Thursday, 29 December 2011

ਚਰਿਤਰ ੧੬

ਚਰਿਤਰ ੧੬ 
ਦੁਨੀਆ ਵਿਚ ਜਿਥੇ ਵੀ ਚਲੇ ਜਾਵੋ, ਦੇਹ ਵਪਾਰ ਦਾ ਧੰਦਾ ਹਰ ਜਗਾਹ ਮਿਲ ਜਾਵੇਗਾ । ਦੁਨੀਆ ਦੇ ਜਿੰਨੇ ਵੀ ਇਜਤਦਾਰ  ਲੋਕ ਨੇ, ਓਹਨਾ ਦੀ ਕੋਸ਼ਿਸ਼ ਇਹੋ ਹੁੰਦੀ ਹੈ ਕੇ ਵੇਸ਼ਵਾਵਾਂ ਕੋਲੋਂ ਦੂਰ ਹੀ ਰਿਹਾ ਜਾਵੇ। ਠੀਕ ਹੈ ਕੇ ਕੁਛ ਇਸਤਰੀਆਂ ਨੂੰ ਜਬਰਦਸਤੀ ਇਸ ਜਲਾਲਤ ਭਰੇ ਧੰਦੇ ਵਿਚ ਸੁਟਿਆ ਜਾਂਦਾ ਹੈ ਪਰ ਬਹੁਤ ਸਾਰੀਆਂ ਏਹੋ ਜਹੀਆਂ ਵੀ ਹੁੰਦੀਆਂ ਨੇ ਜੋ ਆਪਣੀ ਮਰਜੀ ਨਾਲ ਪੈਸੇ ਖਾਤਿਰ ਇਸ ਧੰਦੇ ਵਿਚ ਡਿੱਗ ਪੈਂਦੀਆਂ ਨੇ । ਕਈ ਵਾਰੀ ਵੇਸ਼ਵਾਵਾਂ ਦੇ ਚੁੰਗਲ ਵਿਚ ਫਸਿਆ ਬੰਦਾ ਆਪਣੀ ਇਜ਼ਤ ਹੀ ਨਹੀਂ, ਆਪਣਾ ਘਰ ਬਾਰ, ਬੀਵੀ, ਪਰਿਵਾਰ , ਪੈਸਾ , ਇਥੋਂ ਤਕ ਕੇ ਰਾਜ ਭਾਗ ਤੇ ਸਿਹਤ ਵੀ ਗਵਾ ਲੈਂਦਾ ਹੈ । AIDS, GONORRHOEA, SYPHILIS, HERPES, HEPATITIS ਵਰਗੀਆਂ ਨਾ ਮੁਰਾਦ ਬਿਮਾਰੀਆਂ ਦੀ ਜੜ ਵੀ ਦੇਹ ਵਪਾਰ  ਹੀ ਹੈ। ਹੋਰ ਤੇ ਹੋਰ ਆਦਮੀ ਕਾਮ ਦੇ ਵੇਗ ਵਿਚ ਨਸ਼ੇ ਕਰਨ ਤੋਂ ਵੀ ਕੰਨੀ ਨਹੀਂ ਕਤਰਾਉਂਦਾ। ਦੇਹ ਵਪਾਰ ਦਾ ਧੰਦਾ ਮੁਗਲਾਂ ਦੇ ਵੇਲੇ ਖੁਲੇਆਮ ਜੋਰਾਂ ਤੇ ਹੁੰਦਾ ਸੀ ਤੇ ਅੱਜ  ਕੱਲ  ਵੀ ਹੁੰਦਾ ਹੈ । ਇਸ ਦਾ ਜਿਆਦਾਤਰ ਸ਼ਿਕਾਰ ਇਕ ਫੋਜੀ ਹੁੰਦਾ ਹੈ ਜੋ ਆਪਣੇ ਘਰ ਬਾਰ ਤੋਂ ਦੂਰ ਬੈਠਾ ਹੁੰਦਾ ਹੈ । ਦੇਖਣ ਵਿਚ ਆਇਆ ਹੈ ਕੇ ਬੰਦਾ ਨਸ਼ੇ ਜਾਂ ਵੇਸ਼ਵਾਵਾਂ ਦੇ ਚੱਕਰ ਵਿਚ ਫਸਣ ਸਮੇਂ ਅਣਜਾਨ ਪੁਣੇ ਵਿਚ ਓਹ ਕੰਮ ਕਰ ਬੈਠਦਾ ਹੈ ਜੋ ਉਸ ਨੂੰ ਸਾਰੀ ਉਮਰ ਭੁਗਤਨਾ ਪੈ ਸਕਦਾ ਹੈ । ਜੇ ਆਦਮੀ ਨੂੰ ਪਹਿਲਾਂ ਹੀ ਚੋਕੰਨਾ ਕਰ ਦਿਤਾ ਜਾਵੇ ਕੇ  ਨਸ਼ੇ ਤੇ ਪਰ ਨਾਰੀ ਭੋਗਣ ਨਾਲ ਏਹੋ ਜਹੀ ਹਾਲਤ ਹੁੰਦੀ ਹੈ ਤਾਂ ਹੋ ਸਕਦਾ ਹੈ ਕਈ ਪਰਿਵਾਰ ਬ੍ਬ੍ਚ ਜਾਣ। ਇਸੇ ਦੇਹ ਵਪਾਰ ਦੇ ਚੱਕਰ ਵਿਚ ਗਨਿਕਾ ਵੀ ਸੀ ਜਿਸ ਨੂੰ  ਪਾਪਣ ਕਿਹਾ ਗਿਆ , ਅਜਾਮਲ ਵੀ ਵੇਸਵਾਵਾਂ ਦੇ ਚਕਰਾਂ ਵਿਚ ਐਸਾ ਫਸਿਆ ਕੇ ਨਾ ਘਰ ਦਾ ਰਿਹਾ ਨਾ ਘਾਟ ਦਾ ਤੇ ਅਜਾਮਲ ਪਾਪੀ ਸਦਾਇਆ । ਕਾਮ ਦੀ ਤਾਕਤ ਹੀ ਇਨੀ ਹੈ ਕੇ ਕੋਈ ਵੀ ਆਦਮੀ ਇਸ ਵਿਚ ਫੱਸ ਸਕਦਾ ਹੈ । ਇਸ ਕਾਮ ਨੇ ਵੱਡੀਆਂ ਵੱਡੀਆਂ ਨੂੰ ਜਮੀਨ ਤੇ ਸੁੱਟਿਆ ਹੈ । ਹੋਰ ਤੇ ਹੋਰ , ਖੁਲੇ ਦੇਸ਼ ਵਜੋਂ ਜਾਣੇ ਜਾਂਦੇ ਅਮਰੀਕਾ ਦਾ ਪ੍ਰਧਾਨ ਵੀ ਇਸ ਦੇ ਜਾਲ ਵਿਚ ਐਸਾ ਫਸਿਆ ਕੇ ਸਾਰੀ ਦੁਨੀਆ ਵਿਚ ਨਮੋਸ਼ ਹੋਇਆ । ਜੇ ਕੋਈ ਬਾਬਾ ਬਾਣਾ ਪਾ ਕੇ ਮੋਟਲ ਵਿਚ ਕਿਸੇ ਵੇਸਵਾ ਨਾਲ ਫੜਿਆ ਜਾਵੇ ਤਾਂ ਓਹ ਉਸ ਦਾ ਕਲੰਕ ਆਪਣੇ ਸਿਰ ਤੋਂ ਨਹੀਂ ਉਤਾਰ ਸਕਦਾ । ਇਸੇ ਲਈ ਆਚਰਨ ਨੂੰ  ਬਚਾਣ ਲਈ ਕਈ ਵਾਰੀ ਦੂਜੇ ਬੰਦੇ ਦੀ ਚਾਲਾਕੀ ਦਾ ਭੇਦ ਹੋਣਾ ਬਹੁਤ ਜਰੂਰੀ ਹੁੰਦਾ ਹੈ । ਇਸੇ ਹੀ ਤਰਾਂਹ ਦੀ ਸਿਖਿਆ ਚਰਿਤਰ ੧੬ ਵਿਚੋਂ ਮਿਲਦੀ ਹੈ । ਇਕ ਰਾਜਾ ਹੁੰਦਾ ਹੈ ਤੇ ਸਰੀਰ ਦਾ ਬਹੁਤ ਸੁੰਦਰ ਹੁੰਦਾ ਹੈ । ਉਸਨੂੰ  ਦੇਖ ਕੇ ਇਕ ਵੇਸਵਾ ਦਾ ਦਿਲ ਉਸ ਤੇ ਆ ਜਾਂਦਾ ਹੈ । ਓਹ ਬਹੁਤ ਜੰਤਰ ਮੰਤਰ ਕਰਦੀ ਹੈ ਪਰ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ( ਨੋਟ ਕਰੋ ਅੱਜ ਵੀ ਅਖਬਾਰਾਂ ਵਿਚ ਇਸ਼ਤਿਹਾਰ ਮਿਲ ਜਾਣਗੇ ਕੇ ਮੰਤਰ ਕਰਵਾ ਕੇ ਪ੍ਰੇਮੀ ਨੂੰ ਵੱਸ ਕਰੋ - ਇਸ ਚੋਰ ਬਜਾਰੀ ਦਾ ਭਾਂਡਾ ਫੋੜਿਆ ਹੈ ਇਥੇ ਕੇ ਇਸ ਤਰਹ ਲੋਕ ਵੱਸ ਨਹੀਂ ਹੁੰਦੇ , ਜੇ ਹੁੰਦੇ ਤਾਂ ਰਾਜੇ ਨੇ ਹੋ ਜਾਣਾ ਸੀ ) ਉਸ ਨੂੰ  ਪਤਾ ਹੈ ਕੇ ਰਾਜਾ ਆਚਰਨ ਦਾ ਬਹੁਤ ਨੇਕ ਹੈ , ਇਸ ਲਈ ਓਹ ਮਰਦਾਨਾ ਜੋਗੀ ਦਾ ਭੇਸ ਵਟਾ ਕੇ ਰਾਜੇ ਨੂੰ  ਧੋਖੇ ਨਾਲ ਆਪਣੇ ਘਰ ਬੁਲਾਂਦੀ  ਹੈ ।ਰਾਜਾ ਸੋਚਦਾ ਹੈ ਕੇ ਸ਼ਾਇਦ ਕੋਈ ਜੋਗੀ ਕੋਲੋਂ ਕੋਈ ਮੰਤਰ ਹੀ ਸਿਖਣ ਨੂੰ  ਮਿਲ ਜਾਵੇ । ਜਦ ਰਾਜਾ ਜੋਗੀ ਕੋਲ ਪਹੁੰਚਦਾ ਹੈ ਤਾਂ ਜੋਗੀ ਉਸ ਨੂੰ  ਕਹਿੰਦਾ ਹੈ ਕੇ ਮੈਂ ਕਰਾਮਾਤ ਨਾਲ ਪੁਰਸ਼ ਤੋਂ ਇਸਤਰੀ ਬਣ ਕੇ ਤੇਰੇ ਨਾਲ ਭੋਗ ਕਰਾਂਗੀ। ਰਾਜਾ ਵੀ ਸਿਆਣਾ ਹੁੰਦਾ , ਓਹ ਕਹਿੰਦਾ ਕੇ ਤੂੰ ਮੈਨੂੰ  ਮੰਤਰ ਦੇਣਾ ਹੈ , ਮੰਤਰ ਸਿਰਫ ਗੁਰੂ ਹੀ ਦਿੰਦਾ ਹੈ , ਮੰਤਰ ਦੇਣ ਵਾਲੀ ਇਸਤਰੀ ਮਾਤਾ ਹੁੰਦੀ ਹੈ ਤੇ ਮੰਤਰ ਦੇਣ ਵਾਲਾ ਪੁਰਸ਼ ਪਿਤਾ ਸਮਾਨ ਹੁੰਦਾ ਹੈ । ਇਸ ਲਈ ਮੈਂ ਤਾਂ ਇਹ ਗੱਲ ਸੋਚ ਵੀ ਨਹੀਂ ਸਕਦਾ । ਇਹ ਸੋਚ ਕੇ ਓਹ ਇਸਤਰੀ ਆਪਣੇ ਅਸਲੀ ਰੂਪ ਵਿਚ ਆ ਜਾਂਦੀ ਹੈ ਤੇ ਸਚਾਈ ਦੱਸ ਦਿੰਦੀ ਹੈ । ਜੱਦ ਰਾਜਾ ਨਾਹ ਕਰਦਾ ਹੈ ਤਾਂ ਆਪਣੀ ਜਵਾਨੀ ਦੇ ਵਾਸਤੇ ਪਾਂਦੀ ਹੈ , ਉਸ ਨੂੰ  ਡਰਾਂਦੀ ਹੈ ਕੇ ਜੇ ਕਾਮ ਵਿਚ ਡੂਬੀ ਹੋਈ ਔਰਤ ਨੂੰ  ਦੁਰਕਾਰਿਆ ਜਾਵੇ ਤਾਂ ਨਰਕਾਂ ਵਿਚ ਜਾਈ ਦਾ ਹੈ ,  ਪਰ ਜੱਦ ਇਕ ਨਹੀਂ ਚਲਦੀ ਤਾਂ ਕਹਿੰਦੀ ਹੈ ਕੇ ਮੈਂ ਚੋਰ ਚੋਰ ਕਰ ਕੇ ਰੋਲਾ ਪਾਵਾਂਗੀ ਤੇ ਤੈਨੂੰ ਫੜਾ ਦੇਵਾਂਗੀ । ਰਾਜਾ ਕੁੜਿਕੀ ਵਿਚ ਫੱਸ ਜਾਂਦਾ ਹੈ ਤੇ ਸੋਚਦਾ ਹੈ ਕੇ ਅੱਜ ਜੋ ਸੱਬ ਤੋਂ ਵੱਡਾ ਮੰਤਰ ਸਿਖਿਆ ਹੈ ਓਹ ਇਹ ਹੈ ਕੇ ਆਪਣਾ ਧਰਮ ਬਚਾ ਕੇ ਭੱਜਣਾ ਕਿਵੇਂ ਹੈ । ਓਹ ਸੋਚਦਾ ਹੈ ਕੇ ਜੇ ਮੈਂ ਇਸ ਇਸਤਰੀ ਨਾਲ ਕਾਮ ਕਰਦਾ ਹਾਂ ਤਾਂ ਧਰਮ ਜਾਂਦਾ ਹੈ ਤੇ ਜੇ ਲੋਕ ਫੜ ਲੈਣ ਤਾਂ ਇਜ਼ਤ ਜਾਂਦੀ ਹੈ । ਇਸ ਤੋਂ ਪੈਦਾ ਹੋਣ ਵਾਲੀ ਉਲਾਦ ਵੀ ਦੁਨੀਆ ਵਿਚ ਗਲਤ ਨਵਾਂ ਨਾਲ ਜਾਣੀ ਜਾਵੇਗੀ ( ਭਾਵ ਰਾਜਾ ਓਸ ਪਲ ਦੀ ਹੀ ਨਹੀਂ , ਬਲਕੇ ਦੂਰ ਦੀ ਵੀ ਸੋਚਦਾ ਹੈ) । ਰਾਜਾ ਦੋਚਿੱਤੀ ਵਿਚੋਂ ਨਿਕਲਣ ਲਈ ਇਕ ਉਪਰਾਲਾ ਕਰਦਾ ਹੈ । ਆਪਣੀ ਚਲਾਕੀ ਨਾਲ ਓਹ ਇਕ ਚਾਲ  ਚਲਦਾ ਹੈ ਜਿਸ ਨਾਲ ਓਹ ਇਸ ਔਖੀ ਘੜੀ ਵਿਚੋਂ ਨਿਕਲ ਸਕੇ । ਰਾਜਾ ਵੇਸ਼ਵਾ ਨੂੰ  ਕਹਿੰਦਾ ਹੈ ਕੇ ਤੇਰੇ ਵਰਗੀ ਸੋਹਣੀ ਔਰਤ ਨੂੰ ਛੱਡ ਕੇ ਜਾਣਾ ਕੋਈ ਸਿਆਣਪ ਨਹੀਂ, ਤੂੰ ਭੰਗ ਤੇ ਸ਼ਰਾਬ ਮੰਗਾ , ਮੈਂ ਤੇਰੇ ਨਾਲ ਅੱਜ ਭੋਗ ਕਰਾਂਗਾ । ਵੇਸਵਾ ਇਹ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਤੇ ਓਹ ਖੂਬ ਸਾਰਾ ਨਸ਼ਾ ਲੈ ਆਂਦੀ ਹੈ । ਰਾਜਾ ਉਸ ਨੂੰ  ਆਪਣੇ ਹਥੀਂ ਬਹੁਤ ਜਿਆਦਾ ਸ਼ਰਾਬ ਪੀਲਾ ਕੇ ਤੇ ਪੋਸਟ ਭੰਗ ਖਵਾ ਕੇ ਬੇਹੋਸ਼ ਕਰ ਦਿੰਦਾ ਹੈ ਤੇ ਆਪ ਓਥੋਂ ਖਿਸਕ ਜਾਂਦਾ ਹੈ । ਰਾਜਾ ਕਹਿੰਦਾ ਹੈ ਕੇ ਮੰਤਰ ਦਾ ਸਾਰ ਏਹੋ ਹੈ ਕੇ ਏਹੋ ਜਹੀ ਸਤਿਥੀ ਵਿਚ ਧਰਮ ਬਚਾ ਕੇ ਭਜਨਾ ਕਿਵੇਂ ਹੈ ।ਲਿਖਾਰੀ ਕਹਿੰਦਾ ਹੈ ਕੇ ਜੇ ਏਹੋ ਜਹੀ ਸਤਿਥੀ ਬਣ ਜਾਵੇ ਤੇ ਜੇ ਇਹੋ ਜਹੀ ਇਸਤਰੀ ਇਸ ਮੋਕੇ ਬਹੁਤ ਸਨੇਹ ਕਰੇ ਤਾਂ ਤੁਸੀਂ ਸਨੇਹ ਨਾ ਕਰੋ , ਜੇ ਓਹ ਤੁਹਾਡੇ ਰਸ ਵਿਚ ਗਰਕ ਹੋ ਜਾਵੇ ਤਾਂ ਤੁਸੀਂ ਨਾ ਹੋਵੋ , ਤੁਸੀਂ ਇਸ ਤਰਹ ਦੀ ਇਸਤਰੀ ਦੇ ਦਿਲ ਦੀ ਜਦੋਂ ਗੱਲ ਨਹੀਂ ਜਾਣ ਸਕਦੇ ਤਾਂ ਫਿਰ ਆਪਣਾ ਭੇਦ ਵੀ ਨਾ ਦੇਵੋ । ਹੁਣ ਪੂਰੀ ਦੁਨੀਆ ਜਾਣਦੀ ਹੈ ਕੇ ਦੁਨੀਆ ਵਿਚ ਵੇਸਵਾਵਾਂ ਨੂ ਜਾਸੂਸੀ ਲਈ ਵੀ ਵਰਤਿਆ ਜਾਂਦਾ ਹੈ । ਏਹੋ ਜਹੀਆਂ ਇਸਤਰੀਆਂ ਆਪਣੇ ਭੇਦ ਨਹੀਂ ਦਸਦੀਆਂ ਪਰ ਜਰਨੈਲਾਂ ਦੇ ਭੇਦ ਲੈ ਕੇ ਦੇਸ਼ਾਂ ਦਾ ਨੁਕਸਾਨ ਵੀ ਕਰ ਜਾਂਦੀਆਂ ਨੇ । ਇਸ ਚਰਿਤਰ ਜਿਥੇ ਆਪਣਾ  ਧਰਮ ਬਚਾਣ ਤੇ ਜੋਰ ਦਿੰਦਾ ਹੈ , ਓਥੇ ਇਹ ਵੀ ਦਸਦਾ ਹੈ ਕੇ ਵੇਸ਼ਵਾ ਬ੍ਰਿਤੀ ਵਾਲਿਆਂ ਔਰਤਾਂ ਤੋਂ ਜੇ ਬਚ ਕੇ ਰਿਹਾ ਜਾਵੇ ਤਾਂ ਓਨਾ ਹੀ ਚੰਗਾ ਹੈ , ਜੇ ਕੀਤੇ ਗਲਤੀ ਨਾਲ ਫੱਸ ਜਾਵੋ, ਤਾਂ ਭਲਾ ਇਸੇ ਵਿਚ ਹੈ ਕੇ ਜਿਸ ਤਰਹ ਵੀ ਹੋ ਸਕੇ ਆਪਣਾ ਧਰਮ ਬਚਾਣ ਦੀ ਕੋਸ਼ਿਸ ਕਰੋ । ਕਦੇ ਭੁੱਲ ਕੇ ਵੀ ਵੇਸਵਾ ਬ੍ਰਿਤੀ ਵਾਲੀ ਔਰਤ ਤੇ ਯਕੀਨ ਨਾ ਕਰੋ ਕਿਓਂ ਕੇ ਇਹ ਪੈਸੇ ਪਿਛੇ ਕੁਛ ਵੀ ਕਰ ਸਕਦੀਆਂ , ਇਹ ਕਿਸੇ ਦੀਆਂ ਸਕੀਆਂ ਨਹੀਂ ਹੁੰਦਿਆ , ਇਹਨਾ ਦੇ ਝੂਠੇ ਪਿਆਰ ਵਿਚ ਨਾ ਫਸੋ  ਭਾਵ ਤੁਹਾਡੇ ਤੋ ਨਸ਼ੇ ਦੀ ਹਾਲਤ ਵਿਚ ਭੇਦ ਲੈ ਸਕਦੀਆਂ ਨੇ , ਤੁਹਾਡਾ ਘਰ ਬਾਹਰ ਤਬਾਹ ਕਰ ਸਕਦੀਆਂ ਨੇ । ਸਾਰੀ ਉਮਰ ਬਲੈਕ ਮੇਲ ਕਰ ਸਕਦੀਆਂ ਨੇ । ਅੱਜ ਵੀ ਹਿੰਦੋਸਤਾਨ ਵਿਚ ਅਨੇਕਾਂ ਅਮੀਰ ਲੋਕ ਐਸੇ ਮਿਲ ਜਾਣਗੇ ਜਿਨਾ ਨੂੰ  ਕਾਮ ਦੇ ਚਾਕਰ ਵਿਚ ਵੀਡੀਓ ਬਣਾ ਕੇ ਬਲੈਕ ਮੇਲ ਕੀਤਾ ਜਾਂਦਾ ਹੈ  ਸੋ ਮੰਤਰ ਦੀ ਸਾਰ ਏਹੋ ਹੈ ਕੇ ਆਪਣਾ ਧਰਮ ਬਚਾ ਕੇ ਰਖੋ  ਹੁਣ ਜੇ ਕੋਈ ਇਸ ਨੂੰ  ਤੋੜ ਮਰੋੜ ਕੇ ਕਹੇ ਕੇ "ਇਸ਼ਕ ਤੇ ਨਸ਼ੇ ਕਰਨਾ ਸਿਖੋ " ਤਾਂ ਏਹੋ ਜੇਹਾ ਆਦਮੀ ਦੀ ਸਿਆਣਪ ਦਾ ਅੰਦਾਜਾ ਸਹਜੇ ਹੀ ਲੱਗ ਜਾਂਦਾ ਹੈ 

ਦਾਸ,

ਡਾ ਕਵਲਜੀਤ ਸਿੰਘ copyright@tejwantkawaljit singh. any material published without the written permission of author will lead to a legal action at the cost of the editor