Wednesday, 28 December 2011

ਚਰਿਤਰ ੪੦

ਗ੍ਰਿਸ੍ਥ ਵਿਚ ਰਹਿੰਦਿਆਂ ਜੇ ਪਤੀ ਪਤਨੀ ਦੇ ਸੁਭਾਵ ਨਾ ਮਿਲਣ ਤਾਂ ਘਰ ਦਾ ਮਾਹੋਲ ਹੀ ਖਰਾਬ ਨਹੀਂ ਹੁੰਦਾ , ਬਲਕੇ ਪੂਰੇ ਪਰਿਵਾਰ ਦਾ ਜਿਓਣਾ ਵੀ ਹਰਾਮ ਹੋ ਜਾਂਦਾ ਹੈ । ਕੰਮ ਮਾਰ ਕੁਟਾਈ ਤੋਂ ਸ਼ੁਰੂ ਹੋ ਕੇ ਕਤਲ ਤਕ ਪੁੱਜ  ਜਾਂਦਾ ਹੈ । ਇਸ ਸਚਾਈ ਤੋਂ ਸ਼ਾਇਦ ਕੋਈ ਵਿਰਲਾ ਹੀ ਅਨਜਾਣ ਹੋਵੇ। ਪਰਿਵਾਰ ਦਾ ਮਾਹੋਲ ਖੁਸ਼ਗਵਾਰ ਕਰਨ ਲਈ ਪਤੀ ਪਤਨੀ ਵਿਚ ਪਿਆਰ ਹੋਣਾ ਲਾਜਮੀ ਹੈ । ਜੇ ਪਤੀ ਪਤਨੀ ਇਕ ਦੂਜੇ ਦੀ ਗੱਲ  ਮੰਨਣ ਤਾਂ ਘਰ ਦਾ ਮਾਹੋਲ ਦੋਨਾ ਲਈ ਹੀ ਸੁਖਾਂਵਾਂ ਨਹੀਂ ਹੁੰਦਾ ਬਲਕਿ ਘਰ ਵਿਚ ਹੋਰ ਰਹਿਣ ਵਾਲੇ ਜੀਆਂ ਜਿਵੇਂ ਸੱਸ , ਸੋਹਰਾ ,ਬੱਚਿਆਂ  ਲਈ ਵੀ ਸੁਖ ਪੂਰਵਕ ਹੋ ਜਾਂਦਾ ਹੈ  ਪਰ ਕਈ ਵਾਰੀ ਬਦਕਿਸ੍ਮਤੀ ਨਾਲ ਕਿਸੇ ਦਾ ਸੁਭਾਵ ਖੜਬ  ਹੋਵੇ ਤੇ ਓਹ ਹਰ ਗਲ ਆਪਣੇ ਪਤੀ ਜਾਂ ਪਤਨੀ ਦੇ ਕਹੇ ਦੇ ਉਲਟ ਹੀ ਕਰੇ ਤਾਂ ਸਿਆਣੇ ਲੋਕੀਂ  ਆਪ ਹੀ ਅੰਦਾਜਾ ਲਾ ਸਕਦੇ ਹਨ ਕੇ ਓਸ ਘਰ ਦਾ ਮਾਹੋਲ ਕਿਦਾਂ ਦਾ ਹੋਵੇਗਾ । ਓਸ ਘਰ ਵਿਚ ਸਿਰਫ ਕਲੇਸ਼ ਹੀ ਰਹਿ ਸਕਦਾ ਹੈ, ਸ਼ਾਂਤੀ ਨਹੀਂ । ਐਸੇ ਕਲੇਸ਼ ਭਰੇ ਮਾਹੋਲ ਵਿਚ ਰੱਬ ਦਾ ਨਾਮ ਤੇ ਕਿਸੇ ਨੇ ਕੀ ਲੈਣਾ ਹੈ ਬਲਕੇ ਪਤੀ ਜਾਂ ਪਤਨੀ ਦੇ ਆਪਸੀ ਝਗੜੇ ਦੁਖਾਂ ਤਕਲੀਫਾਂ ਦੇ ਕਰਨ ਬਣਦੇ ਹਨ । ਐਸੀ ਹੀ ਚੀਜ਼ ਇਸ ਚਰਿਤਰ ਵਿਚ ਸਮਝਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇ ਜੇ ਘਰ ਦਾ ਇਕ ਜੀਅ ਆਪਣੀ ਮਰਜੀ ਹੀ ਨਹੀਂ, ਬਲਕੇ ਆਪਣੇ ਸੰਗੀ ਸਾਥੀ ਦਾ ਹਰ ਗਲ ਤੇ ਵਿਰੋਧ ਹੀ ਕਰੇ ਤਾਂ ਓਹ ਉਸਦੀ ਆਪਣੀ ਮੋਤ ਦਾ ਕਾਰਣ  ਵੀ ਬਣ ਸਕਦਾ ਹੈ । ਇਨਸਾਨ ਆਪਣੀ ਮੂਰਖਤਾ ਕਰਕੇ ਆਪਣੇ ਪੂਰੇ ਪਰਿਵਾਰ ਹੀ ਨਹੀਂ ਗਵਾਂਢੀਆਂ ਤਕ ਦਾ ਜਿਓਣਾ ਹਰਾਮ ਕਰ ਦਿੰਦਾ ਹੈ  ਚਰਿਤਰ ਵਿਚ ਪਤਨੀ ਆਪਣੇ ਪਤੀ ਦੇ ਕਹੇ ਤੋਂ ਬਿਲਕੁਲ ਉਲਟ ਗੱਲ ਜਾਣਬੁੱਝ ਕੇ ਕਰਦੀ ਹੈ । ਜਿਵੇਂ ਕੇ ਪਤੀ ਕਹਿੰਦਾ ਕੇ ਆਪਾਂ ਸ਼ਰਾਦ ਨਾ ਕਰੀਏ , ਬੀਬੀ ਅੜੀ ਨਾਲ ਸ਼ਰਾਦ ਕਰਵਾਂਦੀ ਹੈ , ਪਤੀ ਕਹਿੰਦਾ  ਕੇ ਚਲੋ ਜੇ ਸ਼ਰਾਦ ਕਰ ਲਿਆ ਤਾਂ ਬਾਹਮਣਾ ਨੂੰ ਦਾਨ  ਨਾ ਦੇ , ਬੀਬੀ ਕਹਿੰਦੀ ਹੈ ਕਿ ਨਹੀਂ ਮੈਂ ਤਾਂ ਜਰੂਰ ਘਰ ਲੁਟਾਵਾਂਗੀ।  ਇਸ ਪਤਨੀ  ਦਾ ਸੁਭਾਵ ਇਨਾ ਗਲਤ ਹੁੰਦਾ ਹੈ ਕੇ ਇਹ ਆਪਣੇ ਸੋਹਰੇ ਪਰਿਵਾਰ ਦਾ ਜੀਣਾ ਹਰਾਮ ਕਰ ਦਿੰਦੀ ਹੈ , ਇਥੋਂ ਤਕ ਕੇ ਆਂਡ ਗਵਾਂਡ ਵਾਲੇ ਵੀ ਘਰ ਛੱਡ ਕੇ ਭੱਜ ਜਾਂਦੇ ਹਨ । ਹੁਣ ਐਸੇ ਕੱਬੇ ਸੁਭਾਵ ਵਾਲੀ ਇਸਤਰੀ ਦਾ ਪਤੀ ਵਿਚਾਰਾ ਇਨੇ ਚੰਗੇ ਸੁਭਾਵ ਦਾ ਹੈ ਕੇ ਓਹ ਸਬ ਕੁਛ ਫਿਰ ਵੀ ਇਸਤਰੀ ਦੇ ਕਹੇ ਕਰੀ ਜਾਂਦਾ ਹੈ ਭਾਵੇਂ ਇਸ ਤਰਹ ਦੇ ਨਰਕ ਭਰੇ ਮਾਹੋਲ ਵਿਚ ਓਹ ਸੋਚਦਾ ਹੈ ਕੇ ਇਹੋ ਜਹੀ ਜਨਾਨੀ ਕਿਤੇ ਮਰ ਹੀ ਜਾਵੇ ਤਾਂ ਚੰਗਾ ਹੈ ।ਪਤੀ ਕਹਿੰਦਾ ਬਈ  ਇਸ ਵਾਰ ਪੇਕੇ ਨਾ ਜਾ , ਪਤਨੀ ਕਹਿੰਦੀ ਕੇ ਮੈਂ ਤੇ ਜਾਣਾ ਹੀ ਜਾਣਾ ਹੈ । ਪਤੀ ਉਸ ਨੂੰ ਕਹਿੰਦਾ ਕੇ ਤੈਨੂੰ ਡੋਲੀ ਕਰ ਦਿੰਦਾ ਹਾਂ , ਪਤਨੀ ਕਹਿੰਦੀ ਹੈ ਕੇ ਨਹੀਂ ਮੈਂ ਤੇ ਪੈਦਲ ਹੀ ਜਾਵਾਂਗੀ। ਪਤੀ ਕਹਿੰਦਾ ਕੇ ਅੱਗੇ ਦਰਿਆ ਹੈ ਤੂੰ  ਕਿਸ਼ਤੀ ਤੇ ਬੈਠ ਜਾ , ਬੀਬੀ ਕਹਿੰਦੀ ਹੈ ਕੇ ਨਹੀਂ ਮੈਂ ਤੇ ਮੱਝ ਦੀ ਪੂਸ਼ ਫੜ ਕੇ ਜਾਵਾਂਗੀ । ਹੁਣ ਜਦ ਬੀਬੀ ਦਰਿਆ ਦੇ ਵਿਚ ਪਹੁੰਚਦੀ ਹੈ ਤਾਂ ਪਤੀ ਕਹਿੰਦਾ ਹੈ ਕੇ ਪੂਸ਼ ਘੁਟ ਕੇ ਫੜ , ਤੇ ਓਹ ਵੀ ਸ਼ੇਰ ਦੀ ਧੀ ਕਹਿੰਦੀ ਮੰਨਣਾ ਮੈਂ ਵੀ ਨਹੀਂ , ਓਹ ਪੂਸ਼ ਛੱਡ ਦਿੰਦੀ   ਹੈ  ਤੇ   ਡੁੱਬ ਜਾਂਦੀ   ਹੈ ਤੇ ਪਤੀ ਘਰ ਆ ਜਾਂਦਾ ਹੈ । ਹੁਣ ਇਸ ਚਰਿਤਰ ਵਿਚ ਸਿਖਿਆ ਤੇ ਇਹ ਮਿਲਦੀ ਹੈ ਕੇ ਪਤੀ ਪਤਨੀ ਜੇ ਇਕ ਦੂਜੇ ਦੀ ਗੱਲ ਸੁਣਨ ਤਾਂ ਮਾਹੋਲ ਸੁਖਾਵਾਂ ਹੋ ਸਕਦਾ ਹੈ , ਜੀਵਨ ਸੁਖੀ ਸੁਖੀ ਬਤੀਤ ਕੀਤਾ ਜਾ ਸਕਦਾ ਹੈ , ਪਰ ਜੇ ਕੋਈ ਕਹੇ ਕੇ ਇਸ ਵਿਚੋਂ ਸਿਖਿਆ ਇਹ ਮਿਲਦੀ ਹੈ ਕੇ " ਆਪਣੀ ਘਰਵਾਲੀ ਮਾਰਨਾ ਸਿਖੋ " ਤਾਂ ਲਾਹਨਤ ਹੈ ਇਹੋ ਜਹੇ ਵਿਦਵਾਨ ਤੇ
 
ਦਾਸ,
 
ਡਾ ਕਵਲਜੀਤ ਸਿੰਘ  copyright @tejwantkawaljit singh. Any material published without the written permission of the author will lead to a legal action against the editor at his own cost