Friday, 31 August 2012

ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਜਾਤ ਪਾਤ ਵਿਚ ਵਿਸ਼ਵਾਸ਼ ਪੈਦਾ ਕਰਦਾ ਹੈ?

ਪ੍ਰਸ਼੍ਨ- ਕੀ ਸ੍ਰੀ ਦਸਮ ਗ੍ਰੰਥ ਜਾਤ ਪਾਤ ਵਿਚ ਵਿਸ਼ਵਾਸ਼ ਪੈਦਾ ਕਰਦਾ ਹੈ?
ਉੱਤਰ - ਸ੍ਰੀ ਦਸਮ ਗ੍ਰੰਥ ਨਾ ਤਾਂ ਕਿਸੇ ਨੂੰ ਆਪਣੀ ਜਾਤ ਤੇ ਅਭਿਮਾਨ ਕਰਨ ਨੂੰ ਕਹਿੰਦਾ ਹੈ ਤੇ ਨਾ ਹੀ ਆਪਣੀ ਜਾਤ ਤੇ ਸ਼ਰਮ ਕਰਨ ਨੂੰ । ਸਗੋਂ ਸ੍ਰੀ ਦਸਮ ਗ੍ਰੰਥ ਤਾਂ ਸਾਰੀ ਮਨੁਖਤਾ ਵਿਚ ਇਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਦੇਖਦਾ ਹੈ:

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲਿ ਭ੍ਰਮ ਮਾਨਬੋ ॥
ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥੧੫॥੮੫॥( ਸ੍ਰੀ ਅਕਾਲ ਉਸਤਤ, ਸ੍ਰੀ ਦਸਮ ਗ੍ਰੰਥ )

ਅਤੇ 

ਹਸਤ ਕੀਟ ਕੇ ਬੀਚ ਸਮਾਨਾ ॥
ਰਾਵ ਰੰਕ ਜਿਹ ਇਕਸਰ ਜਾਨਾ ॥ 
( ਸ੍ਰੀ ਅਕਾਲ ਉਸਤਤ, ਸ੍ਰੀ ਦਸਮ ਗ੍ਰੰਥ )
ਭਾਵ ਓਹ ਹਾਥੀ ਤੋਂ ਲੈ ਕੇ ਕੀੜੀ ਤਕ ਆਪ ਹਰ ਵਿਚ ਵਸਦਾ ਹੈ, ਓਸ ਲਈ ਰਾਜਾ ਤੇ ਇਕ ਭਿਖਾਰੀ ਇਕ ਸਮਾਨ ਨੇ 

ਹਾਂ ਗੁਰੂ ਸਾਹਿਬ ਨੇ ਜਿਥੇ ਆਪਣੀ ਕੁਲ ਬਾਰੇ ਦਸਿਆ ਹੈ , ਓਥੇ ਵੀ ਕੀਤੇ ਇਹ ਨਹੀਂ ਕਿਹਾ ਕੇ ਸੋਢੀ ਜਾਂ ਬੇਦੀ ਦੂਜਿਆਂ ਜਾਤਾਂ ਨਾਲੋਂ ਬਹੁਤ ਵੱਡੇ ਨੇ । ਇਸੇ ਸੋਢੀ ਲਫਜ ਦਾ ਜਿਕਰ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ:
 ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥ {ਪੰਨਾ 1407}

ਅਤੇ 

ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥

ਦਾਸ,

ਡਾ ਕਵਲਜੀਤ ਸਿੰਘ