Wednesday 8 August 2012

ਕੀ ਸ੍ਰੀ ਦਸਮ ਗਰੰਥ ਦਾ ਲਿਖਾਰੀ ਇਕ ਨਹੀਂ ????


ਕੀ ਸ੍ਰੀ ਦਸਮ ਗਰੰਥ ਦਾ ਲਿਖਾਰੀ ਇਕ ਨਹੀਂ ????


ਇਕ ਆਮ ਹੀ ਭੁਲੇਖਾ ਦਸਮ ਵਿਰੋਧੀ ਸ੍ਸ੍ਜਣ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕੇ ਸ੍ਰੀ ਦਸਮ ਗਰੰਥ ਵੱਖ ਵੱਖ ਕਵੀਆਂ ਦੀ ਰਚਨਾ ਹੈ । ਸ੍ਰੀ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਅਧਿਅਨ ਕਰਨ ਤੇ ਇਕ ਗਲ ਸਾਫ਼ ਹੋ ਜਾਂਦੀ ਹੈ ਕੇ ਬਹੁਤ ਪੰਕਤੀਆਂ ਇਕ ਜਾਂ ਇਕ ਤੋਂ ਵਧ ਰਚਨਾਵਾਂ ਵਿਚ ਆਈਆਂ ਨੇ ਜਿਨਾ ਤੋਂ ਸਹਿਜੇ ਪਤਾ ਚਲ ਜਾਂਦਾ ਹੈ ਕੇ ਲਿਖਾਰੀ ਇਕ ਹੀ ਹੈ । ਆਓ ਜਰਾ ਗੋਰ ਨਾਲ ਹੇਠਾਂ ਲਿਖੀਆਂ ਕੁਛ ਕੁ ਪੰਕਤੀਆਂ ਦਾ ਅਧਿਅਨ ਕਰਦੇ ਹਾਂ :

1. ਏਕਹਿ ਰੂਪ ਅਨੂਪ ਸਰੂਪਾ ॥
ਰੰਕ ਭਯੋ ਰਾਵ ਕਹੂੰ ਭੂਪਾ ॥
( ਚੋਬਿਸ ਅਵਤਾਰ , ਸ੍ਰੀ ਦਸਮ ਗ੍ਰੰਥ )

ਏਕੈ ਰੂਪ ਅਨੂਪ ਸਰੂਪਾ ॥
ਰੰਕ ਭਯੋ ਰਾਵ ਕਹੀ ਭੂਪਾ ॥
( ਚੋਪਈ ਸਾਹਿਬ , ਚਰਿਤ੍ਰੋ ਪਖਿਆਨ, ਸ੍ਰੀ ਦਸਮ ਗਰੰਥ )

ਸੋ ਚੋਬਿਸ ਅਵਤਾਰ ਤੇ ਚਰਿਤ੍ਰੋ ਪਖਿਆਨ ਵਿਚ ਆਈਆਂ ਪੰਕਤੀਆਂ ਦੀ ਇਕਸਾਰਤਾ ਸਿਧ ਕਰਦੀ ਹੈ ਕੇ ਦੋਨਾ ਰਚਨਾਵ ਦਾ ਕਰਤਾ ਇਕ ਹੈ।

2 . ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥ ( ਬਚਿਤਰ ਨਾਟਕ ,ਸ੍ਰੀ ਦਸਮ ਗਰੰਥ)

ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਵਾਜ ਨ ਦੂਸਰ ਤੋ ਸੋ ॥ ( ਚਰਿਤ੍ਰੋਪਖਿਆਨ , ਸ੍ਰੀ ਦਸਮ ਗਰੰਥ )

ਦੋਨਾ ਸ਼ਬਦਾਂ ਦੀ ਇਕਸਾਰਤਾ ਦੇਖੋ।

3. ਹੁਣ ਗੁਰੂ ਸਾਹਿਬ ਰਾਮਾ ਅਵਤਾਰ ਵਿਚ ਰਾਜਾ ਦਸ਼ਰਤ ਦੇ ਵਿਆਹ ਦਾ ਪ੍ਰਸੰਗ ਲਿਖਣ ਲਗੀਆਂ ਕਹੰਦੇ ਨੇ ਕੇ ਮੈਂ ਏਸ ਵਿਆਹ ਦੀ ਜਾਣਕਾਰੀ ਪਹਿਲਾਂ ਹੀ ਚਰਿਤ੍ਰੋਪਾਖਯਾਨ ਵਿਚ ਵੀ ਦੇ ਚੁਕਿਆ ਹਾਂ, ਹੁਣ ਯਾਦ ਰਖਣ ਵਾਲੀ ਗਲ ਹੈ ਕੇ ਰਾਮਾ ਅਵਤਾਰ ਦੀ ਸਮਾਪਤੀ ਚਰਿਤ੍ਰੋਪਖਿਆਨ ਨਾਲੋਂ ੨ ਸਾਲ  ਬਾਅਦ  ਹੋਈ ਹੈ, ਤੇ ਇਹ ਗਲ ਇਸ ਤੁਕ ਤੋਂ ਵੀ ਸਪਸ਼ਟ ਹੈ ਕੇ ਗੁਰੂ ਸਾਹਿਬ ਚਰਿਤ੍ਰੋ ਪਖਿਆਨ ਰਾਮਾ ਅਵਤਾਰ ਤੋਂ ਪਹਿਲਾਂ ਲਿਖ ਚੁਕੇ ਸਨ 
। 


" ਪੁਨਿ ਰੀਝ ਦਏ ਤੋਊ ਤੀਆ ਬਰੰਗ। ਚਿਤ ਮੋ ਸੁ ਬਿਚਾਰ ਕਛੁ ਨ ਕਰੰਗ॥ ਕਹੀ ਨਾਟਕ ਮਧ ਚਰਿਤਰ ਕਥਾ , ਜਯਾ ਦੀਨ ਸੁਰੇਸ਼ ਨਰੇਜ ਜਥਾ॥੧੭" । ( ਰਾਮਾ ਅਵਤਾਰ )

4. ਫਿਰ ਪਥਰ ਪੂਜਾ ਕਰਨ ਵਾਲਿਆਂ ਦਾ ਵਿਰੋਧ ਕਰਦੀਆਂ ਤੁਕਾਂ ਅਕਾਲ ਉਸਤਤ ਸਵੈਯੇ ਵਿਚ ਲਿਖੀਆਂ ਨੇ ਤੇ ਲਗਭਗ ਓਸੇ ਤਰਹ ਦੀਆਂ ਤੁਕਾਂ ਚਰਿਤ੍ਰੋਪਾਖਯਾਨ ਵਿਚ ਲਿਖੀਆਂ ਨੇ


ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ ॥ ( ਤੇਤੀ ਸਵੈਯੇ )
ਬਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੈ ਪਰਮੇਸ੍ਵਰ ਨਾਹੀ॥ ( ਚਰਿਤ੍ਰੋ ਪਖਿਆਨ ) 

ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥ ( ਬਚਿਤਰ ਨਾਟਕ )
ਪਾਇ ਪਰੋ ਪਰਮੇਸਰ ਕੇ ਪਸੁ ਪਾਹਨ ਮੈਂ ਪਰਮੇਸਰ ਨਾਹੀ ॥ ( ਚਰਿਤ੍ਰੋ ਪਖਿਆਨ )

ਸੋ ਤੇਤੀ ਸਵੈਯੇ  , ਬਚਿਤਰ ਨਾਟਕ , ਚੋਬਿਸ ਅਵਤਾਰ , ਰਾਮਾ ਅਵਤਾਰ , ਚਰਿਤ੍ਰਪਖਿਆਨ ਦਾ ਰਚੇਤਾ ਇਕ ਹੀ ਹੈ।


5. ਕਲੰਕੰ ਬਿਨਾ ਨੇਕਲੰਕੀ ਸਰੂਪੇ ॥ ( ਜਾਪੁ ਸਾਹਿਬ, ਸ੍ਰੀ ਦਸਮ ਗ੍ਰੰਥ )
ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥ ( ਗਿਆਨ ਪ੍ਰੋਬੋਧ)

ਜਛ ਭੁਜੰਗ ਅਕਾਸ ਬਨਾਯੋ ॥ ਦੇਵ ਅਦੇਵ ਥਪਿ ਬਾਦਿ ਰਚਾਯੋ ॥ ਭੂਮਿ ਬਾਰਿ ਪੰਚ ਤਤੁ ਪ੍ਰਕਾਸਾ ॥ ਆਪਹਿ ਦੇਖਤ ਬੈਠ ਤਮਾਸਾ ॥੯॥ ( ਚਰਿਤ੍ਰੋ ਪਖਿਆਨ)

and

ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥(ਚੰਡੀ ਚਰਿਤ੍ਰ)


6.
ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਰੂਪੰ ॥੨॥੯੨॥ ( ਅਕਾਲ ਉਸਤਤ )

ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ ॥ ( ਜਾਪ ਸਾਹਿਬ )

ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੧੯੫॥ ( ਜਾਪ ਸਾਹਿਬ )

7. ਕਹਾ ਨਾਮ ਤਾ ਕੈ ਕਹਾ ਕੈ ਕਹਾਵੈ ॥
ਕਹਾ ਕੈ ਬਖਾਨੋ ਕਹੇ ਮੋ ਨ ਆਵੈ ॥੩॥੯੩॥ ਅਕਾਲ ਉਸਤਤ

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥
ਕਹਾ ਮੈ ਬਖਾਨੋ ਕਹੈ ਮੈ ਨ ਆਵੈ ॥੬॥ ( ਗਿਆਨ ਪ੍ਰਬੋਧ )

8. ਕਿਤੇ ਕ੍ਰਿਸਨ ਸੇ ਕੀਟ ਕੋਟੈ ਉਪਾਏ ॥ਉਸਾਰੇ ਗੜ੍ਹੇ ਫੇਰਿ ਮੇਟੇ ਬਨਾਏ ॥ ( ਅਕਾਲ ਉਸਤਤ )

ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥ ( ਬਚਿਤਰ ਨਾਟਕ )
ਕਈ ਮੇਟ ਡਾਰੇ ਉਸਾਰੇ ਬਨਾਏ ॥ ਉਪਾਰੇ ਗੜੇ ਫੇਰ ਮੇਟੇ ਉਪਾਏ ॥ ( ਬਚਿਤਰ ਨਾਟਕ )

ਸੋ ਜਾਪ ਸਾਹਿਬ , ਅਕਾਲ ਉਸਤਤ , ਗਿਆਨ ਪ੍ਰਬੋਧ ਤੇ ਬਚਿਤਰ ਨਾਟਕ ਦਾ ਕਰਤਾ ਵੀ ਇਕ ਹੀ ਹੈ ।

9. ਜਿਹ ਜਿਹ ਬਿਧ ਜਨਮਨ ਸੁਧਿ ਆਈ ॥ ਤਿਮ ਤਿਮ ਕਹੇ ਗਿਰੰਥ ਬਨਾਈ ॥
ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ ॥ ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ ॥੧੦॥
ਪਹਿਲੇ ਚੰਡੀ ਚਰਿਤ੍ਰ ਬਨਾਯੋ ॥ ਨਖ ਸਿਖ ਤੇ ਕ੍ਰਮ ਭਾਖ ਸੁਨਾਯੋ ॥
ਛੋਰ ਕਥਾ ਤਬ ਪ੍ਰਥਮ ਸੁਨਾਈ ॥ ਅਬ ਚਾਹਤ ਫਿਰਿ ਕਰੋਂ ਬਡਾਈ ॥੧੧॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨੰ ਨਾਮ ਚੌਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੪॥ਅਫਜੂ॥੪੭੧॥( ਬਚਿਤਰ ਨਾਟਕ )

ਸੋ ਬਚਿਤਰ ਨਾਟਕ ਗ੍ਰੰਥ ਦਾ ਕਰਤਾ ਖੁਦ ਕਹਿ ਰਿਹਾ ਹੈ ਕੇ ਓਸ ਨੇ ਹੀ ਸਭ ਤੋਂ ਪਹਿਲਾਂ ਚੰਡੀ ਚਰਿਤ੍ਰ ਲਿਖਿਆ ਹੈ

10. ਤੂ ਸੁ ਕੁਮਾਰ ਰਚੀ ਕਰਤਾਰ ਬੀਚਾਰੁ ਚਲੇ ਤੁਹਿ ਕਿਓਂ ਬਨਿ ਐ ਹੈ ( ਰਾਮਾਵਤਾਰ)

ਤੂੰ ਸੁ ਕੁਮਾਰ ਰਚੀ ਕਰਤਾਰ ਕਹੈ ਅਭਿਚਾਰ ਤ੍ਰੀਆ ਬਰ ਨੀਕੇ ( ਬ੍ਰਹਮ ਅਵਤਾਰ )

ਤੂ ਸੁਕਮਾਿਰ ਕਰੀ ਕਰਤਾਰ ਸੁ ਹਾਿਰ ਪਰੇ ਤੁਿਹ ਕੌਨ ਉਠ ਹੈ ( ਚਰਿਤ੍ਰੋ ਪਖਿਆਨ)

ਸੋ ਜਾਪ ਸਾਹਿਬ ,ਅਕਾਲ ਉਸਤਤ ,ਗਿਆਨ ਪ੍ਰਬੋਧ, ਚੰਡੀ ਚਰਿਤ੍ਰ , ਬਚਿਤਰ ਨਾਟਕ , ਚੋਬਿਸ ਅਵਤਾਰ , ਬ੍ਰਹਮ ਅਵਤਾਰ, ਰਾਮਾ ਅਵਤਾਰ , ਚਰਿਤ੍ਰਪਖਿਆਨ ਦਾ ਰਚੇਤਾ ਇਕ ਹੀ ਹੈ

ਦਾਸ,

ਡਾ ਕਵਲਜੀਤ ਸਿੰਘ