Tuesday, 20 September 2011

ਸ੍ਰੀ ਦਸਮ ਗਰੰਥ ਵਿਚ ਪੰਡਿਤ ਦੀ ਇਜ਼ਤ - ਭਾਗ ੧ - TejwantKawaljit Singh

ਆਨੰਦਪੁਰ ਦੀ ਧਰਤੀ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਕ ਨਵੀਂ ਰੀਤ ਚਲਾਈ ਜੋ ਬ੍ਰਾਹਮਣ ਨੇ ਆਪਣੀ ਤੋਹੀਨ ਜਾਣੀ। ਹਿੰਦੋਸ੍ਤਾਨ ਦਾ ਇਤਿਹਾਸ ਗਵਾਹ ਹੈ ਕੇ ਜਦੋਂ ਵੀ ਕਿਤੇ ਕੋਈ ਧਰਮ ਸਮਾਗਮ ਹੁੰਦਾ ਸੀ ਤਾਂ ਸਬ ਤੋਂ ਪਹਿਲਾਂ ਬ੍ਰਾਹਮਣਾ ਨੂ ਰੋਟੀ ਖਵਾਈ ਜਾਂਦੀ ਸੀ । ਪਰ ਗੁਰੂ ਸਾਹਿਬ ਨੇ ਬ੍ਰਾਹਮਣਾ ਦੀ ਇਹ ਰੀਤ ਤੋਢ਼ ਕੇ ਗੁਰੂ ਦੇ ਸਿਖਾਂ ਨੂ ਆਦਰ ਮਾਨ ਬਕਸ਼ਿਆ, ਤੇ ਬ੍ਰਾਹਮਣਾ ਨੂ ਸਾਫ਼ ਕਹਿ ਦਿਤਾ ਕੇ ਇਹ ਮੇਰੇ ਸ਼ਤਰੀ ਪੁਤਰ ਭਾਵ ਯੋਧੇ ਪੁਤਰ ਨੇ ਤੇ ਇਹਨਾ ਦੀ ਸਮਝ ਬ੍ਰਾਹਮਣਾ ਦੀ ਸਮਝ ਤੋਂ ਵੀ ਉਤੇ ਹੈ। ਪੰਡਤਾਂ ਨੇ ਇਹ ਵੀ ਗਲ ਮਸ਼ਹੂਰ ਕੀਤੀ ਹੋਈ ਸੀ ਕੇ ਜੋ ਵੀ ਹੁੰਦਾ ਹੈ ਵਿਧਾਤਾ ਦੀ ਮਰਜੀ ਤੇ ਹੀ ਹੁੰਦਾ ਹੈ ਤੇ ਪਿਛਲੇ ਕਰਮਾ ਦਾ ਫਲ ਹੁੰਦਾ ।ਗਲ ਇਸ ਤਰਹ ਹੋਈ ਕੇ ਅਨਾਦਪੁਰ ਵਿਚ ਸਿਖ ਰਾਜ ਦਾ ਬੋਲ ਬਾਲਾ ਦੇਖ ਕੇ ਬ੍ਰਾਹਮਣਾ ਦੀ ਨੀਅਤ ਫਿਟ ਗਈ ਤੇ ਓਹਨਾ ਨੇ ਸਿਖਾਂ ਨੂੰ ਕਹਿਣਾ ਸ਼ੁਰੂ ਕਰ ਦਿਤਾ ਕੇ ਜੇ ਗੁਰੂ ਸਾਹਿਬ ਜੱਗ ਕਰਨ ਤਾਂ ਦੇਵੀ ਪਰਗਟ ਹੋਵੇਗੀ ਤੇ ਗੁਰੂ ਸਾਹਿਬ ਦੇਵੀ ਤੋਂ ਵਰ ਲੈ ਕੇ ਮੁਸਲਮਾਨਾ ਨਾਲ ਯੁਧ ਜਿਤ ਸਕਦੇ ਨੇ । ਹੁਣ ਆਮ ਸਿਖਾਂ ਨੇ ਵੀ ਇਹੀ ਸੋਚ ਕੇ ਗੁਰੂ ਸਾਹਿਬ ਨੂ ਬੇਨਤੀਆਂ ਕਰਨੀਆ ਸ਼ੁਰੂ ਕਰ ਦਿਤੀਆਂ। ਹੁਣ ਜਦ ਭਰਮ ਪੈ ਜਾਵੇ ਤਾਂ ਓਹਨੂ ਖਤਮ ਵੀ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਭਰਮ ਦਾ ਪਰਦਾ ਫਾਸ਼ ਹੋ ਜਾਵੇ । ਸੋ ਇਤਿਹਾਸ ਅਨੁਸਾਰ ਗੁਰੂ ਸਾਹਿਬ ਨੇ ਪੰਡਤਾਂ ਨੂ ਨੰਗਿਆਂ ਕਰਨ ਲੈ ਜੱਗ ਦੀ ਇਜਾਜ਼ਤ ਦੇ ਦਿਤੀ । ਪੰਡਤਾਂ ਨੇ ਸੋਚਿਆ ਕੇ ੬ ਕੁ ਮਹੀਨੇ ਆਪਣੀ ਖਾਣ ਬਾਨੀ ਰਹੂ ਤੇ ਓਸ ਤੋਂ ਬਾਅਦ ਕੋਈ ਬਹਾਨਾ ਮਾਰ ਦੇਵਾਂਗੇ । ਜਦੋਂ ਜੱਗ ਹੋਇਆ ਤਾਂ ਭੋਜਨ ਪਹਿਲਾਂ ਸਿਖਾਂ ਨੇ ਸ਼ਕ ਲਿਆ । ਜਦੋਂ ਪੰਡਿਤਾਂ ਨੂੰ ਇਸ ਗਲ ਦਾ ਪਤਾ ਲੱਗਾ ਤਾਂ ਓਹਨਾ ਨੇ ਤਾਂ ਹਾਲ ਦੋਹਾਈ ਪਾ ਦਿਤੀ । ਗੁੱਸੇ ਵਿਚ ਆਇਆਂ ਨੇ ਗੁਰੂ ਸਾਹਿਬ ਅਗੇ ਜਾ ਕੇ ਅਵਾ ਤਵਾ ਬੋਲਨਾ ਸ਼ੁਰੂ ਕਰ ਦਿਤਾ ਕੇ ਤੁਸੀਂ ਸਾਡੀ ਇਜ਼ਤ ਨਹੀਂ ਕੀਤੀ । ਭਾਰਤ ਵਿਚ ਪਹਿਲਾਂ ਬ੍ਰਾਹਮਣ ਖਾਂਦੇ ਨੇ ਤੇ ਫਿਰ ਕਸ਼ਤਰੀ ਤੇ ਫਿਰ ਬਾਕੀ । ਪਰ ਆਪ ਦੇ ਲੰਗਰ ਵਿਚ ਪਹਿਲਾਂ ਸ਼ੂਦਰ ਸ਼ਕ ਗਏ । ਤੁਸੀਂ ਚੰਗੇ ਕਸ਼ਤਰੀ ਹੋ ਜੋ ਤੋਹਾਨੂ ਇਨਾ ਵੀ ਨਹੀਂ ਪਤਾ । ਗੁਰੂ ਕੇ ਸਿਖਾਂ ਨੂ ਗਾਲਾਂ ਦੇਣੀਆ ਸ਼ੁਰੂ ਕਰ ਦਿਤਿਆਂ ।ਗੁਰੂ ਸਾਹਿਬ ਨੇ ਖਾਲਸੇ ਦੀ ਪੰਡਿਤ ਵਲੋਂ ਸ਼ਰੇਆਮ ਕੀਤੀ ਬੇਇਜਤੀ ਨਾ ਸਹਾਰਦੇ ਹੋਏ ਖਾਲਸੇ ਦੀ ਜੋ ਉਪਮਾ ਪੰਡਿਤਾਂ ਸਾਹਮਣੇ ਕੀਤੀ ਓਹ ਏਸ ਤਰਹ ਹੈ ਅਤੇ ਖਾਲਸਾ ਮਹਿਮਾ ਹੇਠ ਸ੍ਰੀ ਦਸਮ ਗਰੰਥ ਵਿਚ ਦਰਜ ਹੈ :

ਜੋ ਕਛੁ ਲੇਖ ਲਿਖਿਓ ਬਿਧਨਾ ਸੋਈ ਪਾਈਯਤ ਮਿਸਰ ਜੂ ਸ਼ੋਕ ਨਿਵਾਰੋ ॥ਮੇਰੋ ਕਛੂ ਅਪਰਾਧ ਨਹੀ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ ॥

ਭਾਵ - ਪੰਡਿਤ ਜੀ, ਜੋ ਕੁਛ ਵਿਧਾਤਾ ਲੇਖ ਲਿਖਦਾ ਹੈ ਓਸੇ ਤਰਹ ਹੀ ਹੁੰਦਾ ਹੈ? ਸੋ ਆਪ ਜੀ ਨਾਲ ਵੀ ਓਸੇ ਤਰਹ ਹੋਇਆ ਹੈ , ਹੁਣ ਤੁਸੀਂ ਇਸ ਗਲ ਦਾ ਗੁੱਸਾ ਥੁਕੋ । ਜਿਵੇਂ ਵਿਧਾਤਾ ਨੇ ਲਿਖਿਆ ਸੀ ਓਵੇਂ ਹੋਇਆ ਤੇ ਸਿਖਾਂ ਨੂ ਆਪ ਨਾਲੋਂ ਜਿਆਦਾ ਇਜ਼ਤ ਮਿਲੀ, ਸੋ ਏਸ ਵਿਚ ਮੇਰਾ ਕੋਈ ਗੁਨਾਹ ਨਹੀਂ ਹੈ , ਕੇ ਵਿਧਾਤਾ ਨੇ ਮੇਨੂ ਇਹ ਭੁਲਾ ਤਾ ਕੇ ਮੈਂ ਤੋਹਾਨੂ ਪਹਿਲਾਂ ਭੋਜਨ ਸ਼ਕਾਨਾ ਹੈ ।

ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ ॥ ਛੱਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂੰ ਪੈ ਕਟਾਛ ਕ੍ਰਿਪਾ ਕੈ ਨਿਹਾਰੋ ॥੧॥

ਭਾਵ- ਤੁਸੀਂ ਜਿਆਦਾ ਓਖੇ ਨਾ ਹੋਵੋ ਤੋਹਾਨੂ ਕੰਬਲ ਰਜਾਈਆਂ ਵੀ ਦੇ ਦੇਵਾਂਗੇ। ਭਾਵ ਤੋਹਾਨੂ ਤੋਹਾਡਾ ਦ੍ਸ਼੍ਨਾ ਵਾਲਾ ਸਮਾਨ ਤੋਹਾਨੂ ਦੇ ਦੇਵਾਂਗੇ , ਘਬਰਾਓ ਨਾ । ਇਹ ਜੋ ਸਿਖ ਨੇ ਇਹ ਕਰਮ ਕਰ ਕੇ ਕਸ਼ਤਰੀ ਨੇ , ਤੇ ਇਹਨਾ ਦੀ ਬੁਧ ਉਤਮ ਬ੍ਰਾਹਮਣਾ ਵਾਲੀ ਹੈ, ਇਹਨਾ ਨੂ ਨੀਵੀ ਜਾਤ ਦਾ ਨਾ ਸਮਝੋ , ਇਹ ਤੋਹਾਡੇ ਤੋਂ ਉਤਮ ਨੇ , ਭਾਵ ਤੁਸੀਂ ਆਪਣੇ ਆਪ ਨੂ ਬ੍ਰਾਹਮਣ ਕਹਾਓੰਦੇ ਪਰ ਇਹ ਸਿਖ ਦੋ ਕੁਲਾਂ ਦੇ ਗੁਣ ਰਖਦੇ ਨੇ , ਇਹ ਯੋਧੇ ਖਤ੍ਰੀ ਵੀ ਨੇ , ਤੇ ਇਹ ਵਾਹਿਗੁਰੂ ਨਾਲ ਇਕ ਮਿਕ ਅਸਲੀ ਬ੍ਰਾਹਮਨ ਨੇ। ਬ੍ਰਾਹਮਨ ਗੁਰਬਾਣੀ ਅਨੁਸਾਰ ਓਹ ਹੈ ਜੋ ਬ੍ਰਹਮ ਨੂੰ ਜਾਣਦਾ ਹੋਵੇ " ਬ੍ਰਹਮ ਬਿੰਦਹਿ ਤੇ ਬ੍ਰਾਹਮਣਾ ", ਸੋ ਭਾਵ ਗੁਰੂ ਕੇ ਸਿਖਾਂ ਦੀ ਸੁਰਤੀ ਅਸਲੀ ਬ੍ਰਾਹਮਣਾ ਵਾਲੀ ਤੇ ਤੇ ਕਰਮ ਯੋਧਿਆਂ ਵਾਲੇ ਨੇ , ਸੋ ਇਸ ਕਰਕੇ ਸਿਖ ਇਹਨਾ ਪਾਖੰਡੀ ਬਾਹਮਣਾ ਤੋਂ ਉਤਮ ਹੋਏ । ਇਸ ਲਈ ਗੁਰੂ ਸਾਹਿਬ ਸਾਹਿਬ ਕਹ ਰਹੇ ਨੇ ਕੇ ਇਹਨਾ ਤੇ ਇਨਾ ਗੁੱਸਾ ਨਾ ਕਰੋ ।

ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕ੍ਰਿਪਾ ਫੁਨ ਧਾਮ ਭਰੇ ॥

ਇਹਨਾ ਸਿਖਾਂ ਡੇ ਕਰਕੇ ਹੀ ਮੈਂ ਯੁਧ ਜਿੱਤੇ ਨੇ ਤੇ ਇਹਨਾ ਸਿਖਾਂ ਦੀ ਬਦੋਲਤ ਹੀ ਤੋਹਾਨੂ ਦਾਨ ਕਰ ਰਿਹਾ ਹਾਂ । ਇਹਨਾ ਦੀ ਕਿਰਪਾ ਕਰਕੇ ਹੀ ਮੁਸ਼ਕਲ ਨਿਵਿਰਤ ਹੁੰਦੀ ਹੈ ਤੇ ਇਹਨਾ ਦੀ ਹੀ ਬਦੋਲਤ ਹੈ ਕੇ ਅਸੀਂ ਰਾਜਿਆਂ ਵਾਂਗ ਰਹਿ ਰਹੇ ਹਾਂ । ਦੇਖੋ ਗੁਰੂ ਸਾਹਿਬ ਦੀ ਬਖਸ਼ਸ਼ , ਕਿਨੀ ਵਡਿਆਈ ਦਿਤੀ ਖਾਲਸੇ ਨੂੰ ਓਹਨਾ ਹੰਕਾਰੀ ਪੰਡਤਾਂ ਦੇ ਸਾਹਮਣੇ , ਜੋ ਖਾਲਸੇ ਨੂ ਨੀਚ ਜਾਤ ਤੇ ਆਸ਼ੂਤ ਸਮਝ ਕੇ ਕੋਲ ਨਹੀਂ ਸਨ ਬਿਠਾਂਦੇ। ਇਨੀ ਨਿਮਰਤਾ ਹੋ ਸਕਦੀ ਹੈ ਕਿਸੇ ਸਕਿਤ ਕਵੀ ਦੀ ? ਕਹਰ ਸਕਿਤ ਕਵੀ ਕਹਿ ਰਿਹਾ ਹੈ ਕੇ ਗੁਰੂ ਕੇ ਸਿਖ ਪੰਡਤਾਂ ਤੋਂ ਉਤੇ ਨੇ ਤੇ ਮੇਰੇ ਤੋਂ ਵੀ ਜਿਆਦਾ ਇਜ਼ਤ ਦੇ ਹਕ਼ਦਾਰ ਨੇ ?

ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸ਼ੱਤ੍ਰੁ ਮਰੇ ॥ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋਸੋ ਗਰੀਬ ਕਰੋਰ ਪਰੇ ॥੨॥

ਭਾਵ - ਇਹਨਾ ਸਿਖਾਂ ਦੀ ਕਿਰਪਾ ਸਦਕਾ ਹੀ ਮੇਨੂ ਸਿਖਿਆ ਮਿਲੀ ਹੈ ਤੇ ਇਹਨਾ ਸਿਖਾਂ ਦੀ ਬਦੋਲਤ ਮੈਂ ਇਨੀਆ ਜੰਗਾਂ ਲ੍ਢ਼ ਕੇ ਜਿਤੀਆਂ ਨੇ । ਇਹਨਾ ਦੀ ਕਿਰਪਾ ਸਦਕਾ ਹੀ ਮੈਂ ਵੀ ਖਾਲਸਾ ਬਣਿਆ ਹਾਂ ਨਹੀਂ ਤੇ ਮੇਰੇ ਵਰਗੇ ਹੋਰ ਕੀਨੇ ਹੀ ਕ੍ਰੋਰਾਂ ਨੇ । ਇਥੇ ਆਪੇ ਗੁਰ ਚੇਲਾ ਹੈ ਆਪੇ ਵਾਲਾ ਭਾਵ ਆ ਗਿਆ ।ਖਾਲਸੇ ਨੂ ਇਨੀ ਵਡਿਆਈ ਬਕ੍ਸ਼ਨ ਵਾਲਾ ਕੋਈ ਸਾਕਤ ਕਵੀ ਹੋਵੇਗਾ ? ਪੰਡਤਾਂ ਨੂ ਖਾਲਸੇ ਸਾਹਮਣੇ ਛੋਟਾ ਕਹਣ ਵਾਲਾ ਕੋਈ ਪੰਡਿਤ ਹੋ ਸਕਦਾ ਹੈ ? ਲਾਹਨਤ ਹੈ ਏਹੋ ਜਹੇ ਲੋਕਾਂ ਤੇ ਜੋ ਗੁਰੂ ਸਾਹਿਬ ਦੀ ਇਨੀ ਨਿਮਰਤਾ ਭਾਰੀ ਏਸ ਬਾਣੀ ਬਾਰੇ ਝੂਠ ਬੋਲਦੇ ਨੇ । ਇਥੇ ਗੁਰੂ ਸਾਹਿਬ ਨੇ ਖਾਲਸੇ ਦੀ ਵਡਿਆਈ ਪੰਡਤਾਂ ਨੂ ਦਸਦਿਆਂ ਸਾਫ਼ ਕਹ ਦਿਤਾ ਕੇ ਇਹ ਖਾਲਸਾ ਹੀ ਮੇਰੇ ਲਈ ਸਭ ਕੁਛ ਹੈ , ਤੇ ਅਜੇ ਅਸੀਂ ਏਨੇ ਅਕਿਰਤ ਘਣ ਹੋ ਗਏ ਕੇ ਗੁਰੂ ਸਾਹਿਬ ਦੀ ਇਨੀ ਪਿਆਰ ਭਾਰੀ ਰਚਨਾ ਨੂ ਹੀ ਗਲਤ ਲਫਜ਼ ਬੋਲਨੇ ਸ਼ੁਰੂ ਕਰ ਦਿਤੇ ? ਹੁਣ ਅਗੇ ਦੇਖਣਾ ਕੇ ਗੁਰੂ ਸਾਹਿਬ ਕੀ ਕਹਿ ਰਹੇ ਨੇ :

ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ ॥ ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥

ਭਾਵ - ਮੇਨੂ ਹੁਣ ਪੰਡਿਤਾਂ ਦੀ ਸੇਵਾ ਨਹੀਂ ਚੰਗੀ ਲਗਦੀ , ਮੈਂ ਤਾਂ ਹੁਣ ਗੁਰਸਿਖਾਂ ਦੀ ਸੇਵਾ ਹੀ ਕਰਾਂਗਾ। ਇਹਨਾ ਸਿਖਾਂ ਨੂ ਹੀ ਦਾਨ ਦੇਵਾਂਗਾ ਤੋਹਾਨੂ ਨਹੀਂ ।

ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥ ਮੋ ਗ੍ਰਹਿ ਮੈ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ ॥੩॥

ਭਾਵ - ਹੁਣ ਖਾਲਸੇ ਨੂ ਹੀ ਦੇਵਾਂਗਾ ਜੋ ਵੀ ਦੇਵਾਂਗਾ, ਇਹਨਾ ਨੂ ਦਿਤੀਆਂ ਹੀ ਜਗ ਵਿਚ ਜਸ ਹੈ , ਤੋਹਾਨੂ ਵੇਹਲਿਆਂ ਨੂ ਦਿਤਿਆਂ ਨਹੀਂ । ਮੇਰਾ ਘਰ ਬਾਹਰ ਜੋ ਕੁਛ ਵੀ ਹੈ , ਓਹ ਸਬ ਖਾਲਸੇ ਦਾ ਹੀ ਹੈ । ਖਾਲਸਾ ਗੁਰੂ ਕਾ ਪੁਤਰ ਹੋਣ ਕਰ ਕੇ ਗੁਰੂ ਦਾ ਅਸਲੀ ਵਾਰਿਸ ਹੈ ਤੇ ਜੋ ਖਾਲਸੇ ਦਾ ਹੈ , ਓਹ ਗੁਰੂ ਦਾ ਤੇ ਜੋ ਗੁਰੂ ਦਾ ਹੈ , ਓਹ ਖਾਲਸੇ ਦਾ । ਜਦੋਂ ਗੁਰੂ ਤੇ ਖਾਲਸਾ ਹੀ ਇਕ ਹੋ ਗਏ ਤਾਂ ਭੇਦ ਕੀ ਰਹਿ ਗਿਆ । ਭੇਦ ਤਾਂ ਪੰਡਿਤ ਦੀ ਘਟਿਆ ਅਖ ਵਿਚ ਸੀ , ਸੋ ਗੁਰੂ ਸਾਹਿਬ ਨੇ ਪੰਡਿਤ ਨੂ ਖਾਲਸੇ ਸਾਹਮਣੇ ਓਹਦੀ ਓਕਾਤ ਦਿਖਾ ਦਿਤੀ ।

ਦੋਹਰਾ ॥
DOHRA

ਚਟਪਟਾਇ ਚਿਤ ਮੈ ਜਰਯੋ ਤ੍ਰਿਣ ਜਯੋਂ ਕ੍ਰੁੱਧਤ ਹੋਇ ॥ ਖੋਜ ਰੋਜ ਕੇ ਹੇਤ ਲਗ ਦਯੋ ਮਿਸਰ ਜੂ ਰੋਇ ॥੪॥
Just as the straws while burning in ire are flabbergasted, in the same way, the Brahmin got enraged in his mind and thinking about his means of sustenance, he wept.4.

ਇਹ ਗਲਾਂ ਸੁਨ ਕੇ ਜਿਵੇਂ ਘਾਹ ਫੂਸ ਸਢ਼ ਕੇ ਸਵਾਹ ਹੁੰਦਾ ਹੈ , ਓਵੇਂ ਪੰਡਿਤ ਅੰਦਰੋਂ ਸਢ਼ ਗਏ । ਪੰਡਤਾਂ ਨੇ ਰੋਣਾ ਸ਼ੁਰੂ ਕਰ ਦਿਤਾ ਕੇ ਹੁਣ ਤੇ ਸਾਡੀ ਖਾਣ ਬੰਦ ਹੋ ਜਾਣੀ ਹੈ । ਸਾਨੂ ਕੋਣ ਪੁਛਹੁ ਗਾ ? ਖਾਲਸਾ ਜੋ ਨੀਚ ਸੀ , ਸ਼ੂਦਰ ਸੀ , ਸਾਡੇ ਬਰਾਬਰ ਨਹੀਂ ਸੀ , ਓਸ ਨੂ ਗੁਰੂ ਸਾਹਿਬ ਨੇ ਇਨਾ ਉਚਾ ਚੁਕ ਦਿਤਾ ਤਾਂ ਸਾਡਾ ਕੀ ਬਣੂ ? ਅਸੀਂ ਤੇ ਭੂਖੇ ਮਾਰ ਜਾਵਾਂਗੇ ? ਕੀ ਇਹ ਗਲ ਕੋਈ ਪੰਡਿਤ ਲਿਖ ਸਕਦਾ ਹੈ ? ਕੀ ਪੰਡਿਤ ਆਪਣੇ ਆਪ ਆਪਣੀ ਇਨੀ ਬੇਇਜਤੀ ਕਰੇ ਗਾ ?
ਪਰ ਜੋ ਖਾਲਸੇ ਨੂ ਇਜ਼ਤ ਗੁਰੂ ਸਾਹਿਬ ਨੇ ਬਕਸ਼ੀ ਹੈ , ਅਸੀਂ ਓਹਨਾ ਦੇ ਰਿਣੀ ਹਾਂ , ਸਾਡੀ ਗੁਰੂ ਸਾਹਿਬ ਇਨੀ ਓਕਾਤ ਨਹੀਂ ਜਿਨਾ ਤੁਸੀਂ ਸਾਨੂ ਦਰਜਾ ਦੇ ਦਿਤਾ । ਅਜੇ ਤੇ ਅਸੀਂ ਆਪ ਜੀ ਦੀ ਦਿਤੀ ਇਨੀ ਪਿਆਰੀ ਬਾਣੀ ਜਾਪੁ ਸਾਹਿਬ ਤੇ ਚੋਪਈ ਨੂ ਵੀ ਘਟੀਆ ਅਲਫਾਜ਼ ਕਹਿ ਕਹਿ ਕੇ ਜਲੀਲ ਕਰਨ ਦੀ ਕੋਸ਼ਿਸ ਕੀਤੀ । ਬਕਸ਼ ਲੇਣਾ ਤੇ ਸਾਨੂ ਸਾਰੀਆਂ ਨੂ ਸੁਮਤ ਬਕਸ਼ ਦੇਣਾ ਤਾਂ ਕੇ ਆਪ ਜੀ ਦਿਤੀ ਹੋਈ ਦਸਮ ਬਾਣੀ ਦੀ ਕਦਰ ਕਰ ਸਕੀਏ ਤੇ ਗੁਰੂ ਘਰ ਦੇ ਦੋਖੀ ਤੇ ਪੰਡਿਤ ਦੇ ਚੁਕੇ ਹੋਏ ਰਾਮ ਰਾਏ ਦੇ ਚੇਲਿਆਂ ਦੀਆਂ ਸ਼ਾਤਿਰ ਚਾਲਾਂ ਤੋਂ ਸੁਚੇਤ ਹੋ ਕੇ ਆਪ ਜੀ ਦੀ ਰਚੀ ਹੋਈ ਬਾਣੀ ਤੇ ਪਹਿਰਾ ਦੇ ਸਕੀਏ ।

ਦਾਸ

ਤੇਜਵੰਤ ਕਵਲਜੀਤ ਸਿੰਘ (20/09/2011) copyroght@TejwantKawaljit Singh. Any material edited without the written permission of author will lead to a legal action at the cost of editor