Friday 31 August 2012

ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਬ੍ਰਾਹਮਨ ਨੂੰ ਔਰਤ ਦਾਨ ਕਰਨ ਨੂੰ ਕਹਿੰਦਾ ਹੈ ?


ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਬ੍ਰਾਹਮਨ ਨੂੰ ਔਰਤ ਦਾਨ ਕਰਨ ਨੂੰ  ਕਹਿੰਦਾ ਹੈ ?

ਉੱਤਰ - ਪੰਡਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ  ਕਿਹਾ ਕੇ ਜੇ ਤੁਸੀਂ ਹਵਨ ਕਰਵਾਓਗੇ ਤੇ ਸਾਨੂੰ  ਦਾਨ ਕਰੋਗੇ ਤਾਂ ਦੇਵੀ ਤੋਹਾਨੂੰ ਵਰ ਦੇਵੇਗੀ ਤੇ ਤੁਸੀਂ ਜੰਗਾਂ ਜਿਤੋਗੇ  ਗੁਰੂ ਸਾਹਿਬ ਨੇ ਪੰਡਿਤਾਂ ਦਾ ਇਹ ਵਹਿਮ ਤੋੜਨਾ ਸੀ ਕੇ ਇਸ ਤਰਹ ਜੰਗਾ ਨਹੀਂ ਜਿਤੀਆਂ ਜਾਂਦੀਆਂ ਤੇ ਨਾ ਹੀ ਇਸ ਤਰਹ ਕੋਈ ਦੇਵੀਆਂ ਪ੍ਰਗਟ ਹੁੰਦੀਆ ਇਸ ਲਈ ਓਹਨਾ ਨੇ ਪੰਡਤਾਂ ਦੇ ਕਹੇ ਤੇ ਹਵਨ ਕਰਵਾਇਆ । ਪੰਡਤ ਤਾਂ ਕੁਛ ਹੋਰ ਭਾਲਦੇ ਸਨ , ਪਰ ਗੁਰੂ ਸਾਹਿਬ ਨੇ ਪੰਡਤਾਂ ਦੀ ਬਜਾਏ ਸਿਖਾਂ ਦੀ ਸੇਵਾ ਪਹਿਲਾਂ ਸ਼ੁਰੂ ਕਰ ਦਿਤੀ ਤੇ ਸਿਖਾਂ ਨੂੰ ਪ੍ਰਸ਼ਾਦਾ ਪਹਿਲਾਂ ਸ਼ਕਾ ਦਿਤਾ ਇਹ ਦੇਖ ਕੇ ਪੰਡਿਤ ਜੋ ਜਾਤ ਦੇ ਅਭਿਮਾਨੀ ਸੀ ਤੜਪ ਉਠੇ ਤੇ ਗੁਰੂ ਸਾਹਿਬ ਨੂੰ  ਆ ਕੇ ਕਹਿਣ ਲੱਗੇ ਕੇ ਤੁਸੀਂ ਇਹਨਾ ਨੀਵੀ ਜਾਤੀ ਦੇ ਲੋਕਾਂ ਨੂੰ ਬ੍ਰਾਹਮਣਾ ਤੋਂ ਪਹਿਲਾਂ ਭੋਜਨ ਸ਼ਕਾ ਦਿਤਾ!!  ਗੁਰੂ ਸਾਹਿਬ ਨੇ ਜੋ ਪੰਡਿਤਾਂ ਨੂੰ ਸਮਝਾਇਆ ਓਸ ਵਿਚ ਤਾਂ ਗੁਰੂ ਸਾਹਿਬ ਨੇ ਬ੍ਰਾਹਮਨ ਨੂੰ ਪਹਿਲਾਂ ਰੋਟੀ ਖਾਣ ਦਾ ਅਧਿਕਾਰ ਵੀ ਖੋਹ ਕੇ ਖਾਲਸੇ ਨੂੰ ਦੇ ਦਿੱਤਾ । ਗੁਰੂ ਸਾਹਿਬ ਇਸ ਦਾ ਵਰਣਨ ਸ੍ਰੀ ਦਸਮ ਗ੍ਰੰਥ ਵਿਚ ਵੀ ਕਰਦੇ ਨੇ :

ਗੁਰੂ ਸਾਹਿਬ ਖਾਲਸੇ ਦੀ ਮਹਿਮਾ ਵਿਚ ਕਹਿੰਦੇ ਨੇ ਕੇ ਹੇ ਪੰਡਤ ਜੀ, ਮੈਂ ਜਿਨੇ ਵੀ ਯੁਧ ਜਿਤੇ ਨੇ , ਖਾਲਸੇ ਕਰ ਕੇ ਹੀ ਜਿਤੇ ਨੇ , ਇਹ ਖਾਲਸਾ ਹੀ ਹੈ ਜਿਸ ਦੀ ਕਿਰਪਾ ਨਾਲ ਅਸੀਂ ਸਜੇ ਹਾਂ। ਦੇਖੋ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਕਿਨਾ ਉਚਾ ਦਰਜਾ ਦਿਤਾ । ਇਹ ਖਾਲਸਾ ਹੀ ਹੈ ਪੰਡਤ ਜੀ ਜੋ ਧਰਮ ਪਖੋਂ ਅਸਲ ਬ੍ਰਾਹਮਨ ( ਬ੍ਰਹਮੁ ਬਿੰਦੇ ਸੋ ਬ੍ਰਹਮਣੁ ਕਹੀ - ਸ੍ਰੀ ਗੁਰੂ ਗਰੰਥ ਸਾਹਿਬ )   ਹੈ ਤੇ ਕ੍ਰਮ ਪਖੋਂ ਸ਼ਤਰੀ ਯੋਧਾ ਹੈ, ਇਸ ਲਈ ਮੇਰੇ ਖਾਲਸੇ ਦੀ ਇਜ਼ਤ ਕਰ ਪੰਡਿਤ  ਹੇ ਪੰਡਤ ,ਤੂੰ ਨਾ ਇਹਨਾ ਦੀ ਸੇਵਾ ਹੁੰਦੀ ਦੇਖ ਕੇ ਫਿਕਰ ਕਰ , ਤੈਨੂੰ  ਤੇਰੀਆਂ ਰਜਾਈਆਂ ਪਹੁੰਚਾ ਦੇਵਾਂਗੇ   

ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ ॥ ਛੱਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂੰ ਪੈ ਕਟਾਛ ਕ੍ਰਿਪਾ ਕੈ ਨਿਹਾਰੋ ॥੧॥
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕ੍ਰਿਪਾ ਫੁਨ ਧਾਮ ਭਰੇ ॥
ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸ਼ੱਤ੍ਰੁ ਮਰੇ ॥ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋਸੋ ਗਰੀਬ ਕਰੋਰ ਪਰੇ ॥੨॥

ਅੱਗੇ ਤੋਂ ਜੋ ਕੁਛ ਵੀ ਦਿਤਾ ਜਾਵੇਗਾ , ਖਾਲਸੇ ਨੂੰ ਹੀ ਦਿੱਤਾ ਜਾਵੇਗਾ ਨਾ ਕੇ ਬਾਹਮਣਾ ਨੂੰ ਨਹੀਂ :

ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥ ਮੋ ਗ੍ਰਹਿ ਮੈ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ ॥੩॥

ਹੁਣ ਅੱਗੇ ਮਜੇ ਦੀ ਗੱਲ ਦੇਖੋ , ਬ੍ਰਾਹਮਨ ਇਹ ਗੁਰੂ ਸਾਹਿਬ ਕੋਲੋਂ ਖਰੀਆਂ ਖਰੀਆਂ ਸੁਣ ਕੇ ਗੁੱਸੇ ਨਾਲ ਸੜ ਕੇ ਸਵਾਹ ਹੋ ਗਿਆ ਕਿਓਂ ਕੇ ਇਸ ਨੂੰ ਫਿਕਰ ਪੈ ਗਿਆ ਕੇ ਹੁਣ ਮੇਰੀ ਖਾਣ ਦਾ ਕੀ ਬਣੂ? ਪੰਡਿਤ ਇਹ ਸੁਣ ਕੇ ਧਾਹਾਂ ਮਾਰ ਕੇ ਰੋਏ ਪਏ   ਗੁਰੂ ਸਾਹਿਬ ਨੇ ਤੇ ਖਾਲਸੇ ਨੂੰ ਇੰਨਾ ਉਚਾ ਦਰਜਾ ਦੇ ਦਿਤਾ? ਹੁਣ ਜਿਸ ਪੰਡਿਤ ਨੂੰ ਗੁਰੂ ਸਾਹਿਬਾਨ ਨੇ ਰੋਟੀ ਦੇਣ ਦੇ ਕਾਬਲ ਵੀ ਨਹੀਂ ਸਮਝਿਆ , ਓਹਨਾ ਨੂੰ ਜਨਾਨੀਆਂ ਦਾਨ ਕਰਨ ਲਈ ਕਹਿਣਗੇ?? ਹਾਂ ਗੁਰੂ ਸਾਹਿਬ ਤਾਂ ਖੁਦ ਕਹਿ ਰਹੇ ਨੇ ਕੇ ਮੇਰੇ ਕੋਲੋਂ ਇਹ ਸੁਣ ਕੇ ਤਾਂ ਪੰਡਿਤਾਂ ਨੇ ਰੋਣਾ ਕੁਰਲਾਣਾ ਸ਼ੁਰੂ ਕਰ ਦਿਤਾ ਕੇ ਹੁਣ ਸਾਡਾ ਕੀ ਬਣੂ? 

ਚਟਪਟਾਇ ਚਿਤ ਮੈ ਜਰਯੋ ਤ੍ਰਿਣ ਜਯੋਂ ਕ੍ਰੁੱਧਤ ਹੋਇ ॥ ਖੋਜ ਰੋਜ ਕੇ ਹੇਤ ਲਗ ਦਯੋ ਮਿਸਰ ਜੂ ਰੋਇ ॥੪॥  

ਦਾਸ ,

ਡਾ ਕਵਲਜੀਤ ਸਿੰਘ