Wednesday 28 December 2011

ਚਰਿਤਰ ੨੧੨


ਚਰਿਤਰ ੨੧੨ 

ਗੁਰਬਾਣੀ ਵਿਚ ਗੁਰਸਿਖ ਦੇ ੫ ਵੈਰੀ ਗਿਣੇ ਗਏ ਹਨ। ਓਹਨਾ ਵਿਚੋਂ ਪ੍ਰਬਲ ਵੈਰੀ ਕਾਮ ਹੈ । ਜਦੋਂ ਕਾਮ ਹਾਵੀ ਹੁੰਦਾ ਹੈ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਡੋਲ ਜਾਂਦੇ ਹਨ । ਕਾਮ ਦਾ ਵੇਗ ਆਦਮੀ ਨੂੰ ਖੋਖਲਾ ਕਰ ਸਕਦਾ ਹੈ । ਕਾਮ ਵਿਚ ਅੰਨਾ ਹੋਇਆ ਇਨਸਾਨ ਹੈਵਾਨੀਅਤ ਨੂੰ ਵੀ ਪਿਛਾਂਹ ਸੁੱਟ ਜਾਂਦਾ ਹੈ , ਕਿਸੇ ਵੀ ਰਿਸ਼ਤੇ ਦੀ ਕਦਰ ਨਹੀਂ ਰਹਿ ਜਾਂਦੀ । ਪਰ ਜਦੋਂ ਕਾਮ ਦੇ ਵੇਗ ਤੋਂ ਬਾਹਰ ਆਓਂਦਾ ਹੈ ਤਾਂ ਫਿਰ ਆਪਣੀ ਰੁਲੀ ਹੋਈ ਇਜ਼ਤ ਨੂੰ ਸਾਂਭਣ ਲਾਇਕ ਵੀ ਨਹੀਂ ਰਹਿੰਦਾ । ਇਸੇ ਹੀ ਤਰਹ ਕਾਮ ਵਿਚ ਡੁੱਬੇ ਕਿਰਦਾਰ ਨੂੰ  ਜੇ ਮੋਕੇ ਸਿਰ ਨਾ ਪਹਚਾਣਿਆ ਜਾਵੇ ਤਾਂ ਓਹ ਆਪ ਤੇ ਗਰਕ ਹੁੰਦਾ ਹੀ ਹੈ , ਪਰ ਤੁਹਾਨੂੰ ਵੀ ਲੈ ਡੁੱਬਦਾ ਹੈ। ਆਦਮੀ ਦੀ ਪਹਿਚਾਨ ਕਰਨ ਦੇ ਦੋ ਹੀ ਤਰੀਕੇ ਹਨ , ਜਾਂ ਤਾਂ ਤਜਰਬੇ ਨਾਲ ਸਿਖ ਲਵੋ ਤੇ ਜਾਂ ਗੁਰੂ ਕੋਲੋਂ ਸਿਖ ਲਵੋ । ਤਜਰਬੇ ਨਾਲ ਸਿਖਣਾ ਕਈ ਵਾਰੀ ਬਹੁਤ ਮਹਿੰਗਾ ਪੈ ਜਾਂਦਾ ਹੈ । ਇਸੇ ਲਈ ਸਾਨੂੰ ਚਰਿਤਰ ਸਿਖਾਏ ਗਏ ਤਾਂ ਕੇ ਆਦਮੀ ਦੇ ਗਲਤ ਤੋਂ ਵੀ ਗਲਤ ਕਿਰਦਾਰ ਤੋਂ ਖਬਰਦਾਰ ਹੋ ਕੇ ਰਿਹਾ ਜਾਵੇ । ਇਸੇ ਹੀ ਤਰਹ ਦਾ ਚਰਿਤਰ ੨੧੨ ਹੈ ਜਿਸ ਵਿਚ ਕਾਮ ਵਿਚ ਅੰਨਾ ਹੋਇਆ ਇਨਸਾਨ ਭੈਣ ਭਰਾ ਦਾ ਰਿਸ਼ਤਾ ਵੀ ਭੁੱਲ ਬੈਠਦਾ ਹੈ। ਇਹ ਚਰਿਤਰ ਇਕ ਕਾਮ ਵਿਚ ਅੰਨੀ ਹੋਈ ਰਾਜਕੁਮਾਰੀ ਦਾ ਕਿਰਦਾਰ ਬਿਆਨ ਕਰਦਾ ਹੈ ਜੋ ਆਪਣੇ ਹੀ ਭਰਾ ਦੇ ਰੂਪ ਤੇ ਮੋਹਿਤ ਹੋ ਜਾਂਦੀ ਹੈ । ਆਪਣੀ ਕਾਮ ਭੁਖ ਦੀ ਪੂਰਤੀ ਲਈ ਇਕ ਵੇਸਵਾ ਦਾ ਭੇਸ ਵਟਾ ਕੇ ਆਪਣੇ ਭਰਾ ਕੋਲ ਜਾਂਦੀ ਹੈ ਤੇ ਭਰਾ ਜੋ ਰਾਜਾ ਵੀ ਹੈ , ਉਸ ਨੂੰ  ਨਾ ਪਹਿਚਾਣਦਿਆਂ ਇਕ ਵੇਸਵਾ ਸਮਝ ਕੇ ਉਸ ਤੇ ਮੋਹਿਤ ਹੋ ਜਾਂਦਾ ਹੈ ਤੇ ਕੁਕਰਮ ਕਰ ਬੈਠਦਾ ਹੈ । ਇਸ ਵਿਚ ਇਕਲੀ ਰਾਜਕੁਮਾਰੀ ਹੀ ਦੋਸ਼ੀ ਨਹੀਂ ਉਸ ਦਾ ਭਰਾ ਵੀ ਦੋਸ਼ੀ ਹੈ । ਭਰਾ ਵੀ ਕਾਮ ਵਿਚ ਅੰਨਾ ਹੋਇਆ ਇਕ ਵੇਸਵਾ ਨੂੰ ਆਪਣੇ ਘਰ ਬੁਲਾ ਰਿਹਾ ਹੈ। ਜੇ ਓਹ ਜਤ ਦਾ ਪੱਕਾ ਹੁੰਦਾ ਤਾਂ ਪਰ ਨਾਰੀ ਦੇ ਜਾਲ ਵਿਚ ਨਾ ਡੁੱਬਦਾ ਤੇ ਆਪਣਾ ਧਰਮ ਨਾ ਗਵਾਂਦਾ । ਜੇ ਓਹ ਵੇਸ਼ਵਾਵਾਂ ਦੇ ਚਕਰਾਂ ਵਿਚ ਨਾ ਉਲਝਿਆ ਹੁੰਦਾ ਤਾਂ ਆਪਣੀ ਭੈਣ ਨੂੰ ਗਲਤ ਕਮ ਕਰਨ ਤੋਂ ਰੋਕ ਸਕਦਾ ਸੀ । ਸੋ ਇਸ ਚਰਿਤਰ ਵਿਚ ੨ ਸਿਖਿਆਵਾਂ ਮਿਲਦੀਆਂ ਹਨ ਕੇ ਕਾਮ ਦਾ ਵੇਗ ਭੈਣ ਭਰਾ ਦੇ ਰਿਸ਼ਤੇ ਨੂੰ ਵੀ ਦਾਗਦਾਰ ਕਰ ਸਕਦਾ ਹੈ, ਤੇ ਦੂਜੀ ਕੇ ਵੇਸ਼ਵਾਵਾਂ ਤੇ ਪਰ ਨਾਰੀ ਤੋਂ ਦੂਰੀ ਬਣਾ ਕੇ ਰਖਣੀ ਜਰੂਰੀ ਹੈ । ਅੱਜ ਕੱਲ ਇਹ ਆਮ ਹੀ ਦੇਖਿਆ ਜਾ ਸਕਦਾ ਹੈ ਕੇ ਕਾਮ ਵਿਚ ਅੰਨੇ ਹੋਏ ਲੋਕ ਕਿਦਾਂ ਆਪਣੀਆਂ ਧੀਆਂ ਭੈਣਾਂ ਦੀਆਂ ਹੀ ਇਜ਼ਤਾਂ ਰੋਲ ਜਾਂਦੇ ਹਨ । ਜੇ ਇਸਤਰੀ ਨਾਲ ਕੁਕਰਮ ਕਰਨ ਵਾਲਿਆਂ ਦੇ ਸੰਸਾਰਿਕ ਅੰਕੜੇ ਦੇਖੋ ਤਾਂ ਹੈਰਾਨੀ ਹੋਵੇਗੀ ਕੇ ਇਸਤਰੀ ਨਾਲ ਕੁਕਰਮ ਕਰਨ ਵਾਲਿਆਂ ਵਿਚ ਵੱਡੀ ਗਿਣਤੀ ਪਰਿਵਾਰਿਕ ਮੈਮਬ੍ਰਾਂ ਦੀ ਹੀ ਹੁੰਦੀ ਹੈ । ਹੁਣ ਜੇ ਆਦਮੀ ਕੁਕਰਮ ਹੁੰਦਾ ਦੇਖ ਕੇ ਅਖ੍ਹਾਂ ਤੇ ਪੱਟੀ ਬੰਨ ਲਾਵੇ ਤਾਂ ਕੁਕਰਮ ਹੋਣੇ ਬੰਦ ਨਹੀਂ ਹੋ ਜਾਣਗੇ ।ਹੁਣ ਜੇ ਕੋਈ ਇਸ ਚਰਿਤਰ ਨੂੰ  ਪੜ ਕੇ ਕਹੇ ਕੇ ਇਸ ਵਿਚ ਇਹ ਸਿਖਿਆ ਹੈ ਕੇ ਆਪਣੀ ਭੈਣ ਨਾਲ ਭੋਗ ਕਰਨਾ ਸਿਖੋ ਤਾਂ ਓਸ ਆਦਮੀ ਦੇ ਸੋਚਣ ਦੇ ਦਰਜੇ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ  

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.