ਮਹਾ ਕਾਲ ਕਾਲਿ ਕਾ ਅਰਾਧੀ ॥
ਭਾਵ ਓਹ ਜੋ ਕਾਲ ਕਾ ਵੀ ਕਾਲ ਕਰਨ ਵਾਲਾ ਹੈ, ਮੈਂ ਓਸ ਦਾ ਅਰਾਧਨਾ ਕੀਤੀ । ਹੁਣ ਕਈ ਮੇਰੇ ਵੀਰ ਕਹਿੰਦੇ ਨੇ ਕੇ ਜੀ ਅਰਾਧੀ ਇਸਤ੍ਰੀਲਿੰਗ ਹੈ , ਇਸ ਲਈ ਕਾਲਕਾ ਰੂਪੀ ਜਨਾਨੀ ਲਈ ਵਰਤਿਆ ਗਿਆ। ਕਿਓਂ ਕੇ ਜੇ ਇਥੇ ਅਕਾਲ ਪੁਰਖ ਲਈ ਵਰਤਿਆ ਜਾਂਦਾ ਤਾਂ ਫਿਰ ਇਥੇ ਅਰਾਧਾ ਲਿਖਿਆ ਹੁੰਦਾ । ਹੁਣ ਆਪਾਂ ਗੁਰੂ ਗਰੰਥ ਸਾਹਿਬ ਵਿਚ ਅਰਾਧੀ ਸ਼ਬਦ ਦੀ ਵਿਚਾਰ ਵੀ ਕਰ ਲੈਨੇ ਹਾਂ ਤਾਂ ਕੇ ਇਹ ਭੁਲੇਖਾ ਵੀ ਦੂਰ ਹੋ ਜਾਵੇ ।
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ॥
ਹੁਣ ਦਸੋ ਕੀ ਇਥੇ ਪਾਰਬ੍ਰਹਮ ਇਸਤਰੀ ਹੈ ??? ਹੋਰ ਪ੍ਰਮਾਣ ਦੇਖੋ :
ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥
ਕੀ ਇਥੇ ਫਿਰ ਕਿਸੇ ਇਸਤਰੀ ਦੀ ਪੂਜਾ ਹੈ ਕਿਓਂ ਕੇ ਇਥੇ ਵੀ ਅਰਾਧੀ ਆ ਗਿਆ ???
ਬਚਿਤਰ ਨਾਟਕ ਦੇ ਇਸੇ ਸ਼ਬਦ ਦੀ ਵਿਆਕਰਨ ਨੂੰ ਹੋਰ ਵਿਚਰਦੇ ਹਾਂ । ਇਕ ਮਿੰਟ ਲਈ ਮੰਨ ਲੋ ਕੇ ਮਹਾਕਾਲ ਤੇ ਕਾਲਿਕਾ ਦੋ ਵਖਰੀਆਂ ਵਖਰੀਆ ਚੀਜ਼ਾਂ ਨੇ ਜਿਵੇ ਹਿੰਦੂ ਕਹਿੰਦੇ ਨੇ ਕੇ ਮਹਾਕਾਲ ਸ਼ਿਵ ਜੀ ਹੈ ਤੇ ਕਾਲਕਾ ਦੇਵੀ । ਹੁਣ ਜੇ ਕਵੀ ਨੇ ਇਹਨਾ ਦੋਨਾ ਦੀ ਹੀ ਪੂਜਾ ਕੀਤੀ ਹੁੰਦਾ ਤਾਂ ਇਥੇ ਇਹ ਹੋਣਾ ਸੀ " ਮਹਾਕਾਲ ਕਾਲਕਾ ਅਰਾਧੇ " ਭਾਵ ਮੈਂ ਇਹਨਾ ਦੋਨਾ ਦੀ ਭਗਤੀ ਕੀਤੀ । ਇਸ ਤੁਕ ਤੋਂ ਅਗਲੀ ਪੰਕਤੀ ਵਿਚ ਤਾਂ ਗਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕੇ ਅਰਾਧਨਾ ਸਿਰਫ ਇਕ ਦੀ ਹੀ ਹੋਈ । ਦੇਖੋ :
ਇਹ ਬਿਧ ਕਰਤ ਤਪਸਿਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥
ਭਾਵ ਅਸੀਂ ਪਹਿਲਾਂ ਦੋ ਵਖ ਵਖ ਰੂਪ ਸੀ , ਪਰ ਭਗਤੀ ਕਰ ਕੇ ਇਕ ਹੋ ਗਏ। ਜੇ ਇਥੇ ਗੁਰੂ ਸਾਹਿਬ ਨੇ ਹਿੰਦੂਆਂ ਦੇ ਮਹਾਕਾਲ ਸ਼ਿਵਜੀ ਤੇ ਹਿੰਦੂਆਂ ਦੀ ਦੇਵੀ ਕਾਲਕਾ ਦੀ ਭਗਤੀ ਕੀਤੀ ਹੁੰਦੀ ਤਾਂ ਫਿਰ ਲਿਖਦੇ " ਤ੍ਰੈ ਤੇ ਏਕ ਰੂਪ ਹ੍ਵੈ ਗਯੋ"
ਬਾਣੀ ਵਿਚਾਰ ਕੇ ਪੜੋ , ਭਾਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਭਾਵੇਂ ਦਸਮ ਗ੍ਰੰਥ ਸਾਹਿਬ ਦੀ ਬਾਣੀ।
ਦਾਸ,
ਡਾ ਕਵਲਜੀਤ ਸਿੰਘ