Thursday, 15 September 2016

ਹੁਣ ਦੱਸੋ ਬਚਿਆ ਬਾਹਮਣ ਵਾਦ ਤੇ ਪਖੰਡ ਦਾ ਕੁਛ ?

ਬਚਿਤ੍ਰ ਨਾਟਕ ਵਿਚ ਗੁਰੂ ਸਾਹਿਬ ਦਸਦੇ ਹਨ ਕੇ ਕਰੋੜਾਂ ਲੋਕ ਪੁਰਾਣ ਅਤੇ ਕੁਰਾਨ ਆਦਿਕ ਪੁਸਤਕਾਂ ਪੜ ਰਹੇ ਨੇ, ਪਰ ਅੰਤ ਸਮੇ ਇਹਨਾ ਵਿਚੋਂ ਕਿਸੇ ਨੇ ਕੰਮ ਨਹੀਂ ਆਉਣਾ। ਗੁਰੂ ਸਾਹਿਬ ਕਹਿੰਦੇ ਕੇ ਉਸ ਨੂੰ ਜਪੋ ਜੋ ਅੰਤ ਵੇਲੇ ਵੀ ਸਹਾਈ ਹੁੰਦਾ ਹੈ, ਫੋਕਟ ਧਰਮ ਦੇ ਚਕ੍ਰ ਵਿਚ ਪੈਣ ਨਾਲ ਭਰਮ ਪੈਦਾ ਹੁੰਦਾ ਹੈ, ਇਹਦੇ ਨਾਲ ਕੁਛ ਨਹੀਂ ਸਰਨਾ। ਇਹਨਾਂ ਸਾਰੀਆਂ ਗੱਲਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਹੀ ਪਰਮੇਸ੍ਵਰ ਨੇ ਗੁਰੂ ਸਾਹਿਬ ਨੂੰ ਧਰਤੀ ਤੇ ਭੇਜਿਆ। ਗੁਰੂ ਸਾਹਿਬ ਕਹਿੰਦੇ ਨੇ ਕੇ ਮੈਂ ਕੋਈ ਜਟਾਵਾਂ ਨਹੀਂ ਧਰਨੀਆ, ਨਾ ਕੋਈ ਜੋਗੀਆਂ ਵਾਂਗੂ ਕੰਨਾਂ ਵਿਚ ਮੁਦਰਾਂ ਪਾਉਣੀਆਂ। ਸਿਰਫ ਮੈਂ ਪਰਮੇਸ੍ਵਰ ਦਾ ਨਾਮ ਜਪਣਾ ਜਿਹੜਾ ਹਮੇਸ਼ਾਂ ਕੰਮ ਆਉਂਦਾ। ਨਾ ਹੀ ਮੈਂ ਅੱਖਾਂ ਮਿਚਵਾ ਕੇ ਲੋਕਾਂ ਨੂੰ ਬਿਠਾਉਣਾ, ਤੇ ਨਾ ਹੀ ਕੋਈ ਪਖੰਡ ਕਰਨਾ। ਨਾ ਕੋਈ ਕੁਕਰਮ ਕਰਨਾ, ਤੇ ਨਾ ਹੀ ਭੇਖੀ ਬਣਨਾ।

ਕਈ ਕੋਟਿ ਮਿਲਿ ਪੜ੍ਹਤ ਕੁਰਾਨਾ ॥ ਬਾਚਤ ਕਿਤੇ ਪੁਰਾਨ ਅਜਾਨਾ ॥
ਅੰਤ ਕਾਲ ਕੋਈ ਕਾਮ ਨ ਆਵਾ ॥ ਦਾਵ ਕਾਲ ਕਾਹੂ ਨ ਬਚਾਵਾ ॥੪੮॥
ਕਿਉ ਨ ਜਪੋ ਤਾ ਕੋ ਤੁਮ ਭਾਈ ॥ ਅੰਤ ਕਾਲ ਜੋ ਹੋਇ ਸਹਾਈ ॥
ਫੋਕਟ ਧਰਮ ਲਖੋ ਕਰ ਭਰਮਾ ॥ ਇਨ ਤੇ ਸਰਤ ਨ ਕੋਈ ਕਰਮਾ ॥੪੯॥
ਇਹ ਕਾਰਨ ਪ੍ਰਭੁ ਹਮੈ ਬਨਾਯੋ ॥ ਭੇਦੁ ਭਾਖਿ ਇਹੁ ਲੋਕ ਪਠਾਯੋ ॥
ਜੋ ਤਿਨ ਕਹਾ ਸੁ ਸਭਨ ਉਚਰੋਂ ॥ ਡਿੰਭ ਵਿੰਭ ਕਛੁ ਨੈਕ ਕ ਕਰੋਂ ॥੫੦॥
ਰਸਾਵਲ ਛੰਦ ॥
ਨ ਜਟਾ ਮੂੰਡ ਧਾਰੋਂ ॥ ਨ ਮੁੰਦ੍ਰਕਾ ਸਵਾਰੋਂ ॥
ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥੫੧॥
ਨ ਨੈਨੰ ਮਿਚਾਊਂ ॥ ਨ ਡਿੰਭੰ ਦਿਖਾਊਂ ॥
ਨ ਕੁਕਰਮੰ ਕਮਾਊਂ ॥ ਨ ਭੇਖੀ ਕਹਾਊਂ ॥੫੨॥

ਹੁਣ ਦੱਸੋ ਬਚਿਆ ਬਾਹਮਣ ਵਾਦ ਤੇ ਪਖੰਡ ਦਾ ਕੁਛ ?

ਗੁਰੂ ਤੇਗ ਬਹਾਦੁਰ ਸਾਹਿਬ ਦੀ ਕੁਰਬਾਨੀ ਦਾ ਕਾਰਨ

ਕਿਸੇ ਨਿਰਦੋਸ਼ ਤੇ ਹੋ ਰਹੇ ਜ਼ੁਲਮ ਵਿਰੁੱਧ ਅਵਾਜ ਉਠਾਉਣੀ ਧਰਮ ਹੈ ਤੇ ਧਰਮੀ ਪੁਰਸ਼ਾਂ ਨੂੰ ਆਪਣਾ ਧਰਮ ਪਾਲਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਜਦੋਂ ਔਰੰਗਜੇਬ ਬਾਹਮਣਾ ਨੂੰ ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਕਤਲ ਕਰਦਾ ਸੀ ਤਾਂ ਉਸ ਵਿਰੁੱਧ ਗੁਰੂ ਸਾਹਿਬ ਨੇ ਅਵਾਜ ਉਠਾ ਕੇ ਆਪਣਾ ਧਰਮ ਨਿਭਾਇਆ। ਕਿਸੇ ਨੂੰ ਜ਼ੋਰ ਨਾਲ ਗੱਲ ਮਨਵਾਉਣਾ ਧਰਮ ਨਹੀਂ ਹੁੰਦਾ , ਬਲਕਿ ਜ਼ੁਲਮ ਹੁੰਦਾ ਹੈ। ਗੁਰੂ ਸਾਹਿਬ ਨੇ ਨਿਰਬਲ ਹਿੰਦੂ ਕੌਮ ਨੂੰ ਬਚਾਉਣ ਆਪਣੀ ਕੁਰਬਾਨੀ ਦਿੱਤੀ। ਦੁਨੀਆ ਦੇ ਪਹਿਲਾ ਧਰਮ ਪੁਰਸ਼ ਗੁਰੂ ਤੇਗ ਬਹਾਦੁਰ ਸਾਹਿਬ ਨੇ ਜਿਨ੍ਹਾਂ ਨੇ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਤੇ ਦੁਨੀਆਂ ਨੂੰ ਇਕ ਸੁਨੇਹਾ ਦਿੱਤਾ ਕੇ ਭਾਵੇਂ ਸਾਡੇ ਹਿੰਦੂਆਂ ਨਾਲ ਵਿਚਾਰ ਨਾ ਵੀ ਮਿਲਦੇ ਹੋਣ, ਪਰ ਕਿਸੇ ਨਿਰਦੋਸ਼ ਦੀ ਧੋਣ ਤੇ ਲੱਤ ਰੱਖ ਕੇ ਈਨ ਮਨਵਾਣਾ ਜ਼ੁਲਮ ਹੈ ਤੇ ਸਿੱਖ ਇਸ ਜ਼ੁਲਮ ਦੇ ਖਿਲਾਫ ਅਵਾਜ ਉਠਾਵੇਂਗਾ ਭਾਵੇਂ ਆਪਣਾ ਸਰ ਹੀ ਕਿਓਂ ਨਾ ਦੇਣਾ ਪਵੇ। ਔਰੰਗਜੇਬ ਵਰਗੇ ਲੋਕ ਧਰਮੀ ਹੋਣ ਦਾ ਨਾਟਕ ਕਰਦੇ ਨੇ, ਤੇ ਧਰਮ ਦੇ ਨਾਮ ਤੇ ਕੁਕਾਜਾ ਭਾਵ ਜ਼ੁਲਮ ਕਰਦੇ ਨੇ। ਇਹੋ ਜਹੇ ਜ਼ੁਲਮੀ ਬੰਦਿਆਂ ਨੂੰ ਰੱਬ ਦੇ ਬੰਦੇ ਕਹਿਣ ਲਗਿਆਂ ਵੀ ਸ਼ਰਮ ਆਉਂਦੀ ਹੈ। 

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥੧੩॥
ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥
ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥

ਦਸਮ ਗ੍ਰੰਥ ਵਿਚ ਇਕ ਓਅੰਕਾਰ

ਪ੍ਰਣਵੋ ਆਦਿ ਏਕੰਕਾਰਾ ॥
ਜਲ ਥਲ ਮਹੀਅਲ ਕੀਓ ਪਸਾਰਾ ॥
ਨਮਸਕਾਰ ਹੈ ਉਸ ਇਕ ਓਅੰਕਾਰ ਨੂੰ ਜੋ ਆਦਿ ਤੋਂ ਹੀ ਮੌਜੂਦ ਹੈ। ਉਸ ਨੇ ਹੀ ਜਲ ਤੇ ਥਲ ਵਿਚ ਪਸਾਰਾ ਕੀਤਾ ਹੋਇਆ ਹੈ। 
ਸ੍ਰੀ ਦਸਮ ਗ੍ਰੰਥ 
ਇਸੇ ਏਕੰਕਾਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਹੈ ਤੇ ਇਸੇ ਦੀ ਦਸਮ ਵਿਚ। ਇਸੇ ਦੇ ਵੱਖ ਵੱਖ ਨਾਮ ਨੇ ਗੁਰੂ ਗ੍ਰੰਥ ਸਾਹਿਬ ਵਿਚ ਤੇ ਦਸਮ ਗ੍ਰੰਥ ਵਿਚ।

ਕੀ ਮਹਾਕਾਲ ਸ਼ਰਾਬੀ "ਵਿਅਕਤੀ" ਹਨ?

ਇਹ ਪੋਸਟਰ ਅੱਜ ਪੜ ਰਿਹਾ ਸੀ ਜੋ ਕੇ ਇਸ ਨੂੰ ਲਿਖਣ ਵਾਲੇ ਅਨੁਸਾਰ ਓਹਨਾ ਨੇ "ਮਹਿੰਦਰ ਸਿੰਘ ਜੋਸ਼" ਦੀ ਪੁਸਤਕ ਵਿਚੋਂ ਅੰਸ਼ ਲੈ ਕੇ ਬਣਾਇਆ ਹੈ। ਮਤਲਬ ਕੇ ਪੋਸਟਰ ਬਣਾਉਣ ਵਾਲੇ ਨੇ ਦਸਮ ਗ੍ਰੰਥ ਵਿਚੋਂ ਬਚਿਤ੍ਰ ਨਾਟਕ ਖੁਦ ਪੜ ਕੇ ਕੁਛ ਸਿੱਟਾ ਕੱਢਣ ਦੀ ਬਜਾਵੇ ਕਿਸੇ ਲਿਖਾਰੀ ਦੀ ਕਿਤਾਬ ਵਿੱਚੋ ਪੜ ਕੇ ਝੂਠ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਚਲੋ ਹੁਣ ਇਸ ਪੋਸਟਰ ਬਾਰੇ ਵਿਚਾਰ ਕਰਦੇ ਹਾਂ :
ਪਹਿਲਾ ਸਵਾਲ ਲਿਖਦੇ ਹਨ - "ਕਾਲ/ਮਹਾਕਾਲ ਜੋ ਸ਼ਰਾਬੀ "ਵਿਅਕਤੀ" ਹਨ ਓਹਨਾ ਨੇ ਕਿੰਨੇ ਹੀ ਕ੍ਰਿਸ਼ਨ, ਰਾਮ, ਮੁਹੰਮਦ ਵਰਗੇ ਪੈਦਾ ਕੀਤੇ ਤੇ ਮਿਟਾ ਦਿੱਤੇ"
ਇਸ ਸਵਾਲ ਵਿਚ ਲਿਖਾਰੀ ਨੇ ਮਹਾਕਾਲ ਨੂੰ ਇਕ ਵਿਅਕਤੀ ਦਰਸਾਇਆ ਹੈ ਜੋ ਕੇ ਸ਼ਰਾਬੀ ਹੈ। ਇਸ ਦਾ ਉੱਤਰ ਇਹ ਹੈ ਕੇ ਬਚਿਤ੍ਰ ਨਾਟਕ ਦੇ ਸ਼ੁਰੂ ਵਿਚ ਹੀ ਕਾਲ/ਮਹਾਕਾਲ ਦੇ ਸਰੂਪ ਦਾ ਵਰਨਣ ਹੈ :
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਭਾਵ ਕੇ ਮਹਾਕਾਲ ਸਦਾ ਰਹਿਣ ਵਾਲਾ ਇਕ ਜੋਤ ਹੈ ਤੇ ਉਸ ਦਾ ਰੂਪ ਅਜੂਨੀ ਹੈ ਭਾਵ ਜਨਮ ਵਿਚ ਨਹੀਂ ਆਉਂਦਾ। ਜੇ ਜਨਮ ਵਿਚ ਨਹੀਂ ਆਉਂਦਾ ਤਾਂ ਵਿਅਕਤੀ ਕਿਵੇਂ ਹੋ ਗਿਆ ? ਉਹ ਮਹਾਕਾਲ ਰਾਜਿਆਂ ਦਾ ਵੀ ਰਾਜਾ ਹੈ , ਦੇਵਾਂ ਦਾ ਵੀ ਦੇਵ ਹੈ , ਭਾਵ ਓਸ ਤੋਂ ਉੱਪਰ ਕੋਈ ਨਹੀਂ , ਉਹ ਸਰਬ ਸ੍ਰੇਸ਼ਟ ਹੈ। ਉਸ ਦੇ ਹੋਰ ਗੁਣ ਕਿਹੜੇ ਨੇ ?
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਭਾਵ ਉਸ ਦਾ ਕੋਈ ਆਕਾਰ ਨਹੀਂ, ਉਹ ਸਦਾ ਰਹਿਣ ਵਾਲਾ , ਉਸ ਦਾ ਕੋਈ ਰੂਪ ਨਹੀਂ, ਉਸ ਸਰਬ ਸ਼ਕਤੀਆਂ ਦੇ ਸਰੋਤ ਨੂੰ ਜੋ ਹੁਕਮ ਰੂਪ ਖੜਗ ਦਾ ਧਾਰਨੀ ਹੈ ਉਸ ਨੂੰ ਮੇਰਾ ਨਮਸਕਾਰ ਹੈ। ਭਾਵ ਕੇ ਮਹਾਕਾਲ ਕੋਈ ਵਿਅਕਤੀ ਨਹੀਂ , ਜੇ ਵਿਅਕਤੀ ਹੁੰਦਾ ਤਾਂ ਉਸ ਦਾ ਕੋਈ ਰੂਪ ਹੁੰਦਾ, ਉਹ ਜੰਮਦਾ ਮਰਦਾ, ਉਸ ਦਾ ਕੋਈ ਆਕਾਰ ਹੁੰਦਾ। 
ਨਿਰੰਕਾਰ ਨ੍ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
ਉਸ ਦਾ ਕੋਈ ਆਕਾਰ ਨਹੀਂ , ਉਹ ਵਿਕਾਰ ਰਹਿਤ ਹੈ, ਹਮੇਸ਼ਾਂ ਰਹਿਣ ਵਾਲਾ, ਉਹ ਨਿਰਾਲਾ ਹੈ ਭਾਵ ਉਸ ਵਰਗਾ ਕੋਈ ਹੋਰ ਨਹੀਂ , ਨਾ ਉਹ ਬੁਢਾ ਹੁੰਦਾ , ਨਾ ਹੀ ਉਹ ਬਾਲ ਹੈ , ਨਾ ਹੀ ਉਹ ਕੋਈ ਜਵਾਨ ਹੈ। ਜੇ ਵਿਅਕਤੀ ਹੁੰਦਾ ਤਾਂ ਉਹ ਜਵਾਨ ਹੁੰਦਾ , ਜਾ ਬੁੜਾ ਹੁੰਦਾ। 
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
ਨਾ ਕੋਈ ਉਹ ਰਾਜਾ , ਨਾ ਕੋਈ ਉਹ ਪਰਜਾ ਹੈ , ਨਾ ਹੀ ਉਸ ਦਾ ਕੋਈ ਰੂਪ ਹੈ ਤੇ ਨਾ ਹੀ ਉਸ ਦੀ ਕੋਈ ਰੂਪ ਰੇਖਾ ਹੈ , ਨਾ ਕੋਈ ਰੰਗ ਹੈ , ਨਾ ਹੀ ਕੋਈ ਉਸ ਦੀ ਅਵਾਜ ਹੈ, ਉਸ ਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ, ਉਸ ਦਾ ਕੋਈ ਭੇਖ ਨਹੀਂ। ਹੁਣ ਕਿ ਕਿਸੇ ਵਿਅਕਤੀ ਵਿਚ ਇਹ ਗੁਣ ਹੁੰਦੇ ਨੇ ? 
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
ਨਾ ਹੀ ਓਹਦਾ ਕੋਈ ਰੂਪ ਹੈ, ਨਾ ਕੋਈ ਰੇਖ ਭੇਖ , ਨਾ ਕੋਈ ਰੰਗ , ਨਾ ਕੋਈ ਅਵਾਜ, ਨਾ ਹੋ ਉਸ ਦਾ ਕੋਈ ਨਾਮ ਹੈ , ਨਾ ਹੀ ਕੋਈ ਠਿਕਾਣਾ ਭਾਵ ਨਾ ਉਹ ਕਿਸੇ ਸੁਰਗ ਵਿਚ ਬੈਠਾ ਤੇ ਨਾ ਹੀ ਕਿਸੇ ਨਰਕ ਵਿਚ, ਉਹ ਹਰ ਜਗਾਹ ਹੈ, ਉਹ ਇਕ ਸਭ ਤੋਂ ਵਡੀ ਜੋਤ ਹੈ ਜੋ ਜਗ ਰਹੀ ਹੈ , ਭਾਵ ਉਹ ਸਭ ਤੋਂ ਵੱਡੀ ਤਾਕਤ ਹੈ। ਹੁਣ ਪਹਿਲੇ ਹੀ ਸਵਾਲ ਵਿਚ ਪੋਸਟਰ ਲਿਖਣ ਵਾਲੇ ਦੀ ਤੇ ਮਹਿੰਦਰ ਸਿੰਘ ਜੋਸ਼ ਦੀ ਅਕਲ ਦਾ ਜਨਾਜਾ ਨਿਕਲ ਜਾਂਦਾ ਹੈ। 
ਹੁਣ ਇਹਨਾਂ ਨੇ ਲਿਖਿਆ ਹੈ ਕੇ ਮਹਾਂਕਾਲ ਜੀ ਮਾਸਾ ਹਾਰੀ ਹਨ ਹੋ ਆਪਣੀਆਂ ਵਡੀਆਂ ਦਾੜਾ ਨਾਲ ਸੰਸਾਰ ਦੇ ਹਜਾਰਾਂ ਜੀਵਨ ਨੂੰ ਚਿਥ ਚੱਬ ਕੇ ਖਾ ਜਾਂਦਾ ਹੈ :
ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥
ਇਸ ਦਾ ਉੱਤਰ ਇਹ ਹੈ ਕੇ ਜਿਸ ਦਾ ਰੂਪ ਹੀ ਕੋਈ ਨਹੀਂ , ਆਕਾਰ ਹੀ ਕੋਈ ਨਹੀਂ , ਰੰਗ ਭੇਖ ਹੀ ਕੋਈ ਨਹੀਂ , ਓਸ ਦੀਆਂ ਦਾੜਾ ਕਿਦਾਂ ਹੋ ਸਕਦੀਆਂ ਹਨ ? ਇਹ ਕਵੀ ਦੀ ਪਰਮੇਸ੍ਵਰ ਦੇ ਕੰਮਾਂ ( ਕਰਮ ਨਾਮ ) ਦਿਖਾਉਣ ਦਾ ਤਰੀਕਾ ਹੈ , ਜਿਸ ਤੋਂ ਭਾਵ ਹੈ ਕੇ ਪਰਮੇਸ੍ਵਰ ਦੇ ਸਾਹਮਣੇ ਕੋਈ ਨਹੀਂ ਟਿਕਦਾ, ਪਰਮੇਸ੍ਵਰ ਨੇ ਸਭ ਨੂੰ ਖਤਮ ਕੀਤਾ ਹੈ , ਕੋਈ ਵੀ ਅੱਜ ਤਕ ਉਸ ਦੇ ਸਾਹਮਣੇ ਨਹੀਂ ਟਿਕਿਆ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਲਿਖਦੇ ਹਨ :
ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥
ਕੀ ਹੁਣ ਇਹ ਲੋਕ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਪੋਸਟਰ ਬਣਾ ਦੇਣਗੇ ਕੇ ਜੀ ਇਥੇ ਅਕਾਲ ਪੁਰਖ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਕੇ ਉਸ ਦੀਆਂ ਦਾੜਾ ਬਣਾਈਆਂ ਹਨ। 
ਬਾਕੀ ਦੇ ਸਵਾਲ ਵੀ ਜੋ ਉਠਾਏ ਨੇ ਬੇਵਕੂਫਾਨਾ ਨੇ। ਓਹਨਾ ਦੇ ਜਵਾਬ ਵੀ ਜਲਦੀ ਦੇ ਦੇਵਾਂਗੇ।

Tuesday, 28 June 2016

ਰਾਮ ਨੂੰ 14 ਸਾਲ ਲਈ ਬਨਵਾਸ

ਦਸਮ ਗ੍ਰੰਥ ਵਿਚ ਵੀ ਕਕੇਈ ਨੇ ਭਰਥ ਲਈ 14 ਸਾਲ ਦਾ ਰਾਜ ਮੰਗਿਆ ਸੀ, ਤੇ ਰਾਮ ਨੂੰ 14 ਸਾਲ ਲਈ ਬਨਵਾਸ ਭੇਜਣ ਨੂੰ ਕਹਿਆ ਸੀ। ਪਰ ਇਹ ਗੱਲ ਰਾਜੇ ਤੇ ਕਕੇਈ ਦੀ ਰਾਮ ਨੂੰ ਖੁਦ ਕਹਿਣ ਦੀ ਹਿੰਮਤ ਨਹੀਂ ਪਈ। ਸੋ ਹਨ ਨੇ ਵਸ਼ਿਸ਼ਟ ਨੂੰ ਬੁਲਾ ਕੇ ਕਿਹਾ ਕੇ ਰਾਮ ਨੂੰ ਦੱਸ ਦੇ ਕੇ ਰਾਮ ਜੰਗਲ ਵਿਚ ਚਲਾ ਜਾਵੇ ਤੇ 14 ਸਾਲ ਭਰਤ ਰਾਜ ਕਰੇਗਾ। ਤੇ ਜਦੋਂ 14 ਸਾਲ ਬੀਤ ਜਾਣ ਤਾਂ ਰਾਮ ਨੂੰ ਰਾਜ ਮਿਲੇਗਾ।

ਕੇਕਈ ਬਾਚ ਨ੍ਰਿਪੋ ਬਾਚ ॥ਬਸਿਸਟ ਸੋਂ ॥
ਰਾਮ ਪਯਾਨੋ ਬਨ ਕਰੈ ਭਰਥ ਕਰੈ ਠਕੁਰਾਇ ॥
ਬਰਖ ਚਤਰ ਦਸ ਕੇ ਬਿਤੇ ਫਿਰਿ ਰਾਜਾ ਰਘੁਰਾਇ ॥੨੪੧॥

ਭਾਵ - ਕਕੇਈ ਤੇ ਰਾਜੇ ਨੇ ਵਸ਼ਿਸ਼ਟ ਨੂੰ ਕਹਿਆ ਕੇ ਰਾਮ ਨੂੰ ਕਹਿ ਦੇ ਕੇ ਉਹ ਹੁਣ ਜੰਗਲ ਨੂੰ ਜਾਵੇ ਤੇ ਭਰਤ ਹੁਣ ਰਾਜ ਕਰੇਗਾ। ਜਦੋਂ 14 ਸਾਲ ( ਚਤਰ ਦਸ = 4+10=14) ਬੀਤ ਜਾਣਗੇ, ਫਿਰ ਰਾਮ ਰਾਜ ਕਰੇਗਾ।
ਕਹੀ ਬਸਿਸਟ ਸੁਧਾਰ ਕਰਿ ਸ੍ਰੀ ਰਘੁਬਰ ਸੋ ਜਾਇ ॥
ਬਰਖ ਚਤੁਰ ਦਸ ਭਰਥ ਨ੍ਰਿਪ ਪੁਨਿ ਨ੍ਰਿਪ ਸ੍ਰੀ ਰਘੁਰਾਇ ॥੨੪੨॥

ਭਾਵ - ਵਸਿਸ਼ਟ ਨੇ ਫਿਰ ਇਹ ਗੱਲ ਸੁਧਾਰ ਕੇ ਰਾਮ ਨੂੰ ਜਾ ਕੇ ਕਹੀ ਕੇ 14 ਸਾਲ ਭਰਤ ਦੇ ਰਾਜ ਤੋਂ ਬਾਅਦ ਰਾਮ ਦਾ ਰਾਜ ਹੋਵੇਗਾ।

ਰਾਮ ਇਹ ਸੁਣ ਕੇ ਉਦਾਸ ਹੋ ਕੇ ਚਲਾ ਗਿਆ। ਅਤੇ ਆਪਣੀ ਮਾਤਾ ਨੂੰ ਮਿਲਿਆ :

ਰਾਮ ਬਾਚ ਮਾਤਾ ਪ੍ਰਤਿ ॥
ਤਾਤ ਦਯੋ ਬਨਬਾਸ ਹਮੈ ਤੁਮ ਦੇਹੁ ਰਜਾਇ ਅਬੈ ਤਹ ਜਾਊ ॥
ਕੰਟਕ ਕਾਨਨ ਬੇਹੜ ਗਾਹਿ ਤ੍ਰਿਯੋਦਸ ਬਰਖ ਬਿਤੇ ਫਿਰਿ ਆਊ ॥

ਭਾਵ ਕੇ ਪਿਤਾ ਨੇ ਮੈਨੂੰ ਬਨਵਾਸ ਦਿੱਤਾ ਹੈ ਤੇ ਹੁਣ ਮੈਂ ਤੇਰੀ ਇਜਾਜ਼ਤ ਲੈਣ ਆਇਆ ਹਾਂ। ਹੁਣ ਔਖੇ ਜੰਗਲਾਂ ਵਿਚ 13 ਸਾਲ ਗੁਜਾਰ ਕੇ ( ਚੌਦਵੇਂ ਸਾਲ ) ਫਿਰ ਆਵਾਂਗਾ। ਤੇ ਇਹੋ ਗੱਲ ਰਾਮ ਨੇ ਆਪਣੇ ਭਰਾ ਭਰਤ ਨੂੰ ਵੀ ਬਾਅਦ ਵਿਚ ਕਹੀ। ਰਾਮ ਦੇ ਜਾਣ ਪਿੱਛੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਭਰਤ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕੇ ਰਾਮ ਨੂੰ ਬਨਵਾਸ ਮਿਲ ਚੁਕਾ ਹੈ ਕਿਓਂ ਕੇ ਉਹ ਉਸ ਸਮੇ ਕਿਸੇ ਹੋਰ ਜਗਾਹ ਤੇ ਸੀ। ਰਾਮ ਦੇ ਜਾਣ ਪਿੱਛੋਂ ਭਰਤ ਨੂੰ ਸੱਦਾ ਮਿਲਿਆ ਕੇ ਉਸ ਦਾ ਪਿਤਾ ਮਰ ਚੁਕਾ ਹੈ। ਇਹ ਸੁਣ ਕੇ ਭਰਤ ਵਾਪਸ ਆਇਆ ਤਾਂ ਪਤਾ ਲੱਗਾ ਕੇ ਰਾਮ ਬਨਵਾਸ ਤੇ ਚਲਾ ਗਿਆ ਹੈ। ਭਰਤ ਰਾਮ ਨੂੰ ਲੱਭਣ ਚਲਾ ਗਿਆ ਤੇ ਜਦੋਂ ਰਾਮ ਨੂੰ ਮਿਲਿਆ ਤਾਂ ਰਾਮ ਨੇ ਕਿਹਾ ਕੇ ਹੁਣ 13 ਸਾਲ ਬੀਤਣ ਤੋਂ ਬਾਅਦ ਆ ਕੇ ਰਾਜ ਸਿੰਘਾਸਨ ਹਾਸਲ ਕਰਾਂਗਾ। ਹੁਣ ਤੂੰ ਘਰ ਜਾ ਕੇ ਮਾਤਾ ਨੂੰ ਸੰਭਾਲ।

ਕਾਜ ਕਹਿਯੋ ਜੁ ਹਮੈ ਹਮ ਮਾਨੀ ॥ ਤ੍ਰਿਯੋਦਸ ਬਰਖ ਬਸੈ ਬਨ ਧਾਨੀ ॥੨੮੫॥
ਤ੍ਰਿਯੋਦਸ ਬਰਖ ਬਿਤੈ ਫਿਰਿ ਐਹੈਂ ॥ ਰਾਜ ਸਿੰਘਾਸਨ ਛੱਤ੍ਰ ਸੁਹੈਹੈਂ ॥
ਜਾਹੁ ਘਰੈ ਸਿਖ ਮਾਨ ਹਮਾਰੀ ॥ ਰੋਵਤ ਤੋਰਿ ਉਤੈ ਮਹਤਾਰੀ ॥੨੮੬॥

ਸੋ ਬਨਵਾਸ 14 ਸਾਲ ਦਾ ਹੀ ਮਿਲਿਆ ਸੀ, ਪਰ ਰਾਮ ਨੇ 13 ਸਾਲ ਮੰਨੇ ਤੇ ਚੌਦਵੇਂ ਵਿਚ ਰਾਵਣ ਨਾਲ ਜੰਗ ਕਰਕੇ ਵਾਪਿਸ ਆਇਆ।  

Sunday, 17 April 2016

ਗੁਰ ਸਾਹਿਬ ਦੀ ਚੰਡੀ

ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥

ਚੰਡੀ ਚਰਿਤਰ ਦੀ ਸ਼ੁਰੁਆਤ ਇਥੋ ਹੁੰਦੀ ਹੈ। ਕੀ ਇਹ ਕਿਸੇ ਬਾਹਮਣਾ ਦੀ ਮੰਨੀ ਹੋਈ ਕਿਸੇ ਜਨਾਨੀ ਦੇਵੀ ਦੇ ਗੁਣ ਹੋ ਸਕਦੇ ਹਨ? ਗੁਰ ਸਾਹਿਬ ਦੀ ਚੰਡੀ ਆਦਿ ਕਾਲ ਤੋਂ ਹੈ, ਓਸ ਦਾ ਪਾਰ ਨਹੀ ਪਾਇਆ ਜਾ ਸਕਦਾ, ਓਸ ਦਾ ਕੋਈ ਲੇਖਾ ਨਹੀ, ਓਸ ਦਾ ਕੋਈ ਅੰਤ ਨਹੀ, ਓਹ ਅਕਾਲ ਹੈ ਭਾਵ ਕਾਲ ਵਸ ਨਹੀ, ਓਸ ਨੂੰ ਲਖਿਆ ਨਹੀਂ ਜਾ ਸਕਦਾ ਤੇ ਓਸ ਦਾ ਨਾਸ ਨਹੀ ਹੁੰਦਾ। ਇਹ ਅਠ ਗੁਣ ਨੇ ਗੁਰ ਸਾਹਿਬ ਦੀ ਚੰਡੀ ਦੇ। ਓਸ ਨੇ ਹੀ ਸਿਵ ਸਕਤੀ ਨੂੰ ਪੈਦਾ ਕੀਤਾ ਹੈ  ( ਜਿਹੜੀ ਹਿੰਦੁਆ ਨੇ ਮੰਨੀ ਹੈ, ਓਹ ਵਾਲੀ ਤਾਂ ਸ਼ਿਵ ਜੀ ਦੀ ਘਰਵਾਲੀ ਹੈ ਤੇ ਗੁਰੂ ਸਾਹਿਬ ਵਾਲੀ ਤਾਂ ਸਿਵ ਤੇ ਸਕਤੀ ਨੂੰ ਪੈਦਾ ਕਰਨ ਵਾਲੀ ), ਧਰਮ ਦੇ ਚਾਰ ਥੰਮ ਪੈਦਾ ਕੀਤੇ, ਤੇ ਤਿਨ ਲੋਕ ( ਰਜ, ਤਮ ਤੇ ਸਤ) ਵਿਚ ਵਾਸਾ ਕਰ ਰਹੀ ਹੈ। ਗੁਰੂ ਸਾਹਿਬ ਦੀ ਇਸੇ ਹੀ ਚੰਡੀ ਨੇ ਚੰਦ ਭਾਵ ਮਨ ਨੂੰ ਸੂਰਜ ਭਾਵ ਆਤਮ ਤੋਂ ਉਜਿਆਰਾ ਕੀਤਾ ਹੈ  ਤੇ ਇਸ ਦੇਹ ਰੂਪ ਪੰਜ ਤਤਾਂ ਦੀ ਸ੍ਰਿਸਟੀ ਨੂੰ ਪੈਦਾ ਕੀਤਾ ਹੈ। ਫਿਰ ਇਸੇ ਚੰਡੀ ਨੇ ਮਨਮਤ ਨੂੰ ਗੁਰਮਤ ਨਾਲ ਲੜਾਇਆ ਹੈ ਤੇ ਆਪ ਫਿਰ ਤਮਾਸਾ ਦੇਖ ਰਹੀ ਹੈ ਕੇ ਇਹ ਮਨ ਮਵਾਸੀ ਰਾਜਾ ਜਿਤਦਾ ਕਿਵੇਂ ਹੈ ਇਸ ਮਨਮਤ ਦੇ ਪ੍ਰਕੋਪ ਤੋਂ।  ਇਹ ਗੁਰੂ ਸਾਹਿਬ ਦੀ ਚੰਡੀ ( ਭਾਵ ਮਨ ਨੂੰ ਚੰਡਣ ਵਾਲੀ ) ਗੁਰਮਤ/ਹੁਕਮ/ਨਾਮ ਹੀ ਹੈ, ਹੋਰ ਕੋਈ ਨਹੀ। 

ਭੇਖੀ ਜੋਗਨ ਭੇਖ ਦਿਖਾਏ ॥

ਭੇਖੀ ਜੋਗਨ ਭੇਖ ਦਿਖਾਏ ॥
ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥
ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ ॥
ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ ॥
ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ ॥ 
ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥
ਜੈਸੇ ਕਸ਼ਟ ਠਗਨ ਕਹ ਠਾਟਤ ਐਸੇ ਹਰਿ ਹਿਤ ਕੀਜੈ ॥
ਤਬਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੨੪॥੯੮॥
ਸ੍ਰੀ ਦਸਮ ਗ੍ਰੰਥ 
ਗੁਰੂ ਸਾਹਿਬ ਜੋਗੀਆਂ ਨੂੰ ਸਮਝਾ ਰਹੇ ਨੇ ਕੇ ਜੋਗੀਓ ਭੇਖ ਕਿਓਂ ਦਿਖਾਉਂਦੇ ਹੋ। ਜੋ ਅਸਲ ਪਰਮੇਸ੍ਵਰ ਦਾ ਜੋਗ ਹੈ ਓਸ ਵਿਚ ਜਟਾਵਾਂ ਤੇ ਨੋਹਾਂ ਨੂੰ ਵਧਾਉਣ ਦੀ ਜਰੂਰਤ ਨਹੀ ਤੇ ਨਾ ਹੀ ਕੋਈ ਕਪੜੇ ਰੰਗਾ ਕੇ ਪਾਉਣ ਦੀ ਲੋੜ ਹੈ , ਇਹ ਸਭ ਭੇਖ ਹੈ। ਜੇ ਜੰਗਲਾਂ ਵਿਚ ਰਹਿ ਕੇ ਪਰਮੇਸ੍ਵਰ ਪ੍ਰਾਪਤੀ ਹੁੰਦੀ ਤਾਂ ਪੰਛੀ ਰਹਿੰਦੇ ਹੀ ਜੰਗਲਾਂ ਵਿਚ ਨੇ, ਓਹਨਾ ਨੂੰ ਨਾ ਮਿਲ ਜਾਂਦਾ। ਜੇ ਮਿੱਟੀ ਮਲਿਆਂ ਰੱਬ ਮਿਲਦਾ ਤਾਂ ਹਾਥੀ ਮਿੱਟੀ ਵਿਚ ਲੇਟਦਾ ਰਹਿੰਦਾ, ਓਹਨੂੰ ਦੇਖ ਕੇ ਹੀ ਕੁਛ ਸਮਝ ਜਾਓ ਕੇ ਇਸ ਤਰਾਂ ਪਰਮੇਸ੍ਵਰ ਨਹੀ ਮਿਲਦਾ। ਜੇ ਰੱਬ ਤੀਰਥ ਨਹਾਉਣ ਨਾਲ ਮਿਲਦਾ ਤਾਂ ਡੱਡੂਆ ਮਛੀਆਂ ਨੂੰ ਮਿਲਦਾ ਜੋ ਰਹਿੰਦੇ ਹੀ ਪਾਣੀ ਵਿਚ ਨੇ। ਤੇ ਨਾ ਹੀ ਰੱਬ ਧਿਆਨ ਲਾਉਣ ਨਾਲ ਮਿਲਦਾ।ਜੇ ਇਸ ਤਰਾਂ ਮਿਲਦਾ ਹੁੰਦਾ ਤਾਂ ਬਿੱਲਾ ਤੇ ਬਗਲਾ ਸਭ ਤੋਂ ਜਿਆਦਾ ਧਿਆਨ ਲਾਉਂਦੇ ਨੇ , ਫਿਰ ਓਹਨਾ ਨੂੰ ਮਿਲਦਾ। ਜਿੰਨਾ ਜੋਰ ਤੁਸੀਂ ਲੋਕਾਂ ਨੂੰ ਠੱਗਣ ਤੇ ਲਾਉਂਦੇ ਹੋ, ਓਨਾ ਜੋਰ ਆਤਮ ਦੀ ਖੋਜ ਤੇ ਲਾਓ। ਤਾਂ ਹੀ ਮਹਾਂ ਗਿਆਨ ਦੀ ਪ੍ਰਾਪਤੀ ਕਰਦੇ ਹੋਏ ਅਸਲ ਅਮ੍ਰਿਤ ਰਸ ਪੀਵੋਗੇ। 
ਜੋ ਕਹਿੰਦੇ ਨੇ ਕੇ ਦਸਮ ਗ੍ਰੰਥ ਹਿੰਦੁਆਂ ਦਾ ਗ੍ਰੰਥ ਹੈ, ਤੀਰਥ ਨਹਾਉਣ ਨੂੰ ਕਹਿੰਦਾ ਹੈ, ਜੰਗਲਾਂ ਵਿਚ ਜਾਣ ਨੂੰ ਕਹਿੰਦਾ ਹੈ , ਜੋਗੀ ਬਣਨ ਨੂੰ ਕਹਿੰਦਾ ਓਹ ਦੇਖ ਲੈਣ ਕੇ ਦਸਮ ਗ੍ਰੰਥ ਤਾਂ ਇਹਨਾ ਸਭ ਕ੍ਰਮ ਕਾਂਡਾ ਨੂੰ ਛੱਡ ਕੇ ਗਿਆਨ ਪ੍ਰਾਪਤੀ ਕਰਨ ਨੂੰ ਕਹਿ ਰਿਹਾ।

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਬਹੁਤ ਚੀਜਾਂ ਭੇਦ ਵਾਲੀਆਂ ਨੇ ਜਿਨਾ ਨੂੰ ਦਸਮ ਬਾਣੀ ਵਿਚ ਖੋਲਿਆ ਗਿਆ ਹੈ। ਸ੍ਰੀ ਦਸਮ ਗ੍ਰੰਥ ਵਿਚ ਚੋਬਿਸ ਅਵਤਾਰ ਵਿਚ ਪਾਰਸ ਨਾਥ ਤੇ ਮਛਿੰਦਰ ਨਾਥ ਦਾ ਪ੍ਰਸੰਗ ਹੈ ਜਿਸ ਵਿਚ ਰਿਸ਼ੀ ਮਛਿੰਦਰ ਨਾਥ ਰਾਜੇ ਪਾਰਸ ਨਾਥ ਨੂੰ ਆਪਣਾ ਮਨ ਫਤਿਹ ਕਰਨ ਦਾ ਗੁਝਾ ਭੇਦ ਦਸਦਾ ਹੋਇਆ ਮਨੁਖ ਦੇ ਮਨ ਦੇ ਅੰਦਰ ਹੁੰਦੇ ਬਿਬੇਕ ( ਗੁਰਮਤ) ਤੇ ਅਬਿਬੇਕ (ਮਨਮਤ) ਦੇ ਯੋਧਿਆਂ ਵਿਚ ਹੁੰਦੇ ਯੁਧ ਦੇ ਸ਼ੁਰੂ ਹੋਣ ਦੇ ਪ੍ਰਸੰਗ ਦਾ ਵਰਣਨ ਕਰਦਾ ਹੋਇਆ ਕਹਿੰਦਾ ਹੈ :
ਦੁਹੂ ਦਿਸਨ ਮਾਰੂ ਬਜਯੋ ਪਰਯੋ ਨਿਸ਼ਾਨੇ ਘਾਉ ॥
ਉਮਡ ਦੁ ਬਹੀਆ ਉਠਿ ਚਲੈ ਭਯੋ ਭਿਰਨ ਕੋ ਚਾਉ ॥੬੯॥੨੯੬॥
ਭਾਵ ਦੋਵਾਂ ਧਿਰਾਂ ਵਿਚ ਨਗਾਰੇ ਵਜਦੇ ਹਨ ਤੇ ਯੋਧੇ ਇਕ ਦੂਜੇ ਵੱਲ ਪੂਰੇ ਜੋਸ਼ ਨਾਲ ਦੂਜੇ ਯੋਧਿਆਂ ਨੂੰ ਨਿਸ਼ਾਨੇ ਲਗਾ ਕੇ ਜਖਮੀ ਕਰਦੇ ਹਨ, ਦੋਨਾ ਪਾਸਿਆਂ ਦੇ ਯੋਧੇ ਇਕ ਦੂਜੇ ਵਲ ਲੜਨ ਦੀ ਚਾਹ ਨਾਲ ਵਧਦੇ ਹਨ। 
ਬਿਲਕੁਲ ਇਸੇ ਤਰਜ ਤੇ ਇਹੋ ਗੱਲ ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਦੇ ਹਨ: 
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਹੁਣ ਭਗਤ ਜੀ ਨੇ ਕੋਈ ਕਿਰਪਾਨ ਪਾ ਕੇ ਬਾਹਰੀ ਯੁਧ ਨਹੀ ਕੀਤਾ। ਇਹ ਅੰਦਰ ਦੇ ਯੁਧ ਦਾ ਵਰਣਨ ਹੈ। ਇਸੇ ਪ੍ਰਕਾਰ ਦਸਮ ਬਾਨੀ ਵਿਚ ਬਿਬੇਕ ਬੁਧ ਤੇ ਮਨਮਤ ਦੀ ਲੜਾਈ ਦੱਸੀ ਗਈ ਹੈ। ਗੱਲ ਬੁਝਣ ਦੀ ਹੈ।

Friday, 19 February 2016

ਕਰਮ ਨਾਮ

ਗੁਰਮਤ ਵਿਚ ਪਰਮੇਸ੍ਵਰ ਦੇ ਕਰਮ ਨਾਮ ਵਰਤੇ ਗਏ ਨੇ , ਭਾਵ ਜਿਨਾ ਨਾਵਾ ਨਾਲ ਪਰਮੇਸ੍ਵਰ ਦੇ ਗੁਣ ਦਰਸਾਏ ਜਾ ਸਕਣ। ਜਿਵੇਂ ਓਹ ਦਿਆਲ ਹੈ ਕਿਓਂ ਕੇ ਓਹ ਦਿਆਲੂ ਹੈ। ਓਹ ਕਿਰਪਾਲ ਹੈ ਕਿਓਂ ਕੇ ਪਰਮੇਸ੍ਵਰ ਕਿਰਪਾ ਕਰਦਾ ਹੈ। ਅਸੀਂ ਓਸ ਦੇ ਇਹਨਾ ਕਰਮ ਨਾਵਾ ਨਾਲ ਹੀ ਓਸ ਨੂੰ ਸੰਬੋਧਨ ਕਰ ਸਕਦੇ ਹਾਂ। ਕਿਓਂ ਕੇ ਅਸਲ ਵਿਚ ਤਾਂ ਓਸ ਦਾ ਕੋਈ ਨਾਮ ਹੈ ਹੀ ਨਹੀ, ਸਿਰਫ ਕਰਮ ਨਾਮ ਹੀ ਹਨ। ਓਹ ਸਭ ਨੂੰ ਜੀਵਨ ਦੇਣ ਵਾਲਾ ਹੈ ਤੇ ਓਹੀ ਸਭ ਨੂੰ ਮੋਤ ਵੀ ਦਿੰਦਾ ਹੈ। ਇਹ ਸਭ ਓਹ ਇਕ ਸਮੇ ਵਿਚ ਕਰ ਰਿਹਾ ਹੈ ,ਇਸੇ ਲਈ ਓਸ ਨੂੰ ਕਾਲ ਨਾਮ ਦੇ ਦਿੱਤਾ। ਫਰਕ ਕੋਈ ਨਹੀ। ਵਖਰੀਆਂ ਭਾਸ਼ਾਵਾਂ ਦੇ ਅਧਾਰ ਤੇ ਨਾਮ ਕੁਛ ਵੀ ਦਿੱਤਾ ਜਾ ਸਕਦਾ ਹੈ, ਪਰ ਓਸ ਦੇ ਗੁਣ ਦੇਖ ਕੇ ਪਤਾ ਲਗਦਾ ਹੈ ਕੇ ਕੀ ਇਹ ਪਰਮੇਸ੍ਵਰ ਦੀ ਗੱਲ ਹੈ ਕੇ ਨਹੀ ? ਦਮੋਦਰ, ਦੀਨ, ਦਿਆਲ, ਸਾਰੰਗਪਾਨ ਆਦਿਕ ਹੋਰ ਅਨੇਕਾਂ ਨਾਮ ਨੇ। ਪਰ ਹੈ ਇਕ ਹੀ ਪਰਮੇਸ੍ਵਰ ਦੇ। ਬਚਿਤਰ ਨਾਟਕ ਸ਼ੁਰੂ ਵਿਚ ਹੀ ਸ੍ਰੀ ਕਾਲ ਜੀ ਕੀ ਉਸਤਤ ਵਿਚ ਗੁਰੂ ਸਾਹਿਬ ਲਿਖਦੇ ਹਨ :
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਭਾਵ ਕੇ ਪਰਮੇਸ੍ਵਰ ਹਮੇਸ਼ਾ ਹੀ ਇਕ ਜੋਤ ਹੈ, ਭਾਵ ਇਕੋ ਹੀ ਹੈ , ਓਹ ਅਜੂਨੀ ਹੈ , ਭਾਵ ਗਰਭ ਵਿਚ ਨਹੀ ਆਉਂਦਾ, ਓਹ ਦੇਵਤਿਆਂ ਦਾ ਵੀ ਦੇਵਤਾ ਹੈ ਭਾਵ ਦੇਵਤੇ ਵੀ ਓਸ ਦੀ ਪੂਜਾ ਕਰਦੇ ਨੇ , ਓਹ ਰਾਜਿਆਂ ਦਾ ਰਾਜਾ ਹੈ।ਓਸ ਦਾ ਕੋਈ ਅਕਾਰ ਨਹੀਂ, ਓਹ ਹਮੇਸ਼ਾਂ ਰਹਿਣ ਵਾਲਾ ਹੈ , ਓਸ ਦਾ ਕੋਈ ਰੂਪ ਨਹੀਂ, ਅਨੰਦੁ ਰੂਪ ਹੈ ਜੋ ਸਾਰੀਆਂ ਤਾਕਤਾਂ ਦਾ ਆਪ ਮਾਲਿਕ ਹੈ, ਓਹ ਹੀ ਤਾਕਤ ( ਹੁਕਮ ਦੀ ਤਾਕਤ) ਰੂਪ ਤਲਵਾਰ ਦਾ ਧਾਰਨੀ ਵੀ ਹੈ। ਇਹ ਤਲਵਾਰ ਹੁਕਮ ਦਾ ਹੈ , ਨਾ ਕੇ ਕਿਸੇ ਦਿਸਣ ਵਾਲੇ ਲੋਹੇ ਦੀ। ਗਿਆਨ ਦੇ ਤਲਵਾਰ ਦਾ ਮਾਲਿਕ ਹੈ, ਜਿਸ ਨਾਲ ਵਡਿਆਂ ਵਡਿਆਂ ਦੀ ਅਗਿਆਨਤਾ ਨਾਸ਼ ਕਰ ਦਿੰਦਾ ਹੈ।
ਹੁਣ ਇਹ ਗੁਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਸਾਏ ਗਏ ਨੇ। ਹੈ ਓਹੀ, ਪਰ ਕਰਮ ਨਾਮ ਬਦਲ ਦਿੱਤੇ।

ਅਸਲ ਪਰਮੇਸ੍ਵਰ ਕਿਸ ਨੂੰ ਮੰਨਣਾ ਹੈ

ਹਿੰਦੂਸਤਾਨ ਵਿਚ ਕਿਸੇ ਵੀ ਜਣੇ ਖਣੇ ਦੇਵਤੇ ਨੂੰ ਪਰਮੇਸ੍ਵਰ ਬਣਾ ਕੇ ਪੇਸ਼ ਕਰਨ ਦੀ ਰੀਤੀ ਕਈ ਸੋ ਸਾਲ ਤੋਂ ਨਿਰੰਤਰ ਜਾਰੀ ਹੈ। ਅਨੇਕਾਂ ਭਗਵਾਨ ਮੰਨੀ ਬੈਠੇ ਨੇ ਇਹ ਲੋਕ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਥੇ ਦਸਮ ਗ੍ਰੰਥ ਵਿਚ ਇਹਨਾ ਦੇ ਭਗਵਾਨਾ ਦੇ ਪੋਲ ਖੋਲੇ ਨੇ , ਓਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਵਿਚ ਸਮਝਾਉਂਦੇ ਨੇ ਕੇ ਅਸਲ ਪਰਮੇਸ੍ਵਰ ਕਿਸ ਨੂੰ ਮੰਨਣਾ ਹੈ। 
ਬਿਨ ਕਰਤਾਰ ਨ ਕਿਰਤਮ ਮਾਨੋ ॥
ਭਾਵ ਬਿਨਾ ਕਰਤਾਰ ਦੇ ਕਿਸੇ ਨੂੰ ਵੀ ਕਰਤਾ ਨਾ ਮੰਨੋ। ਪਰ ਓਸ ਕਰਤਾਰ ਦੀ ਪਹਿਚਾਣ ਕਿਸ ਤਰਾਂ ਕਰਨੀ ਹੈ ? ਓਹ ਅਗਲੀ ਪੰਕਤੀ ਵਿਚ ਸਮਝਾਉਂਦੇ ਨੇ :
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਭਾਵ : ਜੋ ਆਦਿ ਕਾਲ ਤੋਂ ਹੈ, ਜਿਸ ਨੂੰ ਜਿੱਤਿਆ ਨਹੀ ਜਾ ਸਕਦਾ , ਜੋ ਜੂਨਾਂ ਵਿਚ ਨਹੀ ਆਉਂਦਾ, ਭਾਵ ਅਜੂਨੀ ਹੈ, ਜੋ ਮਰਦਾ ਨਹੀ , ਭਾਵ ਕਾਲ ਦੇ ਪ੍ਰਭਾਵ ਤੋਂ ਪਰੇ ਹੈ , ਸਿਰਫ ਓਸੇ ਨੂੰ ਹੀ ਪਰਮੇਸ੍ਵਰ ਮੰਨਣਾ ਹੈ। 
ਉੱਪਰ ਵਾਲੇ ਗੁਣ ਸਿਰਫ ਇਕੋ ਇਕ ਪਰਮੇਸ੍ਵਰ ਦੇ ਹੀ ਨੇ, ਹੋਰ ਕਿਸੇ ਦੇ ਨਹੀ। ਇਸੇ ਪਰਮੇਸ੍ਵਰ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਤੇ ਦਸਮ ਗ੍ਰੰਥ ਸਾਹਿਬ ਵਿਚ ਅਨੇਕਾਂ ਗੁਣ ਕਾਰੀ ਨਾਮਾ ਨਾਲ ਯਾਦ ਕੀਤਾ ਗਿਆ ਹੈ।

ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਸੁਹਾਏ ॥
ਕੰਠ ਨ ਕੰਠੀ ਕਠੋਰ ਧਰੇ ਨਹੂ ਸੀਸ ਜਟਾਨ ਕੇ ਜੂਟ ਸੁਹਾਏ ॥
ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ ॥
ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ ॥੧੦੦॥
ਕੁਛ ਕੁ ਪੰਕਤੀਆਂ ਵਿਚ ਹੀ ਗੁਰੂ ਸਾਹਿਬ ਨੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ ਹੀ ਨਹੀ ਕੀਤਾ ਬਲਕਿ ਇਹਨਾ ਨੂੰ ਨਕਾਰ ਵੀ ਦਿੱਤਾ। ਪਥਰ ਪੂਜਾ ਵਾਲੇ ਨੂੰ ਪਸ਼ੂ ਤੇ ਮੂਰਖ ਕਹਿ ਕੇ ਨਿਵਾਜਿਆ, ਮੋਨੀਆ ਨੂੰ, ਭੇਖੀਆਂ ਨੂੰ, ਪਖੰਡ ਵਾਲੀ ਨਿਮਰਤਾ ਵਿਚ ਰਹਿਣ ਵਾਲਿਆਂ ਨੂੰ ( ਜੋ ਕਹਿੰਦੇ ਹਨ ਕੇ ਬੋਲੀ ਮਿਠੀ ਹੋਣੀ ਚਾਹੀਦੀ ਹੈ ਗੁਰਸਿਖ ਦੀ, ਅੰਦਰੋਂ ਭਾਵੇਂ ਗੁਰਸਿਖਾਂ ਨੂੰ ਗਾਲਾਂ ਕਢਦੇ ਹੋਣ ), ਟਿੰਡ ਕਰਵਾ ਕੇ, ਮਾਲਾ ਪਾਉਣ ਵਾਲਿਆਂ ਨੂੰ , ਜਟਾਵਾਂ ਬਣਾਉਣ ਵਾਲਿਆਂ ਨੂੰ , ਸੁੰਨਤ ਕਰਵਾਣ ਵਾਲਿਆਂ ਨੂੰ ( ਮੁਸਲਮਾਨਾ ਵਾਂਗ ) ਇਹਨਾ ਪਖੰਡਾ ਨੂੰ ਛੱਡ ਕੇ ਅਸਲ ਮਾਰਗ ਤੇ ਚੱਲਣ ਦੀ ਤਾਕੀਦ ਕੀਤੀ।

ਮਾਨਵਤਾ ਦੀ ਬਰਾਬਰੀ ਦਾ ਸੰਦੇਸ਼

ਅੱਜ ਜਦੋਂ ਆਦਮੀ ਹੈਵਾਨ ਬਣਿਆ ਮਸੂਮਾ ਦਾ ਕਤਲ ਕਰ ਰਿਹਾ ਹੈ। ਹਰ ਧਰਮ ਵਾਲਾ ਆਪਣੇ ਗ੍ਰੰਥ ਦਾ ਹਵਾਲਾ ਦੇ ਕੇ ਕਹਿੰਦਾ ਹੈ ਕੇ ਜੇ ਤੁਸੀਂ ਸਾਡੇ ਧਰਮ ਨੂੰ ਨਹੀ ਮੰਨਦੇ ਤਾਂ ਤੁਸੀਂ ਕਾਫ਼ਿਰ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਸੁਨੇਹਾ ਜੋ ਦਸਮ ਗ੍ਰੰਥ ਵਿਚ ਓਹਨਾ ਨੇ ਦਰਜ ਕੀਤਾ ਹੈ, ਮਾਨਵਤਾ ਦੀ ਬਰਾਬਰੀ ਦਾ ਸੰਦੇਸ਼ ਹੈ। ਇਹ ਸੰਦੇਸ਼ ਗੁਰੂ ਸਾਹਿਬ ਨੇ ਸਵਾ ਤਿਨ ਸੋ ਸਾਲ ਪਹਿਲਾਂ ਦਿੱਤਾ ਸੀ।

ਧਰਮ ਯੁਧ ਦਾ ਚਾਓ

ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰ ਕਰੋ ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ ॥੨੪੮੯॥
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਵਿਚ ਓਹਨਾ ਨੇ ਆਪਣਾ ਮੰਤਵ ਸਾਫ਼ ਲਿਖਿਆ ਹੈ। ਓਹ ਹੈ ਧਰਮ ਯੁਧ ਦਾ ਚਾਓ ਤੇ ਜੰਗ ਵਿਚ ਲੜਦਿਆਂ ਸ਼ਹੀਦੀ ਪ੍ਰਾਪਤ ਕਰਨਾ। ਕ੍ਰਿਸ਼ਨਾ ਅਵਤਾਰ ਦੇ ਅੰਤ ਵਿਚ ਇਹ ਸ਼ਬਦ ਹੈ ਜਿਸ ਵਿਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਛਤ੍ਰੀ ਦਾ ਪੁੱਤਰ, ਭਾਵ ਯੋਧੇ ਦਾ ਪੁਤਰ ਦੱਸਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਕੇ ਮੈਂ ਯੋਧੇ ਦਾ ਪੁਤਰ ਹਾਂ, ਮੇਰਾ ਕਰਤਵ ਬਾਮਣਾ ਵਾਂਗ ਬੈਠ ਕੇ ਪੂਜਾ ਕਰਨਾ ਨਹੀ , ਬਲਕਿ ਸ਼ਮਸ਼ੀਰ ਹਥ ਵਿਚ ਫੜ ਕੇ ਯੁਧ ਭੂਮੀ ਵਿਚ ਜੂਝਣਾ ਹੈ। ਜਿੰਨੇ ਵੀ ਦੁਨਿਆਵੀ ਕਰਜ ਨੇ, ਓਹਨਾ ਦੀ ਚਿੰਤਾ ਛਡ ਮੈਂ ਬਸ ਇਕ ਪਰਮੇਸ੍ਵਰ ਨੂੰ ਯਾਦ ਕਰਦਾ ਬੇਨਤੀ ਕਰਦਾ ਹਾਂ, ਕੇ ਹੇ ਪਰਮੇਸ੍ਵਰ ਮੇਰੀ ਇਕ ਬੇਨਤੀ ਹੈ ਦੋਨੋ ਹਥ ਜੋੜ ਕੇ ਤੂੰ ਮੈਂ ਰੀਝ ਨਾਲ ਇਹ ਬਖਸ਼ਿਸ਼ ਦੇ ਕੇ ਜਦੋਂ ਮੇਰਾ ਅੰਤ ਸਮਾ ਆਵੇ ਤਾ ਮੈਂ ਮੈਦਾਨੇ ਜੰਗ ਵਿਚ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰਾਂ। ਭਾਵ ਮੇਰੇ ਪ੍ਰਾਣ ਯੁਧ ਭੂਮੀ ਵਿਚ ਨਿਕਲਣ।
ਅਗਲੇ ਹੀ ਦੋਹਰੇ ਵਿਚ ਗੁਰੂ ਸਾਹਿਬ ਲਿਖਦੇ ਨੇ:
ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ॥੨੪੯੧॥
ਤੇ ਓਸ ਤੋਂ ਅਗਲੇ ਸਵੈਯੇ ਵਿਚ ਲਿਖਦੇ ਨੇ:
ਧੰਨ ਜੀਓ ਤਿਹ ਕੋ ਜਗ ਮੈ, ਮੁਖ ਤੇ ਹਰਿ, ਚਿੱਤ ਮੈ ਜੁਧੁ ਬਿਚਾਰੈ ॥
ਦੇਹ ਅਨਿੱਤ, ਨ ਨਿੱਤ ਰਹੈ, ਜਸੁ ਨਾਵ ਚੜੈ, ਭਵਸਾਗਰ ਤਾਰੈ ॥
ਧੀਰਜ ਧਾਮ ਬਨਾਇ ਇਹੈ ਤਨ, ਬੁੱਧਿ ਸੁ ਦੀਪਕ ਜਿਉ ਉਜੀਆਰੈ ॥
ਗਯਾਨਹਿ ਕੀ ਬਢਨੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥
ਅਰਥ ਸਪਸ਼ਟ ਨੇ। ਓਹ ਪੁਰਖ ਧੰਨ ਹੈ ਇਸ ਜਗ ਅੰਦਰ, ਹੋ ਮੁਖ ਤੇ ਹਰੀ ਦਾ ਨਾਮ, ਤੇ ਆਪਣੇ ਮਨ ਵਿਚ ਪੰਜਾ ਨਾਲ ਯੁਧ ਕਰਦਾ ਹੈ। ਓਹ ਜਾਣਦਾ ਹੈ ਇਹ ਦੇਹਿ ਨਿਤ ਨਹੀ ਰਹਿਣੀ, ਇਸ ਲਈ ਪ੍ਰ੍ਮੇਸ੍ਵਰ ਦੇ ਜਸ ਦੀ ਬੇੜੀ ਵਿਚ ਬੈਠ ਕੇ ਭਵਸਾਗਰ ਤਰ ਜਾਂਦਾ ਹੈ। ਆਪਣੇ ਇਸ ਤਨ ਨੂੰ ਧੀਰਜ ਦਾ ਧਾਮ ਬਣਾ ਲੈਂਦਾ ਹੈ, ਤੇ ਆਪਣੀ ਬੁਧਿ ਦੇ ਗਿਆਨ ਨਾਲ ਉਜਾਲਾ ਕਰਦਾ ਹੈ। ਫਿਰ ਓਸ ਗਿਆਨ ਦੀ ਦਾਤਰੀ ਹਥ ਵਿਚ ਲੈ ਕੇ ਆਪਣੇ ਅੰਦਰ ਹੋ ਮੈਲ ਉੱਗੀ ਹੋਈ ਹੈ ਓਹਨੂੰ ਵਡ ਕੇ ਬਾਹਰ ਸੁੱਟਦਾ ਹੈ।

ਅੰਤ ਸਮੇ

ਅੰਤ ਸਮੇ ਕਿਸੇ ਵੀ ਧੀ, ਪੁਤਰ, ਪਤਨੀ ਕੇ ਕੰਮ ਨਹੀ ਆਉਣਾ। ਇਹ ਸਦੀਵੀ ਸਚ ਹੈ ਪਰ ਫਿਰ ਵੀ ਆਦਮੀ ਮੋਹ ਵਿਚ ਹੀ ਗਵਾਚਿਆ ਪਿਆ ਹੈ

ਪੁੱਤ੍ਰ ਕਲਿੱਤ੍ਰ ਨ ਮਿੱਤ੍ਰ ਸਭੈ ਊਹਾ ਸਿੱਖ ਸਖਾ ਕੋਊ ਸਾਖ ਨ ਦੈ ਹੈ ॥
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੨॥
ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ ॥
ਪੁੱਤ੍ਰ ਕਲੱਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ ॥
ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ ॥
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੩॥

ਸ੍ਰੀ ਦਸਮ ਗ੍ਰੰਥ

ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥2॥
ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੁਤੁ ਭੁਤੁ ਕਰਿ ਭਾਗੀ ॥3॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 

Friday, 29 January 2016

ਪਰਮੇਸ੍ਵਰ ਦਾ ਸਰੂਪ

ਗੁਰੂ ਸਾਹਿਬ ਜਾਪ ਸਾਹਿਬ ਦੇ ਸ਼ੁਰੂ ਵਿਚ ਪਰਮੇਸ੍ਵਰ ਦਾ ਸਰੂਪ ਵਰਣਨ ਕਰਦੇ ਦਸਦੇ ਨੇ:

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥

ਭਾਵ ਓਹ ਨਾ ਚਕ੍ਰ ਪਾਉਂਦਾ ਹੈ ਤੇ ਨਾ ਹੋ ਓਹਦੇ ਕੋਈ ਚਿਹਨ ਨਹੀ ( ਭਾਵ ਨਿਸ਼ਾਨ ਨਹੀ ), ਨਾ ਹੀ ਓਹਦੀ ਕੋਈ ਜਾਤ ਹੈ ਤੇ ਨਾ ਵੀ ਵਰਨ। ਇਹ ਪਹਿਲੀ ਪੰਕਤੀ ਹੀ ਹਿੰਦੂਆਂ ਦੇ ਸਾਰੇ ਬਣਾਏ ਹੋਏ ਭਗਵਾਨਾ ( ਜਿਨਾ ਵਿਚ ਸ਼ਿਵ, ਬ੍ਰਹਮਾ, ਵਿਸ਼ਨੂ, ਰਾਮ ਚੰਦਰ , ਕ੍ਰਿਸ਼ਨ, ਹੋਰ ਅਵਤਾਰ, ਦੁਰਗਾ ਦੇਵੀ  ਆਦਿਕ) ਦਾ ਭਗਵਾਨ ਹੋਣ ਦਾ ਭਰਮ ਵੀ ਖਤਮ ਕਰ ਕੇ ਰਖ ਦਿੰਦੀ ਹੈ। ਚਕ੍ਰ ਵਿਸ਼ਨੂੰ ਤੇ ਓਹਦੇ ਅਵਤਾਰ ਕ੍ਰਿਸ਼ਨ ਪਾਉਂਦੇ ਸੀ, ਚਿਹਨ ( ਭਾਵ ਓਹ ਨਿਸ਼ਾਨ ਜਿਨਾ ਤੋਂ ਇਹਨਾ ਦਾ ਪਤਾ ਲੱਗ ਸਕੇ ) ਜਿਵੇਂ ਬ੍ਰਹਮਾ ਦੇ ਚਾਰ ਮੂੰਹ, ਸ਼ਿਵ ਜੀ ਦੇ ਗਲ ਦੇ ਸੱਪ, ਗਣੇਸ਼ ਦੀ ਸੁੰਡ ਆਦਿਕ, ਦੁਰਗਾ ਦੀਆਂ 8 ਬਾਹਵਾਂ , ਬਰਨ..ਜਿਵੇਂ ਰਾਮ ਤੇ ਕ੍ਰਿਸ਼ਨ  ਦਾ  ਸ਼ਤਰੀ ਬਰਨ, ਜਾਤ ਜਿਵੇਂ ਕ੍ਰਿਸ਼ਨ ਦੀ ਜਾਦਵ -ਭਾਵ ਇਹਨਾ ਵਿਚੋਂ ਕੋਈ ਵੀ ਭਗਵਾਨ ਨਹੀਂ।

ਅਗਲੀ ਪੰਕਤੀ ਵਿਚ ਬਾਕੀ ਰਹਿੰਦਾ ਭਰਮ ਵੀ ਕਢ ਦਿੰਦੇ ਨੇ :

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥

ਭਾਵ ਓਸ ਪਰਮੇਸ੍ਵਰ ਦਾ ਕੀ ਰੂਪ, ਰੰਗ , ਰੇਖ , ਭੇਖ ਨਹੀ। ਜੇ ਹੁੰਦਾ ਤੇ ਤਾਂ ਹੀ ਕੋਈ ਕਹਿ ਸਕਦਾ। ਜੇ ਦੇਹ ਧਾਰੀ ਹੁੰਦਾ ਤਾਂ ਓਸ ਦੇ ਕੀ ਇਹ ਗੁਣ ਹੁੰਦੇ ?

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥

ਅਚਲ ਭਾਵ ਪਰਮੇਸ੍ਵਰ ਸਦਾ ਰਹਿਣ ਵਾਲੀ ਸ਼ਕਤੀ ਹੈ, ਓਸ ਦਾ ਪ੍ਰਕਾਸ਼ ਅਨਭਉ ਹੀ ਕੀਤਾ ਜਾ ਸਕਦਾ ਹੈ, ਓਸ ਦੀ ਸ਼ਕਤੀ ਅਮਿਤ ਹੈ।

ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥

ਹਿੰਦੂ ਇਕ ਇੰਦਰ ਗਿਣਦੇ ਨੇ , ਗੁਰੂ ਸਾਹਿਬ ਕਹਿੰਦੇ ਨੇ ਕੇ ਪਰਮੇਸ੍ਵਰ ਕਰੋੜਾਂ ਇੰਦਰਾ ਦਾ ਰਾਜਾ , ਰਾਜਿਆਂ ਦਾ ਵੀ ਰਾਜਾ ਹੈ।

ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥

ਭਾਵ ਤਿੰਨਾ ਲੋਕਾਂ ਦੇ ਰਾਜੇ ਵੀ, ਦੇਵਤੇ ਵੀ, ਰਾਖਸ਼ ਵੀ ਓਸ ਪਰਮੇਸ੍ਵਰ ਨੂੰ ਬੇਅੰਤ ਬੇਅੰਤ ਕਹਿੰਦੇ ਨੇ। ਹੁਣ ਦਸਮ ਗ੍ਰੰਥ ਵਿਚ ਹੀ ਦੱਸਿਆ ਹੈ ਕੇ ਦੇਵਤੇ ਕੋਣ ਨੇ ਤੇ ਰਾਖਸ਼ ਕੋਣ। ਦੇਵਤੇ ( "ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥" ਦੇਖੋ ਦਸਮ ਗ੍ਰੰਥ ਵਿਚ ਇਹ ਵੀ ਦੱਸ ਦਿੱਤਾ ਕੇ ਦੇਵਤੇ ਕਿਸ ਨੂੰ ਕਹਿੰਦੇ ਨੇ ,  ਭਾਵ ਚੰਗੇ ਕੰਮ ਕਰਨ ਵਾਲੇ ਮਨੁਖਾ ਨੂੰ ਹੀ ਦੇਵਤੇ ਕਿਹਾ ਜਾਂਦਾ ਹੈ , ਸੋ ਬਾਹਮਣਾ ਨੇ ਦੇਵਤੇ ਬਣਾਏ ਸੀ, ਓਹ ਮੂਲੋਂ ਹੀ ਰੱਦ ਕਰ ਦਿੱਤੇ ), ਨਰ -ਆਦਮੀ , ਅਸੁਰ ( ਗਲਤ ਬੁਧੀ ਵਾਲੇ "ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ ॥ ਨਾਮ ਅਸੁਰ ਤਿਨ ਕੋ ਸਭ ਧਰਹੀਂ ॥੧੫॥" ਭਾਵ ਜਿਨਾ ਲੋਕਾਂ ਨੇ ਜਗ ਉੱਪਰ ਲਗਤ ਕੰਮ ਕੀਤੇ, ਲੋਕਾਂ ਨੇ ਓਹਨਾ ਨੂੰ ਰਾਖਸ਼ ਕਿਹਾ, ਫਿਰ ਦੇਖੋ ਬਾਹਮਣਾ ਨੇ ਜੋ ਰਾਖਸ਼ ਬਣਾਏ ਸੀ , ਓਹ ਵੀ ਰੱਦ ਕਰ ਦਿੱਤੇ ਗੁਰੂ ਸਾਹਿਬ ਨੇ ਦਸਮ ਗ੍ਰੰਥ ਵਿਚ )

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥

ਹੁਣ ਇਸ ਪੰਕਤੀ ਵਿਚ ਸਾਰੀ ਗੱਲ ਸਾਫ਼ ਕਰ ਦਿੰਦੇ ਨੇ ਕੇ ਓਸ ਪਰਮੇਸ੍ਵਰ ਦੇ ਸਾਰੇ ਨਾਮ ਕੋਣ ਦੱਸ ਸਕਦਾ ਹੈ ? ਜਿੰਨੀ ਕੁ ਪਰਮੇਸ੍ਵਰ ਨੇ ਸੁਮੱਤ ਦਿੱਤੀ ਹੈ , ਓਸ ਹਿਸਾਬ ਨਾਲ ਓਸ ਦੇ "ਕਰਮ ਨਾਮ" ਭਾਵ ਜੋ ਨਾਮ ਓਸ ਦੇ ਗੁਣਾ ਕਰਕੇ ਨੇ, ਓਹ ਦੱਸ ਰਿਹਾ ਹਾਂ।  

Thursday, 24 December 2015

ਭਗੋਤੀ

ਪਰਮੇਸ੍ਵਰ ਦੇ ਪ੍ਰਥਾਏ ਅਨੇਕਾਂ ਨਾਮ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਵਿਚ ਵਰਤੇ ਗਏ ਨੇ। ਕਿਸੇ ਵੀ ਗ੍ਰੰਥ ਵਿਚਲੇ ਸ਼ਬਦ ਦੀ ਪਰਿਭਾਸ਼ਾ ਓਸੇ ਗ੍ਰੰਥ ਵਿਚੋਂ ਹੀ ਲੈਣੀ ਚਾਹੀਦੀ ਹੈ, ਨਾ ਕੇ ਕਿਸੇ ਹੋਰ ਗ੍ਰੰਥ ਵਿਚੋਂ। ਦਸਮ ਗ੍ਰੰਥ ਵਿਚਲੇ ਦੋ ਨਾਮਾ ਨੂੰ ਅਧਾਰ ਬਣਾ ਕੇ ਆਮ ਸਿਖਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਓਹ ਹਨ 1. ਕਾਲ ਅਤੇ 2. ਭਗੋਤੀ। ਆਓ ਓਹਨਾ ਤੇ ਥੋੜੀ ਜਹੀ ਵਿਚਾਰ ਦਸਮ ਗ੍ਰੰਥ ਵਿਚੋਂ ਹੀ ਹਵਾਲੇ ਲੈ ਕੇ ਕਰਦੇ ਹਾਂ ਤਾਂ ਕੇ ਓਹਨਾ ਦਾ ਮਤਲਬ ਸਪਸ਼ਟ ਹੋ ਸਕੇ। 
1. ਕਾਲ : ਮੁਸਲਮਾਨ ਤੇ ਇਸਾਈ ਮਤ ਸ਼ੈਤਾਨ ਤੇ ਰੱਬ ਦੀ ਹੋਂਦ ਨੂੰ ਵਖਰਾ ਕਰ ਕੇ ਮੰਨਦਾ ਹੈ। ਪਰ ਗੁਰਮਤ ਅਨੁਸਾਰ ਮਾਰਨ ਵਾਲਾ ਤੇ ਪੈਦਾ ਕਰਨ ਵਾਲਾ ਸਿਰਫ ਇਕ ਹੀ ਹੈ। ਓਹਦੇ ਹੁਕਮ ਵਿਚ ਹੀ ਲੋਕ ਮਰਦੇ ਵੀ ਹਨ ਤੇ ਜਿਓੰਦੇ ਵੀ ਹਨ। ਇਸੇ ਨੂੰ ਦਸਮ ਵਿਚ ਕਾਲ ਵੀ ਕਿਹਾ ਹੈ ਤੇ ਅਕਾਲ ਵੀ :
ਅੋਰ ਸੁ ਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ ll ( ਸ੍ਰੀ ਦਸਮ ਗ੍ਰੰਥ ) 
ਭਾਵ ਜਿੰਨੇ ਵੀ ਹੋਰ ਕਾਲ ਦੁਨੀਆ ਨੇ ਬਣਾਏ ਨੇ, ਸਭ ਕਾਲ ਦੇ ਅਧੀਨ ਨੇ। ਬਸ ਇਕੋ ਇਕ ਕਾਲ ਹੈ ਜੋ ਅਕਾਲ ਵੀ ਹੈ। ਭਾਵ ਪਰਮੇਸ੍ਵਰ ਹੀ ਹੈ ਜੋ ਅਕਾਲ ਰੂਪ ਵੀ ਹੈ ਤੇ ਕਾਲ ਰੂਪ ਵੀ। 
2. ਭਗੋਤੀ :
ਪ੍ਰਿਥਮ ਕਾਲ ਸਭ ਜਗ ਕੋ ਤਾਤਾ।। ਤਾ ਤੇ ਭਯੋ ਤੇਜ ਬਿਖਿਆਤਾ।।
ਸੋਈ ਭਵਾਨੀ ਨਾਮ ਕਹਾਈ।। ਜਿਨ ਸਗਰੀ ਯਹ ਸ੍ਰਿਸਟ ਉਪਾਈ।। ( ਸ੍ਰੀ ਦਸਮ ਗ੍ਰੰਥ )
ਭਾਵ ਸਭ ਤੋਂ ਪਹਿਲਾਂ ਕਾਲ ( ਓਹੀ ਪਰਮੇਸ੍ਵਰ ਜਿਸ ਨੂੰ ਕਾਲ ਅਤੇ ਅਕਾਲ ਵੀ ਕਿਹਾ ਗਿਆ ਹੈ ਦਸਮ ਗ੍ਰੰਥ ਵਿਚ) ਸਭ ਦਾ ਪਿਤਾ ਹੈ। ਓਸ ਪਰਮੇਸ੍ਵਰ ਵਿਚੋ ਇਕ ਤੇਜ, ਨੂਰ ਨਿਕਲਿਆ, ਜਿਸ ਨੂੰ ਭਵਾਨੀ ( ਭਗੋਤੀ ) ਦਾ ਨਾਮ ਦਿੱਤਾ ਗਿਆ। ਓਸੇ ਭਵਾਨੀ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਹੋਈ। ਸੋ ਭਵਾਨੀ ਕੋਈ ਜਨਾਨੀ ਨਹੀ , ਪਰਮੇਸ੍ਵਰ ਦੀ ਇਛਾ ਸ਼ਕਤੀ, ਭਾਵ ਹੁਕਮ/ਗੁਰਮਤ ਨੂੰ ਕਿਹਾ ਗਿਆ ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਨੂਰ ਵੀ ਕਿਹਾ ਹੈ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ 
ਇਹ ਓਹੀ ਅਕਾਲ ਹੀ ਹੈ ਜਿਸ ਨੂੰ ਕਾਲ, ਅਲਾਹ ਆਦਿਕ ਨਾਵਾ ਨਾਲ ਸੰਬੋਧਨ ਕੀਤਾ ਗਿਆ ਹੈ ਤੇ ਇਹ ਓਹੀ ਭਗੋਤੀ ਹੈ ਜਿਸ ਨੂੰ ਭਵਾਨੀ , ਨੂਰ, ਤੇਜ, ਹੁਕਮ ਆਦਿਕ ਨਾਵਾ ਨਾਲ ਸੰਬੋਧਨ ਕੀਤਾ ਗਿਆ।

ਜ਼ਫਰਨਾਮਾ

ਜ਼ਫਰਨਾਮਾ ਇਕ ਇਸ ਤਰਾਂ ਦਾ ਦਸਤਾਵੇਜ ਹੈ ਜਿਸ ਵਿਚ ਚਮਕੋਰ ਦੀ ਗੜੀ ਵਿਚਲੀ ਗੁਰੂ ਸਾਹਿਬ ਦੀ ਫੋਜ ਦੀ ਗਿਣਤੀ, ਓਹਨਾ ਦੀ ਸਰੀਰਕ ਹਾਲਤ ਤੇ ਦੁਸ਼ਮਨ ਦੀ ਫੋਜ ਦੀ ਗਿਣਤੀ ਵੀ ਦਰਜ ਹੈ। ਗੁਰੂ ਸਾਹਿਬ ਔਰੰਗਜੇਬ ਨੂੰ ਲਿਖਦੇ ਹਨ :

ਗੁਰਸਨਹ ਚਿਹ ਕਾਰੇ ਚਿਹਲ ਨਰ ॥ ਕਿ ਦਹ ਲਕ ਬਰਾਯਦ ਬਰੋ ਬੇਖ਼ਬਰ ॥੧੯॥

ਅਰਥ- ਕਿਸ ਤਰਾਂ ਭੁਖ ਨਾਲ ਕਮਜੋਰ ਹੋਏ 40 ਸਿਖ ਲੜ ਸਕਦੇ ਸੀ, ਓਹ ਵੀ ਓਦੋਂ ਜਦੋਂ ਦੱਸ ਲਖ ਦੀ ਫੋਜ ਓਹਨਾ ਤੇ ਇਕਦਮ ਆਣ ਪਵੇ।

ਇਸ ਤੋਂ ਕਈ ਗੱਲਾਂ ਸਾਫ਼ ਹੁੰਦੀਆਂ ਨੇ। ਅਨੰਦ ਪੁਰ ਨੂੰ ਮੁਗਲ ਫੋਜਾਂ ਨੇ ਕਈ ਮਹੀਨੇ ਘੇਰਾ ਪਾ ਰਖਿਆ ਸੀ , ਜਿਸ ਕਰਕੇ ਕਈ ਮਹੀਨੇ ਸਿੰਘਾ ਨੂੰ ਭੁਖੇ ਰਹਿ ਕੇ ਕੱਟਣੇ ਪਏ। ਦੂਜੀ ਗੱਲ ਕੇ ਚਮਕੋਰ ਦੀ ਗੜੀ ਵਿਚ ਕਈ ਮਹੀਨਿਆ ਦੀ ਭੁਖ ਨੂੰ ਹੰਡਾਉਣ ਵਾਲੇ ਸਰੀਰਕ ਪਖੋਂ ਕਮਜੋਰ ਹੋ ਚੁਕੇ ਚਾਲੀ ਸਿੰਘ ਸਨ। ਤੀਜੀ ਗੱਲ ਇਹਨਾ ਚਾਲੀ ਸਿੰਘਾਂ ਤੇ ਅਚਾਨਕ 10 ਲਖ ਦੀ ਫੋਜ ਨੇ ਹਲ੍ਲਾ ਬੋਲ ਦਿੱਤੀ। ਅਚਾਨਕ ਇਸ ਕਰਕੇ ਕਿਹਾ ਕਿਓਂ ਕੇ ਮੁਗਲ ਜਰਨੈਲਾਂ ਨੇ ਝੂਠੀਆਂ ਸੋਹਾਂ ਖਾਧੀਆਂ ਸਨ ਕੇ ਅਸੀਂ ਕੋਈ ਹਮਲਾ ਨਹੀ ਕਰਾਂਗੇ। ਤੇ ਹਮਲਾ ਕੀਤਾ ਕਿਸ ਤਰਾਂ:

ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ ॥ ਮਿਯਾਂ ਤੇਗ਼ੋ ਤੀਰੋ ਤੁਫ਼ੰਗ ਆਮਦੰਦ ॥੨੦॥

ਅਰਥ- ਕੇ ਤੇਰੀ ਫੋਜ ਨੇ ਆਪਣੀਆਂ ਸੋਹਾਂ ਤੋੜ ਕੇ ਜਲਦਬਾਜੀ ਨਾਲ ਤੀਰਾਂ ਤੇ ਬੰਦੂਕਾਂ ਨਾਲ ਹੱਲਾ ਬੋਲ ਦਿੱਤਾ।

ਮਤਲਬ ਕੇ ਕੁਰਾਨ ਦੀਆਂ ਝੂਠੀਆਂ ਸੋਹਾਂ ਖਾਣ ਵਾਲੇ 10 ਲਖ ਮੁਗਲ ਫੋਜੀ ਹਥੋਂ ਹਥੀ ਨਹੀ , ਬਲਕਿ ਦੂਰੋਂ ਤੀਰਾਂ ਤੇ ਗੋਲੀਆਂ ਦਾ ਮੀਂਹ ਭੁਖੇ ਭਾਣੇ ਚਾਲੀ ਸਿੰਘਾਂ ਤੇ ਵਰਾਂਦੇ ਰਹੇ। ਇਸ ਤੋਂ ਜਿਆਦਾ ਕਾਇਰਤਾ ਕੀ ਹੋ ਸਕਦੀ ਹੈ ਕਿਸੇ ਫੋਜ ਲਈ ਤੇ ਇਸ ਤੋਂ ਜਿਆਦਾ ਲਾਹਨਤ ਕੀ ਪਾਈ ਜਾ ਸਕਦੀ ਹੈ ਇਕ ਹੁਕਮਰਾਨ ਨੂੰ !!

ਅੱਗੇ ਗੁਰੂ ਸਾਹਿਬ ਦਾ ਹੋਂਸਲਾ ਦੇਖੋ :

ਬ ਲਾਚਾਰਗੀ ਦਰਮਿਯਾਂ ਆਮਦਮ ॥ ਬ ਤਦਬੀਰਿ ਤੀਰੋ ਤੁਫ਼ੰਗ ਆਮਦਮ ॥੨੧॥

ਅਰਥ - ਇਸੇ ਲਈ ਅਸੀਂ ਸ਼ਸਤਰ ਧਾਰੀ ਤਿਆਰ ਬਰ ਤਿਆਰ ਹੋ ਕੇ ਤੇਰੀ 10 ਲਖ ਦੀ ਫੋਜ ਦਾ ਮੁਕਾਬਲਾ ਕੀਤਾ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥੨੨॥

ਅਰਥ - ਹੁਣ ਜਦੋ ਤੂੰ ਕੋਈ ਅਮਨ ਦਾ ਹੀਲਾ ਹੀ ਨਹੀਂ ਛੱਡਿਆ ਤਾਂ ਫਿਰ ਅਸੀਂ ਵੀ ਸ਼ਮਸ਼ੀਰ ਨੂੰ ਹਥ ਵਿਚ ਫੜ ਕੇ ਜੰਗੇ ਮੈਦਾਨ ਵਿਚ ਉਤਰੇ ਹਾਂ।

ਹੁਣ ਕੁਛ ਅਖੋਤੀ ਦਸਮ ਵਿਰੋਧੀ ਇਤਿਹਾਸਕਾਰ   ਕਹਿੰਦੇ ਨੇ ਕੇ ਮੁਗਲ ਫੋਜ ਦੀ ਗਿਣਤੀ 700 ਸੀ, ਜਾ ਮਿਸ਼ਨਰੀ ਵਿਦਵਾਨ ਕਹਿੰਦੇ ਨੇ ਕੇ ਜਫਰਨਾਮਾ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਡਰਿਆ ਤੇ ਸਹਿਮਿਆ ਹੋਇਆ ਦਿਖਾਇਆ ਹੈ ਤਾਂ ਓਹਨਾ ਦੀ ਸੋਚ ਤੇ ਤਰਸ ਆਉਂਦਾ ਹੈ। ਮੇਰੇ ਖਿਆਲ ਨਾਲ ਚਮਕੋਰ ਦੀ ਲੜਾਈ ਇਕ ਐਸੀ ਲੜਾਈ ਹੈ ਜਿਸ ਵਿਚ ਲੜਨ ਵਾਲੇ ਜਰਨੈਲ ਯੋਧੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆਪਣੀ ਤੇ ਆਪਣੇ ਦੁਸ਼ਮਨ ਦੀ ਫੋਜ ਦੀ ਗਿਣਤੀ ਦੱਸੀ ਹੈ। ਹੋਰ ਤੇ ਹੋਰ ਦੇਖੋ 10 ਲਖ ਦੀ ਫੋਜ ਹੋਣ ਦੇ ਬਾਵਜੂਦ ਮੁਲਗ ਜਰਨੈਲ ਦੀਵਾਰਾਂ ਪਿਛੇ ਲੁਕ ਲੁਕ ਕੇ ਬੈਠੇ ਰਹੇ ਤੇ ਗੁਰੂ ਸਾਹਿਬਾਨ ਦੇ ਲਲਕਾਰਨ ਦੇ ਬਾਵਜੂਦ ਸਾਹਮਣੇ ਆ ਕੇ ਨਹੀ ਲੜ ਸਕੇ :

ਬਰੰਗੇ ਮਗਸ ਸਯਾਹਪੋਸ਼ ਆਮਦੰਦ ॥ ਬ ਯਕਬਾਰਗੀ ਦਰ ਖ਼ਰੋਸ਼ ਆਮਦੰਦ ॥੨੬॥।
ਅਰਥ - ਕਾਲੀ ਵਰਦੀ ਵਿਚ ਤੇਰੇ ਸਿਪਾਹੀ ਮੇਰੀ ਬੰਦਿਆ ਤੇ ਇਸ ਤਰਾਂ ਟੁੱਟ ਕੇ ਪਾਏ ਜਿਸ ਤਰਾਂ ਮਖੀਆਂ ਪੈਂਦੀਆਂ ਨੇ।

ਹਰ ਆਂ ਕਸ ਜ਼ਿ ਦੀਵਾਰ ਆਮਦ ਬਿਰੂੰ ॥ ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖ਼ੂੰ ॥੨੭॥
ਅਰਥ - ਜੋ ਵੀ ਤੇਰਾ ਸਿਪਾਹੀ ਗਦੀ ਦੀ ਦੀਵਾਰ ਦੇ ਕੋਲ ਵੀ ਆਇਆ , ਇਕ ਤੀਰ ਨਾਲ ਹੀ ਢੇਰ ਹੋ ਗਿਆ।

ਕਿ ਬੇਰੂੰ ਨਯਾਮਦ ਕਸੇ ਜ਼ਾਂ ਦਿਵਾਰ ॥ ਨ ਖ਼ੁਰਦੰਦ ਤੀਰੋ ਨ ਗਸ਼ਤੰਦ ਖ਼੍ਵਾਰ ॥੨੮॥
ਅਰਥ - ਕਿਸੇ ਦੀ ਹਿੰਮਤ ਨਹੀ ਹੋਈ ਕੇ ਸਾਹਮਣੇ ਹੋ ਕੇ ਮੁਕਾਬਲਾ ਕਰ ਸਕੇ।

ਇਹੋ ਹੀ ਨਹੀ , ਔਰੰਗੇ ਨੂੰ ਓਸ ਦੇ ਜਰਨੈਲ ਖ੍ਵਾਜਾ ਮਰਦੂਦ  ਦਾ ਨਾਮ ਦੱਸਿਆ ਜਿਸ ਨੇ ਕਾਇਰਤਾ ਦਿਖਾਈ ਤੇ ਦੀਵਾਰ ਪਿਛੇ ਲੁਕ ਕੇ ਬੈਠਾ ਰਿਹਾ ਤੇ ਲਲਕਾਰਨ ਦੇ ਬਾਵਜੂਦ ਵੀ ਬਾਹਰ ਨਹੀ ਨਿਕਲਿਆ  :

ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ ॥ ਨਯਾਮਦ ਬ ਮੈਦਾਂ ਬ ਮਰਦਾਨਹ ਵਾਰ ॥੩੪॥

ਗੁਰੂ ਸਾਹਿਬ ਦਾ ਲਿਖਿਆ ਦਸ੍ਤਾਵੇਜ ਜਫਰਨਾਮਾ ਇਕੋ ਇਕ ਅਜਿਹਾ ਦਸਤਾਵੇਜ ਹੈ ਜੋ ਔਰੰਗੇ ਜੀ ਫੋਜ ਦੀ ਗਿਣਤੀ, ਮਕਾਰੀ, ਕਾਇਰਤਾ ਤੇ ਬੁਜਦਿਲੀ ਨੂੰ ਦੁਨੀਆ ਸਾਹਮਣੇ ਨਸ਼ਰ ਕਰਦਾ ਹੋਇਆ ਸੰਸਾਰ ਨੂੰ ਇਹ ਦਸਦਾ ਹੈ ਕੇ ਹੋਂਸਲਾ ਤੇ ਸਚਾਈ ਹੋਵੇ ਤਾਂ ਆਦਮੀ ਗਿਣਤੀਆਂ ਮਿਣਤੀਆਂ ਵਿਚ ਨਹੀ ਪੈਂਦਾ , ਜੂਝ ਕੇ ਕੁਰਬਾਨ ਹੋ ਜਾਂਦਾ ਹੈ। ਕਾਇਰ ਬਹੁਗਿਣਤੀ ਹੋ ਕੇ ਵੀ ਕਾਇਰ ਹੀ ਰਹਿੰਦਾ ਹੈ ਤੇ ਯੋਧਾ ਭੁਖਾ ਭਾਣਾ ਤੇ ਘਟ ਗਿਣਤੀ ਹੋ ਕੇ ਵੀ ਯੋਧਾ ਹੀ ਰਹਿੰਦਾ ਹੈ। 

Saturday, 4 October 2014

ਚਰਿਤਰ 82

ਚਰਿਤਰ 82 ਵਿਚ ਵਜੀਰ ਰਾਜੇ ਨੂੰ ਸ਼ਾਹਜਹਾਨ ਦੀ ਬੇਗਮ ਦਾ ਚਰਿਤਰ ਸੁਣਾਉਂਦਾ ਹੈ ।  ਯਾਦ ਰਹੇ ਕੇ ਵਜੀਰ ਰਾਜੇ ਨੂੰ ਲੋਕਾਂ ਦੀਆਂ ਚਤੁਰਾਈਆਂ ਦੀਆਂ ਕਹਾਣੀਆ ਸੁਣਾ ਰਿਹਾ ਤੇ ਫੈਸਲਾ ਰਾਜੇ ਨੇ ਕਰਨਾ ਹੈ ਕੇ ਕੀ ਠੀਕ ਹੈ ਤੇ ਕੀ ਗਲਤ।  ਸੋ ਕਹਾਣੀ ਇਸ ਤਰਹ ਹੈ ਕੇ ਜਦੋਂ ਜਹਾਂਗੀਰ ਮਰ ਗਿਆ ਤਾਂ ਰਾਜ ਸ਼ਾਹਜਹਾਨ ਹਥ ਆ ਗਿਆ।  ਸ਼ਾਹ ਜਹਾਨ ਨੂੰ ਇਕ ਜਰਨੈਲ ਦੀ ਕਾਫੀ ਚਿੰਤਾ ਰਹਿੰਦੀ ਸੀ ਤੇ ਓਸ ਜਰਨੈਲ ਦੀ ਚਿੰਤਾ ਕਰਕੇ ਓਹ ਸੁਪਨਿਆ ਵਿਚ ਵੀ ਓਸ ਤੋਂ ਭੈ ਭੀਤ ਹੋਇਆ ਆਰਾਮ ਨਾਲ ਸੋ ਨਹੀਂ ਸੀ ਸਕਦਾ।  ਸ਼ਾਹ ਜਹਾਨ ਦੀ ਬੇਗਮ ਨੂੰ ਇਸ ਦਾ ਜਦੋਂ ਪਤਾ ਲੱਗਾ ਤਾਂ ਓਸ ਨੇ ਇਕ ਚਲ ਚੱਲੀ।  ਆਪਣੀ ਇਕ ਨੋਕਰਾਨੀ ਨੂੰ ਓਸ ਜਰਨੈਲ ਪਾਸ ਭੇਜਿਆ ਤਾਂ ਕੇ ਓਸ ਨੂੰ ਜਾ ਕੇ ਕਹੇ ਕੇ ਬੇਗਮ ਦਾ ਦਿਲ ਓਸ ਤੇ ਫ਼ਿਦਾ ਹੋ ਗਿਆ ਤੇ ਬੇਗਮ ਓਸ ਨਾਲ ਕਾਮ ਕਰਨਾ ਚਾਹੁੰਦੀ ਹੈ।  ਨੋਕਰਾਨੀ ਨੇ ਜਾ ਕੇ ਜਰਨੈਲ ਨੂੰ  ਦੱਸ ਦਿੱਤਾ ਤੇ ਕਿਹਾ ਕੇ ਤੂੰ ਇਕ ਦੇਗ ਵਿਚ ਬੈਠ ਕੇ ਮੇਰੇ ਨਾਲ ਚੱਲ ਤਾਂ ਕੇ ਕਿਸੇ ਨੂੰ ਸ਼ੱਕ ਨਾ ਹੋ ਜਾਵੇ।  ਜਰਨੈਲ ਕਾਮ ਵੱਸ ਦੇਗ ਵਿਚ ਬੈਠ ਜਾਂਦਾ ਹੈ।  ਓਧਰ ਜਦੋਂ ਨੋਕਰਾਨੀ ਜਰਨੈਲ ਨੂੰ ਦੇਗ ਵਿਚ ਬਿਠਾ ਕੇ ਬੇਗਮ ਦੇ ਕੋਲ ਲੈ ਆਉਂਦੀ ਹੈ ਤਾਂ ਬੇਗਮ ਸ਼ਾਹ ਜਹਾਨ ਨੂੰ ਸਾਰੀ  ਗੱਲ ਦੱਸ ਦਿੰਦੀ ਹੈ।  ਸ਼ਾਹ ਜਹਾਨ ਖੁਸ਼ ਹੋ ਜਾਂਦਾ ਹੈ, ਪਰ ਕਹਿੰਦਾ ਹੈ ਕੇ ਇਹ ਕੇਸ ਕਾਜੀ ਪਾਸ ਲੈ ਕੇ ਜਾਇਆ ਜਾਵੇ ਤੇ ਕਾਜੀ ਕੋਲੋਂ ਇਸ ਨੂੰ ਮਰਵਾਇਆ ਜਾਵੇ ਤਾਂ ਕੇ ਕਿਸੇ ਨੂੰ ਸ਼ਕ ਨਾ ਹੋਵੇ।  ਬੇਗਮ ਦੇਗ ਨੂੰ ਕਾਜੀ ਕੋਲ ਲੈ ਜਾਂਦੀ ਹੈ ਤੇ ਕਾਜੀ ਨੂੰ ਕਹਿੰਦੀ ਹੈ ਕੇ ਇਸ ਦੇਗ ਵਿਚ ਭੂਤ ਹੈ, ਇਸ ਨੂੰ ਸਾੜ ਦਿੱਤਾ ਜਾਵੇ ਜਾ ਦੱਬ ਦਿੱਤਾ ਜਾਵੇ।  ਸੋ ਕਾਜੀ ਦੇ ਕਹਿਣ ਤੇ ਦੇਗ ਨੂੰ ਦੱਬ ਦਿੱਤਾ ਜਾਂਦਾ ਹੈ ਤੇ ਜਰਨੈਲ ਜਿੰਦਾ ਦਫਨ ਹੋ ਜਾਂਦਾ ਹੈ।  ਹੁਣ ਕਹਾਣੀ ਦੇ ਦੋ ਪਖ ਨੇ।  ਇਕ ਪਖ ਜਰਨੈਲ ਦਾ ਹੈ ਕੇ ਓਹ ਜਰਨੈਲ ਜਿਸ ਤੋਂ ਸ਼ਾਹ ਜਹਾਨ ਸੁਪਨਿਆ ਵਿਚ ਵੀ ਡਰਦਾ ਹੈ, ਓਹ ਜਰਨੈਲ ਕਾਮ ਅਧੀਨ ਹੋ ਕੇ ਕਿਨੀ ਆਸਾਨੀ ਨਾਲ ਮੋਤ ਦੇ ਹਥ ਚੜ ਗਿਆ।  ਫਿਰ ਦੂਜਾ ਪਖ ਇਹ ਹੈ ਕੇ ਕਾਜੀ ( ਜੋ ਓਸ ਸਮੇ ਦਾ ਜੱਜ ਹੈ ) ਬਿਨਾ ਕਿਸੇ ਜਾਂਚ ਪੜਤਾਲ ਕੀਤਿਆਂ ਰਾਜੇ ਦੇ ਪ੍ਰਭਾਵ ਅਧੀਨ  ਫੈਸਲਾ ਸੁਨਾ ਦਿੰਦਾ ਹੈ।  ਕਹਾਣੀ ਅਸਲੀ ਹੋਵੇ ਜਾ ਨਕਲੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੋ ਰਚਨਾ ਉਦੇਸ਼ ਹੈ, ਓਹ ਇਹ ਹੈ ਕੇ ਕਾਮ ਬੁਧੀ ਨੂੰ ਇਸ ਤਰਹ ਖਤਮ ਕਰ ਸਕਦਾ ਹੈ ਕੇ ਵੱਡੇ ਵੱਡੇ ਜਰਨੈਲ ਇਸ ਦੇ ਧੱਕੇ ਚੜ ਆਪਣਾ ਵਜੂਦ ਗਵਾ ਬੈਠਦੇ ਨੇ।  ਹੁਣ ਰਾਨੀ ਗਲਤ ਸੀ , ਜਰਨੈਲ ਗਲਤ ਸੀ , ਕਾਜੀ ਗਲਤ ਸੀ ਜਾ ਰਾਜਾ ਗਲਤ ਸੀ, ਇਸ ਦਾ ਫੈਸਲਾ ਤੁਸੀਂ ਖੁਦ ਕਰਨਾ ਹੈ ਕਿਓਂ ਕੇ ਵਜੀਰ ਤੁਹਾਨੂੰ ਇਹ ਕਹਾਣੀ ਸੁਨਾ ਰਿਹਾ ਹੈ।  

Tuesday, 5 March 2013

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ???

ਕੀ ਦਸਮ ਗ੍ਰੰਥ ਤੀਰਥ ਇਸ਼ਨਾਨ ਕਰਨ ਨੂੰ ਕਹਿੰਦਾ ਹੈ ???
 ਉਤਰ - ਇਸ ਦਾ ਉੱਤਰ ਸ੍ਰੀ ਦਸਮ ਗ੍ਰੰਥ ਵਿਚੋਂ ਹੀ ਲੈਂਦੇ  ਹਾਂ :
 ਭੇਖੀ ਜੋਗਨ ਭੇਖ ਦਿਖਾਏ ॥ ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥
ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ ॥ ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ ॥
ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ ॥ ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥
ਜੈਸੇ ਕਸ਼ਟ ਠਗਨ ਕਹ ਠਾਟਤ ਐਸੇ ਹਰਿ ਹਿਤ ਕੀਜੈ ॥ ਤਬਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੨੪॥੯੮॥
ਭਾਵ - ਪਖੰਡੀ ਜੋਗੀ ਭੇਖ ਦਿਖਾ ਕੇ, ਜਟਾਵਾਂ ਵਧਾ ਕੇ ਸਵਾਹ ਸਰੀਰ ਤੇ ਮਲ ਕੇ, ਲੰਬੇ ਨੋਹ ਵਧਾ ਕੇ ਭਗਵੇ ਕਪੜੇ ਪਾ ਕੇ ਭੇਖ ਕਰਦੇ ਨੇ... ਜੇ ਜੰਗਲ ਵਿਚ ਰਹਿ ਕੇ ਹੀ ਜੋਗ ਪਾਇਆ ਜਾਂਦਾ ਤਾਂ ਪੰਛੀ ਜੰਗਲ ਵਿਚ ਰਹਿੰਦੇ ਨੇ, ਹਾਥੀ ਹਮੇਸ਼ਾਂ ਮਿੱਟੀ ਵਿਚ ਹੀ ਬੈਠਾ ਰਹਿੰਦਾ ਹੈ... ਸਿਆਣਾ ਬੰਦਾ ਇਸ ਚੀਜ ਨੂੰ ਦੇਖ ਕੇ ਹੀ ਸਮ੍ਹਜ ਜਾਂਦਾ ਕੇ ਇਹ ਸਾਰਾ ਪਖੰਡ ਹੈ .....ਡੱਡ ਤੇ ਮਛੀਆਂ ਹਮੇਸ਼ਾਂ ਪਾਣੀ ਵਿਚ ਰਹਿੰਦੇ ਨੇ ਸੋ ਫਿਰ ਜੇ ਤੀਰਥ ਨਾਤਿਆਂ ਹੀ ਕੁਛ ਮਿਲਦਾ ਤਾਂ ਫਿਰ ਇਹਨਾ ਨੂੰ ਮਿਲ ਜਾਣਾ ਸੀ !!!! ਬਗਲਾ ਧਿਆਨ ਲਾ ਕੇ ਬੈਠਾ ਰਹਿੰਦਾ... ਸੋ ਜੇ ਧਿਆਨ ਲਾਈਆਂ ਜੋਗ ਹੁੰਦਾ ਤਾਂ ਫਿਰ ਇਹ ਵੀ ਜੋਗੀ ਬਣ ਜਾਂਦਾ.... ਤੂੰ ਸਰੀਰ ਤੇ ਕਸ਼ਟ ਸਹਿ ਕੇ ਲੋਕਾਂ ਨੂੰ ਠਗਦਾ ਫਿਰਦਾ ਹੈ ... ਜੇ ਇੰਨਾ ਜੋਰ ਪਰਮੇਸ੍ਵਰ ਦੀ ਬੰਦਗੀ ਵਿਚ ਲਾਇਆ ਹੁੰਦਾ ਤਾਂ ਪਰਮ ਪੁਰਖ ਪਰਮੇਸ੍ਵਰ ਦੇ ਗਿਆਨ ਦੀ ਪ੍ਰਾਪਤੀ ਕਰ ਕੇ ਪਰਮ ਰਸ ਪੀ ਲੈਂਦਾ

ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ॥ ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ ॥ ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪ ( ਸ੍ਰੀ ਦਸਮ ਗ੍ਰੰਥ ) 

ਤੀਰਥ ਨਹਾ ਕੇ ਦੇਖ ਲਿਆ ਲੋਕਾਂ ਨੇ,,, ਦਾਨ ਪੁਨ ਕਰ ਲਿਆ ਤੂੰ, ਸੰਜਮ , ਨੇਮ ਅਨੇਕਾਂ ਕਿਸਮ ਦੇ ਕਰ ਕੇ ਦੇਖ ਲਏ .... ਬੇਦ , ਪੁਰਾਨ , ਬਾਈਬਲ , ਕੁਰਾਨ ਆਦਿਕ ਜਿਨੀਆਂ ਵੀ ਜਮੀਨ ਅਸਮਾਨ ਦੀਆਂ ਕਿਤਾਬਾਂ ਸਭ ਦੇਖ ਲਈਆਂ ਤੂੰ... ਹਵਾ ਦਾ ਆਹਾਰ ਕਰ ਲਿਆ, ਜਤੀ ਸਤੀ ਆਦਿਕ ਕ੍ਰਮ ਹਜਾਰਾਂ ਬਾਰ ਬਿਚਾਰ ਕੇ ਦੇਖ ਲਏ... ਪਰ ਪਰਮੇਸ੍ਵਰ ਦੀ ਬੰਦਗੀ ਬਿਨਾ ਇਹ ਸਾਰੀਆਂ ਚੀਜਾਂ ਇਕ ਕੋਡੀ ਦੀਆਂ ਵੀ ਨਹੀਂ 

ਕਹੂੰ ਨਿਵਲੀ ਕਰਮ ਕਰੰਤ ॥ ਕਹੂੰ ਪਉਨ ਅਹਾਰ ਦੁਰੰਤ ॥
ਕਹੂੰ ਤੀਰਥ ਦਾਨ ਅਪਾਰ ॥ ਕਹੂੰ ਜੱਗ ਕਰਮ ਉਦਾਰ ॥੧੩॥੪੩॥
ਕਹੂੰ ਅਗਨ ਹੋਤ੍ਰ ਅਨੂਪ ॥ ਕਹੂੰ ਨਿਆਇ ਰਾਜ ਬਿਭੂਤ ॥
ਕਹੂੰ ਸਾਸਤ੍ਰ ਸਿੰਮ੍ਰਿਤਿ ਰੀਤ ॥ ਕਹੂੰ ਬੇਦ ਸਿਉ ਬਿਪ੍ਰੀਤ ॥੧੪॥੪੪॥
ਕਈ ਦੇਸ ਦੇਸ ਫਿਰੰਤ ॥ ਕਈ ਏਕ ਠੌਰ ਇਸਥੰਤ ॥
ਕਹੂੰ ਕਰਤ ਜਲ ਮਹਿ ਜਾਪ ॥ ਕਹੂੰ ਸਹਤ ਤਨ ਪਰ ਤਾਪ ॥੧੫॥੪੫॥
ਕਹੂੰ ਬਾਸ ਬਨਹਿ ਕਰੰਤ ॥ ਕਹੂੰ ਤਾਪ ਤਨਹਿ ਸਹੰਤ ॥
ਕਹੂੰ ਗ੍ਰਿਹਸਤ ਧਰਮ ਅਪਾਰ ॥ ਕਹੂੰ ਰਾਜ ਰੀਤ ਉਦਾਰ ॥੧੬॥੪੬॥
ਕਹੂੰ ਰੋਗ ਰਹਤ ਅਭਰਮ ॥ ਕਹੂੰ ਕਰਮ ਕਰਤ ਅਕਰਮ ॥
ਕਹੂੰ ਸੇਖ ਬ੍ਰਹਮ ਸਰੂਪ ॥ ਕਹੂੰ ਨੀਤ ਰਾਜ ਅਨੂਪ ॥੧੭॥੪੭॥
ਕਹੂੰ ਰੋਗ ਸੋਗ ਬਿਹੀਨ ॥ ਕਹੂੰ ਏਕ ਭਗਤ ਅਧੀਨ ॥
ਕਹੂੰ ਰੰਕ ਰਾਜ ਕੁਮਾਰ ॥ ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥
ਕਈ ਬ੍ਰਹਮ ਬੇਦ ਰਟੰਤ ॥ ਕਈ ਸੇਖ ਨਾਮ ਉਚਰੰਤ ॥
ਬੈਰਾਗ ਕਹੂੰ ਸੰਨਿਆਸ ॥ ਕਹੂੰ ਫਿਰਤ ਰੂਪ ਉਦਾਸ ॥੧੯॥੪੯॥
ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥
ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ ॥੨੦॥੫੦॥

ਭਾਵ - ਸਮੇਤ ਤੀਰਥ ਅਸਥਾਨ ਦੇ ਇਸ਼ਨਾਨ ਕਰਨ ਦੇ ਉੱਪਰ ਜੀਨੇ ਵੀ ਕਰਮ  ਦਿਤੇ ਹੋਏ ਨੇ , ਇਹਨਾ ਸਾਰੀਆਂ ਨੂੰ " ਫੋਕਟ ਕਰਮ " ਜਾਨੋ... ਇਹਨਾ ਦਾ ਕਦੀਂ ਕੋਈ ਫਲ ਨਹੀਂ ਮਿਲਣਾ... ਇਕ ਪਰਮੇਸ੍ਵਰ ਦੇ ਨਾਮ ਦੇ ਅਧਾਰ ਬਿਨਾ ਜੀਨੇ ਵੀ ਇਹ ਪਖੰਡ ਕਰਮ ਨੇ ਇਹ ਭਰਮ ਜਾਲ ਹਨ  

ਕਹੂੰ ਬੇਦ ਰੀਤਿ ਜਗ ਆਦਿ ਕਰਮ ॥ ਕਹੂੰ ਅਗਨਿਹੋਤ੍ਰ ਕਹੂੰ ਤੀਰਥ ਧਰਮ ॥੧੨॥੧੩੨॥
ਕਈ ਦੇਸਿ ਦੇਸਿ ਭਾਖਾ ਰਟੰਤ ॥ ਕਈ ਦੇਸਿ ਦੇਸਿ ਬਿਦਿਆ ਪੜ੍ਹੰਤ ॥
ਕਈ ਕਰਤ ਭਾਤਿ ਭਾਤਨ ਬਿਚਾਰ ॥ ਨਹੀ ਨੇਕੁ ਤਾਸੁ ਪਾਯਤ ਨ ਪਾਰ ॥੧੩॥੧੩੩॥

ਭਾਵ - ਬਹੁਤ ਲੋਕ ਬੇਦ ਪੜੀ ਜਾਂਦੇ ਨੇ, ਜਗ ਕਰੀ ਜਾਂਦੇ ਨੇ , ਅਗਨੀ ਪੂਜਾ ਕਰਦੇ ਨੇ , ਤੀਰਥਾਂ ਤੇ ਜਾਂਦੇ ਨੇ, ਵਖ ਵਖ ਬੋਲੀਆਂ ਰਟੀ ਜਾਂਦੇ ਨੇ, ਵਿਦਿਆ ਪੜੀ ਜਾਂਦੇ ਨੇ... ਕਈ ਅਨੇਕਾਂ ਵਿਚਾਰ ਕਰੀ ਜਾਂਦੇ ਨੇ ... ਪਰ ਪਰਮੇਸ੍ਵਰ ਇਹ ਤੇਰਾ ਪਰ ਨਹੀਂ ਪਾ ਸਕਦੇ 

ਕਈ ਤੀਰਥ ਤੀਰਥ ਭਰਮਤ ਸੁ ਭਰਮ ॥ ਕਈ ਅਗਨਿਹੋਤ੍ਰ ਕਈ ਦੇਵ ਕਰਮ ॥
ਕਈ ਕਰਤ ਬੀਰ ਬਿਦਿਆ ਬਿਚਾਰ ॥ ਨਹੀਂ ਤਦਪਿ ਤਾਸੁ ਪਾਯਤ ਨ ਪਾਰ ॥੧੪॥੧੩੪॥

ਭਾਵ - ਕਈ ਤੀਰਥਾਂ ਤੇ ਭਟਕਦੇ ਰਹਿੰਦੇ ਨੇ, ਕਈ ਅੱਗ ਦੀ ਪੂਜਾ ਕਰਦੇ ਰਹਿੰਦੇ ਨੇ, ਕਈ ਦੇਵਤੇ ਪੂਜੀ ਜਾਂਦੇ ਨੇ, ਕਈ ਭਾਂਤ ਭਾਂਤ ਦੀ ਵਿਦਿਆ ਵਿਚਾਰੀ ਜਾਂਦੇ ਨੇ... ਪਰ ਹੇ ਪਰਮੇਸ੍ਵਰ ਤੇਰਾ ਪਰ ਕੋਈ ਵੀ ਨਹੀਂ ਪਾ ਸਕਦਾ 

 ਤੀਰਥ ਜਾਤ੍ਰ ਨ ਦੇਵ ਪੂਜਾ ਗੋਰ ਕੋ ਨ ਅਧੀਨ ॥
ਭਾਵ ਪਰਮੇਸ੍ਵਰ ਤੀਰਥ ਜਾਨ ਨਾਲ ਨਹੀਂ ਮਿਲਦਾ , ਦੇਵਤੇ ਪੂਜਨ ਨਾਲ ਨਹੀਂ ਮਿਲਦਾ , ਕਬਰਾਂ ਤੇ ਜਾ ਕੇ ਪਰਮੇਸ੍ਵਰ ਪ੍ਰਾਪਤੀ ਨਹੀਂ ਹੁੰਦੀ 

ਤੀਰਥ ਕੋਟ ਕੀਏ ਇਸਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ॥ ਦੇਸ ਫਿਰਿਓ ਕਰ ਭੇਸ ਤਪੋ ਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ ॥ ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ॥ ਦੀਨ ਦਇਆਲ ਅਕਾਲ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੧੦॥ ( ਸ੍ਰੀ ਦਸਮ ਗ੍ਰੰਥ ) 

ਤੂੰ ਤੀਰਥਾਂ ਤੇ ਜਾ ਕੇ ਦੇਖ ਲਿਆ, ਮਹਾ ਦਾਨ ਦੇ ਕੇ ਦੇਖ ਲਿਆ , ਵਰਤ ਰਖ ਕੇ ਦੇਖ ਲਏ ... ਭੇਸ ਧਾਰਨ ਕਰ ਲਏ , ਜਟਾਵਾਂ ਵਧਾ ਕੇ ਬੈਠ ਗਿਆ ਪਰ ਪਰਮੇਸ੍ਵਰ ਨਹੀਂ ਮਿਲਿਆ... ਅਨੇਕਾਂ ਆਸਨ ਲਗਾ ਲੈ, ਨਿਆਸ ਕਰ ਲੈ ...ਪਰ ਦੀਨ  ਦਿਆਲ ਦੀ ਦੀ ਬੰਦਗੀ ਕੀਤੇ ਬਿਨਾ ਸਭ ਸੰਸਾਰ ਵਿਚ ਜੀਵਨ ਨੂੰ ਕਾਲ ਹਥੋ ਗਵਾ ਬੈਠੇ  

ਅਨੰਤ ਤੀਰਥ ਬਾਸਨੰ ॥ ਨ ਏਕ ਨਾਮ ਕੇ ਸਮੰ ॥੧੧॥੮੯॥ 
ਭਾਵ ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰ ਲੈ , ਪਰ ਇਕ ਨਾਮ ਦੇ ਤੁਲ ਹੋਰ ਕੁਛ ਨਹੀਂ ( ਸ੍ਰੀ ਦਸਮ ਗ੍ਰੰਥ ) 

 ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ ॥ ਹੈ ਆਦਿ ਕੁੰਜ ਮੇਦ ਰਾਜਸੂ ਬਿਨਾ ਨ ਭਰਮਣੰ ॥ ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ ॥ ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ॥੩॥੧੦੬॥

ਭਾਵ ਤੀਰਥ ਜਾਣਾ ਵਰਤ ਰਖਣਾ , ਦੇਵਤੇ ਪੂਜਨੇ , ਨਿਵਲ ਕ੍ਰਮ ਕਰਨੇ ਸਭ ਭੇਖ ਹੈ 

ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ ॥
ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ ॥
ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ ॥
ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ॥੫॥੧੦੮॥

ਭਾਵ - ਅਨੇਕਾਂ ਤੀਰਥਾਂ ਤੇ ਜਾ ਆ, ਅਨੇਕਾਂ ਆਸਨ ਰਖ ਲੈ , ਬੈਰਾਗੀ ਬਣ ਜਾ ... ਪਰ ਪਰਮੇਸ੍ਵਰ ਬੰਦਗੀ ਤੋਂ ਬਿਨਾ ਸਭ ਭਰਮ ਹੈ 

 ਬਿਨ ਏਕ ਨਾਹਿਨ ਸ਼ਾਂਤਿ ॥ ਸਭ ਤੀਰਥ ਕਿਯੁੰ ਨ ਅਨ੍ਹਾਤ ॥ ਜਬ ਸੇਵਿ ਹੋਇ ਕਿ ਨਾਮ ॥ ਤਬ ਹੋਇ ਪੂਰਣ ਕਾਮ ॥੪੭੮॥ 

ਭਾਵ ਇਕ ਪਰਮੇਸ੍ਵਰ ਬਿਨਾ ਸ਼ਾਂਤੀ ਨਹੀਂ ਮਿਲਣੀ , ਭਾਵੇ ਸਾਰੇ ਹੀ ਤੀਰਥ ਨਹਾ ਕੇ ਕਿਓਂ ਨਾ ਦੇਖ ਲੈ... ਜਦੋਂ ਪਰਮੇਸ੍ਵ ਦਾ ਨਾਮ ਜ੍ਪੇੰਗਾ ਤਾਂ ਹੀ ਕੰਮ ਪੂਰੇ ਹੋਣੇ ਨੇ !!! ( ਸ੍ਰੀ ਦਸਮ ਗ੍ਰੰਥ ) 

ਇਤਿਹਾਸ ਗਵਾਹ ਕੇ ਗੁਰੂ ਸਾਹਿਬਾ ਵਲੋਂ ਪ੍ਰਚਾਰ ਫੇਰੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ.. ਜਿਸ ਤਰਹ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ , ਓਸੇ ਤਰਹ ਗੁਰੂ ਤੇਗ ਬਹਾਦੁਰ ਸਾਹਿਬ ਨੇ ਪੂਰਬ ਵਾਲੇ ਪਾਸੇ ਪ੍ਰਚਾਰ ਡੋਰ ਕੀਤਾ....ਪਹਿਲਾਂ ਪ੍ਰਚਾਰ ਵਾਸਤੇ ਕੋਈ ਪੈੰਫ਼ਲਿਟ ਨਹੀਂ ਸੀ ਵੰਡੇ ਜਾਂਦੇ... ਪ੍ਰਚਾਰ ਫੇਰੀ ਦੇ ਤਰੀਕੇ ਹੋਰ ਸਨ.... ਹਿੰਦੁਆਂ ਦੇ ਤੀਰਥ ਸਥਾਨ ਤੇ ਮੇਲੇ ਲਗਦੇ ਹੁੰਦੇ ਸਨ ਤੇ ਏਹੋ ਜਹੀਆਂ ਜਗਹ ਤੇ ਇਕਠ ਆਮ ਹੋਣ ਕਰਕੇ ਪ੍ਰਚਾਰ ਵਾਸਤੇ ਚੁਣ ਲਿਆ ਜਾਂਦਾ ਸੀ.. ਜਿਸ ਤਰਹ ਗੁਰੂ ਨਾਨਕ ਦੇਵ ਜੀ ਹਰਦਵਾਰ ਕੁੰਭ ਦੇ ਮੇਲੇ ਤੇ ਗਏ , ਜਗਣ ਨਾਥ ਪੂਰੀ ਗਏ ਆਦਿਕ ... ਗੁਰੂ ਨਾਨਕ ਦੇਵ ਜੀ ਸਾਹਿਬ ਨੇ ਹਰਿਦ੍ਵਾਰ ਇਸ਼ਨਾਨ ਕੀਤਾ .... ਪਰ ਪਾਣੀ ਉਲਟ ਪਾਸੇ ਸੁਟਿਆ.... ਪਹਿਲਾਂ ਕੋਈ ਨਹਾਉਣ ਵਾਸਤੇ ਟੂਟੀਆਂ ਤਾਂ ਲੱਗੀਆਂ ਨਹੀਂ ਸੀ ਹੁੰਦੀਆ... ਜੇ ਨਹਾਉਣਾ ਹੁੰਦਾ ਤਾਂ ਦਰਿਆਵਾਂ ਤੇ ਹੀ ਨਹਾਇਆ ਜਾਂਦਾ ਸੀ ... ਹੁਣ ਜੇ ਬੰਦਾ ਦਰਿਆ ਵਿਚ ਇਹ ਸੋਚ ਕੇ ਇਸ਼ਨਾਨ ਕਰੇ ਕੇ ਮੇਰੇ ਇਥੇ ਨਹਾਉਣ ਨਾਲ ਪਾਪ ਕੱਟੇ ਜਾਣਗੇ ਤਾਂ ਓਹ ਗਲਤ ਹੈ , ਪਰ ਜੇ ਸਰੀਰਕ ਦੀ ਸਫਾਈ ਵਾਸਤੇ  ਇਸ਼ਨਾਨ ਕਰ ਲਿਆ ਤਾਂ ਕੀ ਗਲਤ ਹੋ ਗਿਆ??? ਗੁਰ ਤੇਗ ਬਹਾਦੁਰ ਸਾਹਿਬ ਪੂਰਬ ਵੱਲ ਜਦੋਂ ਪ੍ਰਚਾਰ ਲਈ ਗਏ ਨੇ ਤਾਂ ਇਤਿਹਾਸ ਗਵਾਹ ਹੈ ਕੇ ਗੁਰੂ ਸਾਹਿਬ ਪਰਾਗ ਵਿਚ ਪ੍ਰਚਾਰ ਫੇਰੀ ਸਮੇ ਰੁਕੇ ਤੇ ਪ੍ਰਚਾਰ ਕੀਤਾ... ਹੁਣ ਗੁਰੂ ਦਾਨ ਪੁਨ ਕੀ ਕਰਦਾ ਹੈ... ਗੁਰੂ ਨਾਮ ਦਾਨ ਕਰਦਾ ਹੈ .... ਗੁਰਮਤ ਦਾਨ ਕਰਦਾ ਹੈ ... ਤੇ ਲੋੜ ਵੰਦ  ਨੂੰ ਮਾਇਆ ਵੀ ਦੇ ਦਿੰਦਾ , ਲੰਗਰ ਵੀ ਛਕਾ ਦਿੰਦਾ ਹੈ.... ਇਹ ਕੰਮ ਨਾ ਤਾਂ ਗੁਰਮਤ ਦੇ ਵਿਰੁਧ ਹੈ ਤੇ ਨਾ ਹੀ ਕਿਸੇ ਤਰਹ ਗਲਤ...... ਗੁਰੂ ਰਾਮ ਦਾਸ  ਪਾਤਸ਼ਾਹ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿਚ :

ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥
ਮਾਰਗਿ ਪੰਥਿ ਚਲੇ; ਗੁਰ ਸਤਿਗੁਰ ਸੰਗਿ ਸਿਖਾ ॥੨॥

ਇਸੇ ਸ਼ਬਦ ਵਿਚ ਇਹ ਪੰਕਤੀਆਂ ਵੀ ਆਉਂਦੀਆਂ ਨੇ :
ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ, ਕੁਲਖੇਤਿ ਨਾਵਣਿ ਗਇਆ ॥
ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥੧॥
ਹੁਣ ਕੀ ਦਸਮ ਵਿਰੋਧੀ ਇਸ ਦਾ ਅਰਥ ਇਹ ਕਰਨ ਗੇ ਕੇ ਪਰਮੇਸ੍ਵਰ ਨੇ ਖੁਦ ਦਯਾ ਕੀਤੀ , ਇਸੇ ਵਾਸਤੇ ਗੁਰੂ ਸਾਹਿਬ( ਸਤਿਗੁਰੁ) ਕੁਲਖੇਤ ਵਿਚ ਨਹਾਉਣ ਗਏ ? ਜਦੋਂ ਗੁਰੂ ਸਾਹਿਬ ਤੀਰਥ ਵਿਚ ਜਾ ਕੇ ਨਹਾਏ ਤਾਂ ਓਹਨਾ ਨੂੰ ਦਰਸ਼ਨ ਹੋਏ? ਯਾਦ ਰਹੇ ਕੁਲਖੇਤ ਕਰੂਕਸ਼ੇਤਰ ਨੂੰ ਕਿਹਾ ਜਾਂਦਾ ਹੈ ਤੇ ਇਹ ਹਿੰਦੁਆ ਦਾ ਤੀਰਥ ਅਸਥਾਨ ਹੈ... ਹੁਣ ਇਸੇ ਸ਼ਬਦ ਵਿਚ ਗੁਰੂ ਰਾਮ ਦਾਸ ਜੀ ਪਾਤਸ਼ਾਹ ਦਸਦੇ ਹਨ ਕੇ ਸਤਗੁਰੁ ਨੇ ਤੀਰਥ ਇਸ਼ਨਾਨ ਕਰਨ ਤੋਂ ਬਾਅਦ ਕੀ ਪੁਨ ਦਾਨ ਕੀਤਾ? ਪੜੋ :
ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥
ਮਿਲਿ ਆਏ, ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ ॥੬॥੪॥੧੦॥
ਇਕ ਹੋਰ ਨੋਟ ਕਰਨ ਵਾਲੀ ਗੱਲ ਹੈ ਕੇ ਇਥੇ ਲਿਖਿਆ ਹੈ ਕੇ ਕੀਰਤਨ "ਪੁਰਾਣ " ਨਿਤ ਪੁੰਨ ਹੋਵੇ... ਹੋਰ ਮੇਰੇ ਦਸਮ ਵਿਰੋਧੀ ਵੀਰ ਇਹ ਨਾ ਕਹਿ ਦੇਣ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮਨਣਾ !!!!!
ਆਓ ਹੁਣ ਬਚਿਤਰ ਨਾਟਕ ਦੀ ਓਸ ਪੰਕਤਿ ਵੱਲ ਚਲਦੇ ਹਾਂ :

ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥
ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥
ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ ॥
ਮਦ੍ਰ ਦੇਸ ਹਮ ਕੋ ਲੇ ਆਏ ॥
ਭਾਂਤਿ ਭਾਂਤਿ ਦਾਈਅਨ ਦੁਲਰਾਏ ॥੨॥
ਬਚਿਤ੍ਰ ਨਾਟਕ ਅ. ੭ - ੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਵ ਮੇਰੇ ਪਿਤਾ ਨੇ ਪੂਰਬ ਵੱਲ ਪਿਆਨ ਕੀਤਾ, ਤੇ ਭਾਂਤ ਭਾਂਤ ਦੇ ਹਿੰਦੁਆਂ ਦੇ ਤੀਰਥਾਂ ਤੇ ਗਏ ਨੇ... ਇਕ ਆਮ ਬੋਲੀ ਵਿਚ ਵਿਚ ਇਸ ਨੂੰ ਤੀਰਥ ਨਹਾਉਣ ਵੀ ਕਹਿ ਦਿਤਾ ਜਿਸ ਤਰਹ ਉੱਪਰ ਦਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚ ਵੀ ਲਿਖਿਆ ਹੈ !!! ਬਾਕੀ ਜੋ ਦਸਮ ਗ੍ਰੰਥ ਦੇ ਲਿਖਾਰੀ ਦੇ ਤੀਰਥ ਨਹਾਉਣ ਪ੍ਰਤੀ ਵਿਚਾਰ ਨੇ ਓਹ ਖੁਲ ਕੇ ਉੱਪਰ ਦਿਤੇ ਜਾ ਚੁਕੇ ਨੇ ਦਸਮ ਗ੍ਰੰਥ ਵਿਚੋਂ ਪੰਕਤੀਆਂ ਲੈ ਕੇ .... ਹੁਣ ਜਿਸ ਤਰਹ ਗੁਰੂ ਗ੍ਰੰਥ ਸਾਹਿਬ ਦੇ ਉਪਰ ਦਿਤੇ ਸ਼ਬਦ ਵਿਚ ਲਿਖਿਆ ਹੈ ਕੇ ਸਤਗੁਰੁ ਨੇ ਤੀਰਥ ਤੇ ਜਾ ਕੇ ਕੀ ਪੁਨ ਦਾਨ ਕੀਤਾ , ਓਹੀ ਪੁਨ ਦਾਨ ਇਥੇ ਵੀ ਕੀਤਾ ..... ਹੁਣ ਕੀ ਕਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸ਼ਬਦ ਦਾ ਵੀ ਵਿਰੋਧ ਸ਼ੁਰੂ ਕਰ ਦੇਵੋਗੇ ? ਇਕ ਹੋਰ ਗੱਲ ਧਿਆਨ ਨਾਲ ਦੇਖੋ ... ਵਿਰੋਧੀ ਕਹਿੰਦੇ ਹਨ ਕੇ ਲਿਖਾਰੀ ਲਿਖ ਰਿਹਾ ਹੈ ਕੇ ਤੀਰਥਾਂ ਤੇ ਜਾ ਕੇ ਦਾਨ ਪੁਨ ਕੀਤਾ ਤਾਂ ਮੇਰਾ ਜਨਮ ਹੋਇਆ ... ਜੋ ਵਿਆਕਰਨ ਅਨੁਸਾਰ  ਗਲਤ ਹੈ ... ਇਥੇ ਸ਼ਬਦ ਹੈ "ਤਹੀ " ਭਾਵ "ਓਥੇ " , ਨਾ ਕੇ "ਤਾਂ ਹੀ" ਭਾਵ "ਇਸ ਕਰਕੇ"... ਵਿਚਾਰਵਾਨ ਵੀਰ ਨੋਟ ਕਰਨ " ਤਾਂ ਹੀ " ਪੰਜਾਬੀ ਦਾ ਲਫਜ ਹੈ ਪਰ ਉਪਰੋਕਤ ਪੰਕਤੀਆਂ ਬ੍ਰਿਜ ਭਾਸ਼ਾ ਦੀਆਂ ਨੇ .... ਸੋ ਸ਼ਬਦ ਦਾ ਪੂਰਾ ਭਾਵ ਹੈ ਕੇ ਕੇ ਪਿਤਾ ਜੀ ਪੂਰਬ ਵੱਲ ਪ੍ਰਚਾਰ ਫੇਰੀ ਦੋਰਾਨ ਗਏ ਜਿਥੇ ਵਖ ਵਖ ਤੀਰਥਾਂ ਤੇ ਜਿਥੇ ਲੋਕ ਇਕਤਰ ਹੁੰਦੇ ਸਨ , ਓਥੇ ਸ਼ਬਦ ਦੀ ਇਸ਼ਨਾਨ ਕੀਤਾ  ( ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ, ਕੁਲਖੇਤਿ ਨਾਵਣਿ ਗਇਆ ॥ ਸ੍ਰੀ ਗੁਰੂ ਗ੍ਰੰਥ ਸਾਹਿਬ ), ਤ੍ਰ੍ਬੇਨੀ ਪਰਾਗ ਵਿਚ ਵੀ ਨਾਮ ਦਾ ਪੁਨ ਦਾਨ ਭਾਵ ਗੁਰਮਤ ਗਿਆਨ ਦਿੱਤਾ(ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥ ਮਿਲਿ ਆਏ, ਨਗਰ ਮਹਾ ਜਨਾ; ਗੁਰ ਸਤਿਗੁਰ ਓਟ ਗਹੀ ॥੬॥੪॥੧੦॥ ਸ੍ਰੀ ਗੁਰੂ ਗ੍ਰੰਥ ਸਾਹਿਬ ) ... ਓਥੇ ਹੀ ਸਾਡਾ ਪ੍ਰਕਾਸ਼ ਹੋਇਆ.... 

Saturday, 16 February 2013

ਕੀ ਦਸਮ ਗ੍ਰੰਥ ਦਾ ਰੱਬ ਜਨਮ ਲੈਂਦਾ ਹੈ ???


ਕੀ ਦਸਮ ਗ੍ਰੰਥ ਦਾ ਰੱਬ ਜਨਮ ਲੈਂਦਾ ਹੈ ???
 
ਉੱਤਰ - ਚਲੋ ਜਾਪ ਸਾਹਿਬ ਤੋਂ ਸ਼ੁਰੂ ਕਰਦੇ ਹਾਂ :
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
ਹੁਣ ਸੋਚਣ ਵਾਲੀ ਗੱਲ ਹੈ ਕੇ ਜਿਸ ਦਾ ਰੂਪ, ਰੰਗ , ਜਾਤ ਪਾਤ ਨਹੀਂ, ਕੋਈ ਦੇਹ ਨਹੀਂ , ਅਨੁਭਵ ਪ੍ਰਕਾਸ ਹੈ , ਕੀ ਓਸ ਦਾ ਜਨਮ ਹੁੰਦਾ????

ਅੱਗੇ ਦੇਖੋ :
ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥
ਭਾਵ ਬਿਨਾ ਸਰੀਰ ਤੋਂ ਪਰਮੇਸ੍ਵਰ ਤੈਨੂ ਨਮਸ੍ਕਾਰ ਹੈ , ਤੈਨੂੰ ਨਮਸ੍ਕਾਰ ਹੈ ਕਿਓਂ ਕੇ ਤੂੰ ਜਨਮ ਨਹੀਂ ਲੈਂਦਾ!!!! ਇਹ ਜਾਪ ਸਾਹਿਬ ਦੇ ਸ਼ੁਰੂ ਵਿਚ ਹੀ ਹੈ !!! 

ਅੱਗੇ ਦੇਖੋ :
ਅਜਨਮ ਹੈਂ ॥ ਅਬਰਨ ਹੈਂ ॥
ਅਭੂਤ ਹੈਂ ॥ ਅਭਰਨ ਹੈਂ ॥੩੪॥
ਭੂਤ ਹੁੰਦਾ ਸਰੀਰ... ਅਭੂਤ ਜਿਸ ਦਾ ਸਰੀਰ ਨਾ ਹੋਵੇ , ਭਾਵ ਦੇਹ ਰਹਿਤ, ਅਜਨਮ ਹੁੰਦਾ ਜੋ ਜਨਮ ਨਹੀਂ ਲੈਂਦਾ ..... ਇਸ ਤਰਹ ਦੇ ਬੇਅੰਤ ਪ੍ਰਮਾਣ ਜਾਪ ਸਾਹਿਬ ਵਿਚ ਹੀ ਮਿਲ ਜਾਂਦੇ ਨੇ ....

ਅੱਗੇ ਚਲਦੇ ਹਾਂ ਅਕਾਲ ਉਸਤਤ ਬਾਨੀ ਵਿਚ :

ਹਰਿ ਜਨਮ ਮਰਨ ਬਿਹੀਨ ॥ ਦਸ ਚਾਰ ਚਾਰ ਪ੍ਰਬੀਨ ॥
ਅਕਲੰਕ ਰੂਪ ਅਪਾਰ ॥ ਅਨਛਿੱਜ ਤੇਜ ਉਦਾਰ ॥੧॥੩੧॥
ਭਾਵ ਪਰਮੇਸ੍ਵਰ ਜਨਮ ਮਰਨ ਤੋਂ ਰਹਿਤ ਹੈ , 18 ਕਲਾਂ ਸੰਪੂਰਨ ਹੈ , ਬਿਨਾ ਕਿਸੇ ਕਲੰਕ ਤੋਂ , ਓਸ ਦਾ ਰੂਪ ਅਪਾਰ ਹੈ , ਤੇ ਓਸ ਦਾ ਤੇਜ ਸਦਾ ਰਹਿਣ ਵਾਲਾ ਹੈ !!!!! ਇਸ ਤਰਹ ਦੇ ਹੋਰ ਬੇਅੰਤ ਪ੍ਰਮਾਣ ਅਕਾਲ ਉਸਤਤ ਵਿਚ ਨੇ!!!!

ਅੱਗੇ ਗਿਆਨ  ਪ੍ਰੋਬੋਧ ਵਿਚ ਦੇਖਦੇ ਹਾਂ :
ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ ॥
ਅਛੇਦੀ ਅਭੇਦੀ ਅਰੂਪੀ ਮਹਾਨੈ ॥
ਓਹ ਪਰਮੇਸ੍ਵਰ ਅਜੋਨੀ ਹੈ ,  ਓਸ ਦਾ ਰੂਪ ਪਰਮ ਪ੍ਰਧਾਨ ਹੈ... ਓਸ ਨੂੰ ਮਾਰਿਆ ਨਹੀਂ ਜਾ ਸਕਦਾ , ਓਸ ਦਾ ਭੇਦ ਨਹੀਂ ਪਾਇਆ ਜਾ ਸਕਦਾ , ਓਸ ਦਾ ਕੋਈ ਰੂਪ ਨਹੀਂ, ਓਹ ਮਹਾਨ ਹੈ !!! ਇਸ ਤਰਹ ਦੇ ਹੋਰ ਵੀ ਬਹੁਤ ਪ੍ਰਮਾਣ ਸਿਰਫ ਗਿਆਂ ਪ੍ਰੋਬੋਧ ਵਿਚ ਨੇ 

ਅੱਗੇ ਚੰਡੀ ਚਰਿਤਰ ਦੇਖਦੇ ਹਾਂ :
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਤੂੰ  ਆਦਿ ਹੈ , ਅਪਾਰ ਹੈਂ , ਤੇਰਾ ਕੋਈ ਲੇਖਾ ਨਹੀਂ , ਤੇਰਾ ਕੋਈ ਅੰਤ ਨਹੀਂ , ਤੂੰ ਕਲ ਰਹਿਤ ਹੈ , ਤੇਰਾ ਨਾਸ ਨਹੀਂ ਹੋ ਸਕਦਾ ਤੇ ਤੈਨੂ ਲਖਿਆ ਨਹੀਂ ਜਾ ਸਕਦਾ... ਤੂੰ ਹੀ ਸਿਵ ਤੇ ਸਕਤੀ ਪੈਦਾ ਕਰਨ ਵਾਲਾ ਤੇ ਚਾਰ ਪਦਾਂ ਵਿਚ ਵਿਚਰਦਾ ਹੈ!!!

ਆਓ ਹੁਣ ਬਚਿਤਰ ਨਾਟਕ ਵਿਚ ਵੀ ਦੇਖ ਲੈਂਦੇ ਹਾਂ :
ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ ॥ ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ॥੭॥
ਨਾ ਤੈਨੂ ਕੋਈ ਰੋਖ ਹੈ , ਨਾ ਕੋਈ ਸੋਖ, ਨਾ ਕੋਈ ਮੋਹ ਹੈ , ਨਾ ਕਾਮ , ਨਾ ਕ੍ਰੋਧ ਹੈ , ਤੂੰ ਅਜੂਨੀ ਹੈ, ਦ੍ਰਿਸ਼ਟੀ ਤੋਂ ਬਾਹਰ ਹੈਂ

ਆਓ ਚੋਬਿਸ ਅਵਤਾਰ ਰਚਨਾ ਵਿਚ ਵੀ ਦੇਖ ਲੈਂਦੇ ਹਾਂ :

ਜੋਨਿ ਜਗਤ ਮੈ ਕਬਹੂੰ ਨ ਆਯਾ ॥
ਯਾਤੇ ਸਭੋ ਅਜੋਨ ਬਤਾਯਾ ॥੧੩॥
ਭਾਵ ਤੂੰ ਮਾਤਾ ਦੇ ਗਰਭ ਵਿਚ ਨਹੀਂ ਆਉਂਦਾ , ਇਸੇ ਵਾਸਤੇ ਤੈਨੂੰ ਅਜੂਨੀ ਵੀ ਕਿਹਾ ਗਿਆ ਹੈ !!!!

ਲਓ  ਹੁਣ ਸ਼ਬਦ  ਹਜਾਰੇ ਬਾਨੀ ਵਿਚ ਵੀ ਦੇਖ ਲੈਂਦੇ ਹਾਂ :
 ਬਿਨ ਕਰਤਾਰ ਨ ਕਿਰਤਮ ਮਾਨੋ ॥
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਭਾਈ , ਓਸ ਕਰਤਾਰ ਤੋਂ ਬਿਨਾ ਕਿਸੇ ਨੂੰ ਕਰਤਾਰ ਨਾ ਮੰਨੋ ... ਕਿਹੜਾ ਕਰਤਾਰ? ਓਹ ਜੋ ਸਭ ਤੋਂ ਪਹਿਲਾਂ ਤੋਂ ਹੈ , ਜੋ ਜੂਨਾ ਵਿਚ ਨਹੀ ਆਉਂਦਾ, ਜਿਸ ਨੂੰ ਕੋਈ ਨਹੀਂ ਜਿਤ ਸਕਦਾ , ਜੋ ਅਭਿਨਾਸ਼ੀ ਹੈ ਸਿਰਫ ਓਸੇ ਨੂੰ ਹੀ ਪਰਮੇਸ੍ਵਰ ਮੰਨੋ !!!!

ਹੁਣ ਤੇਤੀ ਸਵੈਯੇ ਵੀ ਦੇਖ ਲਵੋ :

ਆਦਿ ਅਜੋਨਿ ਅਜਾਇ ਜਰਾ ਬਿਨੁ ਪਰਮ ਪੁਨੀਤ ਪਰੰਪਰ ਮਾਨੇ ॥
ਇਥੇ ਵੀ ਪਰਮੇਸ੍ਵਰ ਨੂੰ ਅਜੂਨੀ ਕਹਿ ਦਿਤਾ .... 

ਕੀ ਮੈਨੂ ਹੁਣ ਮਿਹਰਬਾਨੀ ਕਰਕੇ ਦਸਣਗੇ ਕੇ ਦਸਮ ਗ੍ਰੰਥ ਵਿਚ ਪਰਮੇਸ੍ਵਰ ਨੂੰ ਜੂਨਾ ਵਿਚ ਭਟਕਦਾ ਕਿਥੇ ਦਿਖਾਇਆ ਗਿਆ ਹੈ ???? ਕੇਵਲ ਇਕ ਹੀ ਪੰਕਤੀ  ਦੇ ਦੇਣ!!!