Saturday 26 January 2013

ਚਰਿਤਰਾਂ ਦੀ ਭਾਸ਼ਾ ਦਾ ਭੇਦ 

ਚਰਿਤਰਾਂ ਦੀ ਭਾਸ਼ਾ ਦਾ ਭੇਦ

ਬਾਕੀ ਰਹੀ ਲਿੰਗ ਪੁਲਿੰਗ ਦੀ ਗੱਲ . ਲੋ ਅੱਜ ਓਹ ਵੀ ਕਲੀਅਰ ਕਰ ਦਿੰਦੇ ਹਾਂ..... ਗੁਰੂ ਗ੍ਰੰਥ ਸਾਹਿਬ ਜੀ ਵਿਚ ਇੰਦਰ ਦੇ 1000 ਭਗ ਲੱਗਣ ਦੀ ਗੱਲ ਆਉਂਦੀ ਹੈ ..... ਕਾਮ ਵਿਆਪੇ ਕਸੁਧ ਨਰਾਂ ਦੇ ਜੋਰੁਆਂ ਨੂੰ ਪੁਛ ਕੇ ਚੱਲਣ ਦੀ ਗੱਲ ਆਉਂਦੀ ਹੈ ..... ਧਰਮ ਗ੍ਰੰਥਾਂ ਦੀ ਭਾਸ਼ਾ ਅਲੰਕਾਰਿਕ ਭਾਸ਼ਾ ਹੈ.... ਗੁਰਬਾਣੀ ਵਿਚ ਮਨ ਨੂੰ ਮਨ ਮਵਾਸੀ ਰਾਜਾ ਕਿਹਾ ਹੈ ,,,,, ਇਸ ਨੂੰ ਇੰਦਰ ਵੀ ਕਿਹਾ ਹੈ .... ਓਹ ਇੰਦਰ ਜੋ ਆਪਣਾ ਰਾਜ ਭਾਗ ਪੰਜ ਵਿਕਾਰਾਂ ਵਿਚ ਲੁਪਤ ਹੋ ਕੇ ਗਵਾ ਚੁਕਾ ਹੈ.... ਇਸੇ ਤਰਹ ਤ੍ਰਿਯਾ ਆਦਮੀ ਦੀ ਮੱਤ ਨੂੰ ਕਹਿੰਦੇ ਹਨ ,,,, ਹੋਰ ਵੀ ਕਾਫੀ ਅਲੰਕਾਰ ਵਰਤੇ ਗਏ ਹਨਨ ਮਤ ਲਈ ,,, ਜਿਵੇ ਮਤ ਨੂੰ ਮਾਤਾ ਵੀ ਕਿਹਾ , ਗਾਉ ਵੀ ਕਿਹਾ ,,,, ਧਰਤ ਵੀ ਕਿਹਾ ...ਆਦਮੀ ਦਾ ਪਾਲਣ ਓਸ ਦੀ ਮਤ ਕਰਦੀ ਹੈ ... ਵਿਚਾਰਾਂ ਦਾ ਜਨਮ ਮੱਤ ਵਿਚੋਂ ਹੁੰਦਾ....ਜੇ ਮੱਤ ਸਹੀ ਹੈ ਤਾਂ ਵਿਚਾਰ ਸਹੀ ਨੇ ,,,, ਜੇ ਮਤ ਗਲਤ ਹੈ ਤਾਂ ਵਿਚਾਰ ਵੀ ਗਲਤ ਨੇ ..... ਮਤ ਤ੍ਰਿਸ਼ਨਾ ਅਧੀਨ ਹੁੰਦੀ ਹੈ.... ਹੁਣ ਤ੍ਰਿਸ਼ਨਾ ਨੂੰ ਅਲੰਕਾਰਿਕ ਭਾਸ਼ਾ ਵਿਚ ਲਿੰਗ ਜਾਂ ਭਗ ਦਾ ਨਾਮ ਦਿੱਤਾ ਗਿਆ ਗਿਆ ਹੈ ... ਹੁਣ ਮੈਂ ਖੋਲ ਕੇ ਸਮਝਾਉਂਦਾ ਹਾਂ... ਜਦੋਂ ਇੰਦਰ ਰੂਪ ਮਨ ਮਵਾਸੀ ਰਾਜਾ ਕਾਮ( ਭਗ ) ਰੂਪ ਤ੍ਰਿਸ਼ਨਾ ਅਧੀਨ ਬੁਧੀ ( ਮਤ, ਅਹਲਿਆ ਇਸਤਰੀ ) ਨੂੰ ਭੋਗਣ ਜਾਂਦਾ, ਤਾਂ 1000 ਭਗ ਹੋਰ( ਭਾਵ ਹਜਾਰਾਂ ਤ੍ਰਿਸ਼ਨਾਵਾ) ਲਵਾ ਕੇ ਆ ਜਾਂਦਾ ਹੈ!!! ਭਾਵ ਆਦਮੀ ਤ੍ਰਿਸ਼ਨਾ ਜਲ ਵਿਚ ਐਸਾ ਫਸਦਾ ਹੈ ਕੇ ਤ੍ਰਿਸ਼ਨਾ ਵਿਚੋਂ ਨਾ ਚਾਹੁੰਦਾ ਹੋਇਆ ਵੀ ਨਿਕਲ ਨਹੀਂ ਸਕਦਾ !!!!! ਹੁਣ ਇਸੇ ਹੀ ਮਤ ਰੂਪ ਇਸਤਰੀ ਦਾ ਵਰਣਨ ਚਰਿਤ੍ਰੋ ਪਖਿਆਨ ਵਿਚ ਕੀਤਾ ਗਿਆ ਹੈ... ਯਾਦ ਰਹੇ ਚੰਡੀ ਵੀ ਮਤ ਹੈ , ਪਰ ਓਸ ਨੂੰ ਗੁਰਮਤ ਕਿਹਾ ਹੈ ... ਇਸੇ ਲੈ ਚਰਿਤ੍ਰੋ ਪਖਿਆਨ ਵਿਚ ਪਹਿਲਾ ਚਿਰ੍ਤਰ ਚੰਡੀ ਦਾ ਹੈ .... ਕਿਓਂ ਕੇ ਗੁਰਮਤ ਸਿਰਫ ਇਕ ਹੈ ,,,,, ਇਸੇ ਲਈ ਚੰਡੀ ਦਾ ਸਿਰਫ ਇਕ ਹੀ ਚਰਿਤਰ ਹੈ ... ਪਰ ਮਨ ਮਤ ਦੇ ਬੇਅੰਤ ਚਰਿਤਰ ਨੇ ...... ਇਸੇ ਲਈ ਇਕ ਚਰਿਤਰ ਨੂੰ ਖਾਲੀ ਵੀ ਛਡਿਆ ਹੋਇਆ ਹੈ... ਕਿਓਂ ਕੇ ਮਾਯਾ ਦੇ ਹਜਾਰਾਂ ਹੋਰ ਚਰਿਤਰ ਬਣ ਸਕਦੇ ਨੇ!!! ਇਸ ਮਨਮਤ ਰੂਪ ਬੁਧ ( ਬਿਧਨਾ , ਤ੍ਰਿਯਾ , ਇਸਤਰੀ ) ਦਾ ਕਰਤਾ ਮਨ ਖੁਦ ਹੈ , ਨਾ ਕੇ ਪਰਮੇਸ੍ਵਰ!!! ਤੁਸੀਂ ਆਪਣੇ ਕੰਮ ਲਈ ਖੁਦ ਜਿਮੇਵਾਰ ਹੋ!!!! ਭਾਵ ਮਨਮਤ ਦਾ ਨਿਰਮਾਤਾ ਮਨ ਆਪ ਹੈ , ਇਸੇ ਲਈ ਇਹ ਮਨਮਤ ਨੂੰ ਖੁਦ ਹੀ ਸਾਜਦਾ ਹੈ ਤੇ ਫਿਰ ਖੁਦ ਹੀ ਪਛਤਾਉਂਦਾ ਵੀ ਹੈ ਕੇ ਮੈਂ ਇਹ ਕੰਮ ਕਿਓ ਕੀਤਾ ? ਇਥੇ ਗੱਲ ਕੀਤੀ ਹੈ ਕਰਤਾਰ ਦੀ... ਕਰਤਾਰ ਦਾ ਮਤਲਬ ਜੋ ਪੈਦਾ ਕਰਦਾ ਹੈ ... ਮਨਮਤ ਦਾ ਕਰਤਾਰ ਮਨ ਹੈ..ਗੁਰਬਾਣੀ ਦੋ ਤਰਹ ਦੇ ਸੰਭੋਗ ਦੀ ਗੱਲ ਕਰਦੀ ਹੈ.... ਇਕ ਪਰਮੇਸ੍ਵਰ ਨਾਲ ਭੋਗ ਦੀ .... ਇਹ ਵੀ ਬੁਧੀ ( ਬਿਬੇਕ ਬੁਧਿ , ਗੁਰਮਤ ) ਰਾਹੀ ਹੀ ਹੁੰਦਾ ਹੈ... ਇਸੇ ਲਈ ਪਰਮੇਸ੍ਵਰ ਨੂ ਭਗਵਾਨ .. ਭਗ ...ਵਾਨ ਕਿਹਾ ਜਾਂਦਾ ਹੈ..... ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕੇ ਪਰਮੇਸ੍ਵਰ ਦਾ ਨਾਮ ਵੀ ਅਸ਼ਲੀਲ ਹੈ... ਅਸਲ ਵਿਚ ਭਗਵਾਨ ਓਹ ਹੈ ਜੋ ਪਤੀ ਰੂਪ ਹੋ ਕੇ ਮਿਲਾਪ ਦੀ ਤ੍ਰਿਸ਼ਨਾ ( ਜੋ ਬਿਬੇਕ ਬੁਧ ਵਿਚ ਪ੍ਰਧਾਨ ਹੈ ) ਤੇ ਸਵਾਰੀ ਕਰਦਾ ਹੈ ..... ਇਕ ਦੂਜੀ ਤਰਹ ਦਾ ਸੰਭੋਗ ਵੀ ਹੈ ਅਧਿਆਤਮ ਦੀ ਦੁਨੀਆ ਵਿਚ.... ਓਹ ਹੈ ਮਨ ਦਾ ਆਪਣੀ ਮਤ ਨਾਲ ਸੰਭੋਗ... ਭਾਵ ਤ੍ਰੈ ਗੁਣਾ ਵਿਚ ਫਸੀ ਮੱਤ ਨਾਲ ਭੋਗ .... ਇਸੇ ਹੀ ਰਾਸ ਲੀਲਾ ਦੀ ਗੱਲ ਚਰਿਤ੍ਰ ਕਰਦੇ ਹਨ.... ਮਨ ਤੇ ਤ੍ਰੈ ਗੁਣੀ ਮਤ ਦਾ ਜਦੋਂ ਸੰਭੋਗ ਹੁੰਦਾ ਤਾਂ ਜੋ ਨਤੀਜਾ ਨਿਕਲਦਾ ਹੈ ਓਸ ਨੂੰ ਅਧਿਆਤਮ ਦੀ ਦੁਨੀਆ ਵਿਚ ਮਨਮਤ ਕਿਹਾ ਜਾਂਦਾ ਹੈ.... ਹੁਣ ਇਸੇ ਤਰਹ ਕੁਚਨ ਭਾਵ ਇਸਤਰੀ ਦੀਆਂ ਛਾਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਹਉਮੈ ਦੇ ਪ੍ਰਤੀਕ ਵਜੋਂ ਗਿਣਿਆ ਗਿਆ ਹੈ , ਸ਼ਰਾਬ ਆਦਿਕ ਨੂੰ ਦੁਰਮਤ ਮਦ ਕਿਹਾ ਗਿਆ ਹੈ ... ਸੋ ਇਹ ਮਨ ਦੁਰਮਤ ਰੂਪ ਮਦ ਦੇ ਨਸ਼ੇ ਵਿਚ ਚੂਰ ਹੋ ਕੇ ਤ੍ਰਿਸ਼ਨਾ ਰੂਪ ਲਿੰਗ ਤੇ ਭਗ ਨਾਲ ਬੁਧਿ ਭਾਵ ਤ੍ਰਿਯਾ ਨਾਲ ਭੋਗ ਕਰ ਰਿਹਾ ..... ਇਸੇ ਲਈ ਚਰਿਤ੍ਰਾ ਦੇ ਅੰਤ ਵਿਚ ਲਿਖਿਆ ਹੈ ਕੇ "ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ " ਭਾਵ ਜੇ ਮੂਰਖ ਵੀ ਮਨਮਤ ਦੇ ਇਸ ਭੇਦ ਨੂੰ ਧਿਆਨ ਲਾ ਕੇ ਸੁਨ ਲਵੇਗਾ ਤਾਂ ਓਸ ਨੂੰ ਇਸ ਸ਼ਬਦ ਭੇਦ ਦਾ ਡੂੰਗ ਰਹੱਸ ਸਮਝ ਲੱਗ ਜਾਵੇਗਾ !!!! ਆਪ ਜੀ ਸਮਝਦਾਰ ਹੋ , ਆਸ ਕਰਦਾ ਹਾਂ ਸਮਝ ਗਏ ਹੋਵੋਗੇ ਜੀ !!!