Monday 27 August 2012

ਪ੍ਰਸ਼੍ਨ : ਕੀ ਸ੍ਰੀ ਦਸਮ ਗਰੰਥ ਵੇਦਾਂ ਕਤੇਬਾਂ ਦੀ ਪੂਜਾ ਕਰਨ ਨੂ ਕਹਿੰਦਾ ਹੈ ?

ਪ੍ਰਸ਼੍ਨ : ਕੀ ਸ੍ਰੀ ਦਸਮ ਗਰੰਥ ਵੇਦਾਂ ਕਤੇਬਾਂ ਦੀ ਪੂਜਾ ਕਰਨ ਨੂ ਕਹਿੰਦਾ ਹੈ ?
ਉੱਤਰ : ਸ੍ਰੀ ਦਸਮ ਗ੍ਰੰਥ ਕੀਤੇ ਇਕ ਜਗਹ ਤੇ ਵੀ ਨਹੀਂ ਕਹਿੰਦਾ ਕੇ ਵੇਦਾ ਦੀ ਪੂਜਾ ਕਰੋ। ਗੁਰੂ ਸਾਹਿਬ ਬਚਿਤਰ ਨਾਟਕ ਵਿਚ ਲਿਖਦੇ ਨੇ:
 
ਜਿਨ ਕੀ ਲਿਵ ਹਰਿ ਚਰਨਨ ਲਾਗੀ ॥ ਤੇ ਬੇਦਨ ਤੇ ਭਏ ਤਿਆਗੀ ॥੧੯॥
ਭਾਵ ਜਿਨਾ ਦੀ ਸੁਰਤੀ ਹਰਿ ਨਾਲ ਜੁੜ ਗਈ, ਓਹਨਾ ਨੇ ਤਾਂ ਵੇਦ ਹੀ ਤਿਆਗ ਦਿਤੇ । ਹੋਰ ਦੇਖੋ :
 
ਜਿਨ ਮਤਿ ਬੇਦ ਕਤੇਬਨ ਤਿਆਗੀ ॥ ਪਾਰਬ੍ਰਹਮ ਕੇ ਭਏ ਅਨੁਰਾਗੀ ॥
ਭਾਵ ਕੇ ਜਿਨਾ ਨੇ ਵੀ ਵੇਦਾਂ ਕਤੇਬਾਂ ਦੀ ਮੱਤ ਤਿਆਗੀ, ਸਿਰਫ ਓਹ ਹੀ ਪਾਰਬ੍ਰਹਮ ਦੇ ਭਗਤ ਬਣ ਸਕੇ। ਆਓ ਹੁਣ ਸਿਮਰਤੀਆਂ ਬਾਰੇ ਵੀ ਵਿਚਾਰ ਸੁਣ ਲੈਨੇ ਹਾਂ :
 
ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ ॥ ਤਿਨਿ ਤਿਨਿ ਕ੍ਰਿਆ ਬ੍ਰਹਮ ਕੀ ਤਿਆਗੀ ॥
ਭਾਵ ਜੋ ਲੋਕ ਵੀ ਸਿਮਰਤੀਆਂ ਦੇ ਚੱਕਰਾਂ ਵਿਚ ਪੈ ਗਏ, ਓਹਨਾ ਨੇ ਜੋ ਅਸਲ ਬੰਦਗੀ ਸੀ ਓਹ ਤਿਆਗ ਦਿਤੀ
 
ਜਿਨ ਮਨ ਹਰਿ ਚਰਨਨ ਠਹਿਰਾਯੋ ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥
ਭਾਵ ਜਿਨਾ ਦਾ ਮੰਨ ਹਰ ਚਰਨਾ ਵਿਚ ਜੁੜ ਗਿਆ , ਓਹ ਫਿਰ ਸਿਮਰਤੀਆਂ ਦੇ ਰਾਹ ਤੇ ਨਹੀਂ ਪਏ
 
ਹੁਣ ਸਵਾਲ ਆਓਂਦਾ ਹੈ ਕੇ ਬ੍ਰਾਹਮਨ ਤਾਂ ਵੇਦਾਂ ਤੇ ਸਿਮਰਤੀਆਂ ਨੂੰ ਹੀ ਸਭ ਕੁਛ ਸਮਝਦਾ ਹੈ, ਓਹ ਬ੍ਰਾਹਮਨ ਕੀ ਇਹ ਲਿਖੇਗਾ ਕੇ ਪਰਮੇਸ੍ਵਰ ਨੂੰ ਪਾਵਣ ਲਈ ਵੇਦ ਤੇ ਸਿਮਰਤੀਆਂ ਦਾ ਤਿਆਗ ਕਰਨਾ ਪਵੇਗਾ ।ਹੋਰ ਦੇਖੋ ਕੇ ਅਕਾਲ ਉਸਤਤ ਵਿਚ ਕੀ ਲਿਖਿਆ ਹੈ :
ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥
ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ॥
ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰਕ ਦੇਖੈ ॥
ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥੨੪॥
ਭਾਵ ਕੇ ਹੇ ਪ੍ਰਾਣੀ, ਤੂੰ ਭਾਵੇ ਜਿਨੇ ਮਰਜੀ ਤੀਰਥਾਂ ਤੇ ਜਾ, ਦਾਨ ਪੁੰਨ ਕਰ, ਬੇਦ , ਪੁਰਾਨ, ਕਤੇਬ ( ਬਾਈਬਲ), ਕੁਰਾਨ ਪੜ ਲੈ ਤੇ ਅਗਲੇ ਪਿਛਲੇ ਜੋ ਵੀ ਇਹਨਾ ਵਿਚ ਲੋਕ ਪ੍ਰਲੋਕ ਦਿਤੇ ਨੇ ਵਿਚਾਰ ਲੈ ,ਭਾਵੇਂ ਪਵਨ ਅਹਾਰੀ ਬਣ ਕੇ ਦੇਖ ਲੈ , ਜਿਨੇ ਮਰਜੀ ਜੱਤ ਸੱਤ ਰਖ ਲੈ, ਇਕ ਵਾਹਿਗੁਰੂ ਦੀ ਬੰਦਗੀ ਤੋਂ ਬਿਨਾ ਤੇਰੇ ਕਿਸੇ ਵੀ ਇਹ ਕਿਥੇ ਪਖੰਡਾ ਕੇ ਇਕ ਰਤੀ ਭਰ ਵੀ ਕੰਮ ਨਹੀਂ ਆਵਣਾ। ਹੋਰ ਦੇਖੋ ੩੩ ਸਵੈਯੇ ਵਿਚ ਲਿਖਿਆ ਹੈ :
 ਬੇਦ ਪੁਰਾਨ ਕੁਰਾਨ ਸਭੈ ਗੁਨ ਗਾਇ ਥਕੇ ਪੋ ਤੋ ਜਾਇ ਨ ਚੀਨੋ ॥
ਵੇਦ , ਪੁਰਾਨ , ਕੁਰਾਨ ਸਭ ਗੁਣ ਗਾ ਗਾ ਕੇ ਥੱਕ ਗਏ ਪਰ ਵਾਹਿਗੁਰੂ ਫਿਰ ਨਹੀਂ ਮਿਲਦਾ । ਇਹ ਤਾਂ ਕੁਝ ਕੁ ਪ੍ਰਮਾਣ ਨੇ , ਖੁਦ ਪੜੋ ਤਾਂ ਦੇਖੋ ਗੇ ਕੇ ਪੈਰ ਪੈਰ ਤੇ ਇਹੋ ਗਲ ਦੁਹਰਾਈ ਗਈ ਹੈ
ਦਾਸ,
ਡਾ ਕਵਲਜੀਤ ਸਿੰਘ