Friday, 30 December 2011

ਚਰਿਤਰ ੨੮

ਚਰਿਤਰ ੨੮ 

ਦੁਨੀਆ ਵਿਚ ਕਈ ਵਾਰ ਪਤੀ ਪਤਨੀ ਦਾ ਰਿਸ਼ਤਾ ਇਕ ਮੇਲ ਦਾ ਨਹੀਂ ਹੁੰਦਾ । ਕਈ ਵਾਰੀ ਪਤੀ ਕਰੂਪ ਹੁੰਦਾ ਹੈ ਤੇ ਪਤਨੀ ਬਹੁਤ ਸੁੰਦਰ , ਪਤੀ ਬ੍ਬੁਢਾ ਹੁੰਦਾ ਤੇ ਪਤਨੀ ਜਵਾਨ । ਹੁਣ ਹਿੰਦੋਸ੍ਤਾਨ ਦੀ ਸੰਸਕ੍ਰਿਤੀ ਐਸੀ ਹੈ ਕੇ ਔਰਤ ਨੂੰ  ਬਿਨਾ ਪੁਛਿਆਂ ਹੀ ਕਿਸੇ ਮਰਦ ਨਾਲ ਬੰਨ ਦਿਤਾ ਜਾਂਦਾ ਸੀ ਤੇ ਅਜੇ ਵੀ ਬੰਨ ਦਿਤਾ ਜਾਂਦਾ ਹੈ । ਉਸ ਦਾ ਨਤੀਜਾ ਇਹ ਹੁੰਦਾ ਹੈ ਕੇ ਔਰਤ ਵਿਚਾਰੀ ਬਹੁਤੀ ਵਾਰ ਤਾਂ ਆਪਣਾ ਦ੍ਦੁਖ ਅੰਦਰ ਹੀ ਪੀ ਜਾਂਦੀ ਹੈ ਤੇ ਕਈ ਵਾਰੀ ਬਗਾਵਤ ਵੀ ਕਰ ਜਾਂਦੀ ਹੈ । ਉਤੋਂ  ਗੱਲ ਹੋਰ ਵੀ ਖਰਾਬ ਹੋ ਜਾਂਦੀ ਹੈ ਜੇ ਪਤੀ ਨਸ਼ਈ ਹੋਵੇ , ਜਾਂ ਮਾਰ ਕੁੱਟ ਕਰਦਾ ਹੋਵੇ , ਪਤਨੀ ਨੂੰ ਪੈਰ ਦੀ ਜੁੱਤੀ ਸਮਝੇ, ਉਸ ਨੂੰ  ਪੂਰਾ ਇਜ਼ਤ ਤੇ ਸਨਮਾਨ ਨਾ ਦੇਵੇ । ਅਜੇਹੀ ਹਾਲਤ ਵਿਚ ਕਈ ਵਾਰੀ ਬਾਹਰ ਦੇ ਕਾਮੀ ਪੁਰਸ਼ ਇਸਤਰੀ ਦਾ ਫਾਇਦਾ ਉਠਾ ਕੇ ਉਸ ਨਾਲ ਖਿਲਵਾੜ ਵੀ ਕਰ ਜਾਂਦੇ ਨੇ ਤੇ ਇਸਤਰੀ ਨੂੰ  ਉਸ ਦਾ ਪਤਾ ਵੀ ਨਹੀਂ ਚਲਦਾ । ਅੱਗੇ ਜਾ ਕੇ ਏਹੋ ਜਹੀਆਂ ਗੱਲਾਂ ਕਤਲਾਂ ਦੇ ਕਾਰਨ ਵੀ ਬਣਦੀਆਂ ਹਨ ਤੇ ਘਰ ਦਾ ਮਾਹੋਲ ਵੀ ਖਰਾਬ ਹੁੰਦਾ ਹੈ ।ਜੇ ਆਲੇ ਦੁਵਾਲੇ ਝਾਤੀ ਮਾਰੀ ਜਾਵੇ ਤਾਂ ਇਹ ਸ੍ਸ੍ਭ ਕ੍ਕੁਛ ਅੱਜ ਵੀ ਖੁਲੇਆਮ ਹੋ ਰਿਹਾ ਹੈ । ਇਸੇ ਹੀ ਚੀਜ਼ ਨੂੰ  ਦਰਸਾਂਦਾ ਇਹ ਚਰਿਤਰ ਹੈ ਜੋ ਇਨਸਾਨ ਦੀ ਨੀਚਤਾ ਤੇ ਮੂਰਖਤਾ ਦੀਆਂ ਹੱਦਾਂ ਬਿਆਨ ਕਰਦਾ ਹੈ । ਇਕ ਆਜੜੀ ਜੋ ਬਹੁਤ ਕਰੂਪ ਹੈ , ਉਸ ਦੇ  ਘਰ ਦੀ ਬਹੁਤ ਸੋਹਣੀ ਹੁੰਦੀ ਹੈ ।ਪਰ ਇਹ ਆਦਮੀ ਓਸ ਇਸਤਰੀ ਨੂੰ  ਪਿਆਰ ਨਾਲ ਰੱਖਣ ਦੀ ਬਜਾਏ ਓਸ ਦੀ ਮਾਰ ਕ੍ਕੁਟ ਕਰਦਾ ਹੈ , ਓਸ ਨੂੰ  ਘਰੋਂ ਬਾਹਰ ਨਹੀਂ ਜਾਣ ਦਿੰਦਾ , ਉਸ ਤੇ ਕਈ ਬੰਦਿਸ਼ਾਂ ਲਾ ਕੇ ਰਖਦਾ ਹੈ ਤੇ ਇਥੋਂ ਤਕ ਕੇ ਉਸ ਦੇ ਗਹਿਣੇ ਤੱਕ ਵੇਚ ਜਾਂਦਾ ਹੈ । ਹੁਣ ਇਹ ਪਤੀ ਦੇ ਤਸ਼ੱਦਦ ਨਾਲ ਗੁਲਾਮੀ ਦੀ ਜਿੰਦਗੀ ਜੀ ਰਹੀ ਔਰਤ ਦੱਬੀ ਬਗਾਵਤ ਕਰ ਜਾਂਦੀ ਹੈ ਤੇ ਇਸ ਦਾ ਫਾਇਦਾ ਇਕ ਕਾਮੀ ਪੁਰਸ਼ ਉਠਾ ਜਾਂਦਾ ਹੈ । ਹੁਣ ਨੀਚਤਾ ਤੇ ਬੇਸ਼ਰਮੀ ਦੀ ਹੱਦ ਇਥੋਂ ਤਕ  ਪਾਰ ਹੋ ਜਾਂਦੀ ਹੈ ਕੇ ਪਤੀ ਦੀ ਮੋਜੂਦਗੀ  ਵਿਚ ਹੀ ਧੋਖੇ ਨਾਲ ਓਸ ਆਦਮੀ ਨਾਲ ਗਲਤ ਕੰਮ ਕਰਦੀ ਹੈ ਤੇ ਮੂਰਖ ਪਤੀ ਇਸ ਭੇਦ ਨੂੰ  ਜਾਣ ਵੀ ਨਹੀਂ ਸਕਦਾ । ਤੇ ਉਸ ਕਾਮੀ ਆਦਮੀ ਦਾ ਵੀ ਹੋਂਸਲਾ ਦੇਖ ਲਵੋ ਕੇ ਓਹ ਵੀ ਕਾਮ ਵਿਚ ਅੰਨਾ ਹੋਇਆ ਪਤੀ ਦੇ ਕੋਲ ਹੁੰਦੀਆਂ ਹੋਈਆਂ ਵੀ ਉਸ ਦੀ ਮੂਰਖਤਾ ਦਾ ਫਾਇਦਾ ਉਠਾ ਕੇ ਆਪਣਾ ਮਤਲਬ ਕੱਢ ਜਾਂਦਾ ਹੈ ।ਹੁਣ ਇਹ ਕਹਾਣੀ ਇਕ ਦੱਬੀ ਹੋਈ ਔਰਤ ਦੀ ਮਾਨਸਿਕਤਾ ਬਿਆਨ ਕਰਦੀ ਹੈ ਤੇ ਸੰਦੇਸ਼ ਦਿੰਦੀ ਹੈ ਕੇ ੧. ਵਰ ਮੇਲ ਦਾ ਹੋਣਾ ਚਾਹਿਦਾ ਹੈ ਤੇ ਹਾਣ ਦਾ ਹੋਣਾ ਚਾਹਿਦਾ ਹੈ ੨. ਪਤੀ ਨੂੰ  ਪਤਨੀ ਨੂੰ ਪਿਆਰ ਨਾਲ ਰੱਖਣਾ ਚਾਹਿਦਾ ਹੈ ੩. ਪਤਨੀ ਦੀ ਕੁਟ ਮਾਰ ਤੇ ਉਸ ਨੂੰ  ਜਲੀਲ ਨਹੀਂ ਕਰਨਾ ਚਾਹੀਦਾ , ਬਲਕੇ ਉਸ ਨੂੰ ਕੋਈ ਵੀ ਕੰਮ ਆਪਣੀ ਮਰਜੀ ਨਾਲ ਕਰਨ ਦੀ ਖੁਲ ਹੋਣੀ ਚਾਹੀਦੀ ਹੈ ੪ ਪਤਨੀ ਦੀਆਂ ਚੀਜ਼ਾਂ ਖਾਸ ਕਰ ਕੇ ਗਹਿਣੇ ਜਿਨਾ ਨਾਲ ਨਾਰੀ ਨੂੰ  ਕਾਫੀ ਸਨੇਹ ਵੀ ਹੁੰਦਾ ਹੈ ਓਸ ਦੀ ਮਰਜੀ ਤੋਂ ਬਗੈਰ ਵੇਚਣੇ ਨਹੀਂ ਚਾਹੀਦੇ , ਸਗੋਂ ਇਸਤਰੀ ਨੂੰ ਹੋਰ ਬਣਾ ਕੇ ਦੇਣੇ ਚਾਹੀਦੇ ਹਨ ਭਾਵ ਪਤਨੀ ਨੂੰ ਚੰਗਾ ਪਹਿਨਣ ਵਾਸਤੇ  ਲੈ ਕੇ ਦੇਣਾ ਚਾਹੀਦਾ ਹੈ  ੫ ਆਪਣੇ ਘਰ ਵਿਚ ਹੋਸ਼ਿਆਰ ਰਹਿਣਾ ਚਾਹੀਦਾ ਹੈ ਕੇ ਬਾਹਰ ਦਾ ਕੋਈ ਕਾਮੀ ਪੁਰਸ਼ ਤੁਹਾਡੀ  ਬੇਵਕੂਫੀ ਦਾ ਫਾਇਦਾ ਉਠਾ ਕੇ ਤੁਹਾਡੇ ਨਾਲ ਤੇ ਤੁਹਾਡੀ ਪਤਨੀ ਨਾਲ ਖਿਲਵਾੜ ਨਾ ਕਰ ਜਾਵੇ ੬ ਕਾਮ ਵਿਚ ਅੰਨਾ ਹੋਇਆ ਆਦਮੀ ਬੇਸ਼ਰਮੀ ਦੀਆਂ ਹੱਦਾਂ ਟੱਪ ਜਾਂਦਾ ਹੈ  । ਹੁਣ ਕਹਾਣੀ ਤੋ ਕੁਛ ਸਿਖਣਾ ਹੁੰਦਾ ਹੈ । ਸਾਹਿਤ ਦੀ ਤਹਿ ਵਿਚ ਲੁਕੀ ਹੋਈ ਚੀਜ਼ ਨੂੰ ਖੋਜਣਾ ਹੀ ਕਹਾਣੀ ਲਿਖਣ ਦਾ ਮੂਲ ਉਦੇਸ਼ ਹੁੰਦਾ ਹੈ । ਜੇ ਸਿਰਫ ਕਵਿਤਾ ਵਿਚਲੀਆਂ ਕਹਾਣੀਆਂ ਦਾ ਸਿਰਫ ਅਖਰੀ ਅਰਥ ਹੀ ਕੀਤਾ ਜਾਵੇ ਤਾਂ ਇਨਸਾਨ ਆਰਾਮ ਨਾਲ ਧੋਖਾ ਖਾ ਜਾਂਦਾ ਹੈ । ਭੇਦ ਕਹਾਣੀ ਪੜਨ ਵਿਚ ਹੈ । ਨਹੀਂ ਤੇ ਸਾਰੇ ਜਾਣੇ ਸੋਚੀ ਪੈ ਜਾਣਗੇ ਕੇ ਚੂਹੇ ਮਿਲ ਕੇ ਮੀਟਿੰਗ ਕਿਦਾਂ ਕਰ ਸਕਦੇ ਨੇ , ਤੇ ਚੂਹੇ ਬਿਲੀ ਦੇ ਗੱਲ ਵਿਚ ਟੱਲੀ ਕਿਸ ਤਰਹ ਬੰਨ ਸਕਦੇ ਨੇ । ਕੀ ਕਦੀਂ ਕਿਸੇ ਨੇ ਸੁਣਿਆ ਹੈ ਕੇ ਚੂਹਾ ਬਿਲ੍ਲੀ ਦੇ ਗਲ ਵਿਚ ਟੱਲੀ ਬੰਨਣ ਲੈ ਮੀਟਿੰਗ ਕਰਦਾ ਹੈ ? ਇਹ ਸਭ ਕਹਾਣੀਆਂ ਨੇ , ਇਹਨਾ ਦਾ ਮਕਸਦ ਇਕ ਗ੍ਗੁਝਾ ਸੰਦੇਸ਼ ਦੇਣਾ ਹੁੰਦਾ ਹੈ । ਕਾਮ ਦੇ ਤ੍ਤ੍ਥ ਉਜਾਗਰ ਕਰਦੀ ਕਹਾਣੀ ਵਿਚ ਕਾਮ ਦੀ ਗੱਲ ਨਹੀਂ ਕੀਤੀ ਜਾਵੇਗੀ ਤਾਂ ਕਿਸ ਦੀ ਕੀਤੀ ਜਾਵੇਗੀ । ਹੁਣ ਇਸ ਚਰਿਤਰ ਦਾ ਇਨਾ ਮਹੱਤਵਪੂਰਣ ਸੰਦੇਸ਼ ਭੁੱਲ ਕੇ ਕੋਈ ਕਹੇ ਕੇ " ਇਸ਼ਕ਼ ਕਰਨ ਦਾ ਤਰੀਕਾ ਸਿਖੋ " ਤਾਂ ਰੱਬ ਹੀ ਬਚਾਵੇ       

ਦਾਸ
ਡਾ ਕਵਲਜੀਤ ਸਿੰਘ copyright@ tejwant kawaljit singh . any editing without the written permission of the author will lead to the legal action at the cost of the editor