Thursday, 1 September 2011

ਜਾਪੁ ਸਾਹਿਬ ਸ੍ਰੀ ਦਸਮ ਗਰੰਥ ਵਿਚ ਅਕਾਲਪੁਰਖ ਦਾ ਸਰੂਪ ਵਰਨਣ - ਤੇਜਵੰਤ ਕਵਲਜੀਤ ਸਿੰਘ

ਸ੍ਰੀ ਦਸਮ ਗਰੰਥ ਦੀਆਂ ਵਿਰੋਧੀ ਧਿਰਾਂ ਵਲੋਂ ਅਕਸਰ ਹੀ ਕਿਹਾ ਜਾਂਦਾ ਹੈ ਕੇ ਸ੍ਰੀ ਦਸਮ ਗਰੰਥ ਦਾ ਮਹਾਂਕਾਲ ਦੇਹ ਧਾਰੀ ਹੈ, ਜਨਮ ਮਾਰਨ ਵਿਚ ਹੈ , ਡਰਾਉਣਾ ਹੈ, ਲੋਕਾਂ ਨੂੰ ਡਰਾਉਂਦਾ ਹੈ ਆਦਿ। ਇਸ ਤਰਹ ਸੋਚਣ ਵਾਲੇ ਓਹਨਾ ਹਿੰਦੁਆਂ ਦੀ ਸੋਚ ਦਾ ਹਿਸਾ ਬਣ ਜਾਂਦੇ ਹਨ ਜੋ ਦੇਵੀ ਦੇਵਤਿਆਂ ਨੂੰ ਰਬ ਕਰ ਕੇ ਮਨਦੇ ਹਨ । ਇਸ ਚੀਜ਼ ਦੇ ਚਾਰ ਹੀ ਕਾਰਨ ਹੋ ਸਕਦੇ ਨੇ ਕੇ ਜਾਂ ਤਾਂ ਇਹਨਾ ਲੋਕਾਂ ਨੇ ਸ੍ਰੀ ਦਸਮ ਗਰੰਥ ਦਾ ਇਕ ਵੀ ਪੰਨਾ ਖੁਦ ਨਹੀਂ ਪਢ਼ ਕੇ ਦੇਖਿਆ ਤੇ ਜਾਂ ਇਹ ਲੋਕਾਂ ਨੂੰ ਭਾਸ਼ਾ ਤੇ ਕਵਿਤਾ ਵਿਗਿਆਨ ਦੀ ਸੋਝੀ ਨਹੀਂ ਤੇ ਜਾਂ ਇਹ ਲੋਕ ਲਾਈ ਲਗ ਨੇ ਤੇ ਜਾਂ ਇਹ ਵਿਕੇ ਹੋਏ ਨੇ। ਸਬ ਤੋਂ ਪਹਿਲਾਂ ਇਹ ਸਮਝਨਾ ਜਰੂਰੀ ਹੈ ਕੀ ਗੁਰੂ ਸਾਹਿਬ ਨੇ ਇਸ ਨੂ ਬਚਿਤਰ ਨਾਟਕ ਕਿਓਂ ਕਿਹਾ । ਬਚਿਤਰ ਮਤਲਬ ਅਨੋਖਾ ਤੇ ਨਾਟਕ ਮਤਲਬ ਡਰਾਮਾ। ਡਰਾਮੇ ਵਿਚ ਕਲਾਕਾਰ ਹੁੰਦੇ ਨੇ ਤੇ ਕਲਾਕਾਰਾਂ ਦੇ ਆਪਣੇ ਆਪਣੇ ਕਿਰਦਾਰ ਹੁੰਦੇ ਨੇ। ਕਿਸੇ ਵੀ ਡੂੰਗੀ ਗਲ ਨੂੰ ਸਮਝਣਾ ਕੋਈ ਸੋਖੀ ਗਲ ਨਹੀਂ ਹੁੰਦੀ ਤੇ ਓਹ ਵੀ ਜਦੋਂ ਗਲ ਅਧਿਆਤਮ ਦੀ ਹੁੰਦੀ ਹੋਵੇ। ਇਸੇ ਲਈ ਭਾਰਤੀ ਧਰਮ ਸ਼ਾਸਤਰਾਂ ਵਿਚ ਅਧਿਆਤਮ ਦੀ ਗਲ ਸਮਝਾਣ ਵਾਸਤੇ ਕਿਰਦਾਰਾਂ ਦਾ ਅਸਰ ਲਿਆ ਗਿਆ । ਹੁਣ ਡਰਾਮੇ ਵਿਚ ਆਏ ਕਿਰਦਾਰਾਂ ਦੀ ਡੂੰਘਾਈ ਨੂ ਸਮਝਣ ਦੀ ਬਜਾਏ ਜੇ ਕਿਰਦਾਰਾਂ ਨੂੰ ਹੀ ਅਸਲੀ ਮਨ ਕੇ ਓਸ ਨੂ ਪੂਜਣਾ ਜਾਂ ਨਫਰਤ ਕਰਨੀ ਸ਼ੁਰੂ ਕਰ ਦਿਤੀ ਜਾਵੇ ਤਾਂ ਇਹ ਸਮਝਿਆ ਜਾਂਦਾ ਹੈ ਕੇ ਡਰਾਮਾ ਦੇਖਣ ਵਾਲਾ ਬੇਵਕੂਫ਼ ਹੈ ਪਰ ਨਾਲ ਦੀ ਨਾਲ ਇਹ ਡਰਾਮਾਕਾਰ ਦੀ ਡਰਾਮੇ ਉਤੇ ਪਕ੍ਢ਼ ਦਾ ਵੀ ਪ੍ਰਤੀਕ ਹੁੰਦਾ ਹੈ ਕੇ ਓਸ ਨੇ ਸਰੋਤਿਆਂ ਨੂ ਕੀਨੀ ਖੂਬਸੂਰਤੀ ਨਾਲ ਮਸਤ ਕਰ ਲਿਆ। ਇਸੇ ਲਈ ਗੁਰੂ ਸਾਹਿਬ ਨੇ ਇਸ ਦਾ ਨਾਮ ਬਚਿਤਰ ਨਾਟਕ ਗਰੰਥ ਰਖਿਆ। ਇਸ ਵਿਚ ਅਕਾਲਪੁਰਖ ਦੀ ਹਸਤੀ ਤੇ ਵਖਰੇ ਕਿਰਦਾਰਾਂ ਦਾ ਵਰਨਣ ਕੀਤਾ ਹੈ ਤੇ ਅਕਾਲਪੁਰਖ ਵਲੋਂ ਸਿਰਜੀ ਕਾਯਨਾਤ ਤੇ ਤਿਨ ਗੁਣ, ਚਾਰ ਪਦਾਰਥ ਜਿਹਨਾ ਵਿਚ ਗਿਆਨ ਪਦਾਰਥ ,ਨਾਮ ਪਦਾਰਥ ਤੇ ਪ੍ਰੇਮ ਪਦਾਰਥ ਪ੍ਰਮੁਖ ਹਨ ਦਾ ਖੁਲਾ ਵਰਨਣ ਹੈ ਪਰ ਨਾਲ ਹੀ ਹਿੰਦੂ ਧਰਮ ਵਲੋਂ ਅਗਿਆਨਤਾ ਵਸ ਮਨੇ ਜਾਂਦੇ ਚਾਰ ਪਦਾਰਥ ਜਿਹਨਾ ਵਿਚ ਅਰਥ , ਰਾਜ, ਕਾਮ , ਮੋਕ੍ਸ਼ ਹਨ ਦਾ ਵੀ ਖੁਲ ਕੇ ਖੰਡਨ ਕੀਤਾ ਗਿਆ ਹੈ । ਇਹ ਫਿਰ ਕਿਸੇ ਸਮੇ ਸਮਝਾਇਆ ਜਾਵੇਗਾ ਕੇ ਇਹਨਾ ਪਦਾਰਥਾਂ ਦਾ ਸ੍ਰੀ ਦਸਮ ਗਰੰਥ ਬਾਣੀ ਵਿਚ ਕਿਸ ਪ੍ਰਕਾਰ ਨਾਲ ਜਿਕਰ ਆਇਆ ਹੈ । ਅਜ ਦੀ ਵੀਚਾਰ ਮਹਾਕਾਲ ਦੇ ਸਰੂਪ ਤੇ ਕਰਾਂਗੇ। ਗੁਰੂ ਸਾਹਿਬ ਨੇ ਜੋ ਮਹਾਕਾਲ ਦਾ ਸਰੂਪ ਸ੍ਰੀ ਦਸਮ ਗਰੰਥ ਵਿਚ ਬਿਆਨ ਕੀਤਾ ਹੈ, ਓਹ ਇਕ ਨਾਟਕਕਾਰ ਦੀ ਕਲਾਕਾਰੀ ਦਾ ਬਹੁਮੁਲਾ ਨਮੂਨਾ ਹੈ । ਗੁਰੂ ਸਾਹਿਬ ਓਸ ਵਾਹਿਗੁਰੂ ਦੀ ਓਸ ਹਸਤੀ ਦਾ ਜਿਕਰ ਕਰਦੇ ਨੇ ਜਿਸ ਦਾ ਕੋਈ ਰੰਗ ਰੂਪ ਨਹੀਂ ਤੇ ਨਾਲ ਹੀ ਓਸ ਹਸਤੀ ਦਾ ਵੀ ਜਿਕਰ ਕਰਦੇ ਨੇ ਜੋ ਸਬ ਦਾ ਅੰਤ ਕਾਲ ਬਣ ਜਾਂਦੀ ਹੈ । ਕਦੇ ਓਸ ਨੂ ਨਿਰਾਕਾਰ ਰੂਪ ਦਿਖਾਇਆ ਜਾਂਦਾ ਹੈ ਤੇ ਕਦੀਂ ਇਸ ਤਰਹ ਲਗਦਾ ਹੈ ਕੇ ਓਹ ਆਪਣੇ ਸਾਹਮਣੇ ਖਲੋਤਾ ਹੈ । ਜੇ ਦੇਖਿਆ ਜਾਵੇ ਤਾਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਵਾਹਿਗੁਰੂ ਨੂ ਇਸੇ ਹੀ ਤਰਹ ਦੇ ਕਿਰਦਾਰ ਵਿਚ ਦਿਖਾਇਆ ਹੈ। ਕਦੀਂ ਗੁਰੂ ਗਰੰਥ ਸਾਹਿਬ ਵਿਚ ਓਹ ਹਥ ਵਿਚ ਸੰਖ ,ਚਕ੍ਰ, ਮਾਲਾ ਤੇ ਮਥੇ ਤੇ ਤਿਲਕ ਲਗਾ ਕੇ ਖਲੋਤਾ ਹੁੰਦਾ ਹੈ ਤੇ ਕਦੇ ਨਿਰਾਕਾਰ ਰੂਪ ਵਿਚ ਹੁੰਦਾ ਹੈ । ਕਾਦੇ ਓਹ ਧਨੁਖ ਧਾਰੀ ਹੁੰਦਾ ਹੈ ਤੇ ਕਦੇ ਪੰਛੀ ਦੀ ਸਵਾਰੀ ਕਰਦਾ ਹੈ । ਕਦੇ ਓਹ ਅਜੂਨੀ ਹੈ ਤੇ ਕਦੇ ਓਹ ਬਾਵਨ ਅਵਤਾਰ, ਨਰਸਿੰਘ ਅਵਤਾਰ ਦਾ ਭਿਆਨਕ ਰੂਪ ਧਾਰਨ ਕਾਰ ਲੈਦਾ ਹੈ । ਇਸੇ ਤਰਹ ਕੀਤੇ ਓਹ ਬਿਨਾ ਰੂਪ , ਰੰਗ , ਰੇਖ ਤੇ ਭੇਖ ਤੋਂ ਹੈ ਤੇ ਕਿਤੇ ਓਹ ਵਿਕਰਾਲ ਰੂਪ ਧਾਰਨ ਕਰ ਲੈ ਗਲ ਵਿਚ ਮੁੰਡ ਦੀ ਮਾਲ ਪਾ ਲੇੰਦਾ ਹੈ । ਕਦੇ ਓਹ ਘਟ ਘਟ ਵਿਚ ਵਰਸਦਾ ਹੈ ਤੇ ਕਦੇ ਇਹ ਸਾਰਾ ਖੇਲ ਖੇਲ ਕੇ ਅੰਤ ਨੂੰ ਫਿਰ ਏਕ ਹੋ ਜਾਂਦਾ ਹੈ । ਹੁਣ ਆਪਾਂ ਦੇਖਾਂਗੇ ਕੇ ਮਹਾਕਾਲ ਦਾ ਸਰੂਪ ਵਰਨਣ ਕੀ ਹੈ ਤੇ ਓਹ ਗੁਰੂ ਗਰੰਥ ਸਾਹਿਬ ਦੇ ਆਸ਼ੇ ਮੁਤਾਬਿਕ ਠੀਕ ਹੈ ਕੇ ਨਹੀਂ । ਸਬ ਤੋਂ ਪਹਿਲਾਂ ਜਾਪੁ ਸਾਹਿਬ ਵਿਚ ਮਹਾ ਕਾਲ ਦਾ ਸਰੂਪ ਦੇਖਦੇ ਹਾਂ:

ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
He who is without mark or sign, He who is without caste or line.

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
He who is without colour or form, and without any distinctive norm.

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
He who is without limit and motion, All effulgence, non-descript Ocean.

ਸਾਹਿਬ ਜਾਪੁ ਸਾਹਿਬ ਦੀ ਪਹਿਲੇ ਸ਼ੰਦ ਵਿਚ ਹੀ ਫੁਰਮਾ ਰਹੇ ਨੇ ਕੇ ਵਾਹਿਗੁਰੂ ਦਾ ਨਾ ਰੰਗ ਹੈ, ਨਾ ਰੂਪ ਹੈ, ਨਾ ਕੋਈ ਵੇਸ਼ ਹੈ । ਸੋਚਣ ਵਾਲੀ ਗਲ ਹੈ ਕੇ ਫਿਰ ਓਹ ਸਰੀਰ ਧਾਰੀ ਕਿਵੇਂ ਹੋ ਗਿਆ ? ਓਸ ਲਈ ਜਾਪੁ ਸਾਹਿਬ ਵਿਚ ਪਹਿਲਾ ਲਫਜ਼ ਹੀ ਅਕਾਲ ਆਇਆ ਹੈ । ਜੋ ਜਨਮ ਹੀ ਨਹੀਂ ਲੇੰਦਾ ਓਹ ਦੇਹਧਾਰੀ ਕਿਵੇਂ ਹੋ ਗਿਆ? ਜਿਸ ਦਾ ਕੋਈ ਭੇਖ ਨਹੀਂ , ਓਹ ਬਿਨਾ ਕਾਯਾ ਤੋਂ ਹੈ ਤਾਂ ਫਿਰ ਕਾਯਾ ਕਿਵੇਂ ਹੋ ਗਈ ? ਓਸ ਨੂ ਤੇ "ਅਕਾਏ " ਕਿਹਾ ਗਿਆ ਹੈ।

ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥
Salutation to Thee O Timeless Lord! Salutation to Thee O Beneficent Lord!

ਨਮਸਤ੍ਵੰ ਅਰੂਪੇ ॥ ਨਮਸਤ੍ਵੰ ਅਨੂਪੇ ॥੨॥
Salutation to Thee O Formless Lord! Salutation to Thee O Wonderful Lord! 2.

ਨਮਸਤੰ ਅਭੇਖੇ ॥ ਨਮਸਤੰ ਅਲੇਖੇ ॥
Salutation to Thee O Garbless Lord! Salutation to Thee O Accountless Lord!

ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥
Salutation to Thee O Bodyless Lord! Salutation to Thee O Unborn Lord!3.

ਅਦੇਸੰ ਅਦੇਸੇ ॥ ਨਮਸਤੰ ਅਭੇਸੇ ॥
अदेसं अदेसे ॥ नमसतं अभेसे ॥
Salutation to Thee O Homeless Lord! Salutation to Thee O Garbless Lord!

ਓਹ ਸਬ ਦਾ ਕਾਲ ਵੀ ਹੈ ਤੇ ਓਹੀ ਸਬ ਦਾ ਪਾਲਣ ਹਾਰ ਵੀ:

ਨਮੋ ਸਰਬ ਖਾਪੇ ॥ ਨਮੋ ਸਰਬ ਥਾਪੇ ॥
Salutation to Thee O Destroyer Lord! Salutation to Thee O Establisher Lord!

ਨਮੋ ਸਰਬ ਕਾਲੇ ॥ ਨਮੋ ਸਰਬ ਪਾਲੇ ॥੨੦॥
Salutation to Thee O Annihilator Lord! Salutation to Thee O All-sustainer Lord!੨੦

ਹੁਣ ਸੋਚਣ ਵਾਲੀ ਗਲ ਹੈ ਕੇ ਗੁਰੂ ਗਰੰਥ ਸਾਹਿਬ ਵੀ ਇਹੋ ਗਲ ਕਹਿ ਰਹੇ ਨੇ ਕੇ ਮੋਤ ਤੇ ਜਿੰਦਗੀ ਇਕੋ ਦੇ ਹਥ ਹੈ ਤਾਂ ਫਿਰ ਸ੍ਰੀ ਦਸਮ ਗਰੰਥ ਦਾ ਮਹਾਂਕਾਲ ਵਾਹਿਗੁਰੂ ਤੋਂ ਭਿਨ ਕਿਵੇ ? ਗੁਰੂ ਗਰੰਥ ਸਾਹਿਬ ਦਾ ਅਕਾਲਪੁਰਖ ਵੀ ਅਜੋਨੀ ਹੈ ਤੇ ਮਹਾਕਾਲ ਵੀ ਅਜੋਨੀ ਹੈ :

ਨਮਸਤੰ ਅਜਨਮੇ ॥ ਨਮਸਤੰ ਸੁਬਨਮੇ ॥੨੧।
Salutation to Thee O Unborn Lord! Salutation to Thee O Loveliest Lord! 21.

ਨਮੋ ਸਰਬ ਦਿਆਲੇ ॥ ਨਮੋ ਸਰਬ ਪਾਲੇ ॥੨੮॥
Salutation to Thee O Gracious Lord! Salutation to Thee O sustainer Lord! 28.

ਭਾਵੇਂ ਓਹ ਸਬ ਦਾ ਮੋਤ ਦਾ ਕਾਰਣ ਵੀ ਹੈ ਪਰ ਓਹ ਦਿਆਲੂ ਵੀ ਹੈ। ਹੁਣ ਇਹ ਵਾਹਿਗੁਰੂ ਭਿਨ ਕਿਵੇਂ ਹੋ ਗਿਆ ? ਓਹਦੇ ਗੁਣ ਹਨ ਇਹ ਜੋ ਸ੍ਰੀ ਦਸਮ ਗਰੰਥ ਵਿਚ ਬਿਆਨ ਕਿਤੇ ਗਏ ਨੇ;

ਅਰੂਪ ਹੈਂ ॥ ਅਨੂਪ ਹੈਂ ॥
Thou art Formless Lord ! Thou art Unparalleled Lord!

ਅਜੂ ਹੈਂ ॥ ਅਭੂ ਹੈਂ ॥੨੯॥
Thou art Unborn Lord! Thou art Non-Being Lord!29.

ਅਲੇਖ ਹੈਂ ॥ ਅਭੇਖ ਹੈਂ ॥
Thou art Unaccountable Lord! Thou art Garbless Lord!

ਅਨਾਮ ਹੈਂ ॥ ਅਕਾਮ ਹੈਂ ॥੩੦॥
Thou art Nameless Lord! Thou art Desireless Lord! 30.

ਅਧੇ ਹੈਂ ॥ ਅਭੇ ਹੈਂ ॥
Thou art Propless Lord! Thou art Non-Discriminating Lord!

ਅਜੀਤ ਹੈਂ ॥ ਅਭੀਤ ਹੈਂ ॥੩੧॥
Thou art Unconquerable Lord! Thou art Fearless Lord! 31.

ਤ੍ਰਿਮਾਨ ਹੈਂ ॥ ਨਿਧਾਨ ਹੈਂ ॥
Thou art Universally-Honoured Lord! Thou art the Treasure Lord!

ਤ੍ਰਿਬਰਗ ਹੈ ॥ ਅਸਰਗ ਹੈਂ ॥੩੨॥
Thou art Master of Attributes Lord! Thou art Unborn Lord! 32.

ਅਖੀਰਲੀ ਤੁਕ ਵਿਚ ਵੀ ਓਸ ਨੂ ਅਜੂਨੀ ਹੀ ਦਸਿਆ ਗਿਆ ਹੈ ।ਓਹ ਸਬ ਵਿਚ ਵਸਦਾ ਹੈ ਪਰ ਫਿਰ ਵੀ ਇਕ ਹੈ :

ਅਨੇਕ ਹੈਂ ॥ ਫਿਰਿ ਏਕ ਹੈਂ ॥੪੩॥
Thou art Manifold Lord! Thou art the Only one Lord! 43.

ਹੁਣ ਇਹ ਘਟ ਘਟ ਵਿਚ ਵਸਣ ਵਾਲਾ ਵਾਹਿਗੁਰੂ ਕਿਵੇਂ ਨਹੀਂ ਹੈ । ਓਹ ਕਾਲ ਦਾ ਵੀ ਕਾਲ ਹੈ , ਭਾਵ ਓਹ ਸਮੇ ਤੋਂ ਵੀ ਉਤੇ ਹੈ, ਕਾਲ ਦਾ ਕਾਲ ਮਤਲਬ ਸਰਬ ਸ੍ਰੇਸ਼ਟ ਹੈ ।

ਅਨੀਲ ਹੈਂ ॥ ਅਨਾਦਿ ਹੈਂ ॥
अनील हैं ॥ अनादि हैं ॥
Thou art Colourless Lord! Thou art Beginningless Lord!

ਅਜੇ ਹੈਂ ॥ ਅਜਾਦਿ ਹੈਂ ॥੩੩॥
अजे हैं ॥ अजादि हैं ॥३३॥
Thou art Unborn Lord! Thou art Independent Lord! 33.

ਅਜਨਮ ਹੈਂ ॥ ਅਬਰਨ ਹੈਂ ॥
अजनम हैं ॥ अबरन हैं ॥
Thou art Unborn Lord! Thou art Colourless Lord!

ਅਭੂਤ ਹੈਂ ॥ ਅਭਰਨ ਹੈਂ ॥੩੪॥
अभूत हैं ॥ अभरन हैं ॥३४॥
Thou art Elementless Lord! Thou art Perfect Lord! 34.

ਅਗੰਜ ਹੈਂ ॥ ਅਭੰਜ ਹੈਂ ॥
अगंज हैं ॥ अभंज हैं ॥
Thou art Invincible Lord! Thou art Unbreakable Lord!

ਹੁਣ ਦੇਖੋ ਕੇ ਓਹੀ ਅਕਾਲ ਪੁਰਖ ਜੇਹਰਾ ਪ੍ਰਕਾਸ਼ ਸਰੂਪ ਹੋ ਕੇ ਘਟ ਘਟ ਵਿਚ ਵਸਦਾ ਹੈ , ਓਹ ਸਬ ਸ਼ਸਤਰਾਂ ਦਾ ਮਾਲਿਕ ਵੀ ਹੈ। ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਇਸੇ ਤਰਹ ਵਾਹਿਗੁਰੂ ਹਥ ਵਿਚ ਚਕ੍ਰ, ਗਦਾ ਜੋ ਕੀ ਇਕ ਸ਼ਸਤਰ ਹੈ, ਆਪਣੇ ਕੋਲ ਰਖਦਾ ਹੈ । ਹੁਣ ਸੋਚਣ ਵਾਲੀ ਗਲ ਹੈ ਕੇ ਗੁਰੂ ਗਰੰਥ ਸਾਹਿਬ ਦਾ ਅਕਾਲਪੁਰਖ ਫਿਰ ਸ੍ਰੀ ਦਸਮ ਗਰੰਥ ਕੇ ਅਕਾਲ ਰੂਪੀ ਮਹਾਕਾਲ ਤੋਂ ਕਿਸ ਤਰਹ ਵਖਰਾ ਹੈ ? ਓਹ ਓਥੇ ਵੀ ਸਤਨਾਮ ਹੈ ਤੇ ਇਥੇ ਵੀ ਸਤ ਸਰੂਪ ਹੈ :
ਦਾ ਸੱਚਦਾਨੰਦ ਸਰਬੰ ਪ੍ਰਣਾਸੀ ॥
Thou art ever Lord Truth, Consciousness and Bliss;

ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੫੮॥
Unique, Formless, All-Pervading and All-Destoryer.੫੮

ਜਲੇ ਹੈਂ ॥ ਥਲੇ ਹੈਂ ॥
जले हैं ॥ थले हैं ॥
Thou art in water. Thou art on land.

ਓਹ ਜਲ ਵਿਚ ਹੈ , ਓਹ ਥਲ ਵਿਚ ਹੈ ਓਹ ਧਰਤੀ ਤੇ ਹੈ , ਓਹ ਅਕਾਸ ਵਿਚ ਹੈ , ਓਹ ਹਰ ਜਗਹ ਹੈ, ਤੇ ਜੇ ਓਹ ਦੇਹਧਾਰੀ ਹੁੰਦਾ ਤਾਂ ਹਰ ਜਗਾਹ ਤੇ ਕਿਵੇਂ ਹੁੰਦਾ ? ਭੋਤਿਕ ਵਿਗਿਆਨ ਦਾ ਕਾਨੂਨ ਕਹੰਦਾ ਹੈ ਕੇ ਕੋਈ ਵੀ ਦੇਹਧਾਰੀ ਇਕ ਸਮੇ ਇਕ ਜਗਾਹ ਤੇ ਹੋ ਸਕਦਾ ਹੈ ਤੇ ਜਿਸ ਕਿਸੀ ਦੀ ਵੀ ਦੇਹ ਹੁੰਦੀ ਹੈ ਓਹ ਅਭੇਖੀ ਨਹੀਂ ਹੋ ਸਕਦਾ, ਫਿਰ ਇਹ ਵਿਗਿਆਨ ਵਿਹੂਣੀ ਸੋਚ ਦਾ ਪ੍ਰਗਟਾਵਾ ਕਿਓਂ ? ਜੇ ਦੇਹ ਹੋਏ ਤਾਂ ਓਹ ਦਿਸਦੀ ਵੀ ਹੈ ਪਰ ਸ੍ਰੀ ਦਸਮ ਗਰੰਥ ਵਿਚ ਤਾਂ ਗੁਰੂ ਸਾਹਿਬ ਅਕਾਲਪੁਰਖ ਨੂ ਦੇਖ ਸਰੂਪ ਮਨਣ ਵਾਲਿਆਂ ਨੂ ਤਾਂ ਸਗੋਂ ਗੁਰੂ ਸਾਹਿਬ ਖੁਦ ਸਵਾਲ ਕਰਦੇ ਹਨ ਕਿ ਜੇ ਓਹ ਦੇਹ ਸਰੂਪ ਵਿਚ ਹੈ ਤਾਂ ਫਿਰ ਓਹ ਦਿਖਦਾ ਕਿਓਂ ਨਹੀਂ ? :

ਸੋ ਕਿਮ ਮਾਨਸ ਰੂਪ ਕਹਾਏ ॥
How can He be said to come in human form?

ਸਿੱਧ ਸਮਾਧ ਸਾਧ ਕਰ ਹਾਰੇ ਕਯੌਹੂੰ ਨ ਦੇਖਨ ਪਾਏ ॥੧॥ ਰਹਾਉ ॥
The Siddha (adept) in deep meditation became tired of the discipline on not seeing Him in any way.

ਦੇਖੋ ਕਿਨੇ ਪਿਆਰ ਨਾਲ ਓਸ ਮਾਲਿਕ ਦਾ ਅਜੂਨੀ ਰੂਪ ਬਿਆਨ ਕੀਤਾ ਹੈ
ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ॥
आदि रूप अनादि मूरति अजोनि पुरख अपार ॥
Thou art the Supreme Purush, an Eternal Entity in the beginning and free from birth.

ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ॥
Worshipped by all and venerated by three gods, Thou art without difference and art Generous from the very beginning.

ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ ॥
Thou art the Creator Sustainer, Inspirer and Destroyer of all.

ਜੱਤ੍ਰ ਤੱਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ॥੭੯॥
Thou art present everywhere like an ascetic with a Generous disposition.79.

ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ ॥
Thou art Nameless, Placeless, Casteless, Formless, Colourless and Lineless.

ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ॥
Thou, the Primal Purusha, art Unborn, Generous Entity and Perfect from the very beginning.

ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥
Thou, the One Entity, appearest as Many creating innumerable forms.

ਖੇਲ ਖੇਲਿ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥
After playing the world-drama, when Thou wilt stop the play, Thou wilt be the same One again.81.


ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕੇ ਤੇਰਾ ਨਾ ਕੋਈ ਮਾਂ ਹੈ , ਨਾ ਬਾਪ ਹੈ ਨਾ ਕੋਈ ਰਿਸ਼ਤੇਦਾਰ ਹੈ ਪਰ ਇਹ ਲੋਕ ਬਿਨਾ ਕਿਸੇ ਵਜਾਹ ਓਸ ਵਾਹਿਗੁਰੂ ਨੂੰ ਦੇਹਧਾਰੀ ਦਸੀ ਜਾ ਰਹੇ ਨੇ । ਨਾ ਓਹ ਜਮਦਾ ਹੈ , ਨਾ ਓਹ ਮਾਰਦਾ ਹੈ :

ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਹ ਜੇਬ ॥
How to know Thee when thou art Formless, Colourless, Casteless and without lineage?

ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ॥
Thou art without father and mother and art casteless, Thou art without births and deaths.

ਓਹ ਕਾਲ ਵਸ ਨਹੀਂ ਹੈ , ਆਪਣੀ ਕਲਾ ਰਾਹੀਂ ਸਬ ਨੂੰ ਆਪਣੇ ਹੁਕਮ ਵਿਚ ਰਖਦਾ ਹੈ , ਆਪ ਓਹ ਅਕਾਲ ਵੀ ਹੈ :

ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ॥
काल हीन कला संजुगति अकाल पुरख अदेस ॥
Thou art Dearthless, Almighty, Timeless Purasha and Countryless.

ਹੁਣ ਜਾਪੁ ਸਾਹਿਬ ਵਿਚ ਓਸ ਵਾਹਿਗੁਰੂ ਦੇ ਗੁਣ ਵੀ ਸੁਨ ਲਵੋ :


ਅਜੈ ॥ ਅਲੈ ॥ ਅਭੈ ॥ ਅਬੈ ॥੧੮੯॥
O Unconquerable Lord! O Indestructible Lord! O Fearless Lord! 189.

ਅਭੂ ॥ ਅਜੂ ॥ ਅਨਾਸ ॥ ਅਕਾਸ ॥੧੯੦॥
O Unborn Lord! O Perpetual Lord! O Indestructible Lord! O All-Pervasive Lord! 190.

ਅਗੰਜ ॥ ਅਭੰਜ ॥ ਅਲਖ॥ ਅਭਖ॥੧੯੧॥
Eternal Lord! O Indivisible Lord! O Unknowable Lord! O Uninflammable Lord! 191

ਅਕਾਲ ॥ ਦਿਆਲ ॥ ਅਲੇਖ ॥ ਅਭੇਖ ॥੧੯੨॥
O Non-Temporal Lord! O Merciful Lord! O Accountless Lord! O Guiseless Lord! 192.

ਅਨਾਮ ॥ ਅਕਾਮ ॥ ਅਗਾਹ ॥ ਅਢਾਹ ॥੧੯੩॥
O Nameless Lord! O Desireless Lord! O Unfathomable Lord! O Unfaltering Lord! 193.

ਅਨਾਥੇ ॥ ਪ੍ਰਮਾਥੇ॥ ਅਜੋਨੀ ॥ ਅਮੋਨੀ ॥੧੯੪॥
O Masterless Lord! O Greatest-Glorious Lord! O Birthless Lord! O Silenceless Lord! 194.

ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੧੯੫॥
O Unattached Lord ! O Colorless Lord ! O Formless Lord ! O Lineless Lord ! ੧੯੫

ਅਕਰਮੰ ॥ ਅਭਰਮੰ ॥ ਅਗੰਜੇ ॥ ਅਲੇਖੇ ॥੧੯੬॥
O Actionless Lord! O IllusionlessLord! O Indestructible Lord! O Accountless Lord! ੧੯੬

ਓਹੀ ਮਹਾਕਾਲ ਰੂਪੀ ਅਕਾਲ ਪੁਰਖ ਸਾਡੇ ਅੰਗ ਸੰਗ ਹੈ

ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥
Salutation to thee O Ever present with all, Indestructible and Glorious Lord! 199.

ਹੁਣ ਇਹ ਉਪਰ ਦਰਸਾਏ ਗਏ ਗੁਣ ਨਾ ਤਾਂ ਕਿਸੇ ਦੇਹਧਾਰੀ ਦੇ ਹਨ ਤੇ ਨਾ ਹੀ ਕਿਸੇ ਦੇਵਤੇ ਦੇ। ਇਹ ਸਾਰੇ ਪ੍ਰਮਾਨ ਸਿਰਫ ਜਾਪੁ ਸਾਹਿਬ ਵਿਚੋਂ ਹਨ।ਧਿਆਨ ਯੋਗ ਗਲ ਹੈ ਕੇ ਵਾਹਿਗੁਰੂ ਦੇ ਗੁਣਾ ਦਾ ਕੋਈ ਅੰਤ ਨਹੀਂ । ਜੇ ਕੋਈ ਕਹੇ ਕੇ ਓਸ ਨੇ ਅਕਾਲਪੁਰਖ ਦੇ ਗੁਣਾ ਦਾ ਅੰਤ ਪਾ ਲਿਆ ਹੈ ਤਾਂ ਓਹ ਓਸਦੀ ਮੂਰਖਤਾ ਹੋਵੇਗੀ ।ਇਸੇ ਲਈ ਗੁਰੂ ਸਾਹਿਬ ਨਿਰੋਲ ਉਸਤਤ ਵਾਲਿਆਂ ਬਾਣੀਆਂ ਦੀ ਸਮਾਪਤੀ ਬਾਕੀ ਦੀਆਂ ਬਾਣੀਆਂ ਵਾਂਗੂ ਨਹੀਂ ਕਰਦੇ , ਜੋ ਇਸ ਗਲ ਦਾ ਸਬੂਤ ਹੈ ਕੇ ਅਕਾਲਪੁਰਖ ਦੇ ਗਿਆਨ ਤੇ ਉਸਤਤ ਦੀ ਕੋਈ ਸੀਮਾ ਨਹੀਂ । ਓਸ ਅਕਾਲ ਪੁਰਖ ਦੇ ਦਸਮ ਬਾਣੀ ਵਿਚਲੇ ਸਾਰੇ ਸਰੂਪਾਂ ਤੇ ਓਸ ਦੇ ਗੁਣਾ ਦਾ ਵਰਨਣ ਹਰ ਬਾਣੀ ਤੇ ਵਖਰਾ ਲੇਖ ਲਿਖ ਕੇ ਕੀਤਾ ਜਾਵੇਗਾ।

ਦਾਸ

ਤੇਜਵੰਤ ਕਵਲਜੀਤ ਸਿੰਘ (੧/੯/੧੧) copyright@TejwantKawaljit Singh. Any editing done without the permission of the author will lead to legal action at the cost of editor