ਚਰਿਤਰ ੨੧੩
ਜਿਵੇਂ ਕੇ ਪਹਿਲਾਂ ਦਸਿਆ ਜਾ ਚੁਕਾ ਹੈ ਕੇ ਚਰਿਤਰ ਰਚਨ ਦਾ ਕਾਰਨ ਚਾਲਕ ਲੋਕਾਂ ਦੀਆਂ ਚਲਾਕੀਆਂ ਤੋਂ ਜਾਣੂ ਕਰਵਾਣਾ ਹੈ ਤਾਂ ਕੇ ਵਿਸ਼ਵਾਸ ਤੇ ਮੋਹ ਵਿਚ ਆਦਮੀ ਧੋਖੇਬਾਜੀ ਦਾ ਸ਼ਿਕਾਰ ਨਾ ਹੋ ਜਾਵੇ । ਚਲਾਕ ਲੋਕ ਆਪਣੇ ਕਾਮ ਦੀ ਪੂਰਤੀ ਲਈ ਕਿਹੋ ਜਹੇ ਹਥ ਕੰਡੇ ਅਪਣਾ ਸਕਦੇ ਨੇ ਓਸ ਦਾ ਗਿਆਨ ਕਈ ਵਾਰੀ ਇਹਨਾ ਦਾ ਸ਼ਿਕਾਰ ਹੋਣ ਵਾਲੇ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ । ਦੂਜੇ ਆਦਮੀ ਜਾਂ ਇਸਤਰੀ ਦਾ ਕਿਰਦਾਰ ਪਰਖਣ ਵਾਲਾ ਧੋਖੇ ਦਾ ਸ਼ਿਕਾਰ ਘਟ ਹੀ ਹੁੰਦਾ ਹੈ । ਚਤੁਰ ਲੋਕ ਦੂਜੇ ਦੀ ਕਮਜੋਰੀ ਦਾ ਫਾਇਦਾ ਉਠਾ ਕੇ ਬੜੀ ਆਸਾਨੀ ਨਾਲ ਅਪਣਾ ਕਮ ਕਰ ਜਾਂਦੇ ਹਨ ਤੇ ਆਮ ਆਦਮੀ ਦੇਖਦਾ ਹੀ ਰਹਿ ਜਾਂਦਾ ਹੈ । ਬੰਦਾ ਕਾਮ ਵਿਚ ਅੰਨਾ ਹੋਇਆ ਵਿਸ਼ਵਾਸ ਦੀਆਂ ਧ੍ਧ੍ਜੀਆਂ ਉਡਾ ਜਾਂਦਾ ਹੈ। ਬਹੁਤ ਵਾਰੀ ਕਾਮ ਦੀ ਪੂਰਤੀ ਲਈ ਓਹ ਜਗਾਹ ਵਰਤੀ ਜਾਂਦੀ ਹੈ ਜਿਥੇ ਕਿਸੇ ਨੂੰ ਸ਼ੱਕ ਨਾ ਹੋਵੇ , ਇਸੇ ਲਈ ਸਭ ਤੋਂ ਵਧ ਕੁਕਰਮ ਮੰਦਿਰਾਂ ਤੇ ਇਥੋਂ ਤਕ ਗੁਰਦਵਾਰਿਆਂ ਵਿਚ ਹੁੰਦੇ ਹਨ । ਇਸ ਦੀਆਂ ਅਨੇਕਾਂ ਉਧਾਰਨਾ ਸਾਡੇ ਸਾਹਮਣੇ ਮੋਜੂਦ ਹਨ। ਇਹੋ ਚੀਜ਼ ਇਸ ਚਰਿਤਰ ਵਿਚ ਦੱਸੀ ਗਈ ਹੈ । ਇਕ ਰਾਜੇ ਦੀ ਕੁੜੀ ਆਪਣੀ ਕਾਮ ਦੀ ਪੂਰਤੀ ਲਈ ਮੰਦਿਰ ਨੂੰ ਵਰਤਦੀ ਹੈ ਤੇ ਘੰਟੀਆਂ ਖੜਕਾਉਂਦੀ ਹੈ ਤਾਂ ਕੇ ਕਿਸੇ ਨੂੰ ਸ਼ਕ ਨਾ ਹੋਵੇ ਕੇ ਮੰਦਿਰ ਵਿਚ ਕੁਕਰਮ ਹੋ ਰਿਹਾ ਹੈ । ਸਗੋਂ ਆਮ ਲੋਕਾਂ ਤੇ ਖਾਸਕਰ ਆਪਣੇ ਪਿਤਾ ਉੱਤੇ ਇਹ ਪ੍ਰਭਾਵ ਪਾਉਂਦੀ ਹੈ ਕੇ ਓਹ ਸ਼ਿਵ ਜੀ ਦੀ ਬਹੁਤ ਵੱਡੀ ਭਗਤ ਹੈ । ਪਿਤਾ ਵੀ ਆਸਾਨੀ ਨਾਲ ਮੋਹ ਵਿਚ ਅੰਨਾ ਹੋਇਆ ਬੇਵਕੂਫ਼ ਬਣ ਜਾਂਦਾ ਹੈ । ਪਿਤਾ ਦੇ ਮੰਦਿਰ ਦੇ ਬਾਹਰ ਬੈਠੇ ਹੋਏ ਓਹ ਕੁੜੀ ਆਪਣੇ ਮਿੱਤਰ ਨਾਲ ਕਾਮ ਦੀ ਖੇਡ ਖੇਡ ਜਾਂਦੀ ਹੈ ਤੇ ਪਿਤਾ ਸੋਚਦਾ ਹੈ ਕੇ ਓਸ ਦੀ ਕੁੜੀ ਭਗਤੀ ਵਿਚ ਲੀਨ ਹੈ । ਉਸ ਤੋਂ ਵੀ ਜਿਆਦਾ ਚਾਲਾਕੀ ਇਹ ਵਰਤਦੀ ਹੈ ਕੇ ਆਪਣੇ ਪਿਤਾ ਨੂੰ ਕਹਿੰਦੀ ਹੈ ਕੇ ਸ਼ਿਵ ਨੇ ਖੁਸ਼ ਹੋ ਕੇ ਉਸ ਨੂੰ ਉਸ ਦਾ ਮਿੱਤਰ ਵਰਦਾਨ ਵਿਚ ਦਿਤਾ ਹੈ ਤੇ ਰਾਜਾ ਅੰਧ ਵਿਸ਼ਵਾਸ ਵਿਚ ਓਸ ਦਾ ਵਿਆਹ ਆਪਣੀ ਕੁੜੀ ਨਾਲ ਕਰ ਦਿੰਦਾ ਹੈ । ਇਸ ਚਰਿਤਰ ਵਿਚ ਓਹ ਚੀਜ਼ਾਂ ਦਸੀਆਂ ਗਾਈਆਂ ਹਨ ਜੋ ਅੱਜ ਵੀ ਹੋ ਰਹੀਆਂ ਹਨ ਜਿਵੇਂ ਕੇ ਮੰਦਿਰਾਂ ਤੇ ਅਧਿਆਤਮਿਕਤਾ ਦੀਆਂ ਜਗਾਵਾਂ ਨੂੰ ਕਾਮ ਤੇ ਨਸ਼ਿਆਂ ਦਾ ਅੱਡਾ ਬਣਾਇਆ ਜਾ ਰਿਹਾ ਹੈ ਅਤੇ ਦੂਜਾ ਕੇ ਬੱਚੇ ਆਪਣੇ ਮਾਂ ਬਾਪ ਨੂੰ ਕਿਦਾਂ ਆਸਾਨੀ ਨਾਲ ਬੇਵਕੂਫ਼ ਬਣਾ ਜਾਂਦੇ ਹਨ । ਹੁਣ ਮਾਪਿਆਂ ਨੂੰ ਚਾਹੀਦਾ ਹੈ ਕੇ ਬਚਿਆਂ ਦਾ ਪਾਲਣ ਪੋਸ਼ਣ ਥੋੜਾ ਧਿਆਨ ਨਾਲ ਕਰਨ । ਜੇ ਬੱਚਾ ਗੁਰਦਵਾਰੇ ਜਾਣ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਵੀ ਓਸ ਤੇ ਨਿਗਾਹ ਰਖਣ ਕੇ ਕਿਤੇ ਕੋਈ ਗਲਤ ਕੰਮ ਤੇ ਨਹੀਂ ਕਰ ਰਿਹਾ ਧਾਰਮਿਕ ਸਥਾਨ ਜਾਣ ਦਾ ਬਹਾਨਾ ਬਣਾ ਕੇ । ਅੱਜ ਵੀ ਮਾਪੇ ਸਾਧਾਂ ਦੇ ਡੇਰਿਆਂ ਤੇ ਧੀਆਂ ਨੂੰ ਭੇਜ ਦਿੰਦੇ ਹਨ ਤੇ ਫਿਰ ਓਹਨਾ ਹੀ ਧਰਮ ਦੇ ਡੇਰਿਆਂ ਵਿਚ ਕੁਕਰਮ ਹੁੰਦੇ ਹਨ । ਇਸ ਦੀ ਇਕ ਉਧਾਰਨ ਸਿਰਸੇ ਵਾਲੇ ਦਾ ਡੇਰਾ ਵੀ ਹੈ । ਹੁਣ ਜੇ ਕੋਈ ਕਹੇ ਕੇ ਇਸ ਚਰਿਤਰ ਵਿਚੋਂ ਇਹ ਸਿਖਿਆ ਮਿਲਦੀ ਹੈ ਕੇ ਸ਼ਿਵ ਮੰਦਿਰ ਵਿਚ ਭੋਗ ਕਰਦੇ ਸਮੇ ਘੰਟੀ ਵਜਾਣਾ ਜਰੂਰੀ ਹੈ ਤਾਂ ਓਸ ਆਦਮੀ ਦੀ ਅਕਾਦਮਿਕਤਾ ਦਾ ਨਮੂਨਾ ਆਪ ਹੀ ਜਾਣ ਲਵੋ । ਇਕ ਹੋਰ ਗੱਲ ਜੋ ਬਹੁੱਤ ਹੀ ਜਰੂਰੀ ਹੈ ਕੇ ਮਾਪਿਆਂ ਨੂੰ ਬੱਚਿਆਂ ਦੀਆਂ ਗੱਲਾਂ ਅਖਾਂ ਮੀਟ ਕੇ ਨਹੀਂ ਮੰਨੀ ਤੁਰੀ ਜਾਣੀਆਂ ਚਾਹੀਦੀਆਂ,ਸਗੋਂ ਮੋਹ ਨੂੰ ਪਾਸੇ ਰਖ ਕੇ ਖੁਦ ਦੇਖਣਾ ਚਾਹਿਦਾ ਹੈ ਕੇ ਬੱਚਾ ਕੋਈ ਗਲਤ ਕੰਮ ਤੇ ਨਹੀਂ ਕਰ ਰਿਹਾ ।
ਦਾਸ
ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.