ਚਰਿੱਤਰ ੩੧੫
ਦੁਨੀਆ ਵਿਚ ਰੱਬ ਦਾ ਨਾਮ ਲੈ ਕੇ ਜਿਨਾ ਲੋਕਾਂ ਨੂੰ ਮੂਰਖ ਹਿੰਦੁਸਤਾਨ ਵਿਚ ਬਣਾਇਆ ਜਾ ਰਿਹਾ ਹੈ , ਓਹ ਸ਼ਾਇਦ ਹੀ ਕਿਸੇ ਜਗਾਹ ਵੇਖਣ ਨੂੰ ਮਿਲੇ
। ਰੋਜ ਹੀ ਕਹਾਣੀਆਂ ਸੁਣੀ ਦੀਆਂ ਨੇ ਕੇ ਜੀ ਫਲਾਣਾ ਬਹੁਤ ਰੱਬ ਦਾ ਨਾਮ ਲੇਣਾ ਵਾਲਾ , ਜਦੋਂ ਮਾਰਿਆ ਓਸ ਨੂ ਦੇਵਤੇ ਰਥ ਵਿਚ ਲੈਣ ਆਏ , ਓਹ ਮਾਰਨ ਤੋਂ ਬਾਅਦ ਉਠ ਕੇ ਬੈਠ ਗਿਆ ਜਾਂ ਓਹ ਸਰੀਰ ਸਮੇਤ ਉੱਡ ਗਿਆ । ਹੁਣ ਆਪਾਂ ਸ੍ਸ੍ਭ ਜਾਣਦੇ ਹਾਂ ਕੇ ਪੰਜ ਤੱਤ ਦਾ ਸਰੀਰ ਹੈ , ਇਸ ਵਿਚ ਪਰ ਤੇ ਲੱਗੇ ਨਹੀਂ ਤੇ ਨਾ ਹੀ ਸਾਨੂੰ ਕੋਈ ਇਹੋ ਜਹੀ ਚੀਜ਼ ਲੱਗੀ ਹੈ ਜਿਸ ਨਾਲ ਸਰੀਰ ਆਪਣੇ ਆਪ ਹੀ ਗਾਇਬ ਹੋ ਜਾਵੇ । ਇਹ ਬਸ ਲੋਕਾਂ ਨੂੰ ਬੇਵਕੂਫ਼ ਬਣਾਨ ਦੇ ਤਰੀਕੇ ਨੇ । ਇਸੇ ਹੀ ਤਰਹ ਦਾ ਚਰਿਤਰ ਇਕ ਰਾਣੀ ਆਪਣੇ ਰਾਜੇ ਨਾਲ ਖੇਡਦੀ ਹੈ । ਰਾਣੀ ਦਾ ਦਿਲ ਇਕ ਤਰਖਾਣ ਤੇ ਆ ਜਾਂਦਾ ਤੇ ਰਾਣੀ ਘਰੋਂ ਨਿਕਲ ਜਾਣ ਬਾਰੇ ਸੋਚਦੀ ਹੈ । ਰਾਣੀ ਇਕ ਲਾਲ ਰੰਗ ਦਾ ਸ਼ਰਬਤ ਪੀ ਕੇ ਉਲਟੀ ਕਰਦੀ ਹੈ ਤੇ ਸਾਰੇ ਸੋਚਦੇ ਨੇ ਕੇ ਰਾਣੀ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ । ਰਾਜਾ ਹਕੀਮ ਬੁਲਾਂਦਾ ਹੈ
। ਰਾਣੀ ਇਕ ਵਾਰ ਫਿਰ ਉਲਟੀ ਕਰ ਦਿੰਦੀ ਹੈ । ਰਾਣੀ ਫਿਰ ਰਾਜੇ ਨੂੰ ਕਹਿੰਦੀ ਹੈ ਕੇ ,ਹੇ ਰਾਜਨ, ਮੈਂ ਹੁਣ ਮਾਰ ਜਾਣਾ ਹੈ , ਮੇਰਾ ਮਾਰਨ ਤੋਂ ਬਾਅਦ ਮੇਰਾ ਮੂੰਹ ਨਾ ਦੇਖਣਾ । ਇਹ ਕਹਿ ਕੇ ਰਾਣੀ ਮਰਣ ਦਾ ਨਾਟਕ ਕਰਦੀ ਹੈ । ਮੋਕਾ ਤਾੜ ਕੇ ਰਾਣੀ ਘਰੋਂ ਨਿਕਲ ਜਾਂਦੀ ਹੈ ।ਰਾਣੀ ਦੀਆਂ ਸਹੇਲੀਆਂ ਰਾਜੇ ਨੂੰ ਕਹਿੰਦਿਆਂ ਨੇ ਕੇ ਰਾਜਨ , ਜੋ ਲੋਕ ਹਰੀ ਪਰਮਾਤਮਾ ਨੂੰ ਇਕ ਚਿਤ ਹੋ ਕੇ ਸਿਮਰਦੇ ਨੇ , ਤੇ ਚੰਗੇ ਕੰਮ ਕਰਦੇ ਨੇ , ਓਹ ਸਰੀਰ ਸਮੇਤ ਸਵਰਗ ਵਿਚ ਜਾਂਦੇ ਨੇ । ਸੋ ਰਾਣੀ ਵੀ ਸਰੀਰ ਸਮੇਤ ਚਲੀ ਗਈ ਹੈ । ਮੂਰਖ ਰਾਜਾ ਭੇਦ ਨਹੀਂ ਸਮਝਦਾ । ਦੇਖੋ ਕਿਨੀ ਪਤੇ ਦੀ ਗੱਲ ਇਸ ਚਰਿਤਰ ਵਿਚ ਕੀਤੀ ਗਈ ਹੈ ਕਿ ਮੋਹ ਤੇ ਅੰਧ ਵਿਸ਼ਵਾਸ ਵਿਚ ਜੁੜ ਚੁਕੀ ਬੁਧੀ ਨੂੰ ਬੇਵਕੂਫ਼ ਬਨਾਣਾ ਕਿਨਾ ਆਸਾਨ ਹੈ । ਜੇ ਮਨੋ ਵਿਗਿਆਨਿਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਰਾਣੀ ਦੀ ਬੁਧੀ ਜਿਸ ਦੀ ਤ੍ਰਿਸ਼ਨਾ ਪਰ ਪੁਰਸ਼ ਦੇ ਰੂਪ ਵਿਚ ਫਸ ਜਾਂਦੀ ਹੈ ਰਾਜੇ ਦੀ ਬੁਧੀ ਨੂੰ ਕਿਸ ਤਰਹ ਆਪਣੇ ਆਪਣੇ ਵਸ ਕਰਦੀ ਹੈ । ਰਾਜੇ ਦੀ ਬੁਧੀ ਵੀ ਮੋਹ ਦੇ ਝੂਠੇ ਵਿਸ਼ਵਾਸ ਵਿਚ ਫਸੀ ਹੋਈ ਹੈ , ਤੇ ਰਾਣੀ ਦੀ ਬੁਧੀ ਨੂੰ ਇਹ ਜਾਣਕਾਰੀ ਹੈ । ਸੋ ਆਪਣੇ ਨਾਲ ਦੀਆਂ ਕੁਛ ਹੋਰ ਚਲਾਕ ਬੁਧੀਆਂ ( ਸਖੀਆਂ ) ਲੈ ਕੇ ਓਹ ਰਾਜੇ ਦੀ ਮੋਹ ਵਿਚ ਫਸੀ ਬੁਧੀ ਨਾਲ ਨਾਟਕ ਖੇਡ ਜਾਂਦੀ ਹੈ । ਸੋ ਕਹਾਣੀ ਤੋਂ ਇਹ ਸਿਖਿਆ ਮਿਲਦੀ ਹੈ ਕੇ ਬੁਧੀ ਦਾ ਪੰਜਾਂ ਉੱਤੇ ਸੰਤੁਲਨ ਹੋਣਾ ਕੀਨਾ ਜਰੂਰੀ ਹੈ । ਜੇ ਬੁਧੀ ਤੇ ਕਾਮ ਹਾਵੀ ਹੋਵੇ ਤਾਂ ਵੀ ਨੁਕਸਾਨ ਕਰਦਾ ਹੈ , ਤੇ ਜੇ ਮੋਹ ਹਾਵੀ ਹੋਵੇ ਤਾਂ ਵੀ ਆਦਮੀ ਦਾ ਨੁਕਸਾਨ ਹੁੰਦਾ ਹੈ ।
ਡਾ. ਕਵਲਜੀਤ ਸਿੰਘ (Copyright @ TejwantKawaljit Singh. Any material edited without the permission of the author will lead to legal action at the cost of the editor)