ਚਰਿਤਰ ੧੭੬
ਜਿਵੇਂ ਕੇ ਅਸੀਂ ਪਹਿਲਾਂ ਵੀ ਵਿਚਾਰ ਕੀਤਾ ਹੈ ਕਿ ਹਰ ਇਕ ਮਨੁਖ ਭਾਵੇਂ ਓਹ ਆਦਮੀ ਹੋਵੇ ਤੇ ਭਾਵੇਂ ਇਸਤਰੀ , ਓਸ ਵਿਚ ਓਹੀ ਇਕ ਜੋਤ ਹੈ , ਫ਼ਰਕ ਹੈ ਤਾਂ ਸਿਰਫ ਬੁਧੀ ਦਾ । ਮੋਟੇ ਤੋਰ ਤੇ ਦੇਖਿਆ ਜਾਵੇ ਤਾਂ ਬੁਧੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ , ਗੁਰਮਤ ਤੇ ਮਨਮਤ ।ਜਿਥੇ ਗੁਰਮਤ ਬਾਰੇ ਵਿਸਥਾਰ ਵਿਚ ਗੁਰੂ ਗਰੰਥ ਸਾਹਿਬ ਤੇ ਸ੍ਰੀ ਦਸਮ ਗਰੰਥ ਵਿਚ ਦਸਿਆ ਹੈ , ਓਥੇ ਮਨਮਤ ਬਾਰੇ ਵੀ ਵਿਸਥਾਰ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਤੇ ਸ੍ਰੀ ਦਸਮ ਗਰੰਥ ਵਿਚ ਦਸਿਆ ਹੈ। ਸਗੋਂ ਸ੍ਰੀ ਦਸਮ ਗਰੰਥ ਵਿਚ ਤਾਂ ਉਧਾਰਨਾ ਦੇ ਕੇ ਸਮਝਾਇਆ ਹੈ ਕੇ ਮਨਮਤ ਕਿਸ ਤਰਹ ਦੀ ਹੁੰਦੀ ਹੈ ਤੇ ਮਨਮਤ ਨੂੰ ਪ੍ਰਗਟ ਕਰਨ ਵਾਲਾ ਕੋਣ ਹੈ । ਅਸਲ ਵਿਚ ਦੇਖਿਆ ਜਾਵੇ ਤਾਂ ਬੁਧੀ ਮਾਯਾ ਦੇ ਤਿਨ ਗੁਣਾ ਵਿਚ ਖੇਡਦੀ ਹੈ ।ਜਦੋਂ ਇਹ ਨੇਕ ਕੰਮ ਭਾਵ ਦਇਆ, ਦਾਨ , ਨਿਮਰਤਾ , ਅਹਿੰਸਾ ਕਰਦੀ ਹੈ ਤਾਂ ਸਤੋਗੁਨੀ ( ਇਸ ਨੂੰ ਓਦੋਂ ਬ੍ਰਹਮਾ ਵੀ ਕਿਹਾ ਗਿਆ ਹੈ ) ਹੈ , ਜਦੋਂ ਆਸ਼ਾ , ਅਭਿਲਾਸ਼ਾ ਵਿਚ ਫਸੀ ਹੈ ਤਾਂ ਰਜੋ ਗੁਣੀ ਹੈ (ਇਸ ਨੂੰ ਓਦੋਂ ਵਿਸ਼ਨੂ ਵੀ ਕਹਿ ਸਕਦੇ ਹੋ , ਜਿਸ ਦੀ ਇਸਤਰੀ ਲਕਸ਼ਮੀ ਹੈ ) ਤੇ ਜਦੋਂ ਕਾਮ, ਕ੍ਰੋਧ , ਲੋਭ, ਮੋਹ, ਹੰਕਾਰ ਵਿਚ ਹੈ ਤਾਂ ਤਮੋਗੁਣੀ ( ਸ਼ਿਵ ਜਾਂ ਸ਼ੰਕਰ) ਬੁਧੀ ਹੈ । ਅਸਲ ਵਿਚ ਸ਼ਿਵ , ਬ੍ਰਹਮਾ ਤੇ ਵਿਸ਼ਨੂ ਕੋਈ ਦੇਵਤੇ ਨਹੀਂ ਹਨ , ਇਹ ਸਾਡੀ ਹੀ ਕਾਇਆ ਵਿਚ ਵਸਣ ਵਾਲੀ ਤਰੈ ਗੁਣੀ ਬੁਧੀ ਦੇ ਸੰਕੇਤਕ ਨਾਮ ਹਨ । ਹਿੰਦੁਆਂ ਨੂੰ ਇਹੀ ਗਲ ਓਹਨਾ ਦੇ ਗ੍ਰੰਥਾਂ ਵਿਚ ਸਮਝਾਈ ਗਈ ਪਰ ਓਹਨਾ ਨੇ ਸਮਝਨਾ ਤੇ ਕੀ ਸੀ , ਇਹਨਾ ਦੀਆਂ ਹੀ ਮੂਰਤੀਆਂ ਬਣਾ ਕੇ ਪੂਜਣਾ ਸ਼ੁਰੂ ਕਰ ਦਿਤਾ । ਪਰ ਗੁਰੂ ਸਾਹਿਬ ਏ ਕਿਹਾ ਕੇ ਗੁਰਸਿਖ ਦਾ ਵਾਸਾ ਚੋਥੇ ਪਦ ਵਿਚ ਹੈ , ਭਾਵ ਤਿਨਾ ਗੁਣਾ ਤੋਂ ਉਤੇ । ਪਰ ਦੇਖਿਆ ਜਾਵੇ ਤਾਂ ਗੁਰਮਖ ਚੋਥੇ ਪਦ ਵਿਚ ਰਹਿੰਦਿਆਂ ਵੀ ਤਿਨ ਗੁਣਾ ਵਿਚ ਵਿਚਰਦਾ ਹੈ , ਪਰ ਓਦੋਂ ਇਸ ਨੂੰ ਇਨਾ ਤਿਨਾ ਗੁਣਾ ਦਾ ਭੇਤ ਪਤਾ ਹੁੰਦਾ ਹੈ । ਹੁਣ ਹਰ ਇਕ ਆਦਮੀ ਵਿਚ ਇਹ ਤਿਨ ਗੁਣ ਹੁੰਦੇ ਨੇ ਤੇ ਹਰ ਇਕ ਦੀ ਬਿਰਤੀ ਇਨਾ ਤਿਨਾ ਗੁਣਾ ਦੇ ਹਿਸਾਬ ਨਾਲ ਹੀ ਚਲਦੀ ਹੈ , ਭਾਵ ਕਿਸੇ ਵਿਚ ਸਤੋਗੁਣ ਜਿਆਦਾ ਹੁੰਦਾ ਤੇ ਤੇ ਤਮੋਗੁਣ ਘਟ, ਕਿਸੇ ਵਿਚ ਤਮੋਗੁਣ ਜਿਆਦਾ ਤੇ ਸਤੋ ਗੁਣ ਘਟ, ਆਦਿ । ਹੁਣ ਜਿਵੇਂ ਆਪਾਂ ਦੇਖਿਆ ਹੈ , ਇਸ ਤਰੈ ਗੁਣ ਬੁਧੀ ਨੂੰ ਬਣਾਨ ਲਈ ਤ੍ਰਿਸ਼ਨਾਵਾਂ ਦਾ ਹੋਣਾ ਜਰੂਰੀ ਹੈ , ਜਿਵੇ ਤਮੋਗੁਣ ਬੁਧੀ ਲਈ ਤ੍ਰਿਸ਼ਨਾ ਹੈ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਆਦਿ । ਇਹ ਤ੍ਰਿਸ਼ਨਾਵਾਂ ਦਾ ਮਿਲ੍ਗੋਬਾ ਹੀ ਆਦਮੀ ਦੀ ਮਨਮਤ ਭਰੀ ਬੁਧੀ ਨੂੰ ਅਕਾਰ ਦਿੰਦਾ ਹੈ । ਕਲਪਨਾ ਕਰੋ ਕੇ ਇਕ ਕਾਮ ਰੂਪੀ ਤ੍ਰਿਸ਼ਨਾ ਬੁਧੀ ਤੇ ਅਸਰ ਕਰ ਰਹੀ ਹੈ , ਜਦੋਂ ਕਾਮ ਦੀ ਪੂਰਤੀ ਨਹੀਂ ਤਾਂ ਕ੍ਰੋਧ ਰੂਪੀ ਤ੍ਰਿਸ਼ਨਾ ਬੁਧੀ ਤੇ ਅਸਰ ਕਰਦੀ ਹੈ ਆਦਿ । ਹੁਣ ਆਪਾਂ ਦੇਖੀਏ ਕੇ ਇਨਸਾਨ ਨੂੰ ਜਿੰਨੇ ਫੁਰਨੇ ਆਂਦੇ ਹਨ ਓਹ ਇਹਨਾ ਤਰੈ ਗੁਣਾ ਦਾ ਹੀ ਫਲ ਸਰੂਪ ਹੈ। ਇਕ ਹੋਰ ਉਧਾਰਨ , ਜਦੋਂ ਆਪਾਂ ਬਾਣੀ ਪੜਦੇ ਹਾਂ ਤਾਂ ਮਨ ਸਾਰੀ ਦੁਨੀਆ ਦੀ ਉਡਾਰੀ ਮਾਰ ਆਓਂਦਾ ਹੈ ਤੇ ਸਾਨੂੰ ਪਤਾ ਓਦੋਂ ਲਗਦਾ ਜਦੋਂ ਪਾਠ ਦੀ ਸਮਾਪਤੀ ਹੁੰਦੀ ਹੈ । ਇਸ ਦਾ ਕਾਰਨ ਸਾਨੂੰ ਆਪਣੀ ਬੁਧੀ ਦਾ ਭੇਤ ਨਾ ਹੋਣਾ ਹੈ । ਇਸੇ ਭੇਤ ਨਾ ਹੋਣ ਕਰਕੇ ਇਨਸਾਨ ਇਨਸਾਨ ਦਾ ਕਤਲ ਕਰਨ ਤਕ ਪਹੁੰਚ ਜਾਂਦਾ ਹੈ । ਸੋ ਇਸੇ ਹੀ ਭੇਦ ਨੂੰ ਜੇ ਸਮਝਾਣਾ ਹੋਵੇ ਤਾਂ ਕੋਈ ਸੋਖਾ ਕੰਮ ਨਹੀਂ ਪਰ ਗੁਰੂ ਸਾਹਿਬ ਨੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਤੇ ਸ੍ਰੀ ਦਸਮ ਗਰੰਥ ਵਿਚ ਕਹਾਣੀਆਂ ਦੀ ਸੂਰਤ ਵਿਚ ਸਮਝਾ ਦਿਤਾ । ਗਲ ਸਾਰੀ ਬੁਧੀ ਦੀ ਹੀ ਹੈ । ਬੁਧੀ ਵਿਚ ਤਮੋਗੁਣ ਤੇ ਸਤੋਗੁਣ ਦਾ ਸੁਮੇਲ ( ਭਾਵ ਸ਼ਿਵ ਤੇ ਬ੍ਰਹਮਾ) ਹੋਵੇ ਤਾਂ ਇਨਸਾਨ ਦਯਾਵਾਨ ਯੋਧਾ ਬਣ ਜਾਂਦਾ ਹੈ , ਪਰ ਜੇ ਬ੍ਰਹਮਾ ਤੱਤ( ਸਤੋਗੁਣ) ਨਿਕਲ ਜਾਵੇ ਤਾਂ ਸਿਰਫ ਫੋਜੀ ਕੋਲ ਕ੍ਰੋਧ ( ਸ਼ਿਵ ਤੱਤ ) ਹੀ ਰਹੀ ਜਾਂਦਾ ਹੈ । ਸੋ ਇਹ ਬੁਧੀ ਦੇ ਗੁਣਾ ਦੇ ਨਾਮਾ ਨੂੰ ਹੀ ਸ਼ਿਵ, ਬ੍ਰਹਮਾ ਤੇ ਵਿਸ਼ਨੂ ਕਹਿਆ ਹੈ। ਇਹੀ ਕਾਇਰ ਬਣਾਂਦੀ ਹੈ ਤੇ ਇਹੀ ਸੂਰਬੀਰ ।ਪਰ ਇਨਸਾਨ ਤਰੈ ਗੁਣ ਦੇ ਘਰ ਵਿਚ ਖੇਡਦਿਆਂ ਮਾਯਾ ਦੇ ਘਰ ਵਿਚ ਹੈ, ਭਾਵੇਂ ਸਤੋਗੁਨੀ ਹੀ ਕਿਉਂ ਨਾ ਹੋਵੇ । ਇਸੇ ਕਰਕੇ ਗੁਰੂ ਸਾਹਿਬ ਨੇ ਤਿਨ ਗੁਣਾ ਤੋਂ ਪਰੇ ਦੀ ਗੱਲ ਕੀਤੀ ਹੈ ਤੇ ਇਨਸਾਨ ਨੂੰ ਸਿਖਾਇਆ ਕੇ ਚੋਥੇ ਪਦ ਵਿਚ ਹੁੰਦਿਆਂ ਤਿਨ ਗੁਣਾ ਵਿਚ ਕਿਵੇਂ ਵਿਚਰਨਾ ਹੈ ।ਹੁਣ ਸੂਰਬੀਰਤਾ ਜਿਵੇਂ ਅਸੀਂ ਦੇਖਿਆ ਹੈ ਕੇ ਬੁਧੀ ਕਰਕੇ ਹੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਚਰਿਤਰ ਦੀ । ਇਸ ਚਰਿਤਰ ਵਿਚ ਇਕ ਇਸਤਰੀ ਹੁੰਦੀ ਹੈ ਤੇ ਓਸ ਦਾ ਪਤੀ ਬਹੁਤ ਦੂਰ ਨੋਕਰੀ ਕਰਨ ਲਈ ਜਾਂਦਾ ਹੈ । ਹੁਣ ਨੋਕਰੀ ਕਰਦੇ ਨੂੰ ਕਾਫੀ ਦੇਰ ਹੋ ਜਾਂਦੇ ਹੈ ਤੇ ਪਤਨੀ ਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਜਾ ਕੇ ਦੇਖਾਂ ਤੇ ਸਹੀ ਕੇ ਕਿਥੇ ਹੈ , ਕੀ ਹੋ ਰਿਹਾ ਹੈ ? ਸੋ ਓਹ ਆਪਣਾ ਸਾਰਾ ਸਮਾਨ ਨਾਲ ਲੈ ਪਤੀ ਨੂੰ ਮਿਲਣ ਤੁਰ ਪੈਂਦੀ ਹੈ । ਰਸਤੇ ਵਿਚ ਓਸ ਨੂੰ ੧੦੦੦ ਲੁਟੇਰਿਆਂ ਦਾ ਜਥਾ ਮਿਲਦਾ ਹੈ ਜੋ ਓਸ ਨੂੰ ਇਕੱਲੀ ਦੇਖ ਕੇ ਲੁੱਟ ਲੈਂਦੇ ਨੇ । ਓਹ ਜਨਾਨੀ ਓਹਨਾ ਦੇ ਸਿਰਦਰ ਨੂੰ ਕਹਿੰਦੀ ਹੈ ਕੇ ਖਬਰਦਾਰ ਹੋ ਜਾਵੋ ਤੇ ਇਸ ਜਗਾਹ ਤੋਂ ਦੂਰ ਚਲੇ ਜਾਵੋ ਜਿਨਾ ਹੋ ਸਕਦਾ ਹੈ ਕਿਓਂ ਕੇ ਮੇਰਾ ਪਤੀ ਯੋਧਾ ਹੈ ਤੇ ਓਸ ਨੇ ਤੁਹਾਨੂੰ ਲੱਭ ਕੇ ਮਾਰ ਦੇਣਾ ਹੈ । ਹੁਣ ਇਸਤਰੀ ਭੇਸ ਬਦਲ ਕੇ ਮਰਦਾਵਾਂ ਭੇਸ ਬਣਾ ਲੈਂਦੀ ਹੈ ਤੇ ਘੋੜੇ ਤੇ ਅਸਵਾਰ ਹੋ ਕੇ ਸ਼ਸਤਰ ਫੜ ਕੇ ਲੁਟੇਰਿਆਂ ਨੂੰ ਵੰਗਾਰ ਕੇ ਯੁਧ ਕਰਦੀ ਹੈ । ਇਕੱਲੀ ਜਨਾਨੀ ਇਸ ਤਰਹ ਦੀ ਯੁਧ ਕਲਾ ਦਿਖਾਂਦੀ ਹੈ ਕੇ ਇਕ ਇਕ ਤੀਰ ਨਾਲ ੨੦ - ੨੦ ਦੁਸ਼ਮਨ ਮਾਰ ਦਿੰਦੀ ਹੈ ਤੇ ਲੁਟੇਰਿਆਂ ਦੇ ਸਿਰਦਰ ਨੂੰ ਗੁਲਾਮ ਬਣਾ ਲੈਂਦੀ ਹੈ ਤੇ ਬਾਅਦ ਵਿਚ ਆਪਣੇ ਪਤੀ ਨੂੰ ਮਿਲ ਕੇ ਓਸਨੂ ਵਾਪਿਸ ਲੈ ਆਓਂਦੀ ਹੈ । ਦੇਖੋ ਇਹ ਚਰਿਤਰ ਨੂੰ ਜੇ ਦੁਨਿਆਵੀ ਪੱਧਰ ਤੇ ਦੇਖਿਆ ਜਾਵੇ ਤਾਂ ਇਕ ਇਸਤਰੀ ਦੀ ਸੂਰਬੀਰਤਾ ਸਾਫ਼ ਨਜਰ ਆਏਗੀ । ਸੂਰਬੀਰਤਾ ਹੀ ਨਹੀਂ , ਓਸ ਦਾ ਪਤੀਵਰਤਾ ਹੋਣਾ ਵੀ ਇਸ ਚਰਿਤਰ ਵਿਚ ਦਿਖਾਇਆ ਗਿਆ ਹੈ । ਪਰ ਜੇ ਇਸ ਨੂੰ ਮਨੋਵਿਗਿਆਨਿਕ ਤੋਰ ਤੇ ਦੇਖਿਆ ਜਾਵੇ ਤਾਂ ਬੁਧੀ ਜਿਸ ਨੂੰ ਇਸਤਰੀ ਵੀ ਕਿਹਾ ਗਿਆ ਹੈ ਦਾ ਪਤੀ (ਆਤਮ ) ਓਸ ਤੋਂ ਦੂਰ ਹੋ ਗਿਆ ਹੈ । ਇਸੇ ਲਈ ਓਹ ਓਸ ਨੂੰ ਲੱਭਣ ਤੁਰ ਪੈਂਦੀ ਹੈ । ਪਰ ਰਸਤੇ ਵਿਚ ਓਸ ਨੂੰ ਚੋਰ ( ਤਮੋ ਗੁਣੀ ਫੁਰਨੇ, ਕਾਮ ਕ੍ਰੋਧ , ਲੋਭ , ਮੋਹ , ਹੰਕਾਰ ) ਲੁੱਟ ਲੈਂਦੇ ਨੇ । ਹੁਣ ਓਹ ਇਹਨਾ ਨੂੰ ਪਤੀ ਦਾ ਡਰਾਵਾ ਵੀ ਦਿੰਦੀ ਹੈ, ਪਰ ਓਹ ਬਾਜ ਨਹੀਂ ਆਓਂਦੇ, ਸੋ ਓਹ ਹਾਰ ਕੇ ਖੁਦ ਦੁਸ਼ਮਨ ਤੇ ਧਾਵਾ ਬੋਲ ਦਿੰਦੀ ਹੈ ਤੇ ਇਹਨਾ ਵਿਕਾਰ ਰੂਪ ਲੁਟੇਰਿਆਂ ਨਾਲ ਘਮਸਾਨ ਦਾ ਯੁਧ ਕਰਕੇ ਓਹਨਾ ਤੇ ਫਤਿਹ ਹਾਸਿਲ ਕਰਦੀ ਹੈ ਤੇ ਆਪਣੇ ਪਤੀ ਨਾਲ ਪ੍ਰੇਮ ਸਹਿਤ ਰਹਿੰਦੀ ਹੈ । ਹੁਣ ਇਸ ਕਹਾਣੀ ਨੂੰ ਸਮਝਣ ਦੀ ਬਜਾਏ ਇਹ ਕਹਿਣਾ ਕੇ "ਇਸ ਤੋਂ ਵੱਡੀ ਗੱਪ ਕਿ ਹੋ ਸਕਦੀ ਹੈ ਕੇ ਇਕ ਜਨਾਨੀ ਨੇ ੧੦੦੦ ਲੁਟੇਰੇ ਮਾਰ ਦਿਤੇ" ਹੀ ਸੋਚਣ ਵਾਲੇ ਦੀ ਬੁਧੀ ਬਾਰੇ ਵਿਸਥਾਰ ਸਹਿਤ ਦੱਸ ਦਿੰਦਾ ਹੈ ।
ਦਾਸ
ਡਾ ਕਵਲਜੀਤ ਸਿੰਘ copyright @ tejwant kawaljit singh. Any material edited without the written permission of the author will lead to a legal action at the cost of editor.