬਾਰੇ ਬਿਨਾ ਤਰਕ ਕੂਢ਼ ਬੋਲ ਰਹੇ ਹੋ । ਇਥੇ ਇਕ ਗਲ ਹੋਰ ਦਸ ਦੇਵਾਂ , ਕੇ ਕੀ ਆਪ ਜੀ ਨੂ ਜਾਪੁ ਸਾਹਿਬ ਦੀ ਇਹ ਤੁਕ ਨਜ਼ਰ ਨਹੀਂ ਆਈ " ਅਜਨ੍ਮ ਹੈਂ ॥ਅਬਰਨ ਹੈਂ " ਅਤੇ " ਅਜੋਨੀ ॥ਅਮੋਨੀ॥" ਹੁਣ ਇਹਨਾ ਦੋਵਾਂ ਤੁਕਾਂ ਵਿਚ ਕੀ ਅਕਾਲ ਪੁਰਖ ਜਨਮ ਲੇੰਦਾ ਹੈ ? ਕੀ ਓਸ ਨੂ ਨਮਸ੍ਕਾਰ ਹੋ ਰਹੀ ਹੈ ? ਇਥੇ ਤੇ ਓਹਦੇ ਗੁਣ ਦਸੇ ਹੋਏ ਨੇ ।

(13) ਅਕਾਲ ਉਸਤਤਿ ਬਾਰੇ ਵਿਚਾਰ: ਅਖੌਤੀ ਦਸਮ ਗਰੰਥ ਦੇ ਅਰਥਾਂ ਦੀ ਪੁਸਤਕ ਭਾਗ ਪਹਿਲਾ (ਡਾਟਕਰ ਰਤਨ ਸਿੰਘ ਜੱਗੀ ਆਦਿਕ, ਪੰਨਾ 82 ਤੋਂ 89 ਤਕ, ਪਰਕਾਸ਼ਕ ਗੋਬਿੰਦ ਸਦਨ, ਨਵੀਂ ਦਿੱਲੀ 1999) ਵਿੱਚ ਅਕਾਲ ਉਸਤਤਿ ਵਿਚਲੇ ਪੰਨਿਆਂ (82 ਤੋਂ 89) ਨੂੰ ਪੜਿਆਂ ਹੈਰਾਨੀ ਅਤੇ ਮੁਸੀਬਤ ਦਾ ਪਹਾੜ ਸਿਰ ਉਤੇ ਡਿਗ ਪੈਂਦਾ ਹੈ । ਇਹ ਤਵਪ੍ਰਸਾਦ/ ਦੀਘਰ ਤ੍ਰਿਭੰਗੀ ਛੰਦ ਸਾਰੇ ਦਾ ਸਾਰਾ ਦੇਵੀ ਪੂਜਾ ਦਾ ਵਰਨਣ ਕਰਦਾ ਹੈ। ਦੇਵੀ ਦਾ ਨਾਉਂ ਭਾਵੇਂ ਨਹੀਂ ਦਿੱਤਾ ਗਿਆ ਪਰ ਉਸ ਦੀ ਉਪਮਾ ਵਿੱਚ ਵਰਤੇ ਸ਼ਬਦਾ ਤੋਂ ਭਲੀ ਭਾਂਤ ਪਤਾ ਲਗ ਜਾਂਦਾ ਹੈ ਕਿ ਇਹ ਦੁਰਗਾ (ਸ਼ਿਵਾ) ਹੀ ਹੋ ਸਕਦੀ ਹੈ। ਮਿਸਾਲ ਵਜੋਂ ਛੰਦ 211 ਦੇ ਅਰਥ ਦਿੱਤੇ ਜਾ ਰਹੇ ਹਨ ।
“ਚਿੱਛਰ ਦੈਂਤ ਨੂੰ ਮਾਰਨ ਵਾਲੀ, ਪਾਪੀਆਂ ਦਾ ਉੱਦਾਰ ਕਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ (ਜਿੱਸ ਦੀ) ਗਤੀ ਬਹੁਤ ਗੰਭੀਰ ਹੈ, (ਹੇ) ਨ ਨਸ਼ਟ ਹੋਣ ਵਾਲੀ, ਨ ਖੰਡਿਤ ਹੋਣ ਵਾਲੀ, ਪ੍ਰਚੰਡ ਤੇਜ ਵਾਲੀ, ਘਮੰਡੀਆਂ ਨੂੰ ਖੰਡ ਖੰਡ ਕਰਨ ਵਾਲੀ ਅਤੇ ਗੁਝੇ ਵਿਚਾਰਾਂ ਵਾਲੀ, ਮਹਿਖਾਸੁਰ ਨੂੰ ਮਾਰਨ ਵਾਲੀ, ਸੁੰਦਰ ਕੇਸਾ ਦਾ ਜੂੜਾ ਕਰਨ ਵਾਲੀ, ਅਤੇ ਪ੍ਰਿਥਵੀ ਉਤੇ ਛੱਤਰ ਪਸਾਰਨ ਵਾਲੀ! (ਤੇਰੀ) ਜੈ-ਜੈ ਕਾਰ ਹੋਵੇ ।211।”

ਉਤਰ - ਜੇ ਆਪ ਜੀ ਨੂ ਜਾਪ ਸਾਹਿਬ ਵਰਗੀ ਬਾਣੀ ਨਹੀਂ ਸਮਝ ਆਈ ਤਾਂ ਅਕਾਲ ਉਸਤਤ ਨਾਲ ਕੀ ਜਰੂਰਤ ਪਈ ਸੀ ਪੰਗਾ ਲੇਣ ਦੀ । ਅਕਾਲ ਉਸਤਤ ਵਿਚ ਪਾਖੰਡ ਦਾ ਖੰਡਨ ਹੈ ਤੇ ਪਾਖੰਡ ਦਾ ਖੰਡਨ ਓਦੋਂ ਹੀ ਹੋ ਸਕਦਾ ਹੈ ਜਦੋਂ ਗੁਰਮਤ ਰੂਪੀ ਚੰਡੀ ਹੋਵੇ ਜੋ ਪਾਖੰਡ ਪੈਦਾ ਕਰਨ ਵਾਲੇ ਰਾਕਸ਼ਾਂ ਦਾ ਨਾਸ਼ ਕਰੇ । ਇਹ ਰਾਕਸ਼ ਕੋਈ ਬਾਹਰੋਂ ਨਹੀਂ ਆਣੇ , ਇਹ ਆਪ ਜੀ ਦੇ ਅੰਦਰ ਹੀ ਬੇਠੇ ਨੇ , ਇਹਨਾ ਨੂ ਗੁਰਬਾਣੀ ਵਿਚ ਦੁਸ਼ਟ ਵੀ ਕਹ ਦਿਤਾ , ਚੋਰ ਵੀ ਕਹ ਦਿਤਾ , ਕਿਰਸਾਨ ਵੀ ਕਹ ਦਿਤਾ ਤੇ ਦਸਮ ਗਰੰਥ ਵਿਚ ਰਾਕਸ਼ ਕਹ ਦਿਤਾ । ਇਹੀ ਕਾਮ , ਕ੍ਰੋਧ , ਲੋਭ , ਮੋਹ, ਹੰਕਾਰ, ਭਰਮ ਰੂਪੀ ਰਾਕਸ਼ ਹੀ ਨੇ ਜਿਨਾ ਦਾ ਨਾਸ ਗੁਰਮਤ ਰੂਪੀ ਦੁਰਗਾ ਨੇ ਕਰਨਾ ਹੈ , ਇਹੀ ਪਾਖੰਡ ਦਾ ਨਾਸ਼ ਹੈ , ਸੋ ਮੇਨੂ ਕੋਈ ਸੰਦੇਹ ਨਜ਼ਰ ਨਹੀਂ ਆਂਦਾ ਜੇ ਗੁਰਮਤ ਰੂਪੀ ਦੇਵੀ ਦਾ ਵਰਣਨ ਪਾਖੰਡ ਤੋਢ਼ਨ ਵਾਲੀ ਰਚਨਾ ਵਿਚ ਦਰਜ ਕੀਤਾ ਗਿਆ ਹੋਵੇ । ਕਿਓਂ ਕੇ ਆਪ ਜੀ ਨੂ ਕਵਿਤਾ ਦੀ ਡੂੰਘਾਈ ਤੇ ਕਾਵ ਪ੍ਰਸੰਗ ਨੂ ਸਮਝਣ ਦੀ ਕਾਬਲੀਅਤ ਨਹੀਂ ਆਈ , ਇਸ ਲਈ ਆਪ ਜੀ ਨੂ ਇਹ ਮਹਜ ਦੇਵੀ ਪੂਜਾ ਲਾਗੀ। ਸੋ ਮੇਰੀ ਆਪ ਜੀ ਨੂ ਸਨਿਮਰ ਬੇਨਤੀ ਹੈ ਕੇ ਗੁਰਬਾਣੀ ਬਾਰੇ ਕੁਛ ਲਿਖਣ ਤੋਂ ਪਹਿਲਾਂ ਆਪ ਜੀ ਗੁਰਬਾਣੀ ਦਾ ਗਿਆਨ ਲਵੋ ਤੇ ਫਿਰ ਦਸਮ ਗਰੰਥ ਨੂ ਚੰਗੀ ਤਰਹ ਪਢ਼ੋ ਤੇ ਫਿਰ ਲੋਕਾਂ ਨੂ ਸਮਝਾਓ , ਵਰਨਾ ਆਪ ਜੀ ਦਾ ਵੀ ਸਮਾ ਖਰਾਬ ਹੈ ਤੇ ਆਪ ਜੀ ਦੇ ਇਸ ਤਰਹ ਦੇ ਲੇਖ ਦਾ ਜਵਾਬ ਦੇਣ ਲਗਿਆਂ ਸਦਾ ਵੀ ਸਮਾਂ ਖਰਾਬ ਹੁੰਦਾ ਹੈ । ਜੇ ਕਿਸੇ ਚੀਜ਼ ਦਾ ਖੰਡਨ ਕਰਨਾ ਹੈ ਤਾਂ ਕੋਈ ਸਬੂਤ ਲਿਆਓ , ਓਹੀ ਪੁਰਾਣੇ ਘਸੇ ਪਿਟੇ ਸਵਾਲ। ਆਪ ਜੀ ਨੇ ਆਪਣੇ ਪੂਰੇ ਲੇਖ ਵਿਚ ਇਕ ਵੀ ਤਰਕ ਤੇ ਸਬੂਤ ਦੇ ਅਧਾਰਤ ਗਲ ਨਹੀਂ ਕੀਤੀ । ਆਪ ਜੀ university ਦੇ ਪ੍ਰੋਫੇਸ੍ਸੋਰ ਰਹੇ ਹੋ , ਆਪ ਜੀ ਦੇ ਮਿਆਰ ਦੇ ਆਦਮੀ ਨੂ ਏਸ ਤਰਹ ਦੇ ਲੇਖ ਸੋਭਾ ਨਹੀਂ ਦਿੰਦੇ ।
ਭੁਲ ਚੂਕ ਲਈ ਖਿਮਾ

ਡਾ ਕਵਲਜੀਤ ਸਿੰਘ ( ੨੪/੦੯/੧੧ )copyright @TejwantKawaljit Singh. Any editing done without the written permission of the author will lead to a legal action at the cost of editor.