Thursday, 8 December 2011

ਚਰਿਤਰ ੩੭੮- Kawaljit Singh

ਚਰਿਤਰ ੩੭੮ ਇਕ ਐਸਾ ਚਰਿਤਰ ਹੈ ਜੋ ਇਕ ਤੋਂ ਜਿਆਦਾ ਵਿਆਹ ਕਰਨ ਨਾਲ , ਤੇ ਆਪਣੀ ਪਤਨੀ ਨੂੰ ਸਮਾਂ ਨਾ ਦੇਣ ਨਾਲ ਪੈਦਾ ਹੋਣ ਵਾਲੇ ਘਟਨਾ ਕ੍ਰਮ ਤੋਂ ਲੋਕਾਂ ਨੂ ਜਾਣੂ ਕਰਵਾਂਦਾ ਹੈ । ਔਰਤ ਨੂ ਜਿਸ ਤਰਹ ਦਬਾ ਕੇ ਸੰਸਾਰ ਵਿਚ ਰਖਿਆ ਗਯਾ ਤੇ ਓਸ ਦੇ ਕੀ ਨਤੀਜੇ ਨਿਕਲੇ , ਓਹਨਾ ਦੀ ਚਰਮ ਸੀਮਾ ਇਸ ਚਰਿਤਰ ਵਿਚ ਦਰਸਾਈ ਗਈ ਹੈ । ਬੋਹ ਵਿਆਹ ਪ੍ਰਥਾ ਵਿਚ ਇਕ ਇਸਤਰੀ ਦੀ ਮਾਨਸਿਕ ਭਾਵਨਾ ਦਾ ਜਿਕਰ ਕੀਤਾ ਹੈ ਕੇ ਓਹ ਪਤੀ ਦਾ ਪ੍ਰੇਮ ਤੇ ਧਿਆਨ ਪਾਵਣ ਵਾਸਤੇ  ਕੀ ਕੁਛ ਕਰ ਸਕਦੀ ਹੈ । ਇਸੇ ਵਾਸਤੇ  ਬੋਹ ਵਿਆਹ ਪਰਮ੍ਪਰਾ ਨੂੰ ਪਛਮੀ  ਮੁਲਕਾਂ ਵਿਚ ਵੀ ਚੰਗਾ ਨਹੀਂ ਸਮਝਿਆ ਜਾਂਦਾ ਕਿਓੰਕੇ ਇਸਤਰੀ ਆਪਣੇ ਪਤੀ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਵਿਚ ਹੀ ਰਖਣਾ ਚਾਹੁੰਦੀ ਹੈ । ਉਸ ਤੋਂ ਵੀ ਭਿਆਨਿਕ ਤਸਵੀਰ ਓਦੋਂ ਬਣ ਜਾਂਦੀ ਹੈ ਜਦੋਂ ਇਕ ਇਸਤਰੀ ਦੇ  ਬ੍ਬ੍ਚਾ  ਖਾਸ ਕਰ ਕੇ ਮੁੰਡਾ ਨਾ ਹੋਵੇ ਤੇ ਦੂਜੀ ਸੋੰਕ੍ਨ ਦੇ ਘਰ ਮੁੰਡਾ ਹੋਵੇ ਤਾਂ ਓਸ ਦੀ ਮਾਨਸਿਕ ਦਸ਼ਾ ਹੋਰ ਵੀ ਨਿਘਰ ਸਕਦੀ ਹੈ , ਖਾਸ ਕਰ ਕੇ ਹਿੰਦੁਸਤਾਨ ਵਰਗੀ ਜਗਹ ਤੇ ਜਿਥੇ ਪੁੱਤਰ  ਦਾ ਹੋਣਾ ਵਰਦਾਨ ਗਿਣਿਆ ਜਾਂਦਾ ਤੇ ਬਾਂਝ ਇਸਤਰੀ ਨੂੰ ਬੁਰੀ ਤਰਹ ਦੁਰਕਾਰਿਆ ਜਾਂਦਾ ਹੈ । ਇਸ ਚਰਿਤਰ ਵਿਚ ਵੀ ਓਸੇ ਤਥ ਨੂੰ  ਉਜਾਗਰ ਕੀਤਾ ਗਿਆ  ਹੈ। ਇਸ ਚਰਿਤਰ ਵਿਚ ਇਕ ਰਾਜੇ ਦੀਆਂ ਦੋ ਰਾਣੀਆ ਹੁੰਦੀਆਂ ਨੇ । ਇਕ ਬਹੁਤ ਖੂਬਸੂਰਤ ਹੁੰਦੀ ਤੇ ਉਸ ਕੋਲ ਪੁੱਤਰ  ਵੀ ਹੁੰਦਾ ਤੇ ਰਾਜਾ ਬਹੁਤ ਸਮਾ ਉਸ ਨਾਲ ਹੀ ਬਤੀਤ ਕਰਦਾ ਹੈ ਤੇ ਦੂਜੀ ਰਾਣੀ ਨੂੰ ਓਹ ਬੁਰੀ ਤਰਾਂ ਨਾਲ ਅਖੋਂ  ਪਰਖੇ ਕਰ ਦਿੰਦਾ ਹੈ । ਰੰਜਿਸ਼ ਵਿਚ ਆ ਕੇ ਦੂਜੀ ਰਾਣੀ ਪਹਲੀ ਦੇ ਬੱਚੇ ਨਾਲ ਇਕ ਬਹੁਤ ਗਲਤ ਵਰਤਾਰਾ ਖੇਡਦੀ ਹੈ ਤੇ ਓਸ ਦੇ ਗੁਪਤ ਅੰਗ ਵਿਚ ਇਕ ਬਾਰੀਕ ਕੰਡਿਆਂ ਵਾਲੇ ਬੂਟੇ ਦਾ ਬੀਜ ਰਖ ਦਿੰਦੀ ਹੈ । ਬ੍ਬ੍ਚਾ ਛੋਟਾ ਹੋਣ ਕਰ ਕੇ ਕਿਸੀ ਨੂੰ ਦਸ ਨਹੀਂ ਸਕਦਾ ਤੇ ਹਰ ਵੇਲੇ ਤੜਪਦਾ ਰਹੰਦਾ ਹੈ ਜਿਸ ਕਰਕੇ ਰਾਜਾ ਤੇ ਪਹਿਲੀ ਰਾਣੀ ਬਹੁਤ ਪਰੇਸ਼ਾਨ ਰਹਿੰਦੇ ਨੇ । ਹੁਣ ਦੂਜੀ ਰਾਣੀ ਇਕ ਦਾਈ ਦਾ ਭੇਸ ਵਟਾ ਕੇ ਆਂਦੀ ਹੈ ਤੇ ਕਹਿੰਦੀ ਹੈ ਕੇ ਓਹ ਬ੍ਬ੍ਚੇ ਨੂੰ  ਠੀਕ ਕਰ ਸਕਦੀ ਹੈ । ਭਰੋਸਾ ਜਿਤ ਕੇ ਓਹ ਇਕ ਦਿਨ ਰਾਣੀ ਨੂੰ  ਜ਼ਹਿਰ  ਦੇ ਕੇ ਮਾਰ ਦਿੰਦੀ ਹੈ ਤੇ ਆਪਣੇ ਘਰ ਵਾਪਿਸ ਆ ਜਾਂਦੀ ਹੈ । ਘਰ ਆ ਕੇ ਓਹ ਬ੍ਬਚੇ ਦਾ ਗੁਪਤ ਅੰਗ ਵਿਚ ਪਾਇਆ ਕੰਡਾ ਕ੍ਕ੍ਡ ਦਿੰਦੀ ਹੈ ਤੇ ਬ੍ਬ੍ਚਾ ਠੀਕ ਹੋ ਜਾਂਦਾ ਹੈ । ਇਹ ਚਲਾਕ ਰਾਣੀ ਉਸ ਬ੍ਬਚੇ ਨੂੰ  ਬਹੁਤ ਪਿਆਰ ਨਾਲ ਆਪਣੇ ਪੁਤ੍ਤਰ  ਦੀ ਤਰਾਂ ਪਾਲਦੀ ਹੈ ਤੇ ਰਾਜੇ ਨਾਲ ਖੁਸ਼ੀ ਖੁਸ਼ੀ ਰਹਿੰਦੀ ਹੈ । ਹੁਣ ਇਹ ਚਰਿਤਰ ਓਦੋਂ ਲਿਖਿਆ ਗਿਆ ਜਦੋਂ ਬਹੁ ਵਿਆਹ ਪ੍ਰਥਾ ਬਾਰੇ ਲੋਕਾਂ ਨੇ ਕਦੀਂ ਗੋਰ ਵੀ ਨਹੀਂ ਸੀ ਕੀਤਾ ਕੇ ਓਸ ਦੇ ਕਿਨੇ ਹਾਨੀਕਾਰਕ ਨਤੀਜੇ ਨਿਕਲ ਸਕਦੇ ਨੇ । ਆਪਣੀਆ ਲਾਲਸਾਵਾਂ ਵਾਸਤੇ  ਇਸਤਰੀ ਨੂੰ  ਹਵਾਸ ਦਾ ਸ਼ਿਕਾਰ ਬਣਾ ਕੇ ਓਸ ਦੀਆਂ ਭਾਵਨਾਵਾਂ ਦਾ ਜੋ ਖਿਲਵਾੜ ਸਮਾਜ ਵਿਚ ਕੀਤਾ ਜਾਂਦਾ ਸੀ ਓਸ ਦੀ ਇਹ ਚਰਿਤਰ ਮੂੰਹ ਬੋਲਦੀ ਤਸਵੀਰ ਹੈ । ਪਤਾ ਨਹੀਂ ਕੁਛ ਲੋਕ ਇਸ ਚਰਿਤਰ ਤੋਂ ਸਿਖਿਆ ਕਿਓਂ ਨਹੀਂ ਲੈ ਸਕਦੇ ????



ਦਾਸ,

ਕਵਲਜੀਤ ਸਿੰਘ (੮/੧੨/੨੦੧੧)  Copyright @ TejwantKawaljit Singh. Any material edited or published without the written permission of the author will lead to legal action at the cost of the editor.