Friday 16 September 2011

ਕੀ ਮਹਾਕਾਲ ਦੀ ਦੇਹ ਹੈ ?

ਕੀ ਮਹਾਕਾਲ ਦੀ ਦੇਹ ਹੈ ?

ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
He who is without mark or sign, He who is without caste or line.

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
He who is without colour or form, and without any distinctive norm.

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
He who is without limit and motion, All effulgence, non-descript Ocean

ਸ੍ਰੀ ਦਸਮ ਬਾਣੀ ਦੇ ਸ਼ੁਰੂ ਵਿਚ ਹੀ ਦਸ ਦਿਤਾ ਗਿਆ ਹੈ ਕੇ ਕਾਲ ਪੁਰਖ ਦਾ ਕੋਈ ਰੂਪ ਰੰਗ ਨਹੀਂ ਹੈ, ਨਾ ਕੋਈ ਰੇਖ ਭੇਖ ਹੈ। ਅਗਲੀ ਸਾਰੀ ਬਾਣੀ ਵਿਚ ਓਸ ਦੇ ਕਿਰਤਮ ਨਾਮ ਤੇ ਗੁਣਾ ਦਾ ਹੀ ਵਰਣਨ ਕੀਤਾ ਗਿਆ ਹੈ ਤਾਂ ਜੋ ਕਿਸੇ ਨੂ ਕੋਈ ਸ਼ਕ ਨਾ ਰਹਿ ਜਾਵੇ । ਦੇਖਿਆ ਜਾਵੇ ਤਾਂ ਓਸ ਵਾਹਿਗੁਰੂ ਦਾ ਨਾਮ ਹੀ ਕੋਈ ਨਹੀਂ ਹੈ । ਨਾਮ ਪਿਤਾ ਰਖਦਾ ਹੈ , ਪੁਤਰ ਨਹੀਂ । ਅਸੀਂ ਤਾਂ ਸਿਰਫ ਓਸਦੇ ਗੁਣਕਰੀ ਨਾਮ ਨਾਲ ਹੀ ਓਸ ਨੂ ਯਾਦ ਕਰਸਕਦੇ ਹਾਂ ਅਸੀਂ ਤਾਂ ਸਿਰਫ ਓਸ ਦੇ ਗੁਣਾ ਨੂੰ ਨਮਸ੍ਕਾਰ ਹੀ ਕਰ ਸਕਦੇ ਹਾਂ। :

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
All Thy Names cannot be told. One doth impart Thy Action-Name with benign heart.1.

ਓਹ ਕਾਲ ਪੁਰਖ ਦਾ ਇਕ ਗੁਣ ਇਹ ਵੀ ਹੈ ਕੇ ਓਹ "ਅਕਾਲ" ਹੈ, ਇਸੇ ਲਈ ਜਾਪੁ ਸਾਹਿਬ, ਅਕਾਲ ਉਸਤਤ , ਗਿਆਨ ਪ੍ਰੋਬੋਧ , ੩੩ ਸਵਾਏ , ਸ਼ਬਦ ਹਜਾਰੇ , ਬਚਿਤਰ ਨਾਟਕ , ਚੋਬਿਸ ਅਵਤਾਰ, ਚੰਡੀ ਚਰਿਤਰ ਵਿਚ ਵੀ ਓਸ ਨੂੰ "ਅਕਾਲ " ਸਰੂਪ ਵੀ ਦਰਸਾਇਆ ਗਿਆ ਹੈ । ਤੇ ਮਜੇ ਦੀ ਗਲ ਇਹ ਹੈ ਕੇ ਹਰ ਬਾਣੀ ਦੇ ਸ਼ੁਰੂ ਵਿਚ ਹੀ ਓਸ ਦਾ ਰੂਪ ਵਰਣਨ ਕਰ ਦਿਤਾ ਗਿਆ ਤਾਂ ਕੇ ਕੋਈ ਭੁਲੇਖਾ ਨਾ ਰਹਿ ਜਾਵੇ ਕੇ ਅਕਾਲਪੁਰਖ ਤੋਂ ਬਿਨਾ ਕਿਸੇ ਹੋਰ ਦੀ ਗਲ ਹੋ ਰਹੀ ਹੈ , ਜਿਵੇਂ ਜਾਪੁ ਸਾਹਿਬ ਦੇ ਸ਼ੁਰੂ ਦਾ ਪਹਿਲਾ ਸ਼ਾਨਦ ਹੀ ਅਕਾਲ ਤੋਂ ਸ਼ੁਰੂ ਹੋਇਆ ਹੈ ।

ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥
Salutation to Thee O Timeless Lord! Salutation to Thee O Beneficent Lord!

ਇਹ ਪ੍ਰਤਖ ਹੈ ਕੇ ਸਿਖ ਮੋਤ ਤੇ ਜਨਮ ਦੇਣ ਵਾਲਾ ਇਕ ਪਰਮੇਸ਼ਵਰ ਹੀ ਗਿਣਦੇ ਨੇ।ਅਗੇ ਵੀਚਾਰ ਕਰਦੇ ਹਾਂ :

ਜਲੇ ਹੈਂ ॥ ਥਲੇ ਹੈਂ ॥
Thou art in water. Thou art on land.

ਓਹ ਜਲ ਵਿਚ ਹੈ , ਓਹ ਥਲ ਵਿਚ ਹੈ ਓਹ ਧਰਤੀ ਤੇ ਹੈ , ਓਹ ਅਕਾਸ ਵਿਚ ਹੈ , ਓਹ ਹਰ ਜਗਹ ਹੈ, ਤੇ ਜੇ ਓਹ ਦੇਹਧਾਰੀ ਹੁੰਦਾ ਤਾਂ ਹਰ ਜਗਾਹ ਤੇ ਕਿਵੇਂ ਹੁੰਦਾ ? ਭੋਤਿਕ ਵਿਗਿਆਨ ਦਾ ਕਾਨੂਨ ਕਹੰਦਾ ਹੈ ਕੇ ਕੋਈ ਵੀ ਦੇਹਧਾਰੀ ਇਕ ਸਮੇ ਇਕ ਜਗਾਹ ਤੇ ਹੋ ਸਕਦਾ ਹੈ ਤੇ ਜਿਸ ਕਿਸੀ ਦੀ ਵੀ ਦੇਹ ਹੁੰਦੀ ਹੈ ਓਹ ਅਭੇਖੀ ਨਹੀਂ ਹੋ ਸਕਦਾ, ਫਿਰ ਇਹ ਵਿਗਿਆਨ ਵਿਹੂਣੀ ਸੋਚ ਦਾ ਪ੍ਰਗਟਾਵਾ ਕਿਓਂ ? ਜੇ ਦੇਹ ਹੋਏ ਤਾਂ ਓਹ ਦਿਸਦੀ ਵੀ ਹੈ ਪਰ ਸ੍ਰੀ ਦਸਮ ਗਰੰਥ ਵਿਚ ਤਾਂ ਗੁਰੂ ਸਾਹਿਬ ਅਕਾਲਪੁਰਖ ਨੂ ਦੇਖ ਸਰੂਪ ਮਨਣ ਵਾਲਿਆਂ ਨੂ ਤਾਂ ਸਗੋਂ ਗੁਰੂ ਸਾਹਿਬ ਖੁਦ ਸਵਾਲ ਕਰਦੇ ਹਨ ਕਿ ਜੇ ਓਹ ਦੇਹ ਸਰੂਪ ਵਿਚ ਹੈ ਤਾਂ ਫਿਰ ਓਹ ਦਿਖਦਾ ਕਿਓਂ ਨਹੀਂ ? :

ਸੋ ਕਿਮ ਮਾਨਸ ਰੂਪ ਕਹਾਏ ॥
How can He be said to come in human form?

ਸਿੱਧ ਸਮਾਧ ਸਾਧ ਕਰ ਹਾਰੇ ਕਯੌਹੂੰ ਨ ਦੇਖਨ ਪਾਏ ॥੧॥ ਰਹਾਉ ॥
The Siddha (adept) in deep meditation became tired of the discipline on not seeing Him in any way.

ਜੇ ਓਹ ਦੇਹ ਸਰੂਪ ਹੁੰਦਾ ਤਾਂ ਕਿਓਂ ਜੋਗੀ ਸਮਾਧੀਆਂ ਲਾਈ ਰਖਦੇ, ਸਿਧਾ ਜਾ ਕੇ ਓਸ ਨੂੰ ਮਿਲ ਲੈਂਦੇ। ਜੋ ਦੇਹ ਧਾਰੀ ਹੁੰਦਾ, ਓਹ ਤੇ ਦਿਖਦਾ ਵੀ ਹੁੰਦਾ ਹੈ , ਫਿਰ ਜੋਗੀਆਂ ਨੂੰ ਅਜੇ ਤਕ ਦਿਖਿਆ ਕਿਓਂ ਨਹੀਂ? ਓਸ ਦਾ ਕਰਨ ਇਹ ਹੈ ਕੇ ਓਹ ਕੋਈ ਦੇਹ ਧਾਰੀ ਨਹੀਂ । ਮਹਾਂਕਾਲ, ਜਿਸ ਦੇ ਹੇਠ ਵਿਚ ਮੋਤ ਹੈ , ਜੇ ਦੇਹਧਾਰੀ ਹੁੰਦਾ ਤਾਂ ਰੋਜ਼ ਅਖਬਾਰਾਂ ਵਿਚ ਓਹਦੀਆਂ ਖਬਰਾਂ ਹੁੰਦੀਆਂ। ਓਸ ਨੂ ਕਦੋਂ ਦਾ ਫਢ਼ ਕੇ ਅੰਦਰ ਕੀਤਾ ਹੁੰਦਾ ਤਾਂ ਜੋ ਕਿਸੇ ਦੀ ਮੋਤ ਨਾ ਹੋ ਸਕੇ । ਕੀਨੀ ਹਾਸੋਹੀਣੀ ਗਲ ਹੈ । ਸਿਰਫ ਏਸ ਤੋਂ ਹੀ ਦਸਮ ਵਿਰੋਧੀਆਂ ਦੀ ਬੋਧਿਕ ਸ਼ਕਤੀ ਦਾ ਨਜ਼ਾਰਾ ਪ੍ਰਤਖ ਹੋ ਜਾਂਦਾ ਹੈ ਜਦੋਂ ਓਹ ਜਾਪੁ ਸਾਹਿਬ ਨੂੰ ਹੀ ਸਿਖੀ ਸਿਧਾਂਤ ਦੇ ਉਲਟ ਕਹਿਣਾ ਸ਼ੁਰੂ ਕਰ ਦਿੰਦੇ ਨੇ । ਏਸ ਤੋਂ ਓਹਨਾ ਦੀ ਕਾਬਲੀਅਤ ਜਾਗ ਜਾਹਿਰ ਹੋ ਜਾਂਦੀ ਹੈ । ਜਾਪੁ ਸਾਹਿਬ ਵਿਚ ਕਾਲ ਪੁਰਖ ਦੇ ਸਰੂਪ ਦਾ ਵਰਣਨ ਇਕ ਵਖਰੇ ਲੇਖ ਵਿਚ ਕੀਤਾ ਜਾ ਚੁਕਾ ਹੈ । ਇਥੇ ਸ੍ਰੀ ਦਸਮ ਗਰੰਥ ਬਾਣੀ ਦੇ ਵਿਚ ਓਸ ਦੇ ਆਏ ਸਰੂਪ ਬਾਰੇ ਦਸਿਆ ਜਾਵੇਗਾ ।

ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕੇ ਤੇਰਾ ਨਾ ਕੋਈ ਮਾਂ ਹੈ , ਨਾ ਬਾਪ ਹੈ ਨਾ ਕੋਈ ਰਿਸ਼ਤੇਦਾਰ ਹੈ ਪਰ ਇਹ ਲੋਕ ਬਿਨਾ ਕਿਸੇ ਵਜਾਹ ਓਸ ਵਾਹਿਗੁਰੂ ਨੂੰ ਦੇਹਧਾਰੀ ਦਸੀ ਜਾ ਰਹੇ ਨੇ । ਨਾ ਓਹ ਜਮਦਾ ਹੈ , ਨਾ ਓਹ ਮਾਰਦਾ ਹੈ :

ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਹ ਜੇਬ ॥
How to know Thee when thou art Formless, Colourless, Casteless and without lineage?

ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ॥
Thou art without father and mother and art casteless, Thou art without births and deaths.

ਓਹ ਕਾਲ ਵਸ ਨਹੀਂ ਹੈ , ਆਪਣੀ ਕਲਾ ਰਾਹੀਂ ਸਬ ਨੂੰ ਆਪਣੇ ਹੁਕਮ ਵਿਚ ਰਖਦਾ ਹੈ , ਆਪ ਓਹ ਅਕਾਲ ਵੀ ਹੈ :

ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ॥
Thou art Dearthless, Almighty, Timeless Purasha and Countryless.

ਹੁਣ ਸਬ ਨੂ ਪਤਾ ਕੇ ਦੇਹ ਤਾਂ ਮਿਲਦੀ ਹੀ ਜਨਮ ਤੋਂ ਬਾਅਦ ਹੈ। ਕੋਈ ਵੀ ਇਸ ਬ੍ਰੇਹ੍ਮੰਡ ਵਿਚ ਇਸ ਤਰਹ ਦਾ ਜੀਵ ਨਹੀਂ ਹੈ ਦੇਹਧਾਰੀ ਹੋਵੇ ਤੇ ਜਨਮ ਤੋਂ ਬਾਹਰ ਹੋਵੇ । ਤੇ ਹਰ ਦੇਹ ਦਾ ਰੂਪ, ਰੰਗ , ਰੇਖ ਤੇ ਭੇਖ ਹੁੰਦਾ ਹੈ । ਜੇ ਅਕਾਰ ਹੋਵੇਗਾ ਤਾਂ ਰੇਖ ਤੇ ਭੇਖ ਤਾਂ ਹੋਵੇਗਾ ਹੀ । ਏਸ ਗਲ ਨੂ ਸਮਝਣ ਲੈ ਤਾਂ ਕੋਈ ਜਿਆਦਾ ਦਿਮਾਗ ਦੀ ਜਰੂਰਤ ਨਹੀਂ ਹੈ ।

ਹੁਣ ਅਕਾਲ ਉਸਤਤ ਦੀ ਗਲ ਕਰਦੇ ਹਾਂ :

ਅਕਾਲ ਪੁਰਖ ਕੀ ਰਛਾ ਹਮਨੈ ॥
The non-temporal Purusha (All-Pervading Lord) is my Protector.

ਸਰਬ ਲੋਹ ਕੀ ਰਛਿਆ ਹਮਨੈ ॥
The All-Steel Lord is my Protector.

ਸਰਬ ਕਾਲ ਜੀ ਦੀ ਰਛਿਆ ਹਮਨੈ ॥
The All-Destroying Lord is my Protector.

ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥
The All-Steel Lord is ever my Protector.

ਪਹਿਲੀ ਪੰਕਤੀ ਹੀ ਸਪਸ਼ਟ ਕਰ ਦਿੰਦੀ ਹੈ ਕੇ ਅਕਾਲ ਦੀ ਗਲ ਹੋ ਰਹੀ ਹੈ , ਪਰ ਕੁਛ ਸ਼ੇਤਾਨ ਲੋਗ ਜਾਣਬੁਝ ਕੇ ਪਹਲੀ ਪੰਕਤੀ ਨਹੀਂ ਲਿਖਦੇ। ਕੀ ਇਸ ਨੂ ਸਾਹਿਤ ਨਾਲ ਹੇਰਾਫੇਰੀ ਨਹੀਂ ਕਹੋਗੇ? ਲੋਹਾ ਤਾਕਤ ਤੇ ਮਜਬੂਤੀ ਦਾ ਪ੍ਰਤੀਕ ਮਾਨਿਆ ਜਾਂਦਾ ਹੈ। ਦੁਨੀਆ ਵਿਚ ਵਰਤੇ ਜਾਣ ਵਾਲੇ ਹਥਿਆਰ ਜਿਆਦਾਤਰ ਲੋਹੇ ਦੇ ਹੀ ਬਣਦੇ ਨੇ । ਜੇ ਓਸ ਅਕਾਲਪੁਰਖ ਨੂ ਸਬ ਤੋਂ ਮਜਬੂਤ ਕਹ ਦਿਤਾ ਤਾਂ ਕੀ ਆਫਤ ਆ ਗਈ ? ਕੀ ਓਹ ਸਬ ਦਾ ਕਾਲ ਨਹੀਂ ? ਕੀ ਮੋਤ ਓਹਦੇ ਹੁਕਮ ਵਿਚ ਨਹੀਂ ਹੁੰਦੀ ? ਫਿਰ ਜੇ ਓਹਨੁ ਸਰਬ ਕਾਲ ਮਤਲਬ ਸਬ ਦਾ ਕਾਲ ਕਹ ਦਿਤਾ ਤਾਂ ਕੀ ਹੋ ਗਿਆ ? ਕੀ ਸਿਖਾਂ ਮੋਤ ਕਿਸੇ ਹੋਰ ਦੇ ਹੇਠ ਮਨਦੇ ਨੇ ? ਸਗੋਂ ਇਥੇ ਤਾਂ ਇਹ ਦਰਸਾਇਆ ਹੈ ਕੇ ਜੋ ਵਾਹਿਗੁਰੂ ਸਬ ਦੀ ਮੋਤ ਦਾ ਕਾਰਣ ਵੀ ਹੈ , ਓਹੀ ਸਾਡੀ ਰਖਿਆ ਵੀ ਕਰਦਾ ਹੈ । ਹੁਣ ਇਸ ਵਿਚ ਕੀ ਗਲਤ ਗਲ ਹੋ ਗਈ ? ਹੁਣ ਅਗੇ ਦੇਖੋ, ਇਥੇ ਵੀ ਏਕੋੰਕਾਰ ਦੀ ਹੀ ਗਲ ਹੋ ਰਹੀ ਹੈ :

ਪ੍ਰਣਵੋ ਆਦਿ ਏਕੰਕਾਰਾ ॥
I Salute the One Primal Lord.

ਜਲ ਥਲ ਮਹੀਅਲ ਕੀਓ ਪਸਾਰਾ ॥
Who pervades the watery, earthly and heavenly expanse.

ਆਦਿ ਪੁਰਖ ਅਬਗਤਿ ਅਬਿਨਾਸੀ ॥
That Primal Purusha is Unmanifested and Immortal.

ਲੋਕ ਚਤ੍ਰੁ ਦਸਿ ਜੋਤਿ ਪ੍ਰਕਾਸੀ ॥੧॥
His Light illumines the fourteen worlds. I.


ਹੁਣ ਕੀ ਇਹ ਗੁਰੂ ਗਰੰਥ ਸਾਹਿਬ ਦਾ ਸਿਧਾਂਤ ਨਹੀ ?

ਰਾਗ ਰੰਗ ਜਿਹ ਰੂਪ ਨ ਰੇਖਾ ॥
He is without attachment, colour, form and mark.

ਬਰਨ ਚਿਹਨ ਸਭਹੂੰ ਤੇ ਨਿਆਰਾ ॥
He distinct from all others of various colours and signs.

ਆਦਿ ਪੁਰਖ ਅਦ੍ਵੈ ਅਬਿਕਾਰਾ ॥੩॥
He is the Primal Purusha, Unique and Changeless.3.

ਬਰਨ ਚਿਹਨ ਜਿਹ ਜਾਤ ਨ ਪਾਤਾ ॥
He is without colour, mark, caste and lineage.

ਸੱਤ੍ਰ ਮਿੱਤ੍ਰ ਜਿਹ ਤਾਤ ਨ ਮਾਤਾ ॥
He is the without enemy, friend, father and mother.

ਇਹ ਹੁਣ ਦਸੋ ਕੇ ਕੇ ਕੋਈ ਦੇਹਧਾਰੀ ਬਿਨਾ ਮਾਤਾ ਪਿਤਾ ਦੇ , ਬਿਨਾ ਰੰਗ ਰੂਪ ਦੇ ਬਿਨਾ ਕਿਸੇ ਰੂਪ ਰੇਖ ਦੇ ਹੋ ਸਕਦਾ ਹੈ ? ਕਦੀਂ ਵੀ ਨਹੀ। ਏਥੋਂ ਤਕ ਕੇ bacteria ਤੇ virus ਜੋ ਅਖਾਂ ਨੂ ਦਿਸਦੇ ਤਕ ਵੀ ਨਹੀਂ, ਓਹਨਾ ਦੀ ਵੀ ਰੂਪ ਰੇਖਾ ਹੁੰਦੀ ਹੈ । ਕੀ ਇਹ ਗੁਣ ਓਸ ਅਕਾਲ ਪੁਰਖ ਦੇ ਨਹੀਂ ?

ਹਰਿ ਜਨਮ ਮਰਨ ਬਿਹੀਨ ॥ ਦਸ ਚਾਰ ਚਾਰ ਪ੍ਰਬੀਨ ॥
The Lord is sans birth and death, He is skiful in all eighteen sciences.

ਹੁਣ ਇਥੇ ਫਿਰ ਅਜੂਨੀ ਦੀ ਹੀ ਗਲ ਹੋ ਰਹੀ ਹੈ । ਇਕ ਗਲ ਹੋਰ ਇਥੇ ਕਹਿ ਜਾਵਾਂ ਕੇ ਜਿਨਾ ਦਸਮ ਬਾਣੀ ਵਿਚ ਕਰਮ ਕਾਂਡਾਂ ਨੂ ਭੰਡਿਆ ਗਿਆ ਹੈ ਓਨਾ ਸ਼ਾਯਦ ਹੀ ਕਿਸੇ ਹੋਰ ਦੁਨੀਆ ਦੇ ਗਰੰਥ ਵਿਚ ਭੰਡਿਆ ਹੋਵੇ । ਜਿਨੀ ਭੇਖੀ ਤੇ ਧਰਮ ਦੇ ਨਾਮ ਤੇ ਲੋਕਾਂ ਨੂ ਲੁਟਣ ਵਾਲੇ ਲੋਕਾਂ ਨੂ ਲਾਹਨਤ ਪਾਈ ਗਈ ਹੈ , ਓਸ ਦੀ ਮਿਸਾਲ ਸ਼ਾਯਦ ਹੀ ਕਿਸੇ ਹੋਰ ਜਗਾਹ ਤੇ ਮਿਲਦੀ ਹੋਵੇ । ਮਿਸਾਲ ਦੇਖਣੀ ਹੋਵੇ ਤਾਂ ਅਕਾਲ ਉਸਤਤ ਤੇ ਗਿਆਨ ਪ੍ਰੋਬੋਧ ਤੇ ਸਵੈਯੇ ਪਢ਼ ਕੇ ਦੇਖਣਾ । ਪਖੰਡੀਆਂ ਤੇ ਦੰਬੀਆਂ ਦਾ ਕੁਛ ਰਹ ਹੀ ਨਹੀਂ ਜਾਂਦਾ। ਦੇਵੀ ਦੇਵਤਿਆਂ ਦੀ ਅਸਲੀ ਓਕਾਤ ਦਿਖਾਈ ਗਈ ਤੇ ਸਮੇਤ ਸ਼ਿਵ ਜੀ ਕੋਡੀ ਤੋਂ ਵੀ ਥਲੇ ਕਹੇ ਗਏ ਨੇ। ਸ਼ਿਵ ਜੀ ਵਰਗਿਆਂ ਦੇਵੀ ਦੇਵਤਿਆਂ ਨੂ ਕੋਡੀ ਦੇ ਕਹਿਣ ਵਾਲਾ ਸਿਰਫ ਇਕ ਕ੍ਰਾਂਤੀਕਾਰੀ ਹੀ ਹੋ ਸਕਦਾ ਹੈ , ਵਰਨਾ ਲੋਕਾਂ ਨੂ ਝੂਠ ਬੋਲ ਕੇ ਤਾਂ ਸਾਰੇ ਹੀ ਲੁਟ ਰਹੇ ਨੇ।

ਅਜਾਤ ਹਰੀ ॥ ਅਪਾਤ ਹਰੀ ॥ ਅਮਿਤ੍ਰ ਹਰੀ ॥ ਅਮਾਤ ਹਰੀ ॥੭॥੫੭॥
The Lord does not take birth. The Lord does not experience death. The Lord is without any friend. The Lord is without mother. 7.57.

ਹੁਣ ਏਸ ਤੋਂ ਵਧ ਕੀ ਕਿਹਾ ਜਾ ਸਕਦਾ ਹੈ । ਨਾ ਤੂੰ ਜਨਮਦਾ ਹੈਂ , ਨਾ ਤੇਰਾ ਕੋਈ ਮਾਂ ਬਾਪ ਹੈ। ਹੁਣ ਕੀ ਇਹ ਦੇਹ ਧਾਰੀ ਦੇ ਗੁਣ ਨੇ? ਜੇ ਇਕਲਾ ਅਕਾਲ ਉਸਤਤ ਦਾ ਵੀ ਵੀਚਾਰ ਕਾਰਣ ਤਾਂ ਲੇਖ ਬਹੁਤ ਵਧ ਜਾਵੇਗਾ , ਸੋ ਹੁਣ ਬਚਿਤਰ ਨਾਟਕ ਤੇ ਚਲਦੇ ਹਾਂ ਤੇ ਓਥੇ ਕਾਲਪੁਰਖ ਦਾ ਸਰੂਪ ਵੀ ਦੇਖ ਲੇਂਦੇ ਹਾਂ।

ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
He, who is ever light-incarnate and birthless entity, Who is the god of chief gods, the king of chief kings.

ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
Who is Formless, Eternal, Amorphous and Ultimate Bliss. Who is the Cause of all the Powers, I salute the wielder of the Sword.3.

ਨਿਰੰਕਾਰ ਨ੍ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
He is Formless, Flawless, eternal and Non-aligned. He is neither distinctively old, nor young nor immature.

ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
He is neither poor. nor rich; He is Formless and Markless. He is Colourless, Non-attached, Limitless and Guiseless.4.

ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
He is Formless, Signless, Colourless and Non-attached. He is Nameless, Placeless; and a Radiating Great Effulgence.

ਹੁਣ ਦਸੋ ਕੇ ਜਿਸ ਦਾ ਕੋਈ ਰੂਪ ਰੰਗ ਨਹੀਂ, ਜੋ ਹੈ ਹੀ ਪ੍ਰਕਾਸ਼ਮਾਨ , ਜੋ ਜੋਤ ਸਰੂਪ ਹੈ ਕੀ ਓਸ ਦੇ ਹਥ ਵਿਚ ਲੋਹੇ ਦੀ ਕਿਰਪਾਨ ਹੋਵੇਗੀ? ਇਥੇ ਗਿਆਨ ਰੂਪ ਖ਼ਢ਼ਗ ਦੀ ਗਲ ਹੋ ਰਹੀ ਹੈ । ਇਸੇ ਲਈ ਹਿੰਦੁਆਂ ਨੂ ਅਨੇ ਕਿਹਾ ਗਿਆ ਸੀ ਓਹਨਾ ਨੇ ਸਬ ਨੂ ਦ੍ਰਿਸ਼ਟਮਾਨ ਬਣਾ ਕੇ ਪੂਜਣਾ ਸ਼ੁਰੂ ਕਰ ਦਿਤਾ । ਜੇ ਕੀਤੇ ਗਿਆਨ ਰੂਪ ਹਥਿਆਰਾਂ ਦੀ ਗਲ ਓਹਨਾ ਦੇ ਗ੍ਰੰਥਾਂ ਵਿਚ ਹੋਈ ਤਾਂ ਓਹਨਾ ਨੇ ਅਸਲੀ ਹਥਿਆਰ ਹੀ ਦੇਵੀ ਦੇਵਤਿਆਂ ਦੇ ਹਥ ਵਿਚ ਦੇ ਦਿਤੇ । ਇਥੇ ਓਸ ਅਕਾਲ ਪੁਰਖ ਦੇ ਗੁਣਾ ਦੀ ਗਲ ਹੋ ਰਹੀ ਹੈ । ਓਹ ਇਕ ਜੋਤ , ਅਜੂਨੀ , ਦੇਵਾਂ ਦਾ ਦੇਵ , ਰਾਜਿਆਂ ਦਾ ਰਾਜਾ , ਨਿਰੰਕਾਰ ਭਾਵ ਬਿਨਾ ਅਕਾਰ ਤੋਂ ਤੇ ਜੋ ਗਿਆਨ ਰੂਪ ਕਿਰਪਾਨ ਦਾ ਖਜਾਨਾ ਹੈ । ਸੋ ਜੇ ਕੋਈ ਸੋਚਦਾ ਹੈ ਕੇ ਇਹ ਕਿਰਪਾਨ ਕੋਈ ਲੋਹੇ ਦੀ ਹੋਵੇਗੀ ਤਾਂ ਓਸ ਦੀ ਅਕਲ ਦੇ ਕੀ ਕਹਿਣੇ। ਇਹ ਓਹੀ ਗਿਆਨ ਰੂਪ ਕਿਰਪਾਨ ਹੈ ਜਿਸਨੂ ਗੁਰੂ ਗਰੰਥ ਸਾਹਿਬ ਵਿਚ ਵੀ ਦਸਿਆ ਗਿਆ ਹੈ , ਜਿਸ ਨੂੰ ਲੈ ਕੇ ਕੇ ਆਦਮੀ ਆਪਣੇ ਮਨ ਨਾਲ ਜੰਗ ਕਰਦਾ ਹੈ । ਓਸ ਗਿਆਨ ਦਾ ਸਰੋਤ ਪਰਮੇਸ੍ਵਰ ਤੋਂ ਬਿਨਾ ਕੋਈ ਹੋ ਸਕਦਾ ਹੈ ?

ਇਕ ਪਾਸੇ ਆਪਾਂ ਕਹਿ ਦਿੰਦੇ ਹਾਂ ਕੇ ਗੁਰੂ ਗਰੰਥ ਸਾਹਿਬ ਅਨੁਸਾਰ ਘਟ ਘਟ ਵਿਚ ਪਰਮੇਸ੍ਵਰ ਹੈ, ਤੇ ਜੇ ਦੂਜੇ ਪਾਸੇ ਗੁਰੂ ਸਾਹਿਬ ਨੇ ਸ੍ਰੀ ਦਸਮ ਗਰੰਥ ਵਿਚ ਓਸ ਪਰਮੇਸ੍ਵਰ ਨੂ ਘਟ ਘਟ ਵਿਚ ਦਰਸਾ ਦਿਤਾ ਤਾਂ ਕੀ ਤਕਲੀਫ਼ ਹੋ ਗਈ ?

ਕਹੂੰ ਰਾਜਸੰ ਤਾਮਸੰ ਸਾਤਕੇਯੰ ॥ ਕਹੂੰ ਨਾਰ ਕੇ ਰੂਪ ਧਾਰੇ ਨਰੇਯੰ॥
कहूं राजसं तामसं सातकेयं ॥ कहूं नार के रूप धारे नरेयं॥
Somewhere He bears the quality of rajas (activity), somewhere tamas (morbidity) and somewhere sattva (rhythm). Somewhere He takes the form of a woman and somewhere man.

ਕਹੂੰ ਦੇਵੀਅੰ ਦੇਵਤੰ ਦਈਤ ਰੂਪੰ ॥ ਕਹੂੰ ਰੂਪ ਅਨੇਕ ਧਾਰੇ ਅਨੂਪੰ ॥੧੧॥
Somewhere He manifests Himself as a goddess, god and demon. Somewhere He appears in several unique forms.11.

ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ ॥ ਕਹੂੰ ਭਵਰ ਹ੍ਵੈ ਕੈ ਭਲੀ ਭਾਂਤਿ ਭੂਲੇ ॥
Somewhere He, taking the form of a flower, is rightly puffed up. Somewhere becoming a black bee, seems inebriated (for the flower).

ਕਹੂੰ ਪਉਨ ਹ੍ਵੈ ਕੈ ਬਹੇ ਬੇਗਿ ਐਸੇ ॥ ਕਹੇ ਮੋ ਨ ਆਵੈ ਕਥੋਂ ਤਾਹਿ ਕੈਸੇ ॥੧੨॥
Somewhere becoming the wind, moves with such speed, which is indescribable, how can I elucidate it? 12.

ਕਹੂੰ ਨਾਦ ਹ੍ਵੈ ਕੈ ਭਲੀ ਭਾਂਤਿ ਬਾਜੇ ॥ ਕਹੂੰ ਪਾਰਧੀ ਹ੍ਵੈ ਕੈ ਧਰੇ ਬਾਨ ਰਾਜੇ ॥
Somewhere He become a musical instrument, which is played appropriately. Somewhere He becomes a hunter who looks glorious with His arrow (in His bow).

ਕਹੂੰ ਮ੍ਰਿਗ ਹ੍ਵੈ ਕੈ ਭਲੀ ਭਾਂਤਿ ਮੋਹੇ ॥ ਕਹੂੰ ਕਾਮੁਕੀ ਜਿਉ ਧਰੇ ਰੂਪ ਸੋਹੇ ॥੧੩॥
Somewhere He becomes a deer and allures exquisitely. Somewhere He manifests Himself as Cupid`s wife, with impressive beauty.13.

ਕੀ ਇਹ ਓਸ ਪਰਮੇਸ੍ਵਰ ਦੀ ਉਸਤਤ ਨਹੀਂ ਕੇ ਓਹ ਹਰ ਜਗਾ ਹੈ , ਓਹ ਪਵਨ ਵਿਚ ਵੀ ਹੈ , ਓਹ ਫੁਲਾਂ ਵਿਚ ਵੀ ਹੈ , ਓਹੀ ਨੇਕ ਲੋਕਾਂ, ਦੇਵਿਯਾ ਦੇਵੀਆਂ ਤੇ ਇਥੋਂ ਤਕ ਕੇ ਦੇੰਤਾਂ ਵਿਚ ਵੀ ਹੈ । ਕੀਤੇ ਓਹ ਨਾਦ ਬਣ ਕੇ ਵਜਦਾ ਹੈ , ਕੀਤੇ ਹਿਰਨਾ ਵਿਚ ਵਸਦਾ ਹੈ, ਗੁਰੂ ਸਾਹਿਬ ਤੇ ਕਹਿ ਰਹੇ ਨੇ ਕੇ ਓਹ ਓਸ ਨੂ ਬਿਆਨ ਨਹੀਂ ਕਰ ਸਕਦੇ, ਓਸ ਦੀ ਮਹਿਮਾ ਓਹੀ ਜਾਣਦਾ ਹੈ । ਹੁਣ ਇਹ ਸਬ ਕੁਛ ਜੋ ਆਪ ਨੂ ਦਿਸਦਾ ਹੈ, ਇਹ ਸਬ ਓਹੀ ਹੈ , ਹੁਣ ਇਹ ਕਿਸ ਤਰਹ ਗੁਰਮਤ ਸਿਧਾਂਤ ਦੇ ਉਲਟ ਹੋਇਆ? ਜੇ ਇਕ ਅਧਿ ਲਾਇਨ ਨਾਲ ਛੇਢ਼ ਖਾਨੀ ਕਰ ਕੇ ਕੋਈ ਵਿਦਵਾਨ ਬਣਨ ਦੀ ਕੋਸ਼ਿਸ ਕਰਦਾ ਹੈ ਤਾਂ ਕੀ ਕਹੋਗੇ ਇਸੇ ਵਿਦਵਾਨ ਨੂੰ ? ਸਾਰੇ ਦਸਮ ਗਰੰਥ ਵਿਚ ਜੋ ਕਾਲ ਪੁਰਖ ਦਾ ਰੇਖ ਭੇਖ ਰਹਿਤ ਰੂਪ ਹੈ , ਓਸ ਨੂ ਜਾਣ ਬੁਝ ਕੇ ਛੱਡ ਕੇ ਇਹਨਾ ਹੇਠ ਲਿਖੀਆਂ ਤੁਕਾਂ ਦਾ ਹਵਾਲਾ ਦੇ ਕੇ ਕਹਿਣਾ ਕੇ ਕਾਲ ਪੁਰਖ ਦੇਹ ਧਾਰੀ ਹੈ ਤਾ ਕੀ ਕਹੋਗੇ । ਇਸ ਤਰਹ ਦਾ ਦੇਹਧਾਰੀ ਤਾਂ ਫਿਰ ਇਹਨਾ ਮੁਤਾਬਿਕ ਅਕਾਲਪੁਰਖ ਵੀ ਹੋਣਾ ਕਿਓਂ ਕੇ ਗੁਰੂ ਗਰੰਥ ਸਾਹਿਬ ਵਿਚ ਅਕਾਲਪੁਰਖ ਦੀਆਂ ਵੀ ਭਿਆਨਕ ਦਾੜਾਂ ਨਰਸਿੰਘ ਅਵਤਾਰ ਦੇ ਰੂਪ ਵਿਚ ਆਂਦੀਆਂ ਨੇ।

ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
He holds the bow in His left hand and the terrible sword (in the right). He is the Supreme Effulgence of all lights and sits in His Great Glory.

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥
He, of Infinite Splendour, is the masher of of the boar-incarnation with great grinder tooth. He crushed and devoured thousands of the creatures of the world.18.

ਡਮਾਡੰਮ ਡਉਰੂ ਸਿਤਾਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
The tabor (in the hand of Great Death (KAL) resounds and the black and white canopy swings. Loud laughter emanates from his mouth and the weapons (in his hands) glisten.

ਮਹਾ ਘੋਰ ਸਬਦੰ ਬਜੇ ਸੰਖ ਐਸੰ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥
His conch produces such a terrible sound that appears like the blazing fire of the Death on doomsday.19.

ਇਥੇ ਕਾਲਪੁਰਖ ਦੇ ਹਥ ਵਿਚ ਧਨੁਖ, ਕਿਰਪਾਨ ਦਿਖਾਇਆ ਗਿਆ ਹੈ , ਓਸ ਦੇ ਭਿਆਨਕ ਦੰਦ ਦਸੇ ਗਏ ਨੇ , ਹਥਾਂ ਵਿਚ ਡੋਰੂ ਹੈ ਤੇ ਓਹ ਸਰਬ ਸ਼ਕਤੀਮਾਨ ਹੋਣ ਕਰ ਕੇ ਹਸ ਰਿਹਾ ਹੈ । ਓਹਦੇ ਕੋਲ ਇਕ ਸੰਖ ਵੀ ਹੈ ਜੋ ਜਦੋਂ ਵਜਦਾ ਹੈ ਤਾਂ ਘੋਰ ਸ਼ਬਦ ਵਿਚੋਂ ਪਰਗਟ ਕਰਦਾ ਹੈ ਤੇ ਓਹ ਸਬ ਕਾਲ ਦੀ ਜਵਾਲਾ ਵਾਂਗ ਅਸਰ ਕਰਦਾ ਹੈ । ਹੁਣ ਇਹਨਾ ਤੁਕਾਂ ਵਿਚ ਆਏ ਰੂਪ ਨੂ ਗੁਰੂ ਗਰੰਥ ਸਾਹਿਬ ਵਿਚੋਂ ਬਿਆਨ ਕਰਾਂਗੇ:

੧. ਓਹਦੇ ਹਥ ਵਿਚ ਧਨੁਖ ਹੈ - ਗੁਰੂ ਗਰੰਥ ਸਾਹਿਬ ਵਿਚ ਓਸ ਨੂ ਸਾਰੰਗ ਪਾਨ ਕਿਹਾ ਹੈ , ਸਾਰੰਗ ਮਤਲਬ ਧਨੁਖ " ਚਿਰੁ ਹੋਆ ਦੇਖੇ ਸਾਰਿੰਗਪਾਣੀ "
੨. ਖ੍ਢ਼ਗ - ਗਿਆਨ - " ਗਿਆਨ ਖੜਗੁ ਲੈ ਮਨ ਸਿਉ ਲੂਝੈ" - ਗਿਆਨ ਦਾ ਖਜਾਨਾ ਵੀ ਓਹੀ ਹੈ
੩. " ਧਰਣੀਧਰ ਈਸ ਨਰਸਿੰਘ ਨਾਰਾੲਿਣ ਦਾੜਾਂ ਅਗੇ ਪਿ੍ਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ॥"
੪. " ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪ ਜਮੁ ਡਰਿਓ, ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ॥ "
੫ "ਘੰਟਾ ਜਾ ਕਾ ਸੁਨੀਐ ਚਹੁ ਕੁੰਟ॥"

ਹੁਣ ਦੇਖੋ ਗੁਰੂ ਗਰੰਥ ਸਾਹਿਬ ਵਿਚ ਦਰਜ ਅਕਾਲਪੁਰਖ ਦੇ ਕੋਲ ਵੀ ਧਨੁਖ ਹੈ, ਸੰਖ ਹੈ , ਭਿਆਨਕ ਦੰਦ ਹਨ , ਓਹਦਾ ਘੰਟਾ( ਡਮਰੂ ) ਵੀ ਹਰ ਜਗਾਹ ਵਜ ਰਿਹਾ ਹੈ , ਓਹਦੇ ਕੋਲੋਂ ਹੀ ਗਿਆਨ ਦੀ ਕਿਰਪਾਨ ਮਿਲਦੀ ਹੈ । ਸਗੋਂ ਗੁਰੂ ਗਰੰਥ ਸਾਹਿਬ ਵਿਚ ਤਾਂ ਅਕਾਲ ਪੁਰਖ ਨੂ ਬਾਵਨ ਅਵਤਾਰ ਵੀ ਦਰਸਾ ਦਿਤਾ ਹੈ , ਓਹਦੇ ਤਾਂ ਤਿਲਕ ਵੀ ਲਗਾ ਹੋਇਆ ਹੈ , ਸੋ ਇਸ ਦਾ ਮਤਲਬ ਤਾਂ ਇਹ ਹੋਇਆ ਕੇ ਅਕਾਲਪੁਰਖ ਵੀ ਬ੍ਰਾਹਮਨ ਹੋਣਾ ਤੇ ਇਹਨਾ ਲੋਕਾਂ ਮੁਤਾਬਿਕ ਗੁਰੂ ਗਰੰਥ ਸਾਹਿਬ ਵੀ ਕਿਸੇ ਪੰਡਿਤ ਨੇ ਲਿਖਿਆ ਹੋਣਾ , ਕਿਓਂ ਕੇ ਜੇ ਗੁਰੂ ਸਾਹਿਬ ਲਿਖਦੇ ਤਾਂ ਪਰਮੇਸ੍ਵਰ ਦੇ ਰੂਪ ਦਾ ਵਰਣਨ ਕਾਰਣ ਲਗਿਆਂ ਓਸ ਨੂ ਕਿਸੇ ਨਿਹੰਗ ਸਿੰਘ ਦਾ ਰੂਪ ਦਿੰਦੇ , ਇਹ ਕੀ ਪੰਡਿਤਾਂ ਵਾਲਾ ਰੂਪ ਦੇ ਦਿਤਾ? ਨਾਲੇ ਗਲ ਵਿਚ ਮਾਲਾ ਵੀ ਪਾ ਦਿਤੀ , ਹੁਣ ਮਾਲਾ ਪਾਣਾ ਕੋਈ ਸਿਖੀ ਹੈ ? ਏਸ ਤੋਂ ਪਤਾ ਲਗਦਾ ਹੈ ਕੇ ਦਸਮ ਵਿਰੋਧੀਆਂ ਨੇ ਤਾਂ ਚੰਗੀ ਤਰਹ ਗੁਰੂ ਗਰੰਥ ਸਾਹਿਬ ਦੇ ਵੀ ਦਰਸ਼ਨ ਨਹੀਂ ਕੀਤੇ । ਇਹ ਜੋ ਸਰੂਪ ਵਰਣਨ ਗੁਰੂ ਗਰੰਥ ਸਾਹਿਬ ਵਿਚ ਤੇ ਦਸਮ ਗਰੰਥ ਸਾਹਿਬ ਵਿਚ ਆਏ ਨੇ , ਇਹ ਓਹਦੇ ਗੁਣਕਾਰੀ ਸਰੂਪ ਹੀ ਨੇ, ਓਹਦੇ ਗੁਣਾ ਨੂ ਹੀ ਬਿਆਨ ਕਰਦੇ ਨੇ। ਇਸੇ ਲਈ ਹਿੰਦੂ ਅਨਾ ਹੈ ਕਿਓਂ ਕੇ ਓਹ ਗੁਣ ਕਰੀ ਸਰੂਪ ਦੀਆਂ ਹੀ ਮੂਰਤੀਆਂ ਬਣਾ ਕੇ ਬੈਹ ਗਿਆ ਤੇ ਗੁਰਮੁਖ ਸਿਆਣਾ ਹੈ ਕਿਓਂ ਕੇ ਓਸਨੇ ਏਸ ਸਰੂਪ ਵਿਚੋਂ ਨਿਰਗੁਨ ਦੀ ਗਲ ਫਢ਼ ਲਈ । ਗਿਆਨ ਪ੍ਰੋਬੋਧ ਤੇ ਚੋਬੀਸ ਅਵਤਾਰ ਵਿਚ ਦਿਤੇ ਸਰੂਪ ਬਾਰੇ ਲੇਖ ਬਲੋਗ ਵਿਚ ਪਢ਼ ਸਕਦੇ ਹੋ । ਜਲਦ ਦੀ ਚੋਪਈ ਦੇ ਸਰੋਤ ਮਹਾਕਾਲ ਯੁਧ ਵਰਣਨ ਬਾਰੇ ਵੀ ਗਲ ਕੀਤੀ ਜਾਵੇਗੀ ਕੇ ਮਹਾਕਾਲ ਦਾ ਯੁਧ ਗੁਰੂ ਗਰੰਥ ਸਾਹਿਬ ਦੇ ਅਧਾਰ ਤੇ ਕਿਵੇਂ ਤੇ ਕਿਥੇ ਹੋਇਆ ਹੈ ।

ਆਸ ਹੈ ਕੇ ਆਪ ਜੀ ਨੂ ਅੰਦਾਜਾ ਲਾਗ ਹੀ ਗਿਆ ਹੋਵੇਗਾ ਕੇ ਕਾਲ ਪੁਰਖ ਕੋਈ ਦੇਹ ਧਾਰੀ ਨਹੀਂ। ਜੋ ਓਸ ਦੇ ਭਿਅੰਕਰ ਰੂਪ ਦਾ ਵਰਣਨ ਸ੍ਰੀ ਦਸਮ ਗਰੰਥ ਵਿਚ ਇਕ ਦੋ ਜਗਾਹ ਤੇ ਕੀਤਾ ਹੈ, ਓਹ ਓਸ ਦੇ ਮੋਤ ਰੂਪ ਦਾ ਵਰਣਨ ਹੈ । ਤੇ ਗੁਰਮੁਖਾਂ ਨੂ ਛਡ ਕੇ ਮੋਤ ਸਬ ਨੂ ਹੀ ਭਿਆਨਕ ਲਗਦੀ ਹੈ । ਮੋਤ ਵੀ ਅਕਾਲਪੁਰਖ ਦਾ ਇਕ ਗੁਣ ਹੀ ਹੈ । ਤੇ ਜੇ ਅਜੇ ਵੀ ਕੋਈ ਕਹੇ ਕੇ ਓਹ ਦੇਹ ਧਾਰੀ ਹੈ ਤਾਂ ਫਿਰ ਓਹ ਦੇਹਧਾਰੀ ਗੁਰੂ ਗਰੰਥ ਸਾਹਿਬ ਵਿਚ ਵੀ ਨਾਲ ਹੀ ਸੁਭਾਏਮਾਨ ਹੈ। ਕੋਸ਼ਿਸ ਜਾਰੀ ਰਹੇਗੀ ਕੇ ਸਬ ਝੂਠਾਂ ਦਾ ਇਕ ਇਕ ਕਰਕੇ ਪਰਦਾ ਫਾਸ਼ ਕੀਤਾ ਜਾਵੇ ।

ਦਾਸ

ਤੇਜਵੰਤ ਕਵਲਜੀਤ ਸਿੰਘ ( 17/09/2011) copyright @ tejwantkawaljit Singh . Any edition done without the permission of author will lead to a legal action at the cost of editor