Wednesday, 28 December 2011

ਚਰਿਤਰ ੩੭੩


ਚਰਿਤਰ ੩੭੩ 

ਦੁਨੀਆ ਵਿਚ ਜਿੰਨੇ ਪਖੰਡੀ ਸਾਧ ਪੰਜਾਬ ਵਿਚ ਨੇ ਸ਼ਾਇਦ ਓਨੇ ਕਿਸੀ ਹੋਰ ਜਗਾਹ ਹੋਣ। ਇਥੋਂ ਤਕ ਕੇ ਗੁਰੂ ਸਾਹਿਬ ਦੇ ਹੁੰਦਿਆਂ ੨੨ ਮੰਜੀਆਂ ਡਾਹ ਕੇ ਬੈਠ ਗਏ ਸੀ । ਇਹਨਾ ਦੀ ਗਿਣਤੀ ਵਧਣ ਦਾ ਕਾਰਨ ਲੋਕਾਂ ਦਾ ਅੰਧ ਵਿਸ਼ਵਾਸ ਤੇ ਇਹਨਾ ਸਾਧਾਂ ਦੀ ਚਲਾਕੀ ਅਤੇ  ਲੋਕਾਂ ਦੀ ਮੂਰਖਤਾ ਦਾ ਫਾਇਦਾ ਉਠਾਣਾ ਹੈ । ਹੁਣ ਇਸ ਤੋਂ ਵਧ ਸਪਸ਼ਟ ਨਹੀਂ ਹੋ ਸਕਦਾ ਕੇ ਲੋਕ ਧਰਮ ਦੇ ਨਾਮ ਤੇ ਕਿਦਾਂ ਲੁਟਦੇ ਨੇ । ਹਰ ਕੋਈ ਕਹਿੰਦਾ ਹੈ ਕੇ ਮੈਂ ਆਹ ਕਰਾਮਾਤ ਕਰ ਸਕਦਾ ਹਾਂ , ਮੈਂ ਓਹ ਕਰਾਮਾਤ ਕਰ ਸਕਦਾ ਹਾਂ । ਤੇ ਲੋਕ ਤਾਂ ਪਹਿਲਾਂ ਹੀ ਬੇਵਕੂਫ਼ ਬਣਨ ਲਈ ਤਿਆਰ ਹੁੰਦੇ ਨੇ । ਇਸੇ ਹੀ ਚੀਜ਼ ਦੀ ਤਸਵੀਰ ਨੂੰ ਇਸ ਬਾਮਿਸਾਲ  ਚਰਿਤਰ ਵਿਚ ਉਜਾਗਰ ਕੀਤਾ ਗਿਆ ਹੈ । ਹੋਰ ਤੇ ਹੋਰ ਇਸ ਚਰਿਤਰ ਵਿਚ ਇਹ ਵੀ ਦੱਸ ਦਿਤਾ ਗਿਆ ਕੇ ਅਸਲ ਵਿਚ ਸੰਸਾਰ ਵਿਚ ਕਰਾਮਾਤ ਕਿਸ ਨੂ ਕਹਿੰਦੇ ਹਨ ।ਇਸ ਚਰਿਤਰ ਵਿਚ ਇਕ ਇਸਤਰੀ ਚਾਲਾਕੀ ਨਾਲ ਸੋਣ ਦਾ ਨਾਟਕ ਕਰ ਕੇ ਉਬੜਵਾਹੇ ਉਠਦੀ ਹੈ ਤੇ ਰੋਲਾ ਪਾ ਦਿੰਦੀ ਹੈ ਕੇ ਓਸ ਨੂੰ  ਭਵਾਨੀ ਨੇ ਦਰਸ਼ਨ ਦਿਤੇ ਹਨ ਤੇ ਕਿਹਾ ਹੈ ਕੇ ਮੈਂ ਜੋ ਵੀ ਵਰ ਦੇਵਾਂਗੀ ਓਹ ਪੂਰਾ ਹੋ ਜਾਵੇਗਾ ।ਬਸ ਫਿਰ ਕੀ ਸੀ , ਪੂਰੇ ਦਾ ਪੂਰਾ ਸ਼ਹਿਰ ਮਾਤਾ ਜੀ ਦੇ ਦਰਸ਼ਨਾ ਨੂੰ  ਉਮੜ ਪੈਂਦਾ ਹੈ । ਸਾਰੇ ਆ  ਕੇ ਓਸ ਜਨਾਨੀ ਨੂੰ  ਕਰਾਮਾਤੀ ਮਾਤਾ ਦਾ ਰੂਪ ਜਾਣ ਕੇ ਓਸ ਦੇ ਪੈਰੀਂ ਪੈਂਦੇ ਹਨ ਤੇ ਧਨ ਦੋਲਤ ਦਿੰਦੇ ਹਨ । ਹੁਣ ਜਦੋਂ ਕਿਸੇ ਇਕ ਸਾਧ ਦਾ ਵਪਾਰ ਚਲਣ ਲੱਗੇ ਤਾਂ ਦੂਸਰਿਆਂ ਸਾਧਾਂ, ਪੁਜਾਰੀਆਂ ਤੇ ਪ੍ਰਚਾਰਕਾਂ ਤੇ ਪ੍ਰੋਫੇਸ੍ਸ੍ਰਾਂ ਨੂੰ  ਤੇ ਹੋਲ ਪੈਂਦੇ ਹੀ ਹਨ ਬਈ ਸਾਡੀ ਤੇ ਹੁਣ ਰੋਜ਼ੀ ਰੋਟੀ ਮਰ ਜੂ। ਬਸ ਫਿਰ ਕੀ ਸੀ , ਸਾਰੇ ਸ਼ਹਿਰ ਦੇ ਕਾਜ਼ੀ , ਪੰਡਿਤ ਤੇ ਹੋਰ ਸਾਧ ਇਕਠੇ ਹੋਏ , ਮੀਟਿੰਗ ਕੀਤੀ ਅਤੇ  ਰਾਜੇ ਕੋਲ ਜਾ ਸ਼ਕਾਇਤ ਕੀਤੀ ਕੇ ਇਹ ਜਨਾਨੀ ਪਾਖੰਡੀ ਹੈ । ਇਹ ਲੋਕਾਂ ਨੂੰ  ਗੁਮਰਾਹ ਕਰਦੀ ਹੈ ਕੇ ਕਹਿੰਦੀ ਹੈ ਕੇ ਮੈਨੂੰ  ਭਵਾਨੀ ਦੇ ਦਰਸ਼ਨ ਹੋਏ ਨੇ ਤੇ ਭਵਾਨੀ ਨੇ ਵਰ ਦਿਤਾ ਹੈ ਕੇ ਮੈਂ ਜੋ ਕਹਾਂਗੀ ਓਹ ਪੂਰਾ ਹੋਵੇਗਾ । ਇਸ ਨੂੰ  ਆਪਣੇ ਦਰਬਾਰ ਵਿਚ ਬੁਲਾਓ ਤੇ ਕਹੋ ਕੇ ਕਰਾਮਾਤ ਦਿਖਾਵੇ ਤਾਂ ਜੋ ਤਸਵੀਰ ਸਪਸ਼ਟ ਹੋ ਜਾਵੇ । ਰਾਜੇ ਨੇ ਇਸੇ ਤਰਹ ਕੀਤਾ । ਅੱਗੋਂ ਬੀਬੀ ਵੀ ਸਿਆਣੀ ਸੀ , ਓਸ ਨੇ ਕਿਹਾ ਕੇ ਕਾਜੀ ਕਹਿੰਦੇ ਹਨ ਕੇ ਮਸਜਿਦ ਵਿਚ ਖੁਦਾ ਹੈ ਤੇ ਪੰਡਿਤ ਕਹਿੰਦੇ ਹਨ ਕੇ ਪੱਥਰ ਵਿਚ ਪਰਮਾਤਮਾ ਹੈ , ਇਹਨਾ ਨੂੰ  ਕਹੋ ਕੇ ਪਹਿਲਾਂ ਦੋਨਾਂ ਵਿਚੋਂ ਪਰਮਾਤਮਾ ਕਢ ਕੇ ਦਿਖਾਣ , ਮੈਂ ਫਿਰ ਚਮਤਕਾਰ ਕਰ ਕੇ ਦਿਖਾ ਦੇਵਾਂਗੀ । ਇਹ ਸੁਣ ਕੇ ਕਾਜੀਆਂ ਤੇ ਪੰਡਿਤਾਂ ਦੀ ਖਾਨਿਓ ਗਈ , ਰਾਜਾ ਕਹਿੰਦਾ ਕੇ ਜੇ ਤੁਸੀਂ ਰੱਬ ਨਹੀਂ ਦਿਖਾਇਆ ਤਾਂ ੭੦੦ ਕੋੜੇ ਪੈਣਗੇ , ਜਦੋਂ ਰੱਬ  ਨਹੀਂ ਨਿਕਲਦਾ ਤਾਂ ੭੦੦ ਕੋੜੇ ਵਜਦੇ ਨੇ ਇਹਨਾ ਦੇ। ਰਾਜਾ ਇਹਨਾ ਪਖੰਡੀਆਂ ਜੋਗੀਆਂ , ਸਾਧਾਂ , ਕਾਜੀਆਂ ਤੇ ਪੰਡਿਤਾਂ ਨੂੰ  ਲਾਹਨਤਾਂ ਪਾਂਦਾ ਹੈ ਤੇ ਕਹੰਦਾ ਹੈ ਕੇ ਭੇਖ ਲਾਹ ਸੁਟੋ   ਤੇ ਇਹ ਵਿਚਾਰੇ ਕੁਟ ਖਾ ਕੇ ਕਹਿੰਦੇ ਹਨ ਹੁਣ ਸਾਡੇ ਤੇ ਪੈ ਗਏ , ਹੁਣ ਏਹਨੂੰ  ਕਹੋ ਕੇ ਕਰਾਮਾਤ ਦਿਖਾਵੇ । ਅੱਗੋਂ ਬੀਬੀ ਵੀ ਬਹੁਤ ਸਿਆਣੀ ਸੀ , ਕਹਿੰਦੀ ਹੇ ਰਾਜਨ , ਦੁਨੀਆ ਵਿਚ ਚਾਰ ਕਰਾਮਾਤਾਂ ਨੇ ੧ . ਤਲਵਾਰ - ਜੋ ਮੋਤ ਤੇ ਜਿੰਦਗੀ ਬਕ੍ਸ਼੍ਦੀ ਹੈ। ਜਿਸ ਦੇ ਕੋਲ ਹੋਵੇ , ਉਸ ਦੇ ਕੋਲ ਤੇਜ ਹੁੰਦਾ , ਤੇਗ ਵੀ ਪਰਮਾਤਮਾ ਦਾ ਹੀ ਰੂਪ ਹੈ ਜੋ ਮੋਤ ਬਕ੍ਸ਼੍ਦੀ ਹੈ । ੨. ਕਾਲ ਭਾਵ ਸਮਾ - ਸਮਾ ਰਾਜੇ ਤੋਂ ਭਿਖਾਰੀ ਬਣਾ ਦਿੰਦਾ , ਜਿੰਦਗੀ ਮੋਤ ਸਮੇ ਵਿਚ ਹੀ ਹੈ ੩. ਜੁਬਾਨ - ਜੁਬਾਨ ਦੀ ਤਾਕਤ ਨਾਲ ਹੀ ਲੋਕ ਕਿਥੋਂ ਕਿਥੇ ਪਹੁੰਚ ਜਾਂਦੇ ਹਨ , ਜੁਬਾਨ ਹੀ ਆਦਮੀ ਨੂੰ ਕੁੱਟ ਪਵਾਂਦੀ ਹੈ ਤੇ ਜੁਬਾਨ ਹੀ ਇਜ਼ਤ ਵੀ ਦਵਾਂਦੀ ਹੈ ੪. ਧੰਨ - ਜੇ ਕੋਲ ਹੈ ਤਾਂ ਸਬ ਤੋਂ ਵੱਡੀ ਕਰਾਮਾਤ ਹੈ । ਹੇ ਰਾਜਨ, ਇਹਨਾ ਲੋਕਾਂ ਵਿਚ ਕੋਈ ਕਰਾਮਾਤ ਨਹੀਂ, ਸਿਰਫ ਇਹ ਚਾਰ ਚੀਜ਼ਾਂ ਹੀ ਦੁਨੀਆ ਵਿਚ ਕਰਾਮਾਤ ਹਨ ।ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੁੰਦਾ ਹੈ ਤੇ ਓਸ ਬੀਬੀ ਨੂੰ  ਮਾਲਾ ਮਾਲ ਕਰ ਦਿੰਦਾ ਹੈ । ਹੁਣ ਜੇ ਕੋਈ ਕਹੇ ਕੇ ਇਸ ਚਰਿਤਰ ਤੋਂ ਇਹ ਸਿਖਿਆ ਮਿਲਦੀ ਹੈ "ਕੇ ਸਾਧਨੀ ਬਣ ਕੇ ਐਸ਼ ਕਰਨਾ ਸਿਖੋ " ਤਾਂ ਕੀ ਕਹੋਗੇ ??? ਇਸ ਤਰਹ ਦੇ ਲੋਗ ਵੀ ਇਕ ਚਰਿਤਰ ਖੇਡ ਰਹੇ ਹਨ , ਲੋਕਾਂ ਨੂੰ  ਬੇਵਕੂਫ਼ ਬਣਾ ਕੇ 

ਦਾਸ

ਡਾ ਕਵਲਜੀਤ ਸਿੰਘ copyright@tejwantkawaljit singh. Any material edited without the written permission of the author will lead to a legal action at the cost of editor.