Monday 5 September 2011

ਗਿਆਨ ਪਰਬੋਧ - Part 1 - Tejwant Kawaljit Singh

ਗਿਆਨ ਪਰਬੋਧ ਸ੍ਰੀ ਦਸਮ ਗਰੰਥ ਦੀ ਏਹੋ ਜਹੀ ਬਾਣੀ ਹੈ ਜੋ ਧਰਮ ਅਤੇ ਪਾਖੰਡ ਧਰਮ ਬਾਰੇ ਜਾਣਕਾਰੀ ਦਿੰਦੀ ਹੈ । ਜੋ ਕਰਤਾ ਤੇ ਓਸ ਦੀ ਰਚਨਾ ਦੀ ਜਾਣਕਾਰੀ ਦਿੰਦੇ ਹੋਏ ਹਿੰਦੂ ਧਰਮ ਵਲੋਂ ਜਾਣੇ ਜਾਂਦੇ ਚਾਰ ਪਦਾਰਥਾਂ ਨੂੰ ਰੱਦ ਕਰਦੀ ਹੋਈ ਨਾਮ ਦੀ ਮਹਿਮਾ ਤੇ ਵਡਿਆਈ ਦਸਦੀ ਹੈ । ਇਸ ਬਾਣੀ ਵਿਚ ਆਤਮਾ ਵਾਹਿਗੁਰੂ ਤੋਂ ਆਪਣਾ ਸਰੂਪ ਪੁਛਦੀ ਹੈ ਤੇ ਨਾਲ ਹੀ ਪੁਛਦੀ ਹੈ ਕੇ ਜੋ ਚਾਰ ਪਦਾਰਥ ( ਪਾਖੰਡ ਪਦਾਰਥ ) ਜੋ ਦੁਨੀਆ ਵਿਚ ਦਸੇ ਜਾਂਦੇ ਹਨ ਓਹ ਕਿ ਹਨ। ਹੁਣ ਦੇਖਣ ਵਾਲੀ ਗਲ ਹੈ ਕਿ ਆਮ ਲੋਕਾਂ ਨੇ ਜੋ ਧਰਮ ਦਾ ਰੂਪ ਮਨਿਆ ਹੈ ਗੁਰੂ ਸਾਹਿਬ ਓਸ ਧਰਮ ਰੂਪੀ ਪਾਖੰਡ ਦੀਆਂ ਧਜੀਆਂ ਉੜਾ ਦਿੰਦੇ ਹਨ ਜਿਵੇ ਹੋਮ ਜਗ ਕਰਨੇ , ਮੰਤਰ ਜੰਤਰ ਪਢ਼ ਕੇ ਰਬ ਨੂ ਵਸ ਕਰਨਾ ਆਦਿ। ਏਸ ਬਾਣੀ ਵਿਚ ਕਾਲ ਪੁਰਖ ਦੇ ਸਰੂਪ ਨੂੰ ਵੀ ਅਕਾਲ ਕਿਹਾ ਗਿਆ ਹੈ ਜੋ ਇਹ ਸਾਰੇ ਭਰਮ ਨਾਸ਼ ਕਰ ਦਿੰਦਾ ਹੈ ਕਿ ਗੁਰੂ ਸਾਹਿਬ ਦਾ ਮਹਾਂਕਾਲ ਗੁਰੂ ਗਰੰਥ ਸਾਹਿਬ ਦੇ ਅਕਾਲ ਪੁਰਖ ਤੋਂ ਵਖ ਨਹੀਂ ਹੈ ਬਲਕੇ ਇਕ ਹੀ ਹੈ । ਇਕ ਹੋਰ ਗਲ, ਗੁਰੂ ਸਾਹਿਬ ਆਪਣੀ ਕਾਰ ਰਚਨਾ ਤੋਂ ਪਹਿਲਾਂ ਗਿਆਨ ਰੂਪੀ ਭਗੋਉਤੀ ਜਾਂ ਗਿਆਨ ਖੜਗ ਜਿਸ ਨੂ ਗੁਰਬਾਣੀ ਵਿਚ ਗੁਰਮਤ ਵੀ ਕਿਹਾ ਹੈ ਨੂੰ ਨਮਸ੍ਕਾਰ ਕੀਤਾ ਹੈ। ਹਿੰਦੋਸਤਾਨ ਦੇ ਇਤਿਹਾਸ ਵਿਚ ਪਹਲੀ ਵਾਰ ਇਸ ਤਰਹ ਹੋਇਆ ਹੈ ਕਿ ਕਿਸੇ ਨੇ ਗਿਆਨ ਗੁਰਮਤ ਨੂੰ ਨਮਸ੍ਕਾਰ ਕਾਰਣ ਤੋਂ ਬਾਅਦ ਰਚਨਾ ਸ਼ੁਰੂ ਕੀਤੀ ਹੋਵੇ ਨਹੀਂ ਤਾਂ ਸਾਰੇ ਗਣੇਸ਼ ਦੀ ਹੀ ਵੰਦਨਾ ਕਰਦੇ ਨੇ। ਗੁਰੂ ਸਾਹਿਬ ਦੀ ਭਗੌਤੀ ਗੁਰਮਤ ਕਿਵੇਂ ਹੈ ਇਸ ਦੀ ਵਿਸਥਾਰ ਪਹਲੇ ਲੇਖਾਂ ਵਿਚ ਕੀਤੀ ਜਾ ਚੁਕੀ ਹੈ। ਸੋ ਆਵੋ ਆਪਾਂ ਹੁਣ ਸ੍ਰੀ ਗਿਆਨ ਪ੍ਰੋਬੋਧ ਵਿਚਲੇ ਗਿਆਨ ਤਤ ਤੋਂ ਜਾਣੂ ਹੋਈਏ:

ਅਥ ਗਿਆਨ ਪ੍ਰਬੋਧ ਗ੍ਰੰਥ ਲਿਖਯਤੇ ॥
Thus the book named GYAN PRABODH (Unforldment of Knowledge) is being written.

ਨਮੋ ਨਾਥ ਪੂਰੇ ਸਦਾ ਸਿੱਧ ਕਰਮੰ ॥
Salutation to Thee, O Perfectt Lord! Thou art the Doer of Perfect Karmas (actions).

ਅਛੇਦੀ ਅਭੇਦੀ ਸਦਾ ਏਕ ਧਰਮੰ ॥
Thou art Unassailable, Indiscriminate and ever of One Discipline.

ਦੇਖੋ ਕਿਨਾ ਸੋਹਣਾ ਉਪਦੇਸ਼ ਹੈ। ਦੁਨੀਆ ਦੇ ਸਾਰੇ ਧਰਮ ਆਪਣੇ ਆਪ ਨੂੰ ਵਖਰਾ ਦਸਦੇ ਹਨ ਤੇ ਕਹ ਦੇਂਦੇ ਹਨ ਕੇ ਓਹਨਾ ਦਾ ਧਰਮ ਸਬ ਤੋ ਵਧੀਆ ਹੈ , ਪਰ ਗੁਰੂ ਸਾਹਿਬ ਕਹ ਰਹੇ ਹਨ ਕੇ ਵਾਹਿਗੁਰੂ , ਜੋ ਸਬ ਦਾ ਪੂਰਨ ਨਾਥ ਹੈ ਤੇ ਓਹ ਹਰ ਜਗਾਹ ਸਿਰਫ ਇਕ ਹੀ ਧਰਮ ਵਿਚ ਹੈ ਭਾਵ ਓਹ ਕਿਸੇ ਮਨੁਖ ਵਲੋਂ ਤਿਆਰ ਕੀਤੇ ਧਰਮ ਇਚ ਨਹੀ ਹੈ ਜੋ ਛੇਦਿਆ ਜਾ ਸਕੇ ਜਾਂ ਭੇਦਿਆ ਜਾ ਸਕੇ। ਜੋ ਓਸ ਦਾ ਧਰਮ ਹੈ , ਓਹ ਕਿਸੇ ਪੰਡਿਤ ਜਾ ਮੁੱਲਾਂ ਦਾ ਤਿਆਰ ਨਹੀਂ ਕੀਤਾ ਹੋਇਆ ਜੋ ਕਿਸੇ ਮਨੁਖ ਦੀ ਬਣਾਈ ਮਰਿਆਦਾ ਵਿਚ ਸਮਾਇਆ ਹੋਵੇ । ਕੀ ਵਾਹਿਗੁਰੂ ਨੂੰ ਵੀ ਮਰਿਆਦਾ ਵਿਚ ਬਨਿਆ ਜਾ ਸਕਦਾ ਹੈ ? ਇਸੇ ਲਈ ਸਿਰਫ ਓਹ ਹੀ ਇਕ ਹੈ ਜੋ ਪੂਰਨ ਧਰਮ ਵਿਚ ਹੈ ਬਾਕੀ ਸਬ ਹਿਸਾਬ ਕਿਤਾਬ ਦਾ ਧਰਮ ਚਲਾਉਂਦੇ ਨੇ। ਇਹ ਸਿਧ ਕਰਦਾ ਹੈ ਕੇ ਗੁਰੂ ਸਾਹਿਬ ਸਿਰਫ ਇਕ ਅਕਾਲ ਪੁਰਖ ਦੇ ਹੁਕਮ ਵਿਚ ਚਲਨ ਨੂੰ ਹੀ ਇਕ ਧਰਮ ਮਨਦੇ ਹਨ ਤੇ ਬਾਕੀ ਸਬ ਪਾਖੰਡ ਧਰਮ ਮਨਦੇ ਹਨ ।


ਕਲੰਕੰ ਬਿਨਾ ਨਿਹਕਲੰਕੀ ਸਰੂਪੇ ॥
Thou art without blemishes, O Unblemished entity.

ਤੂ ਕਲੰਕ ਰਹਤ ਹੈਂ, ਤੇਰੇ ਤੇ ਕਦੀ ਕੋਈ ਦਾਗ ਨਹੀਂ ਲਗਦਾ।

ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥
Invincible, Unmysterious, Unharmed and Unequalled Lord.1.

ਨਮੋ ਲੋਕ ਲੋਕੇਸ਼੍ਵਰੰ ਲੋਕ ਨਾਥੇ ॥
Salutation to Thee, O the Lord of people and Master of all.

ਸਦੈਵੰ ਸਦਾ ਸਰਬ ਸਾਥੰ ਅਨਾਥੇ ॥
Thou art ever the Comrade and Lord of the patronless.

ਨਮੋ ਏਕ ਰੂਪੰ ਅਨੇਕੰ ਸਰੂਪੇ ॥
Salutation to Thee, O One Lord pervading in many forms.

ਗੁਰੂ ਸਾਹਿਬ ਅਕਾਲ ਪੁਰਖ ਦਾ ਰੂਪ ਦਸ ਰਹੇ ਨੇ ਕੇ ਓਹ ਇਕ ਹੁੰਦਿਆਂ ਹੋਇਆਂ ਵੀ ਘਟ ਘਟ ਵਿਚ ਹੈ, ਸਬ ਓਸ ਦਾ ਹੀ ਰੂਪ ਹੈ , ਜੋ ਵੀ ਸਰਗੁਨ ਰੂਪ ਹੈ ਸਬ ਓਸ ਦਾ ਹੀ ਹੈ ਜੋ ਗੁਰੂ ਗਰੰਥ ਸਾਹਿਬ ਵਿਚ ਵੀ ਦਰਸਾਇਆ ਗਿਆ ਹੈ। ਇਹ ਸਬ ਜੋ ਦਿਸਦਾ ਹੈ ਇਹ ਹਰੀ ਦਾ ਹੀ ਰੂਪ ਹੈ, ਇਸੇ ਲਈ ਹੀ ਓਹ ਇਕ ਵੀ ਹੈ ਤੇ ਓਹ ਅਨੇਕ ਵੀ ਹੈ ਪਰ ਅੰਤ ਵਿਚ ਓਹ ਅਨੇਕ ਹੁੰਦਿਆਂ ਹੋਇਆਂ ਵੀ ਇਕ ਹੀ ਹੈ।

ਅਛੇਦੰ ਅਭੇਦੰ ਅਨਾਮੰ ਅਠਾਮੰ ॥
Thou art unassailable, indiscriminate, without Name and place.

ਸਦਾ ਸਰਬ ਦਾ ਸਿਧ ਦਾ ਬੁਧਿ ਧਾਮੰ ॥
Thou art the Master of all powers and the home of intellect,

ਓਹੀ ਇਕ ਅਕਾਲ ਪੁਰਖ ਹੀ ਹੈ ਜੋ ਬੁਧ ਦਾ ਭੰਡਾਰ ਹੈ । ਦੇਖੋ ਇਥੇ ਫਿਰ ਫ਼ਰਕ ਆ ਜਾਂਦਾ ਹੈ, ਹਿੰਦੂ ਧਰਮ ਗਣੇਸ਼ ਨੂ ਬੁਧਿ ਦਾਤਾ ਮਨਦਾ ਹੈ ਤੇ ਸਿਖ ਧਰਮ ਇਕ ਅਕਾਲਪੁਰਖ ਨੂ ਬੁਧਿ ਦਾਤਾ ਮਨਦਾ ਹੈ।

ਨ ਰੰਗੰ ਨ ਰੂਪੰ ਨ ਜਾਤੰ ਨ ਪਾਤੰ ॥
Thou art without colour, form, caste and lineage.

ਨ ਸਤ੍ਰੋ ਨ ਮਿਤ੍ਰੋ ਨ ਪੁਤ੍ਰੋ ਨ ਮਾਤੰ ॥੪॥
Thou art without enemy, friend, son and mother.4.

ਹੁਣ ਕੁਛ ਲੋਗ ਕਹ ਦਿੰਦੇ ਹਨ ਕੇ ਸ੍ਰੀ ਦਸਮ ਗਰੰਥ ਜਾਤਾਂ ਪਾਤਾਂ ਨੂ ਬਢ਼ਾਵਾ ਦਿੰਦਾ ਹੈ, ਪਰ ਉਪਰਲੀਆਂ ਤੁਕਾਂ ਵਿਚ ਸਾਫ਼ ਜਾਹਿਰ ਹੋ ਜਾਂਦਾ ਹੈ ਕੇ ਓਹ ਕਾਲ ਪੁਰਖ ਦਾ ਨਾ ਕੋਈ ਰੰਗ ਹੈ, ਨਾ ਕੋਈ ਜਾਤ ਹੈ, ਨਾ ਕੋਈ ਪਾਤ ਹੈ, ਨਾ ਕੋਈ ਸ਼ਤਰੂ ਹੈ , ਨਾ ਕੋਈ ਮਿਤਰ ਹੈ ਤੇ ਨਾ ਹੀ ਕੋਈ ਮਾਂ ਪਿਓ ਜਾਂ ਧੀ ਪੁਤਰ ਹੈ। ਫਿਰ ਗੁਰੂ ਸਾਹਿਬ ਦਾ ਮਹਾਂ ਕਾਲ ਤਾਂ ਭੁਲ ਕੇ ਵੀ ਸ਼ਿਵਜੀ ਨਹੀਂ ਹੋ ਸਕਦਾ ਕਿਓਂ ਕੇ ਸ਼ਿਵ ਜੀ ਦਾ ਤਾਂ ਪਿਓ ਵੀ ਹੈ , ਮਾਂ ਵੀ ਹੈ, ਘਰਵਾਲੀ ਵੀ ਹੈ , ਪੁਤਰ ਵੀ ਹੈ । ਏਥੋਂ ਤਕ ਕੇ ਸ਼ਿਵ ਪੁਰਾਨ ਵਿਚ ਵੀ ਸ਼ਿਵ ਜੀ ਨੂ ਅਕਾਲਪੁਰਖ ਦੇ ਹੁਕਮ ਵਿਚ ਦਿਖਾਇਆ ਗਿਆ ਹੈ ਪਰ ਇਹ ਅਲਗ ਗਲ ਹੈ ਕੇ ਹਿੰਦੂ ਸਮਾਜ ਨੇ ਸ਼ਿਵ ਨੂੰ ਹੀ ਪੂਜਣਾ ਸ਼ੁਰੂ ਕਰ ਦਿਤਾ।

ਅਭੂਤੰ ਅਭੰਗੰ ਅਭਿੱਖੰ ਭਵਾਨੰ ॥
Thou art element less, indivisible, want less and only Thyself.
ਓਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅਗੇ ਵੀ ਰਹੇਗਾ। ਹੁਣ ਇਹ " ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋ ਸੀ ਭੀ ਸਚੁ " ਤੋਂ ਕਿਵੇਂ ਭਿਨ ਹੈ ?

ਨਹੀ ਜਾਨ ਜਾਈ ਕਛੂ ਰੂਪ ਰੇਖੰ ॥
His form and mark cannot be comprehended at all.

ਕਹਾ ਬਾਸੁ ਤਾ ਕੋ ਫਿਰੈ ਕਉਨ ਭੇਖੰ ॥
Where doth He live? and in what guise He moves?

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥
What is His Name? and how is He called?

ਕਹਾ ਮੈ ਬਖਾਨੋ ਕਹੈ ਮੈ ਨ ਆਵੈ ॥੬॥
What should I say? I lack expression.6.

ਏਸ ਤੋਂ ਸਪਸ਼ਟ ਕੀ ਹੋ ਸਕਦਾ ਹੈ ਕੇ ਓਸ ਦਾ ਕੋਈ ਰੂਪ ਰੰਗ ਹੀ ਨਹੀ ਹੈ , ਓਸ ਨੂੰ ਬੋਲ ਕੇ ਨਹੀਂ ਦਸਿਆ ਜਾ ਸਕਦਾ ।

ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥
He is Unborn, Unconquerable, Most beautiful and Supreme.

ਓਹ ਮਹਾਕਾਲ ਅਜੋਨੀ ਹੈ , ਕਿਸੇ ਦੀ ਕੁਖ ਵਿਚੋਂ ਨਹੀਂ ਜਮਦਾ, ਹੋ ਹਮੇਸ਼ਾਂ ਹੈ ਤੇ ਰਹੇਗਾ , ਫਿਰ ਓਹ ਵਾਹਿਗੁਰੂ ਕਿਵੇਂ ਨਹੀਂ ਹੈ। ਗੁਰੂ ਗਰੰਥ ਸਾਹਿਬ ਵੀ ਸਿਰਫ ਇਕ ਨੂੰ ਹੀ ਸਰਬ ਸ਼ਕਤੀਮਾਨ ਦਸ ਰਹੇ ਹਨ ਤੇ ਸ੍ਰੀ ਦਸਮ ਗਰੰਥ ਵੀ ਸਿਰਫ ਇਕ ਨੂੰ ।

ਅਖੰਡ ਚੰਡ ਰੂਪ ਹੈਂ ॥ ਪ੍ਰਚੰਡ ਸਰਬ ਸਰੂਪ ਹੈਂ ॥
अखंड चंड रूप हैं ॥ प्रचंड सरब सरूप हैं ॥
He is Indivisible and hast terrible form; His Powerful Entity manifests all.

ਕਾਲ ਹੂੰ ਕੇ ਕਾਲ ਹੈਂ ॥ ਸਦੈਵ ਰਛਪਾਲ ਹੈਂ ॥੩॥੧੧॥
He is the death of death and is also always the Protector.3.11.

ਦੇਖੋ ਓਹ ਕਾਲ ਦਾ ਵੀ ਕਾਲ ਕਰਨ ਵਾਲਾ ਹੈ, ਇਸੇ ਲਈ ਓਹ ਮਹਾ ਕਾਲ ਹੈ , ਓਸ ਦਾ ਮੋਤ ਰੂਪ ਭਿਆਨਿਕ ਹੈ

ਕ੍ਰਿਪਾਲ ਦਿਆਲ ਰੂਪ ਹੈਂ ॥ ਸਦੈਵ ਸਰਬ ਭੂਪ ਹੈਂ ॥
He is the Kind and Merciful entity and is ever the Sovereign of all.

ਓਸ ਦੇ ਕਈ ਰੂਪ ਹਨ , ਓਹ ਜੇ ਮੋਤ ਦਾ ਕਾਰਣ ਵੀ ਹੈ ਤਾਂ ਓਸੇ ਸਮੇ ਓਹ ਕ੍ਰਿਪਾਲੂ ਤੇ ਦਿਆਲੂ ਵੀ ਹੈ। ਭਾਵ " ਮਾਰੇ ਰਖੇ ਏਕੇ ਆਪ " ਦਾ ਗੁਰਬਾਣੀ ਦਾ ਹੀ ਆਸ਼ਾ ਹੈ ਇਹ। ਹੁਣ ਕੁਛ ਲੋਕ ਕਹ ਦਿੰਦੇ ਹਨ ਕੇ ਮੋਤ ਦਾ ਰੂਪ ਭਿਆਨਿਕ ਨਹੀਂ ਹੁੰਦਾ।ਜੇ ਮੋਤ ਦਾ ਰੂਪ ਭਿਆਨਿਕ ਨਹੀਂ ਹੁੰਦਾ ਤਾਂ ਫਿਰ ਦਿਲੀ ਦੰਗਿਆਂ ਵਿਚ ਜਿਹਨਾ ਨੂ ਤੇਲ ਪਾ ਪਾ ਕੇ ਮਾਰਿਆ ਗਿਆ ਓਹਨਾ ਬਾਰੇ ਆਪ ਜੀ ਦਾ ਕੀ ਵੀਚਾਰ ਹੈ ?

ਅਨੰਤ ਸਰਬ ਆਸ ਹੈਂ ॥ ਪਰੇਵ ਪਰਮ ਪਾਸ ਹੈਂ ॥੪॥੧੨॥
He is boundless and fulfiller of the hopes of all; He is very far away and also very near.4.12.

ਓਹ ਕਲ ਪੁਰਖ ਜਾਂ ਮਹਾਂਕਾਲ ਕਾਲ ਰਹਤ ਹੈ ਮਤਲਬ ਕੇ ਅਕਾਲ ਹੈ ਸੋ ਫਿਰ ਓਹ ਅਕਾਲ ਪੁਰਖ ਵੀ ਹੋਇਆ, ਜਿਸ ਦਾ ਜਿਕਰ ਫਿਰ ਗੁਰੂ ਸਾਹਿਬ ਕਰਦੇ ਹਨ :

ਕ੍ਰਿਪਾਲ ਕਾਲ ਹੀਨ ਹੈਂ ॥ ਸਦੈਵ ਸਾਧ ਅਧੀਨ ਹੈਂ ॥੫॥੧੩॥
He is Merciful and Eternal and is always honoured by all.5.13.

ਨਾਲ ਹੀ ਫੁਰਮਾ ਦਿਤਾ ਕੇ ਓਹ ਸਾਧੂਆਂ ਭਗਤਾਂ ਦੇ ਵਸ ਹੈ। "ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ॥"

ਹੁਣ ਗੁਰੂ ਸਾਹਿਬ ਓਸ ਵਾਹਿਗੁਰੂ ਦੇ ਪ੍ਰਤਖ ਰੂਪ ਦਾ ਵਰਨਣ ਕਰਦੇ ਹਨ ਜੋ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੀ ਮੋਜੂਦ ਹੈ:
" ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਾਰਿਓ"

ਓਸੇ ਸਰੂਪ ਦਾ ਵਰਨਣ ਸ੍ਰੀ ਦਸਮ ਗਰੰਥ ਵਿਚ ਇਸ ਤਰਹ ਕਰਦੇ ਹਨ :
ਕ੍ਰਿਪਾਲ ਦਿਆਲ ਲੋਚਨੰ ॥ ਮੰਚਕ ਬਾਣ ਮੋਚਨੰ ॥
The eyes of the Merciful and Kind Lord humiliate the arrows of Cupaid.

ਸਿਰੰ ਕਰੀਟ ਧਾਰੀਯੰ ॥ ਦਿਨੇਸ ਕ੍ਰਿਤ ਹਾਰੀਯੰ ॥੧੦॥੧੮॥
Thou art wearing such crown on Thy head which debases the pride of sum.10.18.

ਬਿਸਾਲ ਲਾਲ ਲੋਚਨੰ ॥ ਮਨੋਜ ਮਾਨ ਮੋਚਨੰ ॥
Thy wide and red eyes destroy the pride of Cupid.

ਸੁਭੰਤ ਸੀਸ ਸੁ ਪ੍ਰਭਾ ॥ ਚਕ੍ਰਿਤ ਚਾਰੁ ਚੰਦ੍ਰਕਾ ॥੧੧॥੧੯॥
The brilliance of the flame of Thy fire puzzles brightness of Thy Kingdom.

ਹੁਣ ਵਾਹਿਗੁਰੂ ਦੇ ਏਸ ਸਰੂਪ ਦਾ ਵਰਣਨ ਜੇ ਗੁਰੂ ਗਰੰਥ ਸਾਹਿਬ ਵਿਚ ਆ ਗਿਆ ਤਾਂ ਕੋਈ ਤਕਲੀਫ਼ ਨਹੀਂ ਤੇ ਜੇ ਸ੍ਰੀ ਦਸਮ ਗਰੰਥ ਵਿਚ ਆ ਗਿਆ ਤਾਂ ਇਹ ਦੇਹ ਧਾਰੀ ਕਿਵੇਂ ਹੋ ਗਿਆ ? ਇਹ ਓਹੀ ਮਹਾਂਕਾਲ ਰੂਪ ਹੈ ਜਿਸ ਬਾਰੇ ਪਹਿਲਾਂ ਕੇਹਾ ਗਿਆ ਹੈ ਕੇ ਨਾ ਓਸ ਦਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਕੋਈ ਰੇਖ ਭਾਵ ਸਰੀਰਕ ਬਣਤਰ ਹੈ"

"ਨਾ ਦੇਹ ਹੈ ਨਾ ਗੇਹ ਹੈ "

ਜਦੋਂ ਦਸਮ ਬਾਣੀ ਵਿਚ ਸਿਧਾ ਦਸ ਦਿਤਾ ਗਿਆ ਕੇ ਓਸ ਦੀ ਕੋਈ ਦੇਹ ਹੀ ਨਹੀਂ, ਤਾਂ ਫਿਰ jhooth likhan ਦੀ ਜਰੂਰਤ ਕਿਓਂ?

ਜੋ ਲੋਕ ਕਹ ਦਿੰਦੇ ਨੇ ਕੇ ਸ੍ਰੀ ਦਸਮ ਗਰੰਥ ਵਿਚ ਦੇਵੀ ਦੀ ਪੂਜਾ ਕੀਤੀ ਗਈ ਹੈ ਓਹ ਇਹ ਤੁਕ ਧਿਆਨ ਨਾਲ ਦੇਖਣ , ਗੁਰੂ ਸਾਹਿਬ ਕਹਿ ਰਹੇ ਨੇ ਕੇ ਓਸ ਦੇ ਪ੍ਰਕਾਸ਼ ਦਾ ਨਜ਼ਾਰਾ ਦੁਰਗਾ ਕੋਲੋਂ ਵੀ ਨਹੀਂ ਸਹਾਰਿਆ ਜਾਂਦਾ । ਇਹ ਦੁਰਗਾ ਕੀ ਹੈ ਇਸ ਬਾਰੇ ਵਿਸਥਾਰ ਵਿਚ ਲਿਖਿਆ ਜਾ ਚੁਕਾ ਹੈ ।

ਜਗੰਤ ਜੋਤਿ ਜੈਤਸੀ ॥ ਬਦੰਤ ਕ੍ਰਿਤ ਈਸੁਰੀ ॥੧੨॥੨੦॥
Even Durga praises the brilliance of that conquering light.12.੨੦

ਓਸ ਦੀ ਜੋਤ ਹਰ ਇਕ ਵਿਚ ਮੋਜੂਦ ਹੈ :

ਜਗ ਜੋਤਿ ਪ੍ਰਕਾਸੰ ਆਦਿ ਅਨਾਸੰ ਅਮਿਤ ਅਗਾਸੰ ਸਰਬ ਭਰਣੰ ॥
There is illumination of His Light in the world; He is indestructible from the very beginning ; He, of Boundless Heaven, is the Sustainer of all.

ਇਸ ਨੂੰ ਹੀ ਗੁਰਬਾਣੀ ਵਿਚ "ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਬ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥" ਕਿਹਾ ਗਿਆ ਹੈ ।

ਅਨਗੰਜ ਅਕਾਲੰ ਬਿਸੁ ਪ੍ਰਤਿਪਾਲੰ ਦੀਨ ਦਿਆਲੰ ਸੁਭ ਕਰਣੰ ॥
He is Invincible, Deathless, Sustainer of the Universe, Merciful Lord of the lowely and Performer of Good actions.

ਇਕ ਵਾਰ ਫਿਰ ਉਪਰਲੀ ਤੁਕ ਵਿਚ ਸਾਫ਼ ਲਿਖ ਦਿਤਾ ਕੇ ਓਹ ਕਾਲ ਪੁਰਖ ਅਕਾਲ ਵੀ ਹੈ ਤੇ ਦੀਨ ਦਿਆਲ ਵੀ ਹੈ , ਤੇ ਦੁਨੀਆ ਵਿਚ ਚੰਗੇ ਕਮ ਵੀ ਓਸ ਦੇ ਹੀ ਹੁਕਮ ਵਿਚ ਹੁੰਦੇ ਨੇ । ਪਰ ਨਾਲ ਹੀ ਇਕ ਹੋਰ ਗਲ ਵੀ ਹੈ ਕੇ ਓਹ ਵਾਹਿਗੁਰੂ ਜੇ ਚੰਗੇ ਕਾਮ ਕਰਦਾ ਹੈ ਤਾਂ ਫਿਰ ਦੁਨੀਆ ਵਿਚ ਜੋ ਗਲਤ ਕਮ ਹੋ ਰਹੇ ਹਨ ਓਹ ਵੀ ਓਹ ਹੀ ਕਰਵਾ ਰਿਹਾ ਹੈ ਨਾ ਕੇ ਕੋਈ ਗੋਰਿਆਂ ਦਾ satin। ਓਹ ਕਰੂਰ ਕਰਮ ਕਰਨ ਤੋਂ ਬਾਅਦ ਵੀ ਨਾਰਾਇਣ ਹੀ ਕਿਹਾ ਜਾਂਦਾ ਹੈ ਕਿਓਕੇ ਓਹ ਸਬ ਦਾ ਨਾਥ ਹੈ ਤੇ ਕਿਸੇ ਦਾ ਵੀ ਓਸ ਅਗੇ ਕੋਈ ਜੋਰ ਨਹੀਂ ਹੈ ।
"ਨਾਮੋ ਨਿੱਤ ਨਾਰਾਇਣੇ ਕ੍ਰੂਰ ਕਰਮੇ"

ਤੇ ਨਾਲ ਹੀ ਓਹ ਮਨੁਖ ਜੋ ਮਨੁਖਾ ਜਮਾ ਹੁੰਦੇ ਹੋਏ ਵੀ ਮਾਨਸਿਕ ਤੋਰ ਤੇ ਪ੍ਰੇਤ ਬਣ ਚੁਕਿਆ ਹੋਇਆ ਹੈ , ਓਸ ਨੂ ਫਿਰ ਤੋ ਦੇਵਤਾ ਬਣਾ ਦਿੰਦਾ ਹੈ ਭਾਵ ਅਪ੍ਰੇਤ ਕਰ ਦਿੰਦਾ ਹੈ ਤੇ ਦਸ ਦਿੰਦਾ ਹੈ ਕੇ ਅਸਲੀ ਧਰਮ ਕੀ ਹੈ ਤੇ ਕੀ ਧਰਮ ਧਾਰਨ ਕਰ ਕੇ ਪ੍ਰੇਤ ਤੋਂ ਅਪ੍ਰੇਤ ਬਣ ਜਾਣਾ ਹੈ :

" ਨਾਮੋਂ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ "

ਉਪਰੀ ਪੰਕਤੀ ਤੋ ਸਪਸ਼ਟ ਹੈ ਕੇ ਇਥੇ ਮਨ ਰੂਪੀ ਪ੍ਰੇਤ ਦੀ ਗਲ ਹੋ ਰਹੀ ਹੈ, ਏਸ ਤੋਂ ਵਡਾ ਗਿਆਨ ਹੋਰ ਕੀ ਹੋ ਸਕਦਾ ਹੈ?

ਹੇਠਾਂ ਵਾਲਿਆਂ ਤੁਕਾਂ ਵਿਚ ਓਸ ਅਕਾਲ ਪੁਰਖ ਜਾਨੀ ਕਾਲ ਪੁਰਖ ਦੇ ਹੋਰ ਵੀ ਗੁਣਾ ਦਾ ਵਰਨਣ ਕੀਤਾ ਹੈ :

ਬਿਸ੍ਵੰਭਰ ਭਰਣੰ ਜਗਤ ਪ੍ਰਕਰਣੰ ਅਧਰਣ ਧਰਣੰ ਸ੍ਰਿਸਟ ਕਰੰ ॥
Thou art the Sustainer of the Universe, the Creator of the world, the Support of the helpless and the author of macrocosm.

ਆਨੰਦ ਸਰੂਪੰ ਅਨਹਦ ਰੂਪੰ ਅਮਿਤ ਬਿਭੂਤੰ ਤੇਜ ਬਰੰ ॥
Thou art Blissful and Unlimited Entity, of Unlimited wealth and of Supreme magnificence.

ਅਨਖੰਡ ਪ੍ਰਤਾਪੰ ਸਭ ਜਗ ਥਾਪੰ ਅਲਖ ਅਤਾਪੰ ਬਿਸੁ ਕਰੰ ॥
Thy Glory is indivisible, Thou art the establisher of the whole world, Incomprehensible, without suffering and Creator of the world.

ਅਦ੍ਵੈ ਅਬਿਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ ਹਰੰ ॥੨॥੨੨॥
Thou art Non-dual, indestructible, Illuminator of Thy Light, Detached from all and the only Lord.2.22.

ਅਨਖੰਡ ਅਮੰਡੰ ਤੇਜ ਪ੍ਰਚੰਡੰ ਜੋਤਿ ਉਦੰਡੰ ਅਮਿਤ ਮਤੰ ॥
Thou art indivisible, Unestablished, of Supreme Splendour and Light, and of Boundless intellect.

ਅਨਭੈ ਅਨਗਾਧੰ ਅਲਖ ਅਬਾਧੰ ਬਿਸੁ ਪ੍ਰਸਾਧੰ ਅਮਿਤ ਗਤੰ ॥
Thou art Fearless, Unfathomable, Incomprehensible, Unttached, Keeper of the Universe under discipline and of infinite movement.

ਆਨੰਦ ਸਰੂਪੀ ਅਨਹਦ ਰੂਪੀ ਅਚਲ ਬਿਭੂਤੀ ਭਵ ਤਰਣੰ ॥
Thou art Blissful and Unlimited Entity, of stable wealth and the causer of swimming across the dreadful world-ocean.

ਅਨਗਾਧਿ ਅਬਾਧੰ ਜਗਤ ਪ੍ਰਸਾਧੰ ਸਰਬ ਅਰਾਧੰ ਤਵ ਸਰਣੰ ॥੩॥੨੩॥
Thou art the unfathomable, Unattached, Keeper of the world under discipline and meditated upon by all; I am in Thy refuge.3.23.

ਅਕਲੰਕ ਅਬਾਧੰ ਬਿਸੁ ਪ੍ਰਸਾਧੰ ਜਗਤ ਅਰਾਧੰ ਭਵ ਨਾਸੰ ॥
Thou art Unblemished, Unattached, Keeper of the Universe under discipline, remembered by the world and destroyer of fear.

ਬਿਸ੍ਵੰਭਰ ਭਰਣੰ ਕਿਲਵਿਖ ਹਰਣੰ ਪਤਿਤ ਉਧਰਣੰ ਸਭ ਸਾਥੰ ॥
Thou art the Sustainer of the universe, destroyer of sins, redeemer of the sinners and be comrade of all.

ਅਨਾਥਨ ਨਾਥੇ ਅਕ੍ਰਿਤ ਅਗਾਥੇ ਅਮਿਤ ਅਨਾਥੇ ਦੁਖ ਹਰਣੰ ॥
Thou art the Master of the masterless, Uncreated, Undescribed, Unlimited, Patronless and remover of sufferings.

ਇਹਨਾ ਪੰਕਤੀਆਂ ਤੋਂ ਬਾਅਦ ਵੀ ਜੇ ਕੋਈ ਕਹੇ ਕੇ ਇਹ ਦੇਹਧਾਰੀ ਰਬ ਹੈ ਤਾਂ ਓਸ ਦੀ ਅਕਲ ਦੇ ਕੀ ਕਹਨੇ । ਦੁਨੀਆ ਦਾ ਅਸੂਲ ਹੈ ਕੇ ਦੇਹ ਹਮੇਸ਼ਾਂ ਬਣਾਈ ਜਾਂਦੀ ਹੈ, ਪਰ ਗੁਰੂ ਸਾਹਿਬ ਤੇ ਕਾਲ ਪੁਰਖ ਨੂੰ ਕਹਿ ਰਹੇ ਹਨ ਕੇ ਆਪ ਨੂੰ ਕੋਈ ਬਣਾ ਨਹੀਂ ਸਕਦਾ। ਜੇ ਓਹ ਦੇਹ ਧਾਰੀ ਹੁੰਦਾ ਤਾਂ ਗੁਰੂ ਸਾਹਿਬ ਇਹ ਨਾ ਲਿਖਦੇ :
"ਸੋ ਕਿਮ ਮਾਨਸ ਰੂਪ ਕਹਾਏ
ਸਿਧ ਸਮਾਧ ਸਾਧ ਕਾਰ ਹਾਰੇ ਕਯੋਂ ਹੂੰ ਨਾ ਦੇਖਨ ਪਾਏ"

ਮਤਲਬ ਕੇ ਜੇ ਤੇਰੀ ਕੋਈ ਦੇਹ ਹੁੰਦੀ ਤਾਂ ਸਿਧ ਤੇਨੂ ਮਿਲਣ ਲਈ ਸਮਾਧੀਆਂ ਕਿਓਂ ਲਗਾਂਦੇ, ਸਿਧਾ ਹੀ ਤੇਨੂ ਕਿਓਂ ਨਾ ਮਿਲ ਲੈਂਦੇ?

ਇਹ ਬਹੁਤ ਲੰਬੀ ਰਚਨਾ ਹੈ ਜੋ ਵਾਹਿਗੁਰੂ ਦੇ ਕਈ ਗੁਣਾ ਦਾ ਵਰਨਣ ਕਰਦੀ ਹੈ। ਕੋਸ਼ਿਸ਼ ਕੀਤੀ ਜਾਵੇਗੀ ਕੇ ਸਾਰੀ ਬਾਣੀ ਆਪ ਜੀ ਦੇ ਸਾਹਮਣੇ ਰਾਖੀ ਜਾਵੇ ਤਾ ਜੋ ਆਪ ਹੀ ਅੰਦਾਜਾ ਲਗਾ ਲੇਣਾ ਕੇ ਇਸ ਵਿਚ ਕੀ ਗਲਤ ਹੈ ਤੇ ਸਚ ਸਾਹਮਣੇ ਆ ਸਕੇ ।

ਦਾਸ

ਤੇਜਵੰਤ ਕਵਲਜੀਤ ਸਿੰਘ ( ੫/੯/੧੧ ) copyright@TejwantKawaljit Singh any editing without the permission of the author will lead to a legal action at the cost of editor.