ਪ੍ਰਸ਼੍ਨ - ਕੀ ਸ੍ਰੀ ਦਸਮ ਗ੍ਰੰਥ ਰੱਬ ਨੂੰ ਮਾਂ ਦੇ ਪੇਟੋਂ ਪੈਦਾ ਕਰਦਾ ਹੈ ?
ਉੱਤਰ - ਜੋ ਕਹਿੰਦਾ ਹੈ ਕੇ ਸ੍ਰੀ ਦਸਮ ਗ੍ਰੰਥ ਰੱਬ ਨੂੰ ਮਾ ਦੇ ਪੇਟੋਂ ਪੈਦਾ ਕਰਦਾ ਹੈ , ਓਸ ਨਾਲੋਂ ਵੱਡਾ ਦਗਾਬਾਜ ਕੋਈ ਹੋ ਹੀ ਨਹੀਂ ਸਕਦਾ । ਸ੍ਰੀ ਦਸਮ ਗਰੰਥ ਤਾਂ ਇਕ ਵਾਰ ਨਹੀਂ , ਬਲਕਿ ਵਾਰ ਵਾਰ ਓਸ ਰੱਬ ਨੂ ਅਜੂਨੀ ਕਹਿ ਰਿਹਾ ਹੈ :
ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥ ( ਜਾਪ ਸਾਹਿਬ )
ਭਾਵ ਨਮਸਕਾਰ ਹੈ ਓਸ ਪਰਮੇਸ੍ਵਰ ਨੂੰ ਜਿਸ ਦੀ ਕੋਈ ਕਾਇਆ ਨਹੀਂ ਤੇ ਓਹ ਜਨਮ ਨਹੀਂ ਲੈਂਦਾ । ਜਾਪ ਸਾਹਿਬ ਬਾਣੀ ਦੇ ਦੂਜੇ ਹੀ ਸ਼ੰਦ ਵਿਚ ਵਾਹਿਗੁਰੂ ਨੂੰ ਅਜੂਨੀ ਦਰਸਾ ਦਿਤਾ ।
ਨਮਸਤੰ ਅਜਨਮੇ ॥ ਨਮਸਤੰ ਸੁਬਨਮੇ ॥੨੧। ( ਜਾਪ ਸਾਹਿਬ )
ਭਾਵ ਹੇ ਜਨਮ ਰਹਿਤ ਤੈਨੂੰ ਨਮਸਕਾਰ, ਜੇ ਬਹੁਤ ਸੁੰਦਰ ਪਰਮੇਸ੍ਵਰ, ਤੈਨੂੰ ਨਮਸਕਾਰ ਹੈ ।
ਹਰਿ ਜਨਮ ਮਰਨ ਬਿਹੀਨ ॥
ਦਸ ਚਾਰ ਚਾਰ ਪ੍ਰਬੀਨ ॥ ( ਸ੍ਰੀ ਅਕਾਲ ਉਸਤਤ)
ਸਦਾ ਏਕ ਜੋਤਯੰ ਅਜੂਨੀ ਸਰੂਪੰ ॥
ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥ ( ਬਚਿਤਰ ਨਾਟਕ )
ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥
ਅਛੇਦੀ ਅਭੇਦੀ ਅਰੂਪੀ ਮਹਾਨੈ ॥ ( ਗਿਆਨ ਪ੍ਰੋਬੋਧ)
ਅਛੇਦੀ ਅਭੇਦੀ ਅਰੂਪੀ ਮਹਾਨੈ ॥ ( ਗਿਆਨ ਪ੍ਰੋਬੋਧ)
ਜੋਨਿ ਜਗਤ ਮੈ ਕਬਹੂੰ ਨ ਆਯਾ ॥
ਯਾਤੇ ਸਭੋ ਅਜੋਨ ਬਤਾਯਾ ॥੧੩॥ ( ਚੋਬਿਸ ਅਵਤਾਰ )
ਯਾਤੇ ਸਭੋ ਅਜੋਨ ਬਤਾਯਾ ॥੧੩॥ ( ਚੋਬਿਸ ਅਵਤਾਰ )
ਭਾਵ ਅਕਾਲਪੁਰਖ ਕਦੀਂ ਵੀ ਮਾਤਾ ਦੇ ਗਰਭ ਵਿਚ ਨਹੀਂ ਆਉਂਦਾ , ਇਸੇ ਲਈ ਤੇ ਇਸ ਨੂੰ ਅਜੂਨੀ ਕਿਹਾ ਜਾਂਦਾ ਹੈ।
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥ ( ਸ਼ਬਦ ਹਜਾਰੇ )
ਗੁਰੂ ਸਾਹਿਬ ਕਹਿ ਰਹੇ ਨੇ ਕੇ ਜੋ ਅਜੋਨੀ ਹੈ , ਸਭ ਤੋਂ ਪਹਿਲਾਂ ਤੋਂ ਹੈ , ਜਿਸ ਨੂ ਜਿਤਿਆ ਨਹੀਂ ਜਾ ਸਕਦਾ , ਸਿਰਫ ਓਸੇ ਨੂੰ ਪਰਮੇਸ੍ਵਰ ਮਨੋ ।
ਦੀਨ ਦਯਾਲ ਕ੍ਰਿਪਾਲ ਕ੍ਰਿਪਾ ਕਰ ਆਦਿ ਅਜੋਨਿ ਅਜੈ ਅਬਿਨਾਸੀ ॥੩॥ ( ੩੩ ਸਵੈਯੇ )
ਹੋਰ ਵੀ ਬੇਅੰਤ ਪ੍ਰਮਾਣ ਨੇ ਸ੍ਰੀ ਦਸਮ ਗਰੰਥ ਵਿਚ ਜਿਸ ਵਿਚ ਅਕਾਲ ਪੁਰਖ ਨੂੰ ਅਜੂਨੀ ਕਿਹਾ ਗਿਆ ਹੈ , ਪਰ ਸਾਨੂ ਤੇ ਇਕ ਵੀ ਪ੍ਰਮਾਣ ਐਸਾ ਨਹੀਂ ਮਿਲਿਆ ਜਿਸ ਵਿਚ ਪਰਮੇਸ੍ਵਰ ਜਨਮ ਲੈਂਦਾ ਹੋਵੇ।
ਦਾਸ,
ਡਾ ਕਵਲਜੀਤ ਸਿੰਘ