ਪ੍ਰਸ਼੍ਨ- ਗਿਆਨ ਪ੍ਰੋਬੋਧ ਵਿਚ ਤੇ ਕੋਈ ਗਿਆਨ ਦੀ ਗੱਲ ਹੈ ਹੀ ਨਹੀਂ , ਇਹ ਤਾਂ ਸਾਰੀਆਂ ਗੱਪਾਂ ਹੀ ਹਨ?
ਉੱਤਰ - ਗਿਆਨ ਪ੍ਰਬੋਧ ਗੁਰੂ ਸਾਹਿਬ ਦੀ ਏਹੋ ਜਹੀ ਰਚਨਾ ਹੈ ਜਿਸ ਵਿਚ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਨਿਰਗੁਨ ਸਰੂਪ ਹੀ ਬਿਆਨ ਨਹੀਂ ਕੀਤਾ ਬਲਕਿ ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਜਿਵੇਂ ਮੰਤਰ , ਜੰਤਰ ਹਵਨ ਕਰਨੇ ਦਾ ਵੀ ਖੁਲ ਕੇ ਖੰਡਣ ਕੀਤਾ ਹੈ । ਇਥੋਂ ਤਕ ਦਿਖਇਆ ਗਿਆ ਹੈ ਕੇ ਲੋਕ ਧਰਮ ਕਿਸ ਨੂੰ ਸਮਝੀ ਬੈਠੇ ਸਨ ਤੇ ਅਸਲ ਧਰਮ ਹੈ ਕੀ । ਸਨਾਤਨੀ ਲੋਕ ਹਵਨ ਕਰਨੇ , ਜੰਤਰ ਮੰਤਰ ਪੜਨ ਨੂੰ ਹੀ ਭਗਤੀ ਦਸਦੇ ਸਨ, ਜਿਸ ਬਾਰੇ ਖੁਲ ਕੇ ਗੁਰੂ ਸਾਹਿਬ ਨੇ ਹਵਾਲੇ ਵੀ ਦਿਤੇ ਨੇ ਕੇ ਇਹ ਲੋਕਾ ਕਿਵੇਂ ਆਪਣੇ ਬਦਲੇ ਲੈਣ ਲਈ ਅਗਿਆਨਤਾ ਵਸ ਸੱਪਾਂ ਨੂੰ ਹਵਨ ਕਰ ਕੇ ਅੱਗਾਂ ਵਿਚ ਸਾੜੀ ਜਾਣ ਨੂੰ ਧਰਮ ਸਮਝੀ ਜਾਂਦੇ ਸੀ ਜੋ ਪਾਗਲ ਪੁਣੇ ਤੋਂ ਵਧ ਕੁਛ ਵੀ ਨਹੀਂ । ਏਹੋ ਹੀ ਨਹੀਂ ਇਹਨਾ ਲੋਕਾਂ ਵਲੋਂ ਕੀਤੇ ਜਾਂਦੇ ਹਵਨਾ ਦਾ ਵਿਅੰਗ ਮੈ ਚਿਤਰਨ ਵੀ ਗੁਰੂ ਸਾਹਿਬ ਨੇ ਬਖੂਬੀ ਕਿਆ ਹੈ । ਗੁਰੂ ਸਾਹਿਬ ਨੇ ਇਸ ਰਚਨਾ ਦੇ ਸ਼ੁਰੂ ਵਿਚ ਹੀ ਆਪਣੇ ਖਿਆਲ ਪ੍ਰਗਟ ਕਰ ਕੇ ਸਾਰੀ ਕਹਾਣੀ ਸਾਫ਼ ਕਰ ਦਿਤੀ ਕੇ ਇਕ ਅਕਾਲ ਪੁਰਖ ਨੂੰ ਕੋਈ ਵੀ ਸਮਝ ਨਹੀਂ ਸਕਿਆ:
ਬੇਦ ਭੇਦ ਨਹੀਂ ਲਖੇ ਬ੍ਰਹਮ ਬ੍ਰਹਮਾ ਨਹੀਂ ਬੁਝੈ ॥
ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਨ ਸੁਝੈ ॥
ਸਨਤ ਕੁਮਾਰ ਸਨਕਾਦਿ ਸਰਬ ਜਉ ਸਮਾ ਨ ਪਾਵਹਿ ॥
ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤਿ ਬਤਾਵਹਿ ॥
ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਿ ਥਲਿ ਕਰਣ ॥
ਅਚੁਤ ਅਨੰਤ ਅਦ੍ਵੈ ਅਮਿਤ ਨਾਥ ਨਿਰੰਜਨ ਤਵ ਸਰਣ ॥੧॥੩੨॥
ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਨ ਸੁਝੈ ॥
ਸਨਤ ਕੁਮਾਰ ਸਨਕਾਦਿ ਸਰਬ ਜਉ ਸਮਾ ਨ ਪਾਵਹਿ ॥
ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤਿ ਬਤਾਵਹਿ ॥
ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਿ ਥਲਿ ਕਰਣ ॥
ਅਚੁਤ ਅਨੰਤ ਅਦ੍ਵੈ ਅਮਿਤ ਨਾਥ ਨਿਰੰਜਨ ਤਵ ਸਰਣ ॥੧॥੩੨॥
ਭਾਵ - ਨਾ ਤੇ ਵੇਦਾ ਨੇ ਬ੍ਰਹਮ ਦਾ ਕੋਈ ਭੇਦ ਦਿਤਾ ਤੇ ਨਾ ਹੀ ਬ੍ਰਹਮਾ ਨੂੰ ਇਸ ਦਾ ਕੁਛ ਪਤਾ ਲਗ ਸਕਿਆ। ਬਿਆਸ, ਪਰਾਸੁਰ, ਸ਼ਿਵ ਜੀ ਵਰਗੇ ਓਸ ਦਾ ਅੰਤ ਨਹੀਂ ਪਾ ਸਕੇ । ਲਖਾਂ ਦੇਵੀਆ, ਲਖਾਂ ਬਿਸ਼ਨੁ ਤੇ ਕ੍ਰਿਸ਼ਨ ਵਰਗੇ ਓਸ ਨੂੰ ਨੇਤ ਨੇਤ ਕਹਿ ਰਹੇ ਨੇ । ਹੇ ਆਪਣੇ ਆਪ ਤੋਂ ਹੋਂਦ ਵਿਚ ਆਵਣ ਵਾਲੇ, ਅਨੁਭਵ ਦ੍ਵਾਰਾ ਪ੍ਰਕਾਸ਼ਿਤ ਹੋਣ ਵਾਲੇ, ਜਲ ਥਲ ਬਣਾਨ ਵਾਲੇ, ਅਨੰਤ, ਬਿਨਾ ਦਵੈਤ ਤੋਂ , ਬਹੁਤ ਬਲਵਾਨ, ਅਸੀਮ, ਨਾਥਾਂ ਦੇ ਨਾਥ. ਮਾਇਆ ਦੇ ਪ੍ਰਭਾਵ ਤੋਂ ਪਰੇ, ਮੈਂ ਤੇਰੀ ਸ਼ਰਨ ਵਿਚ ਹਾਂ ।
ਸਾਧਿਓ ਜੋ ਨ ਜਾਇ ,ਸੋ ਅਸਾਧਿ ਕੈ ਕੈ ਸਾਧ ਕਰ, ਛਲਿਓ ਜੋ ਨ ਜਾਇ, ਸੋ ਅਛਲ ਕੈ ਪ੍ਰਮਾਨੀਐ ॥
ਮੰਤ੍ਰ ਮੈ ਨ ਆਵੈ, ਸੋ ਅਮੰਤ੍ਰ ਕੈ ਕੈ ਮਾਨੁ ਮਨ, ਜੰਤ੍ਰ ਮੈ ਨ ਆਵੈ, ਸੋ ਅਜੰਤ ਕੈ ਕੈ ਜਾਨੀਐ ॥੧॥੪੦॥
ਮੰਤ੍ਰ ਮੈ ਨ ਆਵੈ, ਸੋ ਅਮੰਤ੍ਰ ਕੈ ਕੈ ਮਾਨੁ ਮਨ, ਜੰਤ੍ਰ ਮੈ ਨ ਆਵੈ, ਸੋ ਅਜੰਤ ਕੈ ਕੈ ਜਾਨੀਐ ॥੧॥੪੦॥
ਗੁਰੂ ਸਾਹਿਬ ਸਪਸ਼ਟ ਕਹਿ ਰਹੇ ਨੇ ਕੇ ਨਾ ਤਾਂ ਓਹ ਅਕਾਲ ਪੁਰਖ ਸਾਧਿਆ ਜਾ ਸਕਦਾ , ਨਾ ਹੀ ਛਲਿਆ ਜਾ ਸਕਦਾ, ਨਾ ਹੀ ਓਹ ਕਿਸੇ ਮੰਤਰ ਨਾਲ ਵੱਸ ਅੰਦਾ ਏ ਨਾ ਹੀ ਕਿਸੇ ਜੰਤਰ ਨਾਲ।
ਜਿਸ ਹਿੰਦੁਸਤਾਨ ਵਿਚ ਦੇਵੀ ਦੇਵਤਿਆਂ ਨੂੰ ਹੀ ਰੱਬ ਗਿਣਿਆ ਜਾਂਦਾ ਸੀ ਤੇ ਹੈ , ਓਸ ਦੇਸ਼ ਵਿਚ ਇਹ ਸਾਰੇ ਦੇਵੀ ਦੇਵਤਿਆਂ ਨੂੰ ਇਕ ਨਿਰੰਕਾਰ ਵਾਹਿਗੁਰੂ ਦੇ ਅਧੀਨ ਕਰ ਦੇਣਾ.... ਜਿਸ ਦੇਸ਼ ਵਿਚ ੪੦ ਦਿਨਾ ਵਿਚ ਦੇਵੀ ਦੇਵਤੇ ਵੱਸ ਕਰਨ ਦੇ ਮੰਤਰ ਜੰਤਰ ਦਿਤੇ ਜਾਂਦੇ ਹੋਣ , ਓਥੇ ਇਹ ਕਹਿ ਦੇਣਾ ਕੇ ਇਹਨਾ ਸਭ ਪਖੰਡਾ ਨਾਲ ਵਾਹਿਗੁਰੂ ਨਹੀਂ ਪਾਇਆ ਜਾ ਸਕਦਾ .....ਇਸ ਤੋਂ ਵੱਡਾ ਗਿਆਨ ਕੀ ਹੋ ਸਕਦਾ ਹੈ ?
ਦਾਸ
ਡਾ ਕਵਲਜੀਤ ਸਿੰਘ