Friday, 9 December 2011

CHARITROPAKHYAN

ਸਿਖ ਕੋਮ ਦੀ ਸਬ ਤੋਂ ਵੱਡੀ ਤਰਾਸਦੀ ਇਹ ਹੈ ਕੇ ਇਥੇ ਪੰਜਵੀ ਫੇਲ ਪ੍ਰਚਾਰਕ ਤੇ ਪ੍ਰੋਫੇਸੋਰ ਬਣ ਜਾਂਦੇ ਨੇ । ਜਿਸ  ਨੂੰ ਕਹਾਣੀ, ਮੁਹਾਵਰੇ ਤੇ ਕਵਿਤਾ ਦੀ ਗਹਰਾਈ ਦਾ ਨਹੀਂ ਪਤਾ , ਉਸ ਵਿਦਵਾਨ ਨੇ ਕੋਮ ਦਾ ਜੋ ਸਿਰ ਉਚਾ ਕਰਨਾ, ਉਸ ਦਾ ਅੰਦਾਜ਼ਾ ਇਹਨਾ ਦੇ ਵਿਚਾਰ ਕਰਨ ਦੇ ਢੰਗ ਤੋਂ ਪਤਾ ਲਗ ਜਾਂਦਾ ਹੈ । ਜੋ ਲੋਕ ਕਹਾਣੀ ਤੇ  ਮੁਹਾਵਰਿਆਂ ਦੇ ਹੀ ਆਖਰੀ ਲਫਜ਼ ਲੈ ਜਾਣ, ਓਹ ਜ਼ਾਹਿਰਾ ਤੋਰ ਤੇ ਪੰਜਵੀ ਫੇਲ ਹੀ ਹੋ ਸਕਦੇ ਨੇ । ਜੋ ਇਹਨਾ ਨੇ ਅਕਲ ਦਾ ਜਨਾਜਾ ਕੱਿਢਆ ਹੈ ਉਸ ਦਾ ਇਕ ਛੋਟਾ  ਜਿਹਾ ਨਮੂਨਾ ਹਾਜਿਰ ਹੈ ," ਅਖੇ ਹੱਥ ਵਿਚੋਂ ਬਚਾ ਪੈਦਾ ਕਿਦਾਂ ਹੋ ਸਕਦਾ ਹੈ ?? ਇਹ ਤਾਂ ਦਸਮ ਗਰੰਥ ਵਿਚ ਲਿਖਿਆ ।" ਇਹਨਾ ਦੀ ਮਸੂਮੀਅਤ ਤੇ ਤਰਸ ਓਦੋਂ ਆਉਂਦਾ ਹੈ ਜਦੋਂ ਇਹ ਇਹ ਨਹੀਂ ਸੋਚਦੇ ਕੇ ਸਾਹਿਤ ਨਾ ਦੀ ਕੋਈ ਚੀਜ਼ ਹੁੰਦੀ ਹੈ ਤੇ ਸਾਹਿਤ ਦੀ ਗਹਰਾਈ ਨੂੰ  ਸਮਝਣ ਵਾਸਤੇ  ਲੋਕ ਕਈ ਕਈ ਸਾਲ ਮਹਾਂ ਵਿਦਿਆਲਿਆਂ ਵਿਚ ਰੁਲਦੇ ਫਿਰਦੇ ਨੇ । ਇਹਨਾ ਨੂੰ  ਕੋਈ ਪੁਛੇ ਕੇ ਗੁਰੂ ਗਰੰਥ ਸਾਹਿਬ ਵਿਚ ਜਿਕਰ ਆਓਂਦਾ ਹੈ "ਪਾਰਸ " ਨਾਮ ਦੇ ਪੱਥਰ ਦਾ ਜਿਸ ਨੂੰ  ਸ਼ੁਆ ਕੇ ਕੋਈ ਵੀ ਚੀਜ਼ ਸੋਨਾ ਹੋ ਜਾਂਦੀ ਹੈ । ਅਸੀਂ ਤਾਂ ਕਦੀਂ ਏਹੋ ਜੇਹਾ ਪਥਰ ਦੇਖਿਆ ਨਹੀਂ ਤੇ ਨਾ ਹੀ ਕੇਮਿਸ੍ਟ੍ਰੀ ਦੀਆਂ ਕਿਤਾਬਾਂ ਵਿਚ ਪੜਿਆ। ਹੁਣ ਇਹ ਮਹਾ ਵਿਦਵਾਨ ਕਹਿਣਗੇ ਕੇ ਗੁਰੂ ਗਰੰਥ ਸਾਹਿਬ ਵਿਚ ਵੀ ਝੂਠ ਹੈ ?? ਗੁਰੂ ਗਰੰਥ ਸਾਹਿਬ ਵਿਚ ਅਕਾਲਪੁਰਖ ਗਰੁੜ ਦੀ ਅਸਵਾਰੀ ਕਰਦਾ ਹੈ , ਹੁਣ ਇਹ ਦੱਸਣ ਕੇ ਅਕਾਲਪੁਰਖ ਗਰੁੜ ਦੀ ਅਸਵਾਰੀ ਕਿਵੇਂ ਕਰ ਸਕਦਾ ਹੈ ???? ਇਕ ਹੋਰ ਗਲ , ਇਕ ਕਹਾਣੀ ਅਸੀਂ ਸਾਰਿਆਂ ਨੇ ਪੜੀ ਹੋਈ ਹੈ ਜਿਸ ਵਿਚ ਇਕ ਬੰਸਰੀ ਵਜਾਣ ਵਾਲੇ ਦੇ ਪਿਛੇ ਸਾਰੇ ਪਿੰਡ ਦੇ ਚੂਹੇ ਤੁਰਨ ਲਗ ਪੈਂਦੇ ਨੇ ਤੇ ਓਹ ਚੂਹਿਆਂ ਨੂੰ ਤਲਾਅ ਵਿਚ ਰੋੜ ਆਉਂਦਾ ਹੈ । ਇਹ ਕਹਾਣੀ ਗੋਰਿਆਂ ਦੀ ਕਹਾਣੀ ਹੈ , ਹੁਣ ਜੇ ਇਹਨਾ ਨੂੰ  ਪੁਛਿਆ ਜਾਵੇ ਤਾਂ ਇਹਨਾ ਦਾ ਤਰਕ ਹੋਣਾ ਕੇ ਇਹ ਤਾਂ ਗਲ ਹੀ ਮੁਮਕਿਨ ਨਹੀਂ । ਅਸੀਂ ਤੇ ਕਦੀ ਕਿਸੇ ਬੰਸਰੀ ਵਾਦਕ ਨੂੰ ਚੂਹੇ ਘਰੋਂ ਕੱਢਦੇ ਨਹੀਂ ਦੇਖਿਆ । ਜੇ ਬੰਸਰੀਆਂ ਵਜਾ ਕੇ ਚੂਹੇ ਘਰੋਂ ਨਿਕਲਦੇ ਤਾਂ ਸਾਰੇ ਪੈਸਟ ਕੰਟ੍ਰੋਲ ਵਾਲਿਆਂ ਕੋਲ ਇਕ ਇਕ ਬੰਸਰੀ ਹੋਣੀ ਸੀ । ਮੇਰੀ ਹਥ ਜੋੜ ਕੇ ਇਹਨਾ ਅਖੋਤੀ ਧੱਕੇ ਦੇ ਵਿਦਵਾਨਾ ਨੂੰ  ਬੇਨਤੀ ਹੈ ਕੇ ਲੋਕਾਂ ਵਿਚ ਆਪਣੀ ਮੂਰਖਤਾ ਦਾ ਖੁਲੇਆਮ ਜਨਾਜਾ ਨਾ ਕੱਢੋ ਤੇ ਲੋਕਾਂ ਦੇ ਹਾਸੇ ਦਾ ਸ਼ਿਕਾਰ ਨਾ ਬਣੋ     ਜੇ ਤੁਹਾਨੂੰ ਕਹਾਣੀ ਸਮਝ ਨਹੀਂ ਆਈ ਕਿਸੇ ਸਿਆਣੇ ਕੋਲੋਂ ਸਮਝ ਲਵੋ